More Punjabi Kahaniya  Posts
ਪਿਆਰ ਧੋਖਾ ਤੇ ਬਾਦਲ ਭਾਗ 2


ਨਵੀਂ ਵੌਟੀ ਹੋਣ ਕਰਕੇ ਤੇ ਨਾਵਾਂ ਘਰ ਹੋਣ ਕਰਕੇ ਸੁਖ ਥੋੜਾ ਝਿਜਕ ਰਹੀ ਸੀ ਤੇ ਉਸ ਨੂੰ ਡਰ ਵੀ ਲੱਗ ਰਿਹਾ ਸੀ ਕਿ ਉਸਤੋਂ ਕੋਈ ਗ਼ਲਤੀ ਨਾ ਹੋ ਜਾਵੇ ਪਹਿਲੇ ਦਿਨ ਜਦ ਉਹ ਸਵੇਰੇ ਉੱਠੀ ਤੇ ਸ਼ਗਨ ਉਸ ਨੂੰ ਬਾਹਰ ਆਪਣੇ ਖੇਤ ਦਿਖਾਉਣ ਲੈ ਗਿਆ ਦੋਨੋ ਬਹੁਤ ਖੁਸ਼ ਸੀ ਜਦ ਉਹ ਘਰ ਵਾਪਸ ਆਏ ਤੇ ਸੁਖ ਦੀ ਸੱਸ ਗੁੱਸੇ ਚ ਲਾਲ ਹੋਈ ਬੈਠੀ ਸੀ ਉਸਨੇ ਸੁਖ ਦੀ ਆਉਂਦੇ ਹੀ ਕਲਾਸ ਲਗਾ ਦਿੱਤੀ ਉਸਨੇ ਕਿਹਾ ਕਿ ਤੂੰ ਸਵੇਰੇ ਉੱਠ ਕੇ ਵੱਡੀ ਭੂਆ ਦੇ ਪੈਰੀ ਹਥ੍ਹ ਕਯੋ ਨਹੀਂ ਲਾਯਾ ਤੇ ਬਿਨਾ ਪੁੱਛੇ ਤੂੰ ਕਿਵੇਂ ਚਲੇ ਗਈ ਘਰ ਤੋਂ ਬਾਹਰ ਐਹ ਸੁਣ ਕੇ ਸ਼ਗਨ ਨੇ ਆਪਣੀ ਮਾ
ਨੂੰ ਝਿੜੱਕ ਦਿੱਤਾ ਉਸਨੇ ਕਿਹਾ ਕਿ ਇੰਨਾ ਵੱਡਾ ਕਿ ਗੁਨਾਹ ਹੋਗਿਆ ਉਹ ਮੇਰੀ ਘਰਵਾਲੀ ਹੈ ਜੇ ਮੈਂ ਉਸਨੂੰ ਕੀਤੇ ਲੈਕੇ ਜਾਵਾਂ ਤੇ ਮੇਰਾ ਪੂਰਾ ਬਣਦਾ ਹੈ ਐਹ ਸੁਣਕੇ ਉਸਦੀ ਮਾਂ ਨੂੰ ਹੋਰ ਗੁੱਸਾ ਆਯਾ ਤੇ ਉਹ ਬੋਲਦੀ ਹੋਈ ਬਾਹਰ ਚਲੀ ਗਈ ਸ਼ਗਨ ਵੀ ਜਾ ਚੁਕਿਆ ਸੀ ਪਰ ਸੁਖ ਓਥੇ ਦੀ ਖੜੀ ਰਹੀ ਤੇ ਅੱਖਾਂ ਭਰ ਲਾਈਆਂ ਉਸ ਨੇ ਐਹ ਪਹਿਲਾ ਦਿਨ ਸੀ ਜਦ ਉਹ ਆਪਣੇ ਨਵੇਂ ਘਰ ਚ ਪਹਿਲੀ ਵਾਰ ਰੋਈ ਸੀ ਉਸ ਗੱਲ ਤੋਂ ਬਾਅਦ ਉਹ ਸਮਝ ਚੁਕੀ ਸੀ ਕਿ ਉਸਦਾ ਸਫਰ ਆਸਾਨ ਨਹੀਂ ਹੋਵੇਗਾ ਕਿਸੇ ਤਰਾਹ ਉਸਨੇ ਆਪਣਾ ਰੋਣਾ ਕੰਟਰੋਲ ਕੀਤਾ ਤੇ ਤੈਯਾਰ ਹੋਕੇ ਬਾਹਰ ਗਈ ਉਸਨੂੰ ਨਾਸ਼ਤਾ ਪਰੋਸਿਆ ਗਿਆ ਉਸਨੇ ਆਪਣਾ ਨਾਸ਼ਤਾ ਖਤਮ ਕੀਤਾ ਤੇ ਆਪਣੇ ਬਰਤਨ ਰਸੋਈ ਚ ਰੱਖਣ ਗਈ ਉਸਨੂੰ ਅਜੇ ਵੀ ਆਪਣੀ ਸੱਸ ਦਾ ਗੁੱਸਾ ਯਾਦ ਸੀ ਇਸੇ ਡਰ ਕਰਕੇ ਉਸਨੇ ਆਪਣੀ ਜੂਠੀ ਪਲੇਟ ਵੀ ਸਾਫ ਕਰ ਦਿੱਤੀ ਪਾਰ ਇਸ ਗੱਲ ਤੇ ਵੀ ਉਸਦੀ ਸੱਸ ਨੇ ਉਸਨੂੰ ਡਾਂਟ ਦਿੱਤਾ ਤੇ ਕਿਹਾ ਕਿ ਹੁਣ ਤੈਨੂੰ ਚੋਂਕੇ ਚਾੜਨਾ ਪੈਣਾ ਹੈ ਚਾਲ ਤੂੰ ਪ੍ਰਸ਼ਾਦ ਬਣਾ ਲੈ ਸੁਖ ਨੂੰ ਬਹੁਤ ਹੈਰਾਨੀ ਹੋਈ ਅਜੇ ਤੇ ਉਸਦਾ ਪਹਿਲਾ ਦਿਨ ਹੈ ਤੇ ਅੱਜ ਹੀ ਐਹ ਸਬ ਪਾਰ ਉਸਨੇ ਪ੍ਰਸ਼ਾਦ ਬਨਾਯਾ ਤੇ ਸਾਰਿਆਂ ਨੂੰ ਖ਼ਵਾਯਾ ਸਬਨੇ ਖੁਸ਼ ਹੋਕੇ ਉਸਨੂੰ ਸਗਨ ਦਿੱਤਾ ਤੇ ਸੁਖ ਨੇ ਆਪਣੇ ਮਾਂ ਬਾਪ ਦੇ ਕਹੇ ਮੁਤਾਬਿਕ ਸਾਰੇ ਪੈਸੇ ਆਪਣੀ ਸੱਸ ਨੂੰ ਦੇ ਦਿੱਤੇ ਸੱਸ ਨੇ ਵੀ ਲੈ ਲਏ ਅਗਲੇ ਦਿਨ...

ਸਵੇਰੇ ਸੁਖ ਜਲਦੀ ਉੱਠ ਕੇ ਰਸੋਈ ਚ ਗਈ ਉਸਦੀ ਸੱਸ ਨੇ ਉਸਨੂੰ ਕਿਹਾ ਕਿ ਇਕ ਕੰਮ ਵਾਲੀ,ਇੱਕ ਨੌਕਰ,੫ ਘਰਦੇ ਜੀ,ਇੱਕ ਘਰਦੀ ਪਾਲਤੂ ਕੁੱਤੀ ਕੁੱਲ ਮਿਲਾ ਕੇ ਚਿਨਾ ਸਾਰੀਆਂ ਦੀ ਰੋਟੀ ਬਣਾ ਤੇ ਬਾਹਰ ੩ ਕੁੱਤੇ ਹੋਰ ਨੇ ਓਹਨਾ ਮੋਟੀਆਂ ੮ ਰੋਟੀਆਂ ਬਣਾ ਜਦ ਸੁਖ ਨੇ ਰੋਟੀਆਂ ਬਣਾਈਆਂ ਤੇ ਰੋਟੀਆਂ ੬੦ ਦੇ ਕਰੀਬ ਬਾਣੀਆਂ ਸੁਖ ਨੂੰ ਕੁਛ ਸਮਝ ਨਹੀਂ ਸੀ ਰਿਹਾ ਕਿ ਹੋ ਕਿ ਰਿਹਾ ਉਸ ਨਾਲ ਪਾਰ ਉਹ ਚੁੱਪ ਚਾਪ ਸਬ ਕਰ rahi ਸੀ ਹੌਲੀ ਹੌਲੀ ਉਸ ਦੀ ਸੱਸ ਨੇ ਕੰਮ ਵਾਲੀ ਨੂੰ ਵੀ ਘਰ ਦੀ ਸਾਫ ਸਫਾਈ ਲਾਇ ਮਨਾ ਕਰ ਦਿੱਤਾ ਕਿਹਾ ਕਿ ਤੂੰ ਬਾਹਰ ਦਾ ਕੰਮ ਹੀ ਕਰੇਂਗੀ ਹੁਣ ਬਹੁ ਅਗਯੀ ਹੈ ਉਹ ਪੋਚਾ ਮਾਰਿਆ ਕਰੇਗੀ ਕੁਛ ਦਿਨ ਬਾਅਦ ਸੁਖ ਨੂੰ ਪਤਾ ਲੱਗਾ ਕਿ ਉਸਦੇ ਪਤੀ ਦਾ ਕੋਈ ਵੀ ਦਫਤਰ ਨਹੀਂ ਹੈ ਉਹ ਇਕ ਦਫਤਰ ਚ ਬੱਸ ਅੰਗਰੇਜ਼ੀ ਪੜਾਉਣ ਦਾ ਕੰਮ ਕਰਦਾ ਹੈ ਅਤੇ ਸੁਖ ਨਾਲ ਵੀ ਉਸਦਾ ਕੋਈ ਖਾਸ ਲਗਾਵ ਨਹੀਂ ਸੀ ਰਿਹਾ ਕਿਓਂਕਿ ਸੁਖ ਦੀ ਸੱਸ ਓਹਨਾ ਨੂੰ ਕਥੇ ਹੋਣ ਦਾ ਕੋਈ ਵੀ ਮੌਕਾ ਨਹੀਂ ਸੀ ਦਿੰਦੀ ਹਰ ਗੱਲ ਤੇ ਉਹ ਸੁਖ ਨੂੰ ਬੇਵਜ੍ਹਾ ਕੁਛ ਨਾ ਕੁਛ ਸੁਣਾ ਦਿੰਦੀ ਉਸਦੀ ਕਿਸੇ ਕੰਮ ਦੀ ਸ਼ਲਾਗਾ ਨਾ ਕਰਦੀ ਤੇ ਨਾ ਹੀ ਉਸਨੂੰ ਪਸੰਦ ਕਰਦੀ ਸੀ ਉਪਰ ਤੋਂ ਸ਼ਗਨ ਵੀ ਰੋਜ਼ ਸ਼ਰਾਬ ਪੀਂਦਾ ਤੇ ਰਾਤ ਨੂੰ ਛੱਤ ਤੇ ਆਪਣੀ ਮਾਂ ਤੇ ਬਾਪ ਕੋਲ ਹੀ ਬਿਸਤਰਾ ਲਾਗਵਾਉਂਦਾ ਸੁਖ ਨੂੰ ਪਤਾ ਲੱਗ ਚੁਕਿਆ ਸੀ ਕਿ ਉਸਨਾਲ ਧੋਖਾ ਹੋਇਆ ਹੈ ਉਹ ਹਰ ਰੋਜ਼ ਰੋਂਦੀ ਤੇ ਮਾਂ ਬਾਪ ਨੂੰ ਯਾਦ ਕਰਦੀ ਪਰ ਬਹੁਤ ਦੂਰ ਹੋਣ ਕਰਕੇ ਮਿਲ ਨਹੀਂ ਸੀ ਸਕਦੀ ਤੇ ਸਬ ਦੱਸ ਕੇ ਓਹਨਾ ਨੂੰ ਦੁਖੀ ਵੀ ਨੀ ਸੀ ਕਰਨਾ ਚਾਉਂਦੀ ਉਹ ੬ ਮਹੀਨੇ ਲਗਾਤਾਰ ਸਬ ਸਹਿੰਦੀ ਰਹੀ ਤੇ ਰੋਂਦੀ ਪਰ ਉਸਨੂੰ ਕਿ ਪਤਾ ਸੀ ਉਸਦੇ ਉੱਤੇ ਹੋਰ ਵੀ ਕਈ ਮੁਸੀਬਤਾਂ ਦੇ ਪਹਾੜ ਟੁੱਟਣ ਵਾਲੇ ਸੀ ਜਿਸਨੂੰ ਉਹ ਸਹਿਣ ਨਹੀਂ ਸੀ ਕਰ ਸਕਦੀ

...
...



Related Posts

Leave a Reply

Your email address will not be published. Required fields are marked *

3 Comments on “ਪਿਆਰ ਧੋਖਾ ਤੇ ਬਾਦਲ ਭਾਗ 2”

  • next part soon

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)