More Gurudwara Wiki  Posts
ਦਮਦਮੀ ਟਕਸਾਲ ਬਾਰੇ ਕੁਝ ਜਾਣਕਾਰੀ


ਕੁਝ ਜਾਣਕਾਰੀ ਦਮਦਮੀ ਟਕਸਾਲ ਬਾਰੇ ਇਹ ਟਕਸਾਲ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋ ਸੁਰੂ ਹੋਈ ਇਸ ਲਈ ਦਮਦਮੀ ਟਕਸਾਲ ਦੇ ਨਾਮ ਨਾਲ ਮਸਹੂਰ ਹੋਈ ਸੀ ।
ਦਮਦਮੀ ਟਕਸਾਲ ਦੀ ਸੰਪ੍ਰਦਾਈ ਪ੍ਰਣਾਲੀ ਇਸ ਪ੍ਰਕਾਰ ਹੈ- ਦਮਦਮੀ ਟਕਸਾਲ ਦੇ ਬਾਨੀ 1) ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ 2)ਬਾਬਾ ਦੀਪ ਸਿੰਘ ਜੀ ਸ਼ਹੀਦ 3) ਬਾਬਾ ਗੁਰਬਖਸ਼ ਸਿੰਘ ਜੀ 4) ਸ਼ਹੀਦ ਭਾਈ ਸੂਰਤ ਸਿੰਘ ਜੀ 5) ਭਾਈ ਗੁਰਦਾਸ ਸਿੰਘ ਜੀ 6) ਭਾਈ ਸੰਤ ਸਿੰਘ ਜੀ 7) ਭਾਈ ਦਇਆ ਸਿੰਘ ਜੀ 😎 ਸੰਤ ਭਗਵਾਨ ਸਿੰਘ ਜੀ 9) ਸੰਤ ਹਰਨਾਮ ਸਿੰਘ ਜੀ 10) ਸੰਤ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ 11) ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ 12) ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ 13) ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ 14) ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 15) ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ।ਦਮਦਮੀ ਟਕਸਾਲ ਦੇ 11ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੋਏ।ਜਿੰਨਾਂ ਦਾ ਜਨਮ ਭਿੰਡਰਾਂ ਕਲਾਂ ਵਿੱਚ ਹੋਣ ਕਰਕੇ ਦਮਦਮੀ ਟਕਸਾਲ ਦਾ ਨਾਮ ਭਿੰਡਰਾਂ ਵਾਲਾ ਜਥਾ ਪ੍ਰਸਿੱਧ ਹੋਇਆ।ਆਪ ਜੀ ਤੋ ਉਪਰੰਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਹੋਏ। ਆਪ ਜੀ ਨੇ ਪੰਜ ਪਿਆਰਿਆ ਵਿੱਚ ਸ਼ਾਮਲ ਹੋ ਕੇ ਅਨੇਕਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ।ਹਜ਼ਾਰਾਂ ਗ੍ਰੰਥੀ ਅਤੇ ਸੈਂਕੜੇ ਗਿਆਨੀ ਬਣਾਏ। ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲੇ , ਸੰਤ ਗਿਆਨੀ ( 1903-1969 ) : ਧਾਰਮਿਕ ਵਿਅਕਤੀ ਅਤੇ ਧਰਮ ਗ੍ਰੰਥਾਂ ਦੇ ਪ੍ਰਚਾਰਕ ਅਤੇ ਵਿਆਖਿਆਕਾਰ ਸਨ । ਇਹਨਾਂ ਦਾ ਜਨਮ 12 ਫ਼ਰਵਰੀ 1903 ਨੂੰ ਹੋਇਆ ਸੀ । ਇਹਨਾਂ ਦੇ ਪਿਤਾ ਦਾ ਨਾਂ ਰੂੜ ਸਿੰਘ ਸੀ ਅਤੇ ਉਹ ਅਖਾੜਾ ਪਿੰਡ ਦੇ ਸਨ , ਜੋ ਪੰਜਾਬ ਵਿਚ ਲੁਧਿਆਣਾ ਜ਼ਿਲੇ ਦੇ ਜਗਰਾਓਂ ਤੋਂ 6 ਕਿਲੋਮੀਟਰ ਦੱਖਣ ਵੱਲ ਸਥਿਤ ਹੈ । ਇਹਨਾਂ ਨੇ ਗੁਰਮੁਖੀ ਲਿਖਣਾ – ਪੜ੍ਹਨਾ ਪਿੰਡ ਦੇ ਗੁਰਦੁਆਰੇ ਵਿਚੋਂ ਸਿੱਖਿਆ ਅਤੇ ਖੇਤੀ ਵਿਚ ਆਪਣੇ ਪਿਤਾ ਦੀ ਸਹਾਇਤਾ ਕਰਦੇ ਰਹੇ । 18 ਸਾਲ ਦੀ ਉਮਰ ਵਿਚ ਇਹਨਾਂ ਦਾ ਵਿਆਹ ਹੋ ਗਿਆ ਅਤੇ ਇਹਨਾਂ ਦੇ ਦੋ ਪੁੱਤਰ ਪੈਦਾ ਹੋਏ ਪਰੰਤੂ ਇਹਨਾਂ ਦੀ ਸਿੱਖੀ ਵਿਚ ਸ਼ਰਧਾ ਨੇ ਇਹਨਾਂ ਨੂੰ ‘ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ‘ ਵੱਲ ਜਾਣ ਲਈ ਪ੍ਰੇਰਿਤ ਕੀਤਾ । ਇਹ ਧਰਮ ਪ੍ਰਚਾਰ ਕੇਂਦਰ , ਸੰਤ ਸੁੰਦਰ ਸਿੰਘ ਨੇ ਮੋਗੇ ਦੇ ਉੱਤਰ ਵੱਲ ਪਿੰਡ ਭਿੰਡਰ ਕਲਾਂ ਵਿਖੇ ਸਥਾਪਿਤ ਕੀਤਾ ਸੀ । ਨੀਯਤ ਸਮੇਂ ਵਿਚ , ਇਹ ਸੰਤ ਸੁੰਦਰ ਸਿੰਘ ਦੇ ਉੱਤਮ ਸ਼ਾਗਿਰਦਾਂ ਵਿਚੋਂ ਜਾਣੇ ਜਾਣ ਲੱਗੇ । ਸਿੱਖ ਧਾਰਾ ਦੀ ਚੰਗੀ ਸਮਝ ਰੱਖਣ ਵਾਲੇ ਅਤੇ ਪਵਿੱਤਰ ਗ੍ਰੰਥਾਂ ਉੱਪਰ ਚੰਗੇ ਪ੍ਰਵਚਨ ਕਰਨ ਦੀ ਮੁਹਾਰਤ ਕਾਰਨ ਇਹਨਾਂ ਨੂੰ 15 ਫ਼ਰਵਰੀ 1930 ਨੂੰ ਸੰਤ ਸੁੰਦਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸੰਗਤਾਂ ਦੁਆਰਾ ਭਿੰਡਰ ਕਲਾਂ ਦੇ ਧਰਮ ਪ੍ਰਚਾਰ ਕੇਂਦਰ ਦਾ ਮੁਖੀ ਥਾਪਿਆ ਗਿਆ । ਇਹ ਹੀ ਕਾਰਨ ਸੀ ਕਿ ਇਹ ਹਰਮਨ ਪਿਆਰੇ ਰੂਪ ਵਿਚ ਭਿੰਡਰਾਂਵਾਲੇ ਸੰਤ ਵਜੋਂ ਜਾਣੇ ਜਾਣ ਲੱਗੇ , ਜਦੋਂ ਕਿ ਇਹ ਜਾਤੀ ਰੂਪ ਵਿਚ ਆਪਣੇ ਆਪ ਨੂੰ ਭਾਈ , ਖ਼ਾਲਸਾ ਜਾਂ ਜ਼ਿਆਦਾ ਤੋਂ ਜ਼ਿਆਦਾ ਗਿਆਨੀ ਕਹਾਉਣਾ , ਸੰਤ ਤੋਂ ਜ਼ਿਆਦਾ ਬਿਹਤਰ ਸਮਝਦੇ ਸਨ । ਇਹਨਾਂ ਨੇ ਨਿਰੰਤਰ ਯਾਤਰਾਵਾਂ ਦੁਆਰਾ ਆਪਣੇ ਪੂਰਵਜ ਦਾ ਅਰੰਭਿਆ ਧਰਮ ਪ੍ਰਚਾਰ ਦਾ ਕਾਰਜ ਜਾਰੀ ਰੱਖਿਆ । ਪਟਿਆਲਾ ਜ਼ਿਲੇ ਦੇ ਨਾਭਾ ਨਗਰ ਫ਼ਿਰੋਜ਼ਪੁਰ ਜ਼ਿਲੇ ਦੇ ਮਨਾਵਾਂ ਅਤੇ ਅੰਬਾਲਾ ਜ਼ਿਲੇ ਦੇ ਪੰਜੋਖੜਾ ਸਾਹਿਬ ਵਿਚ ਗੁਰਦੁਆਰਿਆਂ ਅਤੇ ਸਰੋਵਰਾਂ ਦੀ ਉਸਾਰੀ ਅਤੇ ਮੁਰੰਮਤ ਤੋਂ ਇਲਾਵਾ ਇਹਨਾਂ ਨੇ 13 ਸੌ 13 ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਵਾਏ ਅਤੇ ਲਗਾਤਾਰ 26 ਵਾਰ ਲੜੀਵਾਰ ਰੂਪ ਵਿਚ ਸਮੁੱਚੇ ਧਰਮ ਗ੍ਰੰਥ ‘ ਤੇ ਪ੍ਰਵਚਨ ਕੀਤੇ ਅਤੇ ਸਾਰੇ ਦੇਸ ਵਿਚ ਕਈ ਹਜ਼ਾਰਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ । ਇਸ ਨਿਰੰਤਰ ਲੜੀ ਦਾ 27 ਵਾਂ ਪ੍ਰਵਚਨ ਜਾਰੀ ਸੀ ਜਦੋਂ 28 ਜੂਨ 1969 ਨੂੰ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਮਹਿਤਾ ਵਿਚ ਸੰਤ ਗੁਰਬਚਨ ਸਿੰਘ ਨੇ ਆਪਣੇ ਅੰਤਿਮ ਸਵਾਸ ਪੂਰੇ ਕੀਤੇ । ਇਹਨਾਂ ਦੀ ਦੇਹ ਦਾ ਸਸਕਾਰ ਅਗਲੇ ਦਿਨ ਕੀਰਤਪੁਰ ਸਾਹਿਬ ਵਿਚ ‘ ਗੁਰਦੁਆਰਾ ਪਤਾਲ ਪੁਰੀ` ਦੇ ਬਾਹਰ ਕੀਤਾ ਗਿਆ । ਇਹਨਾਂ ਦੇ ਉੱਤਰਾਧਿਕਾਰੀ...

, ਭਾਈ ਕਰਤਾਰ ਸਿੰਘ ਖ਼ਾਲਸਾ ਨੇ ਇਹਨਾਂ ਦੀ ਯਾਦ ਵਿਚ ‘ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ‘ ਦੀ ਮਹਿਤਾ ਵਿਖੇ ਉਸਾਰੀ ਕਰਵਾਈ ਜੋ ਭਿੰਡਰਾਂਵਾਲਾ ਜਥੇ ਦਾ ਮੁੱਖ ਦਫ਼ਤਰ ਬਣ ਗਿਆ । 28 ਜੂਨ ਨੂੰ ਹਰ ਸਾਲ ਸੰਤ ਗੁਰਬਚਨ ਸਿੰਘ ਜੀ ਦੀ ਬਰਸੀ ਧਾਰਮਿਕ ਮੇਲੇ ਦੇ ਤੌਰ ‘ ਤੇ ਉੱਥੇ ਮਨਾਈ ਜਾਂਦੀ ਹੈ । ਸੰਤ ਗੁਰਬਚਨ ਸਿੰਘ ਖ਼ਾਲਸਾ ਜੀ ਨੇ ਦੋ ਪੁਸਤਕਾਂ ਲਿਖੀਆਂ । ਸ੍ਰੀ ਗੁਰਮੁਖ ਪ੍ਰਕਾਸ਼ ਗ੍ਰੰਥ ਕਵਿਤਾ ਵਿਚ ਹੈ । ਇਸ ਵਿਚ ਸੰਤ ਸੁੰਦਰ ਸਿੰਘ ਭਿੰਡਰਾਂਵਾਲੇ ਜੀ ਦੇ ਜੀਵਨ ਬਿਰਤਾਂਤ ਦੇ ਨਾਲ ਵਿਸਤਾਰ ਵਿਚ ਸਿੱਖ ਰਹਿਤ ਮਰਯਾਦਾ ਬਾਰੇ ਦੱਸਿਆ ਗਿਆ ਹੈ , ਜਦ ਕਿ ਗੁਰਬਾਈ ਪਾਠ ਦਰਸ਼ਨ ਵਿਚ ਗੁਰੂਆਂ ਅਤੇ ਕੁਝ ਸਿੱਖ ਮਹਾਂਪੁਰਸ਼ਾਂ ਦੇ ਜੀਵਨ ਵੇਰਵੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿਚੋਂ ਕੁਝ ਬਾਣੀਆਂ ਦੀ ਵਿਆਖਿਆ ਨੂੰ ਸੰਮਿਲਿਤ ਕੀਤਾ ਗਿਆ ਹੈ ।
ਮਹਾਂਪੁਰਖ ਮਹਿਤੇ ਵਿੱਖੇ ,14 ਹਾੜ ਦਿਨ ਵੀਰਵਾਰ ਜੂਨ 1969 ਈ: ਨੂੰ ਅੰਮ੍ਰਿਤ ਵੇਲੇ 2 ਵਜ ਕੇ 10 ਮਿੰਟ ਤੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਸੱਚਖੰਡ ਜਾ ਬਿਰਾਜੇ,ਆਪ ਜੀ ਨੇ ਇੱਥੇ ਭੋਰਾ ਸਾਹਿਬ ਵਾਲੇ ਅਸਥਾਨ ਤੇ ਸੱਚਖੰਡ ਗਮਨ ਕੀਤਾ।ਆਪ ਜੀ ਦੇ ਇਸ ਸੱਚਖੰਡ ਗਮਨ ਵਾਲੇ ਅਸਥਾਨ ਤੇ ਆਪ ਜੀ ਦੀ ਯਾਦ ਵਿੱਚ ਗੁ: ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਦੇ 13 ਵੇਂ ਮੁਖੀਂ ਸ੍ਰੀਮਾਨ ਸੰਤ ਗਿਆਨੀ ਕਰਤਾਰ ਜੀ ਖਾਲਸਾ ਨੇ ਬਣਾਇਆ। ਕੀਰਤਨ ਵਿਦਿਆਲਾ ਕਾਇਮ ਕੀਤਾ।ਅਨੇਕਾਂ ਗਿਆਨੀ,ਰਾਗੀ ਅਤੇ ਗ੍ਰੰਥੀ ਬਣਾਏ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਗੁਰਬਾਣੀ ਪੜਾਉਣ ਦੀ ਮਹਾਨ ਸੇਵਾ ਕੀਤੀ । ਆਪ ਜੀ ਦਾ ਜਨਮ ਅੱਸੂ ਸੁਦੀ ਪੰਚਮੀ ਸੰਮਤ ਬਿਕ੍ਰਮੀ 1989 ਮੁਤਾਬਿਕ 9 ਅਕਤੂਬਰ 1932 ਈ: ਦਿਨ ਵੀਰਵਾਰ ਨੂੰ ਪਿੰਡ ਪੁਰਾਣੇ ਭੁਰੇ ਤਹਿਸੀਲ ਪੱਟੀ (ਕਸੂਰ) ਜਿਲ੍ਹਾ ਅੰਮ੍ਰਿਤਸਰ (ਲਾਹੌਰ) ਵਿਖੇ ਪਿਤਾ ਜਥੇ: ਬਾਬਾ ਝੰਡਾ ਸਿੰਘ ਜੀ ਦੇ ਘਰ ਮਾਤਾ ਲਾਭ ਕੌਰ ਜੀ ਦੀ ਕੁੱਖੋਂ ਹੋਇਆ। ਦਸਮ ਪਾਤਸ਼ਾਹ ਜੀ ਦੇ 300 ਸਾਲਾ ਅਵਤਾਰ ਪੁਰਬ ਸਮੇਂ 18 ਜਨਵਰੀ 1967 ਈ: ਦਿਨ ਬੁੱਧਵਾਰ ਨੂੰ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਵਿਖੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਆਪਚੇ ਹੱਥੀਂ ਟਕਸਾਲ ਦੀ ਸੇਵਾ, ਸਿਰਪਾਉ ਦਿੱਤਾ।
ਆਪ ਜੀ 16 ਅਗਸਤ ਦਿਨ ਮੰਗਲਵਾਰ ਸੰਨ 1977 ਈ: ਨੂੰ ਸੱਚਖੰਡ ਪਿਆਨਾ ਕਰ ਗਏ। ਆਪ ਜੀ ਦੀ ਯਾਦ ਵਿੱਚ ਛੋਟਾ ਸ੍ਰੀ ਨਿਸ਼ਾਨ ਸਾਹਿਬ ਝੁੱਲ ਰਿਹਾ ਹੈ।ਬਾਅਦ ਵਿੱਚ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਜੋ ਕੌਮ ਦੀ ਸੇਵਾ ਕੀਤੀ ਸੰਗਤਾਂ ਭਲੀ ਭਾਂਤ ਜਾਣਦੀਆਂ ਹੀ ਹਨ। ਆਪ ਜੀ ਦਾ ਜਨਮ 2 ਜੂਨ ਸੰਨ 1947 ਈ: ਦਿਨ ਸੋਮਵਾਰ ਨੂੰ ਪਿੰਡ ਰੋਡੇ ਜਿਲ੍ਹਾ ਫਰੀਦਕੋਟ ਵਿਖੇ ਪਿਤਾ ਜਥੇ: ਬਾਬਾ ਜੋਗਿੰਦਰ ਸਿੰਘ ਅਤੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ।ਅਖੀਰ ਆਪ ਜੀ ਗੁਰਧਾਮਾਂ ਦਾ ਅਦਬ ਕਾਇਮ ਰੱਖਣ ਵਾਸਤੇ ਸਿੱਖ ਕੌਮ ਦੇ ਹੱਕਾਂ ਦੀ ਪ੍ਰਾਪਤੀ ਅਤੇ ਖਾਲਸਾ ਪੰਥ ਦੀਆਂ ਚੜਦੀਆਂ ਕਲਾ ਵਾਸਤੇ ਸ਼੍ਰੀ ਅਕਾਲ ਸਾਹਿਬ ਦੇ ਸਨਮੁਖ ਜਾਲਮਾਂ ਨਾਲ ਨਾਲ ਜੂਝਦਿਆ ਹੋਇਆ 6 ਜੂਨ ਸੰਨ 1984 ਈ: ਦਿਨ ਬੁੱਧਵਾਰ ਨੂੰ ਸਵੇਰੇ 8 ਵਜੇ ਕੇ 45 ਮਿੰਟ ਤੇ ਸ਼ਹੀਦੀ ਪਾ ਗਏ। ਆਪ ਜੀ ਦੇ ਨਾਲ ਭਾਈ ਠ੍ਹਾਰਾ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਜਰਨਲ ਸੁਬੇਗ ਸਿੰਘ ਜੀ ਅਦਿਕ ਹੋਰ ਵੀ ਅਨੇਕ ਸਿੰਘ ਸ਼ਹਾਦਤ ਦਾ ਜਾਮ ਪੀ ਗਏ।ਉਪਰੰਤ ਖਾਲਸਾ ਪੰਥ ਵੱਲੋਂ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਨੂੰ ਦਮਦਮੀ ਟਕਸਾਲ ਦੀ ਸੇਵਾ ਸੌਂਪੀ ਗਈ ਜੋ ਆਪ ਜੀ ਨੇ ਜੀਵਨ ਭਰ ਬਾਖੂਬੀ ਨਿਭਾਈ। ਆਪ ਜੀ ਦਾ ਜਨਮ 1915 ਈ: ਨਗਰ ਈਚੋ ਗਿੱਲ ਜਿਲ੍ਹਾ ਲਾਹੌਰ (ਅੱਜਕਲ ਪਾਕਿਸਤਾਨ) ਵਿੱਖੇ ਹੋਇਆ।ਆਪ ਜੀ ਦੇ ਪਿਤਾ ਬਾਬਾ ਬਹਾਦਰ ਸਿੰਘ ਜੀ ਤੇ ਮਾਤਾ ਪ੍ਰੇਮ ਕੌਰ ਜੀ ਸਨ। ਬਾਬਾ ਜੀ 1945 ਈ: ਨੂੰ ਜਥੇ: ਵਿੱਚ ਆਏ। ਸੇਵਾ ਸਿਮਰਨ ਤੇ ਗੁਰਸਿੱਖੀ ਪ੍ਰਚਾਰ ਕਰਦਿਆ ਅਖੀਰ 24 ਦਸੰਬਰ ਦਿਨ ਸ਼ੁੱਕਰਵਾਰ ਨੂੰ ਸੰਨ 2004 ਈ: ਮੁਤਾਬਿਕ 10 ਪੋਹ ਨੂੰ ਸੱਚਖੰਡ ਜਾ ਬਿਰਾਜੇ ।
ਜੋਰਾਵਰ ਸਿੰਘ ਤਰਸਿੱਕਾ ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)