More Gurudwara Wiki  Posts
ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਚੀਕਾ


ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਚੀਕਾ ਹਰਿਆਣਾ ਰਾਜ ਦੇ ਜ਼ਿਲ੍ਹਾ ਕੈਥਲ, ਤਹਿਸੀਲ ਗੁਹਲਾ ਪਿੰਡ ਚੀਕਾ ‘ਚ ਪੈਂਦਾ ਹੈ | ਉਕਤ ਗੁਰਦੁਆਰਾ ਸਾਹਿਬ ਸ਼ਹੀਦ ਊਧਮ ਸਿੰਘ ਮੁੱਖ ਚੌਕ ਤੋਂ ਪੂਰਬ ਅਤੇ ਚੀਕਾ ਪਿੰਡ ਤੋਂ ਉਤਰ ਦਿਸ਼ਾ ਵੱਲ ਸਸ਼ੋਭਿਤ ਹੈ | ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂੰ ਲੋਕਾਂ ਅਨੁਸਾਰ ਇਸ ਪਵਿੱਤਰ ਅਸਥਾਨ ‘ਤੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਤਿਲਕ ਜੰਝੂ ਦੀ ਰਾਖੀ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਵਿਖੇ ਸ਼ਹੀਦੀ ਦੇਣ ਲਈ ਜਾਂਦੇ ਹੋਏ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਸੰਦ ਬਾਈ ਗਲੌਰਾਂ ਪਾਸ ਠਹਿਰੇ ਸਨ | ਜੋ ਉਸ ਵਕਤ ਸਾਰੇ ਬਾਂਗਰ ਦੇਸ਼ ਹਾਂਸੀ ਤੋਂ ਹਿਸਾਰ ਤੱਕ ਦਾ ਜਥੇਦਾਰ ਸੀ, ਨਾਲ ਆਈਆਂ ਸੰਗਤਾਂ ਵੀ ਦਿੱਲੀ ਜਾਣਾ ਚਾਹੁੰਦੀਆਂ ਸੀ ਪਰ ਗੁਰੂ ਜੀ ਨੇ ਉਨ੍ਹਾਂ ਨੂੰ ਇੱਥੋਂ ਹੀ ਵਾਪਸ ਜਾਣ ਲਈ ਕਿਹਾ | ਫਿਰ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਜੀ ਅਸੀਂ ਆਪ ਜੀ ਦਾ ਵਿਛੋੜਾ ਨਹੀਂ ਸਹਿ ਸਕਦੇ ਤਾਂ ਗੁਰੂ ਜੀ ਨੇ ਬਚਨ ਕੀਤੇ ਕਿ ਇਸ ਪਵਿੱਤਰ ਅਸਥਾਨ (ਜਿੱਥੇ ਮੌਜਦਾ ਇਤਿਹਾਸਕ ਛੇਵੀਂ ਤੇ ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ) ਦੇ ਦਰਸ਼ਨ ਕਰਨ ਨਾਲ ਮੇਰੇ ਦਰਸ਼ਨਾਂ ਦਾ...

ਫਲ ਪ੍ਰਾਪਤ ਹੋਵੇਗਾ ਜੋ ਵੀ ਸ਼ਰਧਾ ਨਾਲ ਅਰਦਾਸ ਕਰੇਗਾ ਸੋ ਪੂਰੀ ਹੋਵੇਗੀ | ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਪਵਿੱਤਰ ਅਸਥਾਨ ਤੇ ਸਿੱਖ ਧਰਮ ਦੇ ਛੇਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸਕ ਅਸਥਾਨ ਨਾਨਕਮਤਾ ਸਾਹਿਬ ਨੂੰ ਨੈਨੀਤਾਲ ਦੇ ਰਾਜਾ ਬਾਜਬਹਾਦਰ ਕੋਲੋਂ ਆਜ਼ਾਦ ਕਰਾਉਣ ਲਈ ਜਾਂਦੇ ਹੋਏ ਸਿੱਖੀ ਦਾ ਪ੍ਰਚਾਰ ਕਰਨ ਲਈ ਹਿਤ ਆਪਣੇ ਘੋੜ ਸਵਾਰਾਂ ਸਣੇ ਠਹਿਰੇ ਸਨ ਅਤੇ ਗੁਰਸਿੱਖੀ ਦਾ ਪ੍ਰਚਾਰ ਕਰਕੇ ਸਿੱਖੀ ਦੀ ਨੀਂਹ ਮਜ਼ਬੂਤ ਕੀਤੀ ਸੰਗਤਾਂ ਨੂੰ ਬੇਅੰਤ ਬਖ਼ਸ਼ੀਸ਼ਾਂ ਦੇ ਵਰ ਦਿੱਤੇ | ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਬਾਰੇ ਜਾਣਕਾਰੀ ਦਿੰਦਿਆਂ ਕਰੀਬ ਹਜ਼ੂਰ ਸਿੰਘ ਭਰਮੀ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸ਼ਹੀਦੀ ਮਾਰਗ ਦੇ ਨਾਂਅ ਤੇ ਸੁਸ਼ੋਭਿਤ ਕੀਤਾ ਗਿਆ ਹੈ ਕਿਉਂਕਿ ਇਸ ਰਸਤੇ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਿੱਲੀ ਸ਼ਹੀਦੀ ਦੇਣ ਲਈ ਗਏ ਸੀ |

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)