More Gurudwara Wiki  Posts
ਦਮਦਮੀ ਟਕਸਾਲ ਦੇ 25 ਨਿਯਮ


ਦਮਦਮੀ ਟਕਸਾਲ ਦੇ 25 ਨਿਯਮ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ (ਗੁਰੂ ਕੀ ਕਾਂਸ਼ੀ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪੜ੍ਹਨ ਸਮੇਂ (ਦਮਦਮੀ ਟਕਸਾਲ) ਦੇ ਹੇਠ ਲਿਖੇ ਨਿਯਮ ਕਾਇਮ ਕੀਤੇ। ਇਹਨਾ ਨਿਯਮਾਂ ਉਪਰ ਟਕਸਾਲ ਵਿੱਚ ਵਿਦਿਆ ਪੜ੍ਹਨ ਵਾਲੇ ਵਿਦਿਆਰਥੀ ਅੱਜ ਵੀ ਅਮਲ ਕਰਦੇ ਹਨ।
੧. ਅੰਮ੍ਰਿਤਧਾਰੀ ਸਿੰਘ ਹੋਵੇ, ਦਸਾਂ ਗੁਰੂ ਸਾਹਿਬਾਨ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਦੇਹ ਨੂੰ ਗੁਰੂ ਨਾ ਮੰਨੇ, ਗਾਤਰੇ ਕਿਰਪਾਨ ਧਾਰੀ, ਪੰਜ ਕਕਾਰਾਂ ਦੀ ਰਹਿਤ ਰੱਖਦਾ ਹੋਵੇ। ਪੰਜ ਕੁਰਹਿਤਾਂ ਤੋਂ ਬਚਿਆ ਹੋਇਆ ਹੋਵੇ, ਪੰਜ ਗ੍ਰੰਥੀ ਆਦਿ ਬਾਣੀ ਦਾ ਪਾਠ ਕਰਦਾ ਹੋਵੇ।
੨. ਮੂਲ ਮੰਤਰ, ਗੁਰਮੰਤਰ, ਅੰਮ੍ਰਿਤ ਨਾਮ ਦਾ ਅਭਿਆਸੀ ਹੋਵੇ।
੩. ਮਨ, ਬਾਣੀ ਸਰੀਰ ਕਰਕੇ ਨਿਮਰਤਾ ਵਾਲਾ ਹੋਵੇ, ਲੜਾਕਾ ਨਾ ਹੋਵੇ।
੪. ਸਭ ਸੰਗਤ ਨਾਲ ਗੁਰੂ ਕਾ ਰੂਪ ਜਾਣ ਕੇ ਪ੍ਰੇਮ ਕਰਦਾ ਹੋਵੇ। ਰਾਗ ਦ੍ਵੈਖ ਤੋਂ ਰਹਿਤ ਇੱਕ ਰਸ ਪ੍ਰੇਮੀ ਹੋਵੇ।
੫. ਖਾਲਸਾ ਪੰਥ ਦੀ ਜਥੇਬੰਦੀ ਵਿਚ ਆਪ ਨੂੰ ਸਦਾ ਜਾਣੇ, ਪੰਥ ਤੋਂ ਉਲਟ ਕਦੇ ਨਾ ਹੋਵੇ, ਪੰਥ ਦੀ ਨਿੰਦਾ ਨਾਂ ਕਰੇ, ਸ਼ਸਤਰਧਾਰੀ, ਸੂਰਬੀਰ, ਧਰਮ ਦੀ ਰਾਖੀ ਵਾਸਤੇ ਸਮੇਂ ਸਿਰ ਸੀਸ ਕੁਰਬਾਨ ਕਰ ਦੇਵੇ, ਕਾਇਰ ਨਾ ਬਣੇ।
੬. ਦਸਮ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁੱਧ ਪਾਠ ਕਰਨ ਵਾਲਾ ਤੇ ਅਰਥ ਪਕਾਉਣ ਵਾਲਾ ਹੋਵੇ।
੭. ਆਦਿ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਨੂੰ ” ਤੋਂ ਲੈ ਕੇ ‘ਅਠਾਰਹ ਦਸ ਬੀਸ’ ਤੱਕ ਇੱਕੋ ਜਾਣ ਕੇ ਭਾਵਨਾ ਕਰੇ।
੮. ਗੁਰੂ ਇਤਿਹਾਸ ਦਸਾਂ ਗੁਰਾਂ ਦਾ ਪੂਰਾ ਜਾਣਨ ਵਾਲਾ ਹੋਵੇ।
੯. ਭਾਈ ਗੁਰਦਾਸ ਜੀ ਦੀ ਬਾਣੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦੇ ਅਰਥ ਪੜ੍ਹੇ। ਦਸਮ ਗ੍ਰੰਥ ਦੀ ਬੀੜ ਸਾਰੀ ਸ੍ਰੀ ਮੁਖਵਾਕ ਨਿਸ਼ਚਾ ਕਰ ਪੜ੍ਹੇ।
੧੦. ਹੋਰ ਮਤਾਂ ਦੀਆਂ ਪੁਸਤਕਾਂ, ਯੋਗ, ਵੇਦਾਂਤ ਆਦਿ ਦੇ ਸਿਧਾਂਤਾਂ ਦਾ ਚੰਗਾ ਜਾਣੂ ਹੋਵੇ।
੧੧. ਇੱਕ ਪ੍ਰਮੇਸ਼ਰ ਦਾ ਦ੍ਰਿੜ ਵਿਸ਼ਵਾਸੀ ਉਪਾਸ਼ਕ ਹੋਵੇ, ਦੋਵੇਂ ਵੇਲੇ ਸਤਿ-ਸੰਗਤ ਕਰਦਾ ਹੋਵੇ। ਯਥਾ ਸ਼ਕਤੀ ਲੰਗਰ, ਲੀੜੇ ਦੀ ਸੇਵਾ ਕਰਨ ਦਾ ਉੱਦਮੀ ਹੋਵੇ।
੧੨. ਕਿਸੇ ਮੱਤ ਨਾਲ ਵੈਰ ਨਾ ਕਰੇ, ਸਾਰਿਆਂ ਵਿੱਚ ਪ੍ਰਮੇਸ਼ਰ ਇੱਕੋ ਜਿਹਾ ਵਿਆਪਕ ਜਾਣ ਕੇ ਹਿਤ ਕਰੇ ਤੇ ਜ਼ੁਲਮ ਦਾ ਵੈਰੀ ਹੋਵੇ। ਆਪਣੇ ਖ਼ਾਲਸਾ ਧਰਮ ਵਿੱਚ ਪੱਕਾ ਹੋਵੇ।
੧੩. ਮਨ ਵਿੱਚ...

ਪੂਰਨ ਗਿਆਨ, ਮੁੱਖ ਵਿੱਚ ਕੀਰਤਨ ਭਗਤੀ, ਸਰੀਰ ਕਰਕੇ ਵੈਰਾਗ ਦਾ ਵਰਤਾਰਾ, ਸਾਧ ਸੰਗਤ ਜੀ ਦੀ ਸੇਵਾ ਕਰੇ।
੧੪. ਆਪਣੇ ਗੁਣਾਂ ਦੀ ਸ਼ਲਾਘਾ ਤੇ ਪਰਾਏ ਅਉਗੁਣ ਨਾ ਕਹੇ, ਜੀਆਂ ਨੂੰ ਦੁੱਖ ਨਾ ਦੇਵੇ। ਕਪਟ ਤੋਂ ਰਹਿਤ ਹੋਵੇ, ਗੁਰ ਸੇਵੀ ਹੋਵੇ।
੧੫. ਪ੍ਰਮੇਸ਼ਰ ਦਾ ਅਨਿੰਨ ਭਗਤ ਹੋਵੇ, ਗੁਰਸਿੱਖੀ ਨੂੰ ਸਭ ਤੋਂ ਉੱਚੀ ਜਾਣੇ। ਦੁੱਖ ਸਿੱਖ ਵਿੱਚ ਸਮ ਚਿਤ ਰਹੇ। ਬੇਮੁਖ ਦੀ ਸੰਗਤ ਨਾ ਕਰੇ। ਸਭ ਗਿਆਨ-ਧਿਆਨ ਨਾਲੋਂ ਨਾਮ ਨੂੰ ਸਭ ਤੋਂ ਵੱਡਾ ਜਾਣ ਕੇ ਸਦਾ ਜਪੇ।
੧੬. ਨਾਮ ਦੀ ਦ੍ਰਿੜ੍ਹਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਵੇਲੇ ਕੀਤੀ ਹੋਵੇ, ਦ੍ਰਿੜ ਲਿਵ ਲੱਗੀ ਹੋਵੇ।
੧੭. ਸ਼ਰਾਬ, ਮਾਸ ਤੇ ਹੋਰ ਕੋਈ ਅਮਲ ਨਾ ਵਰਤਦਾ ਹੋਵੇ। ਹਠ, ਚੁਗਲੀ, ਈਰਖਾ, ਪਾਰਟੀਬਾਜ਼ੀ ਤੋਂ ਰਹਿਤ ਹੋਵੇ। ਕਾਮ ਆਦਿ ਪੰਜ ਵਿਕਾਰਾਂ ਤੋਂ ਡਰਦਾ ਰਹੇ।
੧੮. ਅਲਪ-ਅਹਾਰੀ ਹੋਵੇ. ਥੋੜ੍ਹਾ ਸੌਦਾ ਹੋਵੇ। ਥੋੜਾ ਬੋਲਦਾ ਹੋਵੇ। ਨਾਮ ਰੰਗ ਵਿੱਚ ਰੱਤਾ ਹੋਵੇ। ਅੰਮ੍ਰਿਤ ਨਾਮ ਦਾ ਦ੍ਰਿੜ੍ਹ ਵਿਸ਼ਵਾਸੀ ਹੋਵੇ।
੧੯. ਧਾਰਮਿਕ ਖਿਆਲਾਂ ਵਿੱਚ ਪੱਕਾ ਹੋਵੇ। ਪ੍ਰੀਤ ਨਾਲ ਬਾਣੀ ਪੜ੍ਹਦਾ ਹੋਵੇ। ਕੁਤਰਕੀ ਤਾਂ ਹੋਵੇ। ਸਮਝਣ ਵਿੱਚ ਚਤਰ ਹੋਵੇ। ਆਲਸਹੀਣ ਹੋਵੇ।
੨੦. ਸਰੀਰ ਦੀ ਸ਼ੁੱਧੀ ਰੱਖੇ, ਪਖੰਡੀ ਨਾ ਹੋਵੇ, ਇਕਾਂਤ ਦੇਸ਼ ਵਿੱਚ ਵਿਦਿਆ ਪਕਾਵੇ।
੨੧. ਅੰਮ੍ਰਿਤ ਵੇਲੇ ਜਾਗਣ ਵਾਲਾ ਹੋਵੇ, ਇਸ਼ਨਾਨ ਦਾ ਹਰ ਰੋਜ ਨਿਯਮੀ ਹੋਵੇ। ਸੰਗਤ ਦੀ ਜਥੇਬੰਦੀ ਵਿੱਚ ਰਹੇ, ਆਗਿਆਕਾਰੀ ਹੋਵੇ।
੨੨. ਲਾਲਚ ਤੋਂ ਰਹਿਤ ਹੋਵੇ। ਪੜ੍ਹਨ ਪੜਾਉਣ ਦੀ ਮੁਫਤ ਸੇਵਾ ਕਰੇ। ਦੇਸ਼ ਆਦਿ ਦੀ ਮੇਰ ਤੋਂ ਰਹਿਤ ਹੋ ਕੇ ਗੁਰਮਤਿ ਗੁਰਬਾਣੀ ਦਾ ਪ੍ਰਚਾਰ ਕਰੇ।
੨੩. ਆਪ ਜੋ ਵਿਦਿਆ ਪੜ੍ਹੀ ਤੇ ਪ੍ਰਾਪਤ ਕੀਤੀ ਹੈ, ਅੱਗੇ ਸੰਗਤਾਂ ਵਿੱਚ ਪ੍ਰੇਮ ਨਾਲ ਪੜ੍ਹਾਵੇ। ਆਪਣੇ ਸਰੀਰ ਨਾਲੋਂ ਸਾਰੇ ਸਿੰਘਾਂ ਨੂੰ ਪਿਆਰ ਤੇ ਅਦਬ ਕਰੇ।
੨੪. ਠੱਗੀ ਨਾ ਮਾਰੇ, ਝੂਠ ਨਾ ਬੋਲੇ, ਹਰ ਹਾਲਤ ਵਿੱਚ ਪਿਆਰੀ ਸਿੱਖੀ ਨਾ ਤਿਆਗੇ। ਨਾਸਤਕ ਨਾ ਹੋਵੇ, ਮਨ ਬਾਣੀ ਸਰੀਰ ਕਰਕੇ ਗੁਰੂ ਨੂੰ ਅੰਗ-ਸੰਗ ਜਾਣੇ।
੨੫. ਨਿਰ ਅਭਿਮਾਨ ਹੋ ਕੇ, ਸੱਚਾ ਪ੍ਰੇਮ ਲਾ ਕੇ ਆਪ ਜਪੇ, ਹੋਰਨਾਂ ਤੋਂ ਜਪਾਏ, ਜੀਵਨ ਮੁਕਤੀ ਪਾਵੇ।
(ਰਣਜੀਤ ਸਿੰਘ ਮੋਹਲੇਕੇ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)