More Gurudwara Wiki  Posts
ਗੁਰੂ ਤੇਗ ਬਹਾਦੁਰ ਸਾਹਿਬ ਜੀ


ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ 400 ਸਾਲਾ ਪ੍ਕਾਸ਼ ਪੁਰਬ ਜੋ 1 ਮਈ 2021 ਨੂੰ ਆ ਰਿਹਾ ਹੈ । ਸਤਿਗੁਰਾਂ ਦੀ ਪਿਆਰੀ ਯਾਦ ਨੂੰ ਸਮਰਪਿਤ ਅੱਜ ਤੋ ਗੁਰੂ ਤੇਗ ਬਹਾਦੁਰ ਜੀ ਦੇ ਜੀਵਣ ਕਾਲ ਤੇ ਸੰਖੇਪ ਝਾਤ ਮਾਰਨ ਦਾ ਨਿਮਾਣਾ ਜਿਹਾ ਯਤਨ ਕਰੀਏ । ਵਾਹਿਗੂਰ ਜੀ ਸਿਰ ਤੇ ਮਿਹਰ ਭਰਿਆ ਹੱਥ ਰਖ ਕੇ ਇਹ ਸੇਵਾ ਕਰਵਾ ਲੈਣ ਆਉ ਇਤਿਹਾਸ ਸੁਰੂ ਕਰੀਏ ।
ਭਾਗ ਪਹਿਲਾ ,
ਗੁਰੂ ਤੇਗ ਬਹਾਦਰ ਜੀ ਦਾ ਜਨਮ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋ 1621 ਨੂੰ ਹੋਇਆ ਸੀ ਆਪ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ ।ਆਪ ਜੀ ਦੇ ਚਾਰ ਭਰਾ ਬਾਬਾ ਗੁਰਦਿੱਤਾ ਜੀ ,ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਏ ਜੀ ,ਬਾਬਾ ਅਟੱਲ ਰਾਏ ਜੀ ਤੇ ਇੱਕ ਵੱਡੀ ਭੈਣ ਬੀਬੀ ਵੀਰੋ ਜੀ ਸੀ ।
ਆਪ ਜੀ ਦੇ ਅਵਤਾਰ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ ਅਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਾਲਕ ਦੇ ਜਨਮ ਬਾਰੇ ਸੂਚਨਾ ਦਿੱਤੀ ਗਈ ਤਾਂ ਆਪ ਜੀ ਉਪਰੰਤ ਗੁਰੂ ਕੇ ਮਹਿਲ ਪਹੁੰਚੇ ।
ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਛੇਵੇਂ ਪਾਤਸ਼ਾਹ ਨੇ ਨਵੇਂ ਜੰਮੇ ਬਾਲਕ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ।ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੈ ਕਿ ਉਸ ਸਮੇਂ ਗੁਰੂ ਜੀ ਦੇ ਨਾਲ ਹੋਰ ਵੀ ਸੰਗਤ ਸੀ।ਵੇਖਦਿਆਂ ਸਾਰ ਹੀ ਗੁਰੂ ਜੀ ਨੇ ਕਿਹਾ: ‘ਸਾਡਾ ਇਹ ਪੁੱਤ ਬੜਾ ਬਲੀ , ਸੂਰਬੀਰ ਤੇ ਤੇਗ ਦਾ ਧਨੀ ਹੋਵੇਗਾ।
ਆਪ ਜੀ ਦਾ ਨਾਮ ਤਿਆਗ ਮੱਲ ਰਖਿਆ ਗਿਆ ।
ਸ੍ਰੀ (ਗੁਰੂ )ਤੇਗ ਬਹਾਦਰ ਜੀ ਦੀ ਪੜ੍ਹਾਈ ਲਿਖਾਈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਹੀ ਹੋਈ। ਆਪ ਜੀ ਨੂੰ ਗੁਰਬਾਣੀ ਤੇ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ ਨਾਲ ਸ਼ਸਤਰ ਦੀ ਵਰਤੋਂ ਤੇ ਸਵਾਰੀ ਆਦਿ ਦੀ ਸਿਖਲਾਈ ਵੀ ਕਰਵਾਈ ਗਈ।
ਆਪ ਜੀ ਕਿਸੇ ਦੁਖੀ ਨੂੰ ਦੇਖਦੇ ਤਾਂ ਅੱਗੇ ਹੋ ਕੇ ਉਸਦੀ ਸੇਵਾ ਕਰਦੇ ਸਨ। ਇੱਕ ਵਾਰੀ ਆਪਣੀ ਕੀਮਤੀ ਪੁਸ਼ਾਕ ਹੀ ਗਰੀਬ ਬੱਚੇ ਨੂੰ ਦੇ ਆਏ ਸਨ। ਜਦੋਂ ਮਾਂ ਨੇ ਕਿਹਾ ਇਹ ਕੀ ? ਤਾਂ ਆਪ ਜੀ ਫਰਮਾਇਆ :ਮਾਂ ਉਸ ਨੂੰ ਤਾਂ ਕਿਸੇ ਨੇ ਦੇਣੀ ਨਹੀਂ, ਤੇ ਤੁਸੀਂ ਮੈਨੂੰ ਹੋਰ ਲੈ ਦੇਵੋਗੇ। ਪਰ ਮਾ ਨਾਨਕੀ ਜੀ ਜਦੋ ਝਿੜਕਣ ਲਗੇ ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਨਾਨਕੀ ਜੀ ਨੂੰ ਸਖਤੀ ਨਾਲ ਰੋਕਿਆ ਤੇ ਕਿਹਾ ਇਹ ਜੋ ਕਰਦੇ ਹਨ ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਕਰਦੇ ਹਨ ਇਹਨਾ ਨੂੰ ਕੁਝ ਨਹੀ ਕਹਿਣਾ ਇਸ ਤਰਾਂ ਦਾਨ ਕਰਨਾ ਇਹਨਾ ਦਾ ਸੁਭਾ ਹੈ ।ਅਜ ਇਹਨਾ ਆਪਣੇ ਸਰੀਰ ਦੇ ਬਸਤਰ ਦੇ ਕੇ ਕਿਸੇ ਦਾ ਤਨ ਢੱਕਿਆ ਹੈ ਇਕ ਐਸਾ ਸਮਾ ਆਵੇ ਗਾ ਇਹ ਆਪਣਾ ਸਰੀਰ ਦੇ ਕੇ ਕੁਲ ਕਾਇਨਾਤ ਦੇ ਦੁੱਖ ਢੱਕ ਲੈਣਗੇ ।
ਤਕਰੀਬਨ 13 ਸਾਲ ਦੇ ਹੀ ਹੋਏ ਸਨ ਕਿ ਆਪ ਜੀ ਦਾ ਵਿਆਹ ਭਾਈ ਲਾਲ ਚੰਦ ਕਰਤਾਰਪੁਰ( ਜਲੰਧਰ) ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ।ਜਦੋਂ ਲਾਲ ਚੰਦ ਨੇ ਬੜੀ ਨਿਮਰਤਾ ਨਾਲ ਗੁਰੂ
ਹਰਿਗੋਬਿੰਦ ਸਾਹਿਬ ਜੀ ਨੂੰ ਕਿਹਾ ਕਿ ਉਸ ਕੋਲ ਦੇਣ ਲਈ ਕੁਝ ਨਹੀਂ ਤਾਂ ਗੁਰੂ ਜੀ ਨੇ ਕਿਹਾ: ਲਾਲ ਚੰਦ ਜਿੰਨਾਂ ਬਚੀ ਦੇ ਦਿਤੀ ਉਨ੍ਹਾਂ ਸਭ ਕੁਝ ਦੇ ਦਿਤਾ:
” ਲਾਲ ਚੰਦ, ਤੁਮ ਦੀਨੋ ਸਕਲ ਬਿਸਾਲਾ,
ਜਿਨ ਤਣੁਜਾ ਅਰਪਨ ਕੀਨੰ।
ਕਿਆ ਪਾਛੇ ਤਿਨ ਰਖ ਲੀਨੰ।”
ਕਰਤਾਰਪੁਰ ਦੀ ਚੌਥੀ ਜੰਗ ਵਿੱਚ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜੀ ਸੀ। ਉਸ ਵਿੱਚ (ਗੁਰੂ) ਤੇਗ਼ ਬਹਾਦਰ ਜੀ ਨੇ ਖਾਸ ਹਿੱਸਾ ਲਿਆ, ਉਸ ਵੇਲੇ ਤਕਰੀਬਨ ਆਪ ਜੀ ਦੀ ਉਮਰ ਤੇਰਾਂ ਕੁ ਸਾਲ ਦੀ ਸੀ। ਪਰ ਜਿਸ ਦਲੇਰੀ ਅਤੇ ਫੁਰਤੀ ਨਾਲ ਆਪ ਜੀ ਲੜੇ ਉਸ ਨੇ ਇੱਕ ਚੰਗੇ ਯੋਧੇ...

ਵਾਲਾ ਭਵਿੱਖ ਦਰਸਾਇਆ ।ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਗ ਮੱਲ ਨੂੰ ‘ ਤੇਗ ਬਹਾਦਰ ਕਹਿ ‘ਕੇ ਸਨਮਾਨਿਆ। ਕਰਤਾਰਪੁਰ ਦੀ ਚੌਥੀ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਿਤਾਬ ਵਜੋਂ ਉਨ੍ਹਾਂ ਦੀ ਕਮਾਲ, ਹੁਸ਼ਿਆਰੀ ਤੇ ਜੰਗੀ ਬਹਾਦਰੀ ਦੇਖ ਕੇ ਫ਼ਰਮਾਇਆ ਤੂੰ ਤਿਆਗ ਮੱਲ ਨਹੀਂ ਤੇਗ਼ ਬਹਾਦਰ ਹੈ ।
ਆਪ ਜੀ ਦਾ ਗ੍ਰਹਿਸਥੀ ਜੀਵਨ ਬੜਾ ਸਾਦਾ ਤੇ ਪਵਿੱਤਰ ਸੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਛੋਟੇ ਪੋਤਰੇ ਸ੍ਰੀ ਹਰਿ ਰਾਇ ਜੀ ਨੂੰ ਗੁਰਤਾ ਗੱਦੀ ਦੀ ਜਿੰਮੇਵਾਰੀ ਸੰਭਾਲਣ ਲਈ ਪੂਰੀ ਤਰਾਂ ਯੋਗ ਜਾਣਕੇ 3 ਮਾਰਚ 1644 ਈ ਨੂੰ ਸਤਵੀਂ ਪਾਤਸ਼ਾਹੀ ਥਾਂਵੇ ਗੁਰਤਾ ਗੱਦੀ ਦਾ ਵਾਰਸ ਬਣਾ ਦਿਤਾ।।
ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਆਪਣੇ ਮਾਤਾ ਜੀ ਤੇ ਆਪਣੀ ਸੁਪਤਨੀ ਨੂੰ ਨਾਲ ਲੈ ਕੇ ਆਪਣੇ ਨਾਨਕੇ ਪਿੰਡ ਬਕਾਲੇ ਆ ਗਏ ਸਨ ।
ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਗੁਰਿਆਈ ਦੇ ਉਪਰੋਕਤ ਸਮੇਂ ਦੌਰਾਨ ਹਿੰਦ ਦੇਸ਼ ਵਿੱਚ ਦੋ ਬਾਦਸ਼ਾਹ ਹੋਏ ਸਨ ,ਸ਼ਾਹਜਹਾਨ ਹਿੰਦ ਦਾ ਬਾਦਸ਼ਾਹ ਰਿਹਾ ਜਦਕਿ 1658 ਤੋਂ ਬਾਅਦ ਔਰੰਗਜ਼ੇਬ ਦਾ ਅਹਿਦ
ਸ਼ੁਰੂ ਹੋ ਗਿਆ ਸੀ।
ਸ੍ਰੀ (ਗੁਰੂ )ਤੇਗ ਬਹਾਦਰ ਸਾਹਿਬ ਜੀ ਨੇ ਇਹ ਸਮਾਂ ਆਪਣੇ ਗੁਰੂ ਪਿਤਾ ਹੁਕਮ ਮੁਤਾਬਕ ਆਪਣੇ ਨਾਨਕੇ ਬਕਾਲੇ ਤੋਂ ਆਰੰਭ ਕੀਤਾ ਸੀ। ਆਪ ਜੀ ਆਪਣੀ ਮਾਤਾ ਨਾਨਕੀ ਅਤੇ ਧਰਮ ਪਤਨੀ ਗੁਜਰੀ ਜੀ ਨਾਲ ਆਪਣੇ ਨਾਨਕੇ ਘਰ ਰਹੇ ।ਇੱਥੇ ਇੱਕ ਸਿੱਖ ਭਾਈ ਮਹਿਰਾ ਸੀ ਜੋ ਬੜਾ ਧਨੀ ਅਤੇ ਆਪ ਜੀ ਦੇ ਮਹਾਨ ਗੁਣਾਂ ਨੂੰ ਦੇਖ ਕੇ ਆਪ ਜੀ ਦੀ ਸੇਵਾ ਤੇ ਸੰਗਤ ਕਰਨ ਲਈ ਆਉਦਾ ਸੀ।
ਰਵਾਇਤੀ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂ ਤੇਗ਼ ਬਹਾਦਰ ਜੀ ਬਾਰੇ ਇਹ ਪੜ੍ਹਨ ਤੇ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਵੀਹ ਇੱਕੀ ਸਾਲ ਦਾ ਸਮਾਂ (1644 ਤੋਂ 1664)ਤੱਕ ਬਕਾਲੇ ਵਿਖੇ ਹੀ ਤਪੱਸਿਆ ਕਰਕੇ ਗੁਜ਼ਾਰਿਆ , ਜੋ ਠੀਕ ਨਹੀ ਜਾਪਦਾ।
ਗੁਰੂ ਦੀਆਂ ਸਾਖੀਆਂ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਆਪ ਜੀ ਨੇ ਇਨ੍ਹਾਂ ਸਮੇਂ ਦੌਰਾਨ ਕੀਰਤਪੁਰ ਸਾਹਿਬ ,ਮਾਲਵਾ ,ਹਰਿਆਣਾ, ਉੱਤਰ ਪ੍ਰਦੇਸ਼ ,ਬਿਹਾਰ ਆਦਿ ਪੂਰਬੀ ਪ੍ਰਦੇਸ਼ਾਂ ਦੇ ਨਗਰਾਂ ਚ ਸਿੱਖੀ ਦਾ ਪ੍ਰਚਾਰ ਆਪਣੀ ਮਾਤਾ ਜੀ ,ਧਰਮ ਪਤਨੀ,ਅਤੇ ਰਿਸ਼ਤੇ ਵਿਚ ਲਗਦੇ ਆਪਣੇ ਸਾਲੇ ਕਿਰਪਾਲ ਚੰਦ ਤੇ ਹੋਰ ਸਿਖਾਂ ਨਾਲ ਕਰਦੇ ਰਹੇ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਧਰਮ ਫਿਲਾਸਫੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਗੁਰਿਆਈ ਦੌਰਾਨ ਉਚਾਰੀ ਬਾਣੀ ਤਪੱਸਿਆ ਵਾਲੇ ਸਿਧਾਂਤ ਜਾਂ ਹਿੰਦੂ ਸਿਧਾਂਤ ਦੀ ਵਿਰੋਧਤਾ ਕਰਦੀ ਹੈ। ਸਿੱਖ ਮੱਤ ਇੱਕ ਸਮਾਜਿਕ ਅਤੇ ਭਾਈਚਾਰਕ ਮੱਤ ਹੈ ।ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ :-
ਮਨ ਰੇ ਗਹਿਓ ਨ ਗੁਰ ਉਪਦੇਸੁ ॥
ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥
( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 633)
ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ॥
( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 684)
ਪਾਪੀ ਹੀਐ ਮੈ ਕਾਮੁ ਬਸਾਇ ॥
ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥
ਜੋਗੀ ਜੰਗਮ ਅਰੁ ਸੰਨਿਆਸ ॥
ਸਭ ਹੀ ਪਰਿ ਡਾਰੀ ਇਹ ਫਾਸ ॥੧॥
( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1186)
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ ਰਾਹੀ ਸਪੱਸ਼ਟ ਦੱਸਿਆ ਕਿ ਮਨ ਨੂੰ ਇਨ੍ਹਾਂ ਬਨਾਵਟੀ ਸਾਧਨਾਂ ਰਾਹੀਂ ਕਾਬੂ ਨਹੀਂ ਕੀਤਾ ਜਾ ਸਕਦਾ ।ਗੁਰੂ ਸਾਹਿਬ ਬਾਣੀ ਅੰਦਰ ਦੱਸਦੇ ਹਨ :-
ਸਾਧੋ ਇਹੁ ਮਨੁ ਗਹਿਓ ਨ ਜਾਈ ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 219)
( ਚਲਦਾ )

...
...



Related Posts

Leave a Reply

Your email address will not be published. Required fields are marked *

One Comment on “ਗੁਰੂ ਤੇਗ ਬਹਾਦੁਰ ਸਾਹਿਬ ਜੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)