More Gurudwara Wiki  Posts
ਇਤਿਹਾਸ – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ


ਗੰਗਾ ਨਦੀ ਕਿਨਾਰੇ ਸਥਿਤ ਬਿਹਾਰ ਸੂਬੇ ਦੀ ਰਾਜਧਾਨੀ ਪਟਨਾ ਵਿਖੇ ਸੁਸ਼ੋਭਿਤ ਸਿੱਖ ਧਰਮ ਦੇ ਦੂਜੇ ਤਖ਼ਤ ਵਜੋਂ ਜਾਣੇ ਜਾਂਦੇ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਤਿੰਨ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਛੋਹ ਦਾ ਮਾਣ ਹਾਸਿਲ ਹੈ | ਇਸ ਪਾਵਨ ਅਸਥਾਨ ‘ਤੇ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਨੇ ਸੰਮਤ 1563 ਵਿਚ ਆਪਣੀ ਪਹਿਲੀ ਉਦਾਸੀ ਸਮੇਂ ਚਰਨ ਪਾਏ ਸਨ ਤੇ ਸਾਲਸ ਰਾਇ ਜੌਹਰੀ ਸਮੇਤ ਹੋਰ ਸ਼ਰਧਾਲੂਆਂ ਦੀ ਬੇਨਤੀ ‘ਤੇ ਕਰੀਬ 4 ਮਹੀਨੇ ਇਥੇ ਠਹਿਰੇ ਸਨ ਤੇ ਸਿੱਖੀ ਦਾ ਪ੍ਰਚਾਰ ਕੀਤਾ | ਬਾਅਦ ਵਿਚ ਗੁਰੂ ਤੇਗ ਬਹਾਦਰ ਜੀ ਪੂਰਬ ਵਿਚ ਸਿੱਖੀ ਦਾ ਪ੍ਰਚਾਰ ਕਰਦਿਆਂ 1666 ਈਸਵੀ ਵਿਚ ਪਟਨਾ ਸਾਹਿਬ ਪੁੱਜੇ ਸਨ | ਇਥੇ ਗੁਰੂ ਘਰ ਦੇ ਸ਼ਰਧਾਲੂ ਰਾਜਾ ਫ਼ਤਹਿ ਚੰਦ ਮੈਣੀ ਨੇ ਗੁਰੂ ਸਾਹਿਬ ਦੇ ਨਿਵਾਸ ਲਈ ਹਵੇਲੀ ਤਿਆਰ ਕਰਵਾਈ ਗਈ ਸੀ ਤੇ ਗੁਰੂ ਸਾਹਿਬ ਇਥੇ ਆਪਣੇ ਪਰਿਵਾਰ ਨੂੰ ਛੱਡ ਕੇ ਅੱਗੇ ਆਸਾਮ ਤੇ ਬੰਗਾਲ ਵੱਲ ਸਿੱਖੀ ਪ੍ਰਚਾਰ ਲਈ ਚਲੇ ਗਏ ਸਨ | ਕੁਝ ਮਹੀਨਿਆਂ ਬਾਅਦ ਇਸੇ ਪਾਵਨ ਅਸਥਾਨ ‘ਤੇ ਹੀ ਮਾਤਾ ਗੁਜਰੀ ਜੀ ਦੀ ਕੁੱਖੋਂ ਸ੍ਰੀ ਗੁਰੂ ਗੋਬਿੰਦ ਰਾਇ (ਸਿੰਘ) ਜੀ ਨੇ 22 ਦਸੰਬਰ 1666 ਈਸਵੀ, ਸੰਮਤ 1723 ਨੂੰ ਅਵਤਾਰ ਧਾਰਿਆ | ਦਸਵੇਂ ਪਾਤਸ਼ਾਹ ਨੇ ਇਸ ਪਾਵਨ ਅਸਥਾਨ ‘ਤੇ ਆਪਣੇ ਬਚਪਨ ਦੇ ਕਰੀਬ 7 ਵਰ੍ਹੇ ਬਤੀਤ ਕਰਦਿਆਂ ਅਨੇਕਾਂ ਕੌਤਕ ਕੀਤੇ ਤੇ ਇਹ ਅਸਥਾਨ ਨੌਵੇਂ ਤੇ ਦਸਵੇਂ ਗੁਰੂ ਸਾਹਿਬ ਦਾ ਨਿਵਾਸ ਤੇ ਸਿੱਖੀ ਦਾ ਪ੍ਰਚਾਰ ਕੇਂਦਰ ਰਿਹਾ | ਬਾਅਦ ‘ਚ ਦਸਵੇਂ ਪਾਤਸ਼ਾਹ ਨੇ ਹੀ ਇਸ ਅਸਥਾਨ ਦਾ ਨਾਮ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਰੱਖਿਆ | ਇਹ...

ਮਹਾਨ ਅਸਥਾਨ ਪੰਜ ਸਦੀਆਂ ਤੋਂ ਸਿੱਖੀ ਪ੍ਰਚਾਰ ਪ੍ਰਸਾਰ ਦਾ ਮਹਾਨ ਕੇਂਦਰ ਰਿਹਾ ਹੈ | ਇਸ ਮਹਾਨ ਧਾਰਮਿਕ ਅਸਥਾਨ ਦੀ ਇਮਾਰਤ ਦੀ ਸੇਵਾ ਪਹਿਲਾਂ ਰਾਜਾ ਫ਼ਤਹਿ ਚੰਦ ਮੈਣੀ ਨੇ ਸੰਮਤ 1722 ਵਿਚ ਕਰਵਾਈ ਸੀ | ਦੂਜੀ ਵਾਰ 1837 ਈਸਵੀ ਵਿਚ ਇਸ ਅਸਥਾਨ ਦੀ ਸੇਵਾ ਕਰਾਉਣ ਦਾ ਸੁਭਾਗ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ | ਇਸੇ ਵੇਲੇ ਇਸ ਅਸਥਾਨ ‘ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪੰਜ ਮੰਜ਼ਿਲਾਂ ਸ਼ਾਨਦਾਰ ਤੇ ਸੁੰਦਰ ਇਮਾਰਤ ਮੌਜੂਦ ਹੈ | ਇਸ ਅਸਥਾਨ ਵਿਖੇ ਕਲਗੀਧਰ ਪਾਤਸ਼ਾਹ ਦਾ ਸੋਨੇ ਦੇ ਪੱਤਰਿਆਂ ਨਾਲ ਜੜਿ੍ਹਆ ਪੰਘੂੜਾ, ਜਿਸ ਵਿਚ ਉਹ ਬਾਲ ਵਰੇਸ ਸਮੇਂ ਆਰਾਮ ਕਰਿਆ ਕਰਦੇ ਸਨ, ਤੋਂ ਇਲਾਵਾ ਨੌਵੇਂ ਤੇ ਦਸਵੇਂ ਪਾਤਸ਼ਾਹ ਦੀਆਂ ਹਾਥੀ ਦੰਦ ਤੇ ਚੰਦਨ ਨਾਲ ਬਣੀਆਂ ਖੜਾਵਾਂ, ਦਸਵੇਂ ਪਾਤਸ਼ਾਹ ਦੇ ਕੁੱਝ ਸ਼ਸ਼ਤਰ ਤੇ ਪਵਿੱਤਰ ਚੋਲਾ ਸਾਹਿਬ, ਸਮੇਂ-ਸਮੇਂ ਗੁਰੂ ਸਾਹਿਬਾਨ ਤੇ ਗੁਰੂ ਮਾਤਾਵਾਂ ਵਲੋਂ ਜਾਰੀ ਕੀਤੇ ਕਈ ਹੁਕਮਨਾਮੇ ਅਤੇ ਦਸਮ ਪਾਤਸ਼ਾਹ ਦੁਆਰਾ ਤੀਰ ਦੀ ਨੋਕ ਅਤੇ ਕੇਸਰ ਨਾਲ ਮੂਲ ਮੰਤਰ ਲਿਖਿਆ ਪੁਰਾਤਨ ਪਾਵਨ ਸਰੂਪ ਆਦਿ ਵੀ ਸੁਸ਼ੋਭਿਤ ਹਨ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਆਪਣੇ ਇਕ ਹੁਕਮਨਾਮੇ ਵਿਚ ਇਸ ਅਸਥਾਨ ਨੂੰ ‘ਪਟਨਾ ਗੁਰੂ ਦਾ ਘਰ’ ਦਾ ਵੀ ਵਰ ਦਿੱਤਾ ਗਿਆ | ਗੁਰਦੁਆਰਾ ਸਾਹਿਬ ਸਮੂਹ ਵਿਖੇ ਮਾਤਾ ਗੁਜਰੀ ਜੀ ਦਾ ਪੁਰਾਤਨ ਖ਼ੂਹ ਅੱਜ ਵੀ ਮੌਜੂਦ ਹੈ, ਭਾਵੇਂ ਉਸਦਾ ਪੁਰਾਤਨ ਸਰੂਪ ਕਾਇਮ ਨਹੀਂ ਰਿਹਾ | ਮੌਜੂਦਾ ਸਮੇਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਇਸ ਤਖ਼ਤ ਸਾਹਿਬ ਵਿਖੇ ਜਥੇਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ |

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)