More Gurudwara Wiki  Posts
ਗੁਰੂ ਗੋਬਿੰਦ ਸਿੰਘ ਜੀ- ਭਾਗ ਦੂਸਰਾ


ਗੋਕਲ ਚੰਦ ਨਾਰੰਗ ਲਿਖਦੇ ਹਨ ਕੀ ਜਿਸ ਬੂਟੇ ਨੂੰ ਗੁਰੂ ਗੋਬਿੰਦ ਸਿੰਘ ਸਮੇ ਫਲ ਲਗੇ , ਉਸਦੀ ਬਿਜਾਈ ਗੁਰੂ ਨਾਨਕ ਤੇ ਸਿੰਚਾਈ ਬਾਕੀ ਗੁਰੂਆਂ ਨੇ ਕਰ ਛਡੀ ਸੀ । ਜੇ ਅਸੀਂ ਗਹੁ ਨਾਲ ਇਤਿਹਾਸ ਪੜੀਏ ਤਾਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਖਾਲਸੇ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਰਖ ਦਿਤੀ ਸੀ ਜਦ ਉਹਨਾਂ ਨੇ ਆਪਣੇ ਨਾਲ ਜੁੜਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ।
“ਜਾਓ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ ।।
ਇਤੁ ਮਾਰਗਿ ਪੈਰ ਧਰੀ ਜੈ ਸਿਰਿ ਦੀਜੈ ਕਾਣਿ ਨਾ ਕੀਜੈ ।।
ਗੁਰੂ ਅਰਜਨ ਸਾਹਿਬ ਨੇ ਇਸ ਗਲ ਦੀ ਪੁਸ਼ਟੀ ਕਰਦਿਆਂ ਕਿਹਾ:
ਪਹਿਲਾਂ ਮਰਨਿ ਕਬੂਲਿ ਕਰ ਜੀਵਨ ਕੀ ਛਡਿ ਆਸ
ਹੋਹੁ ਸਭਨਾ ਕੀ ਰੇਣੁਕਾ ਤੋਉ ਅਉ ਹਮਾਰੇ ਪਾਸਿ ।।“
ਸਿਖਾਂ ਲਈ ਤਾਂ ਗੁਰੂ ਗੋਬਿੰਦ ਸਿੰਘ ਦੀ ਥਾਂ ਹੀ ਕੁਝ ਵਖਰੀ ਹੈ ਪਰ ਇਕ ਨਹੀ, ਦੋ ਨਹੀਂ ਦਸ ਨਹੀ ਲਖਾ , ਕਰੋੜਾ ਗੈਰ ਸਿਖ ਸਿਰਫ ਹਿੰਦੁਸਤਾਨੀ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਲੇਖਕਾ, ਇਤਿਹਾਸਕਾਰਾਂ , ਵਿਦਵਾਨਾ ,ਖੁਲੀ ਸੋਚ ਰਖਣ ਵਾਲੇ ਇਨਸਾਨਾ ਤੇ ਵਡੇ ਵਡੇ ਹੁਕਮਰਾਨਾਂ ਨੇ ਗੁਰੂ ਸਾਹਿਬ ਦੇ ਇਸ ਮਹਾਨ ਕਾਰਨਾਮੇ ਦੀ ਅਜ ਵੀ ਸ਼ਲਾਘਾ ਕਰਦੇ , ਨਾਮਸਤਕ ਹੋਕੇ ਸ਼ਰਧਾ ਨਾਲ ਸਿਰ ਝੁਕਾ ਲੈਂਦੇ ਹਨ ।
ਮਹਾਨ ਫੌਜੀ ਜਰਨੈਲ
ਓਹ ਇਕ ਨਿਡਰ ,ਮਹਾਨ ਫੌਜੀ ਜਰਨੈਲ ਤੇ ਭਾਰੀ ਜਥੇਬੰਦਕ ਸੂਝ ਸ਼ਕਤੀ ਦੇ ਮਾਲਕ ਸੀ । ਦਬੇ ਕੁਚਲੇ ਲੋਕਾਂ ਨੂੰ ਜਿਹਨਾਂ ਨੂੰ ਸਿਰ ਚੁਕ ਕੇ ਚਲਣ ਦਾ ਹੁਕਮ ਨਹੀ ਸੀ ਜਥੇਬੰਦ ਕਰਕੇ ਉਹਨਾਂ ਦੇ ਹਥ ਵਿਚ ਤਲਵਾਰ ਪਕੜਾ ਦੇਣੀ , ਵਡੀਆਂ ਵਡੀਆਂ ਤਾਕਤਾ ਨਾਲ ਮੁਕਾਬਲਾ ਕਰਨਾ, ਹਿੰਦੁਸਤਾਨ ਦੀ ਰੂੰਦ–ਖੂੰਦ ਵਿਚੋਂ ਐਸੇ ਯੋਧੇ ਪੈਦਾ ਕਰਨੇ ਜੋ ਸਿਰ ਤਲੀ ਤੇ ਧਰ ਕੇ ਹਰ ਕੁਰਾਬਾਨੀ ਦੇਣ ਲਈ ਤਿਆਰ–ਬਰ ਤਿਆਰ ਰਹਿੰਦੇ , ਕੋਈ ਛੋਟੀ ਗਲ ਨਹੀ । ਆਪਜੀ ਦੇ ਫੌਜ਼ ਦੇ ਹਰ ਸਿਖ ਨੂੰ ਆਪਜੀ ਦੀ ਅਗਵਾਈ ਤੇ ਜਿਤ ਤੇ ਪੂਰਾ ਪੂਰਾ ਭਰੋਸਾ ਹੁੰਦਾ ਜਿਸ ਕਰਕੇ ਉਹ ਆਪਜੀ ਦੇ ਇਕ ਇਸ਼ਾਰੇ ਤੇ ਹਰ ਕੁਰਬਾਨੀ ਦੇਣ ਲਈ ਸਦਾ ਤਤਪਰ ਰਹਿੰਦੇ, ਚਾਹੇ ਓਹ ਭੰਗਾਣੀ ਦਾ ਯੁਧ ਹੋਵੇ, ਅਨੰਦਪੁਰ, ਚਮਕੌਰ ਜਾਂ ਮੁਕਤਸਰ ਦੀ ਲੜਾਈ । ਹਰ ਸਿਖ ਆਪਣੇ ਅੰਦਰ ਕੋਮੀ ਜਜ੍ਬਾ ਲੇਕੇ ਅਗੇ ਵਧ ਵਧ ਕੇ ਲੜਦਾ । Cunnigham ਲਿਖਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਇਕ ਪੁਜੇ ਹੋਏ ਜਰਨੈਲ ਸੀ । ਉਹਨਾਂ ਦੀਆਂ ਸਾਰੀਆਂ ਜਿਤਾਂ ਸਿਆਣਪ ਤੇ ਸੂਝ ਦਾ ਨਤੀਜਾ ਸੀ ” । ਮੁਗਲ ਹਕੂਮਤ ਅਜਿਤ ਹੈ ਮੁਗਲਾਂ ਦੀ ਇਸ ਸੋਚ ਨੂੰ ਉਹਨਾਂ ਨੇ ਤਹਿਸ ਨਹਿਸ ਕਰਕੇ ਰਖ ਦਿਤਾ । ਉਹਨਾਂ ਨੇ ਜੋ ਕਿਲਿਆਂ ਦੀ ਉਸਾਰੀ ਦੀਆਂ ਥਾਵਾਂ ਨੀਅਤ ਕੀਤੀਆਂ ਜਿਥੋਂ ਕਦੇ ਵੀ ਹਾਰ ਨਹੀਂ ਸੀ ਹੋ ਸਕਦੀ ਸੀ । ਦੁਸ਼ਮਨ ਨੂੰ ਕਿਲੇ ਤੋਂ ਦੂਰ ਹੀ ਰੋਕਿਆ ਜਾ ਸਕਦਾ ਸੀ । ਸਤਲੁਜ ਤੋਂ ਪਾਰ ਕਿਲੇ , ਲੋਹਗੜ , ਹੋਲਗੜ , ਨਿਰਮੋਹਗੜ ਅਤੇ ਦੋ ਦਰਿਆ ਦੇ ਵਿਚਕਾਰ ਕੁਝ ਫਾਸਲੇ ਤੇ ਉਤੇ ਫਤਹਿਗੜ ,ਅਨੰਦ ਗੜ, ਤੇ ਕੇਸਗੜ ਉਸਾਰੇ ।
ਗੁਰੂ ਸਾਹਿਬ ਨੇ ਇਕੋ ਪਹਿਰਾਵਾ, ਏਕੋ ਨਾਹਰਾ ,” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ” ਏਕੋ ਜਿਹੇ ਹਕੂਕ , ਇਕ ਪੂਜਾ ਅਸਥਾਨ , ਇਕੋ ਬਾਟੇ ਵਿਚੋ ਅਮ੍ਰਿਤ ਛਕਣ ਦੀ ਪਰੰਪਰਾ , ਇਕੋ ਜਹੀ ਰਹਿਤ ਤੇ ਇਕੋ ਸਾਂਝੇ ਆਦਰਸ਼ ਲਈ ਸਭ ਨੂੰ ਇਕਠਾ ਕੀਤਾ । ਸਭ ਨੂੰ ਨਾ ਟੁਟਣ ਵਾਲੀ ਏਕਤਾ ਵਿਚ ਪਰੋ ਦਿਤਾ , ਜੀਵਨ ਜੀਣ ਦਾ ਵਲ ਸਿਖਾ ਦਿਤਾ । ਸਿਖਾਂ ਨੂੰ ਸ਼ਸ਼ਤਰ ਬਧ ਕਰਕੇ ਸੁਤੰਤਰ ਰਾਜਸੀ ਸੱਤਾ ਬਖਸ਼ੀ , ਜਿਸ ਨਾਲ ਹਿੰਦੁਸਤਾਨ ਵਿਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਤਾਕਤ ਬਣਿਆ । ਇਸਤੋਂ ਪਹਿਲਾਂ ਕੋਈ ਐਸੀ ਕੋਮ ਨਹੀ ਸੀ ਦੇਖੀ ਜਿਸ ਵਿਚ ਨੀਵੀਂ ਜਾਤ ਦੇ ਮਜਬੀ , ਚਮਿਆਰ , ਨਾਈ ,ਧੋਬੀ ,ਛੀਂਬਾ , ਜਿਹਨਾਂ ਦਾ ਵਜੂਦ ਉਚੀਆਂ ਜਾਤਾਂ ਦੇ ਪੈਰਾਂ ਦੀ ਧੂਲ ਤੋਂ ਸਿਵਾ ਕੁਝ ਨਾ ਹੋਵੇ , ਜਿਸਨੇ ਕਦੀ ਨੰਗੀ ਕਰਦ ਹਥ ਵਿਚ ਨਾ ਪਕੜੀ ਹੋਵੇ , ਇਕ ਬਹਾਦਰ ਕੋਂਮ ਹੀ ਨਹੀਂ ਬਣੀ ਬਲਿਕ ਦੂਸਰਿਆਂ ਲਈ ਆਪਾ ਵਾਰਨ ਵਿਚ ਵੀ ਸਭ ਤੋ ਮੋਹਰੇ ਸੀ ।
ਉਹਨਾਂ ਦੀ ਅਵਾਜ਼ ਵਿਚ ਇਤਨੀ ਤਾਕਤ ਸੀ ਕਿ ਭੰਗਾਣੀ ਦੇ ਯੁਦ ਵਿਚ ਜਦੋਂ 500 ਪਠਾਣ ਜੋ ਪੀਰ ਬੁਧੂ ਸ਼ਾਹ ਨੇ ਭਰਤੀ ਕਰਵਾਏ ਸੀ ਉਨਾ ਵਿਚੋਂ 400 ਪਠਾਨ ਰਾਜਿਆ ਦੀ ਇਨੀ ਵਡੀ ਫੌਜ਼ ਦੇਖਕੇ ਘਬਰਾ ਗਏ ਤੇ ਗੁਰੂ ਸਾਹਿਬ ਦਾ ਸਾਥ ਛਡ ਗਏ ਜਿਸ ਨਾਲ ਸਿਖ ਫੌਜ਼ ਦੇ ਹੋਸਲੇ ਵੀ ਢਹਿ ਢੇਰੀ ਹੋ ਗਏ । ਜਦ ਗੁਰੂ ਸਾਹਿਬ ਨੇ ਦੇਖਿਆ ਤਾਂ ਉਹਨਾਂ ਦੇ ਇਕ ਜਾਦੁਈ ਐਲਾਨ ਨੇ ਸਿਖਾਂ ਵਿਚ ਐਸਾ ਜੋਸ਼ ਭਰਿਆ ਕੀ ਓਹ ਆਪਾ ਵਾਰਨ ਨੂੰ ਤਿਆਰ ਹੋ ਗਏ । ਜਿਹਨਾਂ ਨੇ ਕਦੀ ਨੰਗੀ ਕਰਦ ਨੂੰ ਹਥ ਵਿਚ ਨਹੀ ਸੀ ਪਕੜਿਆ ਵੇਰੀਆਂ ਦੇ ਅਜਿਹੇ ਆਹੂ ਲਾਹੇ ਕੀ ਓਹ ਵੀ ਤ੍ਰਹਿ ਤ੍ਰਹਿ ਕਰ ਉਠੇ। ਜਦੋਂ ਪੀਰ ਬੁਧੂ ਸ਼ਾਹ ਨੂੰ ਪਤਾ ਲਗਾ ਤਾਂ ਓਹ ਵੀ ਆਪਣੇ 700 ਮੁਰੀਦ, ਚਾਰੋ ਪੁਤਰ , ਭਰਾ ਭਤੀਜਿਆਂ ਸਮੇਤ ਲੜਾਈ ਵਿਚ ਆ ਪਹੁੰਚੇ ਤੇ ਐਸੇ ਜੋਹਰ ਦਿਖਾਏ ਕੀ ਦੁਸ਼ਮਨ ਲੜਾਈ ਦਾ ਮੈਦਾਨ ਛੋੜ ਕੇ ਨਸ ਉਠੇ। ਇਹ ਸੀ ਉਸ ਸਾਹਿਬ–ਏ–ਕਮਾਲ ਦੇ ਬੋਲਾਂ ਤੇ ਸ਼ਖਸ਼ੀਅਤ ਦਾ ਅਸਰ ।
ਇਕ ਵਾਰੀ ਦਰਬਾਰ ਲਗਣ ਤੋਂ ਬਾਅਦ ਗੁਰੂ ਸਾਹਿਬ ਦੀ ਚਰਚਾ ਪਿੰਡ ਦੇ ਚੌਧਰੀ ਡਲੇ ਨਾਲ ਸ਼ੁਰੂ ਹੋਈ । ਡਲੇ ਨੇ ਕਿਹਾ ਕੀ ਅਗਰ ਤੁਸੀਂ ਮੈਨੂੰ ਸਦ ਲੇਂਦੇ ਤਾਂ ਤੁਹਾਨੂੰ ਆਨੰਦਪੁਰ ਦਾ ਕਿਲਾ ਨਾ ਛਡਣਾ ਪੈਂਦਾ । ਮੇਰੇ ਆਦਮੀ ਇਹੋ ਜਹੇ ਸੂਰਮੇ ਹਨ ਕਿ ਵੈਰੀਆਂ ਨੂੰ ਘੋੜੇ ਸਮੇਤ ਚੁਕ ਕੇ ਲੈ ਜਾਂਦੇ ਹਨ। ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ,” ਕੋਈ ਨਹੀ ਬੜੇ ਮੋਕੇ ਅਉਣਗੇ । ਇਕ ਦਿਨ ਗੁਰੂ ਸਾਹਿਬ ਨੂੰ ਲਕੜ ਦੀ ਬੰਦੂਕ ਕਿਸੇ ਸ਼ਰਧਾਲੂ ਨੇ ਭੇਟ ਕੀਤੀ । ਗੁਰੂ ਸਾਹਿਬ ਨੇ ਡਲੇ ਦੀ ਫੌਜ਼ ਦਾ ਜਾਇਜਾ ਲੈਣਾ ਕੀਤਾ । ਡਲੇ ਨੂੰ ਕਿਹਾ .”ਉਸ ਦਿਨ ਤੂੰ ਆਖ ਰਿਹਾ ਸੀ ਮੇਰੇ ਸੂਰਮੇ ਮੋਤ ਤੋਂ ਨਹੀ ਡਰਦੇ , ਅਸਾਂ ਨੇ ਬਦੂਕ ਦਾ ਜਾਇਜਾ ਲੇਣਾ ਹੈ, ਦੇਖਣਾ ਹੈ ਕੀ ਛਾਤੀ ਵਿਚ ਇਹ ਕਿਤਨਾ ਵਡਾ ਜ਼ਖਮ ਕਰਦੀ ਹੈ , ਨਿਸ਼ਾਨਾ ਕਿਦਾਂ ਦਾ ਹੈ ? ਆਪਣੇ ਕਿਸੇ ਇਕ ਨੋਜਵਾਨ ਨੂੰ ਸਦੋ । ਬੜੀ ਦੇਰ ਇੰਤਜਾਰ ਕਰਣ ਤੋ ਬਾਦ ਕੋਈ ਵੀ ਨੋਜਵਾਨ ਨਾ ਆਇਆ। ਗੁਰੂ ਸਾਹਿਬ ਨੇ ਕਿਹਾ ਹੁਣ ਤੂੰ ਹੀ ਖੜਾ ਹੋ ਜਾ । ਡਲੇ ਦਾ ਵੀ ਚਲਦੀ ਗੋਲੀ ਦੇ ਸਾਮਨੇ ਖੜੇ ਹੋਣ ਦਾ ਹਠ ਨਾ ਪਿਆ । ਗੁਰੂ ਸਾਹਿਬ ਨੇ ਸਿਖਾਂ ਨੂੰ ਸਨੇਹਾ ਭੇਜਿਆ , ਵੀਰ ਸਿੰਘ ਤੇ ਧੀਰ ਸਿੰਘ , ਪਿਓ ਪੁਤਰ ਆਪਸ ਵਿਚ ਬਹਿਸ ਕਰਦੇ ਆ ਰਹੇ ਸਨ । ਪੁਤਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਜੰਗ ਦਾ ਬੜਾ ਤਜਰਬਾ ਹੈ ਕਿਸੇ ਔਖੇ ਵੇਲੇ ਤੁਹਾਡੇ ਕੰਮ ਆਉਣਗੇ ਗੋਲੀ ਮੇਰੇ ਸੀਨੇ ਵਿਚ ਮਾਰੋ । ਪਿਤਾ ਕਹਿ ਰਿਹਾ ਸੀ ਇਹ ਜਵਾਨ ਹੈ ਫਿਰ ਕੰਮ ਆਵੇਗਾ , ਮੇਰੀ ਉਮਰ ਬੀਤ ਚੁਕੀ ਹੈ ਮੇਰੇ ਸੀਨੇ ਵਿਚ ਗੋਲੀ ਮਾਰੋ । ਗੁਰੂ ਸਾਹਿਬ ਨੇ ਕਿਹਾ ਕੀ ਤੁਸੀਂ ਦੋਨੋ ਹੀ ਖੜੇ ਹੋ ਜਾਉ । ਗੁਰੂ ਸਾਹਿਬ ਬੈਰਲ ਕਦੀ ਇਧਰ ਕਰ ਦਿੰਦੇ ਕਦੀ ਉਧਰ । ਦੋਨੋ ਪਿਓ ਪੁਤਰ ਨਿਸ਼ਾਨੇ ਅਗੇ ਆਉਣ ਲਈ ਅਗੇ ਪਿਛੇ ਹੁੰਦੇ ਰਹਿੰਦੇ। ਇਹ ਦੇਖਕੇ ਡਲਾ ਸਿਖਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖਕੇ ਬੜਾ ਸ਼ਰਮਿੰਦਾ ਹੋਇਆ । ਇਹ ਸ਼ਰਧਾ ਅਜ ਵੀ ਹੈ ਤੇ ਸਦੀਆਂ ਤਕ ਰਹੇਗੀ ਖਾਲੀ ਇਸ ਨੂੰ ਹਲਾ–ਸ਼ੇਰੀ ਦੀ ਤੇ ਇਕ ਹੋਣਹਾਰ ਆਗੂ ਦੀ ਲੋੜ ਹੈ ।
ਕਹਿੰਦੇ ਹਨ ਕੀ ਜਦੋਂ ਲਾਹੋਰ ਸੁਮਨ ਬੁਰਜ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਤੇ ਹਮਲਾ ਕੀਤਾ ਤਾਂ ਕਿਲੇ ਦੀ ਫਸੀਲ ਨੂੰ ਤੋੜਨ ਲਈ ਭੰਗੀ ਮਿਸਲ ਤੋ ਇਕ ਖਾਸ ਤੋਪ ਮੰਗਵਾਈ ਗਈ , ਜਿਸਦੇ 20-21 ਗੋਲਿਆਂ ਨਾਲ ਫਸੀਲ ਟੁਟਣੀ ਸੀ । ਅਜੇ ਮਸਾਂ ਤਿੰਨ ਕੁ ਗੋਲੇ ਚਲੇ ਸੀ ਤਾ ਤੋਪ ਦਾ ਇਕ ਪਹੀਆ ਟੁਟ ਗਿਆ । ਹਫੜਾ ਦਫੜੀ ਮਚ ਗਈ । ਨਾ ਤੋਪ ਨੂੰ ਠੀਕ ਕਰਾਣ ਦਾ ਵਕ਼ਤ ਸੀ ਨਾ ਸਹੂਲੀਅਤ । ਆਖਿਰ ਇਹ ਫੈਸਲਾ ਹੋਇਆ ਕਿ.ਵਾਰੀ ਵਾਰੀ ਇਕ ਇਕ ਫੌਜੀ ਆਪਣੇ ਕੰਧੇ ਤੋ ਪਹੀਏ ਦਾ ਕੰਮ ਚਲਾਵੇਗਾ । ਪਰ ਇਹ ਤਹਿ ਸੀ ਕੀ ਕੰਧਾ ਦੇਣ ਵਾਲਾ ਬੰਦਾ ਗੋਲਾ ਚਲਣ ਤੇ ਤੂੰਬਾ ਤੂੰਬਾ ਹੋ ਜਾਵੇਗਾ। ਇਥੇ ਇਕ ਪਠਾਣਾ ਦਾ ਸੂਹਿਯਾ ਵੀ ਸੀ ਜੋ ਸਿਖ ਦਾ ਭੇਜ ਬਦਲ ਕੇ ਪਠਾਣਾ ਨੂੰ ਖਬਰ ਪਹੁਚੰਦਾ ਸੀ । ਪਹੀਆ ਟੁਟਣਾ , ਓਸਦਾ ਹਲਾ ਤੇ ਸਿੰਘਾ ਦੇ ਸ਼ੋਰ ਸ਼ਰਾਬੇ ਦੀ ਅਵਾਜ਼ ਸੁਣ ਕੇ ਸੋਚਣ ਲਗਾ ਕੀ ਕਹਿਣਾ ਬੜਾ ਅਸਾਨ ਹੈ ਪਰ ਜਦ ਕਰਨ ਦਾ ਵਕ਼ਤ ਆਇਆ ਤਾ ਭਗਦੜ ਮਚ ਗਈ ਹੈ । ਸੋਚਦਾ ਸੋਚਦਾ ਓਹ ਉਸ ਥਾਂ ਤੇ ਪਹੁੰਚ ਗਿਆ ਜਿਥੇ ਸਿਖ ਆਪਸ ਵਿਚ ਲੜ ਰਹੇ ਸਨ , ਪਹਿਲੇ ਕੰਧਾ ਮੈ ਦਿਆਂਗਾ , ਪਹਿਲੇ ਮੈ । ਦੇਖ ਕੇ ਹੈਰਾਨ ਹੋ ਗਿਆ ਅਖਾਂ ਤਰ ਹੋ ਗਈਆਂ । ਸਿਖਾਂ ਦਾ ਜੋਸ਼ ਦੇਖਕੇ ਉਸਦਾ ਆਪਣਾ ਵੀ ਦਿਲ ਕਰ ਆਇਆ ਕੰਧਾ ਦੇਣ ਵਾਸਤੇ ਪਰ ਉਸਨੇ ਸੋਚਿਆ ਫਿਰ ਇਸ ਤਵਾਰੀਖ ਨੂੰ , ਇਨਾ ਦੀਆਂ ਕੁਰਬਾਨੀਆ ਨੂੰ ਲਿਖੇਗਾ ਕੋਣ । ਇਨੇ ਨੂੰ ਸਿਖਾਂ ਦਾ ਜਥੇਦਾਰ ਆਇਆ । ਉਸਨੇ ਸਭ ਨੂੰ ਚੁਪ ਕਰਾਇਆ ਤੇ ਪੁਛਿਆ ਕਿ ਤੁਹਾਡਾ ਜਥੇਦਾਰ ਕੋਣ ਹੈ ਸਿਖਾਂ ਨੇ ਕਿਹਾ ਕਿ ਤੁਸੀਂ ਤਾਂ ਉਸਨੇ ਕਿਹਾ ਕੀ ਪਹਿਲਾ ਹਕ ਮੇਰਾ ਹੈ ਕੰਧਾ ਦੇਣ ਦਾ । ਓਹ ਸਭ ਤੋ ਅਗੇ ਖੜ ਗਿਆ ਤੇ ਉਸਦੇ ਪਿਛੇ 15-20 ਜਣਿਆ ਦੀ ਬਾਕੀ ਲਾਈਨ ਸੀ । ਇਹ ਸੀ ਸਿਖਾ ਦੀ ਸੋਚ ਦਾ ਮਿਆਰ ਤੇ ਗੁਰੂ ਸਾਹਿਬ ਦੀ ਸ਼ਖਸ਼ੀਅਤ ਦਾ ਅਸਰ । ‘
ਸੰਤ ਸਿਪਾਹੀ
ਗੁਰੂ ਸਾਹਿਬ ਨੇ ਪਹਿਲੇ 10 ਸਾਲ 1676 ਤਕ ਲੋਕਾਂ ਨੂੰ ਸਮਾਜਿਕ ਤੇ ਅਧਿਆਤਮਿਕ ਉਪਦੇਸ਼ ਦਿਤੇ । ਬਾਕੀ ਸਾਰੀ ਜਿੰਦਗੀ ਓਹ ਮਾਨਵ ਸੁਤੰਤਰਤਾ ਲਈ ਜਦੋ ਜਹਿਦ ਕਰਦੇ ਰਹੇ, ਝੂਜਦੇ ਰਹੇ , ਆਤਮ ਵਿਸ਼ਵਾਸ ਨਾਲ ਆਤਮ ਸਨਮਾਨ ਲਈ ਸੰਘਰਸ਼ ਕਰਦੇ ਰਹੇ ,ਮਜਲੂਮਾਂ .ਗਰੀਬਾਂ ਤੇ ਇਨਸਾਫ਼ ਦੀ ਰਖਿਆ ਕਰਨ ਲਈ ਅਨੇਕ ਕੁਰਬਾਨੀਆਂ ਦਿਤੀਆ ਪਰ ਨਿਸ਼ਚਿਤ ਆਦਰਸ਼ਾ ਤੋ ਮੂੰਹ ਨਹੀ ਮੋੜਿਆ । ਗੁਰੂ ਪਿਤਾ ਦੀ ਸ਼ਹੀਦੀ ਹੋਵੇ ਜਾਂ ਬਚਿਆ ਦੀ ,ਮੈਦਾਨੇ ਜੰਗ ਜਾਂ ਸਰਹੰਦ ਦੀਆਂ ਨੀਹਾਂ ਵਿਚ, ਓਹ ਹਮੇਸ਼ਾ ਹੀ ਅਡੋਲ ਰਹੇ ਤੇ ਹਰ ਕੁਰਬਾਨੀ ਤੋ ਬਾਅਦ ਰਬ ਦਾ ਸ਼ੁਕਰ ਮਨਾਉਂਦੇ ਰਹੇ ।
ਅਵਤਾਰ, ਪੈਗੰਬਰਾਂ , ਰਸੂਲਾਂ ਵਿਚ ਕੋਈ ਵੀ ਐਸਾ ਨਹੀਂ ਹੋਇਆ ,ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਵਿਚ ਸ਼ਹੀਦ ਹੋਣ ਲਈ ਤੋਰਿਆ ਹੋਵੇ ,ਸ਼ਹੀਦ ਕਰਵਾਕੇ ਇਕ ਵੀ ਹੰਜੂ ਕੇਰੇ ਬਿਨਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੋਵੇ ਇਸ ਲਈ ਕੀ ਬਚੇ ਆਪਣੇ ਧਰਮ ਤੇ ਫਰਜ਼ ਲਈ ਕੁਰਬਾਨ ਹੋਏ ਹਨ, ਆਪਣੇ ਪੁਤਰਾਂ ਨੂੰ ਵਾਰਕੇ ਦੇਸ਼ਵਾਸੀਂਆਂ ਦੀ ਰੂਹ ਨੂੰ ਪੁਨਰ ਜੀਵਤ ਕੀਤਾ ਹੋਵੇ । ਇਹ ਭਗਤੀ ਤੇ ਸ਼ਕਤੀ ਦੇ ਸੁਮੇਲ ਦੀ ਇਕ ਹਦ ਹੈ ।
ਮਿਰਜ਼ਾ ਹਕੀਮ ਅਲਾਹ ਯਾਰ ਖਾਨ ਜੋਗੀ ਗੁਰੂ ਸਾਹਿਬ ਦੇ ਪੀਰ ਪੈਗੰਬਰਾਂ ਦੇ ਰੁਤੇਬੇ ਬਾਰੇ ਲਿਖਦੇ ਹਨ:
“ਯਾਕੂਬ ਨੇ ਯੂਸਫ ਕੇ ਬਿਛੜਨੇ ਨੇ ਰੁਲਾਇਆ
ਸਾਬਰ ਕੋਈ ਕਮ ਐਸਾ ਰ੍ਸੂਲੋੰ ਮੇ ਆਯਾ
ਕਟਵਾ ਕੇ ਪਿਸਰ ਚਾਰ ਏਕ ਆਂਸੂ ਨਾ ਗਿਰਾਯਾ
ਰੁਤਬਾ ਗੁਰੂ ਗੋਬਿੰਦ ਸਿੰਘ ਨੇ ਰਿਸ਼ਿਓਂ ਕਾ ਬੜਾਇਆ“
ਸਾਰੇ ਰਹਿਬਰਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਬਰ , ਸਿਦਕ , ਸਹਿਜ , ਅਡੋਲਤਾ ਦਾ ਮੁਜਸਮਾ ਅਜੇ ਤਕ ਕੋਈ ਨਹੀਂ ਹੋਇਆ । ਅਨੇਕਾ ਦੇਸ਼ੀ , ਵਿਦੇਸ਼ੀ, ਵਖ ਵਖ ਧਰਮਾਂ , ਵਿਸ਼ਵਾਸਾ , ਭਾਸ਼ਾਵਾਂ ਦੇ ਲੇਖਕਾ, ਇਤਿਹਾਸਕਾਰਾਂ , ਸਹਿਤਕਾਰਾਂ ਤੇ ਵਿਦਵਾਨਾ ਨੇ ਉਨਾ ਦੀ ਮਹਾਨਤਾ , ਅਨੋਖੀ , ਅਜ਼ੀਮ ਅਤੇ ਅਦਭੁਤ ਕ੍ਰਿਸ਼ਮਈ ਸ਼ਖਸ਼ੀਅਤ ਬਾਰੇ ਲਿਖਦਿਆਂ ਆਪਣੀ ਸ਼ਰਧਾ ਅਤੇ ਨਿਘੇ ਸਤਕਾਰ ਦਾ ਪ੍ਰਗਟਾਵਾ ਕੀਤਾ ਹੈ ।
ਗੁਰੂ ਸਾਹਿਬ ਨੇ ਕਿਸੇ ਵੀ ਜਿਤ ਮਗਰੋਂ ਕਿਸੇ ਦੀ ਜਗਹ ਤੇ ਕਬਜਾ ਨਹੀ ਕੀਤਾ ,ਨਾ ਕੋਈ ਨਿਜੀ ਲਾਭ ਉਠਾਇਆ , ਨਾ ਦੋਲਤ ਲੁਟੀ , ਨਾ ਕਿਸੇ ਨੂੰ ਬੰਦੀ ਬਣਾਇਆ , ਕਿਸੀ ਦੀ ਬਹੁ ਬੇਟੀ ਨੂੰ ਬੇਆਬਰੂ ਨਹੀਂ ਕੀਤਾ ਨਾ ਕਰਵਾਇਆ । ਉਹਨਾਂ ਦੀਆਂ ਲੜਾਈ ਦੀਆਂ ਸ਼ਰਤਾ ਵੀ ਦੁਨਿਆ ਤੋ ਵਖਰੀਆਂ ਸਨ , ਕਿਸੇ ਤੇ ਪਹਿਲੇ ਹਲਾ ਨਹੀਂ ਬੋਲਣਾ , ਕਿਸੇ ਤੇ ਪਹਿਲੇ ਵਾਰ ਨਹੀਂ ਕਰਨਾ , ਭਗੋੜੇ ਦੇ ਪਿਛੇ ਨਹੀ ਭਜਣਾ, ਜਖਮੀ ਚਾਹੇ ਆਪਣਾ ਹੋਵੇ ਜਾਂ ਦੁਸ਼ਮਨ ਦਾ ਪਾਣੀ ਪਿਲਾਣ ਦੇ ਨਾਲ ਨਾਲ ਮਰਹਮ ਪਟੀ ਕਰਨਾ, ਇਹ ਖਾਲੀ ਸਿਪਾਹੀ ਤੇ ਨਹੀ ਹੋ ਸਕਦਾ ,ਸੰਤ ਸਿਪਾਹੀ ਹੀ ਹੋ ਸਕਦਾ ਹੈ ।
ਓਹ ਚਾਹੁੰਦੇ ਤਾਂ ਰਾਜਿਆਂ ਤੇ ਮੁਗਲ ਹਕੂਮਤ ਨਾਲ ਸੁਲਾ– ਕੁਲ ਦੀ ਨੀਤੀ ਅਪਣਾਕੇ ਆਰਾਮ ਦੀ ਜਿੰਦਗੀ ਬਸਰ ਕਰ ਸਕਦੇ ਸੀ ਪਰ ਉਹਨਾਂ ਨੇ ਔਖਾ ਰਾਹ ਚੁਣਿਆ ,ਜਿਸਦੀ ਪਹਿਲੀ ਸ਼ਰਤ ਹੀ ਕੁਰਬਾਨੀ ਸੀ । ਆਪਨੇ ਪਿਤਾ ਨੂੰ ਕੁਰਬਾਨ ਕੀਤਾ , ਪੁਤਰਾਂ ਨੂੰ, ਹਜਾਰਾਂ ਪਿਆਰੇ ਸਿਖਾਂ ਨੂੰ ਆਪਣੀ ਅਖੀ ਸ਼ਹੀਦ ਹੁੰਦਿਆ ਵੇਖਿਆ । ਆਨੰਦਪੁਰ ਨੂੰ ਛਡ ਕੇ ਸਰਸਾ ਚਮਕੋਰ ਤੇ ਮਾਛੀਵਾੜੇ ਦੀਆਂ ਅਓਕੜਾ ਦਾ ਮੁਕਾਬਲਾ ਕਰਕੇ ਜਦ ਦੀਨੇ ਪਹੁੰਚ ਕੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਓਹ ਵੀ ਚੜਦੀ ਕਲਾ ਵਿਚ ਜਿਸ ਨੂੰ ਪੜਕੇ ਹਿੰਦੁਸਤਾਨ ਦਾ ਪਥਰ ਦਿਲ ਬਾਦਸ਼ਾਹ ਵੀ ਕੰਬ ਉਠਿਆ ।
ਰਾਧਾ ਕ੍ਰਿਸ਼ਨਨ ਲਿਖਦੇ ਹਨ ,” ਧਰਮ ਦਾ ਕੰਮ ਹੈ ਕਿ ਮਨੁਖ ਨੂੰ ਸਹੀ ਢੰਗ ਨਾਲ ਜਿੰਦਗੀ ਜਿਓਣਾ ਸਿਖਾਏ । ਸਿਖ ਧਰਮ, ਮਨੁਖ ਨੂੰ ਆਪਣੀ ਜਿੰਦਗੀ ਨਾਲ ਜੋੜਦਾ ਹੈ ਤੇ ਸਿਖ ਜਿੰਦਗੀ ਮਨੁਖ ਨੂੰ ਧਰਮ ਨਾਲ । ਅਗਰ ਇਨਾਂ ਦੋਨੋ ਨੂੰ ਅਡ ਅਡ ਕਰ ਦਿਤਾ ਜਾਏ ਤੇ ਨਾ ਧਰਮ ਵਿਕਸਿਤ ਹੋ ਸਕਦਾ ਹੈ ਨਾਂ ਇਨਸਾਨ । ਸਿਖ ਧਰਮ ਨੇ ਮਨੁਖ ਨੂੰ ਸਮਾਜ ਵਿਚ ਪੈਦਾ ਹੋਈਆਂ ਬੁਰਾਈਆਂ ,ਓਕੜਾ ਤੇ ਜਦੋ–ਜਹਿਦ ਵਿਚੋਂ ਭਜਣਾ ਨਹੀ ਸਿਖਾਇਆ ਸਗੋਂ ਟਾਕਰਾ ਕਰਨਾ ਸਿਖਾਇਆ ਹੈ ਤੇ ਇਹ ਧਰਮ ਦੀ ਸਿਖਰ ਨੂੰ ਛੋਹਣ ਵਾਲੇ ਸੀ ਗੁਰੂ ਗੋਬਿੰਦ ਸਿੰਘ ਜੀ ਸਨ । ਜਦੋਂ ਧਰਮ ਨੇ ਸਭ ਨੂੰ ਸੁਖ ਸ਼ਾਂਤੀ ਦੇਣੀ ਸੀ , ਆਪਸ ਦੇ ਝਗੜੇ ਕਿ ਮੇਰਾ ਰਬ ਚੰਗਾ ਹੈ, ਮੇਰਾ ਰਬ ਚੰਗਾ ਹੈ ਕਹਿ ਕੇ, ਆਪਸ ਵਿਚ ਵੰਡੀਆ ਪੈ ਗਈਆਂ । ਰਬ ਦੇ ਨਾਵਾਂ ਤੇ ਧਰਮਾਂ ਕਰਕੇ ਲੋਕ ਲੜਦੇ ਰਹੇ ਤਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਫੋਜ਼ ਕਹਕੇ ਰਬ ਨੂੰ ਵੰਡਣ ਦਾ ਝਗੜਾ ਹੀ ਖਤਮ ਕਰ ਦਿਤਾ ।
ਸਿਖਾਂ ਨਾਲ ਪਿਆਰ
ਗੁਰੂ ਸਾਹਿਬ ਆਪਣੇ ਸਿਖਾਂ ਨੂੰ ਬੇਹਦ ਪਿਆਰ ਕਰਦੇ ਸੀ । ਪਤਾ ਨਹੀ ਸੀ ਚਲਦਾ ਕੀ ਸਿਖ ਗੁਰੂ ਸਾਹਿਬ ਦੇ ਆਸ਼ਕ ਹਨ ਜਾਂ ਗੁਰੂ ਸਾਹਿਬ ਸਿਖਾਂ ਦੇ ।ਉਹਨਾਂ ਦੇ ਬੋਲ ਇਤਨੇ ਮਿਠੇ ਤੇ ਜਾਦੂ ਭਰੇ ਸੀ ਕਿ ਮੁਰਦਿਆਂ ਵਿਚ ਵੀ ਜਾਨ ਪਾ ਦਿੰਦੇ ਸੀ । ਬਖਸ਼ਿਸ਼ਾ ਇਤਨੀਆਂ ਕਰਦੇ ਸੀ ਕੀ ਕਰ ਕਰ ਕੇ ਉਹਨਾਂ ਦਾ ਆਪਾ ਮਾਰ ਦਿੰਦੇ ਸੀ । ਉਹਨਾਂ ਦਾ ਇਨਸਾਨਿਅਤ ਨਾਲ ਪਿਆਰ ਤਾਂ ਸੀ ਹੀ ਓਹ ਆਪਣੇ ਸਿਖਾਂ ਨੂੰ ਵੀ ਰਜ ਕੇ ਪਿਆਰ ਕਰਦੇ ਸੀ । ਜਦ ਚਮਕੋਰ ਦੀ ਗੜ੍ਹੀ ਚੋਂ ਤਿੰਨ ਪਿਆਰਿਆਂ ਦੇ ਨਾਲ ਗੁਰੂ ਸਾਹਿਬ ਨਿਕਲੇ ਤਾਂ ਰਸਤੇ ਵਿਚ ਹੋਰ ਲਾਸ਼ਾਂ ਦੇ ਨਾਲ ਉਹਨਾਂ ਦੇ ਬਚਿਆਂ ਦੀਆਂ ਵੀ ਲਾਸ਼ਾ ਪਈਆਂ ਹੋਈਆਂ ਸਨ । ਜਦ ਭਾਈ ਦਾਇਆ ਸਿੰਘ ਦੀ ਨਜਰ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਲਾਸ਼ ਤੇ ਪਈ ਤਾ ਉਹਨਾਂ ਦਾ ਦਿਲ ਕੀਤਾ ਕੀ ਆਪਣੀ ਦਸਤਾਰ ਅਧੀ ਅਧੀ ਕਰਕੇ ਦੋਨਾ ਦੇ ਉਪਰ ਪਾਣ ਦਾ । ਜਦ ਉਹਨਾਂ ਨੇ ਆਪਣੀ ਖਾਹਿਸ਼ ਗੁਰੂ ਸਾਹਿਬ ਅਗੇ ਪ੍ਰਗਟ ਕੀਤੀ , ਕਿਹਾ ਕੀ ਦੁਨਿਆ ਦੇ ਗਰੀਬ ਤੋਂ ਗਰੀਬ ਬਚੇ ਵੀ ਬਿਨਾਂ ਕਫਨ ਤੋਂ ਇਸ ਦੁਨਿਆ ਤੋ ਨਹੀ ਜਾਂਦੇ, ਤਾਂ ਗੁਰੂ ਸਾਹਿਬ ਨੇ ਕਿਹਾ ਕੀ ਦੇਖ ਇਹ ਸਾਰੀਆਂ ਲਾਸ਼ਾਂ ,ਇਹ ਸਭ ਮੇਰੇ ਬਚੇ ਹਨ, ਜੇ ਤੇਰੇ ਕੋਲ ਸਭ ਦੇ ਉਤੇ ਕਫਨ ਪਾਣ ਦਾ ਇੰਤਜ਼ਾਮ ਹੈ ਤਾਂ ਤੇਰੀ ਖਾਹਿਸ਼ ਪੂਰੀ ਹੋ ਸਕਦੀ ਹੈ । ਇਹ ਕਹਿਕੇ ਗੁਰੂ ਸਾਹਿਬ ਅਗੇ ਨੂੰ ਤੁਰ ਪਏ ।
ਖਾਲਸੇ ਨੂੰ ਆਪਣਾ ਸਰੂਪ , ਆਪਣੀ ਆਤਮਾ ,ਆਪਣੇ ਵਿਚਾਰ , ਜੋ ਕੁਝ ਵੀ ਉਨਾ ਕੋਲ ਸੀ ਆਪਣਾ ਤਨ–ਮਨ , ਧਨ ਸਭ ਕੁਝ ਖਾਲਸੇ ਦੀ ਝੋਲੀ ਵਿਚ ਪਾ ਦਿਤਾ । ਓਹਨਾ ਤੋ ਅਮ੍ਰਿਤ ਛਕਕੇ ,ਖਾਲਸੇ ਨੂੰ ਆਪਣੇ ਬਰਾਬਰ ਖੜਾ ਕਰ ਦਿਤਾ ਤੇ ਕਿਹਾ ਵੀ ਕਿ ਜੇ ਮੈਂ ਗੁਰੂ ਬਣਿਆ ਰਿਹਾ ਤੇ ਤੁਸੀਂ ਚੇਲੇ ਤੇ ਫਿਰ ਬਰਾਬਰੀ ਕਿਵੇਂ ਹੋਈ ?
ਸੇਵ ਕਰੀ ਇਨ ਹੀ ਕੀ ਭਾਵਤ
ਅਓਰ ਕੀ ਸੇਵ ਸੁਹਾਤ ਨਾ ਜੀ ਕੋ
ਦਾਨ ਦਿਓ ਇਨ ਹੀ ਕੋ ਭਲੇ
ਅਰੁ ਆਨ ਕੋ ਦਾਨ ਨ ਲਾਗਤ ਨੀਕੋ
ਮੁਕਤੇ ਮੇਰੇ ਪ੍ਰਾਨ ,ਜੋ ਕਰਨ ਸੋ ਪ੍ਰਵਾਨ ।।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ
ਖਾਲਸਾ ਮੇਰਾ ਰੂਪ ਹੈ ਖਾਸ
ਖਾਲਸੇ ਮਹਿ ਹਓ ਕਰਹਿ ਨਿਵਾਸ
ਸਿਖ ਪੰਚੋ ਮੇ ਮੇਰਾ ਵਾਸਾ
ਪੂਰਨ ਕਰੇ ਜਿਹ ਆਸਾ
ਖਾਲਸਾ ਗੁਰੂ, ਗੁਰੂ ਖਾਲਸਾ ਕਹੋ ਮੈ ਅਬ
ਜੈਸੇ ਗੁਰੂ ਨਾਨਕ ਅੰਗਦ ਕੋ ਕੀਨਿਓ“
ਅਲਾਹ ਯਾਰ ਖਾਨ ਜੋਗੀ ਲਿਖਦਾ ਹੈ ਕੀ ਜਿਨਾਂ ਪਿਆਰ ਗੁਰੂ ਸਾਹਿਬ ਨੇ ਆਪਣੇ ਸਿਖਾਂ ਨਾਲ ਕੀਤਾ ਕਿਸੇ ਮੁਰਸ਼ਦ ਨੇ ਆਪਣੇ ਮੁਰੀਦ ਨਾਲ ਨਹੀ ਕੀਤਾ ।
“ਹਾਸ਼ਾ ਕਿਸੀ ਮੁਰਸ਼ਦ ਮੈਂ ਯੇਹ ਇਸਾਰ ਨਹੀਂ ਹੈਂ।
ਏਹ ਪਿਆਰ ਕਿਸੀ ਪੀਰ ਮੈਂ ਜਿਨ੍ਹਾਰ ਨਹੀਂ ਹੈਂ।“
ਜਦੋਂ ਚਮਕੋਰ ਦੀ ਗੜੀ ਵਿਚੋਂ ਬਚਿਆਂ ਨੂੰ ਲੈਕੇ ਗੁਰੂ ਸਾਹਿਬ ਨੂੰ ਨਿਕਲਨ ਵਾਸਤੇ ਕਿਹਾ ਗਿਆ ਤਾਂ ਉਹਨਾਂ ਨੇ ਇਹ ਕਿਹਾ ਤੁਸੀਂ ਕੇਹੜੇ ਬਚਿਆਂ ਦੀ ਗਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਬਚੇ ਹੋ । ਉਹ ਗਲ ਵਖਰੀ ਹੈ ਕੀ ਜਦ ਦੋਨੋ ਬਚੇ ਸ਼ਹੀਦ ਹੋ ਗਏ ਤਾਂ ਸਿਖਾਂ ਨੇ ਪੰਜ ਪਿਆਰਿਆਂ ਦਾ ਰੂਪ ਧਾਰ ਕੇ ਗੁਰੂ ਸਾਹਿਬ ਨੂੰ ਗੜੀ ਵਿਚੋਂ ਨਿਕਲਣ ਦਾ ਹੁਕਮ ਦਿਤਾ ਜਿਸ ਨੂੰ ਮਨਾ ਕਰਨਾ ਉਹਨਾਂ ਦੇ ਵਸ ਵਿਚ ਨਹੀਂ ਸੀ , ਕਿਓਂਕਿ ਇਹ ਹੁਕਮ ਦੇਣ ਦੀ ਤਾਕਤ ਗੁਰੂ ਸਾਹਿਬ ਨੇ ਖੁਦ ਪੰਜ ਪਿਆਰਿਆਂ ਨੂੰ ਬਖਸ਼ੀ ਸੀ । ਸਿਖਾਂ ਨੇ ਇਸ ਨੂੰ ਇਸਤਮਾਲ ਕਰਨਾ ਪਿਆ ਕਿਓਂਕਿ ਅਗਲੇ ਦਿਨ ਗੜੀ ਵਿਚ ਸਭ ਦੀ ਸ਼ਹੀਦੀ ਯਕੀਨਨ ਸੀ ਤੇ ਜੇ ਕਲ ਨੂੰ ਗੁਰੂ ਸਾਹਿਬ ਵੀ ਨਾ ਰਹੇ ਤਾਂ ਸਿਖੀ ਤੇ ਸਿਖਾਂ ਦੀ ਅਗਵਾਈ ਕੋਣ ਕਰੇਗਾ?
ਜਦੋਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਲਖੀ ਜੰਗਲ ਵਿਚ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ, ਸਾਹਿਬਜਾਦਿਆਂ ਨੂੰ ਉਹਨਾਂ ਨਾਲ ਨਾਂ ਦੇਖਕੇ ਪੁਛਿਆ ਕੀ ਸਾਹਿਬਜ਼ਾਦੇ ਕਿਥੇ ਹਨ ? ਤਾਂ ਗੁਰੂ ਸਾਹਿਬ ਨੇ ਖਾਲਸੇ ਦੇ ਇਕੱਠ ਵਲ ਇਸ਼ਾਰਾ ਕਰਕੇ ਕਿਹਾ ਇਹਨਾਂ ਵਿਚ ਆਪਣੇ ਅਜੀਤ, ਜੁਝਾਰ ,ਫਤਹਿ ਸਿੰਘ ਤੇ ਜੋਰਾਵਰ ਨੂੰ ਢੂੰਡ ਲਉ ਮੇਰੇ ਵਾਸਤੇ ਇਹ ਸਭ ਅਜੀਤ ,ਜੁਝਾਰ. ਫਤਹਿ ਤੇ ਜੋਰਾਵਰ ਹਨ।
“ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ।
ਚਾਰ ਮੁਏ ਤਾਂ ਕਿਯਾ ਹੁਆ ਜੀਵਤ ਕਈ ਹਜ਼ਾਰ ।“
ਇਸਤੋ ਮੈਨੂ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਵਾਰਤਾ ਯਾਦ ਆਈ ਹੈ , ਜਦੋਂ ਓਹ ਇੰਗ੍ਲੈੰਡ ਇਕ ਸਕੂਲ ਵਿਚ ਬਚਿਆਂ ਦੀ ਧਾਰਮਿਕ ਕਲਾਸ ਲੈਣ ਗਏ ਤਾਂ ਇਕ ਅੰਗਰੇਜ਼ ਬਚੀ ਨੇ ਸਵਾਲ ਕੀਤਾ, ਕੀ ਸ਼ਾਦੀ ਤੇ ਮਾ–ਬਾਪ ਮੁੰਡੇ ਕੁੜੀ ਤੋਂ ਪੈਸੇ ਕਿਓਂ ਘੁਮਾਂਦੇ ਹਨ । ਉਹਨਾਂ ਨੇ ਦਸਿਆ ਕੀ ਇਹ ਚਾਹੇ ਸਾਡੀ ਰਸਮ ਨਹੀ ਪਰ ਇਸਦਾ ਮਤਲਬ ਇਹੀ ਹੁੰਦਾ ਹੈ ਕੀ ਅਸੀਂ ਤੁਹਾਡੇ ਅਗੇ ਪੈਸੇ ਨੂੰ ਕੁਝ ਨਹੀ ਸਮ੍ਝਦੇ ਮਤਲਬ ਇਸ ਪੈਸੇ ਤੋ ਵੀ ਵਧ ਪਿਆਰ ਅਸੀਂ ਤੁਹਾਨੂੰ ਕਰਦੇ ਹਾਂ । ਤਾਂ ਉਸ ਬਚੀ ਨੇ ਪੁਛਿਆ ਕੀ ਕਿਨੇ ਪੈਸੇ ਵਾਰਦੇ ਹਨ ਤੇ ਵਧ ਤੋ ਵਧ ਕਿਤਨਾ ਸਿਰਵਾਰਨਾ ਅਜ ਤਕ ਕਿਸੇ ਨੇ ਕੀਤਾ ਹੋਵੇਗਾ । ਤਾਂ ਉਦੋਕੇ ਸਾਹਿਬ ਨੇ ਦਸਿਆ ਕੀ ਮੈਨੂ ਪੈਸਿਆਂ ਦਾ ਤਾ ਪਤਾ ਨਹੀ ਪਰ ਜੋ ਸਿਰਵਾਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਤੇ ਕੀਤਾ ਹੈ ਓਹ ਅਜ ਤਕ ਹੋਰ ਕਿਸੇ ਨੇ ਨਹੀਂ ਕੀਤਾ ।
ਜਦੋਂ ਮੁਕਤ੍ਸਰ ਦਾ ਜੰਗ ਖਤਮ ਹੋਇਆ ਤਾਂ ਗੁਰੂ ਸਾਹਿਬ ਮੋਰਚੇ ਤੋਂ ਨਿਕਲਕੇ ਜੰਗ ਦੇ ਮੈਦਾਨ ਵਿਚ ਪਹੁੰਚੇ । ਵਜੀਰ ਖਾਨ ਅਪਣਿਆ ਲਾਸ਼ਾਂ ਨੂੰ ਇਥੇ ਛਡ ਕੇ ਚਲਾ ਗਿਆ ਸੀ । ਗੁਰੂ ਸਾਹਿਬ ਨੇ ਆਪਣੇ ਇਕ ਇਕ ਸਿਖ ਗੋਦੀ ਵਿਚ ਲਿਆ ਉਹਨਾਂ ਦਾ ਮੂੰਹ ਪੂੰਜਿਆ, ਬੜੇ ਪਿਆਰ ਨਾਲ ਉਨਾ ਨੂੰ ਮਨਸਬ ਦਾਰੀਆਂ ਬਖ੍ਸ਼ੀਆਂ , ਮੇਰਾ ਪੰਜ ਹਜ਼ਾਰੀ, ਮੇਰਾ ਦਸ ਹਜ਼ਾਰੀ , ਮੇਰਾ ਤੀਸ ਹਜ਼ਾਰੀ ਆਦਿ । ਬਖਸ਼ਿਸ਼ਾਂ ਕਰਦੇ ਕਰਦੇ ਜਦ ਓਹ ਮਹਾਂ ਸਿੰਘ ਕੋਲ ਪਹੁੰਚੇ, ਓਹ ਆਖਰੀ ਸਾਹ ਲੈ ਰਿਹਾ ਸੀ । ਗੁਰੂ ਸਾਹਿਬ...

ਬੜੇ ਪਿਆਰ ਨਾਲ ਓਸਦੇ ਸਿਰ ਆਪਣੀ ਗੋਦੀ ਵਿਚ ਰਖਦੇ ਹਨ ,ਮੂੰਹ ਤੇ ਪਾਣੀ ਦੇ ਛਿਟੇ ਮਾਰਦੇ ਹਨ । ਓਸ ਨੂੰ ਥੋੜੀ ਹੋਸ਼ ਆਓਂਦੀ ਹੈ ਕਹਿੰਦੇ ਹਨ ” ਕੁਛ ਮੰਗ ਲੈ ”, ਤਾਂ ਉਸਨੇ ਕਿਹਾ ਕੀ ਤੁਹਾਡੀ ਗੋਦੀ ਵਿਚ ਮੇਰਾ ਸਿਰ ਹੈ ਇਸਤੋ ਵਧ ਮੈਨੂੰ ਕੀ ਚਾਹੀਦਾ ਹੈ ? ਗੁਰੂ ਸਾਹਿਬ ਨੇ ਫਿਰ ਮੰਗਣ ਵਾਸਤੇ ਕਿਹਾ ਤਾਂ ਉਸਦੇ ਮੂੰਹ ਚੋਂ ਇਹੀ ਨਿਕਲਿਆ ,’ ਸਤਿਗੁਰੂ ਜੇ ਤੁਠੇ ਹੋ ਤਾਂ ਸਾਡਾ ਲਿਖਿਆ ਬੇਦਾਵਾ ਫਾੜ ਦਿਓ । ਗੁਰੂ ਸਾਹਿਬ ਨੇ ਝਟ ਕਮਰਕਸੇ ਤੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਿਹਾ ਕੀ ਬੇ ਦਾਵਾ ਤਾਂ ਤੁਸੀਂ ਦਿਤਾ ਸੀ ਮੈ ਤਾਂ ਆਪਣੇ ਆਪ ਨੂੰ ਤੁਹਾਡੇ ਤੋ ਅੱਲਗ ਕਦੇ ਨਹੀ ਕੀਤਾ । ਇਹ ਉਸਦੇ ਆਖਰੀ ਸਾਹ ਸੀ।
ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਓਣਾ ਜਾਣਕੇ , ਪੰਜ ਪੈਸੇ ,ਨਾਰੀਅਲ ਮੰਗਵਾ ਕੇ ਗੁਰੂ ਗਰੰਥ ਸਾਹਿਬ ਨੂੰ ਗੁਰਗਦੀ ਸੋੰਪ ਦਿਤੀ । ਸਿਖੀ ਨੂੰ ਸ਼ਬਦ ਨਾਲ ਜੋੜ ਦਿਤਾ । ਕਿਹਾ ਬਾਣੀ ਸਾਡਾ ਹਿਰਦਾ ਹੈ , ਜਿਸ ਨੇ ਸਾਡੇ ਬਚਨ ਸੁਣਨੇ ਹੋਣ ਬਾਣੀ ਦਾ ਪਾਠ ਕਰੇ,। ਜਿਸ ਨੇ ਸਾਡੇ ਦਰਸ਼ਨ ਕਰਨੇ ਹੋਣ ਪੰਜ ਪਿਆਰਿਆਂ ਦੇ ਦਰਸ਼ਨ ਕਰੇ । ਸਿਖਾਂ ਨੂੰ ਤਸੱਲੀ ਨਹੀਂ ਹੋਈ ਉਹਨਾਂ ਨੇ ਕਿਹਾ ,” ਅਸੀਂ ਇਕ ਇਕ ਸਿਖ ਦਸ ਦਸ ਲਖਾਂ ਦੇ ਫੌਜ਼ ਨਾਲ ਲੜ ਜਾਂਦੇ ਹਾਂ , ਸਿਰਫ ਇਹੀ ਸੋਚ ਕੇ ਕੀ ਸਾਡੀ ਪਿਠ ਪਿਛੇ ਗੁਰੂ ਗੋਬਿੰਦ ਸਿੰਘ ਜੀ ਹਨ , ਮੁਕਤਸਰ ਤੇ ਚਮਕੋਰ ਦਾ ਹਵਾਲਾ ਦਿਤਾ । ਤੁਹਾਡੇ ਜਾਣ ਤੋ ਬਾਦ ਕੀ ਹੋਏਗਾ ? ਗੁਰੂ ਸਾਹਿਬ ਨੇ ਕਿਹਾ ਕੀ ਮੈਨੂੰ ਲੋਕ ਸੂਰਬੀਰ ਕਹਿੰਦੇ ਹਨ , ਮੈਂ 14 ਜੰਗ ਜਿਤੇ ਹਨ , ਬਹੁਤ ਕੁਝ ਕਹਿੰਦੇ ਹਨ ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ,
“ਜੁਧ ਜਿਤੇ ਇਨ ਹੀ ਕੇ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ
ਅਘ ਅਓਘ ਟਰੈ, ਇਨਹਿ ਕੇ ਪ੍ਰਸਾਦਿ
ਇਨਹਿ ਕਿਰਪਾ ਫੁਨ ਧਾਮ ਭਰੇ
ਇਨਹਿ ਕੇ ਪ੍ਰਸਾਦਿ ਸੁ ਬਿਦਿਆ ਲਈ
ਇਨਹਿ ਕੀ ਕਿਰਪਾ ਸਭ ਸ਼ਤਰੂ ਮਰੇ
ਇਨਹਿ ਹੀ ਕੀ ਕਿਰਪਾ ਸੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ“
ਆਪਣੇ ਆਖਰੀ ਸਮੇ ਵਿਚ ਵੀ ਆਪਣੇ ਸਾਰੇ ਗੁਣ , ਆਪਣੀਆ ਸਾਰੀਆਂ ਕਾਮਯਾਬੀਆਂ ਦਾ ਮਾਣ ਆਪਣੇ ਸਿੰਘਾ ਨੂੰ ਬਖਸ਼ਿਆ ਤੇ ਆਪਣੇ ਆਪ ਨੂੰ ਕਰੋੜਾ ਗਰੀਬਾਂ ਵਿਚੋਂ ਇਕ ਆਖਿਆ ।
ਫਿਰ ਗੁਰੂ ਹਰਗੋਬਿੰਦ ਸਾਹਿਬ ਤੇ ਮੁਗਲਾਂ ਨੇ ਚਾਰ ਹਮਲੇ ਕੀਤੇ ਜਿਸਦਾ ਸਿਖਾਂ ਨੇ ਓਹਨਾਂ ਦੀ ਅਗਵਾਈ ਹੇਠ ਮੂੰਹ ਤੋੜਵੇ ਜਵਾਬ ਦਿਤੇ । ਇਸ ਵਿਚ ਕੋਈ ਸ਼ਕ ਨਹੀ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਇਸਤੇ ਸੰਮਪੂਰਨਤਾ ਦੀ ਮੋਹਰ ਲਗਾਈ, ਜੋ ਕੀ ਕੋਈ ਤੁਰੰਤ ਫੁਰੰਤ ਵਾਲੀ ਘਟਨਾ ਨਹੀ ਸੀ ਬਲਿਕ ਗੁਰੂ ਸਾਹਿਬਾਨਾ ਵਲੋਂ 230 ਵਰਿਆਂ ਦੀ ਖਾਲਣਾ ਸੀ । ਔਰ ਇਹ ਵੀ ਸਚ ਹੈ ਜਿਸ ਖਾਲਸੇ ਦੀ ਸਿਰਜਣਾ ਨੂੰ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ ਓਹ ਸਿਰਫ ਜਬਰ ,ਜੁਲਮ ਤੇ ਅਨਿਆਏ ਵਿਰੁਧ ਜੂਝਣ ਵਾਲਾ ਸਿਪਾਹੀ ਹੀ ਨਹੀਂ ਬਲਿਕੇ ਨਾਮ ਜਪਣ, ਕਿਰਤ ਕਰਣ ਤੇ ਵੰਡ ਕੇ ਛਕਣ ਵਾਲਾ ਸੰਤ ਵੀ ਸੀ ।
ਮਹਾਨ ਫੀਲੋਸਫ਼ਰ
ਸਭ ਜਾਤੀਆਂ ਤੇ ਵਰਗਾਂ ਨੂੰ ਬਰਾਬਰੀ ਦੇਣਾ, ਦੇਸ਼ ,ਕੋਮ ,ਹਦਾਂ , ਸਰਹਦਾਂ ਤੋ ਉਪਰ ਉਠਕੇ ਉਸ ਵਕ਼ਤ ਦੀ ਜਰੂਰਤ ਸੀ । ਕਿਓਂਕਿ ਉਚ –ਜਾਤੀਏ , ਬ੍ਰਾਹਮਣ ,ਪੰਡਿਤ ,ਰਾਜੇ ਮਹਾਰਾਜੇ ਇਨਾਂ ਲੋਕਾਂ ਤੇ ਇਤਨੇ ਜੁਲਮ ਕਰ ਰਹੇ ਸੀ ਜੋ ਬਰਦਾਸ਼ਤ ਤੋਂ ਬਾਹਰ ਹੋ ਰਹੇ ਸੀ । ਪਹਿਲੇ ਅਠ ਗੁਰੂਆਂ ਨੇ ਇਨਾ ਨੂੰ ਕਿਰਤ ,ਕਰਮਾਂ ,ਉਦੇਸ਼ਾਂ ਤੇ ਉਪਦੇਸ਼ਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ , ਛੇਵੈ ਗੁਰੂ ਸਾਹਿਬ ਨੇ ਪੀਰੀ ਨਾਲ ਮੀਰੀ ਦਾ ਰਾਹ ਦਿਖਾਇਆ ਤੇ ਦਸਵੀਂ ਗੁਰੂ ਨੇ ਇਸ ਨੂੰ ਅਪਨਾਕੇ ਸਮਾਜਿਕ ਕ੍ਰਾਂਤੀ ਲਿਆ ਦਿਤੀ ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾ ਤੇ ਖਾਲਸੇ ਦੀ ਜਥੇਬੰਦੀ ਵਿਚ ਇਸਤਰੀ ਜਾਤੀ ਦਾ ਪੂਰਾ ਪੂਰਾ ਸਤਕਾਰ ਕੀਤਾ ਜੋ ਅਜ ਤਕ ਵੀ ਇਕ ਸਮਸਿਆ ਬਣੀ ਹੋਈ ਹੈ । ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਬਖਸ਼ਿਆ । ਖੰਡੇ ਬਾਟੇ ਦੀ ਪਾਹੁਲ ਵਿਚ ਮਿਠਾਸ , ਹਲੀਮੀ , ਨਿਮਰਤਾ , ਤੇ ਪਰਉਪਕਾਰ ਦੇ ਚਿਨ “ਪਤਾਸੇ ” ਪਾਣ ਦਾ ਮਾਣ ਮਾਤਾ ਜੀਤੋ ਨੂੰ ਬਖਸ਼ਿਆ । ਮਾਤਾ ਗੁਜਰੀ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਠੰਡੇ ਬੁਰਜ ਵਿਚ ਜੋਤੀ ਜੋਤ ਸਮਾਣ ਤੇ ਪਹਿਲੀ ਔਰਤ ਨੂੰ ਸ਼ਹੀਦ ਹੋਣ ਦਾ ਮਾਨ ਪ੍ਰਾਪਤ ਹੋਇਆ । ਮਾਈ ਭਾਗੋ ਨੂੰ ਸਿਖਾਂ ਦੀ ਪਹਿਲੀ ਜਥੇਦਾਰੀ ਸੋਪੀ । ਸਦੀਆਂ ਤੋ ਮਰਦ ਪ੍ਰਧਾਨ ਸਮਾਜ ਅੰਦਰ ਦਬੀ ਕੁਚਲੀ ਇਸਤਰੀ ਜੋ ਪੈਰਾਂ ਦੀ ਜੁਤੀ ਸਮਝੀ ਜਾਂਦੀ ਮਾਈ ਭਾਗੋ ਦੀਆਂ ਬੇਦਾਵਾ ਦੇਣ ਵਾਲੇ ਸਿਖਾਂ ਨੂੰ ਲਾਹਨਤਾ ਪਾਣੀਆ ਤੇ ਵੰਗਾਰਨਾ , ਪਛਤਾਵੇ ਤੋ ਬਾਅਦ ਉਹਨਾਂ ਦੀ ਅਗਵਾਈ ਕਰਕੇ ਮੁਕਤਸਰ ਲਿਆਉਣਾ , ਗੁਰੂ ਸਾਹਿਬ ਦੀ ਪ੍ਰੇਰਨਾ ਨਾਲ ਮਾਈ ਭਾਗੋ ਦਾ ਦਖਣ ਭਾਰਤ ਵਿਚ ਸਿਖੀ ਪ੍ਰਚਾਰ ਕਰਨਾ, ਇਹ ਇਕ ਬਹੁਤ ਵਡਾ ਇਨਕਲਾਬ ਤੇ ਇਸਤਰੀ ਜਾਤੀ ਲਈ ਫਖਰ ਦੀ ਗਲ ਸੀ । ਵਿਭਚਾਰ ਦਾ ਖੰਡਣ ਕਰਦਿਆ ਸਿਖਾਂ ਨੂੰ ਗ੍ਰਿਹਸਤੀ ਜੀਵਨ ਦੀ ਜਾਚ ਦਸੀ , ਸ਼ੁਭ ਅਮਲਾਂ ਦਾ ਰਾਹ ਦਿਖਾਇਆ ।
ਉਹਨਾਂ ਦਾ ਗੁਰੂ ਗਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦੇਣਾ ਵੀ ਇਕ ਵਡੇਰੀ ਸੋਚ ਸੀ । ਜੇਕਰ ਗੁਰੂ ਗਰੰਥ ਸਾਹਿਬ ਨੂੰ ਗੁਰੂ ਨਾ ਥਾਪਿਆ ਹੁੰਦਾ ਤਾਂ ਅਜ ਆਸੀਮ ਗਿਣਤੀ ਵਿਚ ਪੂਜਾ ਕਰਵਾ ਰਹੇ ਦੇਹ ਧਾਰੀ ਗੁਰੂਆਂ ਦੇ ਪਖੰਡਾ ਵਿਚ ਸਿਖ ਜਗਤ ਫਸਿਆ ਹੁੰਦਾ ।
ਅਜ ਦਾ ਰੇਡ –ਕ੍ਰੋਸ ਸੰਕਲਪ ਵੀ ਗੁਰੂ ਗੋਬਿੰਦ ਸਿੰਘ ਦੀਆਂ ਪਈਆਂ ਇਨ੍ਹਾ ਲੀਹਾਂ ਤੋ ਉਤਪਨ ਹੋਇਆ ਹੈ ਜਦੋਂ ਉਨਾ ਨੇ ਭਾਈ ਘਨਇਆ ਨੂੰ ਜਖਮੀਆਂ ਚਾਹੇ ਓਹ ਦੁਸ਼ਮਨ ਵਲੋ ਕਿਓਂ ਨਾ ਹੋਵੇ , ਪਾਣੀ ਪਿਲਾਣ ਦੇ ਨਾਲ ਨਾਲ ਮਰਹਮ ਪਟੀ ਕਰਨ ਦੀ ਹਿਦਾਇਤ ਦਿਤੀ ।
“ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨਿ ਆਈ ।।
ਮਾਨਸ ਕੀ ਜਾਤ ਸਬਾਈ ਏਕੈ ਪਹਿਚਾਨਬੋ ।।“
ਉਹਨਾਂ ਦੀ ਲੜਾਈ ਕਦ ਕਿਸੇ ਧਰਮ ,ਜਾਤੀ ਜਾਂ ਨਸਲ ਦੇ ਵਿਰੁਧ ਸੀ । ਇਹ ਲੜਾਈ ਤਾ ਜੁਲਮ ਜਬਰ , ਜਾਬਰ , ਜਾਲਮ , ਅਤਿਆਚਾਰੀ , ਦੁਰਾਚਾਰੀ , ਲੁਟੇਰੇ ਤੇ ਜਨਤਾ ਦੇ ਸੁਖ ਚੈਨ ਨੂੰ ਲੁਟਣ ਵਾਲਿਆਂ ਵਿਰੁਧ ਸੀ ।
‘ਐਡਮੰਡ ਚੈਂਡਲਰ’ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਉਸ ਅਨੁਸਾਰ: ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ। ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾਂ ਦੇ ਅਮਲੀ ਫ਼ਿਲਾਸਫ਼ਰ ਹੋਣ ਦਾ ਇੱਕ ਜਿਊਂਦਾ ਜਾਗਦਾ ਸਬੂਤ ਹੈ। ਉਸ ਅਮਲੀ ਫ਼ਿਲਾਸਫ਼ਰ ਨੇ ਜਿੱਥੇ ਅਕਲ ਬਦਲੀ, ਉੱਥੇ ਸ਼ਕਲ ਵੀ ਬਦਲਾ ਦਿੱਤੀ। ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫ਼ਿਲਾਸਫ਼ਰ ਬਣ ਜਾਣ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਕਰਾਰੀ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।’
। ਗੁਰੂ ਸਾਹਿਬ ਜੀ ਨੇ ਬੁਲੇ ਸ਼ਾਹ ਦੇ ਬਚਨਾਂ ਅਨੁਸਾਰ ਭਾਰਤੀਆਂ ਦੀ ਸੁੰਨਤ ਹੋਣ ਤੋਂ ਬਚਾ ਕੇ ਉਨ੍ਹਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਈ ਜਿਸਦੇ ਬਦਲੇ ਵਜੋਂ ਸਾਰੇ ਭਾਰਤੀ ਅੱਵਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ, ਜੇ ਇਹ ਨਾ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ ਸਨ , ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕਦੇ ਨਾ ਸੋਚਦੇ, ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਨ ਨਾਲ ਹੋ ਰਹੀਆਂ ਹਨ। ਇਹ ਹੈ ਇਨ੍ਹਾਂ ਵਲੋਂ ਸਰਬੰਸ ਦਾਨੀ ਮਹਾਨ ਗੁਰੂ ਸਾਹਿਬ ਅਤੇ ਉਨ੍ਹਾਂ ਵਲੋਂ ਸਜਾਏ ‘ਖਾਲਸਾ ਪੰਥ’ ਵਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕ੍ਰਿਤਘਣਤਾ ।
ਕੁਦਰਤ ਦੇ ਸ਼ੋਕੀਨ
ਗੁਰੂ ਸਾਹਿਬ ਸਾਰੀ ਉਮਰ ਵਗਦੇ ਦਰਿਆ ਦੀਆਂ ਝਨਝਨਾ ਤੋਂ ਨਿਕਲੇ ਮਿਠੇ ਸੰਗੀਤ ਦਾ ਰਸ ਮਾਣਦੇ ਰਹੇ ,ਪਟਨਾ ਵਿਚ ਗੰਗਾ ਨਦੀ ਵਿਚ ਆਨੰਦਪੁਰ ਵਿਚ ਸਤਲੁਜ ਦਾ, ਪੋੰਟਾ ਸਾਹਿਬ, ਜਮੁਨਾ ਦਾ ਇਥੋਂ ਤਕ ਕੀ ਜੋਤੀ ਜੋਤ ਸਮਾਣ ਲਈ ਵੀ ਗੋਦਾਵਰੀ ਦੇ ਕੰਢੇ ਇਕਾਂਤ ਵਿਚ ਨਦੇੜ ਦਾ ਇਲਾਕਾ ਜਾ ਚੁਣਿਆ । ਪੋੰਟਾ ਸਾਹਿਬ ਵੀ ਬਾਹਰ ਨਦੀ ਦੇ ਵਿਚਕਾਰ ਇਕ ਛੋਟੇ ਜਿਹੇ ਟਾਪੂ ਵਿਚ ਓਹ ਘੰਟਿਆਂ ਬਧੀ ਬੈਠ ਕੇ ਬਾਣੀ ਦਾ ਉਚਾਰਨ ਕਰਦੇ ਰਹਿੰਦੇ ।
ਕੁਦਰਤ ਦੇ ਬਹੁਤ ਸ਼ੋਕੀਨ ਸੀ । ਬਚਪਨ ਉਹਨਾਂ ਦਾ ਪਟਨੇ ਵਿਚ ਬੀਤਿਆ । ਆਪਣੇ ਬਚਪਨ ਦਾ ਬਹੁਤਾ ਸਮਾ ਗੰਗਾ ਨਦੀ ਦੇ ਆਸ ਪਾਸ ਹੀ ਗੁਜਾਰਿਆ । ਉਥੇ ਹੀ ਆਪਣੇ ਦੋਸਤਾਂ ਨਾਲ ਖੇਡਣਾ ,ਬੇੜੀ ਵਿਚ ਬੈਠਕੇ ਆਪਣੇ ਦੋਸਤਾਂ ਨਾਲ ਸੈਰ ਕਰਨੀ ,ਜਦੋਂ ਪੰਡਿਤ ਸ਼ਿਵ ਦਾਸ ਗੰਗਾ ਵਿਚੋਂ ਇਸ਼ਨਾਨ ਕਰਕੇ ਕੰਡੇ ਪਾਸ ਬੈਠਦੇ ਤਾਂ ਗੁਰੂ ਸਾਹਿਬ ਮਲਕੜੇ ਜਿਹੇ ਜਾਕੇ ਉਹਨਾਂ ਦੇ ਕੰਨਾ ਵਿਚ ,’ ਪੰਡਿਤ ਜੀ ਝਾਤ ਕਹਕੇ ਉਹਨਾਂ ਦੀ ਸਮਾਧੀ ਨੂੰ ਖੋਲ ਦਿੰਦੇ । ਪੰਡਿਤ ਜੀ ਗੁਸੇ ਹੋਣ ਦੀ ਬਜਾਏ ਬੜੇ ਖੁਸ਼ ਹੁੰਦੇ । ਓਹ ਇਹਨਾਂ ਨੂੰ ਕ੍ਰਿਸ਼ਨ ਦਾ ਰੂਪ ਸਮਝਦੇ ਸੀ । ਇਕ ਵਪਾਰੀ ਨੇ ਉਹਨਾਂ ਨੂੰ ਇਕ ਛੋਟੀ ਜਿਹੀਂ ਬੇੜੀ ਭੇਂਟ ਕੀਤੀ ਜਿਸਨੂੰ ਓਹ ਆਪਣੇ ਦੋਸਤਾਂ ਨਾਲ ਦਰਿਆ ਵਿਚ ਠੇਲ ਕੇ ,ਚ੍ਪੂਆਂ ਨਾਲ ਬੜੀ ਹੁਸ਼ਿਆਰੀ ਨਾਲ ਚਲਾਂਦੇ ਤੇ ਆਪਣੇ ਦੋਸਤਾਂ ਨਾਲ ਦਰਿਆ ਦੀ ਸੇਰ ਕਰਦੇ ਰਹਿੰਦੇ ।
ਇਕ ਵਾਰੀ ਆਪਣਾ ਕੰਗਨ ਗੰਗਾ ਵਿਚ ਸੁਟ ਆਏ । ਮਾਤਾ ਜੀ ਨੇ ਜਦ ਪੁਛਿਆ ਕੀ ਕੰਗਣ ਕਿਧੇ ਸੁਟਿਆ ਹੈ ? ਤਾਂ ਦੂਸਰਾ ਵੀ ਗੰਗਾ ਵਿਚ ਸੁਟ ਕੇ ਕਹਿਣ ਲਗੇ ਕੀ ਇਥੇ ਸੁਟਿਆ ਹੈ।
ਪਾਉਂਟਾ ਸਾਹਿਬ ਵੀ ਜਦ ਮੇਦਨੀ ਪ੍ਰਕਾਸ਼ ਨੇ ਜਗਹ ਪਸੰਦ ਕਰਣ ਨੂੰ ਕਿਹਾ ਤਾਂ ਇਕ ਰਮਣੀਕ ਜਗਾ ਸਤਲੁਜ ਦਰਿਆ ਦੇ ਕੰਡੇ ਤੇ ਚੁਣੀ ਤੇ ਉਥੇ ਹੀ ਆਪਣਾ ਕਿਲਾ ਬਣਾਇਆ । 52 ਕਵੀਆਂ ਦੀ ਮਿਹਫਲ ਵੀ ਸਤਲੁਜ ਦੇ ਕੰਡੇ ਤੇ ਲਗਦੀ । ਪਾਉਂਟਾ ਸਾਹਿਬ ਗੁਰੂ ਸਾਹਿਬ ਤਿੰਨ ਸਾਲ ਰਹੇ । ਇਥੇ ਹੀ ਇਨ੍ਹਾਂ ਨੇ ਜਾਪੁ ਸਾਹਿਬ , ਸਵਇਏ ਅਤੇ ਅਕਾਲ ਉਸਤਤਿ ਬਾਣੀਆਂ ਉਚਾਰਨ ਕੀਤੀਆਂ । ਆਨੰਦਪੁਰ ਛਡਣ ਤੋ ਬਾਅਦ ਵੀ ਜਿਥੇ ਉਹ ਸੁੰਦਰ ਕੁਦਰਤੀ ਨਜ਼ਾਰੇ ਦੇਖਦੇ ਡੇਰਾ ਲਾ ਲੇਂਦੇ ।
ਲਖੀ ਜੰਗਲ ਵਿਚ ਜਦ ਸੁੰਦਰ ਨਜ਼ਾਰੇ ਦੇਖੇ ਤੇ ਕੁਝ ਦੇਰ ਉਥੇ ਹੀ ਠਹਿਰਨ ਦਾ ਫੇਸਲਾ ਕਰ ਲਿਆ । ਇਥੇ ਹੀ ਚਿਰਾਂ ਤੋ ਵਿਛੜੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ,ਕਵੀ, ਢਾਡੀ,ਤੇ ਜੋ ਸਿਖ ਆਨੰਦਪੁਰ ਛਡਣ ਤੋਂ ਬਾਅਦ ਵਿਛੜ ਗਏ ਸੀ ਮੁੜ ਆ ਜੁੜੇ । ਕਥਾ ,ਕੀਰਤਨ ਵਖਿਆਨ ਤੇ ਕਵੀ ਦਰਬਾਰ , ਮੁੜਕੇ ਓਹੀ ਰੋਣਕਾਂ ਲਗ ਗਈਆਂ ਪਰ ਹਾਲਤ ਓਹ ਨਹੀਂ ਸਨ ।
ਜਦੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਉਸ ਵਿਚ ਵੀ ਉਹਨਾਂ ਦਾ ਕੁਦਰਤ ਨਾਲ ਪਿਆਰ ਪ੍ਰਤਖ ਨਜਰ ਆਓਂਦਾ ਹੈ । ਜ਼ਫਰਨਾਮੇ ਵਿਚ ਲਿਖਦੇ ਹਨ ‘ ਜਦੋਂ ਸੂਰਜ ਨੇ ਮੂੰਹ ਛੁਪਾਇਆ ਰਾਤ ਦਾ ਰਾਜਾ ਚੰਦ ਨਿਕਲਿਆ ਇਧਰ ਜੁਝਾਰ ਦੀ ਸ਼ਹੀਦੀ ਹੋਈ । ਸਾਹਿਬਜਾਦਿਆ ਦੇ ਸ਼ਹੀਦ ਹੋਣ ਦੇ ਵੇਲੇ ਵੀ ਕੁਦਰਤ ਤੋ ਬਲਿਹਾਰ ਜਾਣਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ ਹੇ । ਉਹਨਾਂ ਦੀ ਬਾਣੀ ਵਿਚ ਵੀ ਵਹਿਗੁਰੂ ,ਕੁਦਰਤ ਤੇ ਮਨੁਖਤਾ ਦਾ ਪਿਆਰ ਪ੍ਰਤਖ ਝਲਕਦਾ ਨਜ਼ਰ ਆਓਂਦਾ ਹੈ ।ਜਦੋਂ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ ਤਾਂ ਵੀ ਗੁਰੂ ਸਾਹਿਬ ਨਦੇੜ ਗੋਦਾਵਰੀ ਦੇ ਕੰਢੇ ਤੇ ਹੀ ਬੈਠੇ ਸੀ ।
ਬਾਣੀ
ਗੁਰੂ ਜੀ ਨੇ ਜਾਪੁ ਸਾਹਿਬ , ਅਕਾਲ ਉਸਤਤ .33 ਸਵਈਏ , ਖਾਲਸਾ ਮਹਿਮਾ , ਗਿਆਨ ਪ੍ਰਬੋਧ ,ਚੰਡੀ ਚਰਿਤ੍ਰ (ਵਡਾ) ਚੰਡੀ ਚਰਿਤ੍ਰ (ਛੋਟਾ) , ਚੰਡੀ ਦੀ ਵਾਰ , ਚੋਬਿਸ ਅਵਤਾਰ , ਬਚਿਤ੍ਰ ਨਾਟਕ , ਚਰਿਤ੍ਰੋ ਪਾਖਯਾਨ , ਜਫਰਨਾਮਾ , ਹਕਾਯਤਾਂ , ਸ਼ਬਦ ਹਜਾਰੇ, ਪਵਿਤਰ ਬਾਣੀਆਂ ਦੀ ਰਚਨਾ ਕੀਤੀ ਹੈ । ਜਾਪੁ ਸਾਹਿਬ ਵਿਚ ਅਕਾਲ ਉਸਤਤਿ ਦੇ ਨਾਲ ਨਾਲ ਵਹਿਮਾ ਭਰਮਾ ਪਖੰਡਾ ਦਾ ਵਿਰੋਧ ਕੀਤਾ ਹੈ । ਬਚਿਤ੍ਰ ਨਾਟਕ ਵਿਚ ਆਪਣੇ ਪਿਤਰੀ ਤੇ ਪੂਰਵ ਜਨਮ ਦਾ ਬਿਆਨ ਕਰਦੇ ਹਨ ਤੇ ਸਮਾਜ ਦੀਆਂ ਕੁਰੀਤੀਆਂ ਦਾ ਖੰਡਣ ਕਰਦੇ ਹਨ । ਅਕਾਲ ਪੁਰਖ ਨਾਲ ਜੁੜਨ ਦੀ ਗਲ ਕਰਦੇ ਹਨ । ਚੰਡੀ ਦੀ ਵਾਰ ਬੀਰ ਰਸ ਵਿਚ ਹੈ ਜਿਸਦੇ 55 ਬੰਦਾ ਵਿਚ ਚੰਡੀ ਦੇ ਕਾਰਨਾਮਿਆ ਦਾ ਸੂਖਸ਼ਮ ਵਰਣਨ ਕਰਦੇ ਹਨ।
ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਉਸ ਓਚਾਈਆਂ ਤਕ ਪਹੁੰਚਾਇਆ ਹੈ ਜਿਥੇ ਆਮ ਆਦਮੀ ਦਾ ਪਹੁੰਚਣਾ ਅਸੰਭਵ ਹੈ । ਸੰਗੀਤ ਤੇ ਵਿਦਵਤਾ ਆਸਮਾਨ ਨੂੰ ਝੂਹ ਰਹੀ ਹੈ । ਜਿਤਨੇ ਪ੍ਰਚਲਤ ਤੇ ਆਪ੍ਰਚਲਤ ਛੰਦ ਗੁਰੂ ਸਾਹਿਬ ਨੇ ਵਰਤੇ ਹਨ , ਅਜ ਤਕ ਕਿਸੇ ਕਵੀ ਨੇ ਵਰਤਣੇ ਤੇ ਅੱਲਗ, ਸੂਝ ਵੀ ਨਹੀ ਹੋਵੇਗੀ । ਬਾਣੀ ਵਿਚ ਅਲੰਗਕਾਰਾਂ ਦੀ ਭਰਮਾਰ ਹੈ ,ਫਿਰ ਵੀ ਬਾਣੀ ਵਿਚ ਸਾਦਗੀ ਰਖਣੀ ਓਹਨਾਂ ਦੀ ਰਚਨਾ ਦਾ ਖਾਸ ਗੁਣ ਹੈ । ਗੁਰੂ ਸਾਹਿਬ ਬੋਲੀਆਂ ਦੇ ਖਾਲੀ ਜਾਣੂ ਹੀ ਨਹੀ ਸਨ ਬਲਿਕ ਮਾਹਿਰ ਵੀ ਸਨ । ਅਰਬੀ ਦੇ ਗਿਆਨ ਦੀ ਸਿਖਰ , ਫ਼ਾਰਸੀ ਤੇ ਸੰਸਕ੍ਰਿਤ ਦਾ ਮੂੰਹ ਤੇ ਚੜਨਾ ਜਿਸ ਨੂੰ ਬੜੀ ਖੁਲੀ– ਦਿਲੀ ਨਾਲ ਬਾਣੀ ਵਿਚ ਵਰਤਿਆ ਹੈ । ਬਿਹਾਰੀ ,ਬ੍ਰਿਜ ਭਾਸ਼ਾ , ਮਾਝੀ ਵਿਚ ਓਹ ਮਾਹਿਰ ਸਨ ਫ਼ਾਰਸੀ ਵਿਚ ਜ਼ਫਰਨਾਮਾ ਜਿਸਨੇ ਔਰੰਗਜ਼ੇਬ ਵਰਗੇ ਕਠੋਰ ਹਿਰਦੇ ਨੂੰ ਹਿਲਾਕੇ ਰਖ ਦਿਤਾ। ਜਾਪੁ ਸਾਹਿਬ ਵਿਚ 735 ਅਕਾਲ ਪੁਰਖ ਦੇ ਉਪਨਾਮ ਜਿਨਾਂ ਵਿਚੋਂ ਤਕਰੀਬਨ ੮੫ ਮੁਸਲਮਾਨੀ ਨਾਮ ਹਨ ਜੋ ਕੁਰਾਨ ਮਜੀਦ ਦੇ ਉਪਨਾਵਾਂ ਤੋਂ ਬਿਲਕੁਲ ਵਖ ਹਨ । ਠੀਕ ਸਮੇ ਵਿਚ ਠੀਕ ਸ਼ਬਦ ਵਰਤਣਾ ਉਹਨਾਂ ਦੀ ਕਲਾ ਸੀ ।
“ਜਿਮੀ ਤੁਹੀਂ , ਜਮਾ ਤੁਹੀਂ ।
ਮਕੀ ਤੁਹੀਂ ,ਮਕਾ ਤੁਹੀਂ ।
ਅਭੁ ਤੁਹੀਂ ,ਅਭੈ ਤੁਹੀਂ ।
ਅਛੂ ਤੁਹੀਂ ,ਅਛੇ ਤੁਹੀਂ ।
ਜਤਸ ਤੁਹੀਂ ਬ੍ਰੇਹਸ ਤੁਹੀਂ ।
ਗਤਸ ਤੁਹੀਂ ,ਮਤਸ ਤੁਹੀਂ ।
ਤੁਹੀਂ ਤੁਹੀਂ, ਤੁਹੀਂ ਤੁਹੀਂ ।
ਤੁਹੀਂ ਤੁਹੀਂ ਤੁਹੀਂ ਤੁਹੀਂ ।
ਇਹ ਬਾਣੀ ਅਕਾਲ ਉਸਤਤਿ ਜਿਸ ਵਿਚ ਗੁਰੂ ਸਾਹਿਬ ਨੇ ਉਚਾਰਿਆ ਹੈ ” ਸਮੁਚੀ ਕਾਇਨਾਤ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੈ ਤੇ ਉਸਦੀ ਸਿਰਜੀ ਹੋਈ ਹੈ ਪਰ ਮਨੁਖ ਇਸ ਰਚਨਾ ਨੂੰ ਸਮਝਣ ਵਿਚ ਅਸਮਰਥ ਹੈ । ਮਨੁਖ ਚੰਗਿਆਈ ਤੇ ਬੁਰਾਈ ਦੀ ਪਰਖ ਆਪਣੀ ਕਸਵਟੀ ਤੇ ਆਪਣੀਆਂ ਸੰਭਾਵਨਾਵਾਂ ਨਾਲ ਕਰਦਾ ਹੈ । ਓਸ ਨੂੰ ਲਗਦਾ ਹੈ ਕੀ ਕੁਦਰਤ ਦੀਆਂ ਸਾਰੀਆਂ ਨਿਹਮਤਾਂ ਦਾ ਹਕਦਾਰ ਓਹੀ ਹੈ ਤੇ ਜਦੋਂ ਵੀ ਉਸਦੀ ਮਰਜ਼ੀ ਤੋਂ ਕੁਝ ਉਲਟ ਹੋ ਜਾਂਦਾ ਹੈ ਓਹ ਰਬ ਨੂੰ ਦੋਸ਼ ਦੇਣ ਲਗ ਜਾਂਦਾ ਹੈ । ਮੁਸ਼ਕਲਾਂ ਤੇ ਓਕ੍ੜਾ ਮਨੁਖੀ ਆਚਰਣ ਦਾ ਵਿਕਾਸ ਕਰਦੀਆਂ ਹਨ । ਪੀੜਾ ਤੇ ਦੁਖ ਨੂੰ ਸਹਿਣਾ ਸਿਰਫ ਅਕਾਲ ਪੁਰਖ ਦੀ ਮੇਹਰ ਸਦਕਾ ਹੁੰਦਾ ਹੈ । ਸਿਵਾਏ ਅਕਾਲ ਪੁਰਖ ਦੇ ਸੰਸਾਰ ਵਿਚ ਕੁਝ ਵੀ ਸਦੀਵੀ ਨਹੀਂ ਹੈ । ਓਹੀ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਅੰਤ ਕਰਨ ਵਾਲਾ ਹੈ । ਨਿਕਾਸ, ਵਿਕਾਸ ਤੇ ਵਿਨਾਸ਼ ਸਭ ਕੁਛ ਉਸਦੇ ਹਥ ਵਿਚ ਹੈ । ਰਾਮ, ਰਹੀਮ ਤੇ ਪੈਗਮ੍ਬਰ ਵੀ ਇਸ ਮੋਤ ਤੋ ਬਚ ਨਹੀ ਸਕੇ।
ਵਿਅਕਤੀ ਤੇ ਅਕਾਲ ਪੁਰਖ ਦਾ ਡੂੰਘਾ ਸਬੰਧ ਹੈ । ਉਸਦੀ ਹੋਦ ਤੋਂ ਅਸੀਂ ਮਨੁਕਰ ਨਹੀਂ ਸਕਦੇ । ਓਹ ਮਨੁਖ ਲਈ ਉਸ ਤਰਹ ਹੈ ਜਿਵੇ ਜਿੰਦਗੀ ਲਈ ਹਵਾ ਤੇ ਪਾਣੀ । ਅਕਾਲ ਪੁਰਖ ਨਾਲੋਂ ਟੁਟੇ ਬੰਦੇ ਦਾ ਓਹੀ ਹਾਲ ਹੁੰਦਾ ਹੈ ਜਿਵੇ ਟਹਿਣੀ ਨਾਲੋਂ ਟੁਟੇ ਫੁਲ ਦਾ । ਉਸਦੀ ਪ੍ਰਾਪਤੀ ਲਈ ਓਹ ਅਨੇਕਾਂ ਜਤਨ , ਤੀਰਥ ਇਸ਼ਨਾਨ, ਦਾਨ– ਪੁਨ ,ਭੇਖ ਆਦਿ ਕਰਦਾ ਹੈ ਪਰ ਸਫਲ ਨਹੀਂ ਹੁੰਦਾ । ਕੇਵਲ ਸਚੇ ਹਿਰਦੇ ਨਾਲ ਉਸਦਾ ਸਿਮਰਨ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦੀ ਰਵਾਇਤ ਅਨੁਸਾਰ ਰਬ ਇਕ ਹੈ । ਚਕ੍ਰ ,ਚਿਹਨ ,ਬਰਨ, ਜਾਤ ,ਰੂਪ ਰੰਗ ਰੇਖ ਭੇਖ ਦਾ ਕੋਈ ਵਿਤਕਰਾ ਨਹੀਂ ।
ਧਰਮ ਕੋਈ ਵੀ ਹੋਵੇ ਉਸ ਵਿਚ ਪ੍ਰਪਕ ਰਹਿਣਾ ਬਹੁਤ ਜਰੂਰੀ ਹੈ । ਸਿਖ ਨੂੰ ਕਰਮਕਾਂਡਾਂ ,ਵਹਿਮ–ਭਰਮਾ , ਛੁਆ– ਛੂਤ, ਜਾਤ–ਪਾਤ, ਊਂਚ –ਨੀਚ ਤੋਂ ਉਪਰ ਉਠਕੇ ਇਕ ਪ੍ਰਮਾਤਮਾ ਨੂੰ ਮੰਨਣ ਦੀ ਤਾਕੀਦ ਕੀਤੀ ਜੋ ਉਸਦੇ ਮੰਨ–ਮੰਦਿਰ ਵਿਚ ਹੈ ।
“ਰੇ ਮਨ ਐਸੋ ਕਰ ਸਨਿਆਸਾ ।।
ਬਨ ਸੇ ਸਦਨ ਸਭੈ ਕਰਿ ਸਮਝਹੁ
ਮਨ ਹੀ ਮਾਹਿ ਉਦਾਸਾ ।।“
ਓਹ ਆਪ ਇਕ ਮਹਾਨ ਸ਼ਖਸ਼ੀਅਤ ਤੇ ਸਹਿਤਕ ਰੁਚੀਆਂ ਦੇ ਮਾਲਕ ਸਨ । ਲੋਕਾਂ ਨੂੰ ਵੀ ਇਸ ਮੰਚ ਤੇ ਇਕਠਾ ਕੀਤਾ । ਓਟ ਅਕਾਲ ਦੀ ,ਪਰਚਾ ਸ਼ਬਦ ਦਾ, ਦੀਦਾਰੇ ਖਾਲਸੇ ਦਾ ,ਸਿਖੀ ਨੂੰ ਸ਼ਬਦ ਗੁਰੂ ਨਾਲ ਜੋੜਕੇ ਸਦੀਵੀ ਕਾਲ ਲਈ ਦੇਹ– ਧਾਰੀਆਂ ਗੁਰੂਆਂ ਤੋ ਮੁਕਤ ਕਰ ਦਿਤਾ । ਸ਼ਬਦ ਗੁਰੂ ਸਿਖਾਂ ਦਾ ਮਾਰਗ ਵੀ ਹੈ ਤੇ ਮੰਜਿਲ ਵੀ । ਅਧਿਆਤਮਿਕ ਵਾਦ ਨੀਹ ਵੀ ਹੈ ਤੇ ਸਿਖਰ ਵੀ ,ਗੁਰੂ ਸਾਹਿਬਾਨਾਂ ਨੇ ਇਸ ਨੂੰ ਨੀਹ ਤੋਂ ਮੰਜਿਲ ਤਕ ਪੁਚਾ ਦਿਤਾ । ਮਨ ਨੂੰ ਇਕਾਗਰ ਕਰਕੇ ਉਸ ਪ੍ਰਮਾਤਮਾ ਦੀ ਅਰਾਧਨਾ , ਅਕਾਲ ਪੁਰਖ ਦਾ ਸਿਮਰਨ ਹੀ ਅਸਲ ਧਰਮ– ਕਰਮ, ਜਪ –ਤਪ ਅਤੇ ਪੂਜਾ ਹੈ।ਦੇਵੀ, ਦੇਵਤਿਆਂ ,ਮੜੀ,ਮਸਾਣਾ ,ਦੇਹਧਾਰੀ ਮੂਰਤੀਆਂ ਦੀ ਪੂਜਾ ਕਰਨ ਵਾਲੇ ਖੁਆਰ ਹੁੰਦੇ ਹਨ ।
ਭਜੋ ਹਰੀ ,ਥਪੋ ਹਰੀ
ਤਪੋ ਹਰੀ ਜਪੋ ਹਰੀ
ਕਾਹੂ ਲੈ ਪਾਹਨ ਪੂਜੋ ਧਰੇ ਸਿਰ
ਕਾਹੂ ਲੈ ਲਿੰਗ ਗਰੇ ਲਟਕਾਓ
(ਅਕਾਲ ਉਸਤਤ )
ਪ੍ਰਮਾਤਮਾ ਪਥਰਾਂ ਵਿਚ ਨਹੀਂ ਪ੍ਰਮਾਤਮਾ ਜੰਤਰ ,ਤੰਤਰ, ਮੰਤਰ ,ਤਵੀਜਾ ਵਿਚ ਨਹੀ। ,ਕਰਮ– ਕਾਂਡ, ਭੇਖ , ਪਖੰਡਾ , ਤੀਰਥ ਇਸ਼ਨਾਨਾ ਨਾਲ ਨਹੀਂ ਲਭਦਾ ।ਬਲਿਕ ,ਕਿਰਤ ਕਰਕੇ ਭੁਖੇ ,ਦੁਖੀ ਤੇ ਲੋੜਵੰਦਾ ਦੀ ਸੇਵਾ ਵਿਚ ਰਹਿੰਦਿਆ ਮਿਲਦਾ ਹੈ । ਨਾਮ ਸਿਮਰਨ ਮਨਾਂ ਨੂੰ ਸ਼ਾਂਤ ਕਰਦਾ ਹੈ । ਪਰ ਜੇ ਤੁਹਾਡਾ ਮਨ ਸਿਮਰਨ ਕਰਨ ਵੇਲੇ ਕਿਤੇ ਹੋਰ ਭਟਕ ਰਿਹਾ ਹੈ ਤਾ ਓਹ ਵੀ ਪਖੰਡ ਹੈ
“ਆਂਖ ਮੂੰਡ ਕਰ ਕਿਓਂ ਭਿੰਡ ਦਿਖਾਵੇ“
ਧਰਮ ਮਨੁਖ ਨੂੰ ਉਚਾ ਤੇ ਸੁਚਾ ਬਣਾਓਦਾ ਹੈ । ਭਗਤੀ, ਪਿਆਰ, ਸੇਵਾ ,ਪਵਿਤ੍ਰਤਾ, ਪਰਉਪਕਾਰ ,ਦਇਆ ,ਖਿਮਾ ,ਸੰਤੋਖ, ਸਚਾਈ ਧਰਮ ਦੇ ਅਧਾਰ ਹਨ ਜਿਸ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛਡਣਾ ਪੈਂਦਾ ਹੈ । ਇਸ ਸਚੇ ਰਾਹ ਤੇ ਚਲਣ ਵਾਲਾ ਛਲ ਕਪਟ ਤੋ ਰਹਿਤ ਹੀ ਸੰਨਿਆਸੀ ਹੋ ਸਕਦਾ ਹੈ । ਭਗਤੀ ਕਰਨ ਨਾਲ ਜੇਕਰ ਤੁਹਾਡੇ ਦਿਲ ਵਿਚ ਪ੍ਰਭੁ ਪ੍ਰੇਮ, ਪਰਉਪਕਾਰ ,ਦਯਾ, ਸਬਰ, ਸੰਤੋਖ ਤੇ ਸੇਵਾ ਮਨੁਖਤਾ ਲਈ ਨਹੀਂ ਪੈਦਾ ਹੁੰਦੇ ,ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਚ ਜਕੜੇ ਰਹਿੰਦੇ ਹੋ , ਉਤੋਂ ਆਪਣਾ ਬਾਣਾ ਸੰਤਾ ਮਹਾਤਮਾ ਵਰਗਾ ਪਾ ਲੈਂਦੇ ਹੋ, ਤਾਂ ਓਹ ਵੀ ਪਖੰਡ ਹੈ ।
ਜਗਤ ਜੋਤ ਜਪੇ ਨਿਸ ਬਾਸਰ ।
ਟੇਕ ਬਿਨਾ ਮਨ ਨੇਕ ਨਾ ਆਨੇ ।।
ਉਹਨਾਂ ਦਾ ਇਕ ਦੇਸ਼ ਨਹੀ ਸੀ , ਸੂਰਜ ਚੜਦੇ ਤੋਂ ਲਹਿੰਦੇ ਤਕ ਜਿਤਨੇ ਦੇਸ਼ਾਂ ਦੇ ਨਾਂ ਤੁਸੀਂ ਗਿਣ ਸਕਦੇ ਹੋ ਸਾਰੇ ਉਹਨਾਂ ਦੇ ਸੀ । ਓਹ ਖਾਲੀ ਦੇਸ਼ ਭਗਤ ਨਹੀ ਸੀ ਸਗੋਂ ਪੂਰੀ ਕਾਇਨਾਤ ਦਾ ਭਲਾ ਮੰਗਣ ਵਾਲੇ ਸੀ ਉਹਨਾਂ ਲਈ ਜਾਤ –ਪਾਤ , ਊਚ –ਨੀਚ,ਮਜਹਬ , ਧਰਮ ,ਕੋਮ, ਹਦਾਂ,ਸਰਹਦਾ ਦੀ ਕੋਈ ਅਹਮੀਅਤ ਨਹੀ ਸੀ ਓਹਨਾਂ ਨੇ ਇਨਸਾਨਾ ਤੇ ਇਨਸਾਨੀਅਤ ਨਾਲ ਪਿਆਰ ਕੀਤਾ ਸੀ ।
ਇਹ ਸਚ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਜਿਓਦਿਆਂ ਆਪਣੇ ਮਿਸ਼ਨ ਨੂੰ ਪੂਰਾ ਨਹੀ ਕਰ ਸਕੇ ,ਪਰ ਨੀਹਾਂ ਇਤਨੀਆਂ ਮਜਬੂਤ ਕਰ ਗਏ ਕਿ ਅਜ ਤਕ ਕੋਈ ਹਿਲਾ ਨਹੀ ਸਕਿਆ । ਗਲ ਸੰਸਾਰਿਕ ਵਡਿਆਈ ਦੀ ਨਹੀਂ ਉਹਨਾਂ ਦੇ ਆਦਰਸ਼ ਦੀ , ਨਿਸ਼ਾਨੇ ਤੇ ਸੂਝ ਬੂਝ ਦੀ ਹੈ । ਗੁਰੂ ਸਾਹਿਬ ਦੀ ਜਦੋ– ਜਹਿਦ ਵਿਚੋਂ ਜੋ ਨਤੀਜੇ ਉਤਪਨ ਹੋਏ ਉਹਨਾਂ ਨੇ ਦੁਨਿਆ ਦੇ ਮਹਾਨ ਲਿਖਾਰੀਆ, ਇਤਿਹਾਸਕਾਰਾਂ ,ਫਿਲੋਸਫਰਾਂ ਤੇ ਧਾਰਮਕ ਹਸਤੀਆਂ ਨੂੰ ਚਕਾ ਚੋਂਧ ਕਰਕੇ ਰਖ ਦਿਤਾ । ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਕ ਮਹਾਨ ਸ਼ਕਤੀ ਦਾ ਸੋਮਾ ਹੈ ਜੋ ਕੋਮ ਦੀ ਸਦਾ ਅਗਵਾਈ ਕਰਦਾ ਹੈ ਤੇ ਕਰਦਾ ਰਹੇਗਾ ਤੇ ਉਹਨਾਂ ਦੀ ਸਜਾਈ ਕੋਮ ਦੇਸ਼ ਦੀ ਤੇ ਦੁਨਿਆ ਦੀ ਅਗਵਾਈ ਕਰ ਸਕਦੀ ਹੈ – ਕਿਓਂਕਿ ਜੋ ਸੰਸਕਾਰ ਤੇ ਆਦਰਸ਼ ਗੁਰੂ ਸਾਹਿਬ ਨੇ ਸਿਖੀ ਨੂੰ ਦਿਤੇ ਹਨ ਦੁਨਿਆ ਵਿਚ ਉਸਦਾ ਕੋਈ ਤੋਲ–ਮੋਲ ਨਹੀਂ ,ਬਸ਼ਰਤੇ ਅਜ ਦੇ ਭਟਕੇ ਹੋਏ ਸਿਖ ਗੁਰੂ ਸਾਹਿਬ ਦੇ ਚਰਨਾ ਵਿਚ ਮੁੜ ਜੁੜ ਜਾਣ ।
ਜੋਰਾਵਰ ਸਿੰਘ ਤਰਸਿੱਕਾ।
ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਹਿ ਜੀ ।

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)