More Gurudwara Wiki  Posts
ਕਰੋੜੀਏ ਸਿੰਘਾਂ ਦੀ ਮਿਸਲ ਬਾਰੇ ਜਾਣਕਾਰੀ


ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਛੇਵੇਂ ਦਿਨ ਕਰੋੜੀਏ ਸਿੰਘਾਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਛੇਵੀਂ ਮਿਸਲ ਕਰੋੜੀਆ ਦੇ ਸਰਦਾਰ ਇਸ ਮਿਸਲ ਦੇ ਬਣਾਨ ਵਾਲੇ
ਜਥੇਦਾਰ ਸਰਦਾਰ ਸ਼ਾਮ ਸਿੰਘ ਜੀ ਨਾਰਲਾ ਦਾ ਜਨਮ ਪਿੰਡ ਨਾਰਲਾ ਨੇੜੇ ਭਿੱਖੀਵਿੰਡ ਜਿਲਾ ਲਹੌਰ ਹੁਣ ਤਰਨਤਾਰਨ ਸਰਦਾਰ ਮਾਲੀ ਸਿੰਘ ਦੇ ਘਰ ਹੋਇਆ ਮਾਲੀ ਸਿੰਘ ਦੇ ਦੋ ਪੁੱਤਰ ਸ਼ਾਮ ਸਿੰਘ ਅਤੇ ਮਿਹਰ ਸਿੰਘ ਹੋਏ ਹਨ ਮਿਹਰ ਸਿੰਘ ਦਾ ਪੁੱਤਰ ਕਰਮ ਸਿੰਘ ਵੱਡੇ ਘੱਲੂਘਾਰੇ ਚ ਸ਼ਹੀਦ ਹੋਏ ਸਨ ਸ਼ਾਮ ਸਿੰਘ ਜੀ ਮਿਸਲ ਕਰੋੜ ਸਿਘੀਆ ਦੇ ਪਹਿਲੇ ਜਥੇਦਾਰ ਸਨ ਸ਼ਾਮ ਸਿੰਘ ਜੀ ਦਾ ਪਿੰਡ ਕਿਤੇ ਨਾਰਲੀ, ਨਾਰੋਕੇ ਲਿਖਣਾ ਗਲਤ ਹੈ ਉਘਾ ਇਤਿਹਾਸਕਾਰ ਸਰਦਾਰ ਰਤਨ ਸਿੰਘ ਭੰਗੂ ਸਰਦਾਰ ਸ਼ਾਮ ਸਿੰਘ ਜੀ ਨਾਰਲਾ ਦੇ ਦੋਹਤਰੇ ਸਨ ਜਿਨਾ ਨੇ ਆਪਣੀ ਮਾਤਾ ਦੇ ਕਹਿਣ ਤੇ ਸਰਦਾਰ ਸ਼ਾਮ ਸਿੰਘ ਜੀ ਨਾਰਲਾ ਦਾ ਇਤਿਹਾਸ ਵਿਸਥਾਰ ਪੂਰਵਕ ਦੱਸਿਆ ਹੈ ਅਤੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਜੀ ਵੀ ਵਿਸਥਾਰ ਪੂਰਵਕ ਦੱਸਿਆ ਹੈ ਸਰਦਾਰ ਸ਼ਾਮ ਸਿੰਘ ਜੀ ਨਾਰਲਾ ਦਾ ਭੁਲੇਖਾ ਇਹ ਸਾਬਤ ਕਰਦਾ ਹੈ ਕਿ ਸਾਡੇ ਇਤਿਹਾਸ ਵਿਚ ਕਿਨੀ ਸੁਧਾਈ ਹੋਣ ਵਾਲੀ ਹੈ ।
ਪ੍ਰੰਤੂ ਪਿਛੋਂ ਇਸ ਮਿਸਲ ਦਾ ਆਗੂ ਸ : ਕਰੋੜਾ ਸਿੰਘ ਪਿੰਡ ਬਰਕੀਆਂ ਬਣ ਗਿਆ । ਉਸਨੇ ਆਪਣੀ ਦਾਨਾਈ ਤੇ ਹਿੰਮਤ ਨਾਲ ਇਸ ਮਿਸਲ ਨੂੰ ਬਹੁਤ ਉਨਤੀ ਦਿਤੀ ਜਿਸ ਕਰਕੇ ਇਸ ਦਾ ਨਾਮ ਭੀ ਸ : ਕਰੋੜਾ ਸਿੰਘ ਦੇ ਨਾਮ ਪਰ ਹੀ ਪ੍ਰਸਿੱਧ ਹੋ ਗਿਆ । ਇੰਨ੍ਹਾਂ ਦੇ ਨਾਲ ੯੨ ਹਜ਼ਾਰ ਜਵਾਨ ਹੁੰਦਾ ਸੀ ਅਤੇ ਇੰਨ੍ਹਾਂ ਦੇ ਅਧੀਨ ੯,੧੭ ਲੱਖ ਰੁਪੈ ਦਾ ਇਲਾਕਾ ਹੋ ਗਿਆ | ਸ : ਕਰਮ ਸਿੰਘ ਤੇ ਸ਼ਾਮ ਸਿੰਘ ਦੇ ਬਹੁਤ ਸਾਰੇ ਸਬੰਧੀਆਂ ਨੂੰ ਖਾਨ ਬਹਾਦਰ ਸੂਬਾ ਲਾਹੌਰ ਨੇ ਧੱਕੇ ਨਾਲ ਮੁਸਲਮਾਨ ਕਰ ਲਿਆ ਸੀ । ਦੀਵਾਨ ਦਰਬਾਰਾ ਸਿੰਘ ਪਾਸੋਂ ਦੁਬਾਰਾ ਅੰਮ੍ਰਿਤ ਛਕਕੇ ਸ : ਕਰਮ ਸਿੰਘ , ਸਿੰਘ ਸਜ ਗਏ ਅਤੇ ਸਿੰਘ ਦਲ ਵਿਚ ਸ਼ਾਮਲ ਹੋਕੇ ਦੁਸ਼ਮਨਾਂ ਪਾਸੋਂ ਆਪਣੇ ਸਬੰਧੀਆਂ ਪਰ ਜ਼ੁਲਮ ਕਰਨ ਦਾ ਚੰਗੀ ਤਰ੍ਹਾਂ ਬਦਲਾ ਲਿਆ । ਇਹ ਸੰਘ ਬੜਾ ਮਿਲਣਸਾਰ ਤੇ ਸਮਝਦਾਰ ਸੀ । ਇਸਨੇ ਆਪਣਾ ਇਕ ਵੱਖਰਾ ਜੱਥਾ ਬਣਾ ਲਿਆ ਅਤੇ ਜ਼ਾਲਮਾਂ ਦੀ ਸੋਧ ਕਰਦਾ ਰਿਹਾ । ਸੰਮਤ ੧੭੯੭ ਬਿ : ਵਿਚ ਨਾਦਰਸ਼ਾਹ ਦੇ ਵੇਲੇ ਇਹ ਸ਼ਹੀਦ ਹੋ ਗਿਆ । ਇਸ ਤੋਂ ਉਪੰਤ ਇਸਦਾ’ਸਾਥੀ ਸ : ਸ਼ਾਮ ਸਿੰਘ ਮਿਸਲ ਦਾ ਜਥੇਦਾਰ ਬਣਿਆ | ਜਦ ਤਕ ਜਿਊਂਦਾ ਰਿਹਾ ਇਸਨੇ ਭੀ ਬੜੀ ਬਹਾਦਰੀ ਦੇ ਕੰਮ ਕੀਤੇ । ਜਲੰਧਰ ਦੀ ਇਕ ਲੜਾਈ ਵਿਚ ਜੋ ਨਾਸਰਦੀਨ , ਨਵਾਬ ਜਲੰਧਰ ਅਦੀਨਾ ਬੇਗ ਤੋਂ ਸੋਢੀ ਵਡਭਾਗ ਸਿੰਘ ਦੇ ਵਿਚਕਾਰ ਹੋਈ । ਖ਼ੇਰ ਸ਼ਾਹ ਸਿਪਾਹ ਸਾਲਾਰ ਦਾ ਸਿਰ ਵੱਢ ਕੇ ਇਸਨੇ ਆਦੀਨਾ ਬੇਗ ਦੇ ਅਗੇ ਲਿਆ ਰਖਿਆ ਅਤੇ ਇਸ ਤਰਾਂ ਨਾਸਰਉਦੀਨ ਪਰ ਫਤਿਹ ਪ੍ਰਾਪਤ ਕਰਕੇ ਜਲੰਧਰ ਵਿਚ ਆਪਣਾ ਦਬਦਬਾ ਬਿਠਾ ਦਿੱਤਾ | ਸ : ਸ਼ਾਮ ਸਿੰਘ ੧੮੦੩ ਵਿਚ ਦੁਰਾਨੀਆਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ । ਇਸ ਦੀ ਥਾਂ ਸ : ਕਰੋੜਾ ਸਿੰਘ ਬਰਕੀਆਂ ਜੋ ਆਰੰਭ ਤੋਂ ਹੀ ਇਨ੍ਹਾਂ ਦਾ ਸਾਥੀ ਸੀ ਮਿਸਲ ਦਾ ਜਥੇਦਾਰ ਥਾਪਿਆ ਗਿਆ । ਇਹ ਬਹੁਤ ਸਿਆਣਾ ਤੇ ਸਾਹਿਬ ਇਕਬਾਲ ਸੀ । ਇਸਨੇ ਇਸ ਮਿਸਲ ਦਾ ਨਾਮ ਬਹੁਤ ਚਮਕਾਇਆ ਮਹਾਰਾਜਾ ਭਰਤਪੁਰ ਭੀ ਇਨ੍ਹਾਂ ਦੇ ਮਿਤਰ ਬਣ ਗਏ ਅਤੇ ਉਨ੍ਹਾਂ ਨੇ ਇਨ੍ਹਾਂ ਦੇ ਨਾਲ ਮਿਲਕੇ ਕਈ ਜੰਗ ਜਿਤੇ । ਇਹ ਫਰੂਖਾਬਾਦ ਤਕ ਵਧਦੇ ਚਲੇ ਗਏ । ਇਨ੍ਹਾਂ ਦੇ ਸਾਹਮਣੇ ਕੋਈ ਨਾ ਅੜਿਆ | ੧੮੧੬ ਬਿ : ਨੂੰ ਇਸ ਨੇ ਸ਼ਾਮ ਚੌਰਾਸੀ ਅਤੇ ਹਰਯਾਨਾ ਜ਼ਿਲਾ ਹੁਸ਼ਿਆਰ ਪੁਰ ਵਿਚ ਅਪਣੀ ਬਹਾਦਰ ਦੇ ਜੌਹਰ ਦਿਖਾਏ ਅਤੇ ਇਹ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ । ਬਟਾਲੇ ਦੇ ਪਾਸ ਇਕ ਵੇਰ ਦੁਰਾਨੀਆਂ ਦੇ ਲਸ਼ਕਰ ਨਾਲ ਸਿੰਘਾਂ ਦਾ ਭਾਰੀ ਜੰਗ ਹੋਇਆ । ਸ : ਕਰੋੜਾ ਸਿੰਘ ਭੀ ਇਸ ਵਿਚ ਸ਼ਾਮਲ ਸੀ । ਦੁਰਾਨੀਆਂ ਦਾ ਸਿਪਾਹ ਸਾਲਾਰ ਬੁਲੰਦ ਖਾਨ ਹਾਰ ਖਾ ਕੇ ਭੱਜ ਗਿਆ ਅਤੇ ਉਸਦਾ ਖਜ਼ਾਨਾ ਸ : ਕਰੋੜਾ ਸਿੰਘ ਨੇ ਲੁਟ ਲਿਆ । ਇਹ ਸਾਰੀ ਰਕਮ ਆਪ ਨੇ ਉਸੇ ਵੇਲੇ ਜਥਿਆਂ ਵਿਚ ਵੰਡ ਦਿਤੀ । ਸੰਮਤ ੧੮੧੮ ਨੂੰ ਗੁਲਾਮ ਕਾਦਰ ਰੁਹੇਲੇ ਨਾਲ ਤਰਾਵੜੀ ਦੇ ਮੁਕਾਮ ਪਰ ਹੋਈ । ਜੰਗ ਵਿਚ ਸ : ਕਰੋੜਾ ਸਿੰਘ ਜੀ ਸ਼ਹੀਦ ਹੋ ਗਏ । ਇਨ੍ਹਾਂ ਦੀ ਥਾਂ ਤੇ ਸ : ਬਘੇਲ ਸਿੰਘ ਧਾਲੀਵਾਲ ਦੇ ਵਸਨੀਕ ਜੋ ਇਨ੍ਹਾਂ ਦੇ ਭਰੋਸੇ ਯੋਗ ਸਾਥੀ ਸਨ ਮਿਸਲ ਦੇ ਜਥੇਦਾਰ ਬਣੇ ।
ਬਘੇਲ ਸਿੰਘ ਬੜਾ ਬਹਾਦਰ ਤੇ ਹਿੰਮਤ ਵਾਲਾ ਸਿੰਘ ਸੀ । ਇਸਨੇ ਖੁਰਾਦੀਨ, ਕਵਰੀ ਫਲੌਦੀ ਤੇ ਜਮੀਅਤ ਗੜ੍ਹ ਦਾ ਤਿੰਨ ਲੱਖ ਦਾ ਇਲਾਕਾ ਕਬਜ਼ੇ ਵਿਚ ਕਰ ਲਿਆ ਤੇ ਛਲੌਦੀ ਰਹਿਣ ਲਗ ਪਏ । ਇਸ ਤੋਂ ਇਲਾਵਾ ਇਲਾਕਾ ਦੁਆਬਾ ਭਿਸਤ ਤੇ ਹੁਸ਼ਿਆਰਪੁਰ ਦਾ ਦੋ ਲਖ ਦਾ ਇਲਾਕਾ ਪਹਿਲਾਂ ਹੀ ਇਸ ਮਿਸਲ ਦੇ ਅਧੀਨ ਸੀ । ਸੰਮਤ ੧੮੨੫ ਬਿ : ਨੂੰ ਹਿੰਦੋਸਤਾਨ ਦੇ ਹਾਕਮਾਂ ਵਲੋਂ ਅਨਿਆਇ ਹੁੰਦਾ ਸੁਣ ਕੇ ੩੦ ਹਜ਼ਾਰ ਸਿੰਘਾਂ ਦਾ ਦਲ ਲੈਕੇ ਆਪ ਨੇ ਪੂਰਬ ਵਲ ਚੜਾਈ ਕੀਤੀ। ਜਲਾਲਾਬਾਦ ਦੇ ਹਾਕਮ ਨੇ ਇਕ ਹਿੰਦੂ ਦੀ ਲੜਕੀ ਨੂੰ ਜ਼ਬਰਦਸਤੀ ਆਪਣੇ ਘਰ ਪਾ ਲਿਆ ਸੀ ਤੇ ਇਸ ਨੇ ਸਿੰਘਾਂ ਪਾਸ ਫਰਿਆਦ ਕੀਤੀ ਸੀ ਇਸ ਲਈ ਸਭ ਤੋਂ ਪਹਿਲਾਂ ਸਿੰਘਾਂ ਨੇ ਜਲਾਲਾਬਾਦ ਪਰ ਧਾਵਾ ਕੀਤਾ । ਇਥੋਂ ਦੇ ਹਾਕਮ ਨੂੰ ਉਸਦੀ ਕੀਤੀ ਦਾ ਫਲ ਭੁਗਤਾਇਆ । ਇਸ ਤੋਂ ਪਿਛੋਂ ਖੁਰਜਾ , ਅਲੀਗੜ੍ਹ , ਚੰਦੋਸੀ ਤੇ ਹਾਥਰਸ ਆਦਿਕ ਸ਼ਹਿਰ ਫਤਹਿ ਕੀਤੇ । ਇਥੋਂ ਫਿਰ ਫਰਖਾਬਾਦ ਪੁਜੇ , ਇਥੋਂ ਦਾ ਨਵਾਬ ਈਸਾ ਖਾਨ ਖੂਬ ਲੜਿਆਂ । ਤਿੰਨ ਦਿਨ ਤੱਕ ਘਮਸਾਣ ਦਾ ਯੁਧ ਹੁੰਦਾ ਰਿਹਾ ਪਰ ਆਖਰਕਾਰ ਈਸੇ ਖਾਨ ਨੂੰ ਹਾਰ ਹੋਈ । ਇਥੋਂ ਖਾਲਸਾਈ ਸੈਨਾਂ ਅਗੇ ਵਧੀ ਤੇ ਕਈ ਸ਼ਹਿਰਾਂ ਨੂੰ ਫਤਹਿ ਕਰਕੇ ਮੁਰਾਦਾਬਾਦ , ਅਨੂਪ ਸ਼ਹਿਰ , ਬੁਲੰਦ ਸ਼ਹਿਰ ਅਤੇ ਬਿਜਨੌਰ ਆਦਿਕ ਸ਼ਹਿਰਾਂ ਨੂੰ ਸੋਧਿਆ । ਇਨ੍ਹਾਂ ਲੜਾਈਆਂ ਵਿਚ ਸ : ਜਸਾ ਸਿੰਘ ਆਹਲੂਵਾਲੀਆ ਆਦਿਕ ਕਈ ਸਰਦਾਰ ਫਟੜ ਹੋਏ ਇਸ ਕਰਕੇ ਖਾਲਸਾ ਦਲ ਪੰਜਾਬ ਵਲ ਮੁੜ ਆਇਆ । ਇਧਰੋ ਵਾਪਸ ਆਕੇ ਸ : ਬਘੇਲ ਸਿੰਘ ਨੇ ਤਲਬਣ ਦੇ ਰਈਸ ਨੂੰ ਜਿਸ ਨੇ ਕੁਝ ਚਿਰ ਤੋਂ ਖਰਾਜ ਦੇਣਾ ਬੰਦ ਕਰ ਰਖਿਆਂ ਸੀ ਜਾਗੀਰ ਤੋਂ ਬੇਦਖਲ ਕਰ ਦਿਤਾ ਅਤੇ ਇਥੇ ਆਪਣਾ ਇਕ ਕਿਲਾ ਬਣਵਾਇਆ | ਇਸੇ ਤਾਂ ਦੀਵਾਨ ਸਿੰਘ ਨੂਰ ਮਹਿਲ ਵਾਲੇ ਪਾਸੇ ਉਸ ਦਾ ਇਲਾਕਾ ਲੈ ਲਿਆ । ਸੰਮਤ ੧੮੩੪ ਵਿਚ ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਇੰਨਾ ਦੇ ਇਲਾਕੇ ਵਿਚ ਦਖਲ ਦੇਣਾ ਸ਼ੁਰੂ ਕੀਤਾ ਤਦ ਸ : ਬਘੇਲ ਸਿੰਘ ਨੇ ੨੦ ਹਜ਼ਾਰ ਫੌਜ਼ ਲੈਕੇ ਪਟਿਆਲੇ ਪਰ ਚੜਾਈ ਕਰ ਦਿੱਤੀ । ਘੁੜਾਮ ਦੇ ਪਾਸ ਦੋਹਾਂ ਪਾਸਿਆਂ ਵਿਚ ਮੁਠ ਭੇੜ ਹੋਈ ਪ੍ਰੰਤੂ ਅੰਤ ਸੁਲਾਹ ਹੋ ਗਈ ਅਤੇ ਮਹਾਰਾਜਾ ਅਮਰ ਸਿੰਘ ਨੇ ਆਪਣੇ ਲੜਕੇ ਸਾਹਿਬ ਸਿੰਘ ਨੂੰ ਸ : ਬਘੇਲ ਸਿੰਘ ਪਾਸੋਂ ਅੰਮ੍ਰਿਤ ਛਕਾਕੇ ਮਿੱਤਰਤਾ ਗੰਢ ਲਈ । ਇਸਦਾ ਫਲ ਇਹ ਹੋਇਆ ਕਿ ਇਸ ਤੋਂ ਪਿਛੋਂ ਹਰ ਇਕ ਲੜਾਈ ਵਿਚ ਸ : ਬਘੇਲ ਸਿੰਘ ਪਟਿਆਲੇ ਦੀ ਮਦਦ ਕਰਦੇ ਰਹੇ । ਸ : ਬਘੇਲ ਸਿੰਘ ਬੜਾ ਦੂਰ ਅੰਦੇਸ਼ ਅਤੇ ਅਕਲਮੰਦ ਸੀ । ੧੮੩੧ ਬਿ : ਵਿਚ ਨਵਾਬ ਅਬਦੂਲਾ ਖਾਨ ਤੇ ਦਿਲੀ ਦੇ ਵਜ਼ੀਰ ਆਜ਼ਮ ਨੇ ਸਲਾਹ ਕਰਕੇ ਸਿੱਖਾਂ ਪਾਸੋਂ ਇਲਾਕਾ ਖਾਲੀ ਕਰਾਉਣ ਲਈ ਸ਼ਾਹਜ਼ਾਦਾ ਫਰਖੰਦਾ ਵਖਤ ਦੇ ਨਾਲ ਅਨਗਿਣਤ ਸੈਨਾਂ ਭੇਜੀ । ਇਸ ਨੇ ਸਭ ਤੋਂ ਪਹਿਲਾ ਸ : ਬਘੇਲ ਸਿੰਘ ਦੇ ਇਲਾਕੇ ਵਿਚੋਂ ਲੰਘਣਾ ਸੀ । ਇਸਨੇ ਉਨਾਂ ਨੂੰ ਕੁਝ ਨਾ ਆਖਿਆ ਅਤੇ ਇਸ ਇਲਾਕੇ ਦੇ ਕਈ ਸਿੰਘ ਸਰਦਾਰਾਂ ਨਾਲ ਸ਼ਾਹਜ਼ਾਦੇ ਨੇ ਬੜੀ ਮਿਲਤ ਰਖੀ । ਜਦ ਸ਼ਾਹਜ਼ਾਦਾ ਫੌਜ ਲੈਕੇ ਪਟਿਆਲੇ ਦੇ ਨੇੜੇ ਆਪੜਿਆ ਤਾਂ ਤਦ ਬਘੇਲ ਸਿੰਘ ਨੇ ਸਮਝ ਲਿਆ ਕਿ ਹੁਣ ਸ਼ਾਹੀ ਸੈਨਾ ਪਰ ਟੁੱਟ ਕੇ ਪੈਣ ਦਾ ਵਕਤ ਆ ਗਿਆ ਹੈ । ਉਸ ਨੇ ਮਹਾਰਾਜਾ ਪਟਿਆਲਾ ਨੂੰ * ਖਬਰ ਭੇਜ ਦਿੱਤਾ ਕਿ ਤਕੜੇ ਰਹਿਣਾ ਅਸੀਂ ਆ ਰਹੇ ਹਾਂ । ਮਹਾਰਾਜਾ ਪਟਿਆਲਾ ਨੇ ਸ਼ਾਹੀ ਫੌਜ਼ ਨੂੰ ਨਜ਼ਰਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪੰਜਾਬ ਵਲੋਂ ੫੦ ਹਜ਼ਾਰ ਸਿੰਘਾਂ ਦੇ ਜਥੇ ਸੱਦ ਲਏ । ਹੁਣ ਸ਼ਾਹਜ਼ਾਦੇ ਨੂੰ ਪਤਾ ਲੱਗਿਆ ਕਿ ਮੈਂ ਤਾਂ ਚੌਹਾਂ ਪਾਸਿਆਂ ਤੋਂ ਸਿੰਘਾਂ ਵਿਚ ਘਿਰ ਗਿਆ ਹਾਂ । ਬਚਾਉ ਦੀ ਕੋਈ ਸੂਰਤ ਨਾ...

ਵੇਖਕੇ ਸ : ਬਘੇਲ ਸਿੰਘ ਨੂੰ ਵਿਚ ਪਾਕੇ ਸੁਲਾਹ ਦੀ ਗੱਲਬਾਤ ਚਲਾਈ । ਸ : ਜੀ ਨੇ ਕਿਹਾ ਪੰਜਾਹ ਹਜ਼ਾਰ ਸਿੰਘਾਂ ਦੇ ਆਉਣ ਜਾਣ ਦਾ ਖਰਚ ਤੇ ਬਿਨਾ ਤਾਂ ਵਾਪਸ ਮੁੜਨਾ ਬਹੁਤ ਕਠਨ ਹੈ । ਵਜ਼ੀਰ ਨੇ ਬਹੁਤ ਸਾਰਾ ਰੁਪਇਆ ਦਿਲੀ ਤੋਂ ਮੰਗਵਾ ਕੇ ਸਿੰਘਾਂ ਪਾਸੋਂ ਖਲਾਸੀ ਪਾਈ ਤੇ “ ਜਾਨ ਬਚੀ ਔਰ ਲਾਖੈ ਪਾਇ ਲੌਟ ਕੇ ਬੁਧੂ ਘਰ ਕੋ ਆਇ ‘ ‘ ਦੇ ਕਥਨ ਅਨੁਸਾਰ ਦਿੱਲੀ ਪੁਜ ਕੇ ਸ਼ੁਕਰ ਕੀਤਾ । ਸੰਮਤ ੧੮੪੫ ਬਿਕਰਮੀ ਨੂੰ ਰਾਨਾ ਰਾਓ ਮਰਹਟਾ ਨੇ ਪੰਜਾਬ ‘ ਪਰ ਹਮਲਾ ਕੀਤਾ ਤਦ ਉਸ ਸਮੇਂ ਭ ਸ : ਬਘੇਲ ਸਿੰਘ ਨੇ ਇਹੋ ਚਾਲ ਚਲੀ । ਇਸੇ ਤਰਾ ਜਦ ਕੋਈ ਦਿਲੀ ਵਲੋਂ ਪੰਜਾਬ ਵਲ ਵਧਿਆ ਤਾਂ ਸ : ਬਘੇਲ ਸਿੰਘ ਐਸੀ ਸਿਆਣਪ ਤੋਂ ਕੰਮ ਲੈਂਦਾ ਰਿਹਾ ਕਿ ਜਦ ਉਸਨੇ ਸਿੰਘਾਂ ਵਿਚ ਘਿਰ ਜਾਣਾ ਤਾਂ ਵਿਚ ਪੈ ਕੇ ਸੁਲਾਹ ਕਰਵਾ ਦੇਣੀ ਅਤੇ ਖਾਲਸੇ ਨੂੰ ਨਜ਼ਰਾਨਾ ਦਵਾ ਦੇਣਾ । ਇਸ ਸਮੇਂ ਦਿਲੀ ਦਾ ਤਖਤ ਆਖਰੀ ਦਮ ਤੇ ਸੀ । ਦਿਲੀ ਦੀਆਂ ਕੰਧਾਂ ਦੇ ਅੰਦਰ ਬਰਾਏ ਨਾਮ ਹਕੂਮਤ ਰਹਿ ਗਈ ਸੀ । ਦੱਖਣ ਵਲੋਂ ਮਰਹਟੇ ਅਗੇ ਵਧ ਰਹੇ ਸਨ ਤੇ ਪੰਜਾਬ ਸਾਰਾ ਸਿਖਾਂ ਨੇ ਕਬਜ਼ੇ ਵਿਚ ਕਰ ਰਖਿਆ ਸੀ । ਇਹੋ ਜਿਹੀ ਹਾਲਤ ਵਿਚ ਸ : ਬਘੇਲ ਸਿੰਘ ਨੇ ਸੋਚਿਆ ਕਿ ਦਿਲੀ ਨੂੰ ਫਤਹਿ ਕਰਕੇ ਖਾਲਸੇ ਦਾ ਝੰਡਾ ਝੁਲਾ ਦਿਤਾ ਜਾਵੇ । ਇਹ ਸੋਚ ਕੇ ਉਹ ਨੇ ਸਾਰੇ ਸਿਖ ਰਾਜਿਆਂ ਨੂੰ ਤੇ ਜਥੇਦਾਰਾਂ ਨੂੰ ਖਬਰਾਂ ਭੇਜ ਦਿੱਤੀਆਂ । ਸਿੰਘ ਸਰਦਾਰ ਜੱਥੇ ਲੈ ਕੇ ਪੁਜ ਗਏ । ਖਾਲਸੇ ਦਾ ਦਿੱਲੀ ਪਰ ਕਬਜ਼ਾ ਸੰਮਤ ੧੮੪੬ ਵਿਚ ਖਾਲਸਾ ਦਲ ਨੇ ੪੦ ਹਜ਼ਾਰ ਸਿੰਘਾਂ ਦਾ ਲਸ਼ਕਰ ਲੈ ਕੇ ਦਿਲੀ ਪਰ ਚੜ੍ਹਾਈ ਕਰ ਦਿੱਤੀ । ਰਾਹ ਦੇ ਸਾਰੇ ਇਲਾਕੇ ਨੂੰ ਫਤਹਿ ਕਰਕੇ ਖਾਲਸਾ ਦਲ ਮਜਨੂੰ ਦੇ ਟਿਲੇ ਪਾਸ ਜਾ ਉਤਰਿਆ | ਅਜਮੇਰ ਦਰਵਾਜ਼ੇ ਵਲੋਂ ਸ਼ਹਿਰ ਵਿਚ ਦਾਖਲ ਹੋਕੇ ਸ਼ਹਿਰ ਦੇ ਕਈ ਬਾਜ਼ਾਰਾਂ ਪਰ ਕਬਜ਼ਾ ਕਰ ਲਿਆ । ਕਟੜਾ ਨੀਲਾ ਤੇ ਮੁਗਲਾ ਮਹਲੇ ਪਰ ਭੀ ਖਾਲਸਾ ਦਲ ਦਾ ਅਧਿਕਾਰ ਹੋ ਗਿਆ ਤਾਂ ਸ਼ਹਿਰ ਦੇ ਲੋਕੀ ਨਸ ਪਏ । ਮੁਗਲ ਸਿੰਘਾਂ ਦਾ ਟਾਕਰਾ ਨਾ ਕਰ ਸਕੇ । ਸੂ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਆ ਕਿਲੇ ਅੰਦਰ ਦਾਖਲ ਹੋ ਗਏ । ਸਾਰੇ ਸਿੰਘਾਂ ਨੇ ਸਲਾਹ ਕਰਕੇ ਸ : ਜੱਸਾ ਸਿੰਘ ਆਹਲੂਵਾਲੀਆ ਨੂੰ ਤਖਤ ਪਰ ਬਿਠਾ ਦਿਤਾ ਤੇ ਇਸ ਦਿਨ ਤੋਂ ਇਹ ਸਿੰਘਾਂ ਵਿਚ ਬਾਦਸ਼ਾਹ ਦੇ ਨਾਮ ਤੋਂ ਪ੍ਰਸਿੱਧ ਹੋ ਗਿਆ । ਮਿਰਜ਼ਾ ਗੌਹਰ ਅਲੀ ਸ਼ਾਹ ਆਲਮ ਸਾਨੀ ਨੇ ਵਜ਼ੀਰ ਆਜ਼ਮ ਨੂੰ ਸਦ ਕੇ ਆਖਿਆ ਕਿ ਜਿਵੇਂ ਹੋ ਸਕੇ ਸਿੰਘਾਂ ਤੇ ਪਿਛਾ ਛੁਡਾਉ । ਦੋਹਾਂ ਨੇ ਸਭ ਸਲਾਹ ਕਰਕੇ ਸ : ਬਘੇਲ ਸਿੰਘ ਨੂੰ ਸਦਿਆ । ਆਪਨੇ ਸਾਫ ਕਹਿ ਦਿਤਾ ਕਿ ਖਾਲਸਾ ਤੁਹਾਡਾ ਮੁਲਕ ਖੋਹਣਾ ਨਹੀਂ ਚਾਹੁੰਦਾ , ਤੁਸੀਂ ਜ਼ੁਲਮ ਅਤੇ ਅਨਿਆਇ ਕਰਨਾ ਛਡ ਦਿਉ । ਇਸ ਸ਼ਹਿਰ ਵਿਚ ਸਿੰਘਾਂ ਦੇ ਜੋ ਗੁਰਦਵਾਰੇ ਹਨ ਉਨ੍ਹਾਂ ਨੂੰ ਬਣਵਾ ਦਿਉ ਅਤੇ ਸਿੰਘ ਨੂੰ ਹਰਜਾਨਾ ਦੇ ਦਿਉ ਇਹ ਵਾਪਸ ਚਲੇ ਜਾਣਗੇ । ਸਿਮਰੂ ਬੇਗਮ ਦਾ ਬਾਦਸ਼ਾਹ ਨਾਲ ਬਹੁਤ ਰਸੂਖ ਸੀ ਤੇ ਇਸ ਨੂੰ ਇਕ ਵੇਰ ਸ : ਬਘੇਲ ਸਿੰਘ ਨੇ ਬਚਾਇਆ ਸੀ । ਇਸ ਨੇ ਵਿਚ ਪੈ ਕੇ ਫੈਸਲਾ ਕਰਵਾ ਦਿਤਾ | ਹੇਠ ਲਿਖੀਆਂ ਸ਼ਰਤਾਂ ਤੇ ਹੋਈਆਂ । ( ੧ ) ਖਾਲਸੇ ਨੂੰ ਤਿੰਨ ਲੱਖ ਰੁਪਇਆ ਹਰਜਾਨਾ ਦਿਤਾ ਜਾਵੇ । ( ੨ ) ਸ਼ਹਿਰ ਦੀ ਕੋਤਵਾਲੀ ਤੇ ਚੰਗੀ ਵਸੂਲ ਕਰਨ ਦਾ ਅਧਿਕਾਰ ਸ ਬਘੇਲ ਸਿੰਘ ਦੇ ਸਪੁਰਦ ਕਰ ਦਿਤਾ ਜਾਵੇ । ( ੩ ) ਜਦ ਤੱਕ ਗੁਰਦਵਾਰਿਆਂ ਦੀ ਸੇਵਾ ਨਾ ਹੋ ਜਾਵੇ ਸਰਦਾਰ ਬਘੇਲ ਸਿੰਘ ਜੀ ੪000 ਸਿੰਘਾਂ ਸਮੇਤ ਦਿੱਲੀ ਵਿੱਚ ਰਹਿਣਗੇ । ਬਘੇਲ ਸਿੰਘ ਜੀ ਦੀ ਨਿਗਰਾਨੀ ਵਿਚ ਹੇਠ ਲਿਖੇ ਗੁਰਦਵਾਰਿਆਂ ਦੀ ਸੇਵਾ ਕਰਵਾਈ ਗਈ । ਤੋਲੀ ਵਾੜਾ ਵਿਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਦੇ ਰਹਿਣ ਵਾਲੀ ਥਾਂ ਪਰ ਗੁਰ ਦਵਾਰਾ ਬਣਵਾਇਆ ਗਿਆ । ਮੁਹਲਾ ਜੈ ਪੁਰ ਵਿਚ ਗੁਰਦਵਾਰਾ ਬੰਗਲਾ ਸਾਹਿਬ ਬਣਵਾਇਆ ਗਿਆ । ਇਥੇ ਗੁਰੂ ਹਰ ਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਸਨ । ਜਮਨਾ ਦੇ ਕੰਢੇ ਪਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ , ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਦੀਆਂ ਅੰਤਮ ਯਾਦਗਾਰਾਂ ਬਣਵਾਈਆਂ ਗਈਆਂ । ਗੁਰਦਵਾਰਾ ਰਕਾਬ ਗੰਜ ਉਸ ਅਸਥਾਨ ੫ਰ ਬਣਾਇਆ ਗਿਆ ਜਿਥੇ ਲੱਖੀ ਨਾਮ ਦੇ ਵਣਜਾਰੇ ਸਿਖ ਨੇ ਸ੍ਰੀ ਗੁਰੂ ਤੇਗ ਬਹਾਦਰ ਦੀ ਦੇਹ ਦਾ ਅਪਣੇ ਘਰ ਨੂੰ ਅੱਗ ਲਾਕੇ ਸਸਕਾਰ ਕੀਤਾ ਸੀ । ਇਸ ਤੋਂ ਉਪ੍ਰੰਤ ਉਸ ਪਵਿਤ੍ਰ ਅਸਥਾਨ ਦੀ ਭਾਲ ਸ਼ੁਰੂ ਹੋਈ ਜਿਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ । ਇਕ ਬਿਰਧ ਇਸ ਨੇ ਦਸਿਆ ਕਿ ਬੋਹੜ ਦੇ ਦਰਖਤ ਦੇ ਪਾਸ ਜਿਥੇ ਮਸਜਦ ਬਣੀ ਹੋਈ ਹੈ ਉਥੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ । ਮੇਰਾ ਮਾਲਕ ਉਸ ਸਮੇਂ ਮਸ਼ਕ ਲਈ ਪਾਸ ਖੜਾ ਸੀ । ਸ : ਬਘੇਲ ਸਿੰਘ ਜੀ ਨੇ ਇਸ ਥਾਂ ਬੜਾ ਬਣਵਾ ਦਿਤਾ । ਮੁਸਲਮਾਨ ਤਲਵਾਰਾਂ ਧੂਹ ਕੇ ਆ ਗਏ । ਦੋਹਾਂ ਪਾਸਿਆਂ ਵਿਚ ਲੜਾਈ ਹੋਈ । ਵਜ਼ੀਰ ਸਾਹਿਬ ਨੇ ਵਿਚ ਪੈ ਕੇ ਸਮਝੌਤਾ ਕਰਵਾ ਦਿੱਤਾ । ਦੋਹਾਂ ਪਾਸਿਆਂ ਤੋਂ ਥੋੜੀ ਜਿਹੀ ਥਾਂ ਛਡ ਕੇ ਥੜਾ ਕਾਇਮ ਰਖਿਆ ਤੇ ਪਾਸ ਹੀ ਮਸਜਦ ਭੀ ਬਣਵਾ ਦਿਤੀ । ਸਿਖਾਂ ਨੂੰ ਖੁਸ਼ ਕਰਨ ਲਈ ਕੁਝ ਜ਼ਮੀਨ ਕੋਤਵਾਲੀ ਤੇ ਬਾਜ਼ਾਰ ਵਲ ਛਡ ਕੇ ਬਾਰਾਂ ਦਰੀ ਬਣਵਾ ਦਿੱਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਦਿਤਾ । ਗੁਰਦਵਾਰੇ ਦਾ ਨਾਮ ਸੀਸ ਗੰਜ ਰਖਿਆ ਗਿਆ । ਸੰਮਤ ੧੯੧੪ ਬਿ : ਨੂੰ ਜਦ ਗਦਰ ਵਿਚ ਅੰਗਰੇਜ਼ਾਂ ਨੇ ਦਿਲੀ ਫਤਹਿ ਕੀਤੀ ਤਾਂ ਸਿੱਖ ਸਰਦਾਰਾਂ ਦੇ ਜ਼ੋਰ ਦੇਣ ਪਰ ਮਸਜਦ ਵਲੋਂ ਹੋਰ ਥਾਂ ਲੈਕੇ ਗੁਰਦਵਾਰੇ ਦੀ ਥਾਂ ਖੁਲੀ ਕਰਵਾ ਦਿੱਤੀ । ਮੁਸਲਮਾਨਾਂ ਨੂੰ ਕਲਕਤੇ ਅਪੀਲ ਕਰਕੇ ਮਸਜਦ ਫਿਰ ਬਣਵਾ ਲਈ ਉਪੰਤ ਮਹਾਰਾਜਾ ਰਘਬੀਰ ਸਿੰਘ ਜੀਂਦ ਪਤੀ ਨੇ ਵਲਾਇਤ ਤੋਂ ਆਗਿਆ ਲੈ ਕੇ ਮਸਜ਼ਦ ਦੀ ਥਾਂ ਵਡਾ ਗੁਰਦੁਆਰਾ ਬਣਵਾਇਆ । ਜਦ ਗੁਰਦੁਆਰੇ ਮੁਕੰਮਲ ਹੋ ਗਏ ਤਾਂ ਸ ਬਘੇਲ ਸਿੰਘ ਨੇ ਬਾਦਸ਼ਾਹ ਨੂੰ ਕਿਹਾ ਹੁਣ ਮੈਂ ਪੰਜਾਬ ਜਾਣਾ ਚਾਹੁੰਦਾ ਹਾਂ । ਬਾਦਸ਼ਾਹ ਨੇ ਗਲਾਨ ਵਿਚ ਪੁਛਿਆ ਕਿ ਹੁਣ ਜਦ ਖਾਲਸੇ ਦੀ ਧਾਂਕ ਸਾਰੇ ਦੇਸ਼ ਵਿਚ ਬੈਠ ਗਈ ਹੈ ਅਤੇ ਹਰ ਇਕ ਇਨ੍ਹਾਂ ਦਾ ਲੋਹਾ ਮੰਨਦਾ ਹੈ ਤਾਂ ਆਪ ਵਿਚ ਅੱਡ ਅੱਡ ਜਥੇ ਬਣਾ ਕੇ ਕਿਉਂ ਰਹਿੰਦੇ ਹਨ ਤਾਂ ਸ ਬਘੇਲ ਸਿੰਘ ਜੀ ਨੇ ਕਿਹਾ ਰਾਇ ਦਾ ਅੱਡ ਅੱਡ ਹੋਣਾ ਕੁਦਰਤੀ ਗਲ ਹੈ ਪ੍ਰੰਤੂ ਜਦੋਂ ਕਿਸੇ ਸਾਂਝੇ ਦੁਸ਼ਮਨ ਨਾਲ ਟਾਕਰਾ ਹੋਵੇ ਤਾਂ ਖਾਲਸਾ ਇਕੱਠਾ ਹੈ । ਬਾਦਸ਼ਾਹ ਸਰਦਾਰ ਜੀ ਦਾ ਇਹ ਉਤਰ ਸੁਣਕੇ ਸਮਝ ਗਿਆ ਕਿ ਸਿੱਖ ਕਿਤਨੇ ਸਮਝਦਾਰ ਹਨ । ਉਸ ਸਮੇਂ ਸ : ਬਘੇਲ ਸਿੰਘ ਜੀ ਨੂੰ ੫ 000 ਰੁਪਿਆ ਕੜਾਹ ਪ੍ਰਸ਼ਾਦ ਲਈ ਦਿੱਤਾ | ੧੮੫੭ ਬਿ ਵਿਚ ਸ : ਬਘੇਲ ਸਿੰਘ ਅੰਮ੍ਰਿਤਸਰ ਪੁਜਿਆ । ਇਥੋਂ ਤਰਨ ਤਾਰਨ ਇਸ਼ਨਾਨ ਕਰਕੇ ਆਪਣੇ ਇਲਾਕਿਆਂ ਦਾ ਪ੍ਰਬੰਧ ਕਰਨ ਲਗਾ ਅਤੇ ਸੰਮਤ ੧੮੫੬ ਬਿ : ਵਿਚ ਚੜਾਈ ਕਰ ਗਿਆ । ਮਗਰੋਂ ਇਨ੍ਹਾਂ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੇ ਹੌਲੀ ਹੌਲੀ ਆਪਣੇ ਰਾਜ ਵਿਚ ਮਿਲਾ ਲਿਆ ਤੇ ਸਤਲੁਜ ਤੋਂ ਪੂਰਬ ਦਾ ਇਲਾਕਾ ਅੰਗਰੇਜ਼ਾਂ ਨੇ ਮਲ ਲਿਆ । ਸ : ਬਘੇਲ ਸਿੰਘ ਦੇ ਘਰ ਕੋਈ ਪੁਤਰ ਨਹੀਂ ਸੀ । ਇਨ੍ਹਾਂ ਦੀਆਂ ਦੋ ਸ਼ਾਦੀਆਂ ਸਨ । ਜਦ ਅੰਗਰੇਜ਼ਾਂ ਨੇ ਛਲੌਦ ਦੇ ਕਿਲੇ ਪਰ ਕਬਜ਼ਾ ਕੀਤਾ ਤਾਂ ਸਰਦਾਰਨੀ ਰਤਨ ਕੌਰ ਪਾਸੋਂ ੭੫ ਲਖ ਨਕਦ ਰੁਪਿਆ ਤੇ ਗਹਿਣੇ ਆਦਕ ਨਿਕਲੇ ਅਤੇ ਹੋਰ ਇਤਨਾ ਕੀਮਤੀ ਸਾਮਾਨ ਨਿਕਲਿਆ ਕਿ ਅੰਗਰੇਜ਼ ਹੈਰਾਨ ਰਹਿ ਗਏ । ਇਸ ਤੋਂ ਧਨੀਆਂ ਨੂੰ ਇਹ ਸਬਕ ਸਿਖਣਾ ਚਾਹੀਦਾ ਹੈ ਕਿ ਜੋ ਧਨ ਦੌਲਤ ਹੋਵੇ ਧਰਮ ਅਰਥ ਲਈ ਖ਼ਰਚ ਕਰ ਦੇਣ ਸੰਭਾਲ ਕੇ ਰਖੀ ਹੋਈ ਮਇਆ ਕਿਥੇ ਅਰਥ ਨਹੀਂ ਆਉਂਦੀ ।
ਦਾਸ ਜੋਰਾਵਰ ਸਿੰਘ ਤਰਸਿੱਕਾ । ਭੁੱਲ ਚੁੱਕ ਦੀ ਮੁਆਫੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)