More Gurudwara Wiki  Posts
ਮਹਾਂਦਾਨੀ ਦਸਮੇਸ਼ ਜੀ (ਭਾਗ-4)


ਮਹਾਂਦਾਨੀ ਦਸਮੇਸ਼ ਜੀ
(ਭਾਗ-4)
ਕਵੀ ਭਾਈ ਸੰਤੋਖ ਸਿੰਘ ਦਾਨ ਦੀ ਗੱਲ ਕਰਦਿਆਂ ਪੁਰਾਣੀਆਂ ਲਿਖਤਾਂ ਦਾ ਹਵਾਲਾ ਦਿੰਦੇ ਨੇ ਕੇ ਭ੍ਰਿਗੂ ਰਿਸ਼ੀ ਦੇ ਪੁੱਤਰ ਪਰਸੂਰਾਮ ਨੇ ਛੱਤਰੀਆਂ ਦੇ ਕੋਲੋਂ ਧਰਤੀ ਖੋਹ ਕੇ ਇੱਕੀ ਵਾਰ ਬ੍ਰਾਹਮਣਾਂ ਨੂੰ ਰਾਜ ਦਾਨ ਕੀਤਾ ਪਰ ਪਰਸੂਰਾਮ ਦੇ ਹੁੰਦਿਆ ਹੀ ਫਿਰ ਵੀ ਬਾਮਣਾ ਕੋਲ ਰਾਜ ਨਹੀ ਰਿਹਾ .
ਰਮਾਇਣ ਅਨੁਸਾਰ ਸ੍ਰੀ ਰਾਮ ਚੰਦਰ ਜੀ ਨੇ ਅਸ਼ਵਮੇਧ ਜੱਗ ਕੀਤਾ ਇਨ੍ਹਾਂ ਦਾਨ ਦਿੱਤਾ ਕਿ ਲੈਣ ਵਾਲਿਆ ਦੇ ਪੁੱਤਾਂ ਪੋਤਰਿਆਂ ਤੱਕ ਖਾਂਦੇ ਰਹੇ ਪਰ ਅਖਿਰ ਸਮੇ ਨਾਲ ਮੁੱਕ ਗਿਆ।
ਮਹਾਂਭਾਰਤ ਅਨੁਸਾਰ ਪਾਂਡੋ ਪੁਤ ਯੁਧਿਸ਼ਟਰ ਤੇ ਸੂਰੀਏ ਪੁੱਤਰ ਕਰਨ ਨੇ ਵੀ ਬਹੁਤ ਸੋਨਾ ਦਾਨ ਕੀਤਾ ਜੋ ਦਾਨ ਸਮੇਂ ਨਾਲ ਖ਼ਤਮ ਹੋ ਗਏ ਲੋਕ ਫਿਰ ਕੰਗਾਲ,
ਫਿਰ ਕਵੀ ਜੀ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀ ਮਹਾਂਦਾਨੀ ਹੋ ਕਿਉਕਿ ਤੁਸੀ ਉਹ ਦਾਨ ਦਿੱਤਾ ਜੋ ਕਦੇ ਖਤਮ ਹੋਣ ਵਾਲਾ ਨਹੀ ਉਹ ਤਾਂ ਘਟਣ ਦੀ ਜਗ੍ਹਾ ਸਗੋਂ ਦਿਨੋ ਦਿਨ ਦੂਣਾ ਚੌਣਾ ਹੁੰਦਾ ਜਾ ਰਿਹਾ ਹੈ।
ਦਸਮੇਸ਼ ਜੀ ਨੇ ਆਪਣੇ ਖਾਲਸੇ ਨੂੰ ਪੈਸਾ ਸੋਨਾ ਚਾਂਦੀ ਦਾਨ ਨਹੀ ਦਿੱਤਾ ਸਗੋੰ ਕਿਰਤ ਦਾ ਦਾਨ , ਨਾਮ ਦਾ ਦਾਨ , ਬਿਬੇਕ ਦਾਨ, ਰਹਿਤ ਦਾਨ , ਵੰਡ ਛਕਣ ਦਾ ਦਾਨ , ਸ਼ਸਤਰ ਤੇ ਸਾਸ਼ਤਰ ਵਿੱਦਿਆ ਦਾ ਦਾਨ, ਏਕਤਾ ਦਾ ਦਾਨ, ਆਪਸੀ ਪ੍ਰੇਮ ਪਿਆਰ ਦਾ ਦਾਨ, ਖੰਡੇ...

ਦੀ ਪਾਹੁਲ ਦਾ ਦਾਨ , ਇਲਾਹੀ ਬਾਣੀ ਦਾ ਦਾਨ, ਜਥੇਬੰਦ ਹੋਣ ਦਾ ਦਾਨ , ਅਡੋਲ ਨਿਸ਼ਚਾ ਦਾਨ , ਜ਼ੁਲਮ ਨਾਸ਼ ਲਈ ਬਲ ਉਦਮ ਦਾ ਦਾਨ, ਕੁਰਬਾਣੀ ਦਾ ਮਾਦਾ ਦਾਨ ,ਸੱਚ ਹੱਕ ਲਈ ਲੜਣ ਦਾ ਦਾਨ ਮੁੱਕਦੀ ਗੱਲ ਸਮੂਹ ਦਾਨਾਂ ਦਾ ਜੋੜ “ਸਿੱਖੀ ਦਾਨ ਦਿੱਤਾ।
ਜੋ ਸਦੀਵੀ ਹੈ ਸਰਬਕਾਲੀ ਹੈ ਬਲਕਿ ਅਕਾਲੀ ਇਸ ਲਈ ਦਾਨ ਦੇ ਪਾਸੇ ਤੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀ ਮਹਾਂਦਾਨੀ ਹੋ ਸਭ ਤੋ ਵੱਡੇ ਦਾਨਵੀਰ ਹੋ
ਕਵੀ ਸੰਤੋਖ ਸਿੰਘ ਜੀ ਦੇ ਬੋਲ
ਭ੍ਰਿਗੂ ਨੰਦ ਦਾਨ ਦੀਨ ਤਾਹਿ ਕਿ ਅਛਤ ਛੀਨ
ਜਾਚਤ ਫਿਰਤ ਦੀਨ ਦਿਜਨ ਕੇ ਗੋਤ ਹੈ ।
ਰਾਮ ਚੰਦ ਆਨੰਦ ਸੰਦੋਹ ਅਸ਼ਵਮੇਧ ਬਿਖੈ
ਪਾਯੋ ਦਾਨ ਖਾਯੋ ਪੁੱਤ ਪੋਤੇ ਨਾਤੀ ਪੋਤ ਹੈ।
ਪੰਡ ਸੂਤ ਸੂਰ ਸੂਤ ਆਦਿ ਜੇ ਸੰਤੋਖ ਸਿੰਘ
ਦੀਨ ਜਿੰਨ ਦਾਨ ਪੁੰਨ ਛੀਨਤ ਉਦੋਤ ਹੈ।
ਸ੍ਰੀ ਗੋਬਿੰਦ ਸਿੰਘ ਮਹਾਂ ਦਾਨ ਦੀਨੋ ਕੋ ਨ ਸਮ
ਦਿਨ ਦਿਨ ਦੂਨੋਂ ਦੂਨੋਂ ਚੌਣੋ ਚੌਣੋ ਹੋਤ ਹੈ । (ਸੂਰਜ ਪ੍ਰਕਾਸ਼)
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ
ਚੌਥੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)