More Gurudwara Wiki  Posts
ਇਤਿਹਾਸ – ਗੁਰਦੁਆਰਾ ਮੰਜੀ ਸਾਹਿਬ ਆਲੋਅਰਖ਼ (ਸੰਗਰੂਰ)


ਇਹ ਪਵਿੱਤਰ ਅਸਥਾਨ ਨੌਵੇਂ ਪਾਤਸ਼ਾਹ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ, ਇੱਥੇ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਨੂੰ ਲਿਆ ਕੇ ਅਸਥ ਕੀਤਾ ਸੀ | ਨੌਵੇਂ ਪਾਤਸ਼ਾਹ ਇਸ ਸਥਾਨ ‘ਤੇ 18 ਕੱਤਕ 1722 (3 ਨਵੰਬਰ 1665 ਈ:) ਨੂੰ 300 ਸੰਗਤ ਦੀ ਗਿਣਤੀ ਵਿਚ ਪਿੰਡ ਆਲੋਅਰਖ਼ ਦੀ ਜੰਗਲੀ ਝਿੜੀ ਵਿਚ ਪਿੰਡ ਕਾਕੜਾ ਦੇ ਖੱਤਰੀ ਦੀਵਾਨ ਟੋਡਰ ਦੀ ਜ਼ਮੀਨ ਵਿਚ ਨਿੰਮ ਹੇਠ ਅੱਠ ਪਹਿਰ ਯਾਨੀ 24 ਘੰਟੇ ਬਿਰਾਜਮਾਨ ਹੋਏ | ਕਿਹਾ ਜਾਂਦਾ ਹੈ ਕਿ ਜਿਸ ਨਿੰਮ ਹੇਠ ਗੁਰੂ ਸਾਹਿਬ ਜੀ ਦਾ ਆਸਣ ਸੀ, ਉਸ ਨਿੰਮ ਦੇ ਪੱਤੇ ਮਿੱਠੇ ਹੋ ਗਏ | ਗੁਰੂ ਜੀ ਦੇ ਆਉਣ ਦਾ ਪਤਾ ਲੱਗਦਿਆਂ ਹੀ ਦੀਵਾਨ ਟੋਡਰ ਮੱਲ ਪਿੰਡ ਕਾਕੜਾ ਤੋਂ ਇੱਥੇ ਆਏ, ਉਨ੍ਹਾਂ ਆਪਣੇ ਪਰਿਵਾਰ ਅਤੇ ਸੰਗਤ ਸਮੇਤ ਗੁਰੂ ਜੀ ਦੀ ਸੇਵਾ ‘ਚ ਹਾਜ਼ਰ ਹੋਏ | ਦੀਵਾਨ ਟੋਡਰ ਮੱਲ ਪੂਰਾ ਦਿਨ ਅਤੇ ਰਾਤ ਗੁਰੂ ਜੀ ਅਤੇ ਸੰਗਤ ਦੀ ਸੇਵਾ ‘ਚ ਲੱਗੇ ਰਹੇ | ਗੁਰੂ ਸਾਹਿਬ ਜੀ ਨੇ ਦੀਵਾਨ ਟੋਡਰ ਮੱਲ ਨੂੰ ਇਸ ਅਸਥਾਨ ‘ਤੇ ਨਾਮ ਦਾਨ ਅਤੇ ਗੁਰਮੰਤਰ ਜਾਮ ਦੀ ਬਖ਼ਸ਼ੀਸ਼ ਕੀਤੀ | ਗੁਰੂ ਜੀ ਨੇ ਇੱਥੋਂ ਚਾਲੇ ਪਾਉਂਦਿਆਂ ਵੱਖ-ਵੱਖ ਪਿੰਡਾਂ ਵਿਚ ਦੀ ਹੁੰਦਿਆਂ ਪਟਨਾ ਸਾਹਿਬ ਪਹੁੰਚ ਕੇ ਜੌਹਰੀ ਸਾਲਸ ਰਾਏ ਦੀ ਹਵੇਲੀ ‘ਚ ਨਿਵਾਸ ਕੀਤਾ | ਦੀਵਨ ਟੋਡਰ ਮੱਲ ਵਲੋਂ ਛੋਟੇ ਸ਼ਹਿਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਉਪਰੰਤ ਉਨ੍ਹਾਂ ਦਾ ਸਸਕਾਰ ਮੋਹਰਾਂ ਵਿਛਾ...

ਕਰਵਾ ਕੇ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਨੂੰ ਇਕ ਛੋਟੀ ਗਾਗਰ ਵਿਚ ਪਾ ਕੇ ਭਾਈ ਜੋਧ ਸਿੰਘ ਨੂੰ ਪਿੰਡ ਆਲੋਅਰਖ਼ ਵਿਖੇ ਭੇਜਿਆ, ਜਿੱਥੇ ਉਨ੍ਹਾਂ ਸੰਗਤ ਨਾਲ ਗਾਗਰ ਨੂੰ ਜ਼ਮੀਨ ਵਿਚ ਦਬਾ ਕੇ ਨਿਸ਼ਾਨੀ ਲਾਈ ਇਸ ਸਥਾਨ ‘ਤੇ ਇਕ ਥੜ੍ਹਾ ਬਣਾ ਦਿੱਤਾ | ਇੱਥੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਪੈੜਾਂ ਪੱਕੇ ਫ਼ਰਸ਼ ‘ਤੇ ਉੱਕਰੀਆਂ ਦੇ ਵੀ ਦਰਸ਼ਨ ਕੀਤੇ ਜਾਂਦੇ ਹਨ | ਇਸ ਪਵਿੱਤਰ ਸਥਾਨ ‘ਤੇ ਮਹਾਰਾਜ ਕਰਮ ਸਿੰਘ ਪਟਿਆਲਾ ਨੇ ਇਸ ਅਸਥਾਨ ਦੀ ਸੇਵਾ ਕਰਵਾਈ, ਇਸ ਅਸਥਾਨ ਦਾ ਨਾਂਅ ਗੁਰਦੁਆਰਾ ਮੰਜੀ ਸਾਹਿਬ ਰੱਖ ਕੇ ਗੁਰੂ ਘਰ ਦੇ ਨਾਂਅ ਜ਼ਮੀਨ ਲਗਵਾਈ | ਇੱਥੇ ਸ਼ਹੀਦੀ ਜੋੜ ਮੇਲੇ ਤੋਂ ਅਗਲੇ ਦਿਨ 14 ਪੋਹ ਨੂੰ ਹਰ ਸਾਲ ਮਹਾਨ ਨਗਰ ਕੀਰਤਨ ਫਤਹਿਗੜ੍ਹ ਸਾਹਿਬ ਦੇ ਗੁਰਦੁਆਰਾ ਜੋਤੀ ਸਰੂਪ ਤੋਂ ਚੱਲ ਕੇ ਇਸ ਅਸਥਾਨ ‘ਤੇ ਆ ਕੇ ਸੰਪੂਰਨ ਹੁੰਦਾ ਹੈ | ਇਸ ਅਸਥਾਨ ‘ਤੇ ਪਹਿਲੀ ਪਾਤਸ਼ਾਹੀ ਅਤੇ 10 ਵੀਂ ਪਾਤਸ਼ਾਹੀ ਦੇ ਅਵਤਾਰ ਦਿਹਾੜੇ ਅਤੇ ਨੌਵੇਂ ਪਾਤਸ਼ਾਹ, ਮਾਤਾ ਗੁਜ਼ਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਸਮਾਗਮ ਕਰਵਾਏ ਜਾਂਦੇ ਹਨ ਅਤੇ ਹਰ ਮਹੀਨੇ ਪੂਰਨਮਾਸ਼ੀ ‘ਤੇ ਸਮਾਗਮ ਕਰਾ ਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ |

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)