More Gurudwara Wiki  Posts
ਨਕਈ ਸਰਦਾਰਾਂ ਦੀ ਮਿਸਲ ਬਾਰੇ ਜਾਣਕਾਰੀ


ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਚੌਥੇ ਦਿਨ ਨਕਈ ਸਰਦਾਰਾਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਚੌਥੀ ਮਿਸਲ ਨਕਈ ਸਰਦਾਰਾਂ ਦੀ ਸਰਦਾਰ ਹੀਰਾ ਸਿੰਘ ਜਿਨ੍ਹਾਂ ਦੇ ਪਿਤਾ ਦਾ ਨਾਮ ਚੌਧਰੀ ਹੇਮਰਾਜ ਪਿੰਡ ਤੜਵਾਲ ਪਰਗਣਾ ਚੂਣੀਆਂ ਦੇ ਵਸਨੀਕ ਏਸ ਮਿਸਲ ਦੇ ਮਾਲਕ ਸਨ । ਇਹਨਾਂ ਦਾ ਜਨਮ ੧੭੬੩ ਬਿ : ਵਿਚ ਹੋਇਆ । ਜਦ ਜਵਾਨ ਹੋਏ ਤਦ ਸਿਖ ਧਰਮ ਧਾਰਨ ਕੀਤਾ ਤੇ ਸਿੰਘਾਂ ਦੇ ਜਥਿਆਂ ਵਿਚ ਭਰਤੀ ਹੋ ਕੇ ਦੇਸ਼ ਤੇ ਕੌਮ ਦੀ ਸੇਵਾ ਵਿਚ ਲਗ ਪਏ । ਬੜੇ ਹੌਸਲੇ ਵਾਲੇ ਤੇ ਜਵਾਂਮਰਦ ਸੀ । ਸਰਹੱਦ ਕਸੂਰ ਦੀਆਂ ਲੜਾਈਆਂ ਵਿਚ ਇਨ੍ਹਾਂ ਬੜਾ ਨਾਮਨਾ ਪਾਇਆ | ਹੋਰ ਸਰਦਾਰਾਂ ਵਾਂਗ ਇਕ ਜਥਾ ਆਪਣਾ ਬਣਾ ਕੇ ਜ਼ਾਲਮ ਹਾਕਮਾਂ ਨੂੰ ਸੋਧਨਾ ਸ਼ੁਰੂ ਕਰ ਦਿੱਤਾ | ਪਹਿਲੇ ਆਪਣੇ ਇਲਾਕੇ ਦੇ ਕਚੇ ਪਿੱਲੇ ਸੋਧ ਕੇ ਕਬਜੇ ਵਿਚ ਲਿਆਂਦੇ । ਫਿਰ ਆਪਣਾ ਜਥਾ ਤਕੜਾ ਬਣਾ ਕੇ ਦੂਜਿਆਂ ਇਲਾਕਿਆਂ ਵਿਚ ਫਿਰਨ ਲਗੇ । ਦ੍ਰਿੜ ਇਰਾਦੇ ਵਾਲੇ ਬਹਾਦਰ ਹੋਣ ਕਰਕੇ ਜਿਧਰ ਕਦਮ ਵਧਾਏ ਫਤਹ ਨੇ ਪੈਰ ਚੁੰਮੇਂ । ੧੮੧੬ ਬਿ : ਵਿਚ ਕਲਕਤੇ ਦੇ ਇਲਾਕੇ ਤੇ ਕਬਜ਼ਾ ਕਰ ਲਿਆ । ਕਰਮ ਸਿੰਘ ਚੀਮਾ , ਲਾਲ ਸਿੰਘ , ਰੂਪਾ ਸਿੰਘ ਗੱਲਾ , ਲੈਲ ਸਿੰਘ ਵੈੜਾ , ਲਾਲ ਸਿੰਘ ਧਬੀ , ਨਥਾ ਸਿੰਘ ਧਲੋ , ਸਦਾ ਸਿੰਘ ਹਾੜਾ । ਨਿਕਾਏ ਇਲਾਕੇ ਦੇ ਸਾਰੇ ਸਰਦਾਰ ਇਹਨਾਂ ਦੇ ਨਾਲ ਹੋ ਗਏ । ਇਸ ਕਰਕੇ ਇਸ ਮਿਸਲ ਦਾ ਨਾਮ ਨਕਈ ਮਿਸਲ ਹੋ ਗਿਆ । ੮ ਹਜ਼ਾਰ ਸਵਾਰ ਹੀਰਾ ਸਿੰਘ ਦੇ ਨਾਲ ਰਹਿਣ ਲੱਗਾ ਤੇ ਤੜਵਾਲ , ਚੂਨੀਆਂ , ਦੀਪਾਲਪੁਰ , ਕੰਗਪੁਰ , ਜੇਣੂ ਪੁਰਾ , ਖੁਡੀਆਂ , ਮੁਸਤਫਾਬਾਦ , ਸ਼ੇਰ ਗੜ੍ਹ , ਦੇਵ ਸਾਲ , ਫ਼ਰੀਦਾ ਆਬਾਦ , ਮੰਦਰ ਜਮੇਰ ਮਾਂਗਾ ਆਦਿਕ ੪੫ ਲਖ ਦੇ ਮੁਲਕ ਪਰ ਕਬਜ਼ਾ ਕਰ ਲਿਆ । ਇਨ੍ਹਾਂ ਦਿਨਾਂ ਵਿਚ ਸ਼ੇਖ ਸ਼ਬਹਾਨ ਖਾਂ ਕੁਰੈਸ਼ੀ ਰਈਸ ਪਾਕਪਟਨ ਗਊ ਹਤਿਆ ਤੇ ਬੜਾ ਜ਼ੋਰ ਦਿੰਦਾ ਸੀ ਤੇ ਉਹਦੀ ਹਿੰਦੂ ਪਰਜਾ ਬੜੇ ਦੁਖਾਂ ਵਿਚ ਸੀ । ਹਿੰਦੂਆਂ ਦੇ ਫਰਿਆਦੀ ਹੋਣ ਤੇ ਕਈ ਵੇਰ ਹੀਰਾ ਸਿੰਘ ਨੇ ਇਹਨੂੰ ਇਸ ਗਲ ਤੋਂ ਰੋਕਿਆ ਕਿ ਪਰਜਾ ਦੇ ਮਜ਼ਬੀ ਜਜ਼ਬਾਤ ਤੇ ਸਟ ਨਾ ਮਾਰੋ , ਪਰ ਜਦ ਉਸ ਨੇ ਨਾ ਮੰਨੀ ਤਦ ੧੮੨੬ ਬਿ : ਵਿਚ ਹੀਰਾ ਸਿੰਘ ਨੇ ਉਸ ਤੇ ਚੜ੍ਹਾਈ ਕਰ ਦਿੱਤੀ । ਓਧਰ ਸਾਰੇ ਮੁਸਲਮਾਨ ਇਕੱਠੇ ਹੋ ਗਏ ਪਰ ਅਚਨਚੇਤ ਹੀ ਲੜਾਈ ਦੇ ਵਿਚ ਹੀਰਾ ਸਿੰਘ ਗੋਲੀ ਨਾਲ ਮਰ ਗਿਆ । ਇਹਦੀ ਚਾਦਾਰ ਫੌਜ ਨੂੰ ਵਾਪਸ ਮੁੜਨਾ ਪਿਆ । ਉਸ ਵੇਲੇ ਹੀਰਾ ਸਿੰਘ ਦਾ ਪੁਤਰ ਦਲ ਸਿੰਘ ਅਨਜਾਣ ਸੀ । ਇਸ ਕਰਕੇ ਉਹਦੇ ਚਾਚੇ ਦਾ ਪੁਤ ਭਰਾ ਨਾਹਰ ਸਿੰਘ ਉਹਦੀ ਜਗਾ ਤੇ ਬੈਠਾ । ਇਹ ਵੀ ਥੋੜੇ ਦਿਨ ਜੀਵਿਆ ਫਿਰ ਤਪਦਿਕ ਦੀ ਬੀਮਾਰੀ ਨਾਲ ਕੁਝ ਮਹੀਨਿਆਂ ਪਿਛੋਂ ਚਲਾਣਾ ਕਰ ਗਿਆ । ਇਸ ਤੋਂ ਪਿਛੋਂ ਇਹਦਾ ਨਿਕਾ ਭਰਾ ਰਣ ਸਿੰਘ ਮਿਸਲ ਦਾ ਮਾਲਕ ਬਣਿਆਂ ਇਹ ਬੜਾ ਹੋਸ਼ਿਆਰ ਤੇ ਲਾਇਕ ਆਦਮੀ ਸੀ , ਇਸ ਨੇ ਮਿਸਲ ਨੂੰ ਬਹੁਤ ਰੌਣਕੇ ਦਿਤੀ , ਤੇ ਇਲਾਕਾ ਨੱਕੇ ਦੇ ਬਹੁਤ ਸੋਹਣੇ ਸੋਹਣੇ ਜਵਾਨ ੨੦ ਹਜ਼ਾਰ ਆਦਮੀ ਆਪਣੇ ਨਾਲ ਕਰ ਲਏ । ਉਨ੍ਹਾਂ ਨੂੰ ਕਈ ਤਰਾਂ ਦੇ ਜੰਬੂਰਾਂ ਅਤੇ ਹਥਿਆਰਾਂ ਨਾਲ ਸਨਸਬਧ ਕਰਕੇ ਸਦਾ ਆਪਣੇ ਨਾਲ ਰਖਣ ਲਗਾ । ਪਿੰਡ ਕੋਟ ਕਮਾਲੀਆ ਗਲਗੀਰ ਖਰਲ ਤੇ ਕੁਝ ਹਿਸਾ ਤਹਿਸੀਲ ਸ਼ਕਰ ਪੁਰ ਦਾ ਇਸ ਨੇ ਆਪਣੇ ਮਾਤਹਿਤ ਕਰ ਲਿਆ | ਸਈਦ ਵਾਲੇ ਦੇ ਕਪੂਰ ਸਿੰਘ ਦੀ ਜਦ ਇਸ ਦੇ ਨਾਲ ਲੜਾਈ ਹੋਈ ਤਦ ਇਹਨੇ ਉਹਨੂੰ ਸ਼ਿਕਸਤ ਦੇ ਕੇ ਉਹਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ , ੧੮੩੯ ਨੂੰ ਇਹ ਸਰਦਾਰ ਚਲਾਣਾ ਕਰ ਗਿਆ । ਇਸ ਦੇ ਤਿੰਨ ਬੇਟੇ...

ਭਗਵਾਨ ਸਿੰਘ , ਖਜ਼ਾਨ ਸਿੰਘ ਤੇ ਗਿਆਨ ਸਿੰਘ ਸਨ । ਭਗਵਾਨ ਸਿੰਘ ਆਪਣੇ ਬਾਪ ਦੀ ਜਗ੍ਹਾ ਬੈਠਾ ਪਰ ਇਹ ਆਪਣੀ ਜਾਇਦਾਦ ਨੂੰ ਸੰਭਾਲ ਨਾ ਸਕਿਆ ਤੇ ਵਜ਼ੀਰ ਸਿੰਘ , ਕੰਵਰ ਸਿੰਘ ਦੇ ਭਰਾ ਨੇ ਉਹਦਾ ਬਹੁਤ ਸਾਰਾ ਇਲਾਕਾ ਦਬਾ ਲਿਆ । ਭਗਵਾਨ ਸਿੰਘ ਨੇ ਆਪਣੀ ਭੈਣ ਦਾ ਨਾਤਾ ਮਹਾਂ ਸਿੰਘ ਦੇ ਲੜਕੇ ਰਣਜੀਤ ਸਿੰਘ ਨਾਲ ਕਰ ਦਿਤਾ । ਜਿਸ ਤੇ ਮਹਾਰਾਜਾ ਰਣਜੀਤ ਸਿੰਘ ਉਹਦੀ ਮਦਦ ਤੇ ਹੋ ਗਿਆ , ਤੇ ਜਿਹੜਾ ਇਲਾਕਾ ਉਹਦਾ ਵਜ਼ੀਰ ਸਿੰਘ ਨੇ ਦਬਾਇਆ ਸੀ ਛਡਾ ਲਿਆ । ਫਿਰ ੧੮੪੫ ਬਿ : ਵਿਚ ਮਹਾਂ ਸਿੰਘ ਨੇ ਭਗਵਾਨ ਸਿੰਘ ਤੇ ਵਜ਼ੀਰ ਸਿੰਘ ਨੂੰ ਅੰਮ੍ਰਿਤਸਰ ਬੁਲਾ ਕੇ ਪਹਿਲਾਂ ਤਾਂ ਇਨ੍ਹਾਂ ਦੀ ਆਪਸ ਵਿਚ ਸੁਲ੍ਹਾ ਕਰਾਈ ਫਿਰ ਜੈ ਸਿੰਘ ਘਨੱਈਆਂ ਦੇ ਟਾਕਰੇ ਤੇ ਇਹਨੂੰ ਖੜਾ ਕਰ ਦਿਤਾ । ਇਸ ਲੜਾਈ ਵਿਚ ਜੈ ਸਿੰਘ ਨੂੰ ਹਾਰ ਹੋਈ । ਪ੍ਰੰਤੂ ਇਸ ਤੋਂ ਪਿਛੋਂ ਭਗਵਾਨ ਸਿੰਘ ਤੇ ਵਜ਼ੀਰ ਸਿੰਘ ਦੀ ਆਪਸ ਵਿਚ ਫਿਰ ਲੜਾਈ ਹੋ ਗਈ , ੧੮੪੬ ਨੂੰ ਵਜ਼ੀਰ ਸਿੰਘ ਦੇ ਹਥੋਂ ਭਗਵਾਨ ਸਿੰਘ ਮਾਰਿਆ ਗਿਆ ਤੇ ਉਹ ਦੀ ਜਗ੍ਹਾ ਉਹਦਾ ਛੋਟਾ ਭਾਈ ਗਿਆਨ ਸਿੰਘ ਸਰਦਾਰ ਬਣਿਆ | ਇਸ ਦੇ ਪਿਛੋਂ ਸ : ਹੀਰਾ ਸਿੰਘ ਮਿਸਲ ਦੇ ਅਸਲ ਬਾਨੀ ਦੇ ਪੁਤਰ ਦਲ ਸਿੰਘ ਤੇ ਵਜ਼ੀਰ ਸਿੰਘ ਵਿਚ ਲੜਾਈ ਸ਼ੁਰੂ ਹੋ ਗਈ ਦਲ ਸਿੰਘ ਚੁੱਪ ਸੀ ਕਿ ਵਜ਼ੀਰ ਸਿੰਘ ਨੂੰ ਕਤਲ ਕਰਕੇ ਨਿਕਲ ਜਾਵੇ ਪਰ ਉਹਦੇ ਨੌਕਰ ਨੇ ਉਸ ਦਾ ਕੰਮ ਵੀ ਪੂਰਾ ਕਰ ਦਿਤਾ ੧੮੪੬ ਬਿ : ਨੂੰ ਮਹਾਂ ਸਿੰਘ ਦੇ ਮਰਨ ਮਗਰੋਂ ਭਗਵਾਨ ਸਿੰਘ ਨੇ ਆਪਣੀ ਭੈਣ ਦਾਤਾਰ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿਤਾ ਜਿਸ ਦੇ ਘਰ ੧੮੫੬ ਬਿ : ਵਿਚ ਮਹਾਰਾਜਾ ਖੜਕ ਸਿੰਘ ਉਤਪੰਨ ਹੋਇਆ । ਮਹਾਰਾਜਾ ਰਣਜੀਤ ਸਿੰਘ ਦੇ ਐਸ਼ਵਰਜ਼ ਤੇ ਪ੍ਰਤਾਪ ਵਧਨ ਦੇ ਨਾਲ ਜਿਕਨ ਹੇਠ ਇਲਾਕੇ ਇਨ੍ਹਾਂ ਦੀ ਸਲਤਨਤ ਵਿਚ ਭੇਦ ਹੋ ਗਏ । ਨਕਈ ਖਾਨਦਾਨ ਨੇ ਆਪਣੀ ਜਾਇਦਾਦ ਖਾਲਸਾ ਸਲਤਨਤ ਵਿਚ ਮਿਲਾ ਦਿਤੀ । ੧੮੬੪ ਵਿਚ ਜਦ ਗਿਆਨ ਸਿੰਘ ਮਰ ਗਿਆ ” ਜਦ ਉਹਦੇ ਲੜਕੇ ਕਾਹਨ ਸਿੰਘ ਨੂੰ ਭੜਕ ਵਿਚ ੧੫ ਹਜ਼ਾਰ ਦੀ ਜਾਗੀਰ ਦਿਤੀ , ਤੇ ਖਜ਼ਾਨ ਸਿੰਘ ਨੂੰ ਨਾਨਕੋਟ ਇਲਾਕਾ ਬਖਸ਼ਿਆ ਭਾਵੇ ਕਾਹਨ ਸਿੰਘ ਦਾ ਲੜਕਾ ਮੁਲਤਾਨ ਦੀ ਲੜਾਈ ਵਿਚ ਦੁਸ਼ਮਨ ਨਾਲ ਜਾ ਮਿਲਿਆ , ਪਰ ਕਾਹਨ ਸਿੰਘ ਦੇ ਬਢੇਪੇ ਨੂੰ ਵੇਖ ਕੇ ੨੪੩ ) ਦੀ ਪੈਨਸ਼ਨ ਜਿਉਂਦਿਆ ਰਹਿਣ ਤਕ ਤੇ ੧੧੮੯੦ ਦੀ ਜਾਗੀਰ ਤੇ ਪ੍ਰਗਣਾ ਬੜਵਾਲ ਦਾ ਆਨਰੇਰੀ ਮਜਸਟ੍ਰੇਟ ਕੀਤਾ । ਸੰ : ੧੯੩੧ ਵਿਚ ਕਾਹਨ ਸਿੰਘ ਮਰ ਗਿਆ । ਹੁਣ ਰਣਜੋਧ ਸਿੰਘ ਜਿਲਾ ਮਿੰਟਗੁਮਰੀ ਵਿਚ ਖਾਣਦਾਨ ਦਾ ਵਾਰਸ਼ ਹੋਇਆ । ਪਰ ੭੪00 ਦੀ ਜਾਗੀਰ ਤੇ ੧੪00 ਘੁਮਾਂ ਜਮੀਨ ਦੀ ਮਾਲਕੀ ਜੋ ਅਖੀਰ ਵਿਚ ਰਹਿ ਗ ਦੇ ਇੰਜ ਵੰਡ ਗਈ | ਰਣਜੋਧ ਸਿੰਘ ਨੂੰ ੨੦00 ਦੀ ਜਾਗੀਰ ਹਮੇਸ਼ਾ ਵਾਸਤੇ ਤੇ ਈਸ਼ਰ ਸਿੰਘ ਨੂੰ ੧੨੦0 ਅਤਰ ਸਿੰਘ ਨੂੰ ਉਮਰ ਭਰ ਲਈ ੨੪੦ ) ਠਾਕਰ ਸਿੰਘ ਪ੍ਰਤਾਪ ਸਿੰਘ ਲਹਿਣਾ ਸਿੰਘ ਤੇ ਕਾਹਨ ਸਿੰਘ ਦੀਆਂ ਸਿੰਘਣੀਆਂ ਨੂੰ ਉਮਰ ਭਰ ਲਈ ਛੇ ਛੇ ਸੋ ਜੋ ਇਸ ਦੇ ਮਰੇ ਪਿਛੋਂ ਸਲਤਨਤ ਵਿਚ ਸ਼ਾਮਲ ਹੋਇਆ । ਅਤਰ ਸਿੰਘ ਦਾ ਪੁਤਰ ਲਾਭ ਸਿੰਘ ਦੋ ਹਜ਼ਾਰ ਘੁਮਾਂ ਜ਼ਮੀਨ ਦਾ ਮਾਲਕ ਤੇ ਜੈਲਦਾਰ ਹੈ , ਈਸ਼ਰ ਸਿੰਘ ਤੇ ਲਹਿਣਾ ਸਿੰਘ ਦੋਵੇ ਮੁਸਲਮਾਨ ਹੋ ਗਏ , ਲਹਿਣਾ ਸਿੰਘ ਦਰਿਆਏ ਰਾਵੀ ਦੇ ਕੰਢੇ ੪000 ਘੁਮਾਂ ਜ਼ਮੀਨ ਦਾ ਮਾਲਕ ਸੀ ।
ਦਾਸ ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)