More Gurudwara Wiki  Posts
ਭਾਈ ਬਹਿਲੋ ਜੀ


ਭਾਈ ਬਹਿਲੋ ਜੀ
ਬਠਿੰਡਾ ਜ਼ਿਲ੍ਹੇ ਵਿਚ ਫਫੜੇ ਪਿੰਡ ਵਿਚ ਸੰਨ 1553 ਈ . ਵਿਚ ਪੈਦਾ ਹੋਇਆ ਇਕ ਸਿੱਧੂ ਜੱਟ , ਜੋ ਸੁਲਤਾਨ ਸਖੀ ਸਰਵਰ ਦਾ ਉਪਾਸਕ ਸੀ ਅਤੇ ਸੁਲਤਾਨੀਆ ਅਖਵਾਉਂਦਾ ਸੀ । ਪਿੰਡ ਵਿਚ ਇਸ ਦੀ ਕਾਫ਼ੀ ਮਾਨਤਾ ਸੀ ।
ਇਹ ਹਰ ਸਾਲ ਬਹੁਤ ਸਾਰੇ ਸੁਲਤਾਨੀਆਂ ਨੂੰ ਲੈ ਕੇ ਨਗਾਹੇ ਦੀ ਯਾਤ੍ਰਾ ਉਤੇ ਜਾਂਦਾ ਸੀ । ਇਕ ਵਾਰ ਸੰਨ 1583 ਈ . ਵਿਚ ਇਹ ਆਪਣੀ ਟੋਲੀ ਨਾਲ ਅੰਮ੍ਰਿਤਸਰ ਪਾਸੋਂ ਲੰਘਿਆ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਨੂੰ ਮਨ ਕੀਤਾ । ਉਦੋਂ ਗੁਰੂ ਜੀ ਦਰਬਾਰ ਸਾਹਿਬ ਵਿਚ ਸਰੋਵਰ ਦੀ ਸੇਵਾ ਕਰਵਾ ਰਹੇ ਸਨ । ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਇਸ ਨੇ ਆਪਣਾ ਆਪ ਗੁਰੂ ਜੀ ਨੂੰ ਅਰਪਿਤ ਕਰ ਦਿੱਤਾ । ਇਸ ਨੇ ਆਪਣੀ ਟੋਲੀ ਨੂੰ ਵਾਪਸ ਭੇਜ ਕੇ ਉਥੇ ਹੀ ਸਰੋਵਰ ਵਿਚੋਂ ਮਿੱਟੀ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ । ਫਿਰ ਇਹ ਇਟਾਂ ਦੇ ਭੱਠੇ ਉਤੇ ਕੰਮ ਕਰਨ ਲਗ ਗਿਆ । ਇੱਟਾਂ ਦੀ ਅਧਿਕ ਮਜ਼ਬੂਤੀ ਲਈ ਇਹ ਗੋਬਰ ਅਤੇ ਵਿਸ਼ਠਾ ਇਕੱਠਾ ਕਰਕੇ ਆਵੇ ਵਿਚ ਪਾਉਣ ਲਗ ਗਿਆ ।
ਭਾਈ ਬਹਿਲੋ ਜੀ ਗੁਰੂ ਅਰਜਨ ਦੇਵ ਜੀ ਨੇ ਜਦ ਸ੍ਰੀ ਅੰਮ੍ਰਿਤਸਰ ਆਸਣ ਲਾਏ ਤਾਂ ਹੁਕਮ ਹੋਇਆ ਕਿ ਜੋ ਸਰੋਵਰ ਦੀ ਟਹਲ ਕਰੇਗਾ ਸੋ ਨਿਹਾਲ ਹੋਵੇਗਾ । ਸੰਗਤਾਂ ਹਰ ਪਾਸਿਉਂ ਸ੍ਰੀ ਅੰਮ੍ਰਿਤਸਰ ਆ ਕੇ ਸੇਵਾ ਟਹਿਲ ਵਿਚ ਜੁੱਟ ਗਈਆਂ ! ਸੰਗਤਾਂ ਦੀ ਆਵਾਜਾਈ ਮੁਕਦੀ ਨਹੀਂ ਸੀ , ਪਰ ਭਾਈ ਬਹਿਲੋ ਇਕ ਐਸਾ ਸਿੱਖ ਹੈ ਜਿਸ ਸੇਵਾ ਦੀ ਹੱਦ ਦਰਸਾ ਕੇ ਗੁਰੂ ਮਹਾਰਾਜ ਕੋਲੋਂ ਸਭ ਤੋਂ ਪਹਿਲੋਂ ਹੋਣ ਦਾ ਵਰ ਤੋਂ ਬਖ਼ਸ਼ਿਸ਼ ਲਈ । ਮਹਿਮਾ ਪ੍ਰਕਾਸ਼ ਦੇ ਲਿਖਾਰੀ ਨੇ ਉਨ੍ਹਾਂ ਦਾ ਨਾਂ ਬਹਿਲੋਲ ਕਰ ਕੇ ਲਿਖਿਆ ਹੈ । ਜਾਤ ਉਹ ਵੀ ਫਫੜਾ ਹੀ ਲਿਖਦਾ ਹੈ । ਲੱਖੀ ਜੰਗਲ ਦੇ ਉਹ ਵਸਨੀਕ ਸਨ । ਜਦ ਬਖ਼ਸ਼ਿਸ਼ਾਂ ਲੈ ਕੇ ਪਿੰਡ ਮੁੜੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਨੇ ‘ ਬਹਲੋਂ ਕਹਿ ਕੇ ਨਿਵਾਜਿਆ । ਫਿਰ ਸਭ ਬਹਿਲੋਲ ਦੀ ਥਾਂ ਬਹਿਲੋ ਕਹਿਣ ਲੱਗ ਪਏ ।
ਭਇਆ ਬਖਸ਼ ਸਿਧ ਸਾਜ !
ਬਹਿਲੋਲ ਪੂਰਨ ਕਾਜ ।
ਧਰ ਭਾਈ ਬਹਲੇ ਨਾਮ ਰਿਧ ਸਿਧ ਲੀ ਤਾਮ i
ਪਹਿਲਾਂ ਬਹਿਲੋ ਜੀ ਸਖੀ ਸਰਵਰ ਦੇ ਪੁਜਾਰੀ ਸਨ । ਭਟਕਣਾ ਮੁੱਕੀ ਨਹੀਂ ਸੀ । ਸਾਥ ਨਾਲ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਏ । ਭਟਕਣਾ ਦੇਖ ਮਹਾਰਾਜ ਨੇ ਕਿਹਾ , “ ਸਭ ਤੋਂ ਜ਼ਰੂਰੀ ਸ਼ਰਧਾ ਹੈ । ਇਹ ਭਗਤੀ ਵੀ ਛਿਲ ਨਿਆਈਂ ਹੈ : ਐਸੀ ਬਚਨਾਂ ਦੀ ਚੋਟ ਲੱਗੀ ਕਿ ਘਰ ਦਾ ਖ਼ਿਆਲ ਛੁੱਟ ਗਿਆ ! ਨੀਂਦ , ਭੁੱਖ , ਆਲਸ ਸਭ ਤਿਆਗ ਕੇ ਦਿਨ – ਰਾਤ ਸੇਵਾ ਵਿਚ ਜੁੱਟੇ ਰਹਿੰਦੇ । ਛੂਦਾ ਪਿਪਾਸਾ ਨੀਂਦ ਨ ਸਾਹ ਆਲਸ ਬਿਨ ਸੋਵਾ ਸਵਧਾਨਤ । ਪ੍ਰਸ਼ਾਦ ਲਈ ਰਸਦ ਘਰੋਂ ਲੈ ਕੇ ਆਂਦੇ । ਲੰਗਰ ਵਿਚੋਂ ਜੋ ਪ੍ਰਸ਼ਾਦ ਮੂੰਹ ਲਗਾਉਣਾ ਵੀ ਹੁੰਦਾ ਤਾਂ ਜੂਠੀਆਂ ਪੱਤਲਾਂ ਵਿਚੋਂ ਕਿਣਕਾ ਮਾਤਰ ਲੈ ਲੈਂਦੇ ।
ਇਸ ਲਗਨ ਨਾਲ ਸੇਵਾ ਕਰਦੇ ਕਿ ਸਭ ਹੈਰਾਨ ਹੁੰਦੇ । ਵੱਡੀ ਭਰਵੀਂ ਟੋਕਰੀ ਚੁੱਕ ਕੇ ਸਤਿਨਾਮ ਜਪਦੇ ਜਾਂਦੇ । ਮਸਤਕ ਖਿੜਿਆ ਰਹਿੰਦਾ । ਵਾਹਿਗੁਰੂ ਮੁੱਖ ਉਚੋ ਕੇਰੇ । ਸਿਰ ਮਾਈ ਭਾਰ ਠਾਢੇ ਫੇਰੇ । ਗੁਰੂ ਅਰਜਨ ਦੇਵ ਜੀ ਨੇ...

ਤਾਲ ਪੱਕਾ ਕਰਾਉਣ ਲਈ ਉਚੇਚਾ ਇੱਟਾਂ ਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਦੇ ਸਿੱਖ 31 ਆਵਾ ਲਗਾਇਆ ਸੀ । ਕਿਸੇ ਭਾਈ ਬਹਿਲੋ ਨੂੰ ਦੱਸ ਪਾਈ ਕਿ ਜੇ ‘ ਗੰਦ ਮੇਲਾ ਅਗਨੀ ਨਾਲ ਭੱਠੇ ਵਿਚ ਪਾਇਆ ਜਾਵੇ ਤਾਂ ਇੱਟਾਂ ਪੱਕੀਆਂ , ਸੁਰਖ਼ ਤੋਂ ਸੋਹਣੀਆਂ ਹੁੰਦੀਆਂ ਹਨ ।
ਬਿਸਟਾ ਸੇ ਕਰ ਇਨ ਮਹਿ ਪਾਇ ।
ਤੇ ਆਛੀ ਪਾਕੀ ਹੋਇ ਲਾਲ ।
ਘਸੇ ਨ ਛੁਟਹਿ ਤਤਕਾਲ ।
ਇਹ ਸੁਣਦੇ ਸਾਰ ਨਗਰ ਦੇ ਸੁਪੱਬਾਂ ( ਹਰੀਜਨਾਂ ) ਨੂੰ ਪ੍ਰੇਰਿਆ ਤੋਂ ਸਾਰਾ ਗੰਦ ਆਪ ਢੋਹ ਕੇ ਆਵੇ ਵਿਚ ਜਾ ਪਾਂਦੇ । ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਵਿਚ :
ਸੂਪ ( ਛੱਜ ) ਫਾਰੁਰੀ ਹਾਥ ਲੈ , ਚੁੱਕ ਮੈਲਾ ਭੂਰਾ !
ਵੀਚ ਪੰਜਾਵੇ ਪਾਵਹੀ , ਜੋ ਪੱਕੇ ਪੂਰਾ ।
ਜਦ ਆਵਾ ਪੱਕਿਆ ਅਤੇ ਇੱਟਾਂ ਲਾਲ ਤੇ ਪੱਕੀਆਂ ਤੇ ਗੁਰੂ ਜੀ ਨੇ ਦੇਖੀਆਂ ਤਾਂ ਉਨ੍ਹਾਂ ਪੁੱਛਿਆ ਇਹ ਕਿਸ ਤਰ੍ਹਾਂ ਬਣਾਈਆਂ ਹਨ ਤਾਂ ਦੱਸਣ ਵਾਲੇ ਦੱਸਿਆ ਕਿ ਭਾਈ ਬਹਿਲੋ ਦੇ ਉਦਮ ਕਾਰਨ ਹੋਇਆ ਹੈ । ਤਾਂ ਗੁਰੂ ਜੀ ਨੇ ਭਾਈ ਜੀ ਸੰਗਤ ਵਿਚ ਬੁਲਾ ਕੇ ਅਸੀਸ ਤੇ ਵਰ ਦਿੱਤੇ ਤੇ ਫ਼ਰਮਾਇਆ :
ਬਹੁ ਤੁਮਰੋ ਬਚਨ ਨ ਟਲੇ । ਭਾਈ ਬਹਲੋਂ , ਸਭ ਤੋਂ ਪਹਿਲੋਂ ।
ਉਥੋਂ ਉਹ ਮਾਲਵਾ ਦੇ ਪ੍ਰਚਾਰ ਵਿਚ ਜੁੱਟ ਪਏ । ਸੰਗਤਾਂ ਨਾਲ ਆ ਕੇ ਸੇਵਾ ਵੀ ਕਰਦੇ ਰਹਿੰਦੇ । ਗੁਰੂ ਹਰਿਗੋਬਿੰਦ ਜੀ ਸਮੇਂ ਮਾਲਵੇ ਵਿਚੋਂ ਅੱਗੇ ਵੱਧ ਰਸਦ ਪਾਣੀ ਅਤੇ ਫ਼ੌਜ ਲਈ ਪਾਣੀ ਭੇਜਦੇ । ਆਪ ਪਿੰਡ – ਪਿੰਡ ਜਾ ਹੋਕਾ ਦਿੱਤਾ ਕਿ ਗੁਰੂ ਧਰਮ ਦੀ ਜੈਕਾਰ ਲਈ ਜੂਝੇ ਹਨ । ਜੋ ਕਿਸੇ ਦੇ ਪਾਸ ਹੈ ਭੇਟ ਕਰੋ । ਗੁਰੂ ਹਰਿਗੋਬਿੰਦ ਜੀ ਆਪ ਤੀਜੀ ਜੰਗ ਉਪਰੰਤ ਇਸ ਦੇ ਪਿੰਡ ਭਾਈ ਭਗਤਾ ਆਏ ( ਬਖ਼ਸ਼ਿਸ਼ਾਂ ਕੀਤੀਆਂ ਉਨ੍ਹਾਂ ਬੇਨਤੀ ਕਰਕੇ ਕਿਹਾ ਕਿ ਜਿਵੇਂ ਤੁਰਕਾਣੀ ਤੋਂ ਯੁੱਧ ਕਰਕੇ ਪਿੱਛਾ ਮੁਲਕ ਦਾ ਛੁਡਾਇਆ ਹੈ ਤਿਵੇਂ ਮਿਹਰ ਕਰਕੇ ਭਰਮਾਂ ਤੋਂ ਕੱਢੇ । ਭੂਤਾਂ ਤੇ ਵਹਿਮਾਂ ਤੋਂ ਵੀ ਛਡਵਾਓ ਗੁਰੂ ਜੀ ਨੇ ਕਿਹਾ ਕਿ ਨਾਮ ਦੇ ਛੱਟੇ ਮਾਰੀ ਚੱਲੇ ! ਇਸ ਤਰ੍ਹਾਂ ਭੂਤਾਂ ਪ੍ਰੇਤਾਂ ਦੇ ਵਹਿਮਾਂ ਤੋਂ ਭਟਕੇ ਹੋਇਆਂ ਨੂੰ ਸਿੱਖੀ ਵੱਲ ਪ੍ਰੇਰਿਆ । ਕੁੱਲ ਦੀਆਂ ਰਵਾਇਤਾਂ ਭੰਨੀਆਂ । ਭਾਈ ਬਹਿਲੋ ਨੂੰ ਬੜਾ ਮਾਣ ਦਿੱਤਾ । ਜਾਦੂ ਟੂਣੇ ਨੂੰ ਫ਼ਜੂਲ ਦੱਸਿਆ । ਨਾਮ ਨਿਰੰਜਨ ਨਰ ਨਰਾਇਣ । ਰਸਨਾ ਸਿਮਰਤ ਪਾਪ ਬਿਲਾਇ । ਇਸ ਤਰ੍ਹਾਂ ਗ਼ਲਤ ਰਵਾਇਤ ਨੂੰ ਵੀ ਦੂਰ ਕੀਤਾ ।
ਇਸ ਦੀ ਸੰਤਾਨ ‘ ਭਾਈ – ਕੇ ‘ ਅਖਵਾਈ ਅਤੇ ਇਸੇ ਕਰਕੇ ਇਸ ਦੇ ਪਿੰਡ ਦਾ ਨਾਂ ਵੀ “ ਫਫੜੇ ਭਾਈਕੇ ਜਾਂ ‘ ਭਾਈ ਕੇ ਫਫੜੇ ਪ੍ਰਚਲਿਤ ਹੋ ਗਿਆ । ਇਸ ਦੇ ਖ਼ਾਨਦਾਨ ਵਿਚ ਹੀ ਭਾਈ ਭਗਤਾ ਹੋਇਆ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇ ਵੰਸ਼ਜਾਂ ਨੂੰ ਵਰਸਾਇਆ । ਕਹਿੰਦੇ ਹਨ ਕਿ ਭਾਈ ਬਹਿਲੋ ਕਵਿਤਾ ਵੀ ਲਿਖਦਾ ਸੀ । ਇਸ ਦੇ ਇਕ ਵੰਸ਼ਜ ਭਾਈ ਪੰਜਾਬ ਸਿੰਘ ਨੇ ਇਹਨਾ ਦਾ ਇਕ ਕਾਵਿ – ਸੰਕਲਨ ਵੀ ਸੰਨ 1850 ਈ . ਵਿਚ ਤਿਆਰ ਕੀਤਾ ਸੀ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)