ਪੰਜ ਪੈਸੇ (ਭਾਗ -3)
ਪੰਜਵੇਂ ਪਾਤਸ਼ਾਹ ਦੇ ਦੋ ਸਿੱਖ ਭਾਈ ਭਾਨਾ ਮੱਲਣ ਤੇ ਰੇਖਰਾਉ ਜੀ , ਕਾਬਲ ਦੇ ਵਸਨੀਕ ਸੀ ਕਾਬਲ ਚ ਸਿੱਖੀ ਪ੍ਰਚਾਰ ਵੀ ਕਰਦੇ ਤੇ ਨਾਲ ਪੜ੍ਹੇ ਲਿਖੇ ਸਿਆਣੇ ਹੋਣ ਕਰਕੇ ਨਵਾਬ ਨੇ ਏਨਾ ਨੂੰ ਮੋਦੀਖਾਨੇ (ਡੀਪੂ ) ਦਾ ਕੰਮ ਸੌਂਪਿਆ ਹੋਇਆ ਸੀ। ਦੋਵੇ ਹੀ ਬੜੇ ਇਮਾਨਦਾਰ ਕਹਿਣੀ ਕਰਨੀ ਦੇ ਪੂਰੇ ਆਪਣੀ ਕਮਾਈ ਚੋ ਗੁਰੂ ਹੁਕਮ ਅਨੁਸਾਰ ਦਸਵੰਧ ਕੱਢਦੇ ਲੋੜਵੰਦਾਂ ਦੀ ਲੋੜ ਪੂਰੀ ਕਰਨੀ। ਹਰ ਆਏ ਗਏ ਦੀ ਸੇਵਾ ਕਰਨੀ ,ਇਨ੍ਹਾਂ ਦਾ ਨੇਮ ਸੀ ਏਦਾ ਕਰੀਬ 5 ਸਾਲ ਦਾ ਲੰਘੇ ਗਏ।
ਇਕ ਦਿਨ ਕਿਸੇ ਈਰਖ਼ਾਲੂ ਨੇ ਨਵਾਬ ਕੋਲ ਚੁਗਲੀ ਕੀਤੀ ਕਿ ਜੋ ਤੁਹਾਡੇ ਮੋਦੀ ਨੇ ਉਨ੍ਹਾਂ ਦੇ ਵੱਟਿਆਂ ਚ ਫਰਕ ਆ , ਜਾਂਚ ਕਰਵਾਓ ਨਵਾਬ ਨੇ ਦੋਵਾਂ ਨੂੰ ਬੁਲਾਇਆ ਆਪਣੇ ਸਾਹਮਣੇ ਵੱਟਿਆਂ ਦੀ ਜਾਂਚ ਦਾ ਹੁਕਮ ਦਿੱਤਾ , ਸਿੱਖ ਹੈ ਤੇ ਚਾਹੇ ਸੱਚੇ ਸੀ ਪਰ ਫਿਰ ਵੀ ਗੁਰੂ ਚਰਨਾਂ ਚ ਅਰਦਾਸ ਕਰਨ ਕੀਤੀ ਹੇ ਅੰਤਰਜਾਮੀ ਤੁਸੀ ਜਾਣਦੇ ਹੋ ਸਾਡੇ ਚ ਕੋਈ ਖੋਟ ਨਹੀਂ ਪਰ ਫਿਰ ਵੀ ਆਪ ਜੀ ਨੇ ਬਿਰਧ ਬਾਣੇ ਦੀ ਲਾਜ ਰੱਖਣੀ।
ਏਧਰ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਆ ਸੰਗਤ ਦਰਸ਼ਨ ਕਰਦੀ ਆ ਭੇਟਾ ਚੋ 5 ਪੈਸੇ ਹੱਥ...
ਚ ਫੜ ਦਾਤਾ ਜੀ ਉਹਨਾਂ ਨੂੰ ਕਦੇ ਸੱਜੇ ਹੱਥ ਕਦੇ ਖੱਬੇ ਹੱਥ ਤੋਲ ਦੇ ਆ ਏ ਕੌਤਕ ਦੇਖ ਸੰਗਤ ਬੜੀ ਹੈਰਾਨ ਏਦਾਂ ਤੇ ਕਦੇ ਨੀ ਕੀਤਾ।
ਆਖਿਰ ਜਦੋਂ ਪੁੱਛਿਆ ਤੇ ਗੁਰਦੇਵ ਨੇ ਦੱਸਿਆ ਕਾਬਲ ਚ ਸਿੱਖਾਂ ਦੇ ਵੱਟਿਆਂ ਦੀ ਜਾਂਚ ਹੁੰਦੀ ਆ ਉਨ੍ਹਾਂ ਅਰਦਾਸ ਕੀਤੀ ਆ ਸਿੱਖਾਂ ਦਾ ਤੋਲ ਪੂਰੇ ਕਰਦੇ ਆ।
ਉਧਰ ਉਨ੍ਹਾਂ ਸਿੱਖਾਂ ਦੇ ਵੱਟੇ ਪੂਰੇ ਨਿਕਲੇ ਚੁਗਲੀ ਕਰਨ ਵਾਲੇ ਨੂੰ ਝੂਠੀ ਤੋਹਮਤ ਲਾਉਣ ਦੀ ਸਜ਼ਾ ਮਿਲੀ ਕੁਝ ਸਮੇ ਬਾਦ ਜਦੋ ਭਾਈ ਭਾਨਾ ਮੱਲਣ ਤੇ ਭਾਈ ਰੇਖਰਾਉ ਜੀ ਸੰਗਤ ਨਾਲ ਮਿਲ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਆ ਕੇ ਸਾਰੀ ਗੱਲ ਦਸ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ।
ਦੋਨਾਂ ਸਿੱਖਾਂ ਦੇ ਨਾਂ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ 29 ਵੀ ਪਉੜੀ ਚ ਏਦਾ ਬਿਆਨ ਕੀਤੇ ਆ।
ਭਾਨਾ ਮਲਣੁ ਜਾਣੀਐ
ਕਾਬਲਿ ਰੇਖਰਾਉ ਗੁਰਭਾਈ (ਕਾਬੁਲ ਦੀ ਸੰਗਤ ਭਾਗ -3)
ਨੋਟ ਬਿਲਕੁਲ ਏਦਾਂ ਦੀ ਸਾਖੀ ਭਾਈ ਕਟਾਰੂ ਜੀ ਦੀ ਵੀ ਆ
ਮੇਜਰ ਸਿੰਘ
ਗੁਰੂ ਕਿਰਪਾ ਕਰੇ