More Gurudwara Wiki  Posts
ਇਤਿਹਾਸ – ਸ਼ਹੀਦੀ ਭਾਈ ਸਤੀਦਾਸ ਜੀ


ਸਿੱਖ ਇਤਿਹਾਸ ਚ ਸ਼ਹੀਦਾਂ ਦੀਆਂ ਕਤਾਰਾਂ ਇੰਨੀਆਂ ਲੰਮੀਆਂ ਨੇ ਕਿ ਬਹੁਤ ਸਾਰੀਆਂ ਤਾਂ ਅੱਖੋਂ ਓਹਲੇ ਹੀ ਰਹਿ ਗਈਆਂ ਆਪਾ ਵਾਰਣ ਵਾਲੇ ਇਨ੍ਹਾਂ ਛੁਪੇ ਹੋਏ ਗੁਰੂ ਪਿਆਰਿਆਂ ਚੋਂ ਇਕ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਸੇਵਕ ਭਾਈ ਸਤੀਦਾਸ ਜੀ
ਭਾਈ ਜੀ ਇੰਨੇ ਗੁਪਤ ਸ਼ਹੀਦ ਨੇ ਕਿ ਭਾਈ ਕਾਨ੍ਹ ਸਿੰਘ ਨਾਭਾ ਦੀ ਅੱਖੋਂ ਵੀ ਓਹਲੇ ਰਹਿ ਗਏ ਏਸੇ ਲਈ ਮਹਾਨ ਕੋਸ਼ ਚ ਵੀ ਸ਼ਹੀਦੀ ਦਾ ਜਿਕਰ ਨਹੀ
ਭਾਈ ਸਤੀਦਾਸ ਜੀ ਬਾਬਾ ਕਬੂਲ ਦਾਸ ਜੀ ਦੇ ਪੁੱਤਰ ਸਨ ਏ ਤਿੰਨ ਭਰਾ ਸੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜਤੀ ਦਾਸ ਜੀ ਸਨ ਏਨਾ ਦਾ ਪੜਦਾਦਾ ਬਾਬਾ ਪਰਾਗਾ ਜੀ ਛੇਵੇ ਪਾਤਸ਼ਾਹ ਦੇ ਸਿੱਖ ਸੂਰਮੇ ਸਨ ਜਿੰਨਾ ਅੰਮ੍ਰਿਤਸਰ ਜੰਗ ਚ ਵੀ ਸੇਵਾ ਨਿਭਾਈ ਏ ਛਿੱਬਰ ਪਰਿਵਾਰ ਚੋ ਸਨ ਜੋ-ਕੇ ਪਿੰਡ ਕਰਿਆਲਾ ਜਿਲ੍ਹਾ ਜਿਹਲਮ (ਪਾਕਿਸਤਾਨ) ਰਹਿੰਦਾ ਸੀ ਏਨਾ ਦਾ ਬਜੁਰਗ ਬਾਬਾ ਗੋਤਮ ਸਭ ਤੋ ਪਹਿਲਾ ਗੁਰੂ ਘਰ ਨਾਲ ਜੁੜਿਆ ਸੀ
ਭਾਈ ਮਤੀਦਾਸ ਤੇ ਸਤੀਦਾਸ ਜੀ ਦੋਵੇ ਗੁਰੂ ਕੇ ਦੀਵਾਨ ਸਨ ਭਾਈ ਮਤੀਦਾਸ ਦਰਬਾਰੀ ਦੀਵਾਨ ਭਾਈ ਸਤੀਦਾਸ ਘਰਬਾਰੀ ਦੀਵਾਨ ਸੀ ਭਾਈ ਸਤੀ ਦਾਸ ਬੜੇ ਪੜ੍ਹੇ ਲਿਖੇ ਤੇ ਵਿਦਵਾਨ ਸੀ ਫ਼ਾਰਸੀ ਦੇ ਇੰਨੇ ਮਾਹਿਰ ਸਨ ਕਿ ਜੋ ਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਉਚਾਰਦੇ ਸਤੀਦਾਸ ਜੀ ਉਸੇ ਵੇਲੇ ਫ਼ਾਰਸੀ ਚ ਲਿਖ ਲੈਂਦੇ
ਬਾਣੀ ਜੋ ਸਾਹਿਬ ਕਰਨ ਉਚਾਰ
ਸੋ ਸਤੀਦਾਸ ਨਿਤ ਫਾਰਸੀ ਅੱਖਰਾਂ ਵਿਚ ਉਤਾਰ । (ਬੰਸਾਵਲੀਨਾਮਾ)
ਚਿੱਠੀ ਪੱਤਰ ਵੀ ਜਿਆਦਾਤਰ ਖਾਸ ਕਰਕੇ ਜੋ ਫਾਰਸੀ ਚ ਲਿਖਣੀ ਹੋਵੇ ਭਾਈ ਸਤੀਦਾਸ ਹੀ ਲਿਖਦੇ ਇਸ ਤਰ੍ਹਾਂ ਉਹ ਖ਼ੁਸ਼-ਨਵੀਸ਼ ਦੀ ਸੇਵਾ ਵੀ ਕਰਦੇ ਨੌਵੇ ਪਾਤਸ਼ਾਹ ਜੀ ਨੂੰ ਜਦੋਂ ਗੁਰੂਤਾ ਗੱਦੀ ਮਿਲੀ ਉਦੋਂ ਤੋਂ ਲੈ ਕੇ ਸ਼ਹਾਦਤ ਤਕ ਉਹ ਸਤਿਗੁਰਾਂ ਦੇ ਨਾਲ ਰਹੇ
ਭਾਈ ਕੇਸਰ ਸਿੰਘ ਛਿੱਬਰ ਕਹਿੰਦੇ ਨੇ ਦਿੱਲੀ ਜੇਲ ਚ ਰਹਿੰਦਿਆਂ...

ਨੌਵੇ ਪਾਤਸ਼ਾਹ ਜੋ ਬਚਨ ਜੋ ਬਾਣੀ ਉਚਾਰਦੇ ਸਤੀਦਾਸ ਜੀ ਨੇ ਲਿਖ ਲੈਦੇ ਪਰ ਉਹ ਸਭ ਲਿਖਤ ਸਰਕਾਰੀ ਅਹਿਲਕਾਰਾਂ ਨੇ ਖੋਹ ਲਈ
ਜਦੋਂ ਭਾਈ ਮਤੀਦਾਸ ਤੇ ਦਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਭਾਈ ਸਤੀਦਾਸ ਜੀ ਨੂੰ ਚਾਂਦਨੀ ਚੌਂਕ ਵਿੱਚ ਲਿਆਂਦਾ ਇਸਲਾਮ ਕਬੂਲ ਕਰਨ ਲਈ ਕਿਆ ਭਾਈ ਸਤੀ ਦਾਸ ਜੀ ਸਿੱਖੀ ਚ ਦ੍ਰਿੜ ਰਹੇ ਗੁਰੂ ਚਰਨਾਂ ਤੋਂ ਕੁਰਬਾਣ ਹੋਣਾ ਪ੍ਰਵਾਨ ਕੀਤਾ ਜ਼ਾਲਮਾਂ ਨੇ ਦੇਖਿਆ ਦੋ ਤਰ੍ਹਾਂ ਦੀ ਸਜ਼ਾ ਪਹਿਲਾਂ ਦਿੱਤੀ ਜਾ ਚੁੱਕੀ ਹੈ ਹੁਣ ਇਸਨੂੰ ਕਿਸੇ ਹੋਰ ਤਰ੍ਹਾਂ ਨਾਲ ਮਾਰਿਆ ਜਾਵੇ ਜੋ ਪਹਿਲਾ ਨਾਲੋ ਵੀ ਵਧ ਦੁਖਦਾਈ ਹੋਵੇ ਇਸ ਲਈ ਸਜ਼ਾ ਚੁਣੀ ਜਿਉਦਿਆਂ ਨੂੰ ਅੱਗ ਚ ਸਾੜਣ ਦੀ ਕਾਜੀ ਦੇ ਹੁਕਮ ਨਾਲ ਰੂੰ ਮੰਗਾਇਆ ਤੇ ਭਾਈ ਸਾਹਿਬ ਦੇ ਆਲੇ ਦੁਆਲੇ ਸਾਰੇ ਰੂੰ ਲਪੇਟ ਕੇ ਰੱਸੀਆਂ ਨਾਲ ਬੰਨ੍ਹ ਦਿੱਤਾ ਉਪਰ ਤੇਲ ਪਾ ਕੇ ਅੱਗ ਲਾਈ ਭਾਈ ਸਤੀ ਦਾਸ ਜੀ ਨੇ ਸੀ ਤੱਕ ਨਹੀਂ ਉਚਾਰੀ ਸਗੋਂ ਮੁੱਖ ਸਤਿਗੁਰੂ ਜੀ ਦੇ ਪਿੰਜਰੇ ਵੱਲ ਕਰਕੇ ਗੁਰਬਾਣੀ ਪੜ੍ਹਦੇ ਰਹੇ ਤੇ ਰੂ ਚ ਲਪੇਟਿਆ ਸਰੀਰ ਹੋਲੀ ਹੋਲੀ ਅੱਗ ਚ ਸੜ ਕੇ ਖਾਕ ਹੋ ਗਿਆ ਭਾਈ ਜੀ ਸ਼ਹੀਦੀ ਪਾ ਗਏ
ਇਸ ਤਰ੍ਹਾਂ ਭਾਈ ਮਤੀਦਾਸ ਭਾਈ ਦਿਆਲਾ ਜੀ ਭਾਈ ਸਤੀਦਾਸ ਤਿੰਨੋਂ ਗੁਰੂ ਕੇ ਲਾਲਾਂ ਨੂੰ ਅੌਰੰਗਜੇਬ ਦੇ ਹੁਕਮ ਨਾਲ ਜਾਲਮਾਂ ਨੇ ਵਾਰੀ ਵਾਰੀ ਚਾਂਦਨੀ ਚੌਕ ਚ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਵੱਖ ਵੱਖ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ …….
…..ਚਲਦਾ ……
ਬਾਕੀ ਅਗਲੀ ਪੋਸਟ ਚ …
ਧੰਨ ਭਾਈ ਮਤੀ ਦਾਸ ਧੰਨ ਗੁਰੂ ਤੇਗ ਬਹਾਦਰ ਮਹਾਰਾਜ
ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ
ਪੰਜਵੇਂ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)