More Gurudwara Wiki  Posts
ਭਾਈ ਸਾਧ ਜੀ ਬਾਰੇ ਜਾਣਕਾਰੀ


ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਦਾ ਪ੍ਰਚਾਰ ਚਾਰੇ ਪਾਸੇ ਫੈਲ ਚੁੱਕਾ ਸੀ । ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਸਿੱਖ ਅਸਥਾਨ ਸਭ ਜਗਤ ਦੇ , ‘ ਨਾਨਕ ਆਦਿ ਮਤੇ ਜੇ ਕੋਆ ” ਗੁਰੂ ਅੰਗਦ ਦੇਵ ਜੀ ਨੇ ਟਿੱਕ ਕੇ , ਗੁਰੂ ਅਮਰਦਾਸ ਜੀ ਨੇ ਮੰਜੀਆਂ ਅਸਥਾਪ ਕੇ , ਗੁਰੂ ਰਾਮਦਾਸ ਜੀ ਨੇ ਵਿਦਵਾਨ ਮਸੰਦ ਭੇਜ ਕੇ , ਗੁਰੂ ਅਰਜਨ ਦੇਵ ਜੀ ਨੇ ਆਪੂੰ ਜਾ ਕੇ ਸਿੱਖੀ ਫ਼ੈਲਾਈ । ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਸਿੱਖੀ ਬੜੀ ਜ਼ੋਰਾਂ ਨਾਲ ਫੈਲ ਰਹੀ ਸੀ । ਸਿੱਖ ਸੈਂਕੜੇ ਬਣੇ ਨਵੀਨ ਦੀ ਗਵਾਹੀ ਸਿੱਖ ਇਤਿਹਾਸ ਨੇ ਤੋਰੀ ਹੈ । ਫ਼ਰਜ਼ ਦੀ ਪਾਲਣਾ , ਸਿੱਖੀ ਉੱਤੇ ਪੂਰੇ ਉਤਰਨ ਦੀ ਕਾਮਨਾ , ਗੁਰੂ ਦੇ ਕਹੇ ਵਚਨਾਂ ‘ ਤੇ ਬਿਨਾਂ ਕਿੰਤੂ ਤੱਕ ਜੁਰਅੱਤ ਦੇ ਇਹ ਪ੍ਰਗਟਾਵੇ ਸਿੱਖਾਂ ਵਿਚ ਹੋ ਰਹੇ ਸਨ । ਇੱਕ ਤੋਂ ਇੱਕ ਵੱਧ ਚੜ੍ਹ ਕੇ ਗੁਰੂ ਦੇ ਸਿੱਖ ਸਿੱਖੀ ਸ਼ਾਨ ਨੂੰ ਵਧਾ ਰਹੇ ਸਨ । ਗੁਰੂ ਦੇ ਸਿੱਖ ਜਿਸ ਅਸਥਾਨ ‘ ਤੇ ਵੀ ਬੈਠੇ ਸਨ ਗੁਰੂ ਦੇ ਕਹੇ ਅਨੁਸਾਰ ਹੀ ਕਰਦੇ ਸਨ । ਸੇਵਾ ਟਹਿਲ ਵਿਚ ਰਤਾ ਭਰ ਕਸਰ ਨਹੀਂ ਸਨ ਰੱਖਦੇ । ਬੜੀ ਸ਼ਰਧਾ ਨਾਲ ਵਾਹਿਗੁਰੂ ਦਾ ਨਾਮ ਲੈਂਦੇ । ਹਰ ਇਕ ਨਾਲ ਮਿੱਠੇ ਬਚਨ ਬੋਲਦੇ ! ਸਭ ਕੁਝ ਵਾਹਿਗੁਰੂ ਦਾ ਹੀ ਦਿੱਤਾ ਮੰਨਦੈ । ਪੁੱਤਰ , ਦੌਲਤ , ਘਰ – ਬਾਹਰ ਸਭ ਕੁਝ ਉਸ ਵਾਹਿਗੁਰੂ ਦਾ ਸਮਝਦੇ । ਹਓਮੈ ਦਾ ਅਭਾਵ ਸੀ । ਐਸੇ ਸਿੱਖ ਮਿਸਾਲ ਰੂਪ ਹਨ ਜੋ ਅੱਜ ਵੀ ਅਗਵਾਈ ਕਰ ਰਹੇ ਹਨ । ਜਿਨ੍ਹਾਂ ਗੁਰੂ ਦੇ ਕਹੇ ਵਚਨਾਂ ਦੀ ਪਾਲਣਾ ਆਪਣੇ ਘਰ – ਪੁੱਤਰ ਤੋਂ ਵੱਧ ਚੜ੍ਹ ਕੇ ਕੀਤੀ , ਐਸੇ ਗੁਰਸਿੱਖਾਂ ਤੋਂ ਗੁਰੂ ਵੀ ਬਲਿਹਾਰੀ ਜਾਂਦੇ । ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਕਾਬਲ ਵਿਚ ਸਿੱਖ ਧਰਮ ਦਾ ਬਹੁਤ ਪ੍ਰਚਾਰ ਹੋਇਆ । ਇਸ ਸ਼ਹਿਰ ਵਿਚ ਕਈ ਸਿੱਖ ਧਰਮਸ਼ਾਲਾਂ ਬਣੀਆਂ । ਇਸੇ ਕਾਬਲ ਸ਼ਹਿਰ ਦੇ ਭਾਈ ਸਾਧ ਜੀ ਰਹਿਣ ਵਾਲੇ ਸੀ । ਭਾਈ ਸਾਧ ਜੀ ਦਾ ਜ਼ਿਕਰ ਮੁਹਸਨ ਫ਼ਾਨੀ ਨੇ ਵੀ ਕੀਤਾ ਹੈ । ਗੁਰੂ ਜੀ ਦੇ ਹੁਕਮ ਨੂੰ ਹਮੇਸ਼ਾ ਫੁੱਲ ਚਾੜ੍ਹਨ ਲਈ ਤਤਪਰ ਰਹਿੰਦੇ । ਗੁਰੂ ਜੀ ਦੇ ਹੁਕਮ ਅੱਗੇ ਸਿਰ ਝੁਕਾਈ ਰੱਖਿਆ । ਮੋੜਿਆ ਨਹੀਂ , ਸਦਾ ਪ੍ਰਵਾਨ ਚੜ੍ਹਾਇਆ । ਭਾਈ ਸਾਧ ਜੀ ਦੀ ਪਤਨੀ ਨੇ ਵੀ ਭਾਈ ਸਾਧ ਜੀ ਵਾਲਾ ਸੁਭਾਅ ਪਾਇਆ ਹੋਇਆ ਸੀ । ਸਾਧ ਜੀ ਦੀ ਧਰਮ ਪਤਨੀ ਦਾ ਵੀ ਗੁਰੂ ਘਰ ਨਾਲ ਬੜਾ ਪਿਆਰ ਸੀ । ਗੁਰੂ ਨੇ ਇਨ੍ਹਾਂ ਦੇ ਘਰ ਇਕ ਸੁੰਦਰ ਬੇਟੇ ਦੀ ਦਾਤ ਦਿੱਤੀ ਸੀ । ਉਹ ਵੀ ਆਪਣੇ ਮਾਂ – ਬਾਪ ਦੀ ਤਰ੍ਹਾਂ ਬੜਾ ਪਰਉਪਕ ਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲਾ ਸੀ । ਅਸਲ ਵਿਚ ਸਾਰਾ ਪਰਿਵਾਰ ਹੀ ਰੱਬ ਤੋਂ ਡਰਨ ਵਾਲਾ ਤੋਂ ਗੁਰੂ ਨਾਲ ਅਥਾਹ ਪਿਆਰ ਰੱਖਣ ਵਾਲਾ ਸੀ । ਸਾਰੇ ਪਰਿਵਾਰ ਉੱਤੇ ਗੁਰੂ ਜੀ ਦੀ ਮਿਹਰ ਸੀ । ਹਰ ਆਏ ਗਏ ਦੀ ਗੁਰੂ ਦਾ ਸਿੱਖ ਜਾਣ ਬੜੀ ਸ਼ਰਧਾ ਨਾਲ ਸੇਵਾ ਕਰਦੇ । ਗੁਰੂ ਦੀ ਬਾਣੀ ਦਾ ਪਾਠ ਹਮੇਸ਼ਾ ਕਰਦੇ ਰਹਿੰਦੇ । ਚਾਹੇ ਘਰ ਵਿਚ ਗੁਰੂ ਦਾ ਦਿੱਤਾ ਸਭ ਕੁਝ ਸੀ ਪਰ ਦੌਲਤ ਦਾ ਵੱਡਾ ਹਿੱਸਾ ਆਏ ਗਏ ਤੇ ਖ਼ਰਚ ਕਰ ਆਖਦੇ ਕਿ ਗੁਰੂ ਦੀ ਦਿੱਤੀ ਦੌਲਤ ਗੁਰੂ ਦੇ ਸਿੱਖਾਂ ਨੂੰ ਹੀ ਖੁਆ ਰਹੇ ਸਨ । ਹੱਥੀ ਘਰ ਵਾਲੀ ਪ੍ਰਸ਼ਾਦਾ ਤਿਆਰ ਕਰਦੀ । ਬੇਟਾ ਤੇ ਸਾਧ ਜੀ ਆਏ ਗਏ ਨੂੰ ਖਵਾ ਖੁਸ਼ ਹੁੰਦੇ । ਘਰ ਬੈਕੁੰਠ ਸੀ ! ਐਨਾ ਕੁਝ ਹੁੰਦਿਆਂ ਹੰਕਾਰ ਨੇੜੇ ਨਹੀਂ ਸੀ ਆਇਆ । ਹਰ ਰੋਜ਼ ਸ਼ਾਮ ਦਾ ਦੀਵਾਨ ਉਨ੍ਹਾਂ ਦੇ ਹੀ ਘਰ ਹੁੰਦਾ ! ਦੀਵਾਨ ਦੀ ਸਮਾਪਤੀ ਉਪਰੰਤ ਸੰਗਤ ਨੂੰ ਵਿਦਿਆ ਕਰ ਰਹੇ ਸਨ ਕਿ ਅਚਾਨਕ ਇਕ ਸਿੱਖ ਸੇਵਕ ਘਰ ਪੁੱਛਦੇ ਆਏ । ਗੁਰੂ ਹਰਿਗੋਬਿੰਦ ਜੀ ਦਾ ਸੁਨੇਹਾ ਲੈ ਕੇ ਆਇਆ ਸੀ । ਅੰਮ੍ਰਿਤਸਰ ਤੋਂ ਆ ਗਿਆ ਸੁਣ ਘਰ ਵਿਚ ਸਭ ਨੂੰ ਬੜਾ ਹੀ ਚਾਅ ਚੜ੍ਹਿਆ । ਲੋਕੀਂ ਇਹ ਦੇਖ ਹੈਰਾਨ ਰਹਿ ਗਏ ਕਿ ਕਿਸ ਤਰ੍ਹਾਂ ਭਾਈ ਸਾਧ ਜੀ ਬਿਨਾਂ ਕੁਝ ਪੁੱਛੇ ਉਨ੍ਹਾਂ ਦੀ ਸੇਵਾ ਵਿਚ ਜੁੱਟ ਗਏ । ਬੱਸ ਏਨਾ ਉਨ੍ਹਾਂ ਜਾਣਿਆ ਇਹ ਜੋ ਸਿੱਖ ਆਏ ਹਨ ਗੁਰੂ ਦਾ ਰੂਪ ਹਨ : ਮੁਹਸਨ ਫ਼ਾਨੀ ਨੇ ਲਿਖਿਆ ਹੈ ਕਿ ਗੁਰੂ ਦਾ ਨਾਂ ਲੈ ਕੇ ਕੋਈ ਆਵੇ ਸਿੱਖ ਘਰ ਦੇ ਦਰਵਾਜ਼ੇ ਖੋਲ੍ਹ ਦੇਂਦੇ ਸਨ । ਉਨ੍ਹਾਂ ਆਏ ਸਿੱਖਾਂ ਨੇ ਸੁਨੇਹਾ ਦਿੱਤਾ ਤਾਂ ਸਾਧ ਜੀ ਆਖਣ ਲੱਗੇ : “ ਇਹ ਤਾਂ ਸਾਡੇ ਧਨ ਭਾਗ ਹਨ ਕਿ ਸਾਡੇ ਵਰਗੇ ਪਾਪੀ ਨੂੰ ਗੁਰੂ ਜੀ ਨੇ ਯਾਦ ਕੀਤਾ ਹੈ । ਇਸ ਤੋਂ ਵੱਡੇ ਹੋਰ ਕੀ ਕਰਮ ਹੋ ਸਕਦੇ ਹਨ ? ਬੜੇ ਆਦਰ ਮਾਣ ਨਾਲ ਉਸ ਸਿੱਖ ਨੂੰ ਬਿਠਾਇਆ । ਬੀਬੀ ਪਿਆਰੀ ਪੱਖਾ ਝੂਲਣ ਲੱਗ ਪਈ । ਭਾਈ ਸਾਧ ਜੀ ਨੇ ਪਾਣੀ ਗਰਮ ਕਰਕੇ ਉਸ ਗੁਰੂ ਸੇਵਕ ਦੇ ਪੈਰ ਧੁਲਾਏ । ਨਾਲੇ ਪੈਰ ਦਬਾਈ ਜਾਣ ਨਾਲੇ ਧੰਨ ਧੰਨ ਗੁਰੂ ਆਖੀ ਜਾਣ । ਐਨੇ ਵਿਚ ਬੀਬੀ ਦੁੱਧ ਦਾ ਭਰਿਆ ਕਟੋਰਾ ਲੈ ਆਈ ਤੇ ਬੜੇ ਹੀ ਆਦਰ ਮਾਣ ਨਾਲ ਪੀਣ ਲਈ ਆਖਣ ਲੱਗੀ । ਐਨੀ ਨਿਮਰਤਾ , ਏਨਾ ਸਿਦਕ , ਇੰਨਾ ਗੁਰੂ ਦਾ ਵਿਸ਼ਵਾਸ ਦੇਖ ਉਸ ਗੁਰੂ ਸੇਵਕ ਨੂੰ ਆਪਣੇ ਪੈਂਡੇ ਦੇ ਕੋਹ ਭੁੱਲ ਗਏ ਤੇ ਅੱਖਾਂ ਵਿਚ ਸ਼ਰਧਾ ਦੇ ਅੱਥਰੂ ਆ ਗਏ ਤੇ ਆਖਣ ਲੱਗਾ : “ ਭਾਈ ਜੀ , ਤੁਸੀਂ ਏਨੀਂ ਸੇਵਾ ਕੀਤੀ , ਐਸਾ ਕਸ਼ਟ ਉਠਾਇਆ , ਮੈਂ ਤਾਂ ਗੁਰੂ ਦਾ ਕੇਵਲ ਇਕ ਨਿਮਾਣਾ ਜਿਹਾ ਸੇਵਕ ਹਾਂ , ਗੁਰੂ ਦਾ ਸੁਨੇਹਾ ਲੈ ਕੇ ਆਇਆ ਹਾਂ । ਤੁਸੀਂ ਏਨੀ ਖ਼ਾਤਿਰ ਕੀਤੀ ਹੈ ਕਿ ਇਕ ਸੇਵਕ ਨੂੰ ਸਿਰ ‘ ਤੇ ਬਿਠਾਇਆ ਹੈ ! ਮੇਰੇ ਕੋਲੋਂ ਪਹਿਲਾਂ ਗੁਰੂ ਦਾ ਸੁਨੇਹਾ ਲੈ ਲਵੋ ਫਿਰ ਮੈਨੂੰ ਖਾਣ – ਪੀਣ ਨੂੰ ਦੇਣਾ ਇਹ ਸਭ ਕੁਝ ਸੁਣ ਭਾਈ ਸਾਧ ਜੀ ਨੇ ਕਿਹਾ : “ ਤੁਸੀਂ ਇਹ ਕਿੰਝ ਜਾਣ ਲਿਆ ਕਿ ਅਸੀਂ ਤੁਹਾਡੀ ਸੇਵਾ ਬਹੁਤ ਕਰ ਰਹੇ ਹਾਂ । ਤੁਸੀਂ ਤਾਂ ਇਸ ਤੋਂ ਵੱਧ ਦੇ ਹੱਕਦਾਰ ਹੋ । ਜੋ ਸਤਿਗੁਰੂ ਦਾ ਸਿੱਖ ਹੈ , ਸਤਿਗੁਰੂ ਦੇ ਨੇੜੇ ਰਹਿੰਦਾ ਹੈ , ਉਸ ਦੇ ਤੇ ਵੱਡੇ ਕਰਮ ਹਨ ।...

ਚਾਹੇ ਗੁਰੂ ਸਭ ਦੇ ਅੰਗ ਸੰਗ ਹੈ ਪਰ ਤੁਸੀਂ ਤਾਂ ਉਨ੍ਹਾਂ ਦੇ ਕੋਲ ਹੋ ।
ਫਿਰ ਤੁਸੀਂ ਆਪਣੇ ਆਪ ਨੂੰ ਨੀਵਾਂ ਕਹਿ ਰਹੇ ਹੋ । ਸਿੱਖ ਦੀ ਸੋਵਾ ਟਹਿਲ ਕਰਮਾਂ ਨਾਲ ਮਿਲਦੀ ਹੈ । ਇਹ ਸਭ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ । ਸੋ ਇਸ ਕਾਰਨ ਸਾਡੀ ਸੇਵਾ ਕਬੂਲ ਕਰਦੇ ਕੁਝ ਖਾ ਪੀ ਲਵੋ । ਉਸ ਸੇਂਵਕ ਨੇ ਧੰਨ ਸਿੱਖੀ , ਧੰਨ ਵਾਹਿਗੁਰੂ ਆਖ ਕੇ ਦੁੱਧ ਦਾ ਕਟੋਰਾ ਪੀਤਾ । ਸੇਵਕ ਨੇ ਦੱਸਿਆ ਕਿ ਗੁਰੂ ਹਰਿਗੋਬਿੰਦ ਜੀ ਨੇ ਇਰਾਕ ਤੋਂ ਘੋੜਾ ਲਿਆਉਣ ਲਈ ਆਖਿਆ ਹੈ । ਘੋੜੇ ਦੀ ਬੜੀ ਪਰਖ ਸੀ ਭਾਈ ਸਾਧ ਜੀ ਨੂੰ ਗੁਰੂ ਦਾ ਹੁਕਮ ਪਾ ਕੇ ਹੀ ਉਹ ਇਰਾਕ ਵੱਲ ਤੁਰ ਪਿਆ । ਜਿਸ ਤਰ੍ਹਾਂ ਹੁਕਮ ਦੀ ਪਾਲਣਾ ਕੀਤੀ ਉਸ ਦਾ ਜ਼ਿਕਰ ਸਾਡੇ ਇਤਿਹਾਸ ਵਿਚ ਉਚੇਚੇ ਤੌਰ ‘ ਤੇ ਕੀਤਾ ਗਿਆ ਹੈ । ਐਸੀ ਮਿਸਾਲ ਮਿਲਣੀ ਮੁਸ਼ਕਿਲ ਹੈ । ਉਸੇ ਪਲ ਪਾਲਣਾ ਕੀਤੀ , ਘਰ ਵਾਲੀ ਨੂੰ ਸਿਰਫ਼ ਜਾਣ ਬਾਰੇ ਫ਼ੈਸਲਾ ਸੁਣਾਇਆ । ਪੁੱਤਰ ਨੂੰ ਗਲ ਨਾਲ ਲਗਾ ਪਿਆਰ ਕੀਤਾ । ਅੱਗੇ ਯਾਤਰਾ ਲੰਮੇਰੀ ਹੁੰਦੀ ਸੀ । ਘਰ ਤੋਂ ਕਾਫ਼ੀ ਦਿਨ ਦੂਰ ਰਹਿਣਾ ਹੁੰਦਾ ਸੀ । ਸੁਖ ਸਾਂਦ ਘੱਟ ਹੀ ਮਿਲਦੀ ਸੀ । ਪਰ ਸਾਧ ਜੀ ਨੂੰ ਕੁਝ ਸੁਝਿਆ ਨਹੀਂ , ਕੇਵਲ ਗੁਰੂ ਦਾ ਹੁਕਮ ਹੀ ਸੁਣਾਈ ਦਿੱਤਾ । ਅਜੇ ਉਹ ਥੋੜ੍ਹੀ ਦੂਰ ਇਕ ਪੜਾਉ ਹੀ ਗਏ ਸਨ ਕਿ ਘਰੋਂ ਖ਼ਬਰ ਲੈ ਕੇ ਇਕ ਆਦਮੀ ਆਇਆ ਕਿ ਤੇਰਾ ਪੁੱਤਰ ਸਖ਼ਤ ਬੀਮਾਰ ਹੋ ਗਿਆ ਹੈ , ਵਾਪਸ ਮੁੜ ! ਅਜੇ ਤੂੰ ਘਰ ਤੋਂ ਬਹੁਤੀ ਦੂਰ ਨਹੀਂ , ਲੜਕੇ ਦੀ ਦੇਖ ਭਾਲ ਕਰ , ਯਾਤਰਾ ਫਿਰ ਆਰੰਭ ਕਰ ਲਵੀਂ । ਇਹ ਸੁਣ ਭਾਈ ਸਾਧ ਜੀ ਨੇ ਕਿਹਾ : “ ਭਾਈ ਮੈਂ ਹੁਣ ਗੁਰੂ ਦੇ ਹੁਕਮ ਵੱਲ ਮੂੰਹ ਕਰਕੇ ਚੱਲ ਪਿਆ ਹਾਂ , ਪੁੱਤਰ ਦੇ ਸਿਰ ਤੇ ਵੀ ਹੁਣ ਵਾਹਿਗੁਰੂ ਦਾ ਹੱਥ ਹੈ , ਸਭ ਗੁਰੂ ਅਨੁਸਾਰ ਹੀ ਹੋਵੇਗਾ । ਜਿੰਨੀ ਉਮਰ ਉਸ ਦੀ ਹੈ ਉਸ ਉਤਨੀ ਹੀ ਭੋਗਣੀ ਹੈ । ਉਸ ਦਾ ਤਾਂ ਜਨਮ ਸਫ਼ਲ ਹੋ ਹੀ ਗਿਆ ਹੈ । ਉਸ ਸਿੱਖ ਦੇ ਘਰ ਜਨਮ ਲਿਆ ਹੈ । ਉਹ ਤਾਂ ਗੁਰੂ ਦਾ ਹੀ ਸੇਵਕ ਹੈ । ਅਸੀਂ ਵੀ ਗੁਰੂ ਦੇ ਸੇਵਕ ਹਾਂ । ਉਸ ਅਨੁਸਾਰ ਹੀ ਕਰ ਰਹੇ ਹਾਂ । ਉਸ ਦੀ ਪਾਲਣਾ ਵਾਹਿਗੁਰੂ ਨੇ ਕਿਵੇਂ ਕਰਨੀ ਹੈ , ਉਹੀ ਜਾਣੇ ) ਜੋ ਬੱਚ ਗਿਆ ਗੁਰੂ ਦੀ ਹੀ ਸੇਵਾ ਕਰਨੀ ਨੂੰ ਤੇ ਆਪਣਾ ਜੀਵਨ ਸਫ਼ਲਾ ਕਰਨਾ ਸੂ । ਜੇ ਉਹ ਮਰ ਗਿਆ ਤਾਂ ਘਰ ਵਿਚ ਲੱਕੜਾਂ ਬਹੁਤ ਹਨ , ਤੁਸੀਂ ਉਸ ਦਾ ਸਸਕਾਰ ਕਰ ਦੇਣਾ । ਮੈਂ ਗੁਰੂ ਦੀ ਕਾਰ ਨਿਭਾਉਣ ਲਈ ਗੁਰੂ ਵੱਲ ਮੂੰਹ ਕਰ ਚੁੱਕਾ ਹਾਂ , ਹੁਣ ਪਿੱਛੇ ਨਹੀਂ ਮੁੜਾਂਗਾ ! ” ਮੁਹਸਨ ਫਾਨੀ ਲਿਖਦਾ ਹੈ ਕਿ ਗੁਰੂ ਤੋਂ ਜਾਨ ਵਾਰਨ ਵਾਲੇ ਐਸੇ ਸਿੱਖ ਤਿਆਰ ਹੋ ਗਏ ਸਨ । ਗੁਰੂ ਦੇ ਹੁਕਮ ਦੀ ਪਾਲਣਾ ਕਰਨਾ ਸਿੱਖ ਦਾ ਪਹਿਲਾ ਕਰਤੱਵ ਹੋ ਗਿਆ ਸੀ । ਭਾਈ ਸਾਧ ਜੀ ਘੋੜੇ ਲਿਆ ਕੇ ਹੀ ਘਰ ਮੁੜਨ ਗੇ । ਭਾਈ ਸਾਧ ਜੀ ਨੇ ਆਪਣੀ ਘਰ ਵਾਲੀ ਨੂੰ ਵੀ ਸੁਣਾਹ ਭੇਜਿਆ , “ ਸਿਦਕ ਨਾ ਛੱਡੀ । ਹੁਣ ਡੌਲੀਂ ਨਾ , ਇਹ ਹੀ ਸਮਾਂ ਹੈ ਗੁਰੂ ਦਾ ਸ਼ੁੱਕਰ ਸ਼ੁਕਰ ਕਰਨ ਦਾ । ਬਾਣੀ ਪੜ੍ਹਨੀ ਕੁਝ ਵੀ ਸਾਡਾ ਨਹੀਂ , ਸਭ ਉਸ ਵਾਹਿਗੁਰੂ ਦਾ ਹੈ । ਜਿਹੜੀ ਬੇੜੀ ਐਨੀ ਮੁਸ਼ਕਿਲ ਨਾਲ ਸਮੁੰਦਰ ਵਿਚ ਗੁਰੂ ਦੇ ਨਾਮ ਦੁਆਰਾ ਲਿਆਂਦੀ ਹੈ ਪਾਰ ਤਾਂ ਹੀ ਲੱਗੇਗੀ ਜੋ ਭਾਣਾ ਮੰਨਾਂਗੇ । ਮਮਤਾ ਵਿਚ ਪੈ ਕੇ ਕਿਤੇ ਡੋਬ ਨਾ ਦੇਵੀਂ । ਬੜੇ ਕਸ਼ਟਾਂ ਨਾਲ ਇਹ ਸੰਭਾਲ ਕੇ ਰੱਖੀ ਹੈ । ਜਨਮ ਤਾਂ ਹੀ ਸਫ਼ਲਾ ਹੋਵੇਗਾ ?? ਸੱਚਮੁੱਚ ਉਸ ਮਾਤਾ ਦਾ ਸਿਦਕ ਵੀ ਦੇਖਣ ਵਾਲਾ ਸੀ । ਉਸ ਆਪਣੇ ਘਰਵਾਲੇ ਦਾ ਬਚਨ ਪਾਲਿਆ । ਆਪਣੇ ਜੁਆਨ ਪੁੱਤਰ ਦੀ ਮੌਤ ‘ ਤੇ ਰੋਈ ਨਾ । ਕੇਵਲ ਸਤਿਗੁਰੂ ਦਾ ਜਾਪ ਕੀਤਾ । ਸਾਰੇ ਇਹ ਸਭ ਦੇਖ ਹੈਰਾਨ ਰਹਿ ਗਏ । ਇਹ ਇਕ ਅਦਭੁੱਤ ਕੌਤਕ ਹੀ ਤੇ ਸੀ । ਮਾਂ ਜੁਆਨ ਪੁੱਤ ਦੀ ਮੌਤ ਤੇ ਰੋਈ ਨਹੀਂ ਕੇਵਲ ਸ਼ੁਕਰ ਸ਼ੁਕਰ ਕਰੇ ਤੇ ਸਤਿਗੁਰੂ ਦਾ ਨਾਮ ਲਵੇ । ਜੋ ਆਵੇ ਇਹ ਆਖੇ : ਰਜ਼ਾ ਨੂੰ ਮਿੱਠਾ ਮੰਨਿਆ ਤੇ ਸਤਿਗੁਰੂ ਸਦਾ ਤੁਹਾਡੇ ਸਹਾਈ ਹੈ , ਤੁਸੀਂ ਤਰ ਗਏ ਹੋ । ਤੁਹਾਡੇ ਜਿਹੇ ਗੁਰੂ ਦੇ ਸੇਵਕ ਕੋਈ ਨਹੀਂ । ਭਾਈ ਸਾਧ ਜੀ ਜਦ ਘੋੜੇ ਲੈ ਕੇ ਮੁੜੇ ਤਾਂ ਉਨ੍ਹਾਂ ਨੂੰ ਪੁੱਤਰ ਦੀ ਮੌਤ ਦਾ ਪਤਾ ਲੱਗਾ । ਆਪਣੀ ਘਰਵਾਲੀ ਨੂੰ ਆਖਿਆ ਤੁਸੀਂ ਚੰਗੀ ਨਿਭਾਈ ਹੈ । ਨਾਲੇ ਮੇਰੀ ਵੀ ਲਾਜ ਰੱਖੀ ਹੈ , ਗੁਰੂ ਜ਼ਰੂਰ ਹੀ ਆਪਣੇ ਚਰਨਾਂ ਵਿਚ ਸਾਨੂੰ ਜਗ੍ਹਾ ਦੇਵੇਗਾ । ਭਾਈ ਸਾਧ ਜੀ ਨੇ ਉਸੇ ਵਕਤ ਅਰਦਾਸ ਕੀਤੀ ਤੇ ਸ਼ੁਕਰ ਮਨਾਇਆ । ਕੋਈ ਉੱਚਾ ਨਹੀਂ ਬੋਲੋ । ਸਿਰਫ਼ ਇਹ ਆਖਿਆ ਤੁਸਾਂ ਤਾਂ ਆਪਣੀ ਅਮਾਨਤ ਸਾਂਭੀ ਹੈ । ਜਦ ਘੋੜੋ ਗੁਰੂ ਜੀ ਨੂੰ ਪਹੁੰਚੇ ਤੇ ਨਾਲੇ ਭਾਈ ਸਾਧ ਜੀ ਦੀ ਕਰਨੀ ਦੀ ਖ਼ਬਰ ਪਹੁੰਚੀ ਕਿ ਕਿਸ ਤਰ੍ਹਾਂ ਗੁਰੂ ਦਾ ਬਚਨ ਤੇ ਸਿਦਕ ਕਾਇਮ ਰੱਖਿਆ ਤਾਂ ਗੁਰੂ ਜੀ ਨੇ ਵੀ ‘ ਨਿਹਾਲ ਸਿੱਖ ’ ਕਿਹਾ ਤੇ ਉਨ੍ਹਾਂ ਭਾਈ ਸਾਧ ਜੀ ਬਾਰੇ ਆਖਿਆ : “ ਦੰਪਤੀ ਸਦਾ ਸੁਖੀ ਰਹਿਣਗੇ । ਦੁੱਖ ਇਨ੍ਹਾਂ ਦੇ ਨੇੜੇ ਨਹੀਂ ਆਏਗਾ । ਇਨ੍ਹਾਂ ਦੇ ਸਭ ਚੌਰਾਸੀ ਦੇ ਗੇੜ ਮਿੱਟ ਗਏ ਹਨ , ਇਨ੍ਹਾਂ ਨੇ ਤੇ ਪਰਤੱਖ ਵਾਹਿਗੁਰੂ ਦੇ ਦਰਸ਼ਨ ਕਰ ਲਏ ਹਨ । ਇਨ੍ਹਾਂ ਨੇ ਤੇ ਵਾਹਿਗੁਰੂ ਦੇ ਚਰਨਾਂ ਵਿਚ ਅਸਥਾਨ ਪਾ ਲਿਆ ਹੈ । ਵਾਹਿਗੁਰੂ ਅੰਗ – ਸੰਗ ਸਹਾਈ ਹੈ । ਵਾਹਿਗੁਰੂ ਵੱਲ ਅਭੇਦ ਹੋ ਗਏ ਹਨ । ਧਨ ਸਿੱਖੀ ਹੈ ਤੇ ਧੰਨ ਹੀ ਸਿੱਖ ਹਨ ਤੇ ਧੰਨ ਹੀ ਉਨ੍ਹਾਂ ਦੀ ਕੁਰਬਾਨੀ । ਫ਼ਰਜ਼ ਦੀ ਪਾਲਣਾ ਤੇ ਗੁਰੂ ਤੋਂ ਮਰ ਮਿਟਣ ਦੇ ਚਾਉ ਦੀ ਮਿਸਾਲ ਸ਼ਾਇਦ ਹੀ ਕਿਧਰੇ ਮਿਲੇ ।

...
...



Related Posts

Leave a Reply

Your email address will not be published. Required fields are marked *

One Comment on “ਭਾਈ ਸਾਧ ਜੀ ਬਾਰੇ ਜਾਣਕਾਰੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)