ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਸੱਤਵਾਂ ਭਾਗ ਪੜੋ ਜੀ ।
16 ਸਾਲ ਦੀ ਉਮਰ ਵਿਚ 1579 ਈ ਵਿਚ ਗੁਰੂ ਸਾਹਿਬ ਦਾ ਵਿਆਹ ਪਿੰਡ ਮਉ, ਤਹਸੀਲ ਫਲੌਰ, ਜਿਲਾ ਜਲੰਧਰ ਤੇ ਵਸਨੀਕ ਕਿਸ਼ਨ ਚੰਦ ਦੀ ਸਪੁਤਰੀ ਮਾਤਾ ਗੰਗਾ ਨਾਲ ਹੋਇਆ। ਜਿਨ੍ਹਾਂ ਦੀ ਕੁਖ ਤੋਂ 16 ਸਾਲ ਬਾਅਦ 1595 ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।
ਪ੍ਰਿਥੀ ਚੰਦ ਦੀ ਨਾਕਾ ਬੰਦੀ, ਸਰੋਵਰ ਦੀ ਪਕਿਆਈ ਸੰਤੋਖਸਰ ਦੀ ਉਸਾਰੀ ਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਤਕਰੀਬਨ 10 ਸਾਲ ਆਪ ਅੰਮ੍ਰਿਤਸਰ ਤੋਂ ਬਾਹਰ ਨਹੀਂ ਜਾ ਸਕੇ ਭਾਵੇਂ ਸਿੱਖੀ ਪ੍ਰਚਾਰ ਤੇ ਪ੍ਰਸਾਰ ਹੁੰਦਾ ਰਿਹਾ ਪਰ ਬਹੁਤ ਕੁਝ ਰਹਿ ਗਿਆ ਸੀ ਜੋ ਗੁਰੂ ਸਾਹਿਬ ਖੁਦ ਕਰਨਾ ਚਾਹੁੰਦੇ ਸੀ। ਗੁਰੂ ਸਾਹਿਬ ਨੇ ਮਾਝੇ ਤੇ ਦੁਆਬਾ ਦਾ ਦੌਰਾ ਕਰਨ ਲਈ ਫੈਸਲਾ ਕਰ ਲਿਆ। ਜੰਡਿਆਲਾ-ਖਡੂਰ ਸਾਹਿਬ-ਗੋਇੰਦਵਾਲ-ਚੋਲਾ ਸਾਹਿਬ ਤੋਂ ਹੁੰਦਿਆ ਤਰਨਤਾਰਨ ਪਹੁੰਚੇ। ਜਿਥੇ ਪਾਣੀ ਦੀ ਥੁੜ ਦੇਖੀ ਖੂਹ ਲਗਵਾਏ, ਦਵਾਖਾਨੇ ਤੇ ਸਫਾਖਾਨੇ ਕਾਇਮ ਕੀਤੇ। ਭੁਖਿਆਂ , ਦੁਖੀਆਂ ਤੇ ਬੀਮਾਰਾਂ ਦੀ ਟਹਿਲ ਸੇਵਾ ਕੀਤੀ। ਲੋੜਵੰਦਾ ਦੀਆਂ ਲੋੜਾ ਨੂੰ ਸਮਝਿਆਂ ਤੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ।
ਤਰਨ ਤਾਰਨ ਸਾਹਿਬ :-
ਇਸ ਵਕਤ ਸਿੱਖੀ ਦੇ ਨਾਲ ਨਾਲ ਇਸਲਾਮ ਧਰਮ ਵੀ ਬੜੀ ਤੇਜੀ ਨਾਲ ਫੈਲ ਰਿਹਾ ਸੀ। ਜਿਸਦੇ ਕਈ ਕਾਰਨ ਸਨ। ਜਿਥੇ ਉਨ੍ਹਾਂ ਦੇ ਉੱਚੇ ਅਸੂਲ ਸੀ ਉਥੇ ਬਹੁਤ ਹਿੱਸਾ ਪੀਰਾ-ਫਕੀਰਾ ਤੇ ਸਖੀ ਸਰਵਰਾਂ ਦਾ ਸੀ। ਪੰਜਾਬ ਵਿਚ ਤਾਂ ਇਹ ਗਲ ਪ੍ਰਸਿੱਧ ਸੀ ਕਿ ਜਿਤਨੇ ਮੁਸਲਮਾਨ ਫਕੀਰ ਫਰੀਦ ਜੀ ਦੀ ਮਿਠੀ ਜਬਾਨ ਨੇ ਬਣਾਏ ਹਨ, ਉਤਨੇ ਸ਼ਾਇਦ ਔਰੰਗਜੇਬ ਦੀ ਕਠੋਰ ਤਲਵਾਰ ਨਹੀਂ ਬਣਾ ਸਕੀ। ਤਲਵਾਰ ਦਾ ਜੋਰ ਆਦਮੀ ਨੂੰ ਤਾਂ ਅਧੀਨ ਕਰ ਸਕਦਾ ਪਰ ਧਰਮ ਨੂੰ ਨਹੀਂ। ਜਬਰ ਸਰੀਰ ਤੇ ਤਾਂ ਕਾਬੂ ਪਾ ਸਕਦਾ ਪਰ ਰੂਹ ਤੇ ਨਹੀਂ। ਦੂਸਰਾ ਕਾਰਨ ਸੀ ਉੱਚ ਜਾਤੀਆਂ ਦੀ ਸੂਦਰਾਂ ਨਾਲ ਨਫਰਤ ਤੇ ਤੀਜਾ ਹਕੂਮਤ ਵੱਲੋਂ ਦਿੱਤੇ ਗਏ ਉੱਚ ਪਦਵੀਆਂ, ਪੈਸੇ ਤੇ ਉਨ੍ਹਾਂ ਨੂੰ ਬਰਾਬਰ ਹਕ ਤੇ ਸਨਮਾਨ ਦੇਣ ਦਾ ਲਾਲਚ ਜਿਸ ਕਰਕੇ ਬਹੁਤ ਸਾਰੇ ਨੀਵੀਆਂ ਜਾਤੀਆਂ ਦੇ ਲੋਕ ਖੁਸ਼ੀ ਖੁਸ਼ੀ ਇਸਲਾਮ ਕਬੂਲ ਕਰ ਲੈਂਦੇ ਤੇ ਆਪਣੇ ਹਿੰਦੂਆਂ ਨੂੰ ਕਾਫਰ...
ਕਹਿੰਦੇ। ਤਰਨਤਾਰਨ ਵਿਚ ਤੇ ਆਸ-ਪਾਸ ਸਖੀ ਸਰਵਰਾਂ ਦਾ ਵੀ ਬੜਾ ਜੋਰ ਸੀ ਜੋ ਕਬਰਾਂ ਦੀ ਪੂਜਾ ਕਰਦੇ ਸੀ। । ਪੰਜਾਬ ਵਿਚ ਲੋਕਾਂ ਨੂੰ ਇਸਲਾਮੀ ਦਾਇਰੇ ਵਿਚ ਲਿਆਉਣ ਦਾ ਕਾਰਨ ਜਿਥੇ ਪੀਰ ਫਕੀਰ ਸਨ ਉਥੇ ਸਖੀ ਸਰਵਰਾਂ ਦਾ ਬਹੁਤ ਵੱਡਾ ਹਥ ਸੀ। ਥਾਂ ਥਾਂ ਤੇ ਪੀਰਖਾਨੇ ਬਣੇ ਹੋਏ ਸੀ। ਜਿਸ ਕਰਕੇ ਲੋਕ ਇਸਲਾਮ ਧਰਮ ਵਲ ਪਾਸਾ ਕਰ ਰਹੇ ਸਨ।
ਇਸ ਨੂੰ ਠਲ ਪਾਉਣ ਵਾਸਤੇ 15 ਅਪ੍ਰੈਲ 1590 ਵਿਚ ਦੁਆਬੇ ਦੀ ਜਿੰਮੀਦਾਰਾਂ ਕੋਲ ਜਮੀਨ ਖਰੀਦਕੇ ਤਰਨਤਾਰਨ ਨਗਰ ਵਸਾਇਆ ਜੋ ਕਿ ਸਖੀ ਸਰਵਰਾਂ ਤੇ ਭਾਰੀ ਸਟ ਸੀ। ਜਿਥੇ ਜਿਥੇ ਪਾਣੀ ਦੀ ਧੁੜ ਸੀ ਹਰੜ ਖੂਹ ਲਗਵਾਏ। ਤਰਨਤਾਰਨ ਵਿਚ ਕੋਹੜੀਆਂ ਦਾ ਹਸਪਤਾਲ ਖੋਲਿਆ। ਜਿਥੇ ਗੁਰੂ ਸਾਹਿਬ ਤੇ ਮਾਤਾ ਗੰਗਾਂ ਖੁਦ ਰੋਗੀਆਂ ਦੀ ਦੇਖ -ਭਾਲ ਕਰਦੇ। ਇਕ ਆਸ਼ਰਮ ਕੋਹੜਖਾਨਾ ਬਣਾਇਆ ਜਿਥੇ ਉਨ੍ਹਾਂ ਦੇ ਰਹਿਣ, ਟਹਿਲ ਸੇਵਾ, ਦਵਾ ਦਾਰੂ ਦਾ ਵੀ ਪ੍ਰਬੰਧ ਸੀ। ਗੁਰੂ ਸਾਹਿਬ ਦੇ ਬਣਾਏ ਸਰੋਵਰ ਵਿਚ ਕੋਹੜੀ ਇਸਨਾਨ ਕਰਦੇ, ਕੀਰਤਨ ਸੁਣਦੇ ਜਿਸ ਨਾਲ ਉਨ੍ਹਾਂ ਦੇ ਤਨ ਦੇ ਨਾਲ ਮੰਨ ਵੀ ਨਰੋਏ ਹੁੰਦੇ। ਉਨ੍ਹਾਂ ਦੇ ਤਨ-ਮਨ ਦੇ ਰੋਗ ਕਟੇ ਜਾਂਦੇ। ਇਸੇ ਲਈ ਸ਼ਾਇਦ ਤਰਨ-ਤਾਰਨ ਨੂੰ ਦੂਖ-ਨਿਵਾਰਨ ਸਾਹਿਬ ਵੀ ਕਿਹਾ ਜਾਂਦਾ ਹੈ। ਇਹ ਹਿੰਦੋਸਤਾਨ ਦੀ ਪਹਿਲੀ ਥਾਂ ਸੀ ਜਿਥੇ ਕੋਹੜੀਆਂ ਦੀ ਸੇਵਾ-ਸੰਭਾਲ ਤੇ ਦਵਾ ਦਾਰੂ ਦਾ ਪ੍ਰਬੰਧ ਕੀਤਾ ਗਿਆ। ਨਹੀਂ ਤਾਂ ਕੋਹੜੀ ਸੜਕਾਂ ਤੇ, ਦੁਨੀਆਂ ਤੋਂ ਦੂਰ ਭੀਖ ਮੰਗਦੇ ਮੰਗਦੇ ਮਰ ਜਾਂਦੇ। ਤਰਨਤਾਰਨ ਤੋਂ ਬਾਅਦ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਜਾਕੇ ਸਿੱਖੀ ਦਾ ਪ੍ਰਚਾਰ ਕੀਤਾ । ਇਸੀ ਪ੍ਰਚਾਰ ਸਦਕਾ ਭਾਈ ਮੰਝ ਜੋ ਸਖੀ ਸਰਵਰਾਂ ਦਾ ਜੇਥੇਦਾਰ ਸੀ ਗੁਰੂ ਸਾਹਿਬ ਦੀ ਸ਼ਰਨ ਵਿਚ ਆ ਗਿਆ ਸਖੀ ਸਰਵਰਾ ਦਾ ਅਸਰ ਪੂਰੇ ਪੰਜਾਬ ਤੇ ਸੀ । ਭਾਵੇ ਉਨ੍ਹਾਂ ਦਾ ਪੀਰ ਜਿਸ ਨੂੰ ਨਿਗਾਹੇ ਦਾ ਪੀਰ ਕਿਹਾ ਜਾਂਦਾ ਸੀ ਪੰਜਾਬ ਵਿਚ ਕਦੇ ਆਇਆ ਨਹੀਂ ਪਰ ਥਾਂ ਥਾਂ ਉਸਦੀਆਂ ਕਬਰਾ ਬਣੀਆ ਹੋਈਆ ਸਨ।
( ਚਲਦਾ )
Nirmal Bains
Fly