More Gurudwara Wiki  Posts
ਸਿਖੀ ਦੀ ਕਮਾਈ


ਸਿਖੀ ਦੀ ਕਮਾਈ
ਬਾਬਾ ਫਰੀਦ ਕਹਿੰਦੇ ਨੇ ਮੇਰਾ ਤਨ ਤੰਦੂਰ ਦੀ ਤਰ੍ਹਾਂ ਤਪ ਰਿਹਾ ਹੈ , ਹੱਡੀਆਂ ਮੇਰੀਆਂ ਇਸ ਤਰ੍ਹਾਂ ਬਲਦੀਆਂ ਨੇ ਜਿਵੇ ਤੰਦੂਰ ਚ ਬਾਲਣ। ਤੇਰੇ ਘਰ ਵੱਲ ਚੱਲਦਿਆ ਪੈਰ ਥੱਕ ਗਏ ਨੇ। ਪਰ ਇਹ ਨਹੀਂ ਕਿ ਪੈਰ ਥੱਕ ਗਏ ਤੇ ਮੈ ਰੁਕ ਜਾਵਾ ਸਾਹ ਲੈ ਲਵਾਂ , ਨਹੀ। ਪੈਰਾਂ ਨੂੰ ਸਾਹ ਦਿਵਾਉਣ ਲਈ ਮੈ ਸਮਾਂ ਜਾਇਆ ਨਹੀ ਕਰਦਾ। ਮੈ ਪੈਰ ਉੱਪਰ ਨੂੰ ਚੁੱਕ ਕੇ ਸਿਰ ਪਰਨੇ ਤੇਰੇ ਘਰ ਵੱਲ ਨੂੰ ਚੱਲਾਂ। ਹੇ ਖੁਦਾ ਤੇਰੇ ਮਿਲਣ ਦੀ ਏਨੀ ਤਾਂਘ ਹੈ ਦਿਲ ਚ …
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ ॥
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿੑ ॥੧੧੯॥
ਭਾਈ ਨੰਦਲਾਲ ਜੀ ਕਹਿੰਦੇ ਨੇ ਹੇ ਕਲਗੀਧਰ ਪਿਤਾ ਤੁਹਾਡੇ ਦਰ ਤਕ ਪਹੁੰਚਦਿਆਂ , ਮੈਂ ਪੈਰੀਂ ਚੱਲਦਿਆ ਚੱਲਦਿਆ ਥੱਕ ਜਾਨਾ ਤਾਂ ਸਿਰ ਪਰਨੇ ਚੱਲਦਾ ਫਿਰ ਸਿਰ ਥੱਕਦਾ ਤੇ ਪੈਰੀ ਦੌੜਦਾਂ , ਏਦਾਂ ਕਦੇ ਸਿਰ ਪਰਨੇ ਤੇ ਕਦੇ ਪੈਰੀਂ ਚੱਲਦਿਆਂ ਚੱਲਦਿਆਂ ਮੈਨੂੰ ਖ਼ੁਦ ਨੂੰ ਨਹੀਂ ਪਤਾ ਸਿਰ ਕੀ ਹੈ ਤੇ ਪੈਰ ਕੀ … ਹੁਣ ਤੇ ਸਿਰ ਪੈਰ ਹੋ ਗਏ ਨੇ ਪੈਰ ਸਿਰ ਹੋ ਗਿਆ।
ਪਰ ਮੈ ਰੁਕ ਨਹੀ ਸਕਦਾ …
ਸਿੱਖੀ ਕੋਈ ਬੱਚਿਆ ਦੀ...

ਖੇਡ ਨਹੀ ਏਨੀ ਮਿਹਨਤ ਏਨੀ ਦ੍ਰਿੜ੍ਹਤਾ ਏਨੀ ਘਾਲਣਾ ਕਰਕੇ ਵੀ ਪੱਕਾ ਨਹੀ ਕੇ ਗੁਰੂ ਖੁਸ਼ ਹੋਵੇ। ਗੁਰੂ ਨੂੰ ਭਾਵੇ ਕੋਈ ਜਰੂਰੀ ਨਹੀ ਹੋ ਸਕਦਾ ਗੁਰੂ ਕਹਿ ਦੇਵੇ ਸਿਰ ਪੈਰੀਂ ਚੱਲਣ ਨਾਲ ਕੀ ਹੋਵੇਗਾ…. ਤੂੰ ਭੁਲੇਖੇ ਵਿੱਚ ਹੈਂ ਸੁਰ ਪੈਰ ਨੇ ਕੀ ਵਿਗਾੜਿਆ ਤੇਰਾ ਥੋੜ੍ਹੀ ਜਿਹੇ ਅੰਦਰ ਵੱਲ ਤੇ ਝਾਤੀ ਮਾਰ।
ਸਿਰਿ ਪੈਰੀ ਕਿਆ ਫੇੜਿਆ
ਅੰਦਰਿ ਪਿਰੀ ਨਿਹਾਲਿ ॥੧੨੦॥
ਬਾਬਾ ਫ਼ਰੀਦ ਜੀ ਦੇ ਬਚਨ ਤੇ ਭਾਈ ਨੰਦ ਲਾਲ ਜੀ ਦੇ ਬਚਨ ਪੜੇ ਤੇ ਆਪਣੇ ਆਪ ਵੱਲ ਦੇਖੀਦਾ ਅਸੀਂ ਕਿੱਥੇ ਖੜ੍ਹੇ ਹਾਂ… ..
ਅਸੀਂ ਤੇ ਐਤਵਾਰ ਗੁਰੂ ਘਰ ਜਾ ਕੇ ਵੀ ਕਹਿ ਦੇਈਂਦਾ ਕਿ ਅਸੀ ਸਿੱਖ ਜੰਮੇ ਮਰੇ ਤੇ ਦੱਸ ਮਿੰਟ ਗੁਰੂ ਘਰ ਜਾਕੇ ਵੀ ਸਿੱਖ ਹੋਣ ਦਾ ਦਾਵਾ ਕਰੀ ਦਾ ਸਾਰੇ ਰਾਜਨੀਤਕ ਵੋਟਾ ਚ ਪੰਥਕ ਹੋ ਜਾਂਦੇ ਨੇ ਕਈ ਸਵੇਰੇ ਗੁਰੂ ਘਰ ਸ਼ਾਮ ਨੂੰ ਠੇਕੇ ਤੇ ਹੁੰਦੇ ਨੇ
ਕਦੋ ਗੁਰੂ ਚਰਨਾ ਤੱਕ ਪਹੁੰਚਾ ਗੇ …….
ਅਸੀਂ ਕਿੰਨਾ ਚੋਂ ਗਿਣੇ ਜਾਂਵਾਂਗੇ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)