More Gurudwara Wiki  Posts
ਖਾਲਸੇ ਦੀ ਤਾਕਤ


ਖਾਲਸੇ ਦੀ ਤਾਕਤ
1738 ਚ ਨਾਦਰ ਸ਼ਾਹ ਨੇ ਹਿੰਦ ਤੇ ਹਮਲਾ ਕੀਤਾ। ਦਿੱਲੀ ਚ ਹਜਾਰਾਂ ਲੋਕ ਕਤਲ ਕੀਤੇ। ਰੀਝ ਨਾਲ ਲੁੱਟਿਆ , ਛੱਤਾਂ ਪਾੜ ਵੇਹੜੇ ਪੁੱਟ ਸੁੱਟੇ ਸੀ। ਅਰਬਾਂ ਦੀ ਦੌਲਤ ਹੀਰੇ ਮੋਤੀ ਹਿੰਦੂਆ ਦੀਆਂ ਹਜ਼ਾਰਾਂ ਬਹੂ ਬੇਟੀਆਂ ਇਕੱਠੀਆਂ ਕਰਕੇ ਵਾਪਸ ਤੁਰ ਪਿਆ। ਪੰਜਾਬ ਚੋ ਲੰਘਦੇ ਨੂੰ ਸਿੰਘਾਂ ਨੇ ਵਾਰ ਵਾਰ ਲੁੱਟ ਲਿਆ। ਨਾਦਰ ਰੋਣ ਹਾਕਾ ਕਰਤਾ , ਲਾਹੌਰ ਪਹੁੰਚਕੇ ਜ਼ਕਰੀਏ ਨੂੰ ਪੁਛਦਾ , ਮੈਨੂੰ ਦਸ ਏ ਕੌਣ ਆ ? ਜਿਨ੍ਹਾਂ ਨੇ ਮੈਨੂੰ ਲੁੱਟਣ ਦਾ ਹੌਸਲਾ ਕੀਤਾ। ਮੈ ਦਿੱਲੀ ਪੈਰਾਂ ਚ ਰੋਲ ਤੀ ਏਨਾਂ ਨੂੰ ਡਰ ਨੀ ਲਗਦਾ ਮੇਰੇ ਤੋ। ਏਨਾ ਦਾ ਘਰ ਘਾਟ ਦਸ ਮੈ ਖੁਰਾ ਖੋਜ ਮਿਟਾ ਦੂੰ ਨਸਲ ਹੀ ਖਤਮ ਕਰਦੂ ਏਨਾਂ ਦੁਸਟ ਦੀ ਤੂ ਦਸ …..
ਜਕਰੀਆ ਕਹਿੰਦਾ ਜਨਾਬ ਔਰੰਗਜ਼ੇਬ ਤੋਂ ਲੈ ਕੇ ਹੁਣ ਤੱਕ ਅਰਸੇ ਹੋ ਗਏ ਇਨ੍ਹਾਂ ਨੂੰ ਮਿਟਾਉਂਦਿਆਂ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਕਰੋੜਾਂ ਦੀ ਦੌਲਤ ਤਬਾਹ ਹਜ਼ਾਰਾਂ ਫੌਜ ਤੇ ਜਰਨੈਲ ਮਰਗੇ ਪਰ ਇਹ ਕਾਫ਼ਰ ਮਿਟਦੇ ਨਹੀਂ। ਅਸੀਂ ਮਾਰ ਮਾਰ ਥੱਕ ਗਏ ਆ ਏ, 10 ਮਰਦੇ 20 ਹੋਰ ਆ ਜਾਂਦੇ ਆ ਪਤਾ ਕਿਥੋ ….
ਨਾਦਰ ਹੈਰਾਨ ਹੋ ਕਹਿੰਦਾ ਏਨਾਂ ਦੀ ਤਾਕਤ ਦਾ ਕੋਈ ਤੇ ਸਰੋਤ ਹੋਊ ??
ਜ਼ਕਰੀਆ ਆਂਦਾ ਆਹੋ ਏ ਬਾਬਾ ਨਾਨਕ ਦੇ ਮੁਰੀਦ ਆ ਇਨ੍ਹਾਂ...

ਦਾ ਇੱਕ ਮੁਰਸ਼ਦ ਹੋਇਆ ਬੜਾ ਕਾਮਲ ਗੁਰੂ ਗੋਬਿੰਦ ਸਿੰਘ ਉਹ ਇਨ੍ਹਾਂ ਨੂੰ ਕੋਈ ਆਬੇ ਹਯਾਤ ( ਜਿੰਦਗੀ ਦੇਣ ਆਲਾ ਪਾਣੀ ਭਾਵ ਅੰਮ੍ਰਿਤ ਖੰਡੇ ਦੀ ਪਾਹੁਲ) ਦੱਸ ਕੇ ਗਿਆ ਜਿਹਨੂੰ ਇਹ ਜਦੋਂ ਮਰਜ਼ੀ ਤਿਆਰ ਕਰ ਲੈਂਦੇ ਅ ਓ ਪੀ ਕੇ ਬੱਸ ਫਿਰ ਏ ਮੌਤ ਨੂੰ ਮਖੌਲ ਸਝਦੇ ਆ ਕੋਈ ਦੁਖ ਸੁਖ ਨਹੀਂ ਮੰਨਦੇ ਹੱਸ ਹੱਸ ਜਾਨਾਂ ਵਾਰ ਦੇ ਧਰਮ ਤੋਂ ਏ ਆਪਣੇ ਆਪ ਨੂੰ ਸ਼ਹਨਸ਼ਾਹ ਮੰਨਦੇ ਆ ਕਿਸੇ ਦੀ ਈਨ ਨੀ ਰੱਖਦੇ ਜਨਾਬ ਓ ਆਬੇ ਹਯਾਤ ਇਨ੍ਹਾਂ ਦੀ ਤਾਕਤ ਆ।
ਮੁਰਸ਼ਦ ਇਨਕਾ ਵਲੀ ਕਹਾਯੋ।
ਇੰਨ ਕੋ ਆਬੇ ਹਯਾਤ ਪਿਲਾਯੋ।
ਤਿਸੀ ਸੁਧਾ ਕੇ ਬਲ ਤੈ ਏਹੂ।
ਮਰਤ ਨਹੀਂ ਦੁਖ ਗਣਤ ਨ ਕੇਹੂ।
( ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ )
ਸੁਣ ਕੇ ਨਾਦਰ ਹੱਸ ਪਿਆ ਤੇ ਜਕਰੀਏ ਨੂੰ ਅਾੰਦਾ ਫਿਰ ਤੁਹੀ ਆਪਣਾ ਬੋਰੀਆ ਬਿਸਤਰਾ ਗੋਲ ਈ ਸਮਝੋ ਜੋ ਸਮਾਂ ਨਾਲ ਖਾਲਸੇ ਨੇ ਸੱਚੀ ਕਰਤਾ ਏ ਤਾਕਤ ਆ ਖੰਡੇ ਦੀ ਪਾਹੁਲ ਚ ਸੋ ਵੱਧ ਤੋਂ ਵੱਧ ਗੁਰੂ ਕੇ ਜਹਾਜੇ ਚੜੋ ਆਨੰਦਪੁਰ ਵੱਲ ਨੂੰ ਮੂੰਹ ਕਰੋ ਅੰਮ੍ਰਿਤ ਦਾ ਦਾਤਾ ਸਤਿਗੁਰੂ ਮਿਹਰਾਂ ਕਰੇ
ਮੇਜਰ ਸਿੰਘ
ਗੁਰੂ ਕਿਰਪਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)