ਗੁਰੂ ਕਲਗੀਧਰ ਦੀ ਪੋਤੀ
ਉਚ ਦਾ ਪੀਰ ਬਨਣ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਵੱਡੀ ਸੇਵਾ ਕਰਨ ਵਾਲੇ ਦੋ ਪਠਾਨ ਭਰਾ ਬਾਬਾ ਗਨੀ ਖਾਂ ਬਾਬਾ ਨਬੀ ਖਾਂ ਜੀ ਜਿਨ੍ਹਾਂ ਨੂੰ ਦਸਮੇਸ਼ ਜੀ ਨੇ ਮੇਰੇ ਫਰਜੰਦ ( ਪੁਤਰ ) ਦਾ ਖਿਤਾਬ ਦਿੱਤਾ। ਉਨ੍ਹਾਂ ਦੇ ਵੰਸ਼ਜ ਹੁਣ ਲਾਹੌਰ (ਪਾਕਿਸਤਾਨ ) ਚ ਰਹਿੰਦੇ ਹਨ। 2006 ਚ ਛੇਵੀ ਪੀੜੀ ਚੋ ਜਨਾਬ “ਜਹੂਰ ਅਹਿਮਦ ਖਾਂ ਸਾਹਿਬ” ਏਧਰ ਪੰਜਾਬ ਆਏ ਜਲੰਧਰ ਅਜੀਤ ਅਖਬਾਰ ਵਾਲਿਆ ਨਾਲ ਜਦੋ ਮੁਲਾਕਾਤ ਹੋਈ ਤਾਂ ਗੱਲ ਕਰਦਿਆਂ ਅਹਿਮਦ ਜੀ ਤੋਂ ਪੁੱਛਿਆ ਤੁਹਾਡੇ ਖਾਨਦਾਨ ਚ ਕਲਗੀਧਰ ਜੀ ਬਾਰੇ ਜਾਂ ਗੁਰੂ ਘਰ ਨਾਲ ਸਬੰਧਕ ਕੋਈ ਖਾਸ ਰਵਾਇਤ ਜਾਂ ਕੋਈ ਘਟਨਾ ਪ੍ਰਚੱਲਤ ਹੋਵੇ ਤਾਂ ਦਸੋ ….
ਅਹਿਮਦ ਖਾਂ ਨੇ ਦੱਸਿਆ ਸਾਡੇ ਬਜ਼ੁਰਗ ਘੋੜਿਆਂ ਦਾ ਵਪਾਰ ਕਰਦੇ ਸਨ। ਗੁਰੂ ਸਾਹਿਬ ਦੇ ਨਾਲ ਕਾਫ਼ੀ ਪਿਆਰ ਬਣਿਆ ਸੀ। ਅਕਸਰ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਇੱਕ ਵਾਰ ਉਹ ਗੁਰੂ ਸਾਹਿਬ ਨੂੰ ਮਿਲਣ ਖਾਸ ਅਨੰਦਪੁਰ ਸਾਹਿਬ ਗਏ , ਨਾਲ ਆਪਣੀ ਇੱਕ ਛੋਟੀ ਬੱਚੀ ਰਜ਼ੀਆ ਨੂੰ ਵੀ ਨਾਲ ਲੈ ਗਏ। ਸਤਿਗੁਰਾਂ ਦੇ ਦਰਸ਼ਨ...
ਕੀਤੇ। ਗਲਾਂ ਬਾਤਾਂ ਹੋਣ ਲੱਗੀਆ। ਉਸ ਸਮੇ ਰਜ਼ੀਆ ਕਾਫੀ ਛੋਟੀ ਸੀ ਉਹ ਵਾਰ ਵਾਰ ਕੋਸ਼ਿਸ਼ ਕਰੇ ਸਤਿਗੁਰਾਂ ਦੇ ਵੱਲ ਜਾਣ ਦੀ ਪਰ ਗਨੀ ਖਾਂ ਜੀ ਜਾਣ ਨ ਦੇਣ ਰੋਕ ਲੈਣ। ਏਦਾ ਜਦੋਂ ਤਿੰਨ ਚਾਰ ਵਾਰ ਰੋਕਿਆ ਤੇ ਸਤਿਗੁਰਾਂ ਨੇ ਹੱਸਿਆ ਕਿਹਾ ਹੁਣ ਨਾ ਰੋਕੋ ਆਉਣ ਦਿਓ। ਪਾਤਸ਼ਾਹ ਜੀ ਨੇ ਰਜ਼ੀਆ ਨੂੰ ਚੁੱਕ ਕੇ ਗੋਦ ਵਿੱਚ ਬਿਠਾ ਲਿਆ ਤੇ ਬੜਾ ਪਿਆਰ ਕੀਤਾ ਉਸ ਦਿਨ ਤੋਂ ਸਾਰਾ ਪਰਿਵਾਰ ਰਜੀਆ ਨੂੰ ਗੁਰੂ ਦੀ ਪੋਤੀ ਕਹਿਣ ਲੱਗ ਪਿਆ। ਅਸਲੀ ਨਾਮ ਹੌਲੀ ਹੌਲੀ ਸਭ ਨੂੰ ਭੁੱਲਦਾ ਗਿਆ।
ਇਸ ਬੱਚੀ ਦਾ ਜਿਕਰ ਭਾਈ ਵੀਰ ਸਿੰਘ ਜੀ ਦੇ ਭਰਾ ਡਾ ਬਲਬੀਰ ਸਿੰਘ ਜੀ ਨੇ ਵੀ ਆਪਣੀ ਕਿਤਾਬ “ਲੰਮੀ ਨਦਰ” ਚ ਕੀਤਾ ਹੈ। ਪਰ ਡਾਕਟਰ ਸਾਬ ਨੇ ਹੋਰ ਹਿਸਾਬ ਨਾਲ ਲਿਖਿਆ ਹੈ।
ਮੇਜਰ ਸਿੰਘ
ਗੁਰੂ ਕਿਰਪਾ ਕਰੇ