More Gurudwara Wiki  Posts
ਬਾਲੂ ਹਸਨਾ


ਲੋਕਾਂ ਵਿਚ ਵਿਸ਼ਵਾਸ ਸੀ ਕਿ ਤੀਰਥਾਂ ਤੇ ਇਸ਼ਨਾਨ ਕੀਤਿਆਂ , ਸਾਧੂਆਂ ਆਦਿ ਦੇ ਦਰਸ਼ਨ ਕੀਤਿਆਂ ਪਾਪ ਮਿਟਦੇ ਹਨ । ਸੱਚੇ ਮਾਰਗ ਦਾ ਗਿਆਨ ਕਿਸੇ ਨੂੰ ਨਹੀਂ ਸੀ , ਪਰ ਜਦ ਵੱਡੇ – ਵੱਡੇ ਫ਼ਕੀਰਾਂ ਨੇ ਵੀ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਕੀਤੇ ਤੇ ਉਹ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ ! ਐਸੀ ਨਾਮ ਦੀ ਮਸਤੀ ਚੜੀ ਜਿਸ ਦਾ ਅਨੰਦ ਆਪ ਵੀ ਲਿਆ ਤੇ ਲੋਕਾਂ ਨੂੰ ਵੀ ਦਿੱਤਾ । ਬਾਲੂ ਹਸਨਾ ਐਸੇ ਜੋ ਅਲਮਸਤ ਜੀ ਦੇ ਭਰਾ ਸਨ ਤੇ ਗੁਰੂ ਦੇ ਦਰਸ਼ਨ ਕਰਕੇ ਸਿੱਖੀ ਫੈਲਾਣ ਵਿਚ ਸਭ ਤੋਂ ਅੱਗੇ ਰਹੇ । ਇਸ ਮਹਾਤਮਾ ਦਾ ਜਨਮ ਸੰਮਤ 1621 ਵਿਚ ਇਕ ਬ੍ਰਾਹਮਣ ਦੇ ਘਰ ਸੀ ਨਗਰ ( ਕਸ਼ਮੀਰ ) ਵਿਚ ਹੋਇਆ । ਆਪ ਜੀ ਦੇ ਪਿਤਾ ਦਾ ਨਾਂ ਭਾਈ ਹਰਦੱਤ ਸੀ ਤੇ ਮਾਤਾ ਦਾ ਨਾਂ ਪ੍ਰਭਾ ਜੀ ਸੀ । ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘੋੜਿਆਂ ਦੀ ਸੇਵਾ ਕਰਿਆ ਕਰਦੇ ਸਨ । ਸੰਮਤ 1693 ਵਿਚ ਬਾਬਾ ਗੁਰਦਿੱਤਾ ਜੀ ਦੇ ਚੇਲੇ ਬਣੇ । ਇਕ ਧੂਣੀ ਦੇ ਮੁਖੀ ਵੀ ਬਣੇ । ਗੁਰੂ ਹਰਿਗੋਬਿੰਦ ਜੀ ਨੇ ਅਲਮਸਤ , ਭਾਈ ਗੋਇੰਦਾ , ਬਾਬਾ ਫੂਲ ਤੇ ਬਾਲੂ ਹਸਨਾ ਨੂੰ ਬਾਬਾ ਗੁਰਦਿੱਤਾ ਜੀ ਦੇ ਹਵਾਲੇ ਕੀਤਾ ਸੀ ਤੇ ਕਿਹਾ ਸੀ ਕਿ ੧ ਓ ਜਿਸ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਨੇ ਗਾਈ ਹੈ , ਅਸੀਂ ਉਸੇ ਦਾ ਹੁਣ ਗੁਰਦਿੱਤਾ ਜੀ ਨੂੰ ਪ੍ਰਚਾਰ ਕਰਨ ਲਈ ਆਗਿਆ ਕੀਤੀ ਹੈ । ੧ਓ ਨੂੰ ਥਾਂ – ਥਾਂ ਪਹੁੰਚਾਓ ਤੇ ਧਰਮਸ਼ਾਲਾਵਾਂ , ਕਾਇਮ ਕਰੋ । ਗੁਰ ਅਸਥਾਨਾਂ ਦੀ ਸੰਭਾਲ ਕਰੋ !
ਅਮਰ ਕਥਾ ਕਾ ਬੀਜ ਏ , ਓਅੰਕਾਰ...

ਸੁਭਾਈ । ਓਅੰਕਾਰ ਕੀ ਹੀ ਮਹਿਮਾ ਗੁਰੂ ਨਾਨਕ ਗਈ ।
ਬਾਬਾ ਗੁਰਦਿੱਤਾ ਜੀ ਨੇ ਵੀ ਚਾਰਾਂ ਧੂਣੀਆਂ ਨੂੰ ੧ ਓ ਦਾ ਮੰਤਰ ਦਿੱਤਾ ਤੇ ਉਥੋਂ ਹੀ ਸਭ ਉਦਾਸੀਆਂ ਨੂੰ ਹੁਕਮ ਹੋਇਆ ਕਿ ਇਸ ਦਾ ਪ੍ਰਚਾਰ ਕਰੋ ।
ਬਾਲੂ ਹਸਨਾ ਕੋ ਦਯੋ , ਬਾਬੇ ਗੁਰਦਿੱਤੇ । ਬਹੁਰਿ ਦਯੋ ਅਲਮਸਤ , ਪਰਮ ਇਹ ਬਿਤੈ ।
ਇਨ੍ਹਾਂ ਉਦਾਸੀ ਮਹਾਂਪੁਰਖਾਂ ਸੰਤਾਂ ਨੇ ਸਿੱਖੀ ਦੀ ਲੋਅ ਦੂਰ – ਦੂਰ ਤੱਕ ਪਹੁੰਚਾਈ । ਕੋਈ ਥਾਂ ਐਸਾ ਨਹੀਂ ਹੋਵੇਗਾ , ਜਿੱਥੇ ਸਿੱਖੀ ਦੀ ਲਾਗ ਤੇ ਜਾਗ ਨਾ ਲੱਗੀ ਹੋਵੇ । ਇਹ ਉਦਾਸੀ ਮਹਾਂਪੁਰਸ਼ ਨਿਰਬਾਹੀ , ਨਿਰਮੋਹ , ਨਿਰਮਾਣ , ਨਿਰਭੈ , ਵਿੱਦਿਆ ਦੇ ਕੋਟ ਤੇ ਸ਼ਰਧਾ ਦੀ ਮੂਰਤ ਹੁੰਦੇ ਸਨ । ਇਨ੍ਹਾਂ ਧੂਣੀਆਂ ਨੇ ਬੰਗਾਲ , ਬਿਹਾਰ , ਉੜੀਸਾ , ਯੂ . ਪੀ . ਬਲੋਚਿਸਤਾਨ , ਕਾਬਲ ਤੱਕ ਪ੍ਰਚਾਰ ਕੀਤਾ । ਬਾਬਾ ਬਾਲੂ ਹਸਨਾ ਜੀ ਦੇ ਧੂਆਂ ਵਿਚੋਂ ਸਨ – ਭਾਈ ਪ੍ਰਹਿਲਾਦ ਸਿੰਘ ਜੀ , ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਨਾਮ ਲਾਲ ਦਾਸ ਤੇ ਤਖੱਲਸ ਖ਼ਿਆਲ ਸੀ । ਇਹ ਗੁਰੂ ਜੀ ਦੇ ਲਾਂਗਰੀ ਕਰਕੇ ਵੀ ਸਿੱਧ ਸਨ । ਇਨ੍ਹਾਂ ਦਾ ਲਿਖਿਆ ਰਹਿਤਨਾਮਾ ਪੰਥ ਵਿਚ ਪ੍ਰਮਾਣਿਕ ਮੰਨਿਆ ਜਾਂਦਾ ਹੈ । ਇਨ੍ਹਾਂ ਧੂਣਿਆਂ ਨੇ ਖਾਸ ਤੌਰ ‘ ਤੇ ਸਿੰਧ ਤੇ ਸਮੁੰਦਰੀ ਇਲਾਕਿਆਂ ਵਿਚ ਪ੍ਰਚਾਰ ਕੀਤਾ । ਬਾਲੂ ਹਸਨਾ ਦਾ ਅਕਾਲ ਚਲਾਣਾ ਦੇਹਰਾਦੂਨ ਸੰਮਤ 1717 ਵਿਚ ਹੋਇਆ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)