More Gurudwara Wiki  Posts
ਥੋੜਾ ਸਮਾਂ ਕੱਢ ਕੇ ਜਰੂਰ ਪੜਿਓ ਜੀ


ਥੋੜਾ ਸਮਾਂ ਕੱਢ ਕੇ ਜਰੂਰ ਪੜਿਓ ਜੀ
23 ਫਰਵਰੀ 1881 ਨੂੰ ਸਰਦਾਰ ਅਜੀਤ ਸਿੰਘ ਜੀ ਦਾ ਜਨਮ ਖਟਕੜ ਕਲਾਂ ਜਿਲਾ ਜਲੰਧਰ ਵਿੱਚ ਪਿਤਾ ਸਰਦਾਰ ਅਰਜਨ ਸਿੰਘ ਜੀ ਦੇ ਘਰ ਤੇ ਮਾਤਾ ਜੈ ਕੌਰ ਦੀ ਕੁੱਖ ਤੋ ਹੋਇਆ ਸੀ । ਸਰਦਾਰ ਅਜੀਤ ਸਿੰਘ ਜੀ ਦੇ ਵੱਡੇ ਭਰਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਸੀ ਜੋ ਸ਼ਹੀਦ ਭਗਤ ਸਿੰਘ ਜੀ ਦੇ ਪਿਤਾ ਜੀ ਸਨ ਤੇ ਸਰਦਾਰ ਅਜੀਤ ਸਿੰਘ ਜੀ ਭਗਤ ਸਿੰਘ ਜੀ ਦੇ ਚਾਚਾ ਜੀ ਸਨ । ਸਰਦਾਰ ਅਜੀਤ ਸਿੰਘ ਜੀ ਪੰਗੜੀ ਸੰਭਾਲ ਲਹਿਰ ਦੇ ਮੋਢੀ ਸਨ , ਉਹਨਾਂ ਨੇ ਅੰਗਰੇਜ਼ੀ ਹਕੂਮਤ ਨੂੰ ਆਪਣੇ ਦੇਸ਼ ਵਿੱਚੋ ਕੱਢਣ ਦਾ ਭਰਪੂਰ ਯਤਨ ਕੀਤਾ । ਸਰਦਾਰ ਅਜੀਤ ਸਿੰਘ ਜੀ ਕਈ ਵਾਰ ਜੇਲ੍ਹ ਵੀ ਗਏ ਤੇ ਅੰਗਰੇਜ਼ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਵੀ ਬਣੇ । ਸਰਦਾਰ ਅਜੀਤ ਸਿੰਘ ਜੀ ਨੇ ਆਪਣੇ ਭਤੀਜੇ ਸਰਦਾਰ ਭਗਤ ਸਿੰਘ ਜੀ ਨੂੰ ਵੀ ਅਜਾਦੀ ਦੀ ਲਗਨ ਲਗਾਈ ਸੀ ਸਾਰਾ ਪਰਿਵਾਰ ਹੀ ਅਜਾਦੀ ਲਹਿਰ ਦਾ ਹਾਮੀ ਸੀ । ਪਰ ਅਫਸੋਸ ਜਦੋ ਮੈ ਅੱਜ ਲਾਲਚੀ ਲੀਡਰਸ਼ਿਪ ਵੱਲ ਦੇਖਦਾ ਹਾ ਦਿਲ ਬਹੁਤ ਦੁੱਖੀ ਹੋ ਜਾਦਾ ਸਾਡੇ ਸ਼ਹੀਦਾ ਨੇ ਦੇਸ਼ ਅਜ਼ਾਦ ਕਰਵਾਉਣ ਵੇਲੇ ਕੀ – ਕੀ ਸੁਪਨੇ ਵੇਖੇ ਹੋਣਗੇ । ਸ਼ਹੀਦ ਸੋਚਦੇ ਹੋਣਗੇ ਅਸੀ ਅੱਜ ਭਾਵੇ ਦੁੱਖ ਝੱਲ ਕੇ ਸ਼ਹੀਦ ਹੋ ਜਾਈਏ ਪਰ ਸਾਡੀਆ ਆਉਣ...

ਵਾਲੀਆਂ ਪੀੜੀਆ ਅਜਾਦ ਦੇਸ਼ ਵਿੱਚ ਖੁਸ਼ ਰਹਿਣਗੀਆਂ । ਪਰ ਉਹਨਾਂ ਸ਼ਹੀਦਾਂ ਨੂੰ ਕੀ ਪਤਾ ਸੀ ਕਿ ਇਹ ਗੰਦੀ ਰਾਜਨੀਤੀ ਸਾਡੀਆਂ ਆਉਣ ਵਾਲੀਆ ਪੀੜੀਆਂ ਨੂੰ ਨਸ਼ਿਆਂ ਰਾਹੀ ਖਤਮ ਕਰਾਉਣ ਦੀ ਕੋਸ਼ਿਸ਼ ਕਰਨਗੀਆਂ । ਦੇਸ਼ ਦੇ ਸ਼ਹੀਦ ਸਾਨੂੰ ਰਾਜੇ ਬਣਾਉਣਾ ਚਾਹੁੰਦੇ ਸਨ ਪਰ ਸਰਕਾਰਾਂ ਨੇ ਸਾਨੂੰ ਆਟਾ ਦਾਲ ਸਕੀਮਾਂ ਰਾਹੀ ਮੰਗਤੇ ਬਣਾ ਦਿੱਤਾ । ਸਰਕਾਰਾ ਨੂੰ ਚਾਹੀਦਾ ਸੀ ਸਾਡੇ ਬੱਚਿਆਂ ਦੀ ਪੜਾਈ ਸਾਰੇ ਸਕੂਲਾਂ ਵਿੱਚ ਮੁਫਤ ਕਰਦੇ , ਯੋਗਤਾ ਦੇ ਹਿਸਾਬ ਨਾਲ ਨੌਕਰੀਆਂ ਦੇਦੇਂ । ਸਾਰੇ ਹਸਪਤਾਲਾ ਵਿੱਚ ਹਰ ਇਕ ਇਲਾਜ ਮੁਫਤ ਹੁੰਦਾ , ਬੁਢੇਪੇ ਵਿੱਚ ਬਜ਼ੁਰਗਾਂ ਨੂੰ ਘੱਟੋ ਘੱਟ ਦਸ ਹਜਾਰ ਪੈਨਸ਼ਨ ਹੁੰਦੀ । ਜੋ ਸਾਡੇ ਬਜ਼ੁਰਗਾਂ ਦਾ ਬੁਢੇਪਾ ਨਾ ਰੁਲਦਾ ਤੇ ਨਾ ਹੀ ਯਤੀਮ ਘਰ ਬਣਦੇ ਪਰ ਨਾ ਸਾਨੂੰ ਤੇ ਮੁਫਤਖੋਰ ਤੇ ਮੰਗਤੇ ਬਣਾ ਦਿੱਤਾ ਸਰਕਾਰਾ ਨੇ । ਜੇ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਦੇਣੀ ਹੈ ਤਾਂ ਉਹਨਾਂ ਦੇ ਸੁਪਣਿਆਂ ਨੂੰ ਸੱਚ ਕਰਨ ਦਾ ਯਤਨ ਕਰੀਏ , ਜਿਹੜੇ ਸੁਪਣੇ ਦੇਖਦਿਆਂ ਉਹਨਾ ਫਾਂਸੀ ਦੇ ਰੱਸੇ ਚੁੰਮ ਕੇ ਗਲਾ ਵਿੱਚ ਪਵਾ ਲਏ ਸਨ ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)