More Gurudwara Wiki  Posts
ਗੁਰੂ ਗੋਬਿੰਦ ਸਿੰਘ ਜੀ – ਭਾਗ ਦੂਜਾ


ਭਾਗ ਦੂਸਰਾ

ਗੁਰੂ ਸਾਹਿਬ ਦੀ ਕੀਰਤੀ ਸੁਣ ਕੇ ਦੂਰੋਂ ਦੂਰੋਂ ਸੰਗਤਾ ਆਉਦੀਆਂ। ਅਸਾਮ ਦੇਸ਼ ਦਾ ਇਕ ਰਾਜਵਾੜਾ ਜੋ ਗੁਰੂ ਤੇਗ ਬਹਾਦਰ ਦਾ ਸ਼ਰਧਾਲੂ ਸੀ ਤੇ ਉਨ੍ਹਾ ਦੇ ਆਸ਼ੀਰਵਾਦ ਨਾਲ ਉਸਦੇ ਘਰ ਪੁਤਰ ਹੋਇਆ। ਪਰ ਗੁਰੂ ਸਾਹਿਬ ਦਾ ਆਨੰਦਪੁਰ ਜਾਕੇ ਸ਼ੁਕਰਾਨਾ ਕਰਨ ਦੀ ਚਾਹ ਦਿਲ ਵਿਚ ਲੈਕੇ ਹੀ ਮਰ ਗਿਆ। ਪੁਤਰ, ਰਤਨ ਰਾਇ ਜਦ ਵਡਾ ਹੋਇਆ ਤਾਂ ਉਸਦੇ ਮਨ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਚਾਹ ਜਾਗੀ। ਤਦ ਗੁਰੂ ਤੇਗ ਬਹਾਦਰ ਸ਼ਹੀਦ ਹੋ ਚੁਕੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਗੁਰਗਦੀ ਤੇ ਸਨ। ਓਹ ਆਪਣੀ ਮਾਤਾ ਨਾਲ ਬਹੁਤ ਸਾਰੀਆਂ ਅਣ ਮੁਲੀਆਂ ਭੇਟਾ ਗੁਰੂ ਸਾਹਿਬ ਲਈ ਲੈਕੇ ਆਨੰਦ ਪੁਰ ਸਾਹਿਬ ਆਇਆ।

ਪ੍ਰਸ਼ਾਦੀ ਹਾਥੀ – ਸੁੰਡ ਨਾਲ ਮਾਲਕ ਦੇ ਪੈਰ ਧੋਂਦਾ ਤੇ ਚੌਰ ਕਰਦਾ ਪੰਜ ਕਲਾ ਵਾਲਾ ਸ਼ਸ਼ਤਰ।

ਹਥ ਵਿਚ ਫੜਨ ਵਾਲੀ ਸੋਟੀ ਜਿਸ ਵਿਚੋਂ ਤਲਵਾਰ, ਤਮਾਚਾ, ਬਰਛੀ ਤੇ ਨੇਜਾ ਨਿਕਲ ਓਂਦੇ।

ਕਟਾਰ।

ਚੰਦਨ ਦੀ ਚੌਕੀ।

ਪੰਜ ਘੋੜੇ, ਸੋਨੇ ਦੀਆਂ ਕਾਠੀਆਂ ਤੇ ਬਹੁਮੁਲੇ ਸਮਾਨ ਨਾਲ ਸਜੇ ਹੋਏ।

ਕਾਬਲ ਦਾ ਇਕ ਸਿਖ ਗੁਰੂ ਸਾਹਿਬ ਵਾਸਤੇ ਬਹੁਮੁਲੀ ਚਾਨਣੀ ਬਣਵਾ ਕੇ ਲਿਆਇਆ ਜੋ ਮੁਗਲ ਬਾਦਸ਼ਾਹ ਦੀ ਚਾਨਣੀ ਨਾਲੋਂ ਵੀ ਕਿਤੇ ਵਧੀਆ ਸੀ। ਗੁਰੂ ਸਾਹਿਬ ਨੇ ਫੌਜੀ ਠਾਠ ਬਾਠ ਨੂੰ ਸੰਪੂਰਣ ਕਰਨ ਲਈ ਰਣਜੀਤ ਨਗਾਰਾ ਬਣਵਾਇਆ। ਜਦੋਂ ਯੋਧਿਆਂ ਨਾਲ ਸ਼ਿਕਾਰ ਖੇਡਣ ਜਾਣ ਤੋਂ ਪਹਿਲਾਂ ਵਜਾਂਦੇ ਤਾ ਇਸਦੀ ਗੂੰਜ ਨਾਲ ਪਹਾੜਾਂ ਦੀਆਂ ਡੂਨਾਂ ਗੂੰਜ ਉਠਦੀਆਂ ਤੇ ਸੁਣਨ ਵਾਲਿਆਂ ਦੇ ਹਿਰਦੇ ਕੰਬ ਉਠਦੇ।
ਜਦੋਂ ਭੀਮ ਚੰਦ ਨੇ ਇਹ ਸਭ ਸੁਣਿਆ ਤਾਂ ਉਸ ਕੋਲੋਂ ਬਰਦਾਸ਼ਤ ਨਹੀ ਹੋਇਆ। ਹਰ ਰੋਜ ਰਣਜੀਤ ਨਗਾਰੇ ਦੀ ਅਵਾਜ਼ ਪਹਾੜਾਂ ਵਿਚ ਗੂੰਜਦੀ ਜਿਸ ਨਾਲ ਗੁਰੂ ਸਾਹਿਬ ਦੇ ਵਿਰੋਧ ਵਿਚ ਕਾਫੀ ਚਰਚਾ ਸ਼ੁਰੂ ਹੋ ਗਈ। ਜਦੋਂ ਮਸੰਦਾ ਨੇ ਇਹ ਸੁਣਿਆ ਤਾਂ ਮਾਤਾ ਗੁਜਰੀ ਅਗੇ ਸ਼ਕਾਇਤ ਕੀਤੀ, ‘ਇਹ ਸਭ ਠੀਕ ਨਹੀ ਹੈ ਇਸ ਨਾਲ ਪਹਾੜੀ ਰਾਜਿਆਂ ਨਾਲ ਬਖੇੜਾ ਸ਼ੁਰੂ ਹੋ ਸਕਦਾ ਹੈ। ਨਗਾਰੇ ਵਜਾਣੇ, ਘੋੜੇ ਦੀ ਸਵਾਰੀ ਕਰਨੀ, ਫੌਜਾਂ ਰਖਣੀਆ, ਸ਼ਿਕਾਰ ਖੇਡਣੇ, ਇਹ ਸਭ ਰਾਜੇ ਰਜਵਾੜਿਆਂ ਦਾ ਕੰਮ ਹੈ। ਫਕੀਰਾਂ ਨੂੰ ਇਹ ਸ਼ੋਭਾ ਨਹੀਂ ਦਿੰਦੇ। ਅਗੇ ਗੁਰੂ ਤੇਗ ਬਹਾਦਰ ਜੀ ਸਹੀਦ ਕਰ ਦਿਤੇ ਗਏ ਹਨ , ਸਾਨੂੰ ਹੁਣ ਚੁਪ ਚਾਪ ਰਹਿਣਾ ਚਾਹਿਦਾ ਹੈ।
ਮਾਤਾ ਜੀ ਨੂੰ ਕੁਝ ਗਲ ਸਮਝ ਆਈ, ਉਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਤਾਂ ਗੁਰ ਸਾਹਿਬ ਨੇ ਜਵਾਬ ਦਿਤਾ , ” ਕਿ ਮਸੰਦਾ ਦੀ ਆਤਮਾ ਗੁਰੂ ਧੰਨ ਖਾਕੇ ਮਲੀਨ ਹੋ ਚੁਕੀ ਹੈ। ਇਹ ਆਲਸੀ ਤੇ ਵੇਹਲੜ ਹੋ ਚੁਕੇ ਹਨ। ਔਰੰਗਜ਼ੇਬ ਚਾਹੁੰਦਾ ਹੈ ਕੀ ਲੋਕ ਅਧੀਨਗੀ ਕਬੂਲ ਕਰਨ, ਸਿਰ ਨਿਵਾ ਕੇ ਚਲਣ। ਮੈ ਇਹੋ ਜਿਹੇ ਸਰਦਾਰ ਪੈਦਾ ਕਰਾਂਗਾ ਜੋ ਸਿਰ ਉਚਾ ਕਰ ਕੇ ਤੁਰਨਗੇ। ਓਹ ਚਾਹੰਦਾ ਹੈ ਕੀ ਲੋਕ ਧਰਤੀ ਤੇ ਕੀੜੀਆਂ ਵਾਂਗੂ ਰੇਗਣ, ਮੈ ਸ਼ਹਿ ਸਵਾਰ ਬਣਾਵਾਂਗਾ। ਉਸਨੇ ਮੰਦਰ ਵਿਚ ਸ਼ੰਖ ਵਜਨ ਦੀ ਮਨਾਹੀ ਕੀਤੀ ਹੈ ਤੇ ਮੈਂ ਰਣਜੀਤ ਨਗਾਰੇ ਵਜਵਾਂਗਾ। ਅਸੀਂ ਹੁਣ ਇਨ੍ਹਾ ਤੋਂ ਡਰ ਕੇ ਰਹੀਏ, ਅਸੀਂ ਕਿਹੜਾ ਇਨਾਂ ਦਾ ਕੋਈ ਦੇਸ਼ ਮਲਿਆ ਹੈ ਕਿ ਓਹ ਸਾਡੇ ਨਾਲ ਆਕਾਰਨ ਝਗੜਾ ਕਰਨਗੇ ? ਮਾਤਾ ਜੀ ਨਾਲ ਗਲ ਕਰਕੇ ਗੁਰੂ ਸਾਹਿਬ ਨੇ ਚੋਬਦਾਰ ਨੂੰ ਹੁਕਮ ਦਿੱਤਾ ਕਿ ਨਗਾਰਾ ਜੋਰ ਨਾਲ ਵਜਾਉ। ਚੋਬਦਾਰ ਨੇ ਨਗਾਰਾ ਇਤਨੇ ਜੋਰ ਨਾਲ ਵਜਾਇਆ ਕੀ ਆਢ -ਗੁਆਂਢ ਦੀਆਂ ਡੂਨਾਂ ਕੰਬ ਉਠੀਆਂ।
ਭੀਮ ਚੰਦ ਨੂੰ ਜਦ ਗੁਰੂ ਸਾਹਿਬ ਦੀਆਂ ਗਤੀ ਵਿਧੀਆਂ ਦਾ ਪਤਾ ਚਲਿਆ, ਓਹ ਆਪ ਦਰਸ਼ਨਾਂ ਦੇ ਬਹਾਨੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ। ਮਹਿਮਾਨ ਬਤੋਰ ਪਸ਼ਮੀਨੇ ਦੀ ਕੀਮਤੀ ਚਾਨਣੀ ਹੇਠ ਉਸਦਾ ਉਤਾਰਾ ਕੀਤਾ ਗਿਆ। ਅਤਿਥੀ ਸਤਕਾਰ ਵਜੋਂ ਓਹ ਸਾਰੀਆਂ ਅਮੋਲਕ ਚੀਜ਼ਾਂ ਉਸ ਨੂੰ ਦਿਖਾਈਆਂ ਜਿਸਨੂੰ ਦੇਖ ਕੇ ਓਹ ਜਰ ਨਾ ਰਹਿ ਸਕਿਆ। ਮਨ ਵਿਚ ਸੋਚਣ ਲਗਾ, ਇਹ ਸਾਰੀਆਂ ਚੀਜ਼ਾਂ ਤਾਂ ਮੇਰੇ ਕੋਲ ਹੋਣੀਆ ਚਾਹੀਦੀਆਂ ਹਨ ਫਕੀਰਾਂ ਕੋਲ ਇਨਾ ਦਾ ਕੀ ਕੰਮ, ਹਥੀਂਆਣ ਦੇ ਬਹਾਨੇ ਸੋਚਣ ਲਗਾ।
ਜਦੋਂ ਭੀਮ ਚੰਦ ਦੇ ਬੇਟੇ ਦੀ ਸਗਾਈ ਫ਼ਤਹਿ ਸ਼ਾਹ ਗੜਵਾਲੀਏ ਨਾਲ ਤਹਿ ਹੋਈ ਤਾਂ ਰਾਜਾ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਇਸ ਖੁਸ਼ੀ ਦੇ ਮੋਕੇ ਗੁਰੂ ਸਾਹਿਬ ਕੋਲੋਂ ਚਾਂਦਨੀ ਤੇ ਪ੍ਰਸ਼ਾਦੀ ਹਾਥੀ ਓਧਾਰ ਮੰਗਣ ਲਈ ਭੇਜ ਦਿਤਾ। ਗੁਰੂ ਸਾਹਿਬ ਭੀਮ ਚੰਦ ਦੀ ਨੀਅਤ ਨੂੰ ਜਾਣ ਗਏ ਸੀ, ਓਹਨਾ ਨਾਂਹ ਕਰ ਦਿਤੀ ਇਹ ਕਹਿਕੇ ਕਿ ਇਹ ਮੇਰੀਆਂ ਸੰਗਤਾਂ ਵਲੋ ਪਿਆਰ ਭੇਟਾ ਹੈ, ਇਸ ਨੂੰ ਮੈਂ ਕਿਸੀ ਹੋਰ ਨੂੰ ਨਹੀਂ ਦੇ ਸਕਦਾ। ਭੀਮ ਚੰਦ ਨੇ ਹੋਰ ਰਾਜਿਆਂ ਨਾਲ ਸਲਾਹ ਕਰਕੇ ਇਕ ਚਿਠੀ ਗੁਰੂ ਸਾਹਿਬ ਨੂੰ ਭੇਜੀ ” ਜਾਂ ਤਾਂ ਤੁਸੀਂ ਇਹ ਚੀਜ਼ਾਂ ਭੇਜਕੇ ਸਾਡੀ ਅਧੀਨਤਾ ਕਬੂਲ ਕਰ ਲਵੋ ਜਾਂ ਆਨੰਦਪੁਰ ਸਾਹਿਬ ਖਾਲੀ ਕਰ ਦਿਉ, ਅਗਰ ਦੋਨੋ ਵਿਚੋਂ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਹੈ ਤਾਂ ਯੁਧ ਕਰਨੇ ਵਾਸਤੇ ਤਿਆਰ ਹੋ ਜਾਉ।
ਗੁਰੂ ਗੋਬਿੰਦ ਸਿੰਘ ਜੀ ਦਾ ਉਤਰ ਓਨ੍ਹਾ ਦੀ ਅਣਖ, ਦਲੇਰੀ ਤੇ ਚੜਦੀ ਕਲਾ ਦਾ ਸਬੂਤ ਹੈ। “ਰਈਅਤ ਤਾਂ ਅਸੀਂ ਕੇਵਲ ਵਾਹਿਗੁਰੁ ਦੀ ਹਾਂ। ਨਾਂ ਅਸੀਂ ਕਿਸੀ ਤੋ ਡਰਦੇ ਹਾਂ ਨਾ ਡਰਾਂਦੇ ਹਾਂ, ਨਾ ਕਿਸੇ ਦੀ ਈਨ ਮੰਨਦੇ ਹਾਂ ਨਾ ਮਨਵਾਂਦੇ ਹਾਂ। ਆਨੰਦਪੁਰ ਸਾਡੇ ਗੁਰੂ ਪਿਤਾ ਦੀ ਮੁਲ ਖਰੀਦੀ ਥਾਂ ਤੇ ਉਸਰਿਆ ਹੈ। ਇਸ ਲਈ ਉਥੋਂ ਕਢਣ ਜਾਂ ਨਿਕਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਪਰ ਜੇ ਤੁਸੀਂ ਅਕਾਰਨ ਹੀ ਲੜਨ ਤੇ ਤੁਲੇ ਹੋਏ ਹੋ ਤਾਂ ਅਸੀਂ ਵੀ ਆਪਣੀ ਪਤ, ਅਬਰੋ, ਸਿਖ ਸੇਵਕ ਦੇ ਘਰ ਪਰਿਵਾਰ ਬਚਾਣ ਲਈ, ਕੋਮੀ ਮੰਤਵ ਤੇ ਮਾਨਵੀ ਕਰਤਵ ਨਿਭਾਓਣ ਲਈ ਆਪ ਨਾਲ ਝੂਜਣ ਨੂੰ ਤਿਆਰ ਬਰ ਤਿਆਰ ਹਾਂ। ਜੇ ਲੋੜ ਪਵੇ ਤਾਂ ਹਥ ਵਿਚ ਤਲਵਾਰ ਪਕੜਨਾ ਸਿੱਖ ਦਾ ਧਰਮ ਹੈ “।
ਇਹ ਉਤਰ ਦੇਕੇ ਗੁਰੂ ਸਾਹਿਬ ਨੇ ਆਪਣੇ ਸਭ ਸੂਰਮਿਆਂ ਨੂੰ ਗੋਲੀ ਸਿੱਕਾ ਵੰਡ ਦਿਤਾ ਤੇ ਯੁਧ ਕਰਨ ਦੀਆਂ ਤਿਆਰੀਆਂ ਵਿਚ ਜੁਟ ਪਏ।...

ਅਮ੍ਰਿਤ ਵੇਲੇ ਕਥਾ ਕੀਰਤਨ ਤੋਂ ਬਾਅਦ ਜਾਪੁ ਸਾਹਿਬ, ਅਕਾਲ ਉਸਤਤਿ ਆਦਿ ਬਾਣੀਆਂ ਉਚਾਰਨ ਕਰਣੀਆਂ, ਤ੍ਰੇਪੇਹਰੇ ਦਾ ਦੀਵਾਨ ਲਗਾਕੇ ਯੋਧਿਆਂ ਨੂੰ ਪਿਛਲੇ ਜੰਗਾਂ ਜੁਧਾਂ ਦੇ ਪ੍ਰਸੰਗ ਸੁਣਾਨੇ, ਘੋੜ ਸਵਾਰੀ, ਸ਼ਸ਼ਤਰਾਂ ਦੀ ਸਿਖਿਆ ਦੇਣੀ ਤੇ ਅਭਿਆਸ ਕਰਾਨੇ, ਬਾਹਰੋਂ ਆਇਆਂ ਸੰਗਤਾ ਨੂੰ ਉਪਦੇਸ਼ ਦੇਣੇ, ਸ਼ਿਕਾਰ ਖੇਡਣ ਜਾਣਾ ਤੇ ਨਾਲ ਹੀ ਯੋਧਿਆਂ ਨੂੰ ਯੁਧ ਦਾ ਅਭਿਆਸ ਕਰਾਓਦੇ ਰਹਿਣਾ।
ਸਿਖ ਸੰਗਤ ਪ੍ਰਤੀ ਪਿਆਰ ਭਰਿਆ ਹੁਕਮ ਸੀ। ਧੰਨ ਦੀ ਜਗਹ ਸ਼ਸ਼ਤਰ, ਬਸਤਰ ਤੇ ਘੋੜੇ, ਭੇਟਾ ਵਜੋਂ ਲਿਆਓਣ ਤੇ ਜਵਾਨਾ ਵਾਸਤੇ ਸੀ ਆਪਣੀਆ ਜਵਾਨੀਆਂ ਭੇਟਾ ਕਰਣ। ਦੋਨੋ ਤਰਫੋਂ ਤਿਆਰੀਆਂ ਸ਼ੁਰੂ ਹੋ ਗਈਆਂ। , ਭੀਮ ਚੰਦ ਨੇ ਇਨਾਂ ਗਤੀ ਵਿਧੀਆਂ ਨੂੰ ਵਿਦ੍ਰੋਹ ਤੇ ਬਗਾਵਤ ਸਮਝਿਆ। ਉਸਨੇ ਰਾਜਿਆਂ ਨੂੰ ਓਕ੍ਸਾਇਆ। ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਨੂੰ ਬਹੁਤ ਮੰਨਦਾ ਸੀ ਤੇ ਉਨ੍ਹਾ ਦਾ ਸ਼ਰਧਾਲੂ ਸੀ। ਓਸਨੇ ਗੁਰੂ ਸਾਹਿਬ ਨੂੰ ਆਪਣੀ ਰਿਆਸਤ ਵਿਚ ਆਉਣ ਦਾ ਸਦਾ ਦਿਤਾ ਤੇ ਕਿਹਾ, ” ਭੀਮ ਚੰਦ ਤੁਹਾਡੇ ਨਾਲ ਨਿਤ ਝਗੜੇ ਦੀਆਂ ਗਲਾਂ ਕਰਦਾ ਹੈ, ਇਸ ਕਰਕੇ ਤੁਸੀਂ ਮੇਰੇ ਰਾਜ ਵਿਚ ਆ ਜਾਉ। ਜਿਥੇ ਚਾਹੋ ਨਿਵਾਸ ਕਰੋ। ਇਹ ਸਾਰਾ ਇਲਾਕਾ ਤੁਹਾਡੀ ਹੀ ਕਿਰਪਾ ਨਾਲ ਹੈ। ਜਦੋ ਮਾਤਾ ਗੁਜਰੀ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਨ੍ਹਾ ਨੇ ਗੁਰੂ ਸਾਹਿਬ ਨੂੰ ਕੁਝ ਚਿਰ ਨਾਹਨ ਜਾਣ ਲਈ ਕਿਹਾ। ਮਾਤਾ ਜੀ ਦੇ ਜੋਰ ਦੇਣ ਤੇ ਗੁਰੂ ਸਾਹਿਬ ਨਾਹਨ ਆ ਗਏ। ਮੈਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਇਹ ਸਾਰਾ ਦੇਸ਼ ਆਪਜੀ ਦਾ ਹੈ ਜਿਥੇ ਆਪ ਚਾਹੋ ਆਪਜੀ ਦਾ ਨਿਵਾਸ ਅਸਥਾਨ ਬਣਾ ਦਿਤਾ ਜਾਵੇਗਾ। ਜਮਨਾ ਕਿਨਾਰੇ ਇਕ ਸੁੰਦਰ ਜਗਹ ਦੇਖਕੇ ਗੁਰੂ ਸਾਹਿਬ ਲਈ ਕਿਲਾ ਬਣਾ ਦਿਤਾ ਤੇ ਸਾਜੋ ਸਮਾਨ ਨਾਲ ਭਰ ਦਿਤਾ।
ਇਥੇ ਆਪਜੀ ਨੇ ਕਈ ਯੋਧੇ ਰਖ ਲਏ, ਘੋੜੇ ਤੇ ਸ਼ਸ਼ਤਰ ਖਰੀਦੇ, ਜਵਾਨਾਂ ਨੂੰ ਭਰਤੀ ਕੀਤਾ। 500 ਬਸੀ ਪਠਾਣ ਜੋ ਕਦੇ ਸ਼ਾਹੀ ਫੌਜਾਂ ਵਿਚੋਂ ਕਢੇ ਗਏ ਸੀ ਆਪਣੀ ਰੋਜ਼ੀ ਰੋਟੀ ਲਈ ਪੀਰ ਬੁਧੂ ਸ਼ਾਹ ਦੇ ਰਾਂਹੀ ਗੁਰੂ ਸਾਹਿਬ ਦੀ ਫੌਜ਼ ਵਿਚ ਭਰਤੀ ਹੋ ਗਏ ਜਿਨਾ ਵਿਚ ਪੰਜ ਜਰਨੈਲ, ਕਾਲੇ ਖਾਨ, ਨਜਾਬਤ ਖਾਨ, ਭੀਖਨ ਖਾਨ, ਹਿਯਾਤ ਖਾਨ, ਨਾਹਰ ਖਾਨ, ਜਿਨ੍ਹਾ ਨਾਲ 100-100 ਦੀ ਫੌਜ਼ ਸੀ। ਮਹੰਤ ਕਿਰਪਾਲ ਵੀ ਆਪਣੇ ਨਾਲ 500 ਉਦਾਸੀ ਚੇਲਿਆਂ ਨੂੰ ਲੇਕੇ ਗੁਰੂ ਸਾਹਿਬ ਦੀ ਫੌਜ਼ ਵਿਚ ਆ ਰਲੇ। ਹੋਰ ਵੀ ਬਹੁਤ ਸਾਰੇ ਜਵਾਨ ਭਰਤੀ ਹੋ ਗਏ।
ਔਰੰਗਜ਼ੇਬ ਵਲੋਂ ਰਾਗ, ਰੰਗ ਤੇ ਮਹਿਫਿਲਾ ਤੇ ਪਾਬੰਦੀ ਲਗਣ ਕਰਕੇ ਕਵੀਆਂ ਨੇ ਗੁਰੂ ਘਰ ਨੂੰ ਆਪਣਾ ਟਿਕਾਣਾ ਬਣਾ ਲਿਆ। ਸੈਨਾਪਤੀ ਕੰਗਨ ਤੇ ਭਾਈ ਨੰਦ ਲਾਲ ਵਰਗੇ ਕਈ ਕਵੀ ਦਰਬਾਰ ਵਿਚ ਪੁਜੇ। ਰੋਜ਼ ਕਵਿਤਾਵਾਂ ਉਚਾਰੀਆਂ ਜਾਂਦੀਆਂ, ਦੀਵਾਨ ਲਗਦੇ, ਵਿਚਾਰਾਂ ਹੁੰਦੀਆਂ ਤੇ ਜੰਗੀ ਖੇਡਾਂ ਖੇਡੀਆਂ ਜਾਦੀਆਂ। ਪਉਟਾਂ ਸਾਹਿਬ ਆਕੇ ਗੁਰੂ ਸਾਹਿਬ ਦੀ ਸੈਨਿਕ ਸ਼ਕਤੀ ਵਧ ਗਈ। ਉਨ੍ਹਾ ਦੇ ਫੌਜਾਂ ਰੱਖਣ ਦੇ ਸ਼ੌਕ ਵੀ ਬਾਈਧਰ ਰਾਜਿਆਂ ਨਾਲ ਕਿਤੇ ਵਧ ਸੀ, ਸਰਗਰਮੀਆਂ ਵੀ ਬਾਦਸ਼ਾਹਾਂ ਵਾਲੀਆਂ ਸਨ, ਲੈਣ ਦੇਣ ਵੀ ਕੀਮਤੀ ਸੀ, ਉਨ੍ਹਾ ਦਾ ਵਿਓਹਾਰ ਵੀ ਬਾਦਸ਼ਾਹਾਂ ਵਰਗਾ ਸੀ। ਰਾਜਾ ਫਤਿਹ ਚੰਦ ਦੀ ਲੜਕੀ ਦੇ ਵਿਆਹ ਸਮੇ ਭੇਜੇ ਤੋਫੇ, ਜਿਨਾਂ ਵਿਚ ਇਕ ਹਾਰ ਦੀ ਕੀਮਤ ਸਵਾ ਲਖ ਸੀ। ਰਾਜਾ ਫਤਿਹ ਚੰਦ ਤੇ ਮੈਦਨੀ ਪ੍ਰਕਾਸ਼ ਗੁਆਂਢੀ ਸਨ ਪਰ ਓਨ੍ਹਾ ਦਾ ਆਪਸ ਵਿਚ ਰਿਸ਼ਤਾ ਠੀਕ ਨਹੀ ਸੀ। ਗੁਰੂ ਸਾਹਿਬ ਨੇ ਦੋਨੋ ਰਾਜਿਆਂ ਦੀ ਆਪਸ ਵਿਚ ਸੁਲਾਹ ਕਰਾ ਦਿਤੀ।
ਇਥੇ ਰਾਮ ਰਾਇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਏ। ਮਿਲਣ ਦੀ ਥਾਂ ਜਮਨਾ ਦਰਿਆ ਵਿਚ ਇਕ ਬੇੜੀ ਸੀ। ਰਾਮ ਰਾਇ ਨੇ ਮਸੰਦਾਂ ਦੀ, ਜੋ ਉਸਦੀ ਮਰਨ ਦੀ ਤਾਕ ਵਿਚ ਬੈਠੇ ਸੀ ਤਾਂਕੀ ਉਸਦੀ ਜਾਇਦਾਦ ਹੜਪ ਸਕਣ, ਸਾਰੀ ਵਿਥਿਆ ਸੁਣਾਈ ਤੇ ਆਪਣੀ ਪਤਨੀ ਪੰਜਾਬ ਕੌਰ ਦੀ ਜਿਮੇਦਾਰੀ ਆਪਣੇ ਅਕਾਲ ਚਲਾਣਾ ਕਰਨ ਤੋ ਪਹਿਲਾਂ ਗੁਰੂ ਸਾਹਿਬ ਨੂੰ ਸੌਪ ਦਿਤੀ। ਇਕ ਦਿਨ ਜਦ ਰਾਮ ਰਾਇ ਸਮਾਧੀ ਵਿਚ ਲੀਨ ਸਨ ਤਾ ਮਸੰਦਾ ਨੇ ਉਸਨੂੰ ਮੁਰਦਾ ਕਹਿਕੇ ਜਲਾ ਦਿਤਾ। ਗੁਰੂ ਸਾਹਿਬ ਨੇ ਉਨ੍ਹਾ ਦੀ ਖੂਬ ਧੁਨਾਈ ਕੀਤੀ।
ਭੀਮ ਚੰਦ ਦੇ ਲੜਕੇ ਦੀ ਸ਼ਾਦੀ ਦਾ ਦਿਨ ਤਹਿ ਹੋ ਗਿਆ,। ਭੀਮ ਚੰਦ ਜਦੋਂ ਬਰਾਤ ਲੈਕੇ ਆਇਆ ਜਿਸ ਵਿਚ ਪਹਾੜੀ ਰਾਜੇ ਤੇ ਉਨ੍ਹਾ ਦੀਆਂ ਫੌਜਾਂ ਵੀ ਸਨ ਕਿਹਦਾ ਗੁਰੂ ਗੋਬਿੰਦ ਸਿੰਘ ਮੇਰਾ ਕੀ ਕਰ ਸਕਦਾ ਬਹੁਤ ਹੰਕਾਰ ਦੇ ਬੋਲ ਬੋਲੇ ਤਾਂ ਗੁਰੂ ਸਾਹਿਬ ਨੇ ਉਨ੍ਹਾ ਦਾ ਰਾਹ ਰੋਕ ਲਿਆ ਤੇ ਕਿਹਾ ਕਿਸੇ ਰਾਜੇ ਦੀਆਂ ਫੌਜਾਂ ਸਾਡੇ ਨਿਵਾਸ ਅਸਥਾਨ ਤੋਂ ਨਹੀ ਲੰਘ ਸਕਦੀਆਂ। ਭੀਮ ਚੰਦ ਦਾ ਗੁਰੂ ਜੀ ਅਗੇ ਕੋਈ ਵਸ ਨਾ ਚਲਿਆ ਤੇ ਆਖਰ ਮਿੰਨਤ ਕੀਤੀ ਕੀ ਦੂਸਰਾ ਰਾਹ ਬਹੁਤ ਲੰਬਾ ਹੈ, ਮਹੂਰਤ ਦਾ ਵਕਤ ਨਿਕਲ ਜਾਇਗਾ। ਗੁਰੂ ਸਾਹਿਬ ਨੇ ਲੜਕੇ ਤੇ ਪੰਜ ਸਤ ਹੋਰ ਬੰਦਿਆਂ ਨੂੰ ਲੰਘਣ ਦਾ ਰਸਤਾ ਦੇ ਦਿਤਾ ਤੇ ਬਾਕੀ ਜੰਜ ਨੂੰ ਵਾਪਸ ਮੋੜ ਦਿਤਾ। ਭੀਮ ਚੰਦ ਤਿਲ੍ਮ੍ਲਾਇਆ ਤਾਂ ਸਹੀ ਪਰ ਕੁਝ ਕਰ ਨਹੀਂ ਸਕਿਆ। ਭੀਮ ਚੰਦ ਨੇ, ਫ਼ਤਿਹ ਚੰਦ ਜੋ ਉਸਦਾ ਕੁੜਮ ਬਣ ਚੁਕਾ ਸੀ, ਨੂੰ ਓਕ੍ਸਾਇਆ ਤੇ ਗੁਰੂ ਸਾਹਿਬ ਦੇ ਭੇਜੇ ਤੋਹਫ਼ੇ ਵਾਪਿਸ ਕਰਾ ਦਿਤੇ। ਗੁਰੂ ਸਾਹਿਬ ਤੇ ਹਲਾ ਬੋਲਣ ਵਾਸਤੇ ਵੀ ਕਿਹਾ। ਫ਼ਤਿਹ ਸ਼ਾਹ ਤਿਆਰ ਨਹੀਂ ਸੀ, ਪਰ ਭੀਮ ਚੰਦ ਨੇ ਡੋਲਾ ਨਾ ਲਿਜਾਣ ਦੀ ਥ੍ਮ੍ਕੀ ਦਿਤੀ। 15 ਰਾਜਿਆਂ ਦੀਆ ਫੌਜਾਂ ਨੇ, ਫ਼ਤਿਹ ਚੰਦ ਦੀ ਅਗਵਾਈ ਹੇਠ ਅਕਾਰਨ ਗੁਰੂ ਸਾਹਿਬ ਤੇ ਹਲਾ ਬੋਲ ਦਿਤਾ। ਜਿਸਨੂੰ ਭੰਗਾਣੀ ਦਾ ਯੁਧ ਕਿਹਾ ਜਾਂਦਾ ਹੈ ਜੋ 1688 ਵਿਚ ਹੋਇਆ। ਇਹ ਪਹਿਲਾ ਯੁਧ ਸੀ ਜਿਥੇ ਹਿੰਦੂ, ਸਿਖਾਂ ਤੇ ਮੁਸਲਮਾਨਾ ਨੇ ਸਾਂਝਾ ਖੂਨ ਡੋਲਿਆ।
( ਚਲਦਾ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)