More Gurudwara Wiki  Posts
ਇਤਿਹਾਸ – ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ


ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਇਕ ਬਹੁਤ ਹੀ ਇਕਾਂਤ ਤੇ ਮਨ ਮੋਹ ਲੈਣ ਵਾਲਾ ਧਾਰਮਿਕ ਅਸਥਾਨ ਹੈ । ਇਸ ਅਸਥਾਨ ਨੂੰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ । ਇਤਿਹਾਸ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1572 ਈ . ਵਿਚ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਆ ਕੇ ਇਸ ਪਹਿਲੇ ਅੰਮ੍ਰਿਤ ਸਰੋਵਰ ਦੀ ਖੁਦਾਈ ਦੀ ਸੇਵਾ ਆਰੰਭ ਕੀਤੀ । ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1588 ਨੂੰ ਇਸ ਸਰੋਵਰ ਦੀ ਸੇਵਾ ਆਰੰਭ ਕੀਤੀ । ਸੈਂਕੜੇ ਸਿੱਖ ਸੇਵਾ ਕਰਨ ਲੱਗੇ । ਸੰਗਤਾਂ ਕਾਰ ਸੇਵਾ ( ਮਿੱਟੀ ) ਦੀਆਂ ਟੋਕਰੀਆਂ ਚੁੱਕਦੀਆਂ ਹੋਈਆਂ ਕਤਾਰਾਂ ਬਣਾ ਕੇ ਵਾਹਿਗੁਰੂ – ਵਾਹਿਗੁਰੂ ਦਾ ਜਾਪ ਕਰਦੀਆਂ ਸੇਵਾ ਕਰਨ ਲੱਗ ਪਈਆਂ । ਸਰੋਵਰ ਦੀ ਸੇਵਾ ਕਰਦੇ ਹੋਏ ਹੇਠਾਂ ਇਕ ਮੱਠ ਨਿਕਲਿਆ , ਸਿੱਖਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਹੇਠਾਂ ਤੋਂ ਇਕ ਮੱਠ ਮਿਲਿਆ ਹੈ । ਮੱਠ ਨੰਗਾ ਕਰਵਾਇਆ ਗਿਆ । ਉਸ ਦੀ ਖਿੜਕੀ ਨੂੰ ਪੱਥਰ ਨਾਲ ਬੰਦ ਕੀਤਾ ਹੋਇਆ ਸੀ । ਉਸ ਖਿੜਕੀ ਨੂੰ ਖੋਲ੍ਹ ਕੇ ਵੇਖਿਆ ਤਾਂ ਅੰਦਰ ਇਕ ਬਹੁਤ , ਕਮਜ਼ੋਰ , ਹੱਡੀਆਂ ਦਾ ਢਾਂਚਾ , ਨਜ਼ਰੀ ਆਇਆ । ਇੰਝ ਜਾਪਦਾ ਸੀ ਕਿ ਕੋਈ ਜੋਗੀ ਚਿਰੰਕਾਲ ਤੋਂ ਸਮਾਧੀ ਲਾਈ ਬੈਠਾ ਹੈ । ਸਤਿਗੁਰੂ ਜੀ ਨੇ ਸਿੱਖਾਂ ਨੂੰ ਕਹਿ ਕੇ ਉਸ ਨੂੰ ਰੂੰ ਵਿਚ ਸੰਭਾਲਿਆ ਤੇ ਕਸਤੂਰੀ ਮੱਖਣ ਵਿਚ ਮਿਲਾ ਕੇ ਹੱਥਾਂ ਪੈਰਾਂ ਦੀ ਮਾਲਿਸ਼ , ਤੇ ਦਸਮ ਦੁਆਰ ਵਾਲੀ ਜਗਾ ਸਿਰ ਦੀ ਮਾਲਿਸ਼ ਕਰਵਾਈ । ਯੋਗੀ ਦੇ ਪ੍ਰਾਣ ਪਰਤੇ । ਬੜੀ ਧੀਮੀ ਜਿਹੀ ਆਵਾਜ਼ ਵਿਚ ਬੋਲਿਆ , ਕਿ ਤੁਸੀਂ ਕੌਣ ਹੋ ? ਸਿੱਖਾਂ ਨੇ ਕਿਹਾ ਕਿ ਅਸੀਂ ਗੁਰੂ ਕੇ ਸਿੱਖ ਹਾਂ । ਪੁੱਛਿਆ ਯੁੱਗ ਕਿਹੜਾ ਹੈ ? ਸਿੱਖ ਨੇ ਕਿਹਾ , ਕਲਯੁੱਗ ! ਹੇ ਯੋਗੀ ! ਸਿੱਖਾਂ ਨੇ ਕਿਹਾ ਕਿ ਆਪ ਕਦੋਂ ਤੋਂ ਬੈਠੇ ਹੋ ? ਯੋਗੀ ਨੇ ਕਿਹਾ ਕਿ ਮੈਂ ਦੁਆਪਰ ਯੁੱਗ ਦਾ ਬੈਠਾ ਹਾਂ । ਮੇਰੇ ਗੁਰੂ ਨੇ ਮੈਨੂੰ ਪ੍ਰਾਣਾਯਾਮ ਭਾਵ ਦਸਮ ਦੁਆਰ ਸਵਾਸ ਚੜ੍ਹਾਉਣੇ ਸਿਖਾਲ ਦਿੱਤੇ ਸਨ । ਜਦੋਂ ਮੈਂ ਆਪਣੀ ਕਲਿਆਣ ਪੁੱਛੀ ਤਾਂ ਮੇਰੇ ਗੁਰੂ ਨੇ ਉੱਤਰ ਦਿੱਤਾ ਕਿ ਤੇਰੀ ਮੁਕਤੀ ਵਿਚ ਬਹੁਤੀ ਦੇਰੀ ਹੈ । ਕਲਯੁੱਗ ਵਿਚ ਪ੍ਰਮੇਸ਼ਰ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਹੋਣਗੇ । ਪੰਜਵੇਂ ਜਾਮੇ ਵਿਚ ਉਹਨਾਂ ਦਾ ਨਾਮ ਗੁਰੂ ਅਰਜਨ ਦੇਵ ਜੀ ਹੋਵੇਗਾ । ਉਹ ਤੇਰੀ ਕਲਿਆਣ ਕਰਨਗੇ ।
ਸ੍ਰੀ ਗੁਰੂ ਅਰਜਨ ਹੁਇ ਅਵਿਤਾਰ ॥ ਤੀਰਥ ਬਿਦਤਾਵਹਿ ਸੁਭ ਬਾਰਿ ॥ ਜਬਿ ਖਨਿ ਹੈਂ ਇਸ ਥਲ ਕੋ ਆਇ ॥ ਤੋਹਿ ਨਿਕਾਸਹਿ ਨਿਜ ਦਰਸਾਇ ॥੫੬ ॥ ਅਪਨੋ ਪ੍ਰਸ਼ਨ ਠਾਨਿ ਤਿਨ ਪਾਹੀ...

॥ ਸੁਨਿ ਹੋ ਬਾਕ ਗਯਾਨ ਜਿਨ ਮਾਹੀ ॥ ਤਬਿ ਤੇਰੋ ਹੋਇ ਹੈ ਕਲਯਾਨੁ ॥ ਇਮ ਭਾਖਯੋ ਗੁਰੁ ਕਰੁਣਾ ਠਾਨਿ ॥ ( ਗੁਰ ਪ੍ਰਤਾਪ , ਰਾਸਿ ੨ , ਅੰਸੂ ੩੪ )
ਬਾਬਾ ਬੁੱਢਾ ਜੀ ਕਹਿਣ ਲੱਗੇ , “ ਹੇ ਯੋਗੀ ਰਾਜਾ ! ਉਹ ਸਮਾਂ ਆ ਪਹੁੰਚਿਆ ਹੈ । ” “ ਬਾਬਾ ਬੁੱਢਾ ਜੀ ਨੇ ਦੱਸਿਆ , ‘ ‘ ਉਹ ਸਾਹਮਣੇ ਬੈਠੇ ਹਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ , ਸੰਗਤਾਂ ਨੂੰ ਨਿਹਾਲ ਕਰ ਰਹੇ ਹਨ । ਤਾਂ ਯੋਗੀ ਨੇ ਗੁਰੂ ਜੀ ਦੇ ਚਰਨ ਫੜੇ ਤੇ ਕਲਿਆਣ ਦੀ ਜਾਚਨਾ ਕੀਤੀ । ਤਾਂ ਸਤਿਗੁਰੂ ਜੀ ਨੇ ਆਪਣੇ ਮੁਖਾਰਬਿੰਦ ਵਿਚੋਂ ਸੂਹੀ ਰਾਗ ਵਿਚ ਇਹ ਸ਼ਬਦ ਉਚਾਰਨ ਕੀਤਾ
ੴ ਸਤਿਗੁਰ ਪ੍ਰਸਾਦਿ॥
ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ।
ਸਾਂਗੁ ਉਤਾਰਿ ਥੰਮ੍ਹਿਓ ਪਾਸਾਰਾ॥ ਤਬ ਏਕੋ ਏਕੰਕਾਰਾ॥੧॥
ਕਵਨ ਰੂਪ ਦ੍ਰਿਸਟਿਓ ਬਿਨਸਾਇਓ॥ ਕਤਹਿ ਗਇਓ ਉਹੁ ਕਤ ਤੇ ਆਇਓ॥ਰਹਾਉ॥
ਜਲ ਤੇ ਊਠਹਿ ਅਨਿਕ ਤਰੰਗਾ॥ ਕਨਿਕ ਭੂਖਨ ਕੀਨੇ ਬਹੁ ਰੰਗਾ॥
ਬੀਜੁ ਬੀਜਿ ਦੇਖਿਓ ਬਹੁ ਪਰਕਾਰਾ॥ ਫਲ ਪਾਕੇ ਤੇ ਏਕੰਕਾਰਾ॥੨॥
ਸਹਸ ਘਟਾ ਮਹਿ ਏਕੁ ਆਕਾਸਾ॥ ਘਟ ਫੂਟੇ ਤੇ ਓਹੀ ਪ੍ਰਗਾਸਾ॥
ਭਰਮ ਲੋਭ ਮੋਹ ਮਾਇਆ ਵਿਕਾਰ॥ ਭ੍ਰਮ ਛੂਟੇ ਤੇ ਏਕੰਕਾਰ॥੩॥
ਓਹੁ ਅਬਿਨਾਸੀ ਬਿਨਸਤ ਨਾਹੀ॥ ਨਾ ਕੋ ਆਵੈ ਨਾ ਕੋ ਜਾਹੀ॥
ਗੁਰਿ ਪੂਰੈ ਹਉਮੈ ਮਲੁ ਧੋਈ॥ ਕਹੁ ਨਾਨਕ ਮੇਰੀ ਪਰਮਗਤਿ ਹੋਈ॥੪॥ (ਪੰਨਾ 736)
ਇਸ ਸ਼ਬਦ ਵਿਚ ਸੰਸਾਰ ਨੂੰ ਇਕ ਬਾਜ਼ੀਗਰ ਦੀ ਬਾਜ਼ੀ ਦਰਸਾਇਆ ਹੈ ਤੇ ਸੰਤੋਖ ਨਾਮ ਦੇ ਇਸ ਯੋਗੀ ਦਾ ਇੰਨਾ ਸੰਤੋਖ ਵੇਖ ਕਿ ਇੰਨੇ ਯੁੱਗਾਂ ਤੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਉਮੰਗ ਲੈ ਕੇ ਸਵਾਸ ਚੜ੍ਹਾ ਕੇ ਬੈਠਾ ਹੈ , ਗੁਰੂ ਜੀ ਨੇ ਕਿਹਾ ਧੰਨ ਹੋ ਯੋਗੀ ਜੀ ਤੁਸੀਂ ਧੰਨ ਹੋ , ਸਤਿਗੁਰੂ ਜੀ ਨੇ ਮਿਹਰ ਕਰਕੇ ਉਸ ਯੋਗੀ ਦਾ ਕਲਿਆਣ ਕੀਤਾ । ਤੇ ਇਸ ਦੇ ਨਾਮ ਤੇ ਹੀ ਇਸ ਸਰੋਵਰ ਦਾ ਨਾਮ ਸੰਤੋਖਸਰ ਰੱਖਿਆ ਜਿਥੇ ਅੱਜ ਸਰੋਵਰ ਦੇ ਨਾਲ ਜਗਤ ਦੇ ਤਾਰਨ ਵਾਸਤੇ ਗੁ : ਟਾਹਲੀ ਸਾਹਿਬ ਸ਼ਸ਼ੋਬਿਤ ਹੈ । ਅਜੋਕੇ ਸਮੇਂ ਦੇ ਵਿਦਵਾਨਾਂ ਦਾ ਕਥਨ ਸਾਹਿਬ ਜੀ ਨੇ ਉਸ ਵੇਲੇ ਇਸ ਸਰੋਵਰ ਨੂੰ ਵਰ ਦਿੱਤਾ ਸੀ ਜੋ ਵੀ ਇਥੇ ਜਪੁਜੀ ਸਾਹਿਬ ਜੀ ਦੇ ਪਾਠ ਕਰਕੇ ਪੰਜ ਇਸ਼ਨਾਨ ਕਰੇਗਾ ਉਸਨੂੰ ਜ਼ਿੰਦਗੀ ਵਿਚ ਸੰਤੋਖ ਦੀ ਪ੍ਰਾਪਤੀ ਹੋਵੇਗੀ । ਇਸ ਤਰ੍ਹਾਂ ਸਤਿਗੁਰੂ ਜੀ ਨੇ ਮਿਹਰ ਕਰਕੇ ਉਸ ਯੋਗੀ ਦਾ ਕਲਿਆਣ ਕੀਤਾ ਅਤੇ ਜਗਤ ਨੂੰ ਤਾਰਨ ਵਾਸਤੇ ਇਸ ਅਸਥਾਨ ਤੇ ਬਖਸ਼ਿਸ਼ਾਂ ਕੀਤੀਆਂ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)