More Gurudwara Wiki  Posts
ਦੂਸਰਾ ਪੜਾਅ ਭਾਈ ਜੈਤਾ ਜੀ ਦਾ


ਦੂਸਰਾ ਪੜਾਅ ਭਾਈ ਜੈਤਾ ਜੀ ਦਾ
ਭਾਈ ਜੈਤਾ ਜੀ ਪੁਹ ਫੁੱਟਣ ਤੋਂ ਪਹਿਲਾਂ ਹੀ ਤਰਾਵੜੀ ਤੋਂ ਅੱਗੇ ਅਨੰਦਪੁਰ ਵੱਲ ਨੂੰ ਚੱਲ ਪਏ , ਸਾਥੀ ਸਿੱਖ ਵੀ ਪਹਿਲਾਂ ਦੀ ਤਰ੍ਹਾਂ ਵੱਖਰੇ ਵੱਖਰੇ ਹੋ ਕੇ ਚਲ਼ ਰਹੇ ਸੀ , ਇਹ ਚਾਰੇ ਸਿੱਖ ਸ਼ਸਤਰਧਾਰੀ ਸੀ ਕਿਉਂਕਿ ਪਤਾ ਨਹੀਂ ਕਦੋਂ ਕਿੱਥੇ ਮੁਗਲਾਂ ਨਾਲ ਭੇੜ ਹੋ ਜਾਵੇ , 69 km ਚਲਕੇ ਭਾਈ ਜੈਤਾ ਜੀ ਅੰਬਾਲੇ ਦੇ ਨੇੜੇ ਪਹੁੰਚੇ , ਇੱਥੇ ਟਾਂਗਰੀ_ਨਦੀ ਪਾਰ ਕੀਤੀ। ਇੱਕ ਜੰਡ ਦੇ ਰੁੱਖ ਕੋਲ ਸੀਸ ਬਿਰਾਜਮਾਨ ਕਰਕੇ ਕੁਝ ਸਮਾਂ ਆਰਾਮ ਕੀਤਾ। ਅੰਬਾਲਾ ਜਰਨੈਲੀ ਸੜਕ ਤੇ ਹੋਣ ਕਰਕੇ ਏਥੇ ਖਤਰਾ ਵੱਧ ਸੀ , ਇਸ ਕਰਕੇ ਸੁਰੱਖਿਅਤ ਥਾਂ ਦੀ ਜਰੂਰੀ ਸੀ , ਜੈਤਾ ਜੀ ਨੇ ਉੱਥੇ ਇਕ ਬਜ਼ੁਰਗ ਮੇਹਰ ਧੂਮੀਆਂ ਤੋਂ ਪੁੱਛਿਆ ਤਾਂ ਪਤਾ ਲੱਗਾ ਮੁਹੱਲਾ ਕੈਂਥ_ਮਾਜਰੀ ਚ ਕੁਝ ਸਿੱਖ ਪਰਿਵਾਰ ਰਹਿੰਦੇ ਨੇ। ਭਾਈ ਜੈਤਾ ਜੀ ਸੀਸ ਲੈ ਕੇ ਉਸ ਮੁਹੱਲੇ ਵੱਲ ਨੂੰ ਚੱਲ ਪਏ ਉੱਥੇ ਇੱਕ ਸਿੱਖ ਭਾਈ_ਰਾਮ_ਦੇਵਾ ਜੀ ਨੂੰ ਮਿਲੇ ਜੋ ਤਰਾਵੜੀ ਮਿਲਿਆ ਸੀ ਉਹ ਭਾਈ ਦੇਵਾ-ਰਾਮ ਸੀ ਇਹ ਰਾਮ ਦੇਵਾ ਸੀ ਜੈਤਾ ਜੀ ਨੇ ਸਾਰਾ ਹਾਲ ਦੱਸਿਆ , ਰਾਮ ਦੇਵਾ ਸੁਣਕੇ ਜ਼ਾਰੋ ਜ਼ਾਰ ਪਿਆ। ਫਿਰ ਜੈਤਾ ਜੀ ਨੂੰ ਘਰ ਦੇ ਅੰਦਰ ਲੈ ਕੇ ਗਿਆ ਸੀਸ ਰੱਖਿਆ ਪਰਿਵਾਰ ਨੇ ਜੈਤਾ ਜੀ ਸੇਵਾ ਕੀਤੀ। ਭਾਈ ਰਾਮ ਦੇਵਾ ਸਾਰੀ ਰਾਤ ਸਤਿਗੁਰੂ ਜੀ ਦੇ ਸੀਸ ਕੋਲ ਵਾਹਿਗੁਰੂ ਮੰਤਰ ਜਪਦਿਆਂ ਪਹਿਰਾ ਦਿੰਦਾ ਰਿਹਾ , ਪਿਛਲੀਆ ਦੋ ਰਾਤਾਂ ਤੋ ਜੈਤਾ ਜੀ ਸੁੱਤੇ ਨਹੀ ਸੀ , ਏਥੇ ਦੋ ਘੜੀਆ ਅਰਾਮ ਕੀਤਾ ਫਿਰ ਦਿਨ ਚੜਣ ਤੋ ਪਹਿਲਾ ਅੱਗੇ ਚਲ਼ ਪਏ ….
ਭਾਈ ਰਾਮਦੇਵ ਜਿੰਨਾ ਸਮਾਂ ਜਿਉਂਦਾ ਰਿਹਾ ਪਰਿਵਾਰ ਸਮੇਤ ਉਸ ਅਸਥਾਨ ਤੇ ਧੂਫ ਬੱਤੀ ਤੇ ਸੇਵਾ ਕਰਕੇ ਨਾਲ ਬਾਣੀ ਪੜਦਾ ਰਿਹਾ। ਜਿੱਥੇ ਧੰਨ...

ਗੁਰੂ ਤੇਗ ਬਹਾਦਰ ਜੀ ਦਾ ਸੀਸ ਰੱਖਿਆ ਸੀ ਉਹ ਪੁਰਾਤਨ ਅਸਥਾਨ ਹੁਣ ਵੀ ਮੌਜੂਦ ਹੈ। ਸਮਾਂ ਲੰਘਦਾ ਗਿਆ ਸਿੱਖ ਮਿਸਲਾਂ ਸਮੇਂ ਇੱਕ ਸਰਦਾਰ ਗੁਰਬਖਸ਼ ਸਿੰਘ ਜੀ ਜੋ ਅੰਬਾਲੇ ਨੇੜੇ ਇਕ ਲੜਾਈ ਚ ਸ਼ਹੀਦ ਹੋ ਗਏ ਸੀ ਉਨ੍ਹਾਂ ਦੀ ਪਤਨੀ ਰਾਣੀ ਦਇਆ ਦੌਰ ਨੇ ਸੀਸ ਅਸਥਾਨ ਦੀ ਭਾਲ ਕਰਵਾਈ ਤੇ ਫਿਰ ਚਾਰ ਦੀਵਾਰੀ ਕਰਾਕੇ ਅਸਥਾਨ ਬਣਾਇਆ ਹੁਣ ਇੱਥੇ ਅਸਥਾਨ ਬਣਿਆ ਹੋਇਆ ਹੈ “”ਗੁ_ਸੀਸ_ਗੰਜ_ਸਾਹਿਬ ਮੁਹੱਲਾ ਕੈਂਥ ਮਾਜਰੀ”
ਇਹ ਸਥਾਨ ਹਜਰਤ ਤਵੇੰਕਲ ਸ਼ਾਹ ਨਕਸ਼ਬੰਦੀ ਦੀ ਦਰਗਾਹ ਦੇ ਨੇੜੇ ਹੈ
ਦੂਸਰੇ ਪਾਸੇ ਟਾਂਗਰੀ ਨਦੀ ਪਾਰ ਕਰਕੇ ਜੰਡ ਦੇ ਰੁੱਖ ਹੇਠਾਂ ਜਿੱਥੇ ਭਾਈ ਜੈਤਾ ਜੀ ਪਹਿਲਾਂ ਰੁਕੇ ਸੀ ਉੱਥੇ ਵੀ ਅਸਥਾਨ ਹੈ
ਖ਼ਾਲਸਾ ਸਾਜਣ ਤੋਂ ਬਾਅਦ 1702 ਈ: ਧੰਨ ਗੁਰੂ ਗੋਬਿੰਦ ਸਿੰਘ ਜੀ ਕੁਰਕਸ਼ੇਤਰ ਨੂੰ ਜਾਂਦੇ ਹੋਏ ਅੰਬਾਲੇ ਰੁਕੇ ਤਾਂ ਇੱਥੇ ਮੇਹਰ ਧੂਮੀਆ ਜਿਸ ਨੇ ਭਾਈ ਜੈਤਾ ਜੀ ਨੂੰ ਰਾਹ ਦਸਿਆ ਸੀ ਆ ਕੇ ਮਿਲਿਆ ਹੁਣ ਉਹ ਬਹੁਤ ਬਜ਼ੁਰਗ ਹੋ ਚੁੱਕਿਆ ਸੀ ਪਰ ਅਸਥਾਨ ਬਾਰੇ ਜਾਣਦਾ ਸੀ ਬਾਬਾ ਮੇਹਰ ਜੀ ਨੇ ਦੱਸਿਆ ਕਿ ਇਸ ਜੰਡ ਦੇ ਥੱਲੇ ਨੌਵੇਂ ਪਾਤਸ਼ਾਹ ਦਾ ਸੀਸ ਰੱਖਿਆ ਸੀ ਕਲਗੀਧਰ ਜੀ ਨੇ ਸਿੰਘਾਂ ਨੂੰ ਕਹਿ ਕੇ ਉਹ ਸਥਾਨ ਦੀ ਸਫ਼ਾਈ ਕਰਾ ਕੇ ਛੋਟਾ ਥੜ੍ਹਾ ਬਣਾ ਦਿੱਤਾ ਕਲਗੀਧਰ ਪਿਤਾ ਜੀ 14 ਦਿਨ ਏਥੇ ਰਹੇ ਸਵੇਰੇ ਸ਼ਾਮ ਸਤਿਸੰਗਤ ਹੁੰਦੀ ਹੁਣ ਇੱਥੇ ਵੀ ਅਸਥਾਨ ਬਣਿਆ ਹੋਇਆ ਹੈ
ਗੁ_ਸਤਿਸੰਗਤ_ਸਾਹਿਬ_ਪਾਤਸ਼ਾਹੀ_ਨੌਵੀਂ_ਤੇ_ਦਸਵੀਂ
…….ਚਲਦਾ….
ਭਾਈ ਜੈਤਾ ਜੀ ਦੇ ਅਗਲੇ ਸਫਰ ਬਾਰੇ
ਅਗਲੀ_ਪੋਸਟ ਚ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)