More Gurudwara Wiki  Posts
ਸ਼ਹੀਦੀਆਂ ਦੇ ਚਾਅ (ਭਾਗ -5)


ਸ਼ਹੀਦੀਆਂ ਦੇ ਚਾਅ
(ਭਾਗ -5)
ਨਨਕਾਣਾ ਸਾਹਿਬ ਸਾਕੇ ਚ ਬੰਡਾਲਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਸਕੇ ਭਰਾ ਭਾਈ ਧਰਮ ਸਿੰਘ ਤੇ ਭਾਈ ਇੱਛਰ ਸਿੰਘ ਵੀ ਸ਼ਹੀਦ ਹੋਏ। ਵੈਸੇ ਏ ਚਾਰ ਭਰਾ ਸੀ ਜੋ ਮਾਤਾ ਹੁਕਮੀ ਜੀ ਦੀ ਕੁੱਖੋਂ ਭਾਈ ਸੰਤਾ ਸਿੰਘ ਦੇ ਘਰ ਜਨਮੇ।
ਭਾਈ ਧਰਮ ਸਿੰਘ ਨੇ ਗੁਰਮੁਖੀ ਦੇ ਥੋੜ੍ਹੇ ਜਿਹੇ ਅੱਖਰ ਪੜ੍ਹੇ ਸੀ , ਦਸ ਕ ਸਾਲ ਦੇ ਸੀ ਜਦੋਂ ਬੀਬੀ ਲਾਭ ਕੌਰ ਨਾਲ ਵਿਆਹ ਹੋਇਆ। ਸਰੀਰ ਚੰਗਾ ਨਰੋਆ ਤੇ ਤਾਕਤਵਰ ਸੀ। ਘੁਲਣ ਦਾ ਬੜਾ ਸ਼ੌਕ ਸੀ। ਸਿੱਖੀ ਅਸੂਲਾਂ ਚ ਇੰਨੇ ਪੱਕੇ ਸੀ ਕੇ ਘੁਲਦਿਆ ਵੀ ਕੇਸਾਂ ਦੀ ਬੇਅਦਬੀ ਨਾ ਕਰਵਾਈ। ਜਦ ਕਿ ਪਹਿਲਵਾਨ ਜਾਂ ਕੁਸ਼ਤੀ ਵਾਲੇ ਕੇਸਾਂ ਦੀ ਬੇਅਦਬੀ ਆਮ ਕਰ ਦਿੰਦੇ ਨੇ।
ਆਵਾਜ਼ ਬੜੀ ਸੁਰੀਲੀ ,ਬਾਣੀ ਦੇ ਕੁਝ ਸ਼ਬਦ ਕੰਠ ਸੀ। ਜਦੋਂ ਦੀਵਾਨਾਂ ਚ ਖੜਕੇ ਸ਼ਬਦ ਪੜ੍ਹਦੇ ਤਾਂ ਮਨ ਮੋਹ ਲੈਂਦੇ। ਸਮੇ ਨਾਲ ਘਰ ਚ ਚਾਰ ਬੱਚੇ ਹੋਏ , ਸਾਰਿਆਂ ਨਾਲ ਬੜਾ ਸਨੇਹ।
ਸਾਕੇ ਤੋਂ ਚਾਰ ਕੁ ਦਿਨ ਪਹਿਲਾਂ ਦੀ ਗੱਲ ਹੈ। ਭਗਤ ਕਬੀਰ ਜੀ ਦੇ ਆ ਸਲੋਕ ਉੱਚੀ ਉੱਚੀ ਬੜੀ ਮਸਤੀ ਚ ਪੜ੍ਹ ਰਹੇ ਸੀ।
ਸਲੋਕ ਕਬੀਰ ॥
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
ਸੁਣ ਕੇ ਨੇਡ਼ਿਓਂ ਘਰਵਾਲੀ ਨੇ ਕਿਹਾ ਪੁਰਜਾ ਪੁਰਜਾ ਕਰਕੇ ਮਰਨਾ ਤੇ ਕਿਧਰੇ ਰਿਹਾ , ਉਂਝ ਹੀ ਮਰਨਾ ਬੜਾ ਔਖਾ ਹੈ , ਪੁਰਜਾ ਪੁਰਜਾ ਕਿਤੇ ਖੇਡ ਆ। ਭਾਈ ਸਾਹਿਬ ਜੀ ਨੇ ਕਿਹਾ ਭਾਗਵਾਨੇ ਤੈਨੂੰ ਭਰਮ ਆ। ਚਲ ਕੋਈ ਨ ਸਮਾਂ ਆ ਲੈਣ ਦੇ। ਥੋੜ੍ਹੇ ਦਿਨਾਂ ਤਕ ਤੂੰ ਅੱਖੀਂ ਵੇਖ ਲਈਂ ਇੰਨੇ ਨੂੰ ਨੇੜੇ ਭਰਾ ਆ ਗਿਆ ਕਹਿਣ ਲੱਗਾ ਆਪਣੇ ਹਲ ਥੱਲੇ ਜ਼ਮੀਨ ਥੋੜ੍ਹੀ ਆ ਕੁਝ ਪੈਲੀਆਂ ਹੋਰ ਲੈ ਲਈਏ ਤੇ ਸਾਂਝੇ ਪਟੇ ਹੁਣੇ ਕਰਵਾ ਲਈਏ ਚੰਗਾ ਰਹੂ।
ਸੁਣ ਕੇ ਕਹਿਣ ਲੱਗੇ ਭਰਾਵਾ ਮੇਰਾ ਤੇ ਇੱਛਰ ਸਿੰਘ ਦਾ ਤੇ ਪਤਾ ਨਹੀਂ ਕਿਉਕਿ ਨਨਕਾਣਾ ਸਾਹਿਬ ਦੇ ਕਬਜ਼ੇ ਲਈ ਜਾਣਾ ਹੈ ਜੇ ਉਥੋਂ ਬਚ ਕੇ...

ਆ ਗਏ ਤੇ ਲੈ ਲਵਾਂਗੇ ਸਾਰਿਆਂ ਨੂੰ ਪਤਾ ਈ ਆ ਮਹੰਤ ਮਣਾਂ ਮੂੰਹੀਂ ਹਥਿਆਰ ਤੇ ਦਾਰੂ ਸਿੱਕਾ ਇਕੱਠਾ ਕਰੀ ਫਿਰਦਾ ਉੱਥੇ ਗਿਆ ਕਿੰਨੇ ਮੁੜਨਾ….
ਜਿਸ ਦਿਨ ਸ਼ਹੀਦੀ ਜਥੇ ਲਈ ਨਾਮ ਲਿਖਵਾਇਆ ਉਸੇ ਦਿਨ ਤੋਂ ਆਪ ਹੀ ਚਾਰ ਕ ਅੱਖਰ ਜੋੜ ਕੇ ਦੋ ਸਤਰਾ ਬਣਾ ਲਈਆਂ ਤੇ ਤੁਰਦੇ ਫਿਰਦੇ ਗਾਉਂਦੇ ਰਹਿੰਦੇ ਇਨ੍ਹਾਂ ਸਤਰਾਂ ਚ ਸਿੱਖੀ ਜਜ਼ਬਾ ਗੁਰੂ ਪਿਆਰ ਸ਼ਹੀਦੀ ਦਾ ਚਾਅ ਡੁੱਲ੍ਹ ਡੁੱਲ੍ਹ ਪੈਂਦਾ ਹੈ ਇਹ ਸਤਰਾਂ ਨੇ ,
ਚਰਖੜੀਏ ਨੀਂ ਅਸਲ ਪਰਖੜੀਏ ਨੀਂ
ਤੂੰ ਸਾਵੇਂ ਤੋਲ ਤੁਲਾਨੀ ਏ ।
ਕੱਚੇ ਪਿੱਲੇ ਬਾਹਰ ਸੁੱਟ ਦਿੰਦੀ ਏ
ਪੱਕਿਆਂ ਨੂੰ ਅਮਰ ਬਨਾਨੀ ਏ
ਜਥੇ ਨਾਲ ਤੁਰਨ ਸਮੇ ਕਾਲੀ ਦਸਤਾਰ ਸਜਉਦਿਆਂ ਨੂੰ ਦੇਖ ਕੇ ਘਰਵਾਲੀ ਨੇ ਕਿਹਾ ਤੁਸੀਂ ਮੇਰੇ ਨਾਲ ਇਕਰਾਰ ਕੀਤਾ ਸੀ। ਮੇਰੇ ਲਈ ਕਾਲਾ ਦੁਪੱਟਾ ਲੈ ਕੇ ਆਓਗੇ ਪਰ ਲਿਆਂਦਾ ਨੀ ਹੁਣ ਤੇ ਆ ਪੱਗ ਤੁਸੀਂ ਬੰਨ੍ਹ ਲਈ , ਜਦੋ ਤੁਸੀਂ ਪੱਗ ਲਾਹੀ ਤਾਂ ਮੈਂ ਅੱਧੀ ਪਾਡ਼ ਕੇ ਆਪਣਾ ਦੁਪੱਟਾ ਬਣਾ ਲੈਣਾ। ਆਪੇ ਨਵੀਂ ਲੈ ਕੇ ਆਇਓ ਭਾਈ ਸਾਬ ਹੱਸ ਪਏ ਕਹਿਣ ਲੱਗੇ ,
ਪੱਗ ਮੁੜ ਕੇ ਆਊ ਤੇ ਪਾੜੇਗੀ …..
ਏ ਨੀ ਮੁੜਦੀ ਹੁਣ
(ਜੋ ਸੱਚੀ ਨਹੀ ਮੁੜੀ )
ਇਨ੍ਹਾਂ ਸਾਰੀਆਂ ਗੱਲਾਂ ਚੋਂ ਭਾਈ ਸਾਹਿਬ ਜੀ ਦੇ ਅੰਦਰ ਦਾ ਸ਼ਹੀਦੀ ਚਾਅ ਆਪਾ ਕੁਰਬਾਨ ਕਰਨ ਦਾ ਦ੍ਰਿੜ੍ਹ ਇਰਾਦਾ ਪ੍ਰਤੱਖ ਨਜ਼ਰ ਆਉਂਦਾ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਤੇ ਵਾਕਿਆ ਹੀ ਪੁਰਜਾ ਪੁਰਜਾ ਹੋ ਸ਼ਹੀਦੀ ਪਾ ਗਏ।
ਇਨ੍ਹਾਂ ਦੇ ਸਿਰ ਤੇ ਕੁਝ ਕਰਜ਼ਾ ਸੀ ਜੋ ਸ਼੍ਰੋਮਣੀ ਕਮੇਟੀ ਨੇ ਉਤਾਰਿਆ ਨਾਲ ਸੁਪਤਨੀ ਬੀਬੀ ਲਾਭ ਕੌਰ ਦੇ ਨਾਮ ਪੈਨਸ਼ਨ ਲਾ ਦਿੱਤੀ ਜੋ ਉਨ੍ਹਾਂ ਨੂੰ 28-2-1938 ਆਖਰੀ ਸਾਹ ਤਕ ਮਿਲਦੀ ਰਹੀ।
ਦੋਵਾਂ ਸ਼ਹੀਦ ਭਰਾਂਵਾਂ ਦੇ ਚਰਨਾ ਤੇ ਵਾਰ ਵਾਰ ਪ੍ਰਣਾਮ।
ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੰਜਵੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)