More Gurudwara Wiki  Posts
ਜਦੋਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੋ ਕੇ ਰਿਹਾਅ ਕੀਤੇ ਸਨ ਸਾਰੇ ਕੈਦੀ ਤੇ ਬਣ ਗਿਆ ਦਿਆਲੂ ਤੇ ਨੇਕ ਰਾਜਾ


ਮੱਕੇ ਤੋਂ ਵਾਪਸ ਆਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੂੰ ਕਾਬੁਲ ਆ ਕੇ ਪਤਾ ਲੱਗਾ ਕਿ ਬਾਬਰ ਭਾਰਤ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਉਸ ਦੇ ਹਮਲੇ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਐਮਨਾਬਾਦ ਪਹੁੰਚ ਗਏ। ਫਿਰ ਉਹ ਭਾਈ ਲਾਲੋ ਦੇ ਕੋਲ ਗਏ ਜਿਸ ਨੂੰ ਉਨ੍ਹਾਂ ਆਪਣੇ ਪ੍ਰਚਾਰ ਲਈ ਥਾਪਿਆ ਸੀ। ਬਾਬਰ ਦੇ ਹਮਲੇ ਬਾਰੇ ਗੁਰੂ ਜੀ ਨੇ ਇਕ ਸ਼ਬਦ ਉਚਾਰਿਆ, “ਹੇ ਭਾਈ ਲਾਲੋ। ਮੈਨੂੰ ਜਿਹੋ ਜਿਹੀ ਪ੍ਰਭੂ ਵਲੋਂ ਬਾਣੀ ਰੂਪ ਵਿਚ ਪ੍ਰੇਰਣਾ ਆ ਰਹੀ ਹੈ। ਉਸੇ ਤਰ੍ਹਾਂ ਮੈਂ ਉਸ ਦੁਰਘਟਨਾ ਬਾਰੇ ਦੱਸ ਰਿਹਾ ਹਾਂ। ਬਾਬੁਲ ਤੋਂ ਫੌਜ ਜੋ ਮਾਨੋ ਪਾਪ ਜ਼ੁਲਮ ਵੀ ਜੰਙ ਹੈ, ਇੱਕਠੀ ਕਰਕੇ ਆ ਚੜ੍ਹਿਆ ਹੈ ਤੇ ਜ਼ੋਰ ਧੱਕੇ ਨਾਲ ਹਿੰਦ ਦੀ ਹਕੂਮਤ ਰੂਪ ਕੰਨਿਆ ਦਾ ਦਾਨ ਮੰਗ ਰਿਹਾ ਹੈ” ।
ਸਾਲ 1520 ਈ ਵਿਚ ਬਾਬਰ ਐਮਨਾਬਾਦ ਪਹੁੰਚ ਗਿਆ। ਸਥਾਨਕ ਸ਼ਾਸਕਾਂ ਨੇ ਬਾਬਰ ਦਾ ਸਾਹਮਣਾ ਕਰਨ ਲਈ ਕੋਈ ਫੌਜੀ ਤਿਆਰੀਆਂ ਨਹੀਂ ਕੀਤੀਆਂ ਪਰ ਉਨ੍ਹਾਂ ਨੂੰ ਕੁਝ ਮੁੱਲਾਂ (ਇਸਲਾਮਿਕ ਅਧਿਆਪਕਾਂ) ਬਾਬਰ ਨੇ ਬੜੀ ਆਸਾਨੀ ਨਾਲ ਸਥਾਨਕ ਸ਼ਾਸਕਾਂ ਨੂੰ ਹਰਾ ਦਿੱਤਾ। ਜੇਤੂ ਫੌਜ ਨੇ ਸ਼ਹਿਰ ਨੂੰ ਹਰ ਤਰ੍ਹਾਂ ਨਾਲ ਜਿਵੇਂ ਚਾਹਿਆ ਲੁੱਟਿਆ। ਉਥੇ ਕੋਈ ਵੀ ਉਨ੍ਹਾਂ ਨੂੰ ਰੋਕਣ ਵਾਲਾ ਨਹੀਂ ਸੀ। ਬਾਬਰ ਦੀ ਸੈਨਾ ਨੇ ਹਜ਼ਾਰਾਂ ਮਾਸੂਮਾਂ ਦਾ ਕਤਲ ਕਰ ਦਿੱਤਾ। ਆਦਮੀ, ਔਰਤਾਂ ਤੇ ਬੱਚੇ ਮਰਨ ਤੋਂ ਬਚ ਗਏ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਤੇ ਸੈਨਾ ਲਈ ਚੱਕੀਆਂ ਤੇ ਆਟਾ ਪੀਸਣ ਲਾ ਦਿੱਤਾ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੂੰ ਵੀ ਕੈਦੀ ਬਣਾ ਲਿਆ ਤੇ ਚੱਕੀ ਪੀਹਣ ਲਾ ਦਿੱਤਾ। ਜਦੋਂ ਗੁਰੂ ਨਾਨਕ ਦੇਵ ਜੀ ਕੈਦੀਆਂ...

ਦੇ ਕੈਂਪ ਵਿਚ ਦਾਖਲ ਹੋਏ ਤਾਂ ਕੈਦੀ ਦੁੱਖ ਨਾਲ ਕੁਰਲਾਅ ਰਹੇ ਸਨ। ਉਹ ਆਪਣੇ ਰਿਸ਼ਤੇਦਾਰਾਂ ਲਈ ਵਿਰਲਾਪ ਕਰ ਰਹੇ ਸਨ ਜੋ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤੇ ਗਏ। ਉਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਗਏ ਅਤੇ ਉਨ੍ਹਾਂ ਨੂੰ ਜਬਰੀ ਰੋਜ਼ ਆਟਾ ਪੀਸਣਾ ਪੈ ਰਿਹਾ ਸੀ। ਗੁਰੂ ਜੀ ਨੇ ਬਾਣੀ ਦਾ ਉਚਾਰਨ ਕੀਤਾ ਜਿਸ ਨਾਲ ਉਨ੍ਹਾਂ ਨੂੰ ਸ਼ਾਂਤੀ ਮਿਲੀ। ਬਾਬਰ ਦੇ ਜਨਰਲ ਮੀਰ ਖਾਨ ਨੇ ਬਾਬਰ ਨੂੰ ਦੱਸਿਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਬਾਣੀ ਉਚਾਰਦੇ ਹਨ ਤਾਂ ਸਾਰੇ ਕੈਦੀ ਸ਼ਾਂਤ ਤੇ ਅਡੋਲ ਹੋ ਜਾਂਦੇ ਹਨ। ਬਾਬਰ ਬਹੁਤ ਹੈਰਾਨ ਹੋਇਆ ਤੇ ਉਹ ਆਪ ਵੇਖਣ ਲਈ ਜੇਲ੍ਹ ਅੰਦਰ ਗਿਆ। ਉਸ ਨੇ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਛੱਡ ਦਿੱਤਾ ਜਾਵੇ। ਗੁਰੂ ਜੀ ਨੇ ਕਿਹਾ ਹੇ ਰਾਜਨ ਮੈਂ ਇਕੱਲਾ ਬਾਹਰ ਨਹੀਂ ਜਾਂਵਾਗਾ। ਮੈਂ ਉਦੋਂ ਹੀ ਜਾਵਾਂਗਾ ਜਦੋਂ ਸਾਰੇ ਕੈਦੀ ਛੱਡ ਦਿੱਤੇ ਜਾਣਗੇ। ਬਾਬਰ ਨੇ ਗੁਰੂ ਜੀ ਦੇ ਕਹਿਣ ਤੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ। ਬਾਬਰ ਗੁਰੂ ਜੀ ਤੋਂ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ ਗੁਰੂ ਜੀ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ। ਗੁਰੂ ਜੀ ਨੇ ਕਿਹਾ ਇਕ ਨੇਕ ਤੇ ਦਿਆਲੂ ਰਾਜਾ ਬਣ ਕੇ ਲੋਕਾਂ ਦੀ ਭਲਾਈ ਦੇ ਕੰਮ ਕਰ। ਰੱਬੀ ਬੰਦਿਆਂ ਦਾ ਸਤਿਕਾਰ ਕਰੇ। ਰੱਬ ਨੂੰ ਹਮੇਸ਼ਾ ਯਾਦ ਰੱਖ। ਬਾਬਰ ਨੇ ਗੁਰੂ ਜੀ ਦੁਆਰਾ ਦਿੱਤੀ ਸਿੱਖਿਆ ਤੇ ਅਮਲ ਕਰਨਾ ਮੰਨ ਲਿਆ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)