More Gurudwara Wiki  Posts
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਬਾਰਾਂ


ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਬਾਹਰਵਾਂ ਭਾਗ ਪੜੋ ਜੀ ।
ਖੁਸਰੋ ਨੇ ਬਗਾਵਤ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਖੁਸਰੋ ਲਾਹੌਰ ਤੋਂ ਕਾਬਲ ਵਲ ਨੂੰ ਨਠ ਤੁਰਿਆ ਪਰ ਦਰਿਆ ਚਨਾਬ ਨੂੰ ਪਾਰ ਕਰਦੇ ਪਕੜਿਆ ਗਿਆ। ਖੁਸਰੋ ਦੇ ਪਿਛੇ ਬੁਖਾਰੀ ਦੀ ਫੌਜ ਤੇ ਉਸਦੇ ਪਿਛੋਂ ਜਹਾਗੀਰ ਦੀ ਫੌਜ ਸੀ। ਲਾਹੌਰ ਆਕੇ ਜਹਾਗੀਰ ਨੇ ਖੁਸਰੋ ਦੀ ਮਦਦ ਕਰਨ ਵਾਲਿਆਂ ਨੂੰ ਸ਼ਖਤ ਤੋਂ ਸਖਤ ਸਜਾਵਾ ਦਿੱਤੀਆ। ਹੁਸੈਨ ਬੇਗ ਨੂੰ ਬੈਲ ਦੀ ਖਲ ਤੇ ਅਬਦੁਲ ਰਹਿਮਾਨ ਨੂੰ ਖੋਤੇ ਦੇ ਕਚੇ ਚਮੜੇ ਵਿਚ ਜਿੰਦਾ ਮੜ ਕੇ ਪੂਰੇ ਲਾਹੌਰ ਸ਼ਹਿਰ ਵਿਚ ਘੁਮਾਇਆ ਗਿਆ। ਖੁਸਰੋ ਨੂੰ ਅੰਨਾ ਕਰ ਦਿੱਤਾ ਗਿਆ ਤੇ (ਸਾਹਜਹਾਨ) ਖੁਰਮ ਦੀ ਹਿਰਾਸਤ ਵਿਚ ਰੱਖਿਆ ਗਿਆ ਜਿਸਨੇ ਮਗਰੋਂ ਇਸਦਾ ਕਤਲ ਕਰ ਦਿੱਤਾ। ਵਫਾਦਾਰਾਂ ਵਿਚ ਇਨਾਮ ਵੰਡੇ ਤੇ ਉੱਚ ਪਦਵੀਆਂ ਦਿੱਤੀਆ ਗਈਆਂ। ਸ਼ੇਖ ਫਰੀਦ ਬੁਖਾਰੀ ਨੂੰ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਜਿਸਨੇ ਇਸਨੂੰ ਤਖਤ ਹਾਸਲ ਕਰਨ ਲਈ ਅਗੇ ਵਧ ਕੇ ਮਦਦ ਕੀਤੀ ਸੀ ਤੇ ਖੁਸਰੋ ਦੀ ਬਗਾਵਤ ਨੂੰ ਦਬਾਇਆ। ਇਹ ਜਹਾਗੀਰ ਦਾ ਬਹੁਤ ਨਜ਼ਦੀਕੀ ਵਫਾਦਾਰ ਸ਼ਖਸੀਅਤ ਬਣ ਗਿਆ।
ਜਦ ਸਭ ਕੁਝ ਸ਼ਾਂਤ ਹੋ ਗਿਆ ਤਾਂ ਉਹਨਾਂ ਨੇ ਆਪਣੀਆਂ ਆਪਣੀਆਂ ਈਨਾ ਦੀ ਮੰਗ ਕੀਤੀ। ਇਸ ਵਕਤ ਸਿੱਖ ਧਰਮ ਬੜੀ ਤੇਜੀ ਨਾਲ...

ਵਿਕਸਤ ਹੋ ਰਿਹਾ ਸੀ। ਸਿੱਖਾਂ ਦੀ ਚੰਗੀ, ਤਕੜੀ, ਨਰੋਈ ਤੇ ਨਵੀਂ ਕਿਸਮ ਦੀ ਦੁਨੀਆਂ ਬਣ ਗਈ ਸੀ। ਜੋ ਹਿੰਦੂ ਮੁਸਲਮਾਨ ਤੋਂ ਬਿਲਕੁਲ ਅੱਡ ਸੀ। ਜਿਨ੍ਹਾਂ ਦੇ ਅਸੂਲ ਬੜੇ ਸਿਧੇ, ਸਪਸ਼ਟ ਤੇ ਸਰਲ ਸਨ। ਇਨ੍ਹਾਂ ਦੇ ਸਲਾਨਾ ਜੋੜ ਮੇਲੇ, ਰੋਜਾਨਾ ਕਥਾ, ਕੀਰਤਨ, ਸਾਂਝੇ ਲੰਗਰ ਤੇ ਹੋਰ ਧਰਮ ਕਰਮ ਦੀ ਸੇਵਾ, ਗੁਰੂ ਸਾਹਿਬ ਦੀ ਮਿਠਾਸ, ਸੇਵਾ, ਸਿਮਰਨ ਤੇ ਕੁਰਬਾਨੀ ਆਪਣੇ ਰੰਗ ਲਾ ਰਹੀ ਸੀ।
ਜਾਤ-ਪਾਤ, ਊਚ-ਨੀਚ, ਤੇ ਕਰਮ-ਕਾਂਡਾ ਦੇ ਵਿਰੁਧ ਸਿੱਖੀ ਪ੍ਰਚਾਰ ਨੇ ਰਾਜੇ,ਮਹਾਰਾਜੇ, ਬ੍ਰਾਹਮਣ ਤੇ ਉਚ-ਜਾਤੀਆਂ ਦੇ ਲੋਕਾਂ ਤੇ ਭਾਰੀ ਸਟ ਮਾਰੀ। ਤਰਨ-ਤਾਰਨ ਵਿਚ ਸਖੀ-ਸਰਵਰਾ ਦਾ ਮਤ ਸਿੱਖੀ ਕੇਂਦਰ ਖੁਲਣ ਨਾਲ ਪਹਿਲਾ ਹੀ ਖੋਖਲਾ ਹੋ ਚੁੱਕਾ ਸੀ। ਭਾਰਤੀ ਸਮਾਜ ਵਿਚ ਜਾਤ-ਪਾਤ ਊਚ-ਨੀਚ ਦੀ ਜਕੜ ਹੋਣ ਕਰਕੇ, ਨੀਵੀਂਆਂ ਜਾਤੀਆਂ ਦੇ ਲੋਕ ਜੋ ਤੇਜੀ ਨਾਲ ਇਸਲਾਮੀ ਦਾਇਰੇ ਵਿਚ ਆ ਰਹੇ ਸਨ, ਠਲ ਪੈ ਗਈ। ਲਾਹੌਰ ਤੇ ਪੰਜਾਬ ਵਿਚ ਅਕਾਲ ਦੇ ਦੌਰਾਨ ਗੁਰੂ ਸਾਹਿਬ ਤੇ ਸਿੱਖਾਂ ਦੀ ਸੇਵਾ, ਲੰਗਰ ਤੇ ਮੁਫਤ ਦਵਾਈਆਂ ਨੇ ਸਿੱਖੀ ਨੂੰ ਊਚਾਈਆਂ ਤੇ ਖੜਾ ਕਰ ਦਿੱਤਾ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)