ਸਾਰੇ ਜਰੂਰ ਪੜਿਓ ਅਖੀਰ ਤੱਕ ਜੀ ਕਿਵੇਂ ਸਿੱਖਾਂ ਦੀ ਨਸਲਕੁਸੀ ਕੀਤੀ ਗਈ 1984 ਵਿੱਚ ਕਿਵੇਂ ਬੇਗੁਨਾਹ ਲੋਕਾਂ ਨੂੰ ਤੜਫਾ ਤੜਫਾ ਕੇ ਮਾਰਿਆ ਗਿਆ ਸੀ।
1,2,3 ਨਵੰਬਰ 1984 ਵਿਚ ਦਿਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਜਿਥੇ ਜਿਥੇ ਸਿਖ ਸਨ, ਉਨ੍ਹਾ ਦੀ ਨਸਲਕੁਸ਼ੀ ਦੀਆਂ ਜੋ ਹਿਰਦੇਵੇਦਿਕ ਘਟਨਾਵਾਂ ਵਾਪਰੀਆਂ ਉਹ ਇਤਿਹਾਸ ਦੇ ਪਨਿਆਂ ਦਾ ਅਨਿਖੜਵਾਂ ਅੰਗ ਬਣ ਚੁਕੀਆਂ ਹਨ । ਸਿਖਾਂ ਨੂੰ ਪੂਰੇ ਤੋਰ ਤੇ ਖਤਮ ਕਰਨ ਬਾਰੇ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਹੌਲੀ ਹੌਲੀ ਦਬੀ ਅਵਾਜ਼ ਵਿਚ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਸਨ । ਜਦ ਉਨ੍ਹਾ ਦਾ ਭੇਦ ਪ੍ਰਧਾਨ ਮੰਤਰੀ ਦੇ ਅੰਗ ਰਖਿਅਕਾਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੂੰ ਪਤਾ ਚਲਿਆ ਤਾਂ ਉਨ੍ਹਾ ਨੇ ਆਪਣੀ ਕੌਮ ਤੇ ਕੁਰਬਾਨ ਹੋਕੇ ਕੌਮ ਨੂੰ ਬਚਾਉਣ ਦਾ ਫੈਸਲਾ ਕਰ ਲਿਆ । ਸਿਟੇ ਵਜੋਂ ਉਨ੍ਹਾ ਨੇ 31 ਨਵੰਬਰ 1984 , ਸਵੇਰੇ 9.ਵਜਕੇ 18 ਮਿੰਟ ਜਦ ਇੰਦਰਾ ਗਾਂਧੀ ਆਪਣੇ ਦਫਤਰ ਜਾ ਰਹੀ ਸੀ, ਗੋਲੀਆਂ ਨਾਲ ਭੁੰਨ ਦਿਤਾ । ਉਸ ਵੇਲੇ ਰਾਜੀਵ ਗਾਂਧੀ ਕਲਕਤੇ ਦੌਰੇ ਤੇ ਗਿਆ ਹੋਇਆ ਸੀ, ਗਿਆਨੀ ਜੈਲ ਸਿੰਘ ਸਪੇਨ ਪਹੁੰਚਿਆ ਹੋਇਆ ਸੀ । ਸਿਖਾਂ ਦੀ ਨਸਲਕੁਸ਼ੀ ਦਾ ਪ੍ਰੋਗਰਾਮ ਤਾਂ ਪਹਿਲੋ ਤੋ ਬਣਿਆ ਹੋਇਆ ਸੀ ਪਰ ਇਹ ਇਕ ਚੰਗਾ ਮੋਕਾ ਜਾਣ ਕੇ ਬਾਕੀ ਲੀਡਰਾਂ ਨੇ ਸਿਖਾਂ ਦਾ ਕਤਲੇਆਮ ਸ਼ੁਰੂ ਕਰ ਦਿਤਾ । ਸਿੱਖਾਂ ਦੇ ਕਤਲੇਆਮ ਦਾ ਦਾਇਰਾ ਭਾਵੇਂ ਸਾਰੇ ਮੁਲਕ ਵਿਚ ਸੀ ਪਰ ਸਭ ਤੋਂ ਵੱਡੀ ਗਿਣਤੀ ਵਿੱਚ ਸਿੱਖ ਦਿੱਲੀ, ਕਾਨਪੁਰ ਅਤੇ ਬੋਕਾਰੋ ਸ਼ਹਿਰਾਂ ਵਿਚ ਕਤਲ ਕੀਤੇ ਗਏ। ਜਿਸ ਕਰਕੇ ਬਹੁਤ ਸਾਲ ਇਹਨਾਂ ਨੂੰ ਦਿੱਲੀ-ਕਾਨਪੁਰ-ਬੋਕਾਰੋ ਦੇ ਦੰਗੇ ਆਖਿਆ ਜਾਂਦਾ ਰਿਹਾ।
ਸ਼ਾਮ ਵੇਲੇ ਖਬਰ ਮਿਲ ਗਈ ਕੀ ਗਿਆਨੀ ਜੈਲ ਸਿੰਘ ਵਾਪਸ ਆ ਗਿਆ ਹੈ । ਸਿਖਾਂ ਨੂੰ ਕੁਝ ਢਾਰਸ ਬਝੀ । ਪਰ ਨਾਲ ਹੀ ਕੁਝ ਦੇਰ ਬਾਅਦ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਆ ਗਈ । ਹਸ੍ਪਤਾਲ ਦੇ ਬਾਹਰ 4-5 ਹਜ਼ਾਰ ਲੋਕਾਂ ਦਾ ਇੱਕਠ ਸੀ ਜਿਸ ਵਿਚ ਸਿਖ ਵੀ ਸਨ । ਲੋਕਾਂ ਨੇ ਨਾਰੇ ਲਗਾਣੇ ਸ਼ੁਰੂ ਕਰ ਦਿਤੇ ” ਖੂਨ ਕਾ ਬਦਲਾ ਖੂਨ ” । ਪੰਜ ਕੁ ਵਜੇ ਜਦ ਰਾਜੀਵ ਗਾਂਧੀ ਐਚ.ਕੇ.ਐਲ ਭਗਤ ਨਾਲ ਹਸਪਤਾਲ ਪਹੁੰਚਿਆ ਤਾਂ ਕਾਫੀ ਗੁਸੇ ਵਿਚ ਸੀ । ਭਗਤ ਨੇ ਇਸ ਇੱਕਠ ਨੂੰ ਉਕਸਾਇਆ ਕੀ ਇਥੇ ਹੀ ਸ਼ੋਰ ਮਚਾਉਂਦੇ ਰਹੋਗੇ ਕਿ ਕੁਝ ਕਰੋਗੇ ਵੀ । ਬਸ ਫਿਰ ਕੀ ਸੀ ਗੁੰਡੇ ਸ਼ੇਰ ਹੋ ਗਏ ਪੁਲਿਸ ਤੇ ਕਾਂਗਰਸ ਦੇ ਵਡੇ ਵਡੇ ਲੀਡਰ ਉਨ੍ਹਾ ਦੇ ਨਾਲ ਸਨ । ਸਾਢੇ ਪੰਜ ਵਜੇ ਇਸ ਇੱਕਠ ਵਿਚ 30-35 ਨੋਜਵਾਨਾਂ ਦਾ ਟੋਲਾ ਨਿਕਲਿਆ ਜਿਸ ਨੇ I.N.A ਮਾਰਕੀਟ ਵਿਚ ਕਿਸੇ ਸਿਖ ਦੇ ਸ੍ਕੂਟਰ ਨੂੰ ਅੱਗ ਲਗਾ ਦਿਤੀ
। ਫਿਰ ਉਹ ਸਰੋਜਨੀ ਨਗਰ ਵਲ ਨੂੰ ਤੁਰੇ ਤੇ ਬਸਾਂ ਵਿਚੋਂ ਸਿਖਾਂ ਨੂੰ ਧੂਹ ਕੇ ਦੁਰਵਿਹਾਰ ਕੀਤਾ । ਕਿਸੇ ਨੇ ਸਿਖਾਂ ਦੀਆਂ ਪੰਜ ਪਗੜੀਆਂ ਸੜਦੀਆਂ ਵੇਖੀਆਂ ਸਨ । ਸ਼ਾਮ ਦੇ 6 ਵਜੇ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਤੇ ਉਪਰੰਤ ਰਾਜੀਵ ਗਾਂਧੀ ਦੀ ਤਿੰਨ ਵਜ਼ੀਰਾਂ ਸਮੇਤ ਸਹੁੰ ਚੁਕਣ ਦੀ ਰਸਮ ਅਦਾ ਕੀਤੀ ਗਈ । ਉਸ ਸਮੇ ਤਕ ਸਿਖਾਂ ਦਾ ਕਾਫੀ ਨੁਕਸਾਨ ਹੋ ਚੁਕਾ ਸੀ । ਵਿਗੜੇ ਹੋਏ ਹਾਲਤ ਬਾਰੇ ਜਦੋਂ ਨਰਸਿਮਹਾ ਰਾਓ , ਗ੍ਰਹਿ ਮੰਤਰੀ ਤੋ ਪੁਛਿਆ ਗਿਆ ਤਾਂ ਉਸਨੇ ਕਿਹਾ ਕੀ 2 ਘੰਟੇ ਮੇਂ ਕਾਬੂ ਪਾ ਲਿਆ ਜਾਏਗਾ ਪਰ ਸਿਖਾਂ ਨਾਲ ਖੂਨ ਦੀ ਖੇਡੀ ਜਾਣ ਵਾਲੀ ਹੋਲੀ ਨੂੰ ਰੋਕਣ ਵਾਸਤੇ ਕੁਝ ਨਾ ਹੋਇਆ ।
ਸਭ ਤੋ ਪਹਿਲਾ ਮਾਰ ਕੁਟਾਈ ਦੀਆਂ ਘਟਨਾਵਾਂ ਕਲਕਤੇ ਵਿਚ ਸ਼ੁਰੂ ਹੋਈਆਂ । ਇਕ ਸਿਖ ਨੂੰ ਸਵੇਰੇ 11 ਵਜੇ ਰਿਟਾਇਰ ਬਿਲ੍ਡਿੰਗ ਹੇਠ ਕੁਟਿਆ । ਇਕ ਹੋਰ ਸਿਖ ਤੇ ਜੋ ਟੀ ਬੋਰਡ ਦੇ ਦਫਤਰ ਅਗੇ ਖੜਾ ਸੀ ਦੁਪਹਿਰ ਨੂੰ 1.30 ਹਮਲਾ ਕੀਤਾ । ਨੈਸ਼ਨਲ ਪ੍ਰੇਸ ਨੇ ਰਿਪੋਰਟ ਕੀਤੀ ਕਿ ਕਾਂਗਰਸ ਆਈ ਦੇ ਵਰਕਰ ਤੇ ਵੋਲੰਨਟੀਅਰ ਭਗਦੜ ਮਚਾਣ ਲਗ ਪਏ ਹਨ ਜਿਨ੍ਹਾ ਨਾਲ ਨਿਪਟਣ ਲਈ ਫੌਜ਼ ਨੂੰ ਬੁਲਾ ਲਿਆ ਤੇ 2-30 ਦੇ ਲਗਪਗ ਸਥਿਤੀ ਨੂੰ ਸੰਭਾਲ ਲਿਆ ਗਿਆ ।
ਮਦਰਾਸ ਵਿਚ ਸਿਖਾਂ ਦੀਆਂ ਦੁਕਾਨਾ ਦੀਆਂ ਖਿੜਕੀਆਂ ਤੋੜ ਦਿਤੀਆਂ । ਪੰਜਾਬ ਐਸੋਸ਼ੀਏਸ਼ਨ ਵਲੋ ਚਲਾਏ ਗਈਆਂ ਦੋ ਸਕੂਲ ਬਸਾਂ ਨੂੰ ਅਗ ਲਗਾ ਦਿਤੀ । ਉਤਰ ਪ੍ਰੇਦਸ਼ ਵਿਚ ਲੁਟ-ਖੋਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ । ਕਾਨਪੁਰ ਵਿਚ ਕਾਂਗਰਸ ਦਾ ਭਾਰੀ ਇੱਕਠ ਗਲੀਆਂ ਵਿਚ ਖੜਾ ਹੋ ਗਿਆ । ਦੁਕਾਨਾ ਬੰਦ ਹੋ ਗਈਆਂ । ਜਬਲਪੁਰ ਅਤੇ ਇੰਦੋਰ ਵਿਚ ਸਿਖਾਂ ਦੀਆਂ ਦੁਕਾਨਾ ਤੇ ਪੇਟ੍ਰੋਲ ਪੰਪਾਂ ਨੂੰ ਅਗ ਲਗਾ ਦਿਤੀ ਤੇ ਸਿਖਾਂ ਤੇ ਹਮਲਾ ਕਰ ਦਿਤਾ ਜਿਸ ਕਰਕੇ ਫੌਜ਼ ਨੂੰ ਸੂਚਤ ਕਰਨਾ ਪਿਆ । ਉੜੀਸਾ ਵਿਚ ਕਾਂਗਰਸ ਈ ਦੇ ਵਰਕਰਾਂ ਨੇ ਭੂਵਨੇਸ਼ਵਰ ਦੇ ਸਿਖਾਂ ਤੇ ਹਮਲਾ ਕਰ ਦਿਤਾ ਤੇ ਉਨ੍ਹਾ ਦੇ ਟਰੱਕਾਂ ਨੂੰ ਅਗ ਲਗਾ ਦਿਤੀ । ਦਿਲੀ ਵਿਚ ਗਿਆਨੀ ਜੈਲ ਸਿੰਘ ਦੀ ਹਸਪਤਾਲ ਵਿਚ ਖੜੀ ਕਾਰ ਤੇ ਵੀ ਪਥਰਾਓ ਹੋਇਆ
ਗਿਣੀ ਮਿਥੀ ਚਾਲ ਅਨੁਸਾਰ ਅਫਵਾਹ ਉਡਾਈ ਗਈ ਕੀ ਇੰਦਿਰਾ ਗਾਂਧੀ ਦੀ ਮੌਤ ਤੇ ਸਿਖ ਮਿਠਿਆਈਆਂ ਵੰਡ ਰਹੇ ਹਨ ਤੇ ਭੰਗੜੇ ਪਾ ਰਹੇ ਹਨ । ਪੁਰਾਣੀ ਦਿਲੀ ਤੇ ਸਟੇਸ਼ਨ ਤੇ ਸੈਂਕੜੇ ਹਿੰਦੂਆਂ ਦੀਆਂ ਲਾਸ਼ਾਂ ਸਿਖਾਂ ਨੇ ਪੰਜਾਬ ਤੋਂ ਭੇਜੀਆਂ ਹਨ । ਸਿਖਾਂ ਨੇ ਪੀਣ ਵਾਲੇ ਪਾਣੀ ਵਿਚ ਜਹਿਰ ਘੋਲ ਦਿਤਾ ਹੈ ਆਦਿ । ਇਥੇ ਹੀ ਬਸ ਨਹੀਂ ਕੀਤੀ ਸਗੋਂ ਕਾਂਗਰਸ ਦੇ ਹਮੈਤੀਆਂ ਨੇਤਾਵਾਂ ਨੇ ਬਾਹਰਲੇ ਪਿੰਡਾਂ ਤੋ ਭੰਗੀਆਂ, ਗੁਜਰਾਂ ,ਜਾਟਾ ਤੇ ਗੁੰਡਿਆਂ ਨੂੰ ਸਿਖਾਂ ਨੂੰ ਲੁਟਣ, ਕੁਟਣ ਤੇ ਮਾਰਨ ਵਾਸਤੇ ਸੱਦ ਲਿਆ ਤੇ ਲਾਲਚ ਦਿਤਾ ਕੀ ਲੁਟਿਆ ਮਾਲ ਸ੍ਭ ਤੁਹਾਡਾ ਹੋਵੇਗਾ । ਟੀ ਵੀ ਤੇ ਖੂਨ ਕੇ ਬਦਲੇ ਖੂਨ ਵਰਗੇ ਭੜਕਾਊ ਨਾਹਰੇ ਵੀ ਲਗਾਏ ਗਏ ।
ਵਹਿਸ਼ੀ ਦਰਿੰਦੇ ਲਭ ਲਭ ਕੇ ਸਿਖਾਂ ਦਾ ਸ਼ਿਕਾਰ ਕਰ ਰਹੇ ਸਨ । ਘਰਾਂ , ਦੁਕਾਨਾ , ਟਰੱਕਾਂ ,ਮੋਟਰ ਗਡੀਆਂ ਤੇ ਸਿਖਾਂ ਦੇ ਪਵਿਤਰ ਗੁਰੂਦਵਾਰੇ ਸਾੜੇ ਜਾ ਰਹੇ ਸਨ । ਸਹੀਦ ਨਗਰ ਦੇ ਗੁਰੂਦਵਾਰਾ ਸਾਹਿਬ ਨੂੰ ਅਗ ਲਗਾ ਦਿਤੀ ਗਈ , ਗਰੰਥ ਸਾਹਿਬ ਦੇ ਦੋ ਪਾਵਨ ਸਰੂਪ ਜਲਾ ਦਿਤੇ ਤੇ ਉਹਨਾਂ ਨੂੰ ਪੈਰਾਂ ਹੇਠ ਰੋਲਿਆ । ਦਿਲੀ ਵਿਚ ਸਿਖ ਕਤਲੇਆਮ ਦੀ ਹਾ ਹਾ ਕਾਰ ਮਚੀ ਹੋਈ ਸੀI ਅਜੇ ਵੀ ਤਤਕਾਲੀ ਗ੍ਰਹਿ ਮੰਤਰੀ ਰੇਡਿਓ , ਟੀ ਵੀ ਤੇ ਅਨਾਉੰਸ ਕਰਵਾ ਰਿਹਾ ਸੀ ਕੀ ਹਾਲਤ ਕਾਬੂ ਮੈਂ ਹੈਂ
। ਜਦ ਰਾਸ਼ਟਰਪਤੀ ਤੋਂ ਕੁਝ ਸ਼ਹਿਰੀ ਤੇ ਉਚ ਅਧਿਕਾਰੀਆਂ ਨੇ ਪੁਛਿਆ ਕੀ ਫੌਜ਼ ਕਿਓਂ ਨਹੀ ਬੁਲਾਈ ਜਾ ਰਹੀ ਤਾ ਉਸਦਾ ਜਵਾਬ ਸੀ ,” ਸਰਕਾਰ ਅਭੀ ਸੋਚ ਰਹੀ ਹੈ ਕੀ ਫੌਜ਼ ਬੁਲਾਈ ਜਾਏ ਜਾ ਨਹੀਂ “1 2 ਅਕਤੂਬਰ ਨੂੰ ਫੌਜ਼ ਨੂੰ ਬੁਲਾ ਲਿਆ ਗਿਆ ਪਰ ਤਾਇਨਾਤ ਉਦੋਂ ਕੀਤੀ ਗਈ ਜਦੋ ਇੰਦਰਾ ਗਾਂਧੀ ਦੇ ਅੰਤਮ ਸਸਕਾਰ ਤੋਂ ਬਾਅਦ 3000 ਫੌਜੀ ਤੇ ਮੋਟਰ ਗਡੀਆਂ ਵੇਹ੍ਲੀਆਂ ਹੋ ਗਈਆਂ ਮਤਲਬ 72 ਘੰਟੇ ਬਾਅਦ ।
ਮੁਨੀਰਕਾ ਵਿਚ ਯੂਥ ਕਾਂਗਰਸ ਦੇ ਨੇਤਾ ਸਤਬੀਰ ਸਿਹੁੰ ਨੇ ਗੁੰਡਿਆਂ ਦੀ ਭਰੀ ਬਸ ਮੰਗਵਾ ਕੇ ਗੁਰੂ ਹਰਕ੍ਰਿਸ਼ਨ ਸਕੂਲ ਦੀ ਇਮਾਰਤ ਨੂੰ ਅਗ ਲਗਾ ਦਿਤੀ ਤੇ ਸਭ ਬਸਾਂ ਨੂੰ ਸਾੜ ਦਿਤਾ । ਤ੍ਰਿਸ਼ੂਲਾਂ , ਲੋਹੇ ਦੇ ਸਰੀਏ ਨਾਲ ਸਿਖਾਂ ਦਾ ਘਾਣ ਕੀਤਾ ਗਿਆ । P.U.D.R. ਤੇ P.U.C.L. ਦੀ ਰਿਪੋਰਟ ਪੜਨ ਤੋਂ ਪਤਾ ਚਲਦਾ ਹੈ ਕੀ ਜਦ ਮੁਨੀਰਕਾ ਦੇ ਨਗਰ ਨਿਗਮ ਦੇ ਮੈਂਬਰ ਜਗਦੀਸ਼ ਟੋਕਮ ਦੀ ਅਗਵਾਈ ਹੇਠ ਭੀੜ ਪਾਸੋਂ ਸਿਖਾਂ ਨੂੰ ਬਚਾਉਣ ਦੀ ਬੇਨਤੀ ਕੀਤੀ ਤਾਂ S.H.O. ਨੇ ਸਿਖਾਂ ਨੂੰ ਮਾਰਨਾ ਜਾਇਜ਼ ਦਸਿਆ । ਥਾਣੇ ਦੇ ਬਾਹਰ ਖੜੇ ਦੋ ਸਿਪਾਹੀ ਕਹਿੰਦੇ ਹਨ ਜਾਟ ਹੋਣ ਦੇ ਨਾਤੇ ਤੁਹਾਨੂੰ ਸਿਖਾਂ ਨੂੰ ਮਾਰ ਦੇਣਾ ਚਾਹੀਦਾ ਸੀ । ਗਲ ਕੀ ਪੁਲੀਸ ਸਿਖਾਂ ਨੂੰ ਮਾਰਨ , ਉਨ੍ਹਾ ਦੀ ਜਾਇਦਾਦ ਲੁਟਣ ਤੇ ਉਨ੍ਹਾ ਦੀਆਂ ਬਹੂ ਬੇਟੀਆਂ ਨਾਲ ਬਲਤਕਾਰ ਕਰਨ ਲਈ ਜਨਤਾ ਨੂੰ ਉਕਸਾ ਰਹੀ ਸੀ । M.P. ਸਜਣ ਕੁਮਾਰ ਤੇ ਲਲਿਤ ਮਾਕਨ ਤੇ ਟ੍ਰੇਡ ਯੂਨੀਅਨ ਦੇ ਨੇਤਾ ਸਿਖਾਂ ਦੇ ਕਾਤਲਾਂ ਨੂੰ 100-100 ਰੁਪੇ ਤੇ ਸ਼ਰਾਬ ਦੀਆਂ ਬੋਤਲਾਂ ਤੇ ਗੁੰਡਿਆਂ ਦੇ ਲੀਡਰਾਂ ਨੂੰ 1000-1000 ਰੁਪੇ ਵੰਡ ਰਹੇ ਸੀ
ਸਰਕਾਰ ਵਲੋਂ ਅਣਮਿਥੇ ਸਮੇ ਕਰਫਿਊ ਲਗਾਣਾ ਵੀ ਲਗਿਆ ਜੋ ਇਕ ਚਾਲ ਸੀ । ਕਰਫਿਊ ਦੋਰਾਨ ਘਰ ਬੈਠੇ ਸਿਖਾਂ ਨੂੰ ਘਰ ਦੇ ਬੰਦ ਬੂਹਿਆਂ ਅੰਦਰ ਹੀ ਸਾੜ ਫੂਕ ਦਿਤਾ ਜਾਏ ਤੇ ਜੇ ਸਿਖ ਬਾਹਰ ਨਿਕਲੇ ਗੋਲੀ ਨਾਲ ਉੜਾ ਦਿਤਾ ਜਾਏ । ਯਾਦ ਰਹੇ ਫੌਜ਼ ਕੋਲ ਗੋਲੀ ਚਲਾਣ ਦਾ ਕੋਈ ਅਧਿਕਾਰ ਨਹੀਂ ਸੀ ਪਰ ਸਿਖਾਂ ਦੇ ਕਾਤਲਾਂ ਨੂੰ ਇਹ ਅਧਿਕਾਰ ਦਿਤਾ ਗਿਆ ।
ਲਜਪਤ ਨਗਰ ਦੀ ਮਾਰਕੀਟ ਵਿਚ ਸੇਂਕੜੇ ਨੋਜਵਾਨ ਤਲਵਾਰਾਂ, ਤਰਸੂਲ , ਸਲਾਖਾਂ ਆਦਿ ਫੜਕੇ ਦਨ ਦਨਾਂਦੇ ਫਿਰ ਰਹੇ ਸੀ ਤੇ ਫੌਜ਼ ਦੀ ਇਕ ਟੁਕੜੀ ਉਨ੍ਹਾਂ ਦੇ ਕੋਲੋਂ ਦੀ ਬਿਨਾ ਕੁਝ ਕਹੇ ਚੁਪ ਚਾਪ ਲੰਘ ਗਈ । M.P. ਧਰਮ ਦਾਸ ਸ਼ਾਸ਼ਤਰੀ, ਦਿਲੀ ਨਗਰ ਨਿਗਮ ਹਲਕਾ ਨੰਬਰ 32 ਦਾ ਮੈਂਬਰ ਮੰਗਤ ਰਾਮ ਤੇ ਦਿਲੀ ਮਹਾਂਨਗਰ ਦਾ ਕੌਂਸਲਰ ਮਹਿੰਦਰ ਨੇ ਵੋਟਰ ਲਿਸਟਾਂ ਤੋ ਨਾਮ ਪਤਾ ਤੇ ਘਰਾਂ ਦੀ ਪਹਿਚਾਣ ਕਰਵਾਕੇ ਸਿਖਾਂ ਦਾ ਵਹਿਸ਼ੀ ਦਰਿੰਦਿਆਂ ਤੋਂ ਕਤਲੇ ਆਮ ਕਰਵਾਇਆ ।
ਸ਼ਕਰਪੁਰ M ਬ੍ਲਾਕ ਦੇ ਵਸਨੀਕ ਕਾਂਗਰਸ ਦੇ ਕਰਿੰਦੇ ਤਰਲੋਚਨ ਸਿੰਘ ਭਾਟਿਯਾ ਨੂੰ ਮਾਰ ਦਿਤਾ ਗਿਆ । ਦਿਲੀ ਦੇ ਸਿਖ ਕਾਂਗਰਸ ਦੇ M.P ਚਰਨਜੀਤ ਸਿੰਘ ਦੀ ਕੋਕਾ ਕੋਲਾ ਦੀ ਫੈਕਟਰੀ ਸਾੜ ਦਿਤੀ । ਉਸਨੇ ਪੁਲਿਸ ਨੂੰ ਫੋਨ ਵੀ ਕੀਤਾ ਪਰ ਪੁਲਿਸ ਉਥੇ ਨਾ ਪਹੁੰਚੀ । ਸਿਵਿਲ ਕਪੜਿਆਂ ਵਿਚ ਕੋਨਸਟੇਬਲ ਕੁਲਵੰਤ ਸਿੰਘ ਆਪਣੀ ਡਿਓਟੀ ਤੋਂ ਬਾਅਦ ਆਪਣੇ ਘਰ ਵਲ ਆ ਰਿਹਾ ਸੀ ,ਰਸਤੇ ਵਿਚ ਇਕ ਹਜੂਮ ਨੇ ਉਸ ਨੂੰ ਮਾਰ ਮਾਰ ਕੇ ਅਧਮੋਇਆ ਕਰਕੇ ਸੁਟ ਦਿਤਾ । ਉਸਦੇ ਸਿਰ ਤੇ ਅਤੇ ਸਰੀਰ ਤੇ 14 ਰਾਡਾਂ ਦੇ ਜਖ੍ਮ ਸਨ । ਸਰਦਾਰ ਕਸ਼ਮੀਰ ਸਿੰਘ ਮੋਦਾ ਟਰੱਕ ਡਰਾਵਇਰ ਨੂੰ ਉਸਦੇ ਇਕ ਹੋਰ ਸਾਥੀ ਸਮੇਤ ਮੁਸਲਮਾਨਾਂ ਨੇ ਟਰੱਕਾਂ ਨੂੰ ਅਗ ਲਗਾਣ ਵਾਲੀ ਭੀੜ ਤੋਂ ਬਚਾਇਆ । ਕਈ ਹਿੰਦੂ ਭਰਾਵਾਂ ਦੇ ਘਰ ਬਾਹਰ ਸਾੜ ਦਿਤੇ ਜਿਨ੍ਹਾ ਨੇ ਸਿਖਾਂ ਨੂੰ ਆਪਣੇ ਘਰ ਪਨਾਹ ਦਿਤੀ ਸੀ । ਇਕ ਮੁਸਲਮਾਨ ਜਿਸਦਾ ਨਾਮ ਏ-ਮੁਲਾ ਸੀ ਉਸਨੇ ਵੀ ਬਲਦੀ ਅੱਗ ਵਿਚ ਰੋਟੀ ਸੇਕਣ ਲਈ ਮੁਸਲਮਾਨਾਂ ਨੂੰ ਗੁਰੁਦਵਾਰੇ ਸਾੜਨ ਵਾਸਤੇ ਭੜਕਾਇਆ ।
ਸ੍ਰੀ ਗੁਪਤਾ M.P.ਦੀ ਅਗਵਾਈ ਹੇਠ ਸੁਲਤਾਨਪੁਰੀ ਵਿਚ ਭੜਕਿਆ ਹੋਇਆ ਨਜੂਮ ,” ਮਰਦਾਂ ਨੂੰ ਮਾਰ ਦਿਓ ਤੇ ਔਰਤਾਂ ਨਾਲ ਜਬਰ ਜਿਨਾਹ ਕਰੋ ” ਉਚੀ ਉਚੀ ਕਹਿ ਰਿਆ ਸੀ । ਸੁਲਤਾਨਪੁਰੀ ਦੇ S.H.O. ਹਰੀ ਰਾਮ ਭਟੀ ਨੇ ਸਿਖਾਂ ਕੋਲੋਂ ਹਥਿਆਰ ਖੋਹ ਕੇ ਦਰਿੰਦਿਆਂ ਦੇ ਹਵਾਲੇ ਕਰ ਦਿਤੇ ਖੁਦ ਵੀ ਸਿਖਾਂ ਨੂੰ ਕਤਲ ਕੀਤਾ ਤੇ 25 ਸਿਖਾਂ- ਬਜੁਰਗਾਂ ਤੇ ਨੌਜਵਾਨਾਂ ਦੇ ਕੇਸ ਕਤਲ ਕਰਵਾਕੇ ਨਾਈ ਨੂੰ 500 ਰੁਪੇ ਦਿਤੇ । ਬ੍ਰਹਮ ਨੰਦ ਗੁਪਤਾ ਸਿਖਾਂ ਨੂੰ ਸਾੜਨ ਲਈ ਤੇਲ ਮੁਹਇਆ ਕਰਵਾ ਰਿਹਾ ਸੀ ।
ਮੰਗੋਲਪੁਰੀ ਤੇ ਸੁਲਤਾਨਪੁਰੀ ਵਿਚਲੇ ਨਾਲੇ ਵਿਚ ਸੁਟੀਆਂ ਸਿਖਾਂ ਦੀਆਂ ਲਾਸ਼ਾਂ ਅਤੇ ਸਿਖ ਬਚਿਆਂ ਨੂੰ ਪਾੜ ਪਾੜ ਕੇ ਸੁਟਣ ਬਾਰੇ ਲੋਕਾਂ ਨੇ ਪਤਰਕਾਰਾਂ ਤੇ ਮੀਡੀਆ ਨੂੰ ਦਸਿਆ । ਉਥੇ ਸਿਖ ਨੋਜਵਾਨਾਂ ਤੇ ਬਜੁਰਗਾਂ ਦੇ ਕੇਸ ਕਟੇ ਗਏ , ਲੋਹੇ ਦੀਆਂ ਸਲਾਖਾਂ ਨਾਲ ਕੁਟ ਕੁਟ ਕੇ ਉਨ੍ਹਾ ਨੂੰ ਬੁਰੀ ਤਰਹ ਮਾਰਿਆ ਗਿਆ , ਉਨ੍ਹਾ ਵਿਚੋ ਜੋ ਸਹਿਕਦੇ ਜਾਂ ਬਚ ਜਾਂਦੇ ਉਨ੍ਹਾ ਉਤੇ ਤੇਲ ਪਾਕੇ ਸਾੜ ਦਿਤਾ ਜਾਂਦਾ । ਇਥੇ ਸਿਖਾਂ ਨੂੰ ਮਾਰਨ ਦੀ ਅਗਵਾਈ ਦਿਲੀ ਨਗਰ ਨਿਗਮ ਹਲਕਾ ਨੰਬਰ 37 ਦੇ ਮੈਂਬਰ ਈਸ਼ਵਰ ਸਿਹੁੰ, ਸਲੀਮ ਕੁਰੈਸ਼ੀ ਤੇ ਸ਼ਕੀਨ ਦੇ ਕਾਰਕੁਨਾਂ ਨੇ ਕੀਤੀ ।
ਤਿਰਲੋਕਪੁਰੀ ਵਿਚ ਕੋਨਸਲਰ ਅਸ਼ੋਕ ਕੁਮਾਰ ਨੇ ਵਹਿਸ਼ੀ ਦਰਿੰਦਿਆਂ ਦੀ ਅਗਵਾਈ ਕੀਤੀ ਜਿਨ੍ਹਾ ਨੇ 400 ਸਿਖ ਜਿਉਂਦੇ ਸਾੜ ਦਿਤੇ । ਇਥੇ ਦੇ ਪਤਰਕਾਰਾਂ ਨੇ ਸਿਖਾਂ ਦੀਆਂ ਅਧ-ਸੜੀਆਂ ਲਾਸ਼ਾਂ ਚੂਹਿਆਂ ਨੂੰ ਕੁਤਰਦੇ ਦੇਖਿਆ । S.H.O.ਸੂਰਵੀਰ ਸਿਹੁੰ ਨੇ ਭੀੜ ਵਲੋਂ ਕਤਲੇਆਮ ਅਤੇ ਲੁਟ ਮਾਰ ਕਰਨ ਵਾਸਤੇ ਡਿਉਟੀ ਤੇ ਤਾਇਨਾਤ ਇਕ ਹਵਾਲਦਾਰ ਤੇ ਦੋ ਸਿਪਾਹੀਆਂ ਨੂੰ ਹਟਾ ਦਿਤਾ । ਪ੍ਰਸਿਧ ਪਤਰਕਾਰ ਸ੍ਰੀ ਸਤੀਸ਼ ਜੈਕਬ ਨੇ 32 ਨੰਬਰ ਬ੍ਲਾਕ ਦੇ ਹਰ ਘਰ ਵਿਚ ਸਿਖਾਂ ਦੀਆਂ ਲਾਸ਼ਾਂ ਜੇਹੜੀਆਂ ਲੋਹੇ ਦੀਆਂ ਸਲਾਖਾਂ ਨਾਲ ਵਿਨੀਆਂ ਪਈਆਂ ਸਨ ਤੇ ਬਾਅਦ ਵਿਚ ਮਿਟੀ ਦਾ ਤੇਲ ਪਾਕੇ ਸਾੜੀਆਂ ਗਈਆਂ ਸਨ ਜਿਨ੍ਹਾ ਵਿਚ ਅਜੇ ਵੀ ਮਿਟੀ ਦੇ ਤੇਲ ਦੀ ਬਦਬੂ ਆ ਰਹੀ ਸੀ , ਦੇਖਿਆ ।
ਰਾਤੀ 10 ਵਜੇ ਸੀਮਾ ਪੁਰੀ ਵਿਚੋਂ ਰੋਲੇ ਤੇ ਚੀਕਾਂ ਦੀ ਅਵਾਜ਼ ਆਉਣ ਲਗੀ । ਲੁਟੇਰਿਆ ਨੇ ਸਾਰੀ ਰਾਤ ਸੀਮਾਪੁਰੀ ਵਿਚ ਲੋਕਾਂ ਦੇ ਘਰ ਲੁਟਿਆ , ਉਜਾੜਿਆ ਤੇ ਸਾੜਿਆ । ਅਗਲੀ ਸਵੇਰ ਨੂੰ ਸੀਮਾਪੁਰੀ ਦੇ ਨਾਲ ਸੁੰਦਰ ਨਗਰ ਕਾਲੋਨੀ ਜਿਥੇ 35-40 ਸਿਖਾਂ ਦੇ ਘਰ ਸੀ ਜਿਥੇ ਵਹਿਸ਼ੀ ਦਰਿੰਦੇ ਗੁਰੁਦਵਾਰੇ ਨੂੰ ਅਗ ਲਾਣ ਵਾਸਤੇ ਆਏ ਸੀ । ਸਾਰੇ ਸਿਖ ਗੁਰੁਦਵਾਰੇ.ਨੂੰ ਬਚਾਣ ਵਾਸਤੇ ਇੱਕਠੇ ਹੋ ਗਏ । ਦੋ ਵਾਰੀ ਤੇ ਮਾਰ ਕੁਟ ਖਾਕੇ ਵਾਪਸ ਚਲੇ ਗਏ ਪਰ ਤੀਸਰੀ ਵਾਰੀ ਪਤਾ ਨਹੀਂ ਕਿਥੋਂ ਪੂਰਾ ਇਜੜ ਇਕਠਾ ਕਰਕੇ ਲੈ ਆਏ ਤੇ ਨਿਸ਼ਾਨ ਸਾਹਿਬ ਨੂੰ ਅੱਗ ਲਗਾ ਦਿਤੀ । ਸਰਦਾਰ ਦਿਲਬਾਗ ਸਿੰਘ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਪਰ ਉਨ੍ਹਾ ਦੀ ਗਿਣਤੀ ਇਤਨੀ ਸੀ ਕਿ 50-60 ਵੀ ਘਟ ਪੈ ਗਏ । ਕਾਫੀ ਸਿੰਘ ਸ਼ਹੀਦ ਹੋ ਗਏ , ਦਿਲਬਾਗ ਸਿੰਘ ਨੂੰ ਦੰਗੜਾ ਨੇ ਜਿਉਂਦੇ ਨੂੰ ਪਕੜ ਕੇ ਮੁਸ਼ਕਾ ਤਾੜ ਧਰਤੀ ਤੇ ਸੁਟ ਕੇ ਥੋੜੀ ਥੋੜੀ ਅਗ ਲਗਾ ਕੇ ਤੜਪਾ ਤੜਪਾ ਕੇ ਮਾਰਿਆ । ਉਸਦੀ ਪਤਨੀ ਜਦ ਰੋ ਰੋ ਉਸਦੇ ਉਤੇ ਡਿਗਦੀ ਤਾਂ ਦੰਗੜ ਉਸ ਨੂੰ ਫੜ ਕੇ ਅਸ਼ਲੀਲ ਹਰਕਤਾਂ ਕਰਦੇ । ਮੰਗੋਲਪੁਰੀ ਵਿਚ ਸਰਦਾਰ ਬਲਦੇਵ ਸਿੰਘ ਦੇ ਗਲ ਵਿਚ ਟਾਇਰ ਪਾਕੇ ਸਾੜ ਦਿਤਾ । ਜਦ ਪਿਤਾ ਬਾਹਰ ਆਇਆ ਤਾਂ ਉਸਦਾ ਵੀ ਇਹੀ ਹਾਲ ਕੀਤਾ । ਸ਼ਾਹਦਰੇ ਰੇਲਵੇ ਫਾਟਕ ਕੋਲ ਗੰਦੇ ਨਾਲੇ ਕੋਲ ਪਈਆਂ ਲਾਸ਼ਾਂ ਨੂੰ ਸੂਰ ਖਿਚਦੇ ਨਜ਼ਰ ਆ ਰਹੇ ਸੀ । ਕਈਆਂ ਬੰਦਿਆ ਨੂੰ ਪੇਟ੍ਰੋਲ ਪਿਆ ਕੇ ਤੇ ਛਿੜਕ ਕੇ ਅਗ ਲਗਾ ਕੇ ਸਾੜ ਦਿਤਾ । ਸਿਖ ਵੇਖ ਕੇ ਪੁਲੀਸ ਵੀ ਡੰਡਿਆਂ ਨਾਲ ਮਾਰਦੀ । ਸਿਖਾਂ ਦੇ ਮਕਾਨਾਂ ਦੀਆਂ ਰਜਿਸਟਰੀਆਂ ਬੰਦ ਕਰਵਾ ਦਿਤੀਆਂ ਲੋਕ ਨੂੰ ਜੋ ਮਿਲਿਆ ਮਕਾਨ ਵੇਚ ਕੇ ਪੰਜਾਬ ਚਲੇ ਗਏ । ਸਰਕਾਰ ਨੇ ਦੰਗਿਆਂ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ । ਦਿਲੀ ਦੇ ਦੰਗਿਆਂ ਵਿਚ ਭਜਨ ਲਾਲ ਨੇ ਸਰਕਾਰੀ ਮਸ਼ੀਨਰੀ ਨੂੰ ਵਰਤਣ ਵਿਚ ਗੁਰੇਜ਼ ਨਹੀਂ ਕੀਤਾ ।
ਇਸ ਕਤਲੇਆਮ ਨੂੰ ਹਿੰਦੂ ਸਿੰਘ ਦੰਗਿਆਂ ਦਾ ਨਾ ਦਿਤਾ ਗਿਆ । ਗੁਰੂਦਵਾਰਾ ਸਿੰਘ ਸਭਾ ਲਕਸ਼ਮੀਬਾਈ ਨਗਰ ਅਤੇ ਗੁਰੂਦਵਾਰਾ ਕਿਦਵਈ ਨਗਰ ਅਗ ਨਾਲ ਬੁਰੀ ਤਰਹ ਜਲ ਰਹੇ ਸਨ । ਸ਼ਾਮ ਤਕ ਸ਼ੰਕਰ ਮਾਰਕੀਟ , ਪੰਚ ਕੂਂਆ ਰੋਡ , ਕਰੋਲ ਬਾਗ ਸ੍ਰੋਜਨੀ ਨਗਰ ਤੇ ਹੋਰ ਬਹੁਤ ਸਾਰੇ ਇਲਾਕਿਆਂ ਦੀਆਂ ਇਮਾਰਤਾਂ ਲੁਟੀਆਂ ਜਾ ਚੁਕੀਆਂ ਸਨ ਤੇ ਬੁਰੀ ਤਰਹ ਸੜ ਰਹੀਆਂ ਸਨ । ਸੈਕੜੇ ਅਗ ਦੀ ਭੇਟ ਚਾੜੇ ਗਏ । ਗੁਰੂਦਵਾਰਾ ਰਕਾਬ ਗੰਜ ਤੇ ਗੁਰੂਦਵਾਰਾ ਚਾਂਦਨੀ ਚੌਕ ਤੇ ਵੀ ਹਮਲਾ ਹੋਇਆ । ਕੁਝ ਸਿੰਘਾਂ ਨਾਲ ਰੇਲਵੇ ਸਟੇਸ਼ਨ ਤੇ ਖਿਚ ਧੂਹ ਕੀਤੀ ਗਈ ।
ਦੋ ਨਵੰਬਰ ਨੂੰ ਹੋਈ ਖੂਨ ਖਰਾਬੇ ਦੀ ਖਬਰ ਮਿਲਦੀਆਂ ਹੀ ਰਾਹੁਲ,ਜੋਸਫ ਮਲਿਆਕਨ ਤੇ ਕੁਝ ਹੋਰ ਇੰਡੀਅਨ ਐਕਸਪ੍ਰੇਸ ਨਾਲ ਜੁੜੇ ਭੜਕੀ ਹੋਈ ਭੀੜ ਵਲੋਂ ਕੀਤੇ ਗਏ ਪਥਰਾਉ ਦਾ ਸਾਮਣਾ ਕਰਦੇ ਪੁਲੀਸ ਸਟੇਸ਼ਨ ਪਹੁੰਚੇ ਤੇ ਉਥੋਂ ਦੇ S.H.O. ਨੇ ਕਿਹਾ ਕੀ ਇਲਾਕੇ ਵਿਚ ਪੂਰਨ ਸ਼ਾਂਤੀ ਹੈ, ਜਦ ਕਿ ਇਕ ਟਰੱਕ ਪੁਲਿਸ ਸਟੇਸ਼ਨ ਦੇ ਬਾਹਰ ਵੇਖਿਆ ਜਿਸ ਵਿਚ ਚਾਰ ਲਾਸ਼ਾਂ ਸਨ , ਜਿਨ੍ਹਾ ਵਿਚੋਂ ਇਕ ਬੰਦਾ ਅਜੇ ਵੀ ਜਿਓੰਦਾ ਸੀ ਤਾ ਪੱਤਰਕਾਰ ਪ੍ਰੇਰਕ ਨੇ ਪੁਲਿਸ ਕਮਿਸ਼ਨਰ ਨੂੰ ਦਸ਼ਿਆ ਕੀ ਆਪ ਕਹਿ ਰਹੇ ਸੀ ਕਿ ਤਿਰਲੋਕ ਪੁਰੀ ਵਿਚ ਕੋਈ ਗੜਬੜ ਨਹੀਂ ਹੈ ਜਦ ਕੀ ਉਥੇ 30 ਘੰਟੇ ਤੋ ਵਧ ਕਤਲੇਆਮ ਚਲ ਰਿਹਾ ਹੈ । 3 ਨਵੰਬਰ ਦੀ indian express ਵਿਚ ਖਬਰ ਸੀ ਕਿ ਇੱਕਲੀ ਪੂਰਬੀ ਦਿਲੀ ਵਿਚ 500 ਲੋਕ ਮਾਰ ਦਿਤੇ ਗਏ ਤੇ 200 ਦੇ ਕਰੀਬ ਲਾਸ਼ਾਂ ਪੁਲਿਸ ਦੇ ਮੁਰਦਾ ਘਰ ਵਿਚ ਵੇਖੀਆਂ ਗਈਆਂ ਹਨ । ਦਿਲੀ ਦੇ ਪੂਰਵੀ ਜਿਲੇ ਦੇ ਸਹਾਇਕ ਪੁਲਿਸ ਕਮਿਸ਼ਨਰ ਤੇ ਇਲਜ਼ਾਮ ਹੈ ਉਸ ਨੇ ਭੀੜ ਨੂੰ ਖੁਦ ਬੁਲਾ ਕੇ ਅਹਿੰਸਾ ਕਰਵਾਈ ਜਿਸਦੇ ਮੂਹੋਂ ਲੋਕਾ ਨੇ ਇਹ ਕਹਿੰਦੇ ਸੁਣਿਆ ,’ ਭਾਈ ਨੂੰ ਮਾਰਨ ਦੇ ਨਾਲ ਨਾਲ ਗੁਰੁਦਵਾਰੇ ਨੂੰ ਵੀ ਉੜਾ ਦੇਣਾ ਚਾਹੀਦਾ ਸੀ । ਉਸ ਕੋਲ ਇਕ ਜੀਪ , ਸਟੇਸ਼ਨ ਵੇਗਨ ਤੇ ਸਟੇਨ ਗੰਨਾ ਨਾਲ ਲੈਸ ਦੋ ਸਿਪਾਹੀ ਸਨ । ਉਸ ਕੋਲ ਕਈ ਰਿਵਾਲਵਰ , ਪਟਰੋਲ ਦੀਆਂ ਕੈਨੀਆਂ ਤੇ ਢੇਰ ਸਾਰੇ ਪੱਥਰ ਵੀ ਸਨ । ਚਸ਼ਮਦੀਦ ਗਵਾਹਾਂ ਦੇ ਮੁਤਾਬਿਕ ਉਸਨੇ ਭੀੜ...
ਨੂੰ ਹਥਿਆਰ ਵੰਡੇ ।
ਸੰਸਾਰ ਦੇ ਪ੍ਰਸਿਧ ਜਰਨਲਿਸਟ ਖੁਸ਼ਵੰਤ ਸਿੰਘ ਨੇ ਨਾਨਾਵਤੀ ਕਮਿਸ਼ਨ ਅਗੇ ਆਪਣੇ ਬਿਆਨ ਦਰਜ ਕਰਵਾਏ ਜਿਸ ਵਿਚ 31 ਅਕਤੂਬਰ ਤੇ 1 ਨਵੰਬਰ ਦੇ ਦੌਰਾਨ ਉਨ੍ਹਾ ਨੇ ਕਨਾਟ ਸਰਕਲ ਤੋਂ ਧੁਆਂ ਦਾ ਸੰਘਣਾ ਬਦਲ ਆਪਣੀ ਅਖੀਂ ਦੇਖਿਆ । ਉਸ ਇਲਾਕੇ ਵਿਚ ਸਿਖਾਂ ਦੇ ਜਾਇਦਾਤਾਂ ਨੂੰ ਅਗ ਲਗਾ ਦਿਤੀ ਗਈ । ਐਮਬੇਸਡਰ ਹੋਟਲ ਦੇ ਬਾਹਰ ਸਿਖਾਂ ਦੀਆਂ ਟੇਕ੍ਸੀਆਂ ਜਲਾ ਦਿਤੀਆਂ ਗਈਆਂ । ਖਾਨ ਮਾਰਕੀਟ ਵਿਚ ਸਿਖਾਂ ਦੀਆਂ ਦੁਕਾਨਾ ਲੁਟੀਆਂ ਗਈਆਂ। ਉਨ੍ਹਾ ਨੇ ਉਸਦੇ ਸਾਮਣੇ ਪੁਲਿਸ ਅਫਸਰਾਂ ਨੂੰ ਖੜਾ ਦੇਖਿਆ ਜੋ ਹਥਿਆਰਾ ਨਾਲ ਲੈਸ ਬੰਦ ਸਨ ਪਰ ਖਮੋਸ਼ ਖੜੇ ਤਮਾਸ਼ਾ ਦੇਖ ਰਹੇ ਸਨ । ਅਧੀ ਰਾਤੀ “ਖੂਨ ਦਾ ਬਦਲਾ ਖੂਨ” ਦੇ ਨਾਹਰੇ ਗੂੰਜਣ ਲਗ ਪਏ । ਆਪਣੀ ਚਾਰ ਦਵਾਰੀ ਤੋਂ ਦੇਖਿਆ ਇਕ ਟਰੱਕ ਵਿਚ ਲਾਠੀਆਂ ਮਿਟੀ ਦੇ ਤੇਲ ਦੇ ਪੀਪੇ ਉਤਾਰੇ ਜਾ ਰਹੇ ਸੀ ਜਿਸ ਵਿਚ ਬਹੁਤ ਸਾਰੇ ਆਦਮੀ ਸਨ ਜਿਨਾ ਨੇ ਗੁਰੂਦਵਾਰਾ ਸੁਜਾਨ ਸਿੰਘ ਤੇ ਹਮਲਾ ਕੀਤਾ । ਇਕ ਸਿਖ ਮੇਕੇਨਿਕ ਦੀਆਂ ਦੁਕਾਨ ਤੇ ਆਈਆਂ ਮੁਰੰਮਤ ਕਰਨ ਵਾਲੀਆਂ ਕਾਰਾਂ ਨੂੰ ਜਲਾ ਦਿਤਾ
ਰੇਪੋਰਟ PUDR ਤੇ PUCL ਦੇ ਮੁਤਾਬਿਕ 70-80 ਟਰੱਕ ਭੋਗਲ ਵਿਚ ਸਾੜੇ ਗਏ ਸੀ । ਜਦੋਂ ਪਤਰਕਾਰ ਸਨੀਚਰ ਵਾਰ ਸ਼ਾਮ ਨੂੰ ਭੋਗਲ ਗਏ ਤਾਂ ਚਾਰੋ ਚੁਫੇਰੇ ਧੂਏਂ ਦੇ ਬਦਲ ਸਨ । ਫੌਜ਼ ਤੇ ਪੁਲਿਸ ਨੇ ਇਨਕਾਰ ਕੀਤਾ ਕੀ ਉਥੇ ਕੋਈ ਗੜਬੜ ਹੈ (ਸਟੇਟਸਮੇਨ 4 ਨਵੰਬਰ ) ਫੌਜ਼ੀ ਅਫਸਰਾਂ ਨੇ ਪੀ ਯੂ ਡੀ ਆਰ ਤੇ ਪੀ ਯੂ ਸੀ ਐਲ ਦੀ ਸਾਂਝੀ ਕਮੇਟੀ ਨੂੰ ਦਸਿਆ ਕੀ ਪੁਲਿਸ ਸਾਨੂੰ ਸਕਾਉਟ ਨਹੀਂ ਸੀ ਦੇ ਰਹੀ ਜੋ ਉਨ੍ਹਾ ਨੂੰ ਗੜਬੜ ਵਾਲੀ ਥਾਂ ਤੇ ਲਿਜਾਣ, ਜਿਸਦਾ ਉਦਾਹਰਣ ਇਹ ਹੈ ਕਿ ਫੌਜੀ ਮੇਜਰ ਕੋਲ 1974 ਦਾ ਨਕਸ਼ਾ ਸੀ ਜਿਸ ਵਿਚ ਮੁੜ ਵਸਾਈਆਂ ਬਸਤੀਆਂ ਸੁਲਤਾਨਪੁਰੀ ,ਮੰਗੋਲਪੁਰੀ ਤੇ ਤ੍ਰਿਲੋਕਪੁਰੀ ਦਾ ਨਾਮੋ ਨਿਸ਼ਾਨ ਨਹੀਂ ਸੀ ਜਿਥੇ ਹਿੰਸਕ ਘਟਨਾਵਾਂ ਦੀ ਅਤਿ ਹੋ ਚੁਕੀ ਸੀ ।
ਇਨਸਾਨੀ ਦਿਲ ਵਾਲੇ ਤੇ ਇਖਲਾਕ ਦੇ ਪੁਜਾਰੀਆਂ ਨੇ ਜੋ ਹਿੰਦੂ -ਮੁਸਲਮਾਨ ਸੀ ਇਸ ਅਣਮਨੁਖੀ ਸਿਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੇ ਉਪਰਾਲੇ ਕੀਤੇ ਸਨ । Economic Times 5 november 1984 ਮੁਤਾਬਿਕ ਕੇਂਦਰੀ ਸਰਕਾਰ ਨੇ ਵਡੀ ਪਧਰ ਤੇ ਹੋਈ ਹਿੰਸਾ ਤੋਂ ਬਾਅਦ ਰਾਤ ਨੂੰ ਅਚਾਨਕ ਲਏ ਇਕ ਫੈਸਲੇ ਅਨੁਸਾਰ ਸ੍ਰੀ ਵਲੀ ਨੂੰ (ਲੇਫ਼ਟੀਨੈੰਟ ਗਵਰਨਰ ) ਸ੍ਰੀ ਪੀ ਸੀ ਗਵਈ ਦੀ ਜਗਾ ਨਿਯੁਕਤ ਕਰਨ ਦਾ ਫੈਸਲਾ ਕਰ ਦਿਤਾ । ਸਰ ਗਵਵੀ ਛੁਟੀ ਤੇ ਚਲੇ ਗਏ । ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਦਰਜ ਕਰਵਾਣ ਦਾ ਹੁਕਮ ਜਾਰੀ ਕੀਤਾ (4 ਨਵੰਬਰ 1984) 6 ਨਵੰਬਰ ਨੂੰ 300 ਤੋ ਵਧ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ । M.P ਧਰਮ ਦਾਸ ਸਾਸ਼ਤਰੀ ਕਰੋਲ ਬਾਗ ਪੁਲਿਸ ਸਟੇਸ਼ਨ ਵਿਚ ਇਸ ਕਾਰਵਾਈ ਵਿਰੁਥ ਰੋਸ ਪ੍ਰਗਟ ਕਰਨ ਆਇਆ ਤੇ ਕਿਹਾ ,” ਉਨ੍ਹਾ ਤੋ ਬਰਾਮਦ ਕੀਤਾ ਮਾਲ ਵਾਪਸ ਲੈ ਲਉ ਪਰ ਗ੍ਰਿਫਤਾਰ ਕਰਨ ਦੀ ਕੋਈ ਲੋੜ ਨਹੀਂ ਇਹ ਕੋਈ ਮੁਜਰਿਮ ਨਹੀਂ ਹਨ । 7 ਨਵੰਬਰ ਨੂੰ 2517 ਗ੍ਰਿਫਤਾਰੀਆਂ ਕੀਤੀਆਂ ਜਾ ਚੁਕੀਆਂ ਸੀ ਪਰ ਵਲੀ ਅਜਿਹੇ ਲੋਕਾਂ ਦੀ ਗਿਣਤੀ ਨਾ ਦਸ ਸਕੇ ਜਿਨ੍ਹਾ ਨੂੰ ਜਮਾਨਤ ਤੇ ਰਿਹਾ ਕਰ ਦਿਤਾ ਗਿਆ । ਸਗੋਂ ਉਸਤੇ ਜੋਰ ਦੇਕੇ ਕਿਹਾ ਕੀ ਕੁਝ ਮਾਮਲਿਆਂ ਵਿਚ ਜਮਾਨਤ ਹਰ ਸ਼ਹਿਰੀ ਦਾ ਅਧਿਕਾਰ ਹੈ “। PUDR ਤੇ PUCL ਦੀ ਰਿਪੋਰਟ ਵਿਚ ਦਸਿਆ ਗਿਆ ਸੀ ਕਿ ਸਦਰ ਹਲਕੇ ਤੋਂ MP ਜਗਦੀਸ਼ ਟਾਈਟਲਰ ਜੋ 4 ਨਵੰਬਰ ਨੂੰ ਸ਼ਾਮ ਦੇ 4-5 ਵਜੇ ਹਿੰਸਾ ਦੇ ਦੋਸ਼ੀਆਂ ਨੂੰ ਛੁਡਵਾਉਣ ਲਈ ਦੌੜ ਭਜ ਕਰ ਰਿਹਾ ਸੀ , ਪੁਲਿਸ ਕਮਿਸ਼ਨਰ ਐਸ. ਪੀ ਟੰਡਨ ਦੇ ਦਫਤਰ ਵਿਚ ਜਾ ਵੜਿਆ ਜਿਥੇ ਕਾਨਫਰੰਸ ਚਲ ਰਹੀ ਸੀ ਉਹ ਪੁਲੀਸ ਨੂੰ ਕਹਿ ਰਿਹਾ ਸੀ ,” ਤੁਸੀਂ ਮੇਰੇ ਆਦਮੀਆਂ ਨੂੰ ਗ੍ਰਿਫਤਾਰ ਕਰਕੇ ਰਲੀਫ਼ ਦੇ ਕੰਮ ਵਿਚ ਰੋੜਾ ਅਟਕਾ ਰਹੇ ਹੋ , ਹਿਦਾਇਤ ਨੂੰ ਅਖੋਂ -ਪਰੋਖੇ ਕੀਤਾ ਜਾ ਰਿਹਾ ਹੈ ।
ਸਰਕਾਰੀ ਅਨੁਮਾਨ ਅਨੁਸਾਰ ਇਸ ਕਤਲੇਆਮ ਵਿਚ 2717 ਜਾਨਾਂ ਗਈਆਂ ਜਿਨ੍ਹਾ ਵਿਚ 2150 ਕੇਵਲ ਦਿਲੀ ਵਿਚ ਸਨ । ਪਰ ਸਚਾਈ ਇਹ ਹੈ ਕਿ ਇੱਕਲੀ ਪੂਰਬੀ ਦਿਲੀ ਵਿਚ 10000 ਬੰਦੇ ਮਰੇ , 50,000 ਲੋਕ ਦੰਗਿਆਂ ਦੀ ਸਾੜ ਫੂਕ ਦੇ ਸ਼ਿਕਾਰ ਹੋਏ । ਪੁਲਿਸ ਨੇ ਕੇਵਲ 80 ਕੇਸ ਦਰਜ ਕੀਤੇ ਮਤਲਬ ਕੀ 600 ਸ਼ਕਾਇਤਾਂ ਪਿਛੇ ਇਕ ਕੇਸ ਦਰਜ ਕੀਤਾ ਗਿਆ । 50.000 ਸਿਖ ਦਿਲੀ ਛਡ ਕੇ ਪੰਜਾਬ ਨੂੰ ਆ ਗਏ .50000 ਸਿਖਾਂ ਨੇ ਕੈਂਪਾ ਵਿਚ ਆਸਰਾ ਲਿਆ । ਜਮਨਾ ਪਾਰ 7 ਸ਼ਰਣਾਰਥੀ ਕੈਂਪ 25000 ਹਜ਼ਾਰ ਸਿਖਾਂ ਨਾਲ ਨਕੋ ਨਕ ਭਰੇ ਹੋਏ ਸੀ । ਬੜੇ ਅਉਖੇ ਹੋਕੇ ਘਟ ਤੋਂ ਘਟ ਰਾਹਤ ਦਿਤੀ ਜਾ ਰਹੀ ਸੀ । ਫਿਰ ਵੀ ਵਲੰਟੀਅਰ ਜਥੇਬੰਦੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੰਮ ਕਰ ਰਹੀਆਂ ਸੀ । indian express 6 ਨਵੰਬਰ 1984 ਅਨੁਸਾਰ ਘਟੋ ਘਟ 20 ਰਾਹਤ ਕੇਂਦਰਾਂ ਨੂੰ ਦਿਲੀ ਪਰਾਸ਼ਾਸ਼ਨ ਵਲੋਂ ਮਾਨਤਾ ਨਾ ਮਿਲੀ । ਬਹੁਤ ਸਾਰੇ ਪੀੜਤ ਪਰਿਵਾਰਾਂ ਦੀ ਸੇਵਾ ਸੰਭਾਲ ਸਿੰਘ ਕਮੇਟੀਆਂ ਨੇ ਕੀਤੀ । ਉਨ੍ਹਾ ਦੇ ਕਪੜੇ ਰਾਸ਼ਨ ਪਾਣੀ , ਉਨ੍ਹਾ ਦੇ ਰਹਿਣ ਦੀ ਜਗਾ ਆਦਿ, ਜਿਸ ਵਿਚ ਆਮ ਲੋਕਾਂ ਦਾ ਵੀ ਹਥ ਸੀ ।
19 ਨਵੰਬਰ ਨੂੰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਬੋਟ ਕਲਬ ਰੈਲੀ ਵਿਚ ਭਾਸ਼ਣ ਦਿੰਦਿਆ ਇਸ ਕਤਲੇਆਮ ਨੂੰ ਜਾਇਜ਼ ਠਹਿਰਾਂਦਿਆਂ ਕਿਹਾ ,’ ਜਬ ਕੋਈ ਬੜਾ ਦਰੱਖਤ ਗਿਰਤਾ ਹੈ ਤੋ ਜਮੀਨ ਹਿਲਤੀ ਹੈ “। ਜਨੇਵਾ ਵਿਚ ਯੂ. ਐਨ. ਓ. ਦੇ ਲਈ ਕੰਮ ਕਰਨ ਵਾਲੇ ਭਾਰਤੀ ਜੋ ਇੰਦਰਾ ਗਾਂਧੀ ਤੇ ਅੰਤਿਮ ਸੰਸਕਾਰ ਤੇ ਦਿਲੀ ਆਇਆ ਸੀ ਨੇ ਦਸਿਆ ਕੀ ਇਹ ਸਭ ਸਿਖਾਂ ਨੂੰ ਸਬਕ ਸਿਖਾਣ ਲਈ ਕੀਤਾ ਗਿਆ ਹੈ ।
ਇਸ ਕਤਲੇਆਮ ਤੋ ਬਾਅਦ ਅਨੇਕਾਂ ਕਮਿਸ਼ਨ ਅਤੇ ਕਮੇਟੀਆਂ ਬਣੀਆਂ ਜਿਨ੍ਹਾ ਨੇ ਨਿਰਪਖ ਰਿਪੋਰਟਾਂ ਸਰਕਾਰ ਨੂੰ ਦਿਤੀਆਂ ਉਨ੍ਹਾ ਨੂੰ ਰਦੀ ਦੀ ਟੋਕਰੀ ਵਿਚ ਸੁਟਿਆ ਗਿਆ । ਸਿਟੀਜਨ ਕਮਿਸ਼ਨ ਦੇ ਐਸ ਐਸ ਸਿਕਰੀ ਨੇ ਰਾਸ਼ਟਰਪਤੀ ਤਕ ਆਪਣੀਆਂ ਰਿਪੋਰਟਾਂ ਦੀਆਂ ਕਾਪੀਆਂ ਭੇਜੀਆਂ ਜਿਸ ਵਿਚ ਉਨ੍ਹਾ ਨੇ ਕਤਲੇਆਮ ਦੇ ਮੁਜਰਮਾਂ ਨੂੰ ਕਦੀ ਨਾ ਮਾਫ਼ ਕਰਨ ਲਈ ਕਿਹਾ । ਉਚ ਕੋਟੀ ਦੇ ਕਨੂੰਨਦਾਨ ਜਸਟਿਸ ਤਾਰਕੁੰਡੇ , ਡਾਕਟਰ ਕੁਠਾਲੀ ਨੇ ਸਿਖਾ ਲਈ ਇਨਸਾਫ਼ ਦੀ ਮੰਗ ਕੀਤੀ ਪਰ ਅਫਸੋਸ ਕੀ ਇਸ ਭਿਆਨਕ ਕਤਲੇਆਮ ਦੇ ਸੈੰਕੜੇ ਦੋਸ਼ੀਆਂ ਨੂੰ ਇਹ ਕਹਿਕੇ ਮਾਫ਼ ਕਰ ਦਿਤਾ ਗਿਆ ਕੀ ਇਹ ਮੁਜਰਮ ਨਹੀਂ ਹਨ । ਫਿਰ ਮੁਜਰਮ ਕੋਣ ਹੈ ?
ਨਵੰਬਰ-84 ਦੇ ਸਿੱਖ ਨਸਲਘਾਤ ਨੂੰ ਵਾਪਰਿਆਂ ਅਜ 36 ਵਰ੍ਹੇ ਹੋ ਗਏ ਹਨ। ਇਹ ਇੱਕ ‘ਪੂਰੇ ਯੁੱਗ’ ਵਰਗਾ ਸਮਾਂ, ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ ਦੀਆਂ ਵਿਧਵਾਵਾਂ, ਯਤੀਮ ਬੱਚਿਆਂ, ਮਾਵਾਂ ਅਤੇ ਹੋਰ ਸਬੰਧਿਤ ਸਾਕ-ਸਬੰਧੀਆਂ ਨੇ ਕਿਵੇਂ ਬਿਤਾਇਆ ਹੋਵੇਗਾ ਇਹ ਸਮਾ ਇਸ ਦੀ ਕਲਪਨਾ ਕਰਦਿਆਂ ਹੀ ਕੰਬਣੀ ਛਿੜ ਜਾਂਦੀ ਹੈ। ਇਨ੍ਹਾਂ ਬਹੁਤ ਸਾਰਿਆਂ ਨੂੰ ਤਾਂ ਆਪਣੇ ਪਿਆਰਿਆਂ ਦੇ ਅੰਤਮ-ਦਰਸ਼ਨ ਵੀ ਨਸੀਬ ਨਹੀਂ ਹੋਏ ਕਿਉਂਕਿ ਕਾਤਲਾਂ ਹਥੋਂ ਉਹ ਜਿਊਂਦੇ ਸਾੜੇ ਗਏ ਸਨ । ਇਨ੍ਹਾਂ ਸਿੱਖਾਂ ਦੀ ਸਵਾਹ ਵੀ ਸਫਾਏ ਹਸਤੀ ’ਤੇ ਨਹੀਂ ਰਹਿਣ ਦਿੱਤੀ। ਸੈਂਕੜਿਆਂ ਸਿੱਖ ਔਰਤਾਂ, ਉਨ੍ਹਾਂ ਨਾਲ ਹਿੰਦੂ ਭੀੜਾਂ ਵਲੋਂ ਕੀਤੇ ਗਏ ਜਬਰ-ਜਨਾਹ ਦੇ ਪੀੜਾਂ ਭਰੇ ਜ਼ਖਮ ਅਜ ਵੀ ਆਪਣੇ ਸੀਨੇ ਵਿੱਚ ਲਈ ਤੜਪ ਰਹੀਆਂ ਹਨ ਪਰ ਕਿਸੇ ਵਲੋਂ ਕੁਝ ਨਹੀਂ ਹੋਇਆ ।
ਸਿਖਾਂ ਦੇ ਇਸ ਭਿਆਨਕ ਕਤਲੇਆਮ ਤੋ ਬਾਅਦ ਇਸਾਈ ਮਤ ਨੂੰ ਵੀ ਡਰ ਪੈ ਗਿਆ ਕਦੀ ਸਾਡੇ ਨਾਲ ਵੀ ਇਹੋ ਵਰਤਾਰਾ ਨਾ ਹੋਵੇ । ਪਰ ਜਦੋਂ ਗੁਜਰਾਤ ਦੇ ਦੰਗਿਆਂ ਵਿਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਤਾ ਇਹ ਵੀ ਸਾਬਤ ਹੋ ਗਿਆ ਕੀ ਇਸ ਦੇਸ਼ ਵਿਚ ਕਦੀ ਵੀ ਕਿਸੇ ਗੈਰ-ਹਿੰਦੂਆਂ ਨਾਲ ਇਹੋ ਜਿਹਾ ਸਲੂਕ ਹੋ ਸਕਦਾ ਹੈ । ਜੇ ਇੰਦਰਾਂ ਗਾਂਧੀ ਦੇ ਕਤਲ ਦਾ ਬਦਲਾ ਤੁਸੀਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਨਾਲ ਹਜ਼ਾਰਾਂ ਸਿਖਾਂ ਨੂੰ ਕਤਲ ਕਰਕੇ ਲੈਂਦੇ ਹੋ ਤੇ ਕਤਲ ਕਰਨ ਵਾਲਿਆਂ ਨੂੰ ਮੁਜਰਮ ਕਰਾਰ ਨਹੀਂ ਕਰਦੇ ਤੇ ਫਿਰ ਬਿਅੰਤ ਸਿੰਘ ਤੇ ਸਤਵੰਤ ਸਿੰਘ ਨੇ ਜੂਨ 1984 ਵਿਚ ਹਜ਼ਾਰਾਂ ਸਿੰਘਾ ਦੀ ਮੌਤ ਦਾ ਬਦਲਾ ਇੰਦਰਾਂ ਗਾਂਧੀ ਨੂੰ ਮਾਰ ਕੇ ਲਿਆ ਤੇ ਉਹ ਮੁਜਰਮ ਕਿਵੇ ਹੋਏ ।
1984 , ਮਾਰਚ ਦੇ ਮਹੀਨੇ ਵਿਚ ਇੰਦਰ ਕੁਮਾਰ ਗੁਜਰਾਲ ਦਾ ਸਪਤਾਹਿਕ ਹਿੰਦੁਸਤਾਨ ਵਿਚ ਲਿਖਿਆ ਲੇਖ ਵਿਚ ਪੰਜਾਬ ਨਾਲ ਹੋ ਰਹੀ ਬੇਇਨਸਾਫ਼ੀ ਤੇ ਧਕੇਸ਼ਾਹੀ ਦੇ ਵੇਰਵੇ ਦੇਕੇ ਇੰਦਿਰਾ ਗਾਂਧੀ ਨੂੰ ਸੁਚੇਤ ਕੀਤਾ ਕਿ ਪੰਜਾਬ ਦੀ ਅਗ ਨਾਲ ਸੇਕੇ ਵੋਟਾਂ ਦੀ ਰੋਟੀ ਇੰਦਿਰਾ ਗਾਂਧੀ ਨੂੰ ਮਹਿੰਗੀ ਪਵੇਗੀ । ਇਸੇ ਸਾਲ INDIA TODAY ਸੇ ਸਤੰਬਰ ਅੰਕ ਵਿਚ ਹੋਏ YOUTH CONGRESS ਦੇ ਹੋਏ ਸੰਮੇਲਨ ਦਾ ਵੇਰਵਾ ਛਪਿਆ । ਇਸ ਸੰਮੇਲਨ ਦਾ ਮੁਖਿਆ ਰਾਜੀਵ ਗਾਂਧੀ ਸੀ ਅਤੇ 36000 ਡੇਲੀਗੇਟਾ ਦਾ ਇੰਤਜ਼ਮ ਕੀਤਾ ਗਿਆ ਸੀ । ਇਨ੍ਹਾ ਨੂੰ ਪੰਜਾਬ ਤੋ ਬਾਹਰ ਸਿਖਾਂ ਨਾਲ ਨ੍ਜਿਠਣ ਦੀ ਵਿਸ਼ੇਸ਼ ਟ੍ਰੇਨਿੰਗ ਦਿਤੀ ਗਈ ਜਿਸ ਵਿਚ ਜਲਣਸ਼ੀਲ ਸਫੈਦ ਫਾਸਫੋਰਸ ਦੀ ਵਰਤੋਂ ਕਰਨੀ ਸਿਖਾਈ ਗਈ ਸੀ । ਨਾਗਪੁਰ ਦੇ ਇਸ ਸਮੇਲਨ ਦਾ ਮੁਖ ਵਕਤਾ ਭਜਨ ਲਾਲ ਸੀ ਜੋ 1982 ਵਿਚ ਏਸ਼ਿਆਈ ਖੇਡਾਂ ਵਕਤ ਹਰਿਆਣਾ ਵਿਚ ਗੁਜਰਦੇ ਸਿਖਾਂ ਦੀ ਪਗੜੀ ਉਛਾਲ ਚੁਕਿਆ ਸੀ 1 ਮਈ 1984 ਵਿਚ ਪੰਜਾਬ ਕੇਸਰੀ ਗਰੁੱਪ ਦੇ ਲਾਲਾ ਜਗਤ ਨਾਰਾਇਣ ਦੇ ਪੁਤਰ ਰਮੇਸ਼ ਚੰਦ ਦੇ ਕਤਲ ਤੋਂ ਬਾਅਦ ਹਰਿਆਣੇ ਵਿਚ ਸਿਖਾਂ ਨਾਲ ਜੋ ਮੀਰ ਮੰਨੂ ਸ਼ਾਹੀ ਕੀਤੀ ਗਈ ਸੀ ਉਹ ਨਾਗਪੁਰ ਦੇ ਡੇਲੀਗੇਟਾਂ ਲਈ ਇਕ ਵਡਾ ਅਨੁਭਵ ਤੇ ਪ੍ਰੇਰਨਾ ਸੀ । ਨਾਗਪੁਰ ਦੇ ਡੇਲਈਗੇਟਾਂ ਨੂੰ ਅਰਾਜਕਤਾ ਪ੍ਰਦਰ੍ਸ਼ਨ ਕਰਨ ਲਈ ਜੋ ਖੁਲ ਮਿਲੀ ਉਸ ਨਾਲ ਬੜੀਆਂ ਬੜੀਆਂ ਧੰਦੇਬਾਜ਼ ਔਰਤਾਂ ਵੀ ਤੋਬਾ ਕਰ ਗਈਆਂ । ਦੇਸ਼ ਵਿਚ ਇਸਦੇ ਸਮਾਚਾਰ ਰੋਕੇ ਜਾਣ ਦੇ ਬਾਵਜੂਦ ਉਸ ਸਮੇਂ ਦੀਆਂ ਅਖਬਾਰਾਂ ਵਿਚੋ ਤਰਾਸੇ ਤੇ ਤਲਾਸ਼ੇ ਜਾ ਸਕਦੇ ਹਨ ਜਿਸਦਾ ਮਤਲਬ ਹੈ ਕਿ ਕਾਂਗਰਸ ਦੇ ਪਾਲੇ ਗੁੰਡੇ ਪੂਰੀ ਤਰਹ ਪਹਿਲਾਂ ਤੋਂ ਟ੍ਰੈਨ ਕੀਤੇ ਗਏ ਸੀ ਜਿਨ੍ਹਾ ਦਾ ਮਕਸਦ ਸੀ ਸਿਖਾਂ ਨੂੰ ਪੂਰੀ ਤਰਹ ਖਤਮ ਕਰਨਾ ।
ਜਦੋਂ ਪ੍ਰਧਾਨ ਮੰਤਰੀ ਕਤਲ ਹੋ ਜਾਵੇ ਤੇ ਉਸਦਾ ਪੁਤਰ ਨਵੇਂ ਪ੍ਰਧਾਨ ਮੰਤਰੀ ਦੀ ਸਹੁੰ ਚੁਕ ਕੇ ਦੋ ਕਾਤਲਾਂ ਦੀ ਪੂਰੀ ਕੋਮ ਨਾਲ ਬਦਲਾ ਲੈਣ ਲਈ ਤਿਲਮਿਲਾ ਰਿਹਾ ਹੋਵੇ ਉਸ ਸਮੇ ਹੋਮ ਮਨਿਸਟਰ ਹੀ ਆਪਣੀ ਨਮਕ ਹਲਾਲੀ ਦਿਖਾ ਸਕਦਾ ਸੀ ਪਰ ਉਹ ਵੀ ਚੁਪ ਰਿਹਾ । ਰਜੀਵ ਗਾਂਧੀ ਦਾ ਬਿਆਨ ,’ ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ “। ਇਨ੍ਹਾ ਤਿੰਨ ਦਿਨਾ ਵਿਚ ਸਿਖਾਂ ਦੇ ਸਿਰ ਇਤਨੇ ਸਸਤੇ ਹੋ ਗਏ ਸੀ ਜਿਨੇ ਸ਼ਾਇਦ ਮੁਗਲੀਆ ਹਕੂਮਤ ਤੇ ਅਫਗਾਨ ਹਮਲਾਵਰਾਂ ਵੇਲੇ ਨਹੀ ਹੋਏ । ਮੁਗਲਾਂ ਤੇ ਪਠਾਣਾ ਦੇ ਢਾਈ ਸੋ ਸਾਲ ਇਨ੍ਹਾ ਢਾਈ ਦਿਨਾਂ ਵਿਚ ਫਿਕੇ ਪੈ ਗਏ । ਸੁਤੰਤਰ , ਧਰਮ-ਨਿਰਪਖ ਤੇ ਪ੍ਰਜਾਤੰਤਰ ਵਾਲੇ ਸਮਾਨ ਅਧਿਕਾਰਾਂ ਵਾਲੇ ਦੇਸ਼ ਵਿਚ ਅਜ ਵੀ ਉਹ ਗੁੰਡੇ 36 ਸਾਲ ਬਾਅਦ ਵੀ ਦਨਦਨਾ ਰਹੇ ਹਨ । ਜ਼ੁਲਮ ਸਿਤਮ ਦੇ ਸ਼ਿਕਾਰ ਹੋਏ ਪਰਿਵਾਰ ਕੁਝ ਗਰਕ ਹੋਏ ਤੇ ਕੁਝ ਰੁਲ ਰਹੇ ਹਨ , ਅਜ 36 ਸਾਲ ਬਾਅਦ ਵੀ ਇਨਸਾਫ਼ ਨਹੀਂ ਪਾ ਸਕੇ । ਇਸ ਦੇਸ਼ ਦੇ ਲੋਕ ਤੰਤਰੀ ਕਹਾਉਣ ਵਾਲੇ ਸਿਸਟਮ ਦਾ ਇਸ ਤੋਂ ਵਡਾ ਤੇ ਕੋਝਾ ਮਜ਼ਾਕ ਕੀ ਹੋ ਸਕਦਾ ਹੈ ।
ਜਿਸ ਤਰਾਂ ਮਾ-ਬਾਪ ਦੇ ਸਾਮਣੇ ਉਨ੍ਹਾ ਦੇ ਬਚਿਆਂ ਨੂੰ ਤੇ ਬਚਿਆਂ ਦੇ ਸਾਮਣੇ ਉਨ੍ਹਾ ਦੇ ਮਾ-ਬਾਪ ਨੂੰ ਗਲਾਂ ਵਿਚ ਟਾਇਰ ਪਾਕੇ ਤੜਫਾ ਤੜਫਾ ਕੇ ਮਾਰਿਆ ਜਿਨ੍ਹਾ ਨੂੰ ਦੇਖ ਮਾ-ਬਾਪ ਤੇ ਕਿਨੇ ਬਚੇ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੇ ਸਨ । ਕਈਆਂ ਨੂੰ ਤਾਂ ਅਜ ਵੀ ਇਸ ਹਾਲਤ ਵਿਚ ਦੇਖਿਆ ਜਾ ਸਕਦਾ ਹੈ । ਇਹ ਸਾਕਾ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ , ਜਾਂ ਮੁਗਲਾਂ ਦੇ ਜੁਲਮਾਂ ਤੋਂ ਵੀ ਕਿਤੇ ਵਧ ਸਨ ।
ਪ੍ਰਧਾਨ ਹਰਚੰਦ ਲੋਗੋਵਾਲ 27 ਅਪ੍ਰੇਲ 1985 ਵਿਚ ਮਾਰੇ ਤੇ ਲੁਟੇ ਗਏ ਪਰਿਵਾਰਾਂ ਨਾਲ ਆਪਣਾ ਦੁਖ ਸਾਂਝਾ ਕਰਨ ਗਏ ਤਾਂ ਤਿਰਲੋਕ ਪੁਰੀ ਕਲੋਨੀ ਇਕ ਵਾਰ ਫਿਰ ਰੋ ਉਠੀ । ਸਾਰੀਆਂ ਕਲੋਨੀਆਂ ਨਾਲ ਜਿਆਦਾ ਇਥੇ ਕਤਲੇਆਮ ਹੋਇਆ ਸੀ । ਸਾਰੇ ਦਰਿਸ਼ ਇਨਸਾਨ ਨੂੰ ਰੂਆ ਦੇਣ ਵਾਲੇ ਸਨ । ਵਿਧਵਾ ਸਿਖ ਬੀਬੀਆਂ , ਅਨਾਥ ਬਚੇ , ਬੇਸਹਾਰੇ ਤੇ ਬੇਆਸਰੇ ਬੁਢੇ , ਆਦਿ । ਇਥੇ ਇਹ ਭਿਆਨਕ ਵਾਰਦਾਤਾਂ ਤਿੰਨ ਦਿਨ ਤਕ ਚਲਦੀਆਂ ਰਹੀਆਂ । ਤਿਰਲੋਕ ਪੁਰੀ ਦੇ ਬਲਾਕ 32 ਦੇ ਸ਼ੁਰੂ ਤੋਂ ਆਖਿਰੀ ਤਕ ਜਲੇ ਮਕਾਨਾਂ ਦੀਆਂ ਕਤਾਰਾਂ ਆਪਣੇ ਨਾਲ ਹੋਣ ਵਾਲੀ ਜਿਆਦਤੀ ਖੁਦ ਬਿਆਨ ਕਰ ਰਹੀਆਂ ਸਨ । ਇਸ ਕਹਾਣੀ ਦੀਆਂ ਤਿਖੀਆਂ ਚੀਖਾਂ ਸੁਣ ਕੇ ਕਿਸੇ ਦੀ ਹਿਮਤ ਨਹੀਂ ਹੋਈ ਮੁੜ ਇਥੇ ਵਾਪਸ ਪਰਤਣ ਦੀ ਜਦ ਵੀ ਕੋਈ ਆਪਣਾ ਘਰ ਦੇਖਣ ਵਾਸਤੇ ਆਉਦਾ ਇਸ ਬਲਾਕ ਵਿਚ ਲੋਕਾਂ ਨੂੰ ਚੀਖਾ ਪੁਕਾਰਾਂ ,ਵੈਣ ਤੇ ਵਰਲਾਪ ਸੁਣਾਈ ਦਿੰਦੇ । ਜਿਥੇ ਕਦੀ ਹਜ਼ਾਰਾਂ ਜਿੰਦਗੀਆਂ ਤੁਰਦੀਆਂ ਫਿਰਦੀਆਂ ਨਜਰ ਆਉਂਦੀਆਂ ਅਜ ਉਥੇ ਸਿਖਾਂ ਦੀਆਂ ਪਗੜੀਆਂ ਦੇ ਅਧ ਜਲੇ ,ਖੂਨ ਸੰਨੇ ਟੁਕੜੇ, ਘਰੇਲੂ ਸਮਾਨ ਦੇ ਸੜੇ-ਫੂਕੇ ਨਿਸ਼ਾਨ , ਹਰ ਜਗਾ ਖੂਨ ਦੇ ਧ੍ਬੇ ਨਜਰ ਆਉਂਦੇ ਸਨ ਜੋ ਕਾਲੋਨੀ ਦੀ ਦਾਸਤਾਨ ਸੁਣਾ ਰਹੇ ਸਨ ।
ਇਸਤੋ ਬਾਅਦ ਲੋਗੋਵਾਲ ਫਰਾਸ਼ ਬਜਾਰ ਦੇ ਕੁਆਟਰਾ ਵਿਚ ਗਏ ਜਿਥੇ ਸ਼ਰਣਾਰਥੀ ਸਿਖ ਰਹਿ ਰਹੇ ਸੀ । ਇਕ ਪਰਿਵਾਰ ਵੀ ਐਸਾ ਨਹੀਂ ਸੀ ਜਿਸ ਦੇ ਘਰ ਵਿਚੋਂ ਦੇ ਜੀਆਂ ਵਿਚੋਂ ਕੋਈ ਨਾ ਕੋਈ ਕਤਲ ਨਾ ਹੋਇਆ ਹੋਵੇ । ਉਨ੍ਹਾ ਨੇ ਲੋਗੋਵਾਲ ਨੂੰ ਅਪੀਲ ਕੀਤੀ ਕੀ ਉਨ੍ਹਾ ਦੇ ਘਰ -ਬਾਰ ਦਾ ਕਿਤੇ ਹੋਰ ਇੰਤਜਾਮ ਕੀਤਾ ਜਾਏ ਤਿਰਲੋਕ ਪੁਰੀ ਵਿਚ ਰਹਿਣਾ ਉਨ੍ਹਾ ਦੇ ਵਸ ਦਾ ਨਹੀਂ ਜਿਥੇ ਉਨ੍ਹਾ ਦੇ ਪਤੀ, ਪੁਤਰਾਂ ਦਾ ਉਨ੍ਹਾ ਸਾਮਣੇ ਕਤਲ ਹੋਇਆ ਹੋਵੇ ਤੇ ਉਨ੍ਹਾ ਦੀਆਂ ਚੀਖਾਂ , ਚਿਲਾਣ ਦੀਆਂ ਅਵਾਜ਼ਾ ਅਜ ਤਕ ਗੂੰਜਦੀਆਂ ਹੋਣ ।
ਸਿਟੀਜ਼ੇਨ ਕਮਿਸ਼ਨ ਦੇ S.M.Seekri ਜੋ ਭਾਰਤ ਦੇ ਰਿਟਾਇਰ ਜੱਜ ਸਨ ਨੇ ਰੇਪੋਰਟ ਦਿਤੀ ਕੀ 4 ਨਵੰਬਰ ਤਕ ਲੋਕਾਂ ਨੇ ਦੇਸ਼ ਦੇ ਕਨੂੰਨ ਦੀ ਉਲੰਘਣਾ ਕਰਦਿਆਂ ਹੋਇਆਂ ਕਿਸ ਤਰਾ ਤੋੜ ਫੋੜ , ਕਤਲ ਤੇ ਬਲਤਕਾਰਾਂ ਦੀ ਗਲ ਕੀਤੀ । ਉਨ੍ਹਾ ਨੇ ਕਿਹਾ ਕੀ ਇਹੋ ਜੇਹੇ ਬੰਦੇ ਕਿਸੇ ਕੀਮਤ ਤੇ ਮੁਆਫ ਨਹੀਂ ਕੀਤੇ ਜਾ ਸਕਦੇ । ਉਨ੍ਹਾ ਨੇ ਰਾਸ਼ਟਰਪਤੀ ਤਕ ਆਪਣੀਆ ਰਿਪੋਰਟਾਂ ਭੇਜੀਆਂ । ਦਿਖਾਵੇ ਲਈ ਫੜ ਲਿਆ ਗਿਆ ਪਰ ਬਾਅਦ ਵਿਚ ਛੱਡ ਦਿਤਾ ਗਿਆ । ਐਵੇਂ ਫਾਈਲਾਂ ਹੀ ਮੋਟੀਆਂ ਹੋਈਆਂ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ ।
ਇਹ ਕੋਈ ਅਚਾਨਕ ਨਹੀ ਬਲਿਕ ਸੋਚੀ ਸਮਝੀ ਤਿਆਰੀ ਸੀ । ਇਹ ਕੋਈ ਹਿੰਦੂ ਸਿਖ ਦੰਗੇ ਨਹੀਂ ਸਨ ਬਲਿਕ ਬਹੁਤ ਸਾਰੇ ਹਿੰਦੂ ਭਰਾਵਾਂ ਨੇ ਸਿਖਾਂ ਦੀ ਜਾਨ ਬਚਾਣ ਲਈ ਖਤਰੇ ਮੁਲ ਲਏ ਤੇ ਆਪਣੇ ਘਰਾਂ ਵਿਚ ਪਨਾਹਾਂ ਦਿਤੀਆਂ । ਪੰਜਾਬ ਵਿਚ ਸਿਖਾਂ ਨੇ ਬਦਲੇ ਦੀ ਭਾਵਨਾ ਨਾਲ ਕੁਝ ਨਹੀਂ ਕੀਤਾ । ਇਸ ਕਰਕੇ ਸ਼ਕ ਦੀ ਉਂਗਲੀ ਸਿਰਫ ਇਕੋ ਪਾਰਟੀ ਵਲ ਉਠਦੀ ਹੈ ਜਿਸਦੇ ਸੰਕੇਤ ਤੇ ਸਿਖਾਂ ਦਾ ਘਾਣ ਹੋਇਆ । ਜੂਨ ਵਿਚ ਵੀ ਜੋ ਦਿਹਾੜਾ ਇਨ੍ਹਾ ਨੇ ਚੁਣਿਆ ਉਹ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਗੁਰਪੁਰਬ ਸੀ ਜਿਥੇ ਲਖਾਂ ਬੇਕਸੂਰ ਸੰਗਤਾਂ ਗੁਰੂ ਸਾਹਿਬ ਦੀ ਇਸ ਸ਼ੀਹੀਦੀ ਨੂੰ ਨਮ-ਮਸਤਕ ਕਰਨ ਆਉਂਦੀਆਂ ਹਨ । ਉਨ੍ਹਾ ਦਾ ਕੀ ਗੁਨਾਹ ਸੀ ਜੋ ਉਹ ਕਤਲੇਆਮ ਦਾ ਹਿਸਾ ਬਣੇ । ਗੈਰ-ਸਰਕਾਰੀ ਕਮਿਸ਼ਨਾ ਵਿਚ ਦੇਸ਼ ਦੇ ਉਚ ਕੋਟੀ ਦੇ ਅਫਸਰਾਂ ਨੇ ਇਸ ਕਤਲੇਆਮ ਦਾ ਡਟ ਕੇ ਵਿਰੋਧ ਕੀਤਾ , ਉਨ੍ਹਾ ਨੇ ਬਹੁਤ ਸਾਰੇ ਤਤਕਾਲੀ ਕਾਂਗਰਸ ਸੰਸਦ ਮੈਂਬਰਾਂ ਉਤੇ ਕਾਤਲਾਂ ਨੂੰ ਭੜਕਾਊਣ ਤੇ ਉਨ੍ਹਾਂ ਦੀ ਪੂਰੀ ਪੂਰੀ ਮਦਤ ਦੇ ਨਾਲ ਲਾਲਚ , ਸ਼ਰਾਬ ਦੀਆਂ ਬੋਤਲਾਂ ਤੇ ਨਕਦ ਇਨਾਮ ਵੀ ਦਿਤੇ । ਸਰਕਾਰੀ ਕਮਿਸ਼ਨਾ ਨੇ ਦਿਲੀ ਵਿਚ ਲਗਭਗ 3500 ਸੋ ਤੋਂ ਵਧ ਤੇ ਹੋਰ ਸ਼ਹਿਰਾਂ ਵਿਚ 10000 ਨਿਰਦੋਸ਼ ਸਿਖਾਂ ਦੇ ਕਤਲੇ ਆਮ ਦੇ ਦੋਸ਼ਾਂ ਤੋ ਮੁਕਤ ਕਰ ਦਿਤਾ ਗਿਆ । ਇਜ ਵਿਸ਼ਾਲ ਪੈਮਾਨੇ ਦਾ ਕੀਤਾ ਇਕ ਵਡਾ ਅਪਰਾਧ ਹੈ ।
ਹੈਰਾਨੀ ਦੀ ਗਲ ਹੈ ਅਜੇ ਤਕ ਇਕ ਵਿਅਕਤੀ ਨੂੰ ਵੀ ਸਜ਼ਾ ਨਹੀਂ ਹੋਈ ਜਦੋਂ ਕੀ ਇੰਦਰਾਂ ਗਾਂਧੀ ਨੂੰ ਕਤਲ ਕਰਨ ਲਈ ਤਿੰਨਾ , ਬੇਅੰਤ ਸਿੰਘ ਸਤਵੰਤ ਸਿੰਘ ਤੇ ਕੇਹਰ ਸਿਖ ਫਾਂਸੀ ਤੇ ਲਟਕਾ ਦਿਤੇ ਗਏ ਹਨ ਫਿਰ ਦੇਸ਼ ਦੇ ਦੋ ਕਨੂਨ ਕਿਓਂ । ਕਿਓਂ ਨਹੀਂ ਲਟਕਾਇਆ ਸਿਖ ਕਾਤਲਾਂ ਨੂੰ ਫਾਂਸੀ ਤੇ 36 ਸਾਲ ਬੀਤ ਚੁਕੇ ਹਨ ਅਜੇ ਵੀ ਅਨੇਕਾਂ ਪਰਿਵਾਰ ਇਨਸਾਫ਼ ਲਈ ਕਚਹਿਰੀਆਂ ਵਿਚ ਚਕਰ ਕਟ ਰਹੇ ਹਨ ਤੇ ਸਰਕਾਰਾਂ ਤਮਾਸ਼ਾ ਦੇਖ ਰਹੀਆਂ ਹਨ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।