More Gurudwara Wiki  Posts
ਧੰਨ ਦਾਤਾ ਤੇ ਧੰਨ ਤੇਰੀ ਸਿੱਖੀ


ਧੰਨ ਦਾਤਾ ਤੇ ਧੰਨ ਤੇਰੀ ਸਿੱਖੀ
ਮੈਨੂੰ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਣਾ ਦਾ ਇਕ ਵਾਕਿਆ ਯਾਦ ਆ ਗਿਆ ਜਦੋ ਗਿਆਨੀ ਜੀ ਇਰਾਕ ਗਏ ਸਨ । ਗਿਆਨੀ ਮਸਕੀਨ ਜੀ ਦਸਦੇ ਸਨ ਮੈ ਇਰਾਕ ਦੇ ਬਜ਼ਾਰ ਵਿੱਚੋ ਦੀ ਲੰਘ ਰਿਹਾ ਸੀ ਦੂਰ ਦੂਰ ਤੱਕ ਕੋਈ ਸਿੱਖ ਨਜਰ ਨਾ ਆਇਆ । ਹੋਰ ਥੋੜੀ ਦੂਰ ਗਿਆ ਤਾ ਇਕ ਬਜ਼ੁਰਗ ਸਾਬਤ ਸੂਰਤ ਸਿੱਖ ਬੈਠਾ ਦਿਖਾਈ ਦਿੱਤਾ । ਮੈ ਨਾਲਦੇ ਸਾਥੀ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ ਕਾਰ ਵਿੱਚੋ ਨਿਕਲ ਕੇ ਬਜ਼ੁਰਗ ਨੂੰ ਮਿਲਣ ਵਾਸਤੇ ਉਸ ਵੱਲ ਤੁਰ ਪਿਆ। ਜਦੋ ਉਸ ਬਜ਼ੁਰਗ ਨੇ ਮੈਨੂੰ ਆਉਦੇ ਨੂੰ ਦੇਖਿਆ ਤਾ ਉਹ ਕਾਹਲੀ ਨਾਲ ਮੇਰੇ ਵੱਲ ਨੂੰ ਤੁਰ ਪਿਆ ਤੇ ਆਉਦੇ ਸਾਰ ਮੇਰੇ ਪੈਰਾਂ ਤੇ ਮੱਥਾ ਟੇਕਣ ਲੱਗ ਪਿਆ । ਮੈ ਕਿਹਾ ਬਜ਼ੁਰਗੋ ਇਹ ਕੀ ਕਰ ਰਹੋ ਹੋ ਬਜ਼ੁਰਗ ਕਹਿਣ ਲੱਗਾ ਕਈ ਚਿਰ ਬਾਅਦ ਗੁਰੂ ਦੇ ਸਿੰਘ ਦੇ ਦਰਸ਼ਨ ਹੋਏ ਹਨ । ਅੱਜ ਮੇਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਹੁਤ ਕਿਰਪਾ ਕੀਤੀ ਜੋ ਕਿਸੇ ਸਿੰਘ ਦੇ ਦਰਸ਼ਨ ਕਰਵਾਏ ਹਨ। ਮੈ ਇਹ ਵੇਖ ਕੇ ਉਸ ਬਜ਼ੁਰਗ...

ਅੱਗੇ ਝੁਕ ਗਿਆ ਤੇ ਕਹਿਣ ਲੱਗਾ ਮੇਰਾ ਤੁਹਾਡੇ ਅੱਗੇ ਮੱਥਾ ਟੇਕਣ ਦਾ ਦਿਲ ਕਰ ਰਿਹਾ ਜੋ ਏਨੇ ਮੁਸਲਮਾਨਾ ਦੇ ਵਿੱਚ ਰਹਿ ਕੇ ਵੀ ਗੁਰੂ ਦੀ ਸਿੱਖੀ ਸਾਭੀਂ ਰੱਖੀ ਹੈ । ਅੱਜ ਦੇ ਸਮੇਂ ਵਿੱਚ ਤੁਹਾਡੇ ਤੋ ਵੱਡਾ ਸਿੱਖ ਮੈਨੂੰ ਕਿਤੇ ਵੀ ਦਿਖਾਈ ਨਹੀ ਦੇ ਰਿਹਾ । ਹੁਣ ਕੁਝ ਦਿਨ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਅਫਗਾਨਸਤਾਨ ਵਿੱਚ ਹਮਲਾ ਹੋਇਆ। ਸਿੱਖ ਜ਼ਖ਼ਮੀ ਤੇ ਸ਼ਹੀਦ ਵੀ ਹੋਏ ਚਲਦੀਆਂ ਗੋਲੀਆਂ ਵਿੱਚ ਵੀ ਆਪਣੇ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੇ ਸਤਿਕਾਰ ਨਾਲ ਘਰ ਲੈ ਕੇ ਆਉਣਾ । ਇਹ ਵੇਖ ਕੇ ਅੱਜ ਫੇਰ ਦਿਲ ਆਖਦਾ ਇਹਨਾਂ ਤੋ ਵੱਡਾ ਸਿੱਖ ਹੋਰ ਕੋਈ ਨਹੀ ਹੋਣਾ । ਵਾਹਿਗੁਰੂ ਮੇਰੇ ਵੀਰਾਂ ਤੇ ਮਿਹਰ ਭਰਿਆ ਹੱਥ ਰਖਿਉ ਪ੍ਰਦੇਸ਼ਾਂ ਵਿੱਚ ਵੀ ਆਪਣੇ ਪਰਿਵਾਰਾਂ ਵਿੱਚ ਹਸਦੇ ਹੀ ਨਜ਼ਰ ਆਉਣ ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)