More Gurudwara Wiki  Posts
ਸ਼ਹੀਦੀ ਦੇ ਕਾਰਨ (ਭਾਗ-1)


ਸ਼ਹੀਦੀ ਦੇ ਕਾਰਨ (ਭਾਗ-1)
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦੇ ਕਾਰਨਾਂ ਨੂੰ ਦੋ ਰੂਪਾਂ ਚ ਵੰਡਿਆ ਜਾ ਸਕਦਾ ਹੈ
ਨਿੱਜੀ ਨਫ਼ਰਤ ਧਾਰਮਿਕ ਨਫ਼ਰਤ
ਨਿੱਜੀ ਨਫ਼ਰਤ ਚ ਪਹਿਲਾ ਨਾਮ ਸਤਿਗੁਰਾਂ ਦਾ ਵੱਡਾ ਭਰਾ ਪ੍ਰਿਥੀ ਚੰਦ ਆ ਜਿਸ ਨੇ ਗੁਰਗੱਦੀ ਦੀ ਪ੍ਰਾਪਤੀ ਦੇ ਲਈ ਸਤਿਗੁਰਾਂ ਦੇ ਨਾਲ ਵੈਰ ਕਮਾਇਆ ਤੇ ਸਰਕਾਰੇ ਦਰਬਾਰੇ ਪੁਕਾਰਾਂ ਕੀਤੀਆਂ ਕਈ ਵਾਰ ਫੌਜ ਚੜਾਕੇ ਲਿਆਦੀ ਹੋਰ ਲੇ ਕਰਵਾਏ ਉਸ ਦੇ ਚਲਾਣੇ ਤੋਂ ਬਾਅਦ ਉਹਦਾ ਪੁੱਤਰ ਮਿਹਰਬਾਨ ਪਿਓ ਦੇ ਨਕਸ਼ੇ ਕਦਮਾਂ ਤੇ ਚਲ ਵੈਰ ਵਧਾਉਂਦਾ ਰਿਹਾ ਛੇਵੇਂ ਸਤਿਗੁਰਾਂ ਦੇ ਵਿਰੁੱਧ ਵੈਰੀਆਂ ਦਾ ਸਾਥ ਵੀ ਦਿੱਤਾ
ਦੂਸਰਾ ਚੰਦੂ ਆ ਜੋ ਜਹਾਂਗੀਰ ਦਾ ਦੀਵਾਨ ਸੀ ਉਹਦੀ ਕੁੜੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਹੋਇਆ ਪਰ ਹੰਕਾਰੀ ਚੰਦੂ ਨੇ ਕਿਆ ਚੁਬਾਰੇ ਦੀ ਇੱਟ ਮੋਰੀ ਨੂੰ ਲੱਗ ਗਈ ਭਾਵ ਆਪਣੇ ਆਪ ਨੂੰ ਉੱਚਾ ਚੁਬਾਰਾ ਦੱਸਿਆ ਗੁਰੂ ਘਰ ਨੂੰ ਮੋਰੀ ਦਸਿਆ ਦਿੱਲੀ ਦੀ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਉਨ੍ਹਾਂ ਨੇ ਬੇਨਤੀ ਕੀਤੀ ਇਸ ਹੰਕਾਰੀ ਦੀ ਧੀ ਦਾ ਰਿਸ਼ਤਾ ਨਹੀਂ ਲੈਣਾ ਸਤਿਗੁਰਾਂ ਨੇ ਰਿਸ਼ਤਾ ਮੋੜ ਦਿੱਤਾ ਇਸ ਕਰਕੇ ਚੰਦੂ ਈਰਖਾ ਦੀ ਅੱਗ ਵਿੱਚ ਸੜਦਾ ਤੇ ਮੌਕੇ ਦੀ ਤਾੜ ਵਿੱਚ ਸੀ ਮਹਾਰਾਜੇ ਨੂੰ ਭਾਰੀ ਤਸੀਹੇ ਚੰਦੂ ਨੇ ਆਪ ਆਪਣੀ ਹਵੇਲੀ ਵਿੱਚ ਰੱਖ ਕੇ ਦਿੱਤੇ
ਧਾਰਮਿਕ ਨਫ਼ਰਤ ਦੇ ਵਿੱਚ ਇਕ ਨਾਮ ਅਹਿਮਦ ਸਰਹੰਦੀ ਦਾ ਹੈ ਇਹ ਸਰਹਿੰਦ ਦਾ ਰਹਿਣ ਵਾਲਾ ਮੁਸਲਮਾਨ ਸੀ ਗੁਰੂ ਘਰ ਦੇ ਨਾਲ ਬੜੀ ਈਰਖਾ ਕਰਦਾ ਖਾਸ ਕਰਕੇ ਗੁਰੂ ਅਰਜਨ ਦੇਵ ਜੀ ਨਾਲ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਇੰਨੇ ਕਿਹਾ ਸੀ “ਚੰਗਾ ਹੋਇਆ ਇੱਕ ਕਾਫ਼ਰ ਘਟ ਗਿਆ ਇਹਦੇ ਨਾਲ ਕਾਫ਼ਰਾਂ ਨੂੰ (ਸਿੱਖਾਂ ਨੂੰ) ਬੜੀ ਸੱਟ ਵੱਜੀ ਆ ਇਹ ਬੜਾ ਸ਼ੁਭ ਕੰਮ ਹੋਇਆ ਹੈ ਇਸ ਨਾਲ ਇਸਲਾਮ ਦਾ ਵਾਧਾ ਹੋਵੇਗਾ”
ਚੌਥਾ ਵੱਡਾ ਕਾਰਨ ਸੀ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੀ ਈਰਖਾ ਉਹ ਖ਼ੁਦ ਆਪਣੀ ਡਾਇਰੀ ਵਿੱਚ ਲਿਖਦਾ ਹੈ ਕੇ ਅਰਜਨ ਨਾਮ ਦਾ ਇੱਕ ਬੰਦਾ ਜਿਸ ਨੂੰ ਲੋਕ ਗੁਰੂ ਕਹਿੰਦੇ ਨੇ ਭੋਲੇ ਭਾਲੇ ਮੁਸਲਮਾਨ ਤੇ ਹਿੰਦੂ ਉਸ ਦੀ ਰਹਿਤ ਬਹਿਤ ਨੂੰ ਧਾਰਨ ਕਰ ਰਹੇ ਆ ਮੈਂ ਇਨ੍ਹਾਂ ਦੇ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਚਾਰ ਪੰਜ ਪੀੜ੍ਹੀਆਂ ਤੋਂ ਇਨ੍ਹਾਂ ਦੀ ਦੁਕਾਨ ਬੜੀ ਗਰਮ ਹੈ ਮੈਂ ਬੜੇ ਸਮੇਂ ਦਾ ਸੋਚਦਾ ਸੀ ਇਸ ਨੂੰ ਖ਼ਤਮ ਕਰਦਿਆਂ ਜਾਂ ਇਸਲਾਮ ਦੇ ਵਿੱਚ ਲੈ ਆਵਾਂ
ਫਿਰ ਜਹਾਂਗੀਰ ਦੇ ਬਾਦਸ਼ਾਹ ਬਣਨ ਤੋਂ ਬਾਅਦ ਉਹਦੇ ਪੁੱਤਰ ਖੁਸਰੋ ਨੇ ਜਦੋਂ ਬਗ਼ਾਵਤ ਕੀਤੀ ਉਹ ਪੰਜਾਬ ਵੱਲ ਨੂੰ ਦੌੜਿਆ ਦਰਿਆ ਜੇਹਲਮ ਨੇਡ਼ਿਓਂ ਖੁਸਰੋ ਫੜਿਆ ਗਿਆ ਖੁਸਰੋ ਨੂੰ ਸਾਥੀਆਂ ਸਮੇਤ ਤਸੀਹੇ ਦੇ ਕੇ ਮਾਰ ਦਿੱਤਾ ਉਸ ਵੇਲੇ ਸਾਰਿਆਂ ਈਰਖਾਲੂਆਂ ਨੂੰ ਮੌਕਾ ਮਿਲਿਆ ਗੁਰੂ ਅਰਜਨ ਦੇਵ ਜੀ ਵਿਰੁੱਧ ਬਾਦਸ਼ਾਹ ਨੂੰ ਝੂਠੀਆਂ ਖ਼ਬਰਾਂ ਦਿੱਤੀਆ ਕਿ ਗੁਰੂ ਅਰਜਨ ਦੇਵ ਨੇ ਖੁਸਰੋ ਨੂੰ ਪੈਸਿਆਂ ਦੀ...

ਇੱਕ ਲੱਖ ਦੀ ਮੱਦਦ ਕੀਤੀ ਮੱਥੇ ਤੇ ਤਿਲਕ ਲਾਇਆ ਹੱਕ ਦੇ ਵਿਚ ਦੁਆ ਕੀਤੀ ਹੈ ਉਸ ਨੂੰ ਲੰਗਰ ਛਕਾਇਆ ਹੈ ਤੇ ਆਪਣੇ ਮੁਰੀਦਾਂ ਦੀ ਸਹਾਇਤਾ ਦੇਣ ਦਾ ਵੀ ਵਾਅਦਾ ਕੀਤਾ ਸੀ
ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਜੋ ਪਹਿਲਾਂ ਈਰਖਾ ਦੀ ਅੱਗ ਵਿੱਚ ਸੜਦਾ ਸੀ ਨੇ ਮੁਰਤਜਾ ਖਾਂ ਨੂੰ ਜੋ ਅਹਿਮਦ ਸਰਹੰਦੀ ਦਾ ਹੀ ਚੇਲਾ ਸੀ ਤੇ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਨੂੰ ਹੁਕਮ ਕੀਤਾ ਉਸ ਕਾਫ਼ਰ (ਸਤਿਗੁਰਾਂ) ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਉ ਤੇ “ਯਾਸਾ” ਸਜ਼ਾ ਸੁਣਾਈ (ਇਹ ਐਸੀ ਸਜ਼ਾ ਅਨੁਸਾਰ ਬਿਨਾਂ ਖ਼ੂਨ ਡੋਲ੍ਹਿਆ ਤਸੀਹੇ ਦੇ ਦੇ ਕੇ ਮਾਰਨਾ ਹੁੰਦਾ ਸੀ ਇਹਦੇ ਬਾਰੇ ਫਿਰ ਕਿਤੇ ਲਿਖਾਂਗਾ ) ….
ਭਾਈ ਵੀਰ ਸਿੰਘ ਜੀ ਨੇ ਖੋਜ ਕੀਤੀ ਹੈ ਕਿ ਖੁਸਰੋ ਸਤਿਗੁਰਾਂ ਨੂੰ ਮਿਲਿਆ ਹੀ ਨਹੀਂ ਜੇ ਮਿਲਿਆ ਵੀ ਹੋਵੇ ਤੇ ਪ੍ਰਸ਼ਾਦਾ ਛਕਾਉਣ ਗੁਰੂ ਘਰ ਦੀ ਮਰਿਆਦਾ ਹੈ ਅਕਬਰ ਨੇ ਵੀ ਛਕਿਆ ਸੀ ਇਹ ਕੋਈ ਗੁਨਾਹ ਨਹੀਂ ਬਾਕੀ ਪੈਸੇ ਦਿੱਤੇ ਦੁਆ ਕੀਤੀ ਸਿੱਖਾਂ ਦੀ ਮੱਦਦ ਦੇਣ ਦਾ ਵਾਅਦਾ ਕੀਤਾ ਤਿਲਕ ਲਾਇਆ ਇਹ ਸਭ ਝੂਠੇ ਇਲਜ਼ਾਮ ਸੀ ਜੋ ਈਰਖਾ ਦੇ ਵਿੱਚੋਂ ਪੈਦਾ
ਇਕ ਹੋਰ ਖਾਸ ਗੱਲ ਹੈ
ਸ਼ਹਾਦਤ ਤੋਂ ਪਹਿਲਾਂ ਸਤਿਗੁਰਾਂ ਨੂੰ ਇਹ ਵੀ ਕਿਹਾ ਗਿਆ ਜੋ ਤੁਸੀਂ ਗ੍ਰੰਥ ਤਿਆਰ ਕੀਤਾ ਉਹਦੇ ਵਿੱਚ ਮੁਹੰਮਦ ਸਾਹਿਬ ਦੀ ਵਡਿਆਈ ਲਿਖੋ ਤੇ ਤੁਸੀਂ ਇਸਲਾਮ ਕਬੂਲ ਕਰਲੋ ਤੁਹਾਨੂੰ ਛੱਡ ਦਿੱਤਾ ਜਾਵੇਗਾ ਸਤਿਗੁਰਾਂ ਨੇ ਕਿਹਾ ਏ ਨਹੀਂ ਹੋ ਸਕਦਾ ਏ ਧੁਰ ਕੀ ਬਾਣੀ ਹੈ ਇਹ ਸਾਡੇ ਬੋਲ ਨਹੀਂ
ਅਸਲ ਦੇ ਵਿਚ ਸ਼ਹੀਦਾ ਸਭ ਤੋਂ ਵੱਡਾ ਕਾਰਨ ਹੀ ਏ ਸੀ 1604 ਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ 1606 ਚ ਸਤਿਗੁਰਾਂ ਦੀ ਸ਼ਹਾਦਤ ਹੋ ਜਾਂਦੀ ਪੂਰੀ ਤਰੀਕ ਤੋਂ ਤਰੀਕ ਦੇਖੀਏ ਤਾਂ ਸੰਪਾਦਨਾ ਨੂੰ ਅਜੇ ਦੋ ਸਾਲ ਵੀ ਪੂਰੇ ਨਹੀਂ ਹੋਏ ਸੀ
ਗੁਰੂ ਗ੍ਰੰਥ ਸਾਹਿਬ ਜੀ ਦਾ ਤਿਆਰ ਹੋਣਾ ਪੰਡਤਾਂ ਮੌਲਵੀ ਕਾਜ਼ੀ ਤੇ ਸਮੇਂ ਦੀ ਹਕੂਮਤ ਨੂੰ ਇਕ ਬਹੁਤ ਵੱਡਾ ਖਤਰਾ ਦਿਖਾਈ ਦਿੱਤਾ ਜਿਵੇਂ ਹਨੇਰੇ ਨੂੰ ਸੂਰਜ ਤੋ ਦੁੱਖ ਹੁੰਦਾ ਪਰ ਚੜ੍ਹਦਾ ਸੂਰਜ ਰੋਕਿਆ ਨਹੀਂ ਜਾ ਸਕਦਾ ਸਿੱਖੀ ਸ਼ਹਾਦਤ ਤੋਂ ਬਾਅਦ ਹੋਰ ਵੱਡੇ ਰੂਪ ਵਿੱਚ ਪ੍ਰਗਟ ਹੋੲੀ ਮੀਰੀ ਪੀਰੀ ਦੇ ਰੂਪ ਵਿੱਚ
ਮੁੱਕਦੀ ਗੱਲ ਸਤਿਗੁਰਾਂ ਦੀ ਸ਼ਹਾਦਤ ਦੇ ਵੱਡੇ ਕਾਰਨ ਜਹਾਂਗੀਰ ,ਅਹਿਮਦ ਸਰਹੰਦੀ ,ਚੰਦੂ ,ਮਿਹਰਬਾਨ ਤੇ ਸਮੇਂ ਦੇ ਕਾਜ਼ੀ ਮੌਲਵੀ ਪੰਡਤਾਂ ਦੀ ਈਰਖਾ
ਕੀ ਕੀ ਤਸੀਹੇ ਦਿੱਤੇ ਕਿਵੇਂ ਦਿੱਤੇ ਉ ਅਗਲੀ ਪੋਸਟ ਵਿਚ …..
ਪਰਤਛਿ ਰਿਦੈ ਗੁਰ ਅਰਜੁਨ ਕੈ
ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)