More Gurudwara Wiki  Posts
19 ਨਵੰਬਰ ਦਾ ਇਤਿਹਾਸ – ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਗ 4


19 ਨਵੰਬਰ ਨੂੰ ਜਗਤ ਗੁਰੂ ਸਤਿਗੁਰ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਆਉ ਅੱਜ ਇਤਿਹਾਸ ਦਾ ਚੌਥਾ ਭਾਗ ਪੜੀਏ ਜੀ ।
ਭਾਗ ਚੌਥਾ
ਸਿਧ ਜੋ ਨਸ਼ਾ ਚੜਾ ਕੇ ਆਪਣੇ ਆਪ ਨੂੰ ਰੱਬ ਨਾਲ ਜੁੜਨ ਤੇ ਜੋੜਨ ਦਾ ਚਿਤਰ ਚਿਤਰਦੇ ਸੀ ਤੇ ਜਦੋਂ ਉਨ੍ਹਾ ਨੇ ਗੁਰੂ ਸਾਹਿਬ ਅਗੇ ਵੀ ਮਦ ਦਾ ਪਿਆਲਾ ਰਖਿਆ ਤਾਂ ਗੁਰੂ ਸਾਹਿਬ ਨੇ ਕਿਹਾ ,” ਇਹ ਮਦ ਪੀਤੇ ਨਾਨਕਾ ਬਹੁਤੇ ਖਟੀਅਹਿ ਬਿਕਾਰ,” ਬੁਰਾਈਆਂ ਖਟਣ ਦਾ ਅਸਾਨ ਤਰੀਕਾ ਹੈ । ਭਗਤੀ ਮਾਰਗ ਦਾ ਅਧਾਰ ਪ੍ਰੇਮ ਹੈ ਰਬ ਨਾਲ ਪਿਆਰ , ਉਸਦੀ ਕੀਤੀ ਰਚਨਾ ਨਾਲ ਪਿਆਰ -ਓਹ ਚਾਹੇ ਇਨਸਾਨ ਹੋਵੇ, ਪਸ਼ੂ, ਪੰਛੀ ਜਾ ਕੁਦਰਤ ਦੇ ਰਚੇ ਨਜ਼ਾਰੇ ਚੰਨ, ਸੂਰਜ ਜਮੀਨ ,ਆਸਮਨ , ਫੁਲ ਪਤੇ ਬਨਾਸਪਤੀ ਆਦਿ । ਪੂਜਾ ਉਸ ਇਕ ਅਕਾਲ ਪੁਰਖ ਦੀ ਕਰੋ , ਜਿਸ ਨਾਲ ਤੁਹਾਨੂੰ ਸਿਰਫ ਬਾਣੀ , ਧੁਰ ਕੀ ਬਾਣੀ ਹੀ ਜੋੜ ਸਕਦੀ ਹੈ । ਨਾਮ ਲਈ ਆਤਮ ਸੰਜਮ , ਸਾਧਨ , ਜੁਗਤ ਤੇ ਪਰਹੇਜ਼ ਦੇ ਨਾਲ ਨਾਲ ਅਲਪ ਨਿਦ੍ਰਾ, ਸ਼ੁਧ ਆਹਾਰ, ਵਿਚਾਰ ਤੇ ਆਚਾਰ ਦੀ ਜਰੂਰਤ ਹੈ , ਜੋ ਖਾਣ ਪੀਣ ਪਹਿਨਣ, ਤੇ ਆਰਾਮ ਕਰਨ ਦੀ ਕਿਰਿਆਵਾਂ ਨਾਲ ਜੁੜਿਆ ਹੋਇਆ ਹੈ ।
ਲੰਬੇਰੀਆਂ ਉਦਾਸੀਆਂ ਆਰੰਭ ਕਰਨ ਤੋ ਪਹਿਲੇ ਆਪਨੇ ਪੰਜਾਬ ਦਾ ਚਕਰ ਲਗਾਇਆ ਹਰ ਧਰਮ ਦੇ ਲੋਕਾਂ ਨੂੰ ਸਚ ਦਾ ਰਾਹ ਦਸਿਆ , ਸਤਿ ਸੰਗਤ ਕਾਇਮ ਕਰਦੇ ਗਏ , ਸਿਖੀ ਦਾ ਪ੍ਰਚਾਰ ਕਰਦੇ ਤੇ ਇਸ ਪ੍ਰਚਾਰ ਤੇ ਸੰਚਾਰ ਨੂੰ ਜਾਰੀ ਰਖਣ ਲਈ ਮੁਖੀ ਸਿਖ ਨੂੰ ਸਿਖ ਸੰਗਤ ਦਾ ਆਗੂ ਬਣਾਕੇ ਸਿਖ ਪ੍ਰਚਾਰ ਦੇ ਕੇਂਦਰ ਕਾਇਮ ਕਰਦੇ ਗਏ । ਦਰਿਆ ਬਿਆਸ ਪਾਰ ਕਰਕੇ ਆਪ ਉਸ ਜਗਹ ਠਹਿਰੇ ਜਿਥੇ ਗੁਰੂ ਅਮਰ ਦਾਸ ਜੀ ਨੇ ਬਾਅਦ ਵਿਚ ਗੋਇੰਦਵਾਲ ਵਸਾਇਆ ਸੀ ਫਿਰ ਉਸ ਥਾਂ ਪੁਜੇ ਜਿਥੇ ਗੁਰੂ ਰਾਮ ਦਾਸ ਜੀ ਨੇ ਅਮ੍ਰਿਤਸਰ ਦੀ ਨੀਹ ਰਖੀ ਸੀ ।
ਸੈਦਪੁਰ ਜਿਸਦਾ ਨਾ ਬਾਅਦ ਵਿਚ ਨਾਮ ਐਮਨਾਬਾਦ ਪੈ ਗਿਆ , ਜਿਲਾ ਗੁਜਰਾਂਵਾਲਾ , ਪਾਕਿਸਤਾਨ ਭਾਈ ਲਾਲੋ ਦੇ ਘਰ ਠਹਿਰੇ ਗੁਰੂ ਸਾਹਿਬ ਦੀ ਕਿਰਤੀ ਵਰਗਾਂ ਨਾਲ ਹਮਦਰਦੀ ਤੇ ਸਾਂਝ ਸੀ । ਭਾਈ ਲਾਲੋ ਜਾਤ ਦਾ ਤਰਖਾਣ ,ਸ਼ੂਦਰ ਪਰ ਧਰਮ ਦੀ ਕਿਰਤ ਕਰਨ ਵਾਲਾ ਨੇਕ ਇਨਸਾਨ ਸੀ । ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਜੋ ਮਰਾਸੀ ਤੇ ਮੁਸਲਮਾਨ ਸੀ ਵੇਖਕੇ ਕਾਫੀ ਚਰਚਾ ਛਿੜ ਪਈ । ਉਥੋਂ ਦਾ ਰਹਿਣ ਵਾਲਾ ਇਕ ਹਿੰਦੂ ਅਹਿਲਕਾਰ ਮਾਈ ਭਾਗੋ ,ਜੋ ਕੀ ਵਢੀ ਖੋਰ , ਹੰਕਾਰੀ ਤੇ ਜਾਲਮ ਇਨਸਾਨ ਸੀ ਆਪਣੇ ਕੀਤੇ ਬ੍ਰਹਮ ਭੋਜ ਤੇ ਗੁਰੂ ਸਾਹਿਬ ਨੂੰ ਸਦਾ ਦਿਤਾ ਪਰ ਗੁਰੂ ਸਾਹਿਬ ਉਸਦੇ ਘਰ ਨਹੀ ਗਏ । ਆਪਣੇ ਅਹਿਲਕਾਰਾ ਨੂੰ ਭੇਜ ਕੇ ਜਦ ਗੁਰੂ ਸਾਹਿਬ ਨੂੰ ਬੁਲਾਇਆ ਤੇ ਨਾ ਆਓਣ ਦਾ ਕਾਰਨ ਪੁਛਿਆ ,” ਇਕ ਨੀਚ ਘਰ ਰਹਿ ਕੇ ਤੁਸੀਂ ਕੋਦਰੇ ਦੀਆਂ ਸੁਕੀਆਂ ਰੋਟੀਆਂ ਖਾਂਦੇ ਹੋ ਪਰ ਮੇਰੇ ਉਚ ਜਾਤੀ ਦੇ ਖੀਰ ਪੂੜੇ ਖਾਣ ਤੋ ਤੁਸੀਂ ਨਾਹ ਕਰ ਦਿਤੀ ਹੈ “। ਗੁਰੂ ਸਾਹਿਬ ਦਾ ਜਵਾਬ ਸੀ ,” ਤੁਹਾਡਾ ਭੋਜਨ ਗਰੀਬ ਤੇ ਮਿਹਨਤੀਆਂ ਦੇ ਲਹੂ ਨਾਲ ਭਰਿਆ ਹੋਇਆ ਹੈ ਲਾਲੋ ਦਸਾਂ ਨਹੁੰਆ ਦੀ ਕਿਰਤ ਕਰਦਾ ...

ਵੰਡ ਕੇ ਛਕਦਾ ਹੈ ਉਸਦਾ ਭੋਜਨ ਪਵਿਤਰ ਹੈ ” । ਇਕ ਸਾਖੀ ਦੇ ਅਨੁਸਾਰ ਦੋਨੋ ਦੇ ਘਰੋਂ ਰੋਟੀਆਂ ਮੰਗਵਾ ਕੇ ਨਿਚੋੜੀਆਂ, ਭਾਈ ਲਾਲੋ ਦੀ ਰੋਟੀ ਵਿਚੋਂ ਦੁਧ ਤੇ ਭਾਗੋ ਦੀ ਰੋਟੀ ਵਿਚੋਂ ਖੂਨ ਦੀ ਧਾਰ ਨਿਕਲੀ ਮਲਿਕ ਭਾਗੋ ਗੁਰੂ ਸਾਹਿਬ ਦੇ ਚਰਨਾ ਤੇ ਡਿਗ ਪਿਆ, ਮਾਫ਼ੀ ਮੰਗੀ ਤੇ ਆਪਣੀ ਸਾਰੀ ਦੌਲਤ ਗਰੀਬਾਂ ਵਿਚ ਵੰਡ ਦਿਤੀ ਇਥੇ ਗੁਰੂ ਸਾਹਿਬ ਨੇ ਸਿਖ ਸੰਗਤ ਕਾਇਮ ਕੀਤੀ ਤੇ ਭਾਈ ਲਾਲੋ ਨੂੰ ਉਸ ਸੰਗਤ ਦਾ ਮੁਖੀ ਬਣਾਕੇ ਪ੍ਰਚਾਰਕ ਥਾਪਿਆ ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚਿ
ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ।।
ਸੈਦਪੁਰ ਹੁੰਦੇ ਹਵਾਂਦੇ ਤਲਵੰਡੀ ਆਪਣੇ ਜਨਮ ਅਸਥਾਨ ਤੇ ਪੁਜੇ ਜਿਥੇ ਆਪਣੇ ਮਾਂ- ਬਾਪ ਤੇ ਸੰਗੀ ਸਾਥੀਆਂ ਨੂੰ ਮਿਲੇ ਇਕ ਦਿਨ ਰਾਇ ਬੁਲਾਰ ਜਿਸਨੇ ਬਚਪਨ ਤੋਂ ਹੀ ਗੁਰੂ ਸਾਹਿਬ ਨੂੰ ਬਹੁਤ ਪਿਆਰ ਕੀਤਾ ਸੀ ਦੇ ਘਰ ਰੁਕੇ । ਤਲਵੰਡੀ ਤੋਂ ਤੁਰ ਕੇ ਆਪ ਮੁਲਤਾਨ ਪਾਸਲੇ ਤੁਲੰਬੇ ਪਿੰਡ ਜਾ ਪੁਜੇ ਉਥੇ ਸ਼ੇਖ ਸਜਣ ਨਾਮ ਦਾ ਇਕ ਬੰਦਾ ਰਹਿੰਦਾ ਸੀ ਜੋ ਬਾਹਰੋਂ ਫਕੀਰੀ ਦਾ ਰੂਪ ਧਾਰਕੇ , ਵੇਖਣ ਨੂੰ ਬੜਾ ਨੇਕ ਤੇ ਸੱਜਣ ਨਜਰ ਆਓਂਦਾ ਸੀ । ਜਿਸਨੇ ਆਪਣੀ ਵਡੀ ਸਾਰੀ ਹਵੇਲੀ ਵਿਚ ਹਿੰਦੂਆਂ ਲਈ ਮੰਦਰ ਤੇ ਮੁਸਲਮਾਨਾ ਲਈ ਮਸੀਤ , ਰਾਹੀਆਂ ਲਈ ਅੰਨ – ਪਾਣੀ , ਮੰਜੀ, ਬਿਸਤਰਾ ਆਦਿ ਦਾ ਇੰਤਜ਼ਾਮ ਕੀਤਾ ਹੋਇਆ ਸੀ । ਬੋਲਣ ਨੂੰ ਬੇਹੱਦ ਮਿਠਾ ਤੇ ਰਬ ਦਾ ਰੂਪ ਨਜਰ ਆਓਂਦਾ ਸੀ , ਪਰ ਰਾਤ ਨੂੰ ਉਨ੍ਹਾ ਨੂੰ ਮਾਰ ਮੁਕਾ ਕੇ ਸਮਾਨ ਲੁਟ ਲੈਂਦਾ ਜਦੋਂ ਗੁਰੂ ਸਾਹਿਬ ਨੂੰ ਲੁਟਣ ਲਈ ਆਇਆ ਤਾ ਗੁਰੂ ਸਾਹਿਬ ਸ਼ਬਦ ਗਾ ਰਹੇ ਸਨ ।
ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥ ੧॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲਨਿੑ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਸੰਨਿ॥ ੧॥ ਰਹਾਉ॥
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥
ਢਠੀਆ ਕੰਮਿ ਨ ਆਵਨੀੑ ਵਿਚਹੁ ਸਖਣੀਆਹਾ॥ ੨॥
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ॥
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ॥ ੩॥
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿੑ॥
ਸੇ ਫਲ ਕੰਮਿ ਨ ਆਵਨੀੑ ਤੇ ਗੁਣ ਮੈ ਤਨਿ ਹੰਨਿੑ॥ ੪॥
ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ॥
ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ॥ ੫॥
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ॥
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ॥ ੬॥
{ਪੰਨਾ 729}
ਉਨ੍ਹਾ ਦੇ ਸ਼ਬਦ ਵਿਚ ਕੁਝ ਐਸੇ ਬੋਲ ਤੇ ਐਸੀ ਖਿਚ ਸੀ, ਕੀ ਓਹ ਸਮਝ ਗਿਆ ਕੀ ਇਹ ਕੋਈ ਰਬ ਦਾ ਰੂਪ ਹੈ ਤੇ ਮੇਰੇ ਬਾਰੇ ਸਭ ਕੁਝ ਜਾਣ ਗਿਆ ਹੈ । ਪੈਰੀ ਢਹਿ ਪਿਆ ਆਪਣੀ ਭੁਲ ਬਖਸ਼ਾ ਕੇ ਅਗੋਂ ਲਈ ਵਾਕਿਆ ਸੱਜਣ ਤੇ ਸਿਖੀ ਪ੍ਰਚਾਰਕ ਬਣ ਗਿਆ ।
( ਚਲਦਾ )

...
...



Related Posts

Leave a Reply

Your email address will not be published. Required fields are marked *

One Comment on “19 ਨਵੰਬਰ ਦਾ ਇਤਿਹਾਸ – ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਗ 4”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)