More Gurudwara Wiki  Posts
ਇਤਿਹਾਸ – ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ ਦਾ


ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਪਾਵਨ ਕੁੱਖੋ 1698 ਈ: ਨੂੰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਸ੍ਰੀ ਆਨੰਦਪੁਰ ਸਾਹਿਬ ਹੋਇਆ ਕਲਗੀਧਰ ਪਿਤਾ ਮਹਾਰਾਜੇ ਦੇ ਚੌਹਾਂ ਸਾਹਿਬਜ਼ਾਦਿਆਂ ਚੋਂ ਬਾਬਾ ਫਤਹਿ ਸਿੰਘ ਸਭ ਤੋਂ ਛੋਟੇ ਸਨ ਮਾਤਾ ਜੀਤੋ ਜੀ ਦੇ ਤਿੰਨਾਂ ਪੁੱਤਰਾਂ ਚੋਂ ਵੀ ਸਭ ਤੋਂ ਛੋਟੇ ਨੇ ਬਾਬਾ ਜੀ ਦੇ ਜਨਮ ਤੇ ਸੰਗਤ ਚ ਬੜੀਆਂ ਖੁਸ਼ੀਆਂ ਮਨਾਈਆਂ ਗੁਰੂ ਨਾਨਕ ਸਾਹਿਬ ਦੇ ਚਰਨ ਚ ਸ਼ੁਕਰਾਨੇ ਦੀ ਅਰਦਾਸ ਹੋਈ
ਬਾਬਾ ਫਤਿਹ ਸਿੰਘ ਜੀ ਦੇ ਜੀਵਨ ਨਾਲ ਇਕ ਬੜੀ ਪਿਆਰੀ ਘਟਨਾ ਜੁੜੀ ਹੈ ਕੇ ਇੱਕ ਇੱਕ ਦਿਨ ਤਿੰਨੇ ਵੱਡੇ ਸਾਹਿਬਜ਼ਾਦੇ ਗੱਤਕਾ ਖੇਡ ਰਹੇ ਸੀ ਦੇਖ ਕੇ ਬਾਬਾ ਫਤਿਹ ਸਿੰਘ ਵੀ ਆ ਗਏ ਬਾਬਾ ਜੁਝਾਰ ਸਿੰਘ ਜੀ ਨੇ ਕਿਹਾ ਫਤੇ ਤੁਸੀਂ ਛੋਟੇ ਹੋ ਜਦੋਂ ਵੱਡੇ ਹੋਵੋਗੇ ਫਿਰ ਖੇਡਿਉ ਬਾਬਾ ਫ਼ਤਿਹ ਸਿੰਘ ਚੁਪ ਕਰਕੇ ਕਮਰੇ ਚ ਚਲੇ ਗਏ ਦਸਤਾਰ ਦੇ ਉੱਪਰ ਹੋਰ ਦਸਤਾਰ ਉਪਰ ਹੋਰ ਦਸਤਾਰ ਸਜਾ ਕੇ ਉੱਚਾ ਦੁਮਾਲਾ ਸਜਾ ਲਿਆ ਫਿਰ ਵੱਡੇ ਵੀਰਾਂ ਕੋਲ ਕੇ ਕਿਹਾ ਆ ਦੇਖੋ ਮੈ ਵੀ ਵੱਡਾ ਹੋ ਗਿਆਂ ਹੁਣ ਖਡਾਉ ਮੈਨੂੰ ਵੀ
ਦਸਮੇਸ਼ ਪਿਤਾ ਜੀ ਜੋ ਸਾਰੇ ਕੌਤਕ ਨੂੰ ਦੇਖ ਰਹੇ ਸੀ ਛੋਟੇ ਲਾਲ ਦੇ ਇਸ ਅਨੋਖੇ ਤੇ ਸਿਆਣਪ ਭਰੇ ਕੌਤਕ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਪੁੱਤਰ ਨੂੰ ਗੋਦ ਚ ਬਿਠਾਇਆ ਲਾਡ ਕੀਤਾ
ਫਿਰ ਭਰੇ ਦਰਬਾਰ ਦੇ ਵਿੱਚ ਕਿਹਾ ਫਤਿਹ ਸਿੰਘ ਦੀ ਤਾਬਿਆ ...

ਇਸ ਨੀਲੇ ਬਾਣੇ ਵਾਲੇ ਨਿਹੰਗ ਸਿੰਘ ਕਰਦਾ ਹਾਂ
ਇਹ ਅਕਾਲੀ ਜਥਾ ਹੋਵੇਗਾ ਜੋ ਕਿਸੇ ਅੱਗੇ ਰੁਕੇ ਝੁਕੇਗਾ ਨਹੀਂ ਸੰਗਤ ਵਿੱਚੋਂ ਪੰਜ ਸਿੰਘ ਭਾਈ ਉਦੈ ਸਿੰਘ ਭਾਈ ਟਹਿਲ ਸਿੰਘ ਭਾਈ ਸੁਲੱਖਣ ਸਿੰਘ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਪੰਜਾਂ ਸਿੰਘਾਂ ਨੂੰ ਨੀਲੇ ਨਵੇਂ ਬਾਣਿਆਂ ਵਿੱਚ ਸਜਾ ਕੇ ਬਾਬਾ ਫ਼ਤਿਹ ਸਿੰਘ ਜੀ ਦਾ ਅਕਾਲੀ ਜਥਾ ਤਿਆਰ ਕੀਤਾ
ਬਾਬਾ ਫਤੇ ਸਿੰਘ ਜੀ ਛੋਟੇ ਹੋਣ ਕਰਕੇ ਸਭ ਤੋ ਲਾਡਲੇ ਸਨ ਇਸ ਕਰਕੇ ਬਾਬਾ ਜੀ ਦੇ ਜਥੇ ਨੂੰ ਕਹਿੰਦੇ ਨੇ ਲਾਡਲੀਆਂ ਫ਼ੌਜਾਂ
ਪਾਪੀ ਵਜ਼ੀਰ ਖਾਂ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਜਿੱਥੇ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਸਮੇਂ ਨਾਲ ਖ਼ਾਲਸੇ ਨੇ ਉਸ ਪਾਪੀ ਨੂੰ ਸੋਧਿਆ ਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਖੋਤਿਆ ਨਾਲ ਹੱਲ ਵਾਹੇ ਉੱਥੇ ਹੀ ਬਾਬਾ ਜੀ ਦੇ ਨਾਲ ਤੇ ਅਸਥਾਨ ਬਣਿਆ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਜਿੱਥੇ ਅੱਜ ਵੀ ਫਤਹਿ ਦਾ ਨਿਸ਼ਾਨ ਝੂਲਦਾ ਹੈ ਤੇ ਜਿੰਦਗੀ ਨੂੰ ਸੱਚ ਦਾ ਰਾਹ ਮਿਲਦਾ
ਧੰਨ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਹਾੜੇ ਦੀਆ
ਲੱਖ ਲੱਖ ਮੁਬਾਰਕਾਂ ਜੀ
ਨੋਟ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਾ ਜਨਮ ਫੱਗਣ ਮਹੀਨੇ ਦਾ ਲਿਖਿਆ ਹੈ ਤੇ ਸਨ ਦਾ ਵੀ ਮੱਤ ਭੇਦ ਹੈ
ਮੇਜਰ ਸਿੰਘ
ਗੁਰੂ ਕਿਰਪਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)