More Gurudwara Wiki  Posts
23 ਅਕਤੂਬਰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ – ਪੜ੍ਹੋ ਇਤਿਹਾਸ


23 ਅਕਤੂਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਲਿਖਤ ਪੂਰੀ ਪੜਿਉ ਬਹੁਤ ਕੁਝ ਸਿਖਣ ਲਈ ਮਿਲੇਗਾ ਜੀ ।
ਬਾਬਾ ਬੁੱਢਾ ਸਾਹਿਬ ਜੀ ਦਾ ਇਕ ਅਹਿਮ ਪੱਖ ਅੱਜ ਸੰਗਤ ਨਾਲ ਸਾਝਾਂ ਕਰਨ ਲੱਗਾ ਜੋ ਹਮੇਸ਼ਾ ਤੋ ਹੀ ਸੰਗਤ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ । ਬਾਬਾ ਬੁੱਢਾ ਸਾਹਿਬ ਜੀ ਨੂੰ ਹਮੇਸ਼ਾ ਤਸਵੀਰਾਂ ਜਾ ਇਤਿਹਾਸ ਵਿੱਚ ਗੰਡੇ ਭੰਨਦੇ ਜਾ ਪੁੱਤਰਾ ਦੇ ਵਰ ਦੇਦੇ ਹੀ ਦਿਖਾਇਆ ਗਿਆ ਹੈ । ਠੀਕ ਹੈ ਗੁਰੂ ਘਰ ਵਿੱਚ ਦੁੱਧ ਪੁੱਤ ਸਭ ਕੁਝ ਮਿਲਦਾ ਹੈ ਪਰ ਬਾਬਾ ਬੁੱਢਾ ਸਾਹਿਬ ਜੀ ਦਾ ਇਕ ਹੀ ਪੱਖ ਸਾਹਮਣੇ ਰੱਖਣਾ ਵੀ ਠੀਕ ਨਹੀ ਹੈ । ਬਾਬਾ ਬੁੱਢਾ ਸਾਹਿਬ ਜੀ ਜਿਥੇ ਸੇਵਾ ਸਿਮਰਨ ਦੀ ਮੂਰਤ ਸਨ ਉਥੇ ਉਹ ਮਹਾਨ ਯੋਧੇ ਤਲਵਾਰ ਦੇ ਧਨੀ , ਤੇ ਘੋੜ ਸਵਾਰ ਏਹੋ ਜਹੇ ਕਿ ਕੋਈ ਕੀ ਮੁਕਾਬਲਾ ਕਰ ਸਕਦਾ ਸੀ ਉਹਨਾ ਦਾ । ਤੀਰ ਅੰਦਾਜ ਏਹੋ ਜਹੇ ਸਨ ਕਿ ਪਾਂਡਵ ਅਰਜਨ ਵਰਗੇ ਵੀ ਉਹਨਾ ਦਾ ਸਾਹਮਣੇ ਨਾ ਟਿਕ ਸਕਦੇ । ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿੰਨ ਗੁਰੂ ਸਾਹਿਬਾਨ ਤੇ ਹੋਰ ਕਈ ਸਿੱਖਾ ਨੂੰ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਸਿਖਾਈ । ਬਾਬਾ ਬੁੱਢਾ ਸਾਹਿਬ ਜੀ ਏਨੇ ਬਹਾਦਰ ਤੇ ਤੇਗ ਦੇ ਧਨੀ ਸਨ ਕਿ ਅੱਖ ਦੇ ਫੜਕੇ ਨਾਲ ਹੀ ਕਿਸੇ ਨੂੰ ਵੀ ਸ਼ਸਤਰ ਹੀਨ ਕਰ ਦੇਦੇ ਸਨ । ਗੁਰੂ ਰਾਮਦਾਸ ਸਾਹਿਬ ਜੀ ਦੇ ਕਹਿਣ ਉਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿਖਾਈ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਦੇ ਲੋਕਾ ਦੇ ਕਹਿਣ ਤੇ ਜਦ ਕਿਲਾ ਪੁੱਟਣ ਆਏ ਤਾ ਕੁਝ ਸਰਾਰਤੀ ਮੁੰਡਿਆ ਨੇ ਕਿਲੇ ਦੀ ਥਾ ਤੇ ਇਕ ਰੁੱਖ ਉਤੋ ਵੱਢ ਕੇ ਉਸ ਨੂੰ ਕਿੱਲੇ ਦੇ ਵਰਗਾ ਅਕਾਰ ਦੇ ਕੇ ਗੁਰੂ ਜੀ ਨੂੰ ਪੁੱਟਣ ਵਾਸਤੇ ਆਖਿਆ ਜਦੋ ਅੰਤਰਯਾਮੀ ਸਤਿਗੁਰੂ ਅਰਜਨ ਸਾਹਿਬ ਜੀ ਘੋੜੇ ਤੇ ਚੜ ਕੇ ਹੱਥ ਵਿਚ ਨੇਜਾ ਫੜਕੇ ਕਿੱਲਾ ਪੁਟਣ ਲਈ ਆਏ ਤਾ ਉਸ ਰੁੱਖ ਨੂੰ ਜੜੋ ਪੁਟ ਸੁਟਿਆ ਇਹ ਕੰਮ ਏਨਾ ਔਖਾ ਸੀ ਕਿ ਬਹੁਤਾ ਜੋਰ ਲੱਗਣ ਕਾਰਨ ਗੁਰੂ ਸਾਹਿਬ ਜੀ ਦਾ ਘੋੜਾ ਆਪਣਾ ਸਰੀਰ ਛੱਡ ਗਿਆ। ਪਰ ਗੁਰੂ ਸਾਹਿਬ ਦੀ ਸ਼ਸਤਰ ਵਿਦਿਆ ਦੇਖ ਕੇ ਸਾਰਾ ਇਲਾਕਾ ਹੈਰਾਨ ਰਹਿ ਗਿਆ ਤੇ ਗੁਰੂ ਮਹਾਰਾਜ ਜੀ ਕੋਲੋ ਸਾਰਿਆ ਨੇ ਭੁੱਲ ਬਖਸ਼ਾਈ । ਫੇਰ ਜਦੋ ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਕੁਝ ਜਵਾਨ ਹੋਏ ਤਾ ਗੁਰੂ ਅਰਜਨ ਸਾਹਿਬ ਜੀ ਨੇ ਹਰਿਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਸ਼ਸਤਰ ਵਿਦਿਆ ਘੋੜ ਸਵਾਰੀ ਤੇ ਸੰਸਾਰੀ ਵਿਦਿਆ ਲੈਣ ਲਈ ਭੇਜਿਆ ਸੀ। ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼ਸਤਰ ਵਿਦਿਆ ਬਾਬਾ ਜੀ ਪਾਸੋ ਲੈ ਕੇ ਆਏ ਤਾ ਕੋਈ ਵੀ ਦੁਸ਼ਮਨ ਗੁਰੂ ਸਾਹਿਬ ਜੀ ਦਾ ਮੁਕਾਬਲਾ ਨਾ ਕਰ ਸਕਿਆ । ਜਦੋ ਮੀਰੀ ਪੀਰੀ ਦੀਆ ਦੋ ਤਲਵਾਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਵਾਉਣ ਦਾ ਸਮਾ ਆਇਆ ਤਾ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀ ਹੀ ਦੋਵੇ ਤਲਵਾਰਾਂ ਗੁਰੂ ਸਾਹਿਬ ਜੀ ਨੂੰ ਪਵਾਈਆਂ ਸਨ । ਫੇਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਬਾਬਾ ਬੁੱਢਾ ਜੀ ਕੋਲੋ ਛੇ ਸਾਲ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦੀ ਸਿਖਿਆ ਕਰਵਾਈ ਸੀ । ਤੇ ਫੇਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਰਤਾਰਪੁਰ ਦੀ ਜੰਗ ਵਿਚ ਐਸੇ ਜੌਹਰ ਦਿਖਾਏ ਕਿ ਗੁਰੂ ਹਰਿਗੋਬਿੰਦ ਜੀ ਨੇ ਤੇਗ ਬਹਾਦਰ ਜੀ ਨੂੰ ਬਹਾਦਰ ਦਾ ਖਿਤਾਬ ਦਿੱਤਾ ਸੀ । ਹੋਰ ਵੀ ਗੁਰੂ ਪੁੱਤਰਾ ਤੇ ਸਿੱਖਾ ਨੂੰ ਬਹਾਦਰ ਬਾਬਾ ਬੁੱਢਾ ਸਾਹਿਬ ਜੀ ਨੇ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਦਿੱਤੀ ਐਸੇ ਸਨ ਬਾਬਾ ਬੁੱਢਾ ਸਾਹਿਬ ਜੀ ।
ਛੇ ਪਾਤਸ਼ਾਹੀਆਂ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਪ੍ਰਤੀ ਬਚਨ
ਤੈਥੋਂ ਓਹਲੇ ਨਾ ਹੋਸਾਂ ॥ ( ਪਹਿਲੀ ਪਾਤਸ਼ਾਹੀ )
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਉ ॥ ( ਦੂਜੀ ਪਾਤਸ਼ਾਹੀ )
ਤੁਸੀਂ ਤਾਂ ਸਿੱਖੀ ਦਾ ਥੰਮ੍ਹ ਹੋ ॥ ( ਤੀਜੀ ਪਾਤਸ਼ਾਹੀ )
ਆਪ ਜੈਸਾ ਪਰਮ ਸੰਤ ਸੰਸਾਰ ਵਿੱਚ ਮਿਲਣਾ ਕਠਨ ਹੈ ॥ ( ਚੌਥੀ ਪਾਤਸ਼ਾਹੀ )
ਤੈਂ ਤਾਂ ਸਕਲ ਜਗਤ ਕੋ ਰਾਖਾ ॥ ( ਪੰਜਵੀਂ ਪਾਤਸ਼ਾਹੀ )
ਇਨ੍ਹਾਂ ਵਰਗੇ ਇਹੋ ਹੀ ਨੇ ॥ ( ਛੇਵੀਂ ਪਾਤਸ਼ਾਹੀ )
ਆਉ ਅੱਜ ਬ੍ਰਹਮ-ਗਿਆਨੀ ਬਾਬਾ ਬੱਢਾ ਸਾਹਿਬ ਜੀ ਦੇ ਪਰਿਵਾਰ ਬਾਰੇ ਜਾਣਕਾਰੀ ਪਰਾਪਤ ਕਰੀਏ ਜੀ ।
ਬਾਬਾ ਬੁੱਢਾ ਜੀ ਦਾ ਜਨਮ ਪਿੰਡ ਕਥੂਨੰਗਲ ਜਿਲਾ ਅਮ੍ਰਿਤਸਰ ਸਾਹਿਬ ਵਿਖੇ ਪਿਤਾ ਭਾਈ ਸੁੱਘਾ ਜੀ ਦੇ ਘਰ ਤੇ ਮਾਤਾ ਗੌਰਾਂ ਜੀ ਦੀ ਪਵਿੱਤਰ ਕੁਖ ਤੋ ਹੋਇਆ ਸੀ । ਬਾਬਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਜਦ ਬੂੜੇ ਦੀਆ ਬਹੁਤ ਸਿਆਣੀਆ ਗੱਲਾ ਸੁਣੀਆ ਤਾ ਗੁਰੂ ਜੀ ਕਹਿਣ ਲਗੇ ਤੁਹਾਡੀ ਤੇ ਮਤ ਬੁੱਢਿਆਂ ਵਾਗ ਸਿਆਣੀ ਹੈ । ਇਸ ਤੋ ਹੀ ਬਾਬਾ ਬੁੱਢਾ ਜੀ ਕਰਕੇ ਨਾਮ ਮਸਹੂਰ ਹੋਇਆ । ਬਾਬਾ ਜੀ ਦਾ ਵਿਆਹ ਅੱਚਲ ਪਿੰਡ ਦੇ ਜਿੰਮੀਦਾਰ ਦੀ ਧੀ ਬੀਬੀ ਮਿਰੋਆ ਜੀ ਨਾਲ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਭਾਈ ਸੁਧਾਰੀ ਜੀ , ਭਾਈ ਭਿਖਾਰੀ ਜੀ , ਭਾਈ ਮਹਿਮੂ ਜੀ ਤੇ ਭਾਈ ਭਾਨਾ ਜੀ । ਵੱਡੇ ਤਿੰਨ ਪੁੱਤਰ ਕੰਮਾਂ ਕਾਰਾ ਵਿੱਚ ਵਿਅਸਤ ਹੋ ਗਏ ਪਰ ਛੋਟੇ ਪੁੱਤਰ ਭਾਈ ਭਾਨਾ ਜੀ ਗੁਰੂ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੋ ਬਾਅਦ ਵੀ ਗੁਰਤਾਗੱਦੀ ਦੀ ਸੇਵਾ ਨਿਭਾਉਦੇ ਰਹੇ । ਭਾਈ ਭਾਨਾ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾਗੱਦੀ ਦਾ ਤਿਲਕ ਲਾਇਆ ਇੰਝ ਇਹਨਾ ਨੇ ਆਪਣੀ ਖਾਨਦਾਨੀ ਡਿਉਟੀ ਨਿਭਾਹੀ । ਭਾਈ ਭਾਨਾ ਜੀ ਤੇ ਇਹਨਾ ਦੇ ਵੱਡੇ ਪੁੱਤਰ ਭਾਈ ਜਲਾਲ ਜੀ ਪ੍ਰਲੋਕ ਸਿਧਾਰ ਗਏ। ਤੇ ਇਹਨਾ ਮਗਰੋ ਇਹ ਗੁਰੂ ਘਰ ਦੀ ਸੇਵਾ ਭਾਈ ਭਾਨਾ ਜੀ ਦੇ ਛੋਟੇ ਪੁੱਤਰ ਭਾਈ ਸਰਵਨ ਜੀ ਵੱਧ ਚੜ ਕੇ ਨਿਭਾਉਣ ਲਗੇ 7-8 ਸਾਲ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆ ਸੰਮਤ 1702 ਵਿੱਚ ਪ੍ਰਲੋਕ ਸਿਧਾਰ ਗਏ। ਇਹਨਾ ਤੋ ਬਾਅਦ ਆਪਣੀ ਪ੍ਪੰਰਾਗਤ ਡਿਊਟੀ ਨੂੰ ਸੰਭਾਲਣ ਲਈ ਬਾਬਾ ਬੁੱਢਾ ਜੀ ਦੇ ਪੜਪੋਤੇ ਅਤੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਝੰਡਾ ਜੀ ਮੈਦਾਨ ਵਿੱਚ ਆਣ ਨਿਤਰੇ ਅਤੇ ਸੇਵਾ ਦਾ ਝੰਡਾ ਬੁਲੰਦ ਰਖਣ ਲਈ ਦਿਨ ਰਾਤ ਇਕ ਕਰਨ ਲਗੇ । ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ...

ਅਨੰਦ ਕਾਰਜ ਆਪਣੇ ਹੱਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਸੀ ਇਸ ਭਾਈ ਝੰਡੇ ਦੇ ਨਾ ਉਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾ ਝੰਡਾ ਨਗਰ ਰਖਿਆ ਸੀ । ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾ ਉਤੇ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਰਖਿਆ ਗਿਆ। ਜਦੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਤੇ ਬਿਰਾਜਮਾਨ ਹੋਏ ਤਾ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਸੀ । ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਜੰਗਾਂ ਵਿੱਚ ਹਿਸਾ ਲੈਦੇ ਰਹੇ ਸਨ । ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋ ਕੁਝ ਸਮੇ ਬਾਅਦ ਭਾਈ ਝੰਡਾ ਜੀ ਵੀ ਪ੍ਰਲੋਕ ਸਿਧਾਰ ਗਏ। ਬਾਅਦ ਵਿੱਚ ਬਾਬਾ ਬੱਢਾ ਜੀ ਦੇ ਖਾਨਦਾਨ ਵਿੱਚੋ ਪੰਜਵੇ ਅਸਥਾਨ ਤੇ ਭਾਈ ਗੁਰਦਿੱਤਾ ਜੀ ਗੁਰੂ ਘਰ ਦੀ ਸੇਵਾ ਵਿੱਚ ਲਗ ਗਏ । ਭਾਈ ਗੁਰਦਿੱਤਾ ਜੀ ਦਾ ਸਮਾਂ ਬੜਾ ਪ੍ਖਿਆ ਵਾਲਾ ਸੀ ਉਸ ਸਮੇ 22 ਮੰਜੀਆਂ ਹੋ ਗਈਆ ਸਨ ਬਕਾਲੇ ਨਗਰ ਵਿੱਚ ਬਾਈ ਦੇ ਬਾਈ ਹੀ ਤਿਲਕ ਦੀ ਰਸਮ ਭਾਈ ਗੁਰਦਿੱਤਾ ਜੀ ਪਾਸੋ ਕਰਵਾਉਣਾ ਚਹੁੰਦੇ ਸਨ । ਪਰ ਭਾਈ ਗੁਰਦਿੱਤਾ ਜੀ ਆਪਣੇ ਆਪ ਵਿੱਚ ਕਾਇਮ ਰਹੇ ਤੇ ਕਿਸੇ ਵੱਲ ਨਹੀ ਗਏ ਫੇਰ ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤਾ ਭਾਈ ਗੁਰਦਿੱਤਾ ਜੀ ਵਲੋ ਗੁਰਗੱਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤਾ ਗਿਆ । ਫਿਰ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਰਹਿਣ ਦਾ ਫੈਸਲਾ ਕੀਤਾ ਬਹੁਤ ਸਮਾ ਗੁਰੂ ਜੀ ਦੀ ਸੰਗਤ ਕੀਤੀ ਜਦੋ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਤੋ ਅਗਾਹ ਚਲੇ ਗਏ ਤਾ ਭਾਈ ਗੁਰਦਿੱਤਾ ਜੀ ਵਾਪਸ ਰਮਦਾਸ ਆ ਗਏ। ਪਰ ਫੇਰ ਮਨ ਨੇ ੳਛਾਲਾ ਖਾਦਾ ਤਾ ਆਪ ਅਨੰਦਪੁਰ ਸਾਹਿਬ ਫੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਏ। ਜਦੋ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਗ੍ਰਿਫਤਾਰ ਕਰ ਲਿਆ ਤਾ ਭਾਈ ਗੁਰਦਿੱਤਾ ਜੀ ਵੀ ਨਾਲ ਸਨ । ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਜਦੋ ਸ਼ਹੀਦ ਕੀਤਾ ਗਿਆ ਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਆਗਿਆ ਮੰਨ ਕੇ ਆਪ ਅਨੰਦਪੁਰ ਸਾਹਿਬ ਵਾਪਸ ਆ ਗਏ। ਆਪ ਦਰਿਆ ਜਮਨਾਂ ਦੇ ਕੰਢੇ ਪੁਜੇ ਅਤੇ ਉਥੇ ਸਮਾਧੀ ਲੀਨ ਹੋ ਕੇ ਬਿਕ੍ਰਮੀ 1732 ਵਿੱਚ ਸਰੀਰ ਤਿਆਗ ਗਏ।
ਬਾਬਾ ਬੁੱਢਾ ਸਾਹਿਬ ਤੋ ਬਾਅਦ ਛੇਵੀ ਥਾਂ ਐਸੇ ਮਹਾਂਪੁਰਸ ਪੈਦਾ ਹੋਏ ਜਿਨਾ ਦਾ ਜਸ ਸਭ ਪਾਸੇ ਦੂਰ ਦੂਰ ਤਕ ਫੈਲ ਗਿਆ ਜਿਨਾ ਦਾ ਹਿੰਦੂ ਮੁਸਲਮਾਨ ਸਭ ਆਦਰ ਸਤਿਕਾਰ ਕਰਦੇ ਸਨ। ਇਹਨਾ ਦਾ ਨਾਮ ਭਾਈ ਰਾਮ ਕੋਇਰ ਜੀ ਸੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸੋ ਅੰਮ੍ਰਿਤ ਛਕ ਕੇ ਨਾਮ ਭਾਈ ਗੁਰਬਖਸ਼ ਸਿੰਘ ਜੀ ਰਖਿਆ ਗਿਆ। ਇਹ ਗੁਰੂ ਗੋਬਿੰਦ ਸਿੰਘ ਜੀ ਤੋ ਲਗਭਗ 6 ਸਾਲ ਛੋਟੇ ਸਨ । ਬਾਬਾ ਬੱਢਾ ਸਾਹਿਬ ਦੇ ਵੰਸ ਵਿੱਚੋ ਹੋਣ ਕਰਕੇ ਪੌਣੇ ਤਿੰਨ ਸਾਲ ਦੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾਗੱਦੀ ਦਾ ਤਿਲਕ ਆਪ ਜੀ ਦੇ ਹੀ ਹੱਥੋ ਕਰਵਾਇਆ ਗਿਆ ਸੀ ।ਇਕ ਵਾਰ ਮਾਤਾ ਗੁਜਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰਨ ਬ੍ਰਹਮ-ਗਿਆਨੀ ਦੇ ਦਰਸ਼ਨ ਕਰਵਾਉਣ ਵਾਸਤੇ ਬੇਨਤੀ ਕੀਤੀ ਤਾ ਗੁਰੂ ਗੋਬਿੰਦ ਸਿੰਘ ਜੀ ਰਾਮ ਕੋਇਰ ਜੀ ਨੂੰ ਮਾਤਾ ਜੀ ਕੋਲ ਲੈ ਕੇ ਆ ਗਏ। ਤੇ ਆਖਿਆ ਇਸ ਸਮੇ ਇਹਨਾ ਤੋ ਵੱਡਾ ਹੋਰ ਕੋਈ ਬ੍ਰਹਮ-ਗਿਆਨੀ ਨਹੀ ਹੈ ।
ਭਾਈ ਰਾਮ ਕੋਇਰ ਜੀ ਨਾਲ ਹੋਰ ਵੀ ਬਹੁਤ ਸਾਖੀਆ ਜੁੜੀਆ ਹਨ 300 ਸਾਖੀ ਵੀ ਭਾਈ ਰਾਮ ਕੋਇਰ ਜੀ ਨੇ ਹੀ ਲਿਖੀ ਸੀ ਜੋ ਭਵਿਖਤ ਬਚਨ ਸਨ । ਕਹਿਦੇ ਹਨ ਜਦੋ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸਾਹਿਬ ਨੂੰ ਚਾਲੇ ਪਾਉਣ ਲਗੇ ਤਾ ਭਾਈ ਰਾਮ ਕੋਇਰ ਜੀ ਨੂੰ ਵਾਪਸ ਰਮਦਾਸ ਭੇਜ ਦਿਤਾ । ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਵਰ ਦਿਤੇ ਕਿ ਜਦੋ ਤੁਸੀ ਕਥਾ ਕਰਿਆ ਕਰੋਗੇ ਤੁਹਾਡੀ ਜਬਾਨ ਤੇ ਅਸੀ ਬਿਰਾਜਮਾਨ ਹੋ ਕੇ ਕਥਾ ਕਰਵਾਇਆ ਕਰਾਗੇ । ਦੂਸਰਾ ਜਦੋ ਸਾਡੇ ਦਰਸ਼ਨ ਕਰਨ ਨੂੰ ਦਿਲ ਕਰੇ ਸ਼ਸਤਰ ਧਾਰਨ ਕਰਕੇ ਸਿਕਾਰ ਨੂੰ ਨਿਕਲਿਆ ਕਰਿਉ ਸਾਡੇ ਦਰਸ਼ਨ ਹੋਇਆ ਕਰਨਗੇ । ਭਾਈ ਸੰਤੋਖ ਸਿੰਘ ਜੀ ਭਾਈ ਰਾਮ ਕੋਇਰ ਜੀ ਦੇ ਸੇਵਕ ਸਨ ਆਪ ਜੀ ਪਾਸੋ ਹੀ ਗੁਰੂ ਘਰ ਦਾ ਇਤਿਹਾਸ ਸੁਣ ਕੇ ਭਾਈ ਸੰਤੋਖ ਸਿੰਘ ਜੀ ਨੇ ਸਾਰਾ ਇਤਿਹਾਸ ਕਲਮਬੰਦ ਕੀਤਾ ਸੀ । ਭਾਈ ਰਾਮ ਕੋਇਰ ਦੇ ਚਲਾਣੇ ਤੋ ਬਾਅਦ ਰਮਦਾਸ ਡੇਰੇ ਦੀ ਜਇਆਦਾਦ ਦਾ ਵਾਰਸ ਉਹਨਾ ਦਾ ਪੁੱਤਰ ਭਾਈ ਮੇਹਰ ਸਿੰਘ ਜੀ ਬਣੇ ਜਿਨਾ ਡੇਰੇ ਦੀ ਸੰਭਾਲ ਬਿਕ੍ਰਮੀ 1820 ਤਕ ਕੀਤੀ । ਉਪਰੰਤ ਉਹਨਾ ਦਾ ਸਪੁੱਤਰ ਭਾਈ ਸ਼ਾਮ ਸਿੰਘ ਜੀ ਵਾਰਿਸ ਬਣ ਗਏ ਭਾਈ ਸ਼ਾਮ ਸਿੰਘ ਜੀ ਚਲਾਣਾ ਕਰ ਜਾਣ ਬਾਅਦ ਉਹਨਾ ਦੇ ਜਵਾਨ ਪੁੱਤਰ ਭਾਈ ਕਾਹਨ ਸਿੰਘ ਜਵਾਨ ਉਮਰੇ ਉਸੇ ਸਾਲ ਹੀ ਚਲਾਣਾ ਕਰ ਗਏ। ਅਗੋ ਉਹਨਾ ਦੇ ਪੁੱਤਰ ਭਾਈ ਸੁਜਾਨ ਸਿੰਘ ਅਜੇ ਬਾਲ ਹੀ ਸਨ ਜਇਆਦਾਦ ਤੇ ਪ੍ਬੰਧ ਸੰਭਾਲਣ ਜੋਗੇ ਨਹੀ ਸਨ ਹੋਏ । ਜਦ ਤਕ ਬਣ ਚੁਕੀਆਂ ਸਿੱਖ ਮਿਸਲਾਂ ਦੀ ਆਪਸੀ ਲੜਾਈ ਸੁਰੂ ਹੋ ਗਈ ਉਹਨਾ ਨੇ ਡੇਰੇ ਤੇ ਕਬਜਾ ਕਰ ਲਿਆ ਪਰ ਛੇਤੀ ਹੀ ਗਲਤੀ ਦਾ ਅਹਿਸਾਸ ਹੋ ਗਿਆ । ਬਾਬਾ ਬੁੱਢਾ ਸਾਹਿਬ ਦੀ ਨਿਸ਼ਨੀ ਨੂੰ ਕਾਇਮ ਰੱਖਣ ਲਈ ਡੇਰੇ ਦਾ ਪ੍ਰਬੰਧ ਚਰਨ ਦਾਸ ਨਾਮ ਦੇ ਮਹੰਤ ਦੇ ਸਪੁਰਦ ਕਰ ਦਿਤਾ ।ਮਹੰਤ ਚਰਨ ਦਾਸ ਤੋ ਬਾਅਦ ਤਰਤੀਬਵਾਰ ਮਹੰਤ ਬ੍ਰਹਮ ਪ੍ਕਾਸ, ਮਹੰਤ ਰਾਮ ਪ੍ਸਾਦ , ਮਹੰਤ ਠਾਕੁਰ ਦਾਸ , ਅਤੇ ਅਖੀਰ ਵਿੱਚ ਰਘਬੀਰ ਦਾਸ ਉਸ ਸਮੇ ਤਕ ਬਾਬਾ ਬੁੱਢਾ ਸਾਹਿਬ ਜੀ ਦੀ ਲੱਖਾ ਰੁਪਇਆ ਦੀ ਜਇਆਦਾਦ ਦੀ ਸੰਭਾਲ ਕਰਦੇ ਰਹੇ ਅਤੇ ਡੇਰੇ ਦੀ ਸੰਭਾਲ ਬੜੇ ਸੁਚੱਜੇ ਢੰਗ ਨਾਲ ਨਿਭਾਉਦੇ ਰਹੇ । ਜਦੋ ਅਕਾਲੀ ਲਹਿਰ ਚਲੀ ਤਾ ਮਹੰਤ ਰਘੁਬੀਰ ਦਾਸ ਨੇ ਗੁਰਦੁਵਾਰੇ ਦਾ ਸਾਰਾ ਪ੍ਰਬੰਧ ਅਕਾਲੀਆ ਅਥਵਾ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਨੂੰ ਸੌਂਪ ਦਿੱਤਾ । ਬਾਅਦ ਵਿੱਚ ਬਾਬਾ ਖੜਕ ਸਿੰਘ ਜੀ ਨੇ ਰਾਤ ਦਿਨ ਇਕ ਕਰਕੇ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਰਮਦਾਸ ਵਾਲਾ ਅਸਥਾਨ , ਸਰੋਵਰ ਤੇ ਲੰਗਰ ਹਾਲ ਸੰਗਤਾ ਲਈ ਬਣਾ ਕੇ ਤਿਆਰ ਕਰ ਦਿੱਤਾ ਸੀ ।
ਭੁੱਲ ਚੁੱਕ ਦੀ ਮੁਆਫੀ ਦਾਸ ਜੋਰਾਵਰ ਸਿੰਘ ਤਰਸਿੱਕਾ ।
ਮੋਬਾਇਲ ਨੰਬਰ 7743031064

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)