More Gurudwara Wiki  Posts
ਭਾਈ ਜੈਤੇ ਦਾ ਪਹਿਲਾ ਪੜਾਅ – ਤਰਵਾੜੀ


ਭਾਈ ਜੈਤੇ ਦਾ ਪਹਿਲਾ ਪੜਾਅ ਤਰਵਾੜੀ
ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਨੇ ਹਨੇਰੀ ਤੂਫਾਨ ਸਮੇ ਮੌਕਾ ਦੇਖ ਕੇ ਸਤਿਗੁਰੂ ਜੀ ਦਾ ਪਾਵਨ ਸੀਸ ਚਾਂਦਨੀ ਚੌਕ ਤੋਂ ਚੁੱਕ ਕੇ ਆਪਣੇ ਘਰ ਕੂਚਾ ਦਿਲਵਾਲੀ ਲੈ ਆਏ, ਜੋ ਚਾਂਦਨੀ ਚੌਕ ਤੋਂ ਥੋੜ੍ਹੀ ਦੂਰ ਸੀ। ਉੱਥੇ ਜਾ ਕੇ ਪਾਵਨ ਸੀਸ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ , ਫਿਰ ਸਾਫ ਕੱਪੜਿਆਂ ਚ ਸਤਿਕਾਰ ਨਾਲ ਲਪੇਟ ਕੇ ਪਹਿਲਾਂ ਕੀਤੀ ਹੋਈ ਤਿਆਰੀ ਅਨੁਸਾਰ ਅਰਦਾਸ ਕਰਕੇ ਗੁਰੂ ਗੁਰੂ ਕਰਦੇ ਘੋੜੇ ਤੇ ਚੜ੍ਹ ਕੇ ਅਨੰਦਪੁਰ ਸਾਹਿਬ ਨੂੰ ਚੱਲ ਪਏ। ਸਫ਼ਰ ਰਾਤ ਸਮੇਂ ਸ਼ੁਰੂ ਕੀਤਾ । ਭਾਈ ਜੀ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਸ਼ਹਿਰ ਤੋਂ ਦੂਰ ਨਿਕਲ ਜਾਣਾ ਚਾਹੁੰਦੇ ਸੀ। ਅੱਗੇ ਚੱਲ ਕੇ ਜੈਤਾ ਜੀ ਨੂੰ ਉਨ੍ਹਾਂ ਦੇ 3 ਹੋਰ ਸਾਥੀ ਭਾਈ ਨਾਨੂੰ , ਭਾਈ ਆਗਿਆ, ਭਾਈ ਉਦਾ ਜੀ (ਉਦਾ ਜੀ ਪੰਜਾਬ ਤੋ ਸਤਿਗੁਰੂ ਜੀ ਦੇ ਨਾਲ ਹੀ ਚੱਲੇ ਸੀ ) ਰਾਹ ਚ ਮਿਲੇ। ਹੈ ਏਵੀ ਤਿੰਨੇ ਦਿੱਲੀ ਸੀ। ਪਰ ਇਕੱਲੇ ਇਕੱਲੇ ਇਸ ਵਾਸਤੇ ਤੁਰੇ , ਤਾਂਕੇ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਚਾਰ ਬੰਦੇ ਘੋੜਿਆਂ ਤੇ ਏਸ ਵੇਲੇ ਕਿੱਥੇ ਜਾ ਰਹੇ ਨੇ।
ਸਾਰਾ ਸਫ਼ਰ ਜਰਨੈਲੀ ਸੜਕ ਦੇ ਨਾਲ ਨਾਲ ਕੱਚੇ ਰਾਹ ਖੇਤਾਂ ਝਾੜਾਂ ਤੇ ਪਿੰਡਾਂ ਦੇ ਵਿੱਚੋਂ ਦੀ ਕੀਤਾ। ਸਫ਼ਰ ਬੜੀ ਰਫ਼ਤਾਰ ਨਾਲ ਕੀਤਾ ਸੀ। ਪਹਿਲਾ ਪੜਾਅ ਸੋਨੀਪਤ ਪਾਨੀਪਤ ਲੰਘ ਕੇ ਕਰਨਾਲ ਦੇ ਨੇਡ਼ੇ ਤਰਵਾਡ਼ੀ ਕੀਤਾ . ਨੈੱਟ ਤੋਂ ਦੇਖਿਆ ਚਾਂਦਨੀ ਚੌਕ ਤੋ ਤਰਵਾੜੀ 154 K.M ਦਾ ਸਫ਼ਰ ਬਣਦਾ ਹੈ।
ਤਰਵਾੜੀ ਇੱਕ ਬਹੁਤ ਪੁਰਾਣਾ ਸ਼ਹਿਰ ਹੈ ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੀ ਦੋ ਵਾਰ ਏਥੇ ਜੰਗ ਹੋਈ ਸੀ ਇੱਥੇ ਪੁਰਾਣਾ ਕਿਲ੍ਹਾ ਵੀ ਆ ਮੁਗ਼ਲ ਰਾਜ ਸਮੇ ਇੱਥੇ ਕੁਝ ਧੋਬੀਆਂ ਦੇ ਘਰ ਸੀ ਜੋ ਸਰਕਾਰੀ ਅਹਿਲਕਾਰਾਂ ਦੇ ਕੱਪੜੇ ਧੋ ਕੇ ਆਪਣਾ ਗੁਜ਼ਾਰਾ ਕਰਦੇ ਸੀ ਇਨ੍ਹਾਂ ਧੋਬੀਆਂ ਚ ਇੱਕ ਗਰੀਬ ਸਿੱਖ ਭਾਈ ਦੇਵਾ ਰਾਮ ਪਰਿਵਾਰ ਸਮੇਤ ਰਹਿੰਦਾ ਸੀ ਸਤਿਗੁਰਾਂ ਦਾ ਬੜਾ ਪਿਆਰ ਵਾਲਾ ਸਿੱਖ ਸੀ ਭਾਈ ਜੈਤਾ ਜੀ ਇਸ ਨੂੰ ਜਾਣਦੇ ਸੀ ...

ਜਦੋ ਜੈਤਾ ਜੀ ਦੇਵਾ ਜੀ ਨੂੰ ਮਿਲੇ ਸ਼ਹੀਦੀ ਸਾਕੇ ਬਾਰੇ ਦਸਿਆ ਨਾਲ ਕਿਹਾ ਮੈਂ ਸਤਿਗੁਰਾਂ ਦਾ ਪਾਵਨ ਸੀਸ ਲੈ ਕੇ ਅਨੰਦਪੁਰ ਜਾ ਰਿਹਾ ਕੁਝ ਸਮਾਂ ਰੁਕਣਾ ਹੈ ਸੁਣਕੇ ਭਾਈ ਦੇਵਾਰਾਮ ਦੀ ਧਾਹ ਨਿਕਲ ਗਈ ਕਿਆ ਜੈਤਾ ਜੀ ਤੁਸੀ ਧੰਨ ਹੋ ਪਾਵਨ ਸੀਸ ਨੂੰ ਨਮਸਕਾਰ ਕੀਤੀ ਆਪਣੇ ਘਰ ਲੈ ਗਏ ਸਾਰੇ ਪਰਿਵਾਰ ਨੇ ਸੇਵਾ ਕੀਤੀ ਭਾਈ ਜੈਤਾ ਜੀ ਭਾਈ ਦੇਵਾ ਜੀ ਸੀਸ ਕੋਲ ਬੈਠ ਕੇ ਬਾਣੀ ਪੜ੍ਹਦੇ ਰਹੇ
ਬਾਕੀ ਦੇ ਤਿੰਨੇ ਸਿੱਖ ਇਧਰ ਉਧਰ ਪਿੰਡ ਚ ਨਿਗਰਾਨੀ ਰੱਖਦੇ ਰਹੇ ਧੰਨ ਹੈ ਦੇਵਾ ਜੀ ਜਿਸ ਨੇ ਅੌਰੰਗੇ ਵਰਗੇ ਜਾਲਮ ਦੀ ਕਰੋਪੀ ਦਾ ਰਤਾ ਭੈ ਨਾ ਮੰਨਿਆ ਤੇ ਰਾਤ ਭਰ ਸੀਸ ਦੀ ਸੇਵਾ ਕੀਤੀ ਪੋਹ ਫੁੱਟਣ ਤੋਂ ਪਹਿਲਾਂ ਭਾਈ ਜੈਤਾ ਜੀ ਅੱਗੇ ਚੱਲ ਪਏ….
ਇਸ ਸਥਾਨ ਦੀ ਪਹਿਲੀ ਵਾਰ ਨਿਸ਼ਾਨ-ਦੇਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਜਦੋਂ ਬੰਦਾ ਸਿੰਘ ਨੇ ਏ ਇਲਾਕਾ ਫ਼ਤਹਿ ਕੀਤਾ ਤਾਂ ਕਈ ਸਿੰਘ ਸ਼ਹੀਦ ਹੋਏ ਉਹ ਸ਼ਹੀਦ ਸਿੰਘਾਂ ਦਾ ਸਸਕਾਰ ਵੀ ਉਥੇ ਨੇੜੇ ਹੀ ਕੀਤਾ ਜਿੱਥੇ ਸਤਿਗੁਰਾਂ ਦਾ ਸੀਸ ਟਿਕਾਇਆ ਸੀ ਇੱਥੇ ਪਹਿਲਾਂ ਛੋਟਾ ਮੰਜੀ ਸਾਹਿਬ ਸੀ
ਹੁਣ ਵੱਡੀ ਇਮਾਰਤ ਬਣ ਗਈ ਹੈ ਜਿੱਥੇ ਸੀਸ ਟਿਕਾਇਆ ਉਥੇ ਭੋਰਾ ਹੈ( ਨੀਵੀਂ ਜਗ੍ਹਾ ਹੈ ) ਜਿੱਥੇ ਭਾਈ ਜੈਤਾ ਜੀ ਭਾਈ ਦੇਵਾ ਰਾਮ ਨੂੰ ਮਿਲੇ ਉਥੇ ਪੁਰਾਣਾ ਛੱਪੜ ਸੀ ਹੁਣ ਪੱਕਾ ਸਰੋਵਰ ਬਣ ਗਿਆ ਹੈ
ਇਸ ਅਸਥਾਨ ਦਾ ਨਾਮ ਹੈ
“ਗੁ: ਸੀਸ ਗੰਜ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਤਰਵਾੜੀ” ਹੈ ਇੱਥੇ ਭਾਈ ਜੈਤਾ ਜੀ ਨੇ ਪਹਿਲਾ ਪੜਾਅ ਕੀਤਾ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਬੜੇ ਪਿਆਰ ਸ਼ਰਧਾ ਨਾਲ ਸੰਗਤ ਮਨਉਦੀ ਹੈ
ਭਾਈ ਜੈਤਾ ਜੀ ਦੇ ਅਗਲੇ ਪੜਾਅ ਬਾਰੇ
ਅਗਲੀ ਪੋਸਟ ਚ ….
……ਚਲਦਾ…..
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਮੁਖ ਰੱਖਦਿਆਂ
ਅੱਠਵੀੰ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)