More Gurudwara Wiki  Posts
ਗੁਰੂ ਗੋਬਿੰਦ ਸਿੰਘ ਜੀ – ਭਾਗ ਬਾਰਵਾਂ


ਭਾਗ ਬਾਰਵਾਂ
ਉਂਜ ਤਾਂ ਸਿਖਾਂ ਦਾ ਸਾਰਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਹੈ ਪਰ 300 ਸਾਲ ਦੇ ਦੌਰਾਨ ਜਿਹੜੇ ਕਹਿਰ ਸਿਖਾਂ ਉਪਰ ਢਾਹੇ ਗਏ ਸਨ ਉਨਾਂ ਵਿਚ ਸਾਕਾ ਚਮਕੌਰ ,ਸਾਕਾ ਸਰਹੰਦ, ਛੋਟਾ ਤੇ ਵਡਾ ਘਲੂ ਕਾਰਾ ਤੇ ਬਾਦ ਵਿਚ 1947 , 1984 ਦਾ ਕਤਲੇਆਮ ਤੇ ਹੁਣ ਕਿਸਾਨੀ ਸੰਘਰਸ਼। ਇਤਿਹਾਸ ਗਵਾਹ ਹੈ ਕੀ ਤਸੀਹੇ ਤੇ ਤਬਾਹੀ ਦੇ ਤੂਫਾਨਾ ਵਿਚ ਗੁਜਰਦਿਆਂ ਵੀ ਸਿੱਖਾਂ ਨੇ ਹਰ ਹਾਲ ਆਪਣੀ ਹਸਤੀ ਨੂੰ ਬਰਕਰਾਰ ਰਖਿਆ । ਇਹ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੈ, ਜਿਹਨਾਂ ਨੇ ਸਿਖੀ ਵਿਚ ਆਉਣ ਦੀ ਪਹਿਲੀ ਸ਼ਰਤ ਹੀ ਸੀਸ ਕੁਰਬਾਨ ਕਰਨ ਦੀ ਰਖੀ ਤੇ ਹਰ ਮੁਸ਼ਕਿਲ ਘੜੀ ਵਿਚ ਸਿਖ ਨੂੰ ਡੋਲਣ ਨਹੀ ਦਿਤਾ, ਜਿਸਦਾ ਅਸਰ ਸਦੀਆਂ ਤਕ ਰਿਹਾ ਤੇ ਅਜ ਵੀ ਹੈ।
ਓਹਨਾ ਨੇ ਆਪ ਵੀ ਕੌਮ ਦੇ ਆਤਮ ਸਨਮਾਨ , ਗਰੀਬਾਂ, ਮਜ਼ਲੂਮਾਂ, ਤੇ ਇਨਸਾਫ਼ ਲਈ ਜੂਝਦਿਆਂ ਅਨੇਕਾਂ ਕੁਰਬਾਨੀਆ ਦਿਤੀਆਂ ਪਰ ਜੋ ਆਦਰਸ਼ ਨੀਅਤ ਕੀਤੇ ਉਨਾ ਤੋਂ ਮੂੰਹ ਨਹੀ ਮੋੜਿਆ ,ਸਮਝੌਤਾ ਨਹੀਂ ਕੀਤਾ । ਤਾਜੋ ਤਖ਼ਤ ਹੋਵੇ ਜਾ ਮਾਛੀਵਾੜੇ ਦੇ ਜੰਗਲਾਂ ਵਿਚ , ਨੰਗੇ –ਪੈਰੀ, ਭੁਖੇ–ਭਾਣੇ ,ਖੁਲੇ ਆਸਮਾਨ ਹੇਠ ਹੋਣ ਜਾਂ ਭਿਆਨਕ ਜੰਗਲਾਂ ਵਿਚ , ਪੋਹ ਦੀਆਂ ਕਾਲੀਆਂ ਬੋਲੀਆਂ ਠੰਡੀਆਂ ਰਾਤਾਂ ਹੋਣ, ਕੋਈ ਵੀ ਉਹਨਾਂ ਨੂੰ ਝੁਕਾ ਨਹੀ ਸਕਿਆ ,ਡਰਾ ਨਹੀ ਸਕਿਆ ਚਾਹੇ ਓਹ ਰਾਜਾ .ਮਹਾਰਾਜਾ, ਹਾਕਮ ਜਾਂ ਹਿੰਦੁਸਤਾਨ ਦਾ ਬਾਦਸ਼ਾਹ ਵੀ ਕਿਓ ਨਾ ਹੋਵੇ ।
ਜਦੋਂ ਲੜਾਈਆਂ ਦੀ ਖਬਰ ਦਖਣ ਵਿਚ ਔਰੰਗਜ਼ੇਬ ਨੂੰ ਪਹੁੰਚੀ ਤਾਂ ਘਬਰਾ ਕੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿਠੀ ਲਿਖੀ । ‘ਮੇਰਾ ਤੇ ਤੁਹਾਡਾ ਇਕ ਰਬ ਨੂੰ ਮਨਣ ਵਾਲਾ ਧਰਮ ਹੈ ਤੁਹਾਨੂੰ ਮੇਰਾ ਨਾਲ ਸੁਲਾ ਸਫਾਈ ਨਾਲ ਰਹਿਣਾ ਚਾਹਿਦਾ ਹੈ । ਮੈਨੂੰ ਇਹ ਬਾਦਸ਼ਾਹੀ ਰੱਬ ਨੇ ਦਿਤੀ ਹੈ ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ, ਲੜਾਈ ਝਗੜੇ ਨਹੀ ਕਰਨੇ ਚਾਹੀਦੇ “। ਗੁਰੂ ਸਾਹਿਬ ਨੇ ਜਵਾਬ ਦਿਤਾ । ‘ਜਿਸ ਰਬ ਨੇ ਤੈਨੂੰ ਬਾਦਸ਼ਾਹੀ ਦਿਤੀ ਹੈ ਉਸੇ ਰਬ ਨੇ ਮੈਨੂੰ ਸੰਸਾਰ ਵਿਚ ਭੇਜਿਆ ਹੈ । ਤੈਨੂੰ ਉਸਨੇ ਇਨਸਾਫ਼ ਤੇ ਪਰਜਾ ਦੇ ਹਿਤ ਵਾਸਤੇ ਭੇਜਿਆ ਹੈ ਪਰ ਤੂੰ ਉਸਦਾ ਹੁਕਮ ਭੁਲ ਗਿਆਂ ਹੈਂ । ਜੋ ਆਪਣੇ ਰਬ ਨੂੰ ਭੁਲ ਜਾਏ ਉਸਦੇ ਹੁਕਮ ਨੂੰ ਭੁਲ ਜਾਏ ਉਸਦਾ ਸਾਡਾ ਕੀ ਮੇਲ। ਫਿਰ ਜਿਹਨਾਂ ਹਿੰਦੂਆ ਤੇ ਤੂੰ ਜੁਲੁਮ ਕਰ ਰਿਹਾਂ ਹੈ ਓਹ ਉਸੇ ਰਬ ਦੇ ਬੰਦੇ ਹਨ ਜਿਸਨੇ ਤੈਨੂੰ ਬਾਦਸ਼ਾਹੀ ਦਿਤੀ ਹੈ ਪਰ ਤੂੰ ਓਹਨਾ ਨੂੰ ਰਬ ਦੇ ਬੰਦੇ ਨਹੀ ਸਮ੍ਝਿਆ ,ਉਹਨਾਂ ਦੇ ਧਰਮ ਤੇ ਧਰਮ ਅਸ੍ਥਲਾਂ ਦੀ ਨਿਰਾਦਰੀ ਕਰਦਾ ਰਿਹਾਂ ਹੈਂ । ਹਕੂਮਤ ਨੂੰ ਤੇ ਫਿਰ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਸ ਤਰਾਂ ਦਾ ਜਵਾਬ ਦੇਣਾ ਦਲੇਰੀ ਦੀ ਚਰਮ ਸੀਮਾ ਹੈ ।
ਜਦੋਂ ਬਹਾਦੁਰ ਸ਼ਾਹ,ਹਿੰਦੁਸਤਾਨ ਦੇ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਨੰਦ ਲਾਲ ਦੇ ਹਥ ਸਨੇਹਾ ਭੇਜਿਆ ਤੇ ਮਿਲਣ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ । ਬਹਾਦੁਰ ਸ਼ਾਹ ਹੰਕਾਰ ਕਰਦਿਆਂ ਕ੍ਰੋਧ ਵਿਚ ਬੋਲਿਆ ‘ ਓਹ ਕੋਣ ਬੰਦਾ ਹੈ ਜੋ ਮੁਗੁਲ ਸਮਰਾਜ ਨਾਲ ਟਕਰ ਲੈ ਸਕੇ । ਗਜਨੀ ਤੋਂ ਕੰਨਿਆ ਕੁਮਾਰੀ ਤਕ ਇਸਦੇ ਸਾਮਣੇ ਕੋਈ ਨਹੀ ਟਿਕਿਆ । ਇਹ ਪਹਾੜਾਂ ਨੂੰ ਚੀਰਨ ਤੇ ਦਰਿਆਵਾਂ ਨੂੰ ਪਾਰ ਕਰਨ ਵਾਲੀ ਕੋਮ ਹੈ । ਮੈਂ ਗੁਰੂ ਦਾ ਲਿਹਾਜ਼ ਕਰਦਾ ਹਾਂ ਰਬ ਦਾ ਫ਼ਕੀਰ ਸਮ੍ਝਕੇ ” । ਬਹਾਦਰ ਸ਼ਾਹ ਬਹੁਤ ਜਲਦੀ ਭੁਲ ਗਿਆ ਸੀ ਕਿ ਬਾਦਸ਼ਾਹੀ ਵੀ ਉਸਨੇ ਗੁਰੂ ਸਾਹਿਬ ਦੀ ਮਦਤ ਨਾਲ ਹਾਸਲ ਕੀਤੀ ਸੀ । ਪਰ ਫਿਰ ਉਸ ਕੋਲੋਂ ਰਿਹਾ ਨਾ ਗਿਆ ਤੇ ਮਲੋ ਮਲੀ ਮਿਲਣ ਵਾਸਤੇ ਆ ਗਿਆ । ਜਖਮ ਕੁਰੇਦਨ ਲਈ ਪੁਛਦਾ ਹੈ ,’ਕੈਸੀ ਗੁਜਰੀ ? ਗੁਰੂ ਸਾਹਿਬ ਦਾ ਜਵਾਬ ਸੀ।
“ਮੈਂ ਬੁਲੰਦੀ ਸੇ ਗੁਜਰਾ , ਮੈਂ ਪਸਤੀ ਸੇ ਗੁਜਰਾ
ਜਹਾਂ ਸੇ ਭੀ ਗੁਜਰਾ ਬੜੀ ਮਸਤੀ ਸੇ ਗੁਜਰਾ“
ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਇਕ ਕੀਮਤੀ ਹੀਰਾ ਤੇ ਕੁਛ ਹੋਰ ਚੀਜ਼ਾਂ ਤੋਫੇ ਵਜੋ ਲੇਕੇ ਆਇਆ । ਗੁਰੂ...

ਸਾਹਿਬ ਨੇ ਚੀਜ਼ਾ ਤਾਂ ਸਿਖਾਂ ਨੂੰ ਦੇ ਦਿਤੀਆਂ ਕਿ ਲੋੜਵੰਦਾ ਵਿਚ ਵੰਡ ਦਿਉ , ਹੀਰਾ ਨਦੀ ਵਿਚ ਸੁਟ ਦਿਤਾ । ਬਹਾਦਰ ਸ਼ਾਹ ਨੂੰ ਬੜੀ ਬੇਇਜਤੀ ਮਹਿਸੂਸ ਹੋਈ । ਕਹਿਣ ਲਗਾ ਇਹ ਹੀਰਾ ਬੜਾ ਕੀਮਤੀ ਸੀ ਮੈ ਇਸਨੂੰ ਬੜੀ ਦੇਰ ਦਾ ਸੰਭਾਲ ਕੇ ਰਖਿਆ ਸੀ । ਤੁਸੀਂ ਇਸ ਨੂੰ ਦਰਿਆ ਵਿਚ ਸੁਟ ਦਿਤਾ ਹੈ ? ਗੁਰੂ ਸਾਹਿਬ ਨੇ ਜਵਾਬ ਵਿਚ ਕਿਹਾ ,” ਤੁਸੀਂ ਮਨੁਖੀ ਹਿਰਦੇ ਜੋ ਹੀਰਿਆ ਤੋਂ ਵਧ ਕੀਮਤੀ ਹਨ ,ਹਥੋੜਿਆ ਨਾਲ ਤੋੜ ਰਹੇ ਹੋ ਤੇ ਪਥਰ ਨੂੰ ਸੰਭਾਲ ਕੇ ਰਖਦੇ ਹੋ, ਹਿੰਦ ਦੇ ਬਾਦਸ਼ਾਹ ਹੋ ,ਹਿੰਦੂਆਂ ਨੂੰ ਗੁਲਾਮ ਬਣਾ ਕੇ ਆਗਰੇ ਤੇ ਦਿਲੀ ਦੇ ਖ਼ਜ਼ਾਨੇ ਭਰਦੇ ਹੋ । ਪਰ ਕੁਦਰਤ ਕੋਲ ਤੁਹਾਡੇ ਤੋਂ ਵਡੇ ਖ਼ਜ਼ਾਨੇ ਹਨ । ਰਤਾ ਨਦੀ ਦੇ ਨਿਰਮਲ ਜਲ ਵਿਚ ਝਾਤ ਮਾਰਕੇ ਦੇਖੋ ਇਸਦੀ ਗੋਦ ਵਿਚ ਕਿਨੇ ਹੀਰੇ ,ਪੰਨੇ ਤੇ ਲਾਲ ਹਨ, ਲੋੜ ਹੈ ਤਾਂ ਚੁਕ ਲਵੋ। ਬਹਾਦਰ ਸ਼ਾਹ ਬੜਾ ਸ਼ਰਮਿੰਦਾ ਹੋਇਆ ।
ਉਸਨੇ ਬੰਦਾ ਬਹਾਦੁਰ ਬਾਰੇ ਪੁਛਿਆ ? ਗੁਰੂ ਸਾਹਿਬ ਨੇ ਕਿਹਾ ਕੀ ਧਰਮ ਤੇ ਮਨੁਖਤਾ ਦੇ ਵੈਰੀਆਂ ਨੂੰ ਸੋਧਣ ਦਾ ਕੰਮ ਜੋ ਤੁਸੀਂ ਬਾਦਸ਼ਾਹ ਹੋਕੇ ਨਹੀ ਕਰ ਸਕੇ ਓਹ ਬੰਦਾ ਬਹਾਦਰ ਕਰੇਗਾ । ਗੁਰੂ ਸਾਹਿਬ ਦਾ ਇਹ ਵਾਕ ਸਚ ਹੋਕੇ ਨਿਬੜਿਆ । ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ । 26 ਨਵੰਬਰ 1708 ਬਾਬਾ ਬੰਦਾ ਸਿੰਘ ਬਹਾਦੁਰ ਸਿਖ ਫੌਜ਼ ਲੈਕੇ ਸਰਹੰਦ ਵਲ ਕੂਚ ਕੀਤਾ । ਸਮਾਣੇ ਪਹੁੰਚਿਆ । ਇਥੇ ਗੁਰੂ ਤੇਗ ਬਹਾਦਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ , ਸਯਦ ਜਲਾਲੁਦੀਨ ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਕਤਲ ਕਰਕੇ , 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ । ਸ਼ਾਹਬਾਦ–ਡਸਕਾ –ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿਤਾ । ਫਿਰ ਕਪੂਰੇ ਕਸਬੇ ਵਲ ਵਧੇ ਜਿਥੋਂ ਦਾ ਹਾਕਮ ਕਦਾਮੁਦੀਨ ਸਿਖਾਂ ਦੇ ਖਿਲਾਫ਼ ਲੁਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ , ਭਿਆਨਕ ਸਜਾ ਦਿਤੀ । ਸਢੋਰੇ ਵਲ ਤੁਰ ਪਏ , ਇਥੋਂ ਦੇ ਸ਼ਾਸ਼ਕ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ । ਉਸ ਨੂੰ ਉਸਦੀ ਕਰਨੀ ਦੀ ਸਜਾ ਦੇਕੇ ਮੁਖਲਿਸ ਖਾਨ ਦੇ ਕਿਲੇ ਤੇ ਕਬਜਾ ਕਰ ਲਿਆ । ਘੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਿਟੀ ਦੇ ਢੇਰ ਵਿਚ ਬਦਲ ਕੇ ਰਖ ਦਿਤਾ । ਇਸਤੋਂ ਬਾਦ ਸਰਹੰਦ ਦੀ ਵਾਰੀ ਆਈ । ਵਜ਼ੀਰ ਖਾਨ ਤੇ ਲੜਾਈ ਦੇ ਮੈਦਾਨ ਵਿਚ ਫਤਿਹ ਸਿੰਘ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕੀ ਉਸਦੀ ਬਾਹ ਕਟੀ ਗਈ , ਓਹ ਜਮੀਨ ਤੇ ਡਿਗ ਪਿਆ,ਜਿਸ ਨੂੰ ਦੇਖੇਕੇ ਉਸਦੀਆਂ ਸਾਰੀਆਂ ਫੌਜਾਂ ਨਸ ਤੁਰੀਆਂ । ਵਜ਼ੀਰ ਖਾਨ ਦੀਆਂ ਲਤਾਂ ਵਿਚ ਰਸੀ ਬੰਨ ਕੇ ਘੋੜੇ ਦੇ ਪਿਛੇ ਬੰਨ ਦਿਤਾ ਤੇ ਸਾਰੇ ਸ਼ਹਿਰ ਵਿਚ ਘਸੀਟਿਆ । ਮਲੇਰਕੋਟਲੇ ਦੇ ਨਵਾਬ ਨੇ ਕਿਸੇ ਸਿਖ ਬੀਬੀ ਨੂੰ ਕਬਰ ਵਿਚ ਦਫਨ ਕੀਤਾ ਸੀ । ਕਬਰ ਪੁਟਵਾਕੇ ਬੀਬੀ ਦਾ ਸਿਖ ਮਰਿਆਦਾ ਨਾਲ ਸਸਕਾਰ ਕੀਤਾ । ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿਤਾ । ਬਸ ਇਥੇ ਸਿਖਾਂ ਤੇ ਮੁਗਲਾਂ ਵਲੋਂ ਹੋਏ ਅਤਿਆਚਾਰਾਂ ਦਾ ਬਦਲਾ ਪੂਰਾ ਹੋਇਆ ਜਿਸਦੀ ਮਾਫ਼ੀ ਵੀ ਬੰਦਾ ਬਹਾਦਰ ਨੇ ਗੁਰੂ ਸਹਿਬ ਅਗੇ ਅਰਦਾਸ ਕਰਕੇ ਮੰਗੀ ਕਿਓਕੀ ਬਦਲਾ ਲੈਣਾ ਨਾਂ ਗੁਰੂ ਸਾਹਿਬ ਦੀ ਬੰਦਾ ਬਹਾਦਰ ਨੂੰ ਹਿਦਾਇਤ ਸੀ ਨਾ ਉਹਨਾਂ ਦਾ ਕੋਈ ਮਕਸਦ !
ਸਰਹੰਦ ਤੇ ਖਾਲਸਾਈ ਫ਼ਤਿਹ ਦਾ ਕੇਸਰੀ ਨਿਸ਼ਾਨ ਸਾਹਿਬ ਬੁਲੰਦ ਹੋਏ। ਪਹਿਲੀ ਵਾਰੀ ਸਿਖ ਸਲਤਨਤ ਕਾਇਮ ਹੋਈ । ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿਕਾ ਚਲਿਆ ।
ਦੇਗ ਤੇਗ ਫਤਿਹ ਨੁਸਰਤ ਬੇ ਦਰੰਗ
ਯਫਤ ਅਜ ਨਾਨਕ
ਗੁਰੂ ਗੋਬਿੰਦ ਸਿੰਘ ।।
( ਚਲਦਾ )

...
...



Related Posts

Leave a Reply

Your email address will not be published. Required fields are marked *

One Comment on “ਗੁਰੂ ਗੋਬਿੰਦ ਸਿੰਘ ਜੀ – ਭਾਗ ਬਾਰਵਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)