More Gurudwara Wiki  Posts
ਖ਼ੁਦਾ


ਸਾਰਿਆਂ ਨੇ ਆਪਣੇ ਆਪਣੇ ਖ਼ੁਦਾ ਬਣਾਏ ਹੋਏ ਨੇ,ਤੋ ਜੋ ਆਪਣਾ ਖ਼ੁਦਾ ਬਣਾਇਆ, ਉਹ ਤੇ ਖ਼ੁਦਾ ਦੇ ਵਿਚਕਾਰ ਇਕ ਦੀਵਾਰ ਹੈ, ਔਰ ਇਨ੍ਹਾਂ ਦੀਵਾਰਾਂ ਦੇ ਨਾਲ-ਨਾਲ ਅਨੰਤ ਹੋਰ ਦੀਵਾਰਾਂ ਨੇ, ਔਰ ਇਨ੍ਹਾਂ ਤਮਾਮ ਦੀਵਾਰਾਂ ਦਾ ਨਾਂ ਹੀ ਐ–ਮਾਇਆ। ਮਾਇਆ ਜੋ ਦਿਖਾਈ ਦੇਵੇ, ਪ੍ਰਭਾਵਿਤ ਵੀ ਕਰੇ, ਜਿਸ ਦੀ ਗ੍ਰਿਫ਼ਤ ਦੇ ਵਿਚ ਵੀ ਆ ਜਾਈਏ, ਲੇਕਿਨ ਫਿਰ ਵੀ ਉਹ ਸਾਡੀ ਗ੍ਰਿਫ਼ਤ ਦੇ ਵਿਚ ਨਾ ਆਵੇ, ਸਾਡੇ ਹੱਥੋਂ ਨਿਕਲ ਜਾਏ। ਮਾਇਆ ਦੇ ਅਨੰਤ ਰੂਪ ਨੇ, ਲੇਕਿਨ ਸ਼ਿਖਰ ਦੇ ਰੂਪਾਂ ਤੋਂ ਆਰੰਭ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਆਪ ਦੇ ਬੋਲ :-
“ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ॥”
{ਮ: ੫ ਗਾਥਾ,ਅੰਗ ੧੩੬੦}
ਭ੍ਰਮਾ ਰਹੀ ਏ ਮਾਇਆ, ਇਹ ਛਾਇਆ ਦੀਵਾਰ ਬਣਕੇ ਖੜ੍ਹੀ ਹੋ ਗਈ ਏ। ਪ੍ਰਿਥਮ ਤੇ ਇਸ਼ਟ, ਕੋਈ ਖ਼ੁਦਾ ਦੇ ਨਾਲ, ਕੋਈ ਪਰਮਾਤਮਾ ਦੇ ਨਾਲ ਨਹੀਂ ਹੈ। ਕੋਈ ਅਵਤਾਰ ਦੇ ਨਾਲ ਹੈ, ਕੋਈ ਪੈਗੰਬਰ ਦੇ ਨਾਲ ਹੈ।ਸਾਰਿਆਂ ਦੇ ਰਸਤੇ ਦੇ ਵਿਚ ਉਨ੍ਹਾਂ ਦੇ ਇਸ਼ਟ ਦੀਵਾਰ ਬਣਕੇ ਖੜ੍ਹੇ ਨੇ।ਇਸ ਤੋਂ ਬਾਅਦ ਪਰਿਵਾਰ, ਮਿੱਤਰ, ਪੁੱਤਰ, ਪਤੀ, ਪਤਨੀ, ਬਚਿਆ ਦੀ ਦੀਵਾਰ ਹੈ। ਇਹ ਦੀਵਾਰਾਂ ਫਿਰ ਵਧਦੀਆਂ ਨੇ, ਅਗਾਂਹ ਧੰਨ ਸੰਪਦਾ ਦੀ ਦੀਵਾਰ ਹੈ, ਪ੍ਰਭੁਤਾ ਦੀ ਦੀਵਾਰ ਹੈ। ਇਕ ਦੀਵਾਰ ਨੂੰ ਤੋੜਨਾ ਵੀ ਮਨੁੱਖ ਲਈ ਮੁਸ਼ਕਿਲ ਹੈ ਔਰ ਇਹ ਦੀਵਾਰ ਹੱਥਾਂ ਨਾਲ ਨਹੀਂ ਟੁੱਟਦੀ, ਸਿਰ ਦੇ ਧੱਕੇ ਦੇ ਨਾਲ ਟੁੱਟਦੀ ਏ।ਕੋਣ ਸਿਰ ਤੁੜਾਏ? ਹਰ ਮਨੁੱਖ ਆਪਣਾ ਸਿਰ ਬਚਾ ਰਿਹੈ, ਹਰ ਮਨੁੱਖ ਆਪਣੇ ਸਿਰ ਨੂੰ ਇਕ ਪਾਸੇ ਕਰ ਰਿਹੈ, ਕੋਣ ਸਿਰ ਅੱਗੇ ਕਰੇ? ਜੋ ਇਸ ਦੀਵਾਰ ਨਾਲ ਸਿਰ ਮਾਰੇ।ਸ਼ਾਇਦ ਇਸੇ ਨੂੰ ਹੀ ਸਜਦਾ ਕਹਿੰਦੇ ਨੇ, ਖ਼ੁਦਾ ਨੂੰ ਸਜਦਾ ਹੋ ਗਿਐ, ਪਰਮਾਤਮਾ ਨੂੰ ਮੱਥਾ ਟੇਕਿਆ ਗਿਐ, ਗੁਰੂ ਨੂੰ ਮੱਥਾ ਟੇਕਿਆ ਗਿਅੈ।ਕੋਈ ਸਿਰ ਮਾਰੇ, ਟੁੱਟੇਗੀ ਦੀਵਾਰ, ਟੁੱਟੇਗਾ ਇਸਦਾ ਸਿਰ ਔਰ ਇਸਦੇ ਸਿਰ ਦੇ ਵਿਚੋਂ ਹੀ ਨਿਕਲੇਗਾ ਖ਼ੁਦਾ, ਪਰਮਾਤਮਾ।
ਐਸਾ ਵੀ ਹੋਇਐ, ਕਿਸੇ-ਕਿਸੇ ਨੇ ਸੀਨੇ ਦੇ ਜੋਰ ਨਾਲ ਵੀ ਇਸ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਏ। ਹਨੂੰਮਾਨ ਨੇ ਲਗਦੈ ਇਹ ਦੀਵਾਰ ਲਾਜ਼ਮੀ ਸੀਨੇ ਨਾਲ ਤੋੜੀ ਏ, ਸਿਰ ਨਾਲ ਨਹੀਂ। ਇੰਝ ਕਹਿ ਲਉ, ਸਿਰ ਤਾਂ ਇਸ ਵਿਚਾਰੇ ਕੋਲ ਹੈ ਈ ਨਹੀਂ ਸੀ। ਜੰਗਲ ਦੇ ਵਿਚ ਰਹਿਣ ਵਾਲਾ ਵਾਨਰ ਬਹੁਤ ਸੱਭਏ ਨਹੀਂ ਹੋ ਸਕਦਾ, ਬਹੁਤ ਵੱਡੀ ਤਾਲੀਮ ਇਸਦੇ ਕੋਲ ਨਹੀਂ ਹੋ ਸਕਦੀ। ਆਖਰ ਜੰਗਲ ਦੇ ਵਿਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ। ਲੇਕਿਨ ਸੀਨਾ ਤੇ ਸੀ ਉਸਦੇ ਕੋਲ, ਦਿਲ ਧੜਕਦਾ ਹੋਇਆ ਤੇ ਸੀ, ਉਸਦੇ ‘ਚ ਜ਼ਜ਼ਬਾਤ ਵੀ ਸਨ।...

ਸੰਬੰਧ ਜੋੜਨ ਦੀ ਜਾਚ ਵੀ ਸੀ,.ਸੀਨਾ ਅੱਗੇ ਕੀਤੈ।
ਇਕ ਮਿਥ ਹੈ, ਅਯੋਧਿਆ ਦੇ ‘ਚ ਸੀਤਾ ਨੇ ਆਪਣੇ ਗਲ ‘ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂੰਮਾਨ ਦੇ ਹਵਾਲੇ ਕੀਤੀ। ਹਨੂੰਮਾਨ ਦੀ ਪ੍ਰਸੰਨਤਾ ਲੈਣ ਦੀ ਕੋਸ਼ਿਸ਼। ਲੇਕਿਨ ਇਹ ਬਾਹਰੋਂ ਦੋ ਵੱਡੇ-ਵੱਡੇ ਪੱਥਰ ਚੁੱਕ ਲਿਆਇਅੈ। ਹਾਰ ਦੇ ‘ਚੋਂ ਮੋਤੀ ਕੱਢਦੈ,ਥੱਲੇ ਦੇ ਪੱਥਰ ਤੇ ਰੱਖਦੈ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦੈ। ਤਿੰਨ ਚਾਰ ਮੋਤੀ ਟੁੱਟੇ ਨੇ,.ਸੀਤਾ ਸੋਚਦੀ ਏ,.ਆਖਰ ਗਵਾਰ ਦਾ ਗਵਾਰ ਹੀ ਰਿਹਾ, ਵਾਨਰ ਦਾ ਵਾਨਰ ਹੀ ਰਿਹਾ।
ਪੁੱਛਿਆ,”ਇਹ ਕੀ ਕਰ ਰਹੇ ਓ?”
“ਦੇਖ ਰਿਹਾਂ, ਰਾਮ ਹੈ ਕਿ ਨਹੀਂ।”
“ਰਾਮ ਜੜ ਦੇ ‘ਚ ਨਹੀਂ ਆਉਂਦਾ, ਮੋਤੀ ਜੜ ਨੇ।”
ਮਾਲਾ ਚੁੱਕ ਕੇ ਪਰੇ ਸੁੱਟੀ ਦਿੱਤੀ,”ਜਦ ਜੜ ਦੇ ‘ਚ ਰਾਮ ਹੀ ਨਹੀਂ,ਤੋ ਮੈਂ ਫਿਰ ਜੜ ਚੀਜ ਨੂੰ ਕੀ ਕਰਨਾ?”
ਸੀਤਾ ਪੜ੍ਹੀ-ਲਿਖੀ, ਸੱਭਏ, ਤਾਲੀਮ ਯਾਫਤਾ, ਕਹਿ ਦਿੱਤਾ,
“ਹਨੂੰਮਾਨ, ਸਰੀਰ ਵੀ ਜੜ ਹੈ, ਪੰਜੇ ਦੇ ਪੰਜੇ ਤੱਤ ਜੜ ਨੇ, ਫਿਰ ਸਰੀਰ ਨੂੰ ਕਿਉਂ ਰੱਖਿਐ? ਇਸ ਨੂੰ ਵੀ ਤੋੜ, ਇਸ ਨੂੰ ਵੀ ਫੋੜ। ਅਗਰ ਇਸ ਵਿਚ ਰਾਮ ਨਹੀਂ ਤਾਂ ਕਿਉਂ ਰੱਖਿਐ?”
ਹਨੂੰਮਾਨ ਕਹਿੰਦੇ ਨੇ,” ਇਸ ਵਾਸਤੇ ਰੱਖਿਐ, ਮੇਰਾ ਭਰੋਸੈ ਇਸ ਵਿਚ ਰਾਮ ਏ, ਅਗਰ ਨਹੀਂ ਤੇ ਮੈਂ ਫਿਰ ਇਸ ਨੂੰ ਵੀ ਰੱਖਣ ਲਈ ਤਿਆਰ ਨਹੀਂ।”
ਚੀਰਿਆ ਉਸ ਨੇ ਆਪਣਾ ਸੀਨਾ, ਖੂਨ ਦੀ ਧਾਰ ਦੇ ਵਿਚ, ਰਾਮ ਨਾਮ ਦੀ ਧੁੰਨ ਸੀ, ਰਾਮ ਦੀ ਆਵਾਜ਼ ਸੀ। ਸਿਰ ਝੁਕਿਐ ਸੀਤਾ ਦਾ।
ਠੀਕ ਏ, ਕੋਈ ਆਪਣਾ ਸੀਨਾ ਚੀਰੇ, ਰਾਮ ਪ੍ਰਗਟ ਹੋਵੇਗਾ। ਕੋਈ ਆਪਣਾ ਸਿਰ ਦੀਵਾਰ ਦੇ ਨਾਲ ਮਾਰੇ, ਤੋੜੇ, ਖ਼ੁਦਾ ਪ੍ਰਗਟ ਹੋਵੇਗਾ,ਪ੍ਰਭੂ ਪ੍ਰਗਟ ਹੋਵੇਗਾ। ਲੋਕੀਂ ਆਪਣਾ ਸਿਰ ਬਚਾਉਂਦੇ ਨੇ, ਆਪਣਾ ਸੀਨਾ ਬਚਾਉਂਦੇ ਨੇ ਔਰ ਇਕ ਦਿਨ ਬੇ-ਸੀਨਾ ਹੋ ਜਾਂਦੇ ਨੇ, ਬੇ-ਸਿਰ ਹੋ ਜਾਂਦੇ ਨੇ। ਜ਼ਿੰਦਗੀ ਆਕਾਰਥ ਚਲੀ ਜਾਂਦੀ ਏ, ਵਿਆਰਥ ਚਲੀ ਜਾਂਦੀ ਏ।ਕਾਸ਼! ਸਿਰ ਅੱਗੇ ਕਰਨ, ਸਰਦਾਰ ਬਣ ਜਾਣ। ਵਾਕਿਆਂ ਈ ,ਉਨ੍ਹਾਂ ਕੋਲ ਸਿਰ ਹੁੰਦੈ, ਜੋ ਸਿਰ ਅੱਗੇ ਕਰਦੇ ਨੇ ਔਰ ਸਿਰ ਨੂੰ ਹੀ ਤੋੜ ਕੇ ਵਿਚੋਂ ਗੁਰੂ ਨੂੰ ਪ੍ਰਗਟ ਕਰਦੇ ਨੇ, ਵਾਹਿਗੁਰੂ ਦੀ ਧੁੰਨ ਨੂੰ ਪ੍ਰਗਟ ਕਰਦੇ ਨੇ, ਉਸ ਦੇ ਪ੍ਰਕਾਸ਼ ਨੂੰ ਪ੍ਰਗਟ ਕਰਦੇ ਨੇ। ਦੁਨੀਆਂ ਦੇ ਵਿਚ ਅਗਰ ਧਰਮ ਦੀ ਕੋਈ ਸਾਧਨਾ ਹੈ ਤੋ ਦਿਲ ਤੇ ਖੜ੍ਹੀ ਏ, ਦਿਮਾਗ ਤੇ ਖੜ੍ਹੀ ਏ, ਇਸ ਤੋਂ ਇਲਾਵਾ ਕਿਸੇ ਹੋਰ ਤੇ ਇਹ ਇਬਾਦਤ ਨਹੀਂ ਖੜ੍ਹੀ ਏ। ਨਾ ਪੈਰਾਂ ਤੇ, ਨਾ ਹੱਥਾਂ ਤੇ, ਇਹ ਖੜ੍ਹੀ ਏ ਦਿਲ ਤੇ,ਦਿਮਾਗ ਤੇ।ਕੋਈ ਆਪਣਾ ਸਿਰ ਅੱਗੇ ਕਰੇ,.ਕੋਈ ਆਪਣਾ ਸੀਨਾ ਅੱਗੇ ਕਰੇ।
ਗਿਆਨੀ ਸੰਤ ਸਿੰਘ ਜੀ ਮਸਕੀਨ
*ਇਸ ਮੈਸਜ ਨੂੰ ਵੱਧ ਤੋਂ ਵੱਧ ਹੋਰਾ ਸੰਗਤਾਂ ਨੂੰ ਵੀ ਭੇਜ ਦੇਣਾ ਜੀ।*

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)