More Gurudwara Wiki  Posts
ਭਾਈ ਸੱਤਾ ਤੇ ਬਲਵੰਡ ਜੀ ਦਾ ਅੰਤਮ ਸਮਾਂ


ਗੁਰੂ ਪਾਤਸ਼ਾਹਾਂ ਦਾ ਰਾਜ – ਪ੍ਰਬੰਧ ਦੀ ਨੁਕਤਾਚੀਨੀ ਕਰਨਾ ਸੁਭਾਵਿਕ ਸੀ । ਸਤਿਗੁਰੂ ਸਿਆਸਤ ਨੂੰ ਧਰਮ ਦਾ ਅਟੁੱਟ ਅੰਗ ਸਮਝਦੇ ਤੇ ਪ੍ਰਚਾਰਦੇ ਸਨ । ਨਾਲ ਹੀ ਉਹ ਆਪਣੇ ਸਿੱਖਾਂ ਨੂੰ ਘਰਾਂ ਵਿਚ ਰਹਿ ਕੇ ਆਪਣੇ ਕੰਮ ਕਾਜ ਕਰਦੇ ਹੋਏ ਗ੍ਰਹਿਸਤ ਵਿਚ ਰਹਿੰਦੇ ਧਰਮ ਉੱਤੇ ਤੁਰਨ ਦੀ ਪ੍ਰੇਰਨਾ ਕਰ ਰਹੇ ਸਨ । ਕਿਰਤੀ ਲੋਕਾਂ ਦਾ ਵਾਸਤਾ ਸਦਾ ਰਾਜ ਦੇ ਕਰਮਚਾਰੀਆਂ ਨਾਲ ਪੈਣਾ ਹੋਇਆ ਗੁਰੂ ਸਾਹਿਬਾਨ ਨੇ ਜੋ ਦੁੱਖ ਤੇ ਔਕੜਾਂ ਅਨੁਭਵ ਕੀਤੀਆਂ ਉਨ੍ਹਾਂ ਨੇ ਬਾਣੀ ਰਾਹੀਂ ਜਾਂ ਸਿੱਖਿਆਵਾਂ ਰਾਹੀਂ ਪ੍ਰਗਟ ਕੀਤਾ । ਹਕੂਮਤ ਵਿਰੁੱਧ ਆਪਣੇ ਵਿਚਾਰ ਉਨ੍ਹਾਂ ਬਿਨਾਂ ਡਰ ਤੇ ਸੰਕੋਚ ਤੋਂ ਪ੍ਰਗਟ ਕੀਤੇ । ਇਸੇ ਲਈ ਸਮਕਾਲੀ ਰਬਾਬੀਆਂ ਸੱਤਾ ਤੇ ਬਲਵੰਡ ਜੀ ਨੂੰ , ਗੁਰੂ ਜੀ ਨੂੰ ਝਖੜ ਵਾਓ ਨ ਡੋਲਈ ਪਰਬਤ ਮੇਰਾਣੁ ‘ ਆਖਿਆ । ਇਸੇ ਨੀਂਹ ਉੱਤੇ ਹੀ ਗੁਰੂ ਹਰਿਗੋਬਿੰਦ ਜੀ ਨੇ ਮੀਰੀ ਤੇ ਪੀਰੀ ਦਾ ਮਹੱਲ ਉਸਾਰਿਆ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਰਾਮਕਲੀ ਰੰਗ ਵਿਚ ਸਦ ਚਾੜੀ ਜਿਵੇਂ ਹੀ ਸੱਤੇ ਤੇ ਬਲਵੰਡ ਮੀਰਜਾਦਿਆ ਦੀ ਵਾਰ ਵੀ ਦਰਜ ਕੀਤੀ । ਮਹਾਰਾਜ ਵੱਲੋਂ ਦਿੱਤੇ ਸਿਰਲੇਖ ਤੋਂ ਸਾਫ਼ ਪਿਆ ਪ੍ਰਗਟ ਹੁੰਦਾ ਹੈ ਕਿ ਉਨ੍ਹਾਂ ‘ ਆਖੀ ਸੀ , ਮਹਾਰਾਜ ਨੇ ਲਿਖ ਦਿੱਤੀ । ਸਾਖੀਕਾਰ ਲਿਖਦੇ ਹਨ ਕਿ ਸੱਤੇ ਤੇ ਬਲਵੰਡ ਰਾਗ ਵਿਚ ਪ੍ਰਬੀਨ ਅਤੇ ਸ਼ਬਦ ਦੀ ਸੂਝ ਰੱਖਣ ਕਾਰਨ ਹੰਕਾਰ ਵਿਚ ਆ ਗਏ ਸਨ । ਕੁਬੋਲ ਬੋਲ ਵੀ ਬੋਲੋ ਸਨ । ਗੁਰੂ ਜੀ ਨੇ ਹੁਕਮ ਕੀਤਾ ਕਿ ਇਨ੍ਹਾਂ ਦੋਨਾਂ ਨੂੰ ਕੋਈ ਮੱਥੇ ਨਾ ਲਗਾਏ । ਜਦ ਕਿਸੇ ਨੇ ਮੂੰਹ ਨਾ ਲਗਾਇਆ ਤਾਂ ਭਾਈ ਲੱਧਾ ਪਰਉਪਕਾਰੀ ਦੀ ਸ਼ਰਨ ਲੈ ਖ਼ਿਮਾ ਪ੍ਰਾਪਤ ਕੀਤੀ । ਭਾਈ ਲੱਧਾ ਪਰਉਪਕਾਰੀ ਦੀ ਕੁਰਬਾਨੀ ਦੇਖ ਗੁਰੂ ਅਰਜਨ ਸਾਹਿਬ ਜੀ ਨੇ ਰਬਾਬੀਆਂ ਨੂੰ ਬਖ਼ਸ਼ ਦਿੱਤਾ । ਮਹਾਰਾਜ ਨੇ ਇਹ ਵੀ ਦੱਸਿਆ ਕਿ ਜਿਵੇਂ ਇਹ ਦੋਵੇਂ ਫਿੱਟ ਗਏ , ਮਾਨ ਮਤੇ ਹੋਏ ਤਿਵੇਂ ਇਕ ਵਾਰੀ ਇੱਛਾ ਰਹਿਤ ਬੇਪ੍ਰਵਾਹ ( ਏਕ ਅਨੀਹ ਰੂਪ ਗੁਰੂ ਨਾਨਕ ਸੁੱਖਾਂ ਦੀ ਖ਼ਾਨ ( ਸੁੱਖ ਖਾਨਕ ) ਗੁਰੂ ਨਾਨਕ ਦੇਵ ਜੀ ਰਾਵੀ ਦੇ ਕਿਨਾਰੇ ਬਿਰਾਜਮਾਨ ਸਨ ਤਾਂ ਮਰਦਾਨਾ ਤੇ ਉਸ ਦੇ ਮਸੇਰਾ ਭਰਾ ਗੁਰੂ ਜੀ ਨੂੰ ਢੂੰਡਦੇ ਉੱਥੇ ਆ ਗਏ ! ਮਰਦਾਨੇ ਨੂੰ ਗੁਰੂ ਜੀ ਨੇ ਕਿਹਾ ਕਿ ਰਬਾਬ ਵਜਾਇ ਤਾਂ ਕਿ ਕੋਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ । ਮਹਾਰਾਜ ਨੇ ਜਦ ਆਸਾ ਰਾਗ ਦਾ ਸ਼ਬਦ ਨਾਲ ਰਲਾ ਕੇ ਗਾਇਆ ਤਾਂ ਰਾਗ ਸੁਣ ਪੰਛੀ ਵੀ ਸ਼ਾਂਤ ਚਿੱਤ ਹੋ ਗਏ । ਦੋਵਾਂ ਇਹ ਖ਼ਿਆਲ ਕੀਤਾ ਕਿ ਰਾਗ ਦੇ ਖ਼ਿਆਲ ਸੁਣ ਕੇ ਹਰਨ ਪੰਛੀ ਮੋਹੇ ਗਏ ਹਨ । ਉਨ੍ਹਾਂ ਨੂੰ ਹੰਕਾਰ ਵਿਚ ਵਿਚਰਦਾ ਦੇਖ ਗੁਰੂ ਜੀ ਉਸੇ ਵੇਲੇ ਹੀ ਚੁੱਪ ਹੋ ਗਏ । ਮਰਦਾਨੇ ਨੇ ਪੁੱਛਿਆ ਕਿ ਚੁੱਪ ਕਿਉਂ ਹੋਏ ਹੋ । ਤਾਂ ਮਹਾਰਾਜ ਨੇ ਕਿਹਾ ਸੀ ਕਿ ਮਾਨੀ ਲੱਖ ਜਤਨ ਕਰੇ ਉਸ ਦਾ ਚਿੱਤ ਨਹੀਂ ਟਿੱਕਦਾ । ਸ੍ਰੀ ਗੁਰੂ ਨਾਨਕ ਤਬ ਕਹਾ , ਤੁਮੈ ਮਾਨ ਅਬ ਕੀਨ ਮਾਨ ਸਹਿਤ ਕਲਿਆਨ ਨਹਿ ਕ੍ਰੋਧ ਜਤਨ ਚਿਤ ਚੀਨ । ਮਹਾਰਾਜ ਨੇ ਜਦ ਫ਼ਰਮਾਇਆ...

ਤਾਂ ਛੇਤੀ ਹੀ ਉਨ੍ਹਾਂ ਭੁੱਲ ਸੁਧਾਰ ਲਈ ਪਰ ਸੱਤੇ ਤੇ ਬਲਵੰਡ ਭਟਕ ਕੇ ਹੀ ਸਿੱਧੇ ਰਾਹ ਪਏ । ਸੱਤਾ ਤੇ ਬਲਵੰਡ ਦੋਵੇਂ ਭਰਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਰਬਾਰ ਸਾਹਿਬ ਦੇ ਰਬਾਬੀ ਸਨ । ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਦੋਵੇਂ ਗੁਰੂ ਹਰਿਗੋਬਿੰਦ ਜੀ ਦੇ ਦਰਬਾਰ ਵਿਚ ਬੜੀ ਨਿਮਰਤਾ ਸਹਿਤ ਕੀਰਤਨ ਕਰਦੇ ਰਹਿੰਦੇ । ਇਕ ਦਿਨ ਲਾਹੌਰ ਵਿਖੇ ਡੇਹਰਾ ਸਾਹਿਬ ਗੁਰੂ ਹਰਿਗੋਬਿੰਦ ਜੀ ਸਾਹਮਣੇ ਸੱਤੇ ਤੇ ਬਲਵੰਡ ਜੀ ਜਿਉਂ ਕੀਰਤਨ ਕਰਨ ਬੈਠੇ ਕੀਰਤਨ ਕਰੀ ਹੀ ਜਾਣ । ਪਤਾ ਨਹੀਂ ਕੀ ਸਰੂਰ ਆਇਆ ਕਿ ਸਮਾਪਤੀ ਕਰਨ ਦਾ ਨਾਮ ਹੀ ਨਾ ਲੈਣ । ਫਿਰ ਜ਼ਰਾ ਕੁ ਕੀਰਤਨ ਰੋਕ ਕੇ ਗੁਰੂ ਜੀ ਨੂੰ ਕਹਿਣ ਲੱਗੇ , ਮਹਾਰਾਜ ! ਇੰਜ ਪ੍ਰਤੀਤ ਹੁੰਦਾ ਹੈ ਕਿ ਸਾਡਾ ਦੋਵਾਂ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ ਤੇ ਮਹਿਸੂਸ ਹੋ ਰਿਹਾ ਹੈ ਕਿ ਗੁਰੂ ਨਾਨਕ ਜੀ ਮਿਹਰ ਕਰਕੇ ਆਪ ਲੈਣ ਆ ਰਹੇ ਹਨ । ਬੱਸ ਇਤਨੀ ਇੱਛਾ ਹੈ ਕਿ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਬੰਨ੍ਹ ਰਾਵੀ ਸਪੁਰਦ ਕਰ ਸ਼ਹੀਦ ਕੀਤਾ ਸੀ , ਉੱਥੇ ਜਿਸਮ ਛੁੱਟੇ , ਉਨ੍ਹਾਂ ਦੋਵਾਂ ਨੇ ਗੁਰੂ ਜੀ ਦਾ ਧਿਆਨ ਕਰਕੇ ਅੱਖਾਂ ਮੂੰਦ ਲਈਆਂ ਅਤੇ ਮੁੱਖੋਂ ਸਤਨਾਮ ਕਹਿੰਦੇ ਹੀ ਸਵਾਸ ਛੱਡ ਦਿੱਤੇ ! ਗੁਰ ਮੂਰਤ ਮਨ ਮੈ ਦ੍ਰਿੜ ਕੰਨੀ ਸਤਨਾਮ ਕਹਿ ਬਪ ( ਸਰੀਰ ) ਤਜ ਦੀਨੀ । ਸ਼ਾਇਦ ਦੁਨੀਆਂ ਭਰ ਵਿਚ ਇਹ ਪਹਿਲੀ ਉਦਾਹਰਣ ਹੈ ਕਿ ਦੋ ਵਿਅਕਤੀਆਂ ਨੇ ਇਕੋ ਥਾਂ , ਇਕੋ ਵੇਲੇ , ਇੱਛਾ ਅਨੁਸਾਰ ਸਰੀਰ ਛੱਡਿਆ ਹੋਵੇ । ਬਾਬਕ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਦਾ ਕਫ਼ਨ ਤਿਆਰ ਕਰੋ ਅਤੇ ਰਾਵੀ ਕਿਨਾਰੇ ਇਨ੍ਹਾਂ ਨੂੰ ਦਫ਼ਨਾ ਦਈਏ । ਧੰਨ ਹਨ ਗੁਰੂ ਹਰਗੋਬਿੰਦ ਜੀ ਦੂਜੇ ਦੇ ਅਕੀਦੇ ਦਾ ਇਤਨਾ ਸਤਿਕਾਰ ਕਰਦੇ ਹਨ । ਬਲਵੰਡ ਸਤੈ ਕੀ ਦੇਹ ਉਠਾਇ / ਰਾਵੀ ਤਟ ਦਾਬੀ ਹਿਤ ਲਾਇ । ਕਥਰ ਬਨਾਇ ਆਇ ਪੁਨ ਤਰ੍ਹਾਂ ਹਰਿਗੋਬਿੰਦ ਗੁਰ ਇਸਥਿਰ ਜਹਾਂ । ਸੱਤਾ ਤੇ ਬਲਵੰਡ ਜੀ ਦਾ ਇਤਨਾ ਪਿਆਰ ਸੀ ਕਿ ਦੋਵੇਂ ਸਾਰਾ ਜੀਵਨ ਇਕੱਠੇ ਹੀ ਰਹੇ ਅਤੇ ਪਰਲੋਕ ਵੀ ਇਕੱਠੇ ਹੀ ਸਿਧਾਰੇ । ਕੁਝ ਇਤਿਹਾਸਕਾਰ ਦੋਵਾਂ ਨੂੰ ਸੱਕੇ ਭਰਾ ਤੇ ਕੁਝ ਪਿਉ ਪੁੱਤਰ ਆਖਦੇ ਹਨ । ਭਾਈ ਸੰਤੋਖ ਸਿੰਘ ਜੀ ਨੇ ਦੋਵਾਂ ਨੂੰ ਭਰਾ ਦੱਸਿਆ ਹੈ । ਭਾਈ ਬਾਬਕ ਜੀ ਨੂੰ ਆਗਿਆ ਕੀਤੀ ਕਿ ਕੀਰਤਨ ਕਰੋ । ਕੀਰਤਨ ਸੁਣਦੇ ਮਹਾਰਾਜ ਦੇ ਨੈਣ ਸੱਜਲ ਹੋ ਗਏ ਅਤੇ ਰੁਮਾਲ ਨਾਲ ਹੰਝੂ ਪੂੰਝੈ ॥ ਕੀਰਤਨ ਤਾਹਿ ਮਨ ਲਾਯੋ ਨੈਨਨ ਨੀਰ ਰੁਮਾਲ ਹਟਾਯੋ । ਹੁਤੋ ਡੂੰਮ ਬਲਵੰਡ ਮਹਾਨਾ । ਸਤਾ ਤਿਸ ਕੋ ਅਨੁਜ ਸੁਜਾਨਾ । ਬਾਬਾ ਕ੍ਰਿਪਾਲ ਸਿੰਘ ਜੀ ਨੇ ਸੱਤੇ ਨੂੰ ਬਲਵੰਡ ਦਾ ਪੁੱਤਰ ਆਖਿਆ ਹੈ । ਬਲਵੰਡ ਪੂਤਰ ਸਤਾ ਤਹਿ ਆਇ । ਆਨ ਹਜੂਰ ਰਬਾਬ ਵਜਾਇ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)