More Gurudwara Wiki  Posts
1984 ਦਿੱਲੀ ਦੀਆਂ ਬੀਬੀਆਂ ਤੇ ਕਸ਼ਟ


ਗੁਰੂ ਦੇ ਸਿੰਘਾਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਮੇਰਾ ਸਿੰਘ ਸਸ਼ਤਰ ਧਾਰੀ ਜਰੂਰ ਹੋਵੇ । ਜਰੂਰ ਵਧੀਆ ਸ੍ਰੀ ਸਾਹਿਬ ( ਤਲਵਾਰ ) ਆਪਣੇ ਕੋਲ ਜਾ ਘਰਾਂ ਵਿੱਚ ਰੱਖਿਆ ਕਰੋ ਜੀ । ਜਦੋ ਅਸੀ ਸਸ਼ਤਰ ਤਿਆਗ ਦਿੱਤਾ ਇਸ ਦਾ ਬਹੁਤ ਭਾਰੀ ਨੁਕਸਾਨ ਦਿੱਲੀ ਵਿੱਚ ਭੁਗਤਣਾ ਪਿਆ ਹੈ। ਇੰਦਰਾਂ ਗਾਂਧੀ ਦੇ ਮਾਰੇ ਜਾਣ ਨਾਲ ਉਸ ਦੇ ਪੁਤਰ ਨੇ ਇਕੱਲੇ ਦਿੱਲੀ ਅੰਦਰ ਹੀ ਨਹੀਂ ਸਗੋਂ ਭਾਰਤ ਤੇ ਹਰ ਸ਼ਹਿਰ ਵਿਚ ਗਿਣੀ ਮਿਥੀ ਯੋਜਨਾ ਅਧੀਨ ਸਿੱਖਾਂ ਦੇ ਸ਼ਰੇਆਮ ਕਤਲ ਕਰਾਏ।ਕਤਲ ਕਰਨ ਵਾਲੇ ਭਈਏ ਜਾ ਸਿਵਲ ਵਰਦੀ ਵਿਚ ਪੁਲਸ ਕਰਮਚਾਰੀ ਸਨ । ਇਸ ਕਤਲਿਆਮ ਨੇ ਨਾਦਰ ਸ਼ਾਹ ਦੇ ਕਤਲਿਆਮ ਨੂੰ ਵੀ ਮਾਤ ਪਾ ਦਿੱਤਾ । ਸਾਰੇ ਸ਼ਹਿਰਾਂ ਵਿਚ ਹੀ ਸਰੀਆ ਤੇ ਅੱਗ ਲਾਉਣ ਵਾਲੇ ਇਕੋ ਜਿਹਾ ਰਸਾਇਣਕ ਪਦਾਰਥ ਵਰਤਿਆ ਗਿਆ ਜਿਹੜਾ ਕਿ ਕਾਂਗਰਸ ਨੇ ਦਿੱਤਾ ਸੀ । ਜਸਵੰਤ ਸਿੰਘ ਬੇਦੀ ਇਕ ਸੀਨੀਅਰ ਨੇਤਾ ਮੰਗੋਲ ਪੁਰੀ ਦੀ ਯੂਨਿਟ ਦੇ ਪਰਧਾਨ ਨੇ ਦੱਸਿਆ ਕਿ ਦੇਸ਼ ਦੇ ਬਟਵਾਰੇ ਸਮੇਂ ਦੇ ਨਾਲੋਂ ਵੀ ਬਹੁਤ ਉੱਚੀ ਪੱਧਰ ਤੇ ਗੜਬੜ ਹੋਈ । ਉਸ ਨਾਲੋਂ ਦਿੱਲੀ ਵਿੱਚ ਸਿੱਖਾਂ ਨੂੰ ੧੦੦ ਫੀਸਦੀ ਜ਼ਿਆਦਾ ਦੁੱਖ ਸਹਿਣੇ ਪਏ । ਸਭ ਤੋਂ ਦੁਖਦਾਈ ਗਲ ਇਹ ਹੈ ਕਿ ਇੰਦਰਾਂ ਕਾਂਗਰਸ ਅਤੇ ਪੁਲਿਸ ਦੀ ਮਦਦ ਨਾਲ ਗੁੰਡਿਆਂ ਤੋਂ ਸਿੱਖਾਂ ਨੂੰ ਕਤਲ ਕਰਵਾਇਆ ਇਸ ਕਤਲੇਆਮ ਵਿੱਚ ਹਰ ਕਾਂਗਰਸੀ ਆਗੂ ਨੇ ਵੱਧ ਤੋਂ ਵੱਧ ਕਤਲ ਕਰਾਕੇ ਰਾਜੀਵ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ । ਪਿੰਡਾਂ ਦੇ ਲੋਕੀਂ ਤੇ ਗੁਜਰਾਂ ਨੂੰ ਸ਼ਰਾਬ ਪਿਆ ਕੇ ਨਾਲ ੧੦੦ ਰਪੈ ਪ੍ਰਤੀ ਦਿਨ ਕਰਾਇਆ ਦੇ ਕੇ ਇਹ ਸਿੱਖਾਂ ਦੇ ਕਤਲ ਕਰਾਏ । ਸਿੱਖਾਂ ਦੇ ਘਰ , ਦੁਕਾਨਾਂ ਤੇ ਗੱਡੀਆਂ ਸਾੜੀਆਂ ਗਈ । ਜੰਗਲ ਦਾ ਰਾਜ ਹੀ ਬਣਾ ਦਿੱਤਾ ਸਿੱਖ ਬੱਚਿਆਂ ਨੂੰ ਕਤਲ ਕਰ ਉਨ੍ਹਾਂ ਦੇ ਮਾਪਿਆ ਨੂੰ ਗਲਾ ਵਿਚ ਟਾਇਰ ਪਾ ਉਤੇ ਮਿਟੀ ਦਾ ਤੇਲ ਪਾ ਸਾੜਿਆ ਜਾਂਦਾ ਰਿਹਾ । ਕਈ ਗਵਾਂਢੀ ਹਿੰਦੂਆਂ ਨੇ ਵੀ ਹਿੰਸਕ ਭੀੜ ਨੂੰ ਸਿਖਾਂ ਦੇ ਘਰਾਂ ਬਾਰੇ ਦੱਸ ਪਈ । ਸੈਂਕੜਿਆਂ ਚੋਂ ਕਿਸੇ ਨੇ ਸਿੱਖਾਂ ਦੀ ਰਖਿਆ ਵੀ ਕੀਤੀ । ਬੀਬੀਆਂ ਦੀ ਬਹੁਤ ਬੇਪਤੀ ਕੀਤੀ ਗਈ । ਪੁਲਸ ਰਾਖੀ ਕਰਨ ਦੀ ਜਾਂ ਹਿੰਸਕ ਭੀੜ ਦੀ ਸਹਾਇਤਾ ਕਰਦੀ ਰਹੀ । ਜਾਂ ਲਾਗੇ ਖੜਕੇ ਤਮਾਸ਼ਾ ਵੇਖਦੀ ਰਹੀ । ਜੇ ਕੋਈ ਸਿੱਖ ਥਾਨੇ ਸ਼ਰਨ ਲੈਣ ਲਈ ਗਿਆ ਤਾਂ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ । ਜੋ ਨੌਜੁਆਨ ਬੱਚਿਆਂ ਨਾਲ ਦਿੱਲੀ ਵਿਚ ਵਾਪਰੀ ਕਲਮ ਸ਼ਰਮਾਉਂਦੀ ਪਰ ਇਨਸਾਨੀਅਤ ਤੇ ਮਨੁੱਖਤਾ ਦੀ ਥਾਂ ਉਸ ਵੇਲੇ ਦੈਤਾਂ ਤੇ ਦੁਸ਼ਟਾ ਦਾ ਰਾਜ ਸੀ ਜੋ ਕੁਝ ਬੀਬੀਆਂ ਨਾਲ ਹੋਈ ਵਾਰੀ ਦੀ ਕੇਵਲ ਇਕ ਉਦਾਹਰਣ ਜਿਹੜੀ ਕਿ “ ਮਧੂ – ਕੇਸ਼ਵਰ ਦੇ ਰਸਾਲੇ ਮਨੁਸ਼ੀ ਦੇ ਲੇਖ “ ਗੁੰਡਿਆ ਦਾ ਰਾਜ ਤੇ ਸਿੱਖਾਂ ਦੇ ਕਤਲੇਆਮ ” ਲੇਖ ਦੇ ਸਫਾ ਅਠ ਤੇ ਦਰਜ ਤਰਲੋਕ ਪੁਰੀ ਦੇ ੩੨ ਬਲਾਕ ਦੀ ਇਕ ੫੦ ਸਾਲਾਂ ਦੀ ਜਨਾਨੀ ਗੁਰਦੀਪ ਕੌਰ ਜਿਸ ਦੇ ਤਿੰਨ ਮੁੰਡਿਆਂ ਨੂੰ ਬੁਰੀ ਤਰ੍ਹਾਂ ਕਸ਼ਟ ਦੇ ਕੇ ਕਤਲ ਕਰ ਦਿੱਤਾ ਸੀ ਤੇ ਜਿਸ ਦਾ ਜਵਾਈ ਤੇ ਦੋਹਤਾ ਵੀ ਕਤਲ ਕਰ ਦਿੱਤਾ ਸੀ । ਉਸ ਦਾ ਪਤੀ ਬਸਤੀ ਵਿੱਚ ਇਕ ਨਿਕੀ ਜਿਹੀ ਦੁਕਾਨ ਦਾ ਮਾਲਕ ਸੀ । ਉਸ ਦਾ ਇਕ ਲੜਕਾ ਭਜਨ ਸਿੰਘ ਰੇਲਵੇ ਸਟੇਸ਼ਨ ਤੇ ਕੰਮ ਕਰਦਾ ਸੀ । ਦੂਜਾ ਕਿਸੇ ਦੀ ਰੇਡੀਓ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਤੀਜਾ ਸਕੂਟਰ ਚਲਾਉਂਦਾ ਸੀ ਉਸਨੇ ਇਵੇਂ ਦਸਿਆ ਪਹਿਲੀ ਤਰੀਕ ਨੂੰ ਸਵੇਰ ਵੇਲੇ ਜਦੋਂ ਇੰਦਰਾਂ ਮਾਤਾ ਦਾ ਸਰੀਰ ਤਿੰਨ ਮੂਰਤੀ ਲਿਆਂਦਾ ਗਿਆ ਤਾਂ ਸਾਰੇ ਟੀ . ਵੀ . ਤੇ ਵੇਖ ਰਹੇ ਸਨ । ਸਵੇਰੇ ਅੱਠ ਵਜੇ ਤੋਂ ਉਸ ਨੂੰ ਸ਼ਰਧਾਜਲੀ ਭੇਟ ਕੀਤੀ ਦਿਖਾਈ ਜਾ ਰਹੀ ਸੀ । ੧੨ ਕੁ ਵਜੇ ਉਨ੍ਹਾਂ...

ਬਚਿਆ ਮੈਨੂੰ ਕਿਹਾ , “ ਮਾਂ ਜੀ ਰੋਟੀ ਪਕਾਓ ਅਸੀਂ ਭੁੱਖੇ ਹਾਂ ਕਿਉਂਕਿ ਮੈਂ ਉਸ ਦਿਨ ਕੁਝ ਨਹੀਂ ਸੀ ਪਕਾਇਆ । ਮੈਂ ਉਨ੍ਹਾਂ ਨੂੰ ਕਿਹਾ ਪੁੱਤਰ ਅੱਜ ਸਾਰੇ ਦੁਖੀ ਹਨ । ਇੰਦਰਾਂ ਸਾਡੀ ਵੀ ਮਾਂ ਸੀ ਉਸ ਨੇ ਹੀ ਸਾਨੂੰ ਏਥੇ ਵਸਾਇਆ ਸੀ । ਮੇਰਾ ਅੱਜ ਅੱਗ ਬਾਲਣ ਨੂੰ ਜੀ ਨਹੀਂ ਕਰਦਾ । ਇਸ ਤੋਂ ਥੋੜੀ ਹੀ ਦੇਰ ਬਾਦ ਹੱਲਾ ਹੋ ਗਿਆ । ਘਰਾਂ ਚੋਂ ਤਿੰਨ ਬੰਦੇ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਜਿਉਂਦਿਆਂ ਤੇਲ ਪਾ ਕੇ ਸਾੜ ਦਿੱਤਾ ਗਿਆ । ਮੇਰਾ ਛੋਟਾ ਪੁੱਤਰ ਮੇਰੇ ਨਾਲ ਹੀ ਅੰਦਰ ਰਿਹਾ । ਉਸ ਨੇ ਕੈਂਚੀ ਨਾਲ ਆਪਣੇ ਕੇਸ ਤੇ ਦਾਹੜੀ ਕੱਟ ਦਿੱਤੀ । ਏਨੇ ਨੂੰ ਕਈ ਨੌਜੁਆਨ ਸਾਡੇ ਘਰ ਆ ਗਏ । ਮੇਰੇ ਬੱਚੇ ਨੂੰ ਘਸੀਟ ਕੇ ਬਾਹਰ ਕੱਢਿਆ ਉਨ੍ਹਾਂ ਅੱਗੇ ਉਸ ਵਿਚਾਰੇ ਦੀ ਕੋਈ ਪੇਸ਼ ਨਾ ਗਈ । ਮੁੰਡਿਆਂ ਨੇ ਮੇਰੇ ਲੜਕੇ ਸਾਹਮਣੇ ਮੇਰੇ ਕਪੜੇ ਪਾੜ ਕੇ ਨੰਗਿਆਂ ਕਰ ਦਿੱਤਾ । ਜਦੋਂ ਉਹ ਮੁੰਡੇ ਖੇਹ ਖਾਣ ਲੱਗੇ ਤਾਂ ਮੇਰਾ ਮੁੰਡਾ ਕਹਿੰਦਾ ਮੇਰੇ ਵਡਿਓ ਵੀਰੋਂ ਇਹ ਤੁਹਾਡੇ ਵੀ ਮਾਂ ਹੈ । ਉਹ ਚੀਕਾਂ ਮਾਰਨ ਲੱਗਾ । ਜਦੋਂ ਉਹ ਦੁਸ਼ਟ ਬਾਹਰ ਚਲੇ ਗਏ ਤਾਂ ਮੈਂ ਇਕ ਚਾਦਰ ਉਪਰ ਲੈ ਕੇ ਬਾਹਰ ਜਨਾਨੀਆਂ ਵਿਚ ਬੈਠ ਗਈ ਤੇ ਆਪਣੇ ਮੁੰਡੇ ਨੂੰ ਵੀ ਫੜਨ ਦੀ ਕੋਸ਼ਸ਼ ਕੀਤੀ ਤਾਂ ਉਹਨਾਂ ਮੇਰੀ ਬਾਂਹ ਡਾਂਗ ਨਾਲ ਤੋੜ ਦਿੱਤੀ । ਫਿਰ ਮੇਰੀ ਚਾਦਰ ਲੱਬ ਨੰਗੀ ਹੋ ਗਈ ਤੇ ਮੁੰਡੇ ਪਿਛੇ ਭੱਜੀ ਪਰ ਉਹ ਧੂਹ ਕੇ ਬਹੁਤ ਦੂਰ ਲਿਜਾ ਜੀਉਂਦੇ ਤੇ ਤੇਲ ਪਾ ਸਾੜ ਦਿੱਤਾ । ਮੈਂ ਆਪਣੇ ਪਰਿਵਾਰ ਦਾ ਇਕ ਮਰਦ ਬਚਾਉਣ ਲਈ ਸਭ ਕੁਝ ਕਰਨ ਨੂੰ ਤਿਆਰ ਸੀ ਚਾਰ ਮਰਦਾਂ ਵਿਚੋਂ ਇਕ ਵੀ ਨਹੀਂ ਬਚਿਆ । ਗੁਰਦੀਪ ਕੌਰ ਦੇ ਦਸਣ ਅਨੁਸਾਰ ਉਸ ਦੇ ਆਲੇ ਦੁਆਲੇ ਸਾਰੀਆਂ ਜਨਾਨੀਆਂ ਤੇ ਕੁੜੀਆਂ ਨਾਲ ਇਹੋ ਵਰਤਾਓ ਹੋਇਆ ਹੈ । ਕਈ ਨੌਜੁਆਨ ਕੁੜੀਆਂ ਨੂੰ ਮੁੰਡੇ ਚੁਕ ਕੇ ਵੀ ਲੈ ਗਏ ਹਨ । ਉਸ ਨੇ ਦਸ਼ਿਆ ਨੌ ਸਾਲ ਤੋਂ ਲੈ ਕੇ ੮੦ ਸਾਲਾਂ ਤੱਕ ਦੀਆਂ ਤੀਵੀਆਂ ਨੂੰ ਵੀ ਨਹੀਂ ਛੱਡਿਆ ਗਿਆ ਜਦੋਂ ਗੁਰਦੀਪ ਕੌਰ ਨੂੰ ਪੁਛਿਆ ਕਿ ਕੋਈ ਆਪਣੀ ਹੱਡ ਬੀਤੀ ਨਹੀਂ ਸੀ ਦਸਦੀ ਤੂੰ ਕਿਵੇਂ ਜੁਰਅੱਤ ਕੀਤੀ ਆਪਣੀ ਹੱਡ ਬੀਤੀ ਦੱਸਣ ਦੀ ? ਕੀ ਤੁਸੀਂ ਚਾਹੋਗੇ ਕਿ ਸਾਰੀ ਗੱਲਬਾਤ ਛਾਪ ਦਿਆਂ । ਉਸ ਬੀਬੀ ਨੇ ਕਿਹਾ “ ਮੈਂ ਚਾਹੁੰਦੀ ਹਾਂ ਇਹ ਗੱਲਾਂ ਛਪਣ । ਜਿਨ੍ਹਾਂ ਜਨਾਨੀਆਂ ਦੇ ਘਰ ਇਕ ਵੀ ਮਰਦ ਬਚਿਆਂ ਹੈ ਉਹ ਆਪਣੇ ਮਰਦ ਦੀ ਇੱਜ਼ਤ ਖਾਤਰ ਕੋਈ ਬਿਆਨ ਨਹੀਂ ਦੇਣਗੀਆਂ । ਮੇਰੇ ਪ੍ਰਵਾਰ ਵਿਚ ਕੋਈ ਮਰਦ ਨਹੀਂ ਰਿਹਾ । ਮੇਰੀ ਧੀ ਵੀ ਵਿਧਵਾ ਹੋ ਗਈ ਹੈ । ਮੇਰੀ ਨੂੰਹ ਵੀ ਵਿਧਵਾ ਹੋ ਗਈ ਹੈ । ਉਸ ਦੇ ਤਿੰਨ ਬੱਚੇ ਹਨ । ਮੇਰਾ ਕੁਝ ਨਹੀਂ ਰਿਹਾ ਮੈਂ ਆਪਣੀ ਵਿਥਿਆ ਸੰਸਾਰ ਨੂੰ ਦਸਣਾ ਚਾਹੁੰਦੀ ਹਾਂ । ਏਸੇ ਤਰਾਂ ਕਾਨਪੁਰ , ਕਲਕੱਤਾ ਹੋਰ ਸ਼ਹਿਰਾਂ ਵਿਚ ਗੁੰਡਿਆਂ ਦਾ ਰਾਜ ਰਿਹਾ ਕਾਨਪੁਰ ਦੀ ਬਸੰਤ ਕੌਰ ਨੇ ਪਤਰਕਾਰਾਂ ਨੂੰ ਦੱਸਿਆ ਕਿ “ ਮੈਂ ਮੁੰਡਿਆਂ ਸਾਹਮਣੇ ਝੋਲੀ ਅੱਡ ਕੇ ਆਪਣੇ ਤਿੰਨ ਪੁੱਤਰਾਂ ਤੇ ਪਤੀ ਭਜਨ ਸਿੰਘ ਦੀ ਜਾਨ ਦੀ ਭੀਖ ਮੰਗਦੀ ਰਹੀ । ਪਰ ਕਿਸੇ ਨਾ ਸੁਣੀ । ਹਜਾਰਾਂ ਚੋਂ ਕਿਸੇ ਮੁੰਡੇ ਨੇ ਮੇਰੀਆਂ ਚੀਖਾਂ ਤੇ ਤਰਸ ਨਾ ਖਾਧਾ । ਮੇਰੇ ਸਾਹਮਣੇ ਉਨ੍ਹਾਂ ਕੋਹ – ਕੋਹ ਮਾਰ ਕੇ ਲਾਸ਼ਾਂ ਬਾਸਾਂ ਤੇ ਟੰਗ ਕੇ ਚੁੱਕੀ ਫਿਰਨ । ਫਿਰ ਮੇਰੇ ਸਾਹਮਣੇ ਚੌਹਾਂ ਨੂੰ ਤੇਲ ਪਾ ਕੇ ਸਾੜ ਦਿੱਤਾ ਤੇ ਨਾਲ ਸਿੱਖਾਂ ਨੂੰ ਗੰਦੀਆਂ ਗਾਲਾਂ ਕੱਢੀ ਜਾਣ ।
ਜੋਰਾਵਰ ਸਿੰਘ ਤਰਸਿੱਕਾ।

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)