ਮੰਦ ਬੋਲਣ ਵਾਲੇ
ਮਹਾਤਮਾ ਬੁੱਧ ਇਕ ਦਿਨ ਭਿਖਸ਼ਾ ( ਰੋਟੀ) ਮੰਗਣ ਇੱਕ ਪਿੰਡ ਕਿਸੇ ਕਿਸਾਨ ਦੇ ਘਰ ਗਏ। ਘਰ ਦਾ ਮਾਲਕ ਅੱਗੋਂ ਗੁੱਸੇ ਚ ਸੀ। ਬੁੱਧ ਨੂੰ ਦੇਖ ਕੇ ਉਹ ਗਾਲ੍ਹਾਂ ਕੱਢਣ ਲੱਗ ਪਿਆ। ਮੰਗ ਖਾਣਾ, ਨਿਕੰਮਾ, ਵਿਹਲੜ ਕਿਸੇ ਥਾਂ ਦਾ ਆਦਿਕ ਗਾਲ੍ਹਾਂ ਕੱਢੀਆਂ।
ਬੁਧ ਸ਼ਾਂਤ ਚਿੱਤ ਸੁਣਦੇ ਰਹੇ। ਜਦੋਂ ਉਹ ਕਿਸਾਨ ਚੁੱਪ ਕੀਤਾ ਤਾਂ ਬੁੱਧ ਨੇ ਕਿਹਾ , ਮੇਰੇ ਮਿੱਤਰ ਜੇ ਤੂੰ ਮੈਨੂੰ ਕੋਈ ਚੀਜ਼ ਦਿੰਦਾ ਤੇ ਮੈਂ ਨਾ ਲੈਂਦਾ ਉਹ ਵਸਤੂ ਕਿਸਦੀ ਹੋਣੀ ਸੀ ?ਕਿਸਾਨ ਨੇ ਕਿਹਾ ਤੂੰ ਨਾ ਲੈੰਦਾ ਤਾਂ ਮੇਰੀ ਹੀ ਹੋਣੀ ਸੀ। ਬੁੱਧ ਨੇ ਕਿਹਾ ਤਾਂ ਜੋ ਤੁਸੀਂ ਮੈਨੂੰ ਗਾਲ੍ਹਾਂ ਦਿੱਤੀਆਂ ਨੇ, ਮੈ ਨਹੀ ਲਈਆਂ ਤਾਂ ਫਿਰ ਇਹ ਗਾਲ੍ਹਾਂ ਕਿਸ ਨੂੰ ਮਿਲੀਆਂ ? ਬੰਦਾ ਗੱਲ ਸਮਝ ਗਿਆ ਕੇ ਸਾਧ ਨੇ ਬਿਨਾਂ ਕੁੱਝ ਬੋਲਿਆ ਬਹੁਤ ਕੁਝ ਬੋਲਤਾ। ਕਿਸਾਨ ਬੁਧ ਦੇ ਪੈਰੀ ਪਿਆ ਤੇ ਮਾਫੀ ਮੰਗੀ।
ਹੁਣ ਇਸ ਤੋਂ ਮੁਖ ਰੂਪ ਚ ਚਾਰ ਸਿੱਖਿਆਵਾਂ ਨੇ
1) ਬਾਬਾ ਫਰੀਦ ਜੀ ਦਾ ਸਲੋਕ
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾੑ ਨ ਮਾਰੇ...
ਘੁੰਮਿ ॥
ਆਪਨੜੈ ਘਰਿ ਜਾਈਐ ਪੈਰ ਤਿਨਾੑ ਦੇ ਚੁੰਮਿ ॥੭॥
2) ਤੁਹਾਨੂੰ ਉਹੀ ਕੁਝ ਵਾਪਸ ਮਿਲੂਗਾ ਜੋ ਤੁਸੀਂ ਕਿਸੇ ਨੂੰ ਦੇਵੋਗੇ। ਬੀਜਿਆ ਹੀ ਵੱਢੀ ਦਾ। ਉਸ ਬੰਦੇ ਨੇ ਗਾਲ੍ਹਾਂ ਦਿੱਤੀਆਂ ਉਹਨੂੰ ਗਾਲ੍ਹਾਂ ਵਾਪਸ ਮਿਲ ਗਈਆਂ।
3) ਰੇਡੀਉ ਵਾਲੇ ਬਦੀ (ਨੇਕੀ ) ਢੱਡਰੀ ਵਰਗਿਆਂ ਦੇ ਮਗਰ ਲੱਗ ਕਈ ਲੋਕ ਪ੍ਰਚਾਰਕਾਂ ਰਾਗੀਆਂ ਢਾਡੀਆਂ ਲਈ ਮੰਗ ਖਾਣੇ ਵਿਹਲੜ ਤੇ ਹੋਰ ਕਈ ਅਪਸ਼ਬਦ ਵਰਤਦੇ ਨੇ। ਠੀਕ ਆ ਕੁਝ ਹੋਣਗੇ ਵੀ ਪਰ ਫਿਰ ਵੀ ਏ ਸ਼ਬਦ ਵਰਤਣੇ ਕੋਈ ਸਿਆਣਪ ਨਹੀ, ਨਾਲੇ ਵੰਡ ਛਕਣਾ ਤਾਂ ਗੁਰੂ ਹੁਕਮ ਆ।
4) ਕੋਈ ਵੀ ਲੋੜਵੰਦ ਘਰ ਆਵੇ ਜੇ ਤੁਸੀਂ ਕਿਸੇ ਨੂੰ ਕੁਝ ਨਹੀਂ ਸਕਦੇ ਤਾਂ ਕੋਈ ਗੱਲ ਨਹੀ ਪਰ ਕਮ ਸੇ ਕਮ ਅਗਲੇ ਨੂੰ ਮੰਦਾਂ ਤੇ ਨ ਬੋਲੋ ਗਾਲ੍ਹਾਂ ਤੇ ਨ ਕੱਢੋ।
ਮੇਜਰ ਸਿੰਘ
ਗੁਰੂ ਕਿਰਪਾ ਕਰੇ