ਗੁਰੂ ਨਾਨਕ ਦੇਵ ਜੀ ਉਦਾਸੀ ਸਮੇਂ ਇਕ ਨਗਰ ਵਿੱਚ ਠਹਿਰੇ ਸਾਰੇ ਨਗਰ ਵਿੱਚ ਗੁਰੂ ਸਾਹਿਬ ਦੇ ਆਉਣ ਦੀ ਚਰਚਾ ਛਿੜ ਗਈ। ਕਿ ਇਕ ਬਹੁਤ ਹੀ ਤੇਜ਼ ਵਾਲਾ ਸਾਧੂ ਜਿਸ ਦਾ ਚਿਹਰਾ ਸੂਰਜ ਵਾਂਗ ਦਗ ਦਗ ਕਰਦਾ ਹੈ। ਚਿਹਰੇ ਦਾ ਨੂਰ ਝਲਿਆ ਨਹੀਂ ਜਾਂਦਾ। ਬਚਨ ਤੇ ਮਾਨੋ ਅਣਿਆਲੇ ਤੀਰ ਹਨ ਜਿਹੜਾ ਸੁਣ ਲੈਂਦਾ ਹੈ। ਵਿੰਨਿਆ ਜਾਂਦਾ ਹੈ। ਕਿਸੇ ਕੋਲ ਕੋਈ ਹੋਰ ਦਲੀਲ ਜਾਂ ਜਵਾਬ ਨਹੀਂ ਰਹਿੰਦਾ। ਸਰੋਤੇ ਉਸ ਦੇ ਸ਼ਬਦ ਨੂੰ ਸੁਣਕੇ ਮੰਤਰ ਮੁਗਧ ਹੋ ਜਾਂਦੇ ਹਨ।
ਉਸ ਰਸ ਨੂੰ ਪਾ ਲੈਂਦੇ ਹਨ। ਜਿਸ ਬਾਰੇ ਉਹ ਕਥਾ ਕਹਾਣੀਆਂ ਵਿੱਚ ਹੀ ਸੁਣਦੇ ਰਹੇ ਸਨ। ਅਜਿਹਾ ਰਸ ਜੋ ਘਿਉ ਖੰਡ ਸ਼ਕਰ ਸ਼ਹਿਦ ਤੇ ਮਝ ਦੇ ਦੁੱਧ ਤੋਂ ਵੀ ਮਿੱਠਾ ਹੈ। ਇਹ ਵਸਤਾਂ ਤਾਂ ਸਿਰਫ ਸਮਝਾਉਣ ਖਾਤਿਰ ਹੈ ਜਦਕਿ ਅਸਲ ਵਿੱਚ ਤਾਂ ਉਹ ਨਾਮ ਦਾ ਰਸ ਇਨ੍ਹਾਂ ਸਾਰੀਆਂ ਵਸਤੂਆਂ ਨਾਲੋਂ ਕਿਤੇ ਉਚਾ ਤੇ ਮਿੱਠਾ ਹੈ। ਇਸ ਵਸਤਾਂ ਤਾਂ ਉਸ ਰਸ ਦੇ ਪਾਸਕੂ ਵੀ ਨਹੀਂ।
ਗੁਰੂ ਸਾਹਿਬ ਰੁੱਖ ਥਲ੍ਹੇ ਬੈਠੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਤਪਦੇ ਹਿਰਦਿਆਂ ਨੂੰ ਠਾਰ ਰਹੇ ਸਨ।
ਗੁਰੂ ਸਾਹਿਬ ਦੇ ਆਉਣ ਦੀ ਖਬਰ ਇਕ ਪੰਡਿਤ ਜਿਹੜਾ ਕਿ ਬਹੁਤ ਵਿਦਵਾਨ ਸੀ। ਇਸ ਨੇ ਕਈ ਗ੍ਰੰਥ ਜੁਬਾਨੀ ਕੰਠ ਕਰ ਰਖੇ ਸਨ। ਤਪ ਵੀ ਬਹੁਤ ਕੀਤਾ ਜਿਸ ਕਾਰਨ ਇਸ ਵਿੱਚ ਸ਼ਕਤੀਆਂ ਵੀ ਸਨ।
ਜਦ ਇਸ ਦੇ ਚੇਲੇ ਨੇ ਇਸ ਨੂੰ ਗੁਰੂ ਸਾਹਿਬ ਦੀ ਵਡਿਆਈ ਦੱਸੀ ਤਾਂ ਇਸਨੇ ਗੁਰੂ ਸਾਹਿਬ ਨੂੰ ਮਿਲਣ ਦਾ ਫੈਸਲਾ ਕਰ ਲਿਆ। ਜਦ ਚੇਲਾ ਤੁਰਨ ਲੱਗਾ ਤਾਂ ਇਸਨੇ ਕਿਹਾ ਮੈਂ ਇਸ ਤਰ੍ਹਾਂ ਉਸ ਗੁਰੂ ਕੋਲ ਨਹੀਂ ਜਾਵਾਂਗਾ ਮੈਂ ਕੋਈ ਮਾੜੀ ਮੋਟੀ ਚੀਜ਼ ਨਹੀਂ ਜੋ ਇਸ ਤਰ੍ਹਾਂ ਤੁਰਕੇ ਜਾਵਾਂ। ਮੈਂ ਆਪਣੀ ਕਾਲੀਨ ਤੇ ਜਾਵਾਂਗਾ। (ਕਾਲੀਨ ਇਕ ਤਰ੍ਹਾਂ ਦੀ ਚਟਾਈ ਨੁਮਾ ਹੁੰਦੀ ਸੀ ਜਿਸ ਨੂੰ ਸਿੱਧ ਪੀਰ ਆਪਣੀ ਸ਼ਕਤੀ ਨਾਲ ਹਵਾ ਵਿੱਚ ਉਡਾ ਲੈਂਦੇ ਸਨ।)
ਪੰਡਿਤ ਨੇ ਆਪਣੀ ਕਾਲੀਨ ਲਈ ਉਸ ਉੱਪਰ ਬੈਠਾ ਤੇ ਗੁਰੂ ਸਾਹਿਬ ਕੋਲ ਉਡ ਕੇ ਪਹੁੰਚ ਗਿਆ। ਪਿੰਡ ਵਾਲਿਆਂ ਦਾ ਇਕ ਥਾਂ ਇਕੱਠ ਦੇਖ ਇਸ ਨੇ ਪੁੱਛਿਆ ਇਥੇ ਜੋ ਨਵਾਂ ਗੁਰੂ ਆਇਆ ਹੈ। ਉਹ ਕਿਥੇ ਹੈ?
ਪਿੰਡ ਵਾਲਿਆਂ ਨੇ ਉੱਤਰ ਦਿੱਤਾ ਪੰਡਿਤ ਜੀ ਉਹ ਦੇਖੋ ਸਾਹਮਣੇ ਬਿਰਾਜ ਰਹੇ ਹਨ। ਸਾਹਮਣੇ ਕਿਥੇ? ਮੈਨੂੰ ਤਾਂ ਕੋਈ ਨਹੀਂ ਦਿਖ ਰਿਹਾ ਪੰਡਿਤ ਨੇ ਜਵਾਬ ਦਿੱਤਾ।
ਪਿੰਡ ਵਾਲਿਆਂ ਨੇ ਫਿਰ ਦੁਹਰਾਇਆ ਪੰਡਿਤ ਜੀ ਉਹ ਦੇਖੋ...
ਸਾਹਮਣੇ ਤਾਂ ਬੈਠੇ ਹਨ। ਪਰ ਪੰਡਿਤ ਨੂੰ ਫਿਰ ਕੁਝ ਵੀ ਨਜ਼ਰ ਨਾ ਆਇਆ ਤੇ ਆਪਣੀ ਕਾਲੀਨ ਤੇ ਚੜ੍ਹ ਵਾਪਿਸ ਮੁੜ ਗਿਆ। ਘਰ ਜਾਕੇ ਆਪਣੇ ਚੇਲੇ ਨੂੰ ਪੁੱਛਿਆ ਤੈਨੂੰ ਕੋਈ ਦਿਸਦਾ ਸੀ ਉਥੇ ਉਸ ਨੇ ਕਿਹਾ ਜੀ ਹਜ਼ੂਰ ਗੁਰੂ ਸਾਹਿਬ ਸਾਹਮਣੇ ਹੀ ਤਾਂ ਬੈਠੇ ਸਨ। ਪੰਡਿਤ ਸੋਚੀਂ ਪੈ ਗਿਆ ਕਿ ਸਾਰਿਆਂ ਨੂੰ ਦਿਖ ਰਿਹਾ ਸੀ ਤਾਂ ਮੈਨੂੰ ਕਿਉਂ ਨਹੀਂ ਦਿਸਿਆ।
ਨੌਕਰ ਨੇ ਸਮਝਾਇਆ ਕਿ ਪੰਡਿਤ ਜੀ ਤੁਹਾਡੇ ਹੰਕਾਰ ਕਰਕੇ ਨਹੀਂ ਦਿਸਿਆ। ਉਹ ਰੱਬ ਦੇ ਪਿਆਰੇ ਹਨ ਹੰਕਾਰੀ ਵੱਲ ਨੂੰ ਪਰਮਾਤਮਾ ਦੀ ਪਿੱਠ ਹੁੰਦੀ ਹੈ। ਇਸ ਸੁਣ ਪੰਡਿਤ ਸੌਚੀਂ ਪੈ ਗਿਆ ਉਸ ਨੇ ਦੁਬਾਰਾ ਜਾਣ ਦਾ ਫੈਸਲਾ ਕੀਤਾ।
ਇਸ ਵਾਰ ਪੰਡਿਤ ਚੱਲਕੇ ਗੁਰੂ ਸਾਹਿਬ ਕੋਲ ਪਹੁੰਚਾ ਤਾਂ ਗੁਰੂ ਸਾਹਿਬ ਉਸ ਜਗ੍ਹਾ ਤੇ ਹੀ ਬੈਠੇ ਨਜ਼ਰ ਆਏ। ਇਸ ਨੇ ਹੈਰਾਨ ਹੋਕੇ ਪੁੱਛਿਆ ਕਿ ਗੁਰੂ ਜੀ ਕਲ੍ਹ ਮੈਂ ਆਇਆ ਸੀ ਕਲ੍ਹ ਤਾਂ ਤੁਸੀਂ ਨਜ਼ਰ ਨਹੀਂ ਆਏ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਪੰਡਿਤ ਜੀ ਕਲ ਅੰਧਕਾਰ ਬਹੁਤ ਸੀ ਨਜ਼ਰ ਕਿਸ ਤਰ੍ਹਾਂ ਆਉਂਦੇ। ਤਾਂ ਪੰਡਿਤ ਨੇ ਕਿਹਾ ਨਹੀਂ ਗੁਰੂ ਜੀ ਕਲ੍ਹ ਤਾਂ ਬਹੁਤ ਵਧੀਆ ਦਿਨ ਲੱਗਾ ਸੀ। ਸੂਰਜ ਚਮਕ ਰਿਹ ਸੀ।
ਗੁਰੂ ਸਾਹਿਬ ਨੇ ਫੁਰਮਾਇਆ ਪੰਡਿਤ ਜੀ ਅਗਿਆਨਤਾ ਤੋਂ ਵੱਡਾ ਕੋਈ ਅੰਧਕਾਰ ਨਹੀਂ ਹੁੰਦਾ। ਜਿੱਥੇ ਹੰਕਾਰ ਹੋਵੇ ਉਥੇ ਅਗਿਆਨ ਹੀ ਹੁੰਦਾ ਹੈ। ਇਹ ਸੁਣ ਪੰਡਿਤ ਨੂੰ ਸੋਝੀ ਹੋਈ ਤੇ ਗੁਰੂ ਸਾਹਿਬ ਦੇ ਚਰਨੀਂ ਡਿੱਗਕੇ ਭੁੱਲ ਬਖਸ਼ਾਈ।
ਅੱਜ ਭਾਵੇਂ ਸਾਨੂੰ ਸਾਰਿਆ ਨੂੰ ਪਤਾ ਹੈ ਕਿ ਪਰਮਾਤਮਾ ਨੂੰ ਹੰਕਾਰ ਨਹੀਂ ਪਸੰਦ ਜਿਸ ਤਰ੍ਹਾਂ ਗੁਰਬਾਣੀ ਦਾ ਫੁਰਮਾਣ ਹੈ।
ਹਰਿ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ।।
ਅਹੰਕਾਰੀਆ ਨਿੰਦਕਾਂ ਪਿਠ ਦੇ ਨਾਮਦੇਉ ਮੁਖ ਲਾਇਆ।।
ਪਰ ਫਿਰ ਵੀ ਅਸੀਂ ਹੰਕਾਰ ਬਹੁਤ ਕਰਦੇ ਹਾਂ ਜਿਸ ਹੰਕਾਰ ਦੀ ਕੀਤਿਆਂ ਗੁਰੂ ਨੇ ਪਿੱਠ ਹੀ ਕਰ ਲੈਣੀ ਹੈ ਉਸ ਨੂੰ ਕਰਨ ਦਾ ਕੀ ਲਾਭ ਜਿੱਥੇ ਗੁਰੂ ਨੇ ਸਾਡੇ ਵੱਲ ਪਿੱਠ ਕਰ ਲਈ ਉਥੇ ਸਾਡੇ ਪਲੇ ਹੋਰ ਕੀ ਰਹੂਗਾ। ਕੁਝ ਰਹਿ ਸਕਦਾ ਹੈ। ਜੇ ਗੁਰੂ ਹੀ ਸਾਨੂੰ ਪਿੱਠ ਦੇ ਗਿਆ ਤਾਂ ਕੌਣ ਰਖਵਾਲਾ ਹੋਊ ਸਾਡਾ ਪਰ ਨਹੀਂ ਅਸੀਂ ਫਿਰ ਹੀ ਹੰਕਾਰ ਕਰ ਰਹੇ ਹਾਂ।
Sukhwinder Singh
Waheguru ji 🙏🙏
Sukhwinder Singh
Waheguru ji
Soniya kaur
Waheguru ji🙏🙏🙏
Happy
Waheguru ji waheguru ji
Sonia Sharma
Waheguru ji