ਭਵਾਨੀਗੜ੍ਹ-ਇਹ ਪਵਿੱਤਰ ਅਸਥਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਜਦੋਂ ਸਤਿਗੁਰ ਜੀ ਆਸਾਮ ਦੇ ਰਾਜੇ ਦੀ ਬੇਨਤੀ ‘ਤੇ ਸ੍ਰੀ ਅਨੰਦਪੁਰ ਸਾਹਿਬ ਤੋਂ 3 ਸੌ ਸੰਗਤਾਂ ਦੀ ਗਿਣਤੀ ਵਿਚ 3 ਸਾਲ ਦੀ ਯਾਤਰਾ ਪ੍ਰੋਗਰਾਮ ਬਣਾ ਕੇ ਗੱਡਿਆਂ ‘ਚ ਭਾਂਡੇ, ਬਿਸਤਰੇ, ਫ਼ਰਸ਼, ਕਨਾਤਾਂ ਆਦਿ ਲੱਦ ਕੇ ਰੱਥਾਂ, ਘੋੜਿਆਂ ‘ਤੇ ਸਵਾਰ ਹੋ ਕੇ ਮਾਲਵੇ ‘ਚੋਂ ਪਿੰਡ ਥੂਹੀ, ਰਾਮਗੜ੍ਹ, ਬੌੜਾਂ, ਗੁਣੀਕੇ, ਆਲੋਅਰਖ਼ ਹੁੰਦੇ ਹੋਏ ਮਾਤਾ ਨਾਨਕੀ ਜੀ, ਮਾਤਾ ਗੁਜ਼ਰੀ ਜੀ, ਮਾਤਾ ਕ੍ਰਿਪਾਲ ਚੰਦ ਜੀ, ਭਾਈ ਸੰਗਤੀਆ ਜੀ, ਭਾਈ ਸੁਖਨੰਦ ਜੀ, ਭਾਈ ਸਾਹਿਬ ਚੰਦ ਜੀ, ਸੰਤ ਗੁਰਬਖ਼ਸ਼ ਦਾਸ ਜੀ ਉਦਾਸੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਉ ੱਦਾ ਜੀ, ਭਾਈ ਗੁਰਦਿੱਤਾ ਜੀ, ਭਾਈ ਜੈਤਾ ਜੀ ਅਤੇ ਭਾਈ ਨੱਥੂ ਰਾਮ ਜੀ ਰਬਾਬੀ ਜਥੇ ਨਾਲ ਸੰਮਤ 1722 ਦੀ 19 ਅਤੇ 20 ਕੱਤਕ...
ਨੂੰ ਇੱਥੇ 2 ਦਿਨ ਠਹਿਰ ਕੇ ਪਵਿੱਤਰ ਬਚਨ ਕਰਦਿਆਂ ਸੁਭਾ-ਸ਼ਾਮ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਉਪਰੰਤ ਗੁਰੂ ਸਾਹਿਬ ਜੀ ਪਿੰਡ ਫੱਗੂਵਾਲਾ, ਘਰਾਚੋਂ, ਨਾਗਰਾ ਹੁੰਦੇ ਹੋਏ ਟੱਲ ਘਨੌੜ੍ਹ ਵੱਲ ਚਾਲੇ ਪਾਏ | ਇਸ ਪਵਿੱਤਰ ਸਥਾਨ ‘ਤੇ ਗੁਰੂ ਸਾਹਿਬ ਜੀ ਦੀ ਅਪਾਰ ਬਖ਼ਸ਼ੀਸ਼ ਦੁਆਰਾ ਸ਼ਰਧਾਵਾਨ ਪ੍ਰਾਣੀਆਂ ਦੀਆਂ ਸ਼ੁੱਭ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ | ਇਸ ਸਥਾਨ ‘ਤੇ ਹਰ ਮਹੀਨੇ ਦੀ ਸੰਗਰਾਂਦ, ਮੱਸਿਆ, ਸ਼ਹੀਦੀ ਗੁਰਪੁਰਬ ਪਾਤਸ਼ਾਹੀ ਪੰਜਵੀਂ, ਨੌਵੀਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਅਵਤਾਰ ਪੁਰਬ ‘ਤੇ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਜਾਂਦੇ ਹਨ |