More Gurudwara Wiki  Posts
ਇਤਿਹਾਸ – ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ (ਪਿੰਡ ਗਾਗਾ)


ਪਿੰਡ ਗਾਗਾ ਨੂੰ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਿਕਰਮੀ 1723 ਸੰਨ 1666 ਈਸਵੀ ਨੂੰ ਕੱਤਕ ਦੇ ਮਹੀਨੇ ਵਿਚ ਬਿਹਾਰ ਵੱਲ ਜਾਣ ਦੀ ਯਾਤਰਾ ਸਮੇਂ ਸ੍ਰੀ ਦਮਦਮਾ ਸਾਹਿਬ ਤੋਂ ਬੁਢਲਾਡਾ, ਗੋਬਿੰਦਪੁਰਾ ਹੁੰਦੇ ਹੋਏ ਪਿੰਡ ਗਾਗਾ ਪਹੁੰਚੇ ਸਨ | ਗੁਰੂ ਜੀ ਇੱਥੇ ਰਾਤ ਠਹਿਰਣ ਲਈ ਢਾਬ ਦੇ ਕਿਨਾਰੇ ਰੁਕੇ ਸਨ | ਗੁਰੂ ਜੀ ਜੰਡ ਦੇ ਦਰੱਖਤ ਨਾਲ ਘੋੜਾ ਬੰਨ੍ਹ ਕੇ ਆਰਾਮ ਕਰਨ ਲੱਗੇ ਅਤੇ ਗੁਰੂ ਜੀ ਦੇ ਸੇਵਾਦਾਰ ਕਾਫ਼ਲੇ ‘ਚੋਂ ਘੋੜਿਆਂ ਲਈ ਘਾਹ ਖੇਤਾਂ ‘ਚੋਂ ਖੋਤ ਰਹੇ ਸਨ, ਖੇਤ ਦੇ ਮਾਲਕ ਜ਼ਿਮੀਂਦਾਰਾ ਦੇ ਬੰਦਿਆਂ ਨੇ ਉਨ੍ਹਾਂ ਤੋਂ ਖੋਤਿਆ ਘਾਹ ਖੋਹ ਲਿਆ ਅਤੇ ਭਜਾ ਦਿੱਤਾ ਪਰ ਪਿੰਡ ਦੇ ਲੋਕ ਗੁਰੂ ਜੀ ਦੀ ਹਾਜ਼ਰੀ ਬਾਰੇ ਨਹੀਂ ਜਾਣਦੇ ਸੀ | ਸੇਵਾਦਾਰਾਂ ਨੇ ਆ ਕੇ ਗੁਰੂ ਜੀ ਨੂੰ ਸਾਰੀ ਘਟਨਾ ਬਾਰੇ ਦੱਸਿਆ ਤਾਂ ਗੁਰੂ ਜੀ ਨੇ ਫ਼ੈਸਲਾ ਕੀਤਾ ਕਿ ਇਹ ਲੋਕ ਗੁਰਮੁਖਿ ਨਹੀਂ ਮਨਮੁਖਿ ਹਨ | ਗੁਰੂ ਜੀ ਪਿੰਡ ਗਾਗਾ ਵਿਖੇ ਰਾਤ ਨਾ ਰਹੇ ਅਤੇ ਪਿੰਡ ਗੁਰਨੇ ਚਲੇ ਗਏ | ਜਦੋਂ ਗੁਰੂ ਜੀ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਦੇਸੀ...

ਘਿਓ ਦਾ ਪ੍ਰਸ਼ਾਦ ਅਤੇ ਕੰਬਲ ਲੈ ਕੇ ਭੁੱਲ ਬਖ਼ਸ਼ਣ ਦੀ ਬੇਨਤੀ ਕੀਤੀ ਪਰ ਗੁਰੂ ਜੀ ਚੁੱਪ ਰਹੇ | ਤਿੰਨ ਦਿਨ ਗੁਰਨੇ ਠਹਿਰਣ ਤੋਂ ਬਾਅਦ ਗੁਰੂ ਜੀ ਮਕਰੌੜ ਸਾਹਿਬ ਚਲੇ ਗਏ ਅਤੇ ਪਿੰਡ ਦੇ ਲੋਕ ਵੀ ਉਨ੍ਹਾਂ ਦੇ ਨਾਲ ਮਕਰੌੜ ਸਾਹਿਬ ਪਹੁੰਚੇ | ਉੱਥੋਂ ਦੇ ਸਿੱਖਾਂ ਨੇ ਗੁਰੂ ਜੀ ਨੂੰ ਪਿੰਡ ਗਾਗਾ ਦੇ ਲੋਕਾਂ ਨੂੰ ਬਖ਼ਸ਼ਣ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਪਿੰਡ ਗਾਗਾ ਦੇ ਲੋਕਾਂ ਨੂੰ ਮੁਆਫ਼ ਕਰ ਦਿੱਤਾ | ਗੁਰੂ ਜੀ ਦੀ ਬੈਠਣ ਵਾਲੀ ਜਗ੍ਹਾ ਉੱਪਰ ਥੜ੍ਹਾ ਬਣਾ ਕੇ ਨਗਰ ਮਾਨਤਾ ਕਰਦਾ ਆ ਰਿਹਾ ਸੀ | ਪਿੰਡ ਗਾਗਾ ਬਾਰੇ ਅੰਕਿਤ ਹੈ ਕਿ ਰਿਆਸਤ ਨਾਭਾ ਦੇ ਵਜ਼ੀਰ ਸੇਵਾ ਸਿੰਘ (1933) ਨੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਅਤੇ ਪਟਿਆਲਾ ਰਿਆਸਤ ਨੇ 750 ਵਿੱਘੇ ਜ਼ਮੀਨ ਗੁਰੂ ਘਰ ਦੇ ਨਾਂਅ ਲਗਵਾਈ ਸੀ | ਇਸ ਅਸਥਾਨ ‘ਤੇ ਹਰ ਮਹੀਨੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਜਿੱਥੇ ਇਲਾਕੇ ਦੇ ਲੋਕ ਸ਼ਰਧਾ ਨਾਲ ਨਤਮਸਤਕ ਹੋਣ ਲਈ ਪਹੁੰਚਦੇ ਹਨ |

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)