More Gurudwara Wiki  Posts
Gurudwara Atal rai – Amritsar


ਗੁਰੂਦਵਾਰਾ ਬਾਬਾ ਅਟੱਲ ਰਾਏ ਸਾਹਿਬ ਜੀ – ਅਮ੍ਰਿਤਸਰ

ਇਹ ਗੁਰੂਦਵਾਰਾ ਮੀਰੀ ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਏ ਸਾਹਿਬ ਜੀ ਦਾ ਹੈ
ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ਼੍ਰੀ ਅਮ੍ਰਿਤਸਰ ਵਿਖੇ ਸਮੰਤ 1676 ਵਿਚ ਹੋਇਆ | ਛੋਟੀ ਅਵਸਥਾ ਵਿਚ ਹੀ ਜੋ ਕੁਝ ਆਖਦੇ ਸਨ , ਉਹ ਸੱਚ ਹੁੰਦਾ ਸੀ | ਇਸ ਲਈ ਉਹਨਾਂ ਦੇ ਇਸ ਬਜ਼ੁਰਗੀ ਦੇ ਪ੍ਰਭਾਵ ਕਰਕੇ ਸਾਰੇ ਉਹਨਾਂ ਨੂੰ ਬਾਬਾ ਜੀ ਕਹਿੰਦੇ ਸਨ | ਬਾਲ ਅਵਸਥਾ ਵਿਚ ਆਪ ਹਾਣੀ ਬਾਲਕਾਂ ਨਾਲ ਖਿਦੋ – ਖੂੰਡੀ ਖੇਡਿਆ ਕਰਦੇ ਸਨ | ਇਕ ਦਿਨ ਖੇਡਦਿਆਂ ਖੇਡਦਿਆਂ ਇਕ ਮੀਟੀ ਬਾਲਕ ਮੋਹਨ ਸਿਰ ਆਈ ਜੋ ਉਸ ਨੇ ਦੂਜੇ ਦਿਨ ਦੇਣ ਦਾ ਬਚਨ ਕੀਤਾ | ਮੋਹਨ ਨੂੰ ਰਾਤ ਨੂੰ ਸੱਪ ਨੇ ਡੰਗਿਆ ਤਾਂ ਮੋਹਨ ਮਰ ਗਿਆ ਜਦ ਮੋਹਨ ਮੀਟੀ ਦੇਣ ਨਾ ਆਇਆ ਤਾਂ ਬਾਬਾ ਅਟੱਲ ਰਾਏ ਜੀ ਸਣੇ ਸਾਥੀਆਂ ਮੋਹਨ ਦੇ ਘਰ ਗਏ | ਅੱਗੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਵਿਰਲਾਪ ਕਰ ਰਹੇ ਸਨ | ਰੋਂਦੇ ਮਾਪਿਆਂ ਨੇ ਬਾਬਾ ਜੀ ਨੂੰ ਮੋਹਨ ਦੇ ਰਾਤ ਸੱਪ ਲੜ ਕੇ ਮਰ ਜਾਣ ਦਾ ਹਾਲ ਦੱਸਿਆ | ਇਹ ਸੁਣ ਕੇ ਬਾਬਾ ਜੀ ਅੱਗੇ ਵਧੇ ਤੇ ਆਪਣੀ ਖੂੰਡੀ ਮੋਹਨ ਦੇ ਗਲ ਵਿਚ ਪਾ ਕੇ ਕਿਹਾ ਉੱਠ ਸਾਡੀ ਮੀਟੀ ਦੇ | ਜਿਸ ਨਾਲ ਮੋਹਨ ਸੁਰਜੀਤ ਹੋ ਉਠਿਆ ਇਸ ਗੱਲ ਦੀ ਸਾਰੇ ਸ਼ਹਿਰ ਵਿਚ ਬੜੀ ਚਰਚਾ ਹੋਈ ਤੇ ਸਤਿਗੁਰ ਜੀ
ਨੂੰ ਵੀ ਪਤਾ ਲੱਗਿਆ | ਬਾਬਾ ਅਟੱਲ ਰਾਏ ਸਾਹਿਬ ਜੀ ਸਤਿਗੁਰ ਜੀ ਦੀ ਹਜ਼ੂਰੀ ਵਿਚ ਸ਼੍ਰੀ ਅਕਾਲ ਤਖਤ ਆਏ ਸਤਿਗੁਰ ਜੀ ਨੇ ਫੁਰਮਾਇਆ ਭਾਣਾ ਉਲਟਿਆ ਜੇ ਬਾਬਾ ਜੀ ਨੇ ਲਖ ਲਿਆ ਇਕ ਨਮਸਕਾਰ ਕਰ ਅਡੋਲ ਚਲੇ ਗਏ ਤੇ ਇਸ ਥਾਂ ਚਾਦਰ ਤਾਣ ਕੇ ਲੇਟ ਗਏ ਤੇ ਸਰੀਰ...

ਤਿਆਗ ਦਿੱਤਾ | ਜਿਥੇ ਬਾਬਾ ਅਟੱਲ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਉਥੇ ਗੁਰਦੁਆਰਾ ਬਾਬਾ ਦਰੀ ਹੈ | ਅਕਾਲ ਚਲਾਣੇ ਸਮੇਂ ਬਾਬਾ ਜੀ ਦੀ ਅਵਸਥਾ 9 ਸਾਲ ਦੀ ਸੀ | ਸੰਗਤਾਂ ਨੇ ਸੰਸਕਾਰ ਵਾਲੀ ਥਾਂ ਤੇ 1835 ਵਿਚ 9 ਮੰਜਿਲਾ ਗੁਰਦੁਆਰਾ ਬਣਵਾਇਆ | ਇਹ ਇਮਾਰਤ ਅਮ੍ਰਿਤਸਰ ਵਿਚ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਹੈ

The Gurudwara of Baba Atal was built in memory of the nine year old son of Sri Guru Hargobind ji. The divine soul in this child’s body once emitted a dazzling spark, others called it a miracle. Baba Atal the young dutiful son had to leave earthy form in answer to his father’s remonstration. Atal Rai was born at Amritsar on December 22, 1619. He was beloved son of Guru Hargobind and Mata Nanaki. The Guru often told his son that he had been blessed by God with much power and he should not fritter it away by showing miracles. But when Atal Rai brought to life his playmate Mohan, the great Guru demonstrated his divinely gifted son and ordained, “None should intervene in the will of God!”

Atal Rai listened to the admonition with downcast eyes. He bowed his head before his father in reverence and left for the sacred pool called Kaulsar which was his favorite resort. Here he sat in samadhi, his soul departed from the earthy body and he became a part of eternal light.

...
...



Uploaded By:Kaur Preet

Related Posts

Leave a Reply

Your email address will not be published. Required fields are marked *

24 Comments on “Gurudwara Atal rai – Amritsar”

  • 🙏🌷SATNAM SIRI WAHEGURU SAHIB JI💛🙏

  • Satnaam waheguru ji

  • Waheguru ji

  • Waheguru ji

  • waheguru waheguru waheguru waheguru ji waheguru ji ka khalsa waheguru ji ki fateh waheguru ji srbt da bhala karo ji

  • satnam waheguru ji

  • Satnam shri Waheguru G Rehmt kri

  • Waheguru ji ka khalsa waheguru ji ki fateh

  • Satnam shri waheguru ji🙏🏻

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)