More Gurudwara Wiki  Posts
ਸਿੱਖ ਰਾਜ ਦੀ ਨਾਇਕਾ ਬੀਬੀ ਸ਼ਰਨਾਗਤ ਕੌਰ


ਇਕ ਬਿਹਾਰੀ ਨਾਮੇ ਹਿੰਦੂ ਸੀ । ਉਹ ਆਪਣੀ ਸ਼ਾਦੀ ਕਰਾ ਕੇ ਆਪਣੀ ਬੀਵੀ ਨੂੰ ਨਾਲ ਲਿਆ ਰਿਹਾ ਸੀ ਕਿ ਰਾਹ ਵਿਚ ਕੁਝ ਡਾਕੂਆਂ ਨੇ ਉਸ ਦੀ ਬੀਵੀ ਖੋਹ ਲਈ । ਇਸ ਹਿੰਦੂ ਨੇ ਆਪਣੀ ਫਰਿਆਦ ਸ . ਹਰੀ ਸਿੰਘ ਜੀ ਨਲਵਾ ਪਾਸ ਜਾ ਕੀਤੀ । ਬੜੀ ਅਧੀਨਗੀ ਨਾਲ ਬੇਨਤੀ ਕੀਤੀ ਕਿ ਸਰਦਾਰ ਬਹਾਦਰ ਮੇਰੀ ਇੱਜ਼ਤ ਲੁਟੀ ਗਈ ਹੈ । ਮੇਰੀ ਬੀਵੀ ਜੋ ਕਿ ਮੈਂ ਵਿਆਹ ਕੇ ਲਿਆ ਰਿਹਾ ਸੀ । ਘਰ ਪੁੱਜਣ ਤੋਂ ਪਹਿਲਾਂ ਹੀ ਰਸਤੇ ਵਿਚ ਬੈਠੇ ਡਾਕੂਆਂ ਮੈਥੋਂ ਜ਼ਬਰਨ ਖੋਹ ਕੇ ਲੈ ਗਏ ਹਨ । ਹਜੂਰ ਮੇਰੇ ਨਾਲ ਬਹੁਤ ਧੱਕਾ ਹੋਇਆ । ਮੇਰੀ ਸਹਾਇਤਾ ਕੀਤੀ ਜਾਵੇ ਮੇਰਾ ਪਿੰਡ ਏਥੋਂ ਥੋੜੀ ਹੀ ਦੂਰ ਹੈ ਮੇਰਾ ਸਾਰਾ ਭਾਈਚਾਰਾ ਉਥੇ ਰਹਿੰਦਾ ਹੈ । ਅਸੀਂ ਹਿੰਦੂ ਜਾਂ ਮੁਸਲਮਾਨ ਸਕੇ ਭਰਾਵਾਂ ਵਾਂਗ ਰਹਿ ਰਹੇ ਹਾਂ । ਮੇਰੇ ਨਾਲ ਦੋ ਮੁਸਲਮਾਨ ਪਠਾਨ ਵੀ ਸਨ । ਅਸੀਂ ਖਾਲੀ ਹੱਥੀਂ ਸਾਂ ਇਸ ਲਈ ਉਨ੍ਹਾਂ ਨਾਲ ਟਾਕਰਾ ਨਹੀਂ ਕਰ ਸਕੇ । ਮੇਰੀ ਪੱਤ ਰੱਖੀ ਜਾਵੇ ਮੇਰੇ ਤੇ ਮਿਹਰ ਕਰੋ ਸਹਾਇਤਾ ਕਰੋ । ‘ ‘ ਇਹ ਖਬਰ ਸੁਣਦਿਆਂ ਸ . ਨਲਵਾ ਸਾਹਿਬ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ । ਝਟ ਬੋਲੇ “ ਇਕ ਅਬਲਾ ਬੱਚੀ ਤੇ ਮੇਰੇ ਰਾਜ ਵਿਚ ਅਜਿਹਾ ਜ਼ੁਲਮ ਇਹ ਪਾਮਰ ਮੂਜੀ ਜ਼ਾਲਮ ਕਦੇ ਨਹੀਂ ਬਖਸ਼ੇ ਜਾਣਗੇ । ਸ . ਸਾਹਿਬ ਨੇ ਬਾਹਰ ਕੁਝ ਮਸ਼ਕੂਕ ਬੰਦਿਆਂ ਨੂੰ ਵੇਖਿਆ ਤੇ ਤਾੜ ਲਿਆ ਕਿ ਇਹ ਉਨਾਂ ਡਾਕੂਆਂ ਦੇ ਮੁਖ਼ਬਰ ਹਨ । ਨਲਵਾ ਸਾਹਿਬ ਉਨਾਂ ਵੱਲ ਵੇਖ ਕੇ ਇਸ ਫਰਿਆਦੀ ਨੂੰ ਤਾੜਨਾ ਕਰਦਿਆਂ ਕਿਹਾ “ ਸਿਪਾਹੀਓ ! ਇਸ ਫਰਿਆਦੀ ਨੂੰ ਜੇਲ੍ਹ ਵਿਚ ਸੁੱਟ ਦਿਓ ! ਮੈਂ ਇਹੋ ਜਿਹੇ ਨਿਪੁੰਸਕ ਫਰਿਆਦੀ ਦੀ ਫਰਿਆਦ ਨਹੀਂ ਸੁਣ ਸਕਦਾ । ਜਿਹੜਾ ਆਪਣੀ ਇੱਜ਼ਤ ਤੇ ਅਣਖ ਦੀ ਰੱਖਿਆ ਨਹੀਂ ਕਰ ਸਕਿਆ । ਜਿਸ ਆਦਮੀ ਵਿਚ ਆਪਣੀ ਬੀਵੀ ਦੀ ਰੱਖਿਆ ਕਰਨ ਦਾ ਬਲ ਨਹੀਂ ਹੈ । ਉਸ ਨੂੰ ਕੀ ਹੱਕ ਹੈ ਕਿ ਉਹ ਸ਼ਾਦੀ ਕਰਾਵੇ ? ਚੰਗਾ ਇਹੋ ਸੀ ਕਿ ਤੇਰੀ ਬੀਵੀ ਦੀ ਡੋਲੀ ਚੁੱਕਣ ਤੋਂ ਪਹਿਲਾਂ ਤੂੰ ਉਸ ਦੀ ਰੱਖਿਆ ਕਰਦਾ ਸ਼ਹੀਦ ਹੋ ਜਾਂਦਾ । ਤਾਂ ਸਰਕਾਰ ਤੇਰੀ ਇਸ ਅਣਖ ਲਈ ਸ਼ਹੀਦ ਹੋਣ ਲਈ ਤੇਰੀ ਲਾਸ਼ ਸਲਾਮੀ ਨਾਲ ਸਸਕਾਰ ਕਰਦੇ । ‘ ‘ ਇਹ ਜੇਲ੍ਹ ਵਿਚ ਡੱਕਣ ਦਾ ਹੁਕਮ ਸੁਣ ਕੇ ਸਾਰੇ ਸਨਾਟਾ ਛਾ ਗਿਆ ਕਿ ਇਹ ਕੀ ਭਾਵ ਹੈ ? ਬਿਹਾਰੀ ਨੂੰ ਜੇਲ੍ਹ ਭੇਜ ਦਿੱਤਾ । ਦੂਜੇ ਪਾਸੇ ਵਿਸ਼ੇਸ਼ ਤਰੀਕੇ ਨਾਲ ਨਲਵਾ ਸਾਹਿਬ ਨੇ ਇਕ ਜਾਨਬਾਜ਼ ਸਿਪਾਹੀ ਨੂੰ ਸੱਦਿਆ ਤੇ ਗਿਆਰਾਂ ਘੋੜੇ ਤੇ ਦਸ ਸੂਰਬੀਰ ਸਿਪਾਹੀ ਤਿਆਰ ਕਰ । ਮੁੱਖਬਰਾਂ ( ਜਿਹੜੇ ਬਿਹਾਰੀ ਦੇ ਪਿਛੋਂ ਦੋ ਜਣੇ ਆਏ ਸਨ ) ਦੀਆਂ ਅੱਖਾਂ ਤੋਂ ਬਚਾ ਕੇ ਇਕ ਘੋੜੇ ਤੇ ਬਿਹਾਰੀ ਨੂੰ ਬਿਠਾਲ ਉਸ ਦੀ ਸੂਹ ਅਨੁਸਾਰ ਜਿਥੇ ਉਹ ਭਾਣਾ ਵਰਤਿਆ ਸੀ ਵਲ ਤੁਰ ਪਏ । ਉਸ ਫਰਿਆਦੀ ਨੂੰ ਲੈ ਘੋੜੇ ਹਵਾ ਨਾਲ ਗੱਲਾਂ ਕਰਨ ਲੱਗੇ । ਫਰਿਆਦੀ ਨੂੰ ਜੇਲ੍ਹ ਵਿਚ ਡੱਕਣ ਦਾ ਨਾਟਕ ਸਰਦਾਰ ਸਾਹਿਬ ਨੇ ਦੱਸਿਆ ਕਿ ਇਸ ਲਈ ਰਚਿਆ ਗਿਆ ਸੀ ਕਿ ਬੂਹੇ ਅੱਗੇ ਡਾਕੂਆਂ ਦੇ ਸੂਹੀਏ ਜਾ ਕੇ ਦਸਣਗੇ ਕਿ ਬਿਹਾਰੀ ਦੀ ਸਹਾਇਤਾ ਕਰਨ ਦੇ ਬਿਜਾਏ ਉਸ ਨੂੰ ਜੇਲ੍ਹ ਡੱਕ ਦਿੱਤਾ ਹੈ । ਉਹ ਨਿਸਚਿੰਤ ਹੋ ਜਾਣ । ਉਹ ਮੁਖ਼ਬਰਾਂ ਜਾ ਕੇ ਡਾਕੂਆਂ ਨੂੰ ਦਸ ਦਿੱਤਾ ਕਿ ਉਸ ਨੂੰ ਸਰਦਾਰ ਨੇ ਅੰਦਰ ਡੱਕ ਦਿੱਤਾ ਹੈ । ਹੁਣ ਮੁੰਖਬਰਾਂ ਦੀ ਖਬਰ ਸੁਣ ਹੁਣ ਉਹ ਅਵੇਸਲੇ ਹੋ ਗਏ । ਅੱਗੇ ਨਿਕਲ ਜਾਣ ਦੀ ਥਾਂ ਉਹ ਲਾਗਲੇ ਪਿੰਡ ਵਿਚ ਰੁਕ ਗਏ । ਰੱਬ ਦੀ ਕਰਨੀ ਉਹ ਅਜੇ ਉਥੇ ਰੁਕੇ ਹੀ ਸਨ ਕਿ ਜਾਂਬਾਜ ਸਿਪਾਹੀ ਵੀ ਆ ਪੁੱਜੇ । ਕੁਝ ਵਿਚ ਡਾਕੂਆਂ ਨੇ ਸਿਪਾਹੀਆਂ ਦਾ ਟਾਕਰਾ ਕੀਤਾ । ਪਰ ਪਿਛੋਂ ਜ਼ਖ਼ਮੀ ਹੋ ਕੇ ਕਾਬੂ ਆ ਗਏ । ਉਸ ਬਚੀ ਨੂੰ ਪਹਿਲਾਂ ਪਿਸ਼ਾਵਰ ਲਿਆਂਦਾ ਗਿਆ । ਬੱਚੀ ਨੇ ਆਉਂਦਿਆਂ ਹੀ ਆਪਣਾ ਸਿਰ ਝੁਕਾ ਕੇ ਨਮਸਕਾਰ ਕੀਤਾ ਤਾਂ ਨਲਵਾ ਸਾਹਿਬ ਨੇ ਪ੍ਰੇਮ ਨਾਲ ਪੁਛਿਆ ਪੁੱਤਰੀ ਤੇਰਾ ਨਾ ਕੀ ਹੈ ? ” ਸਿਰ ਝੁਕਾਈ ਹੱਥ ਜੋੜ ਕੇ ਉੱਤਰ ਦਿੱਤਾ ਕਿ “ ਪਿਤਾ ਜੀ ਪਹਿਲਾਂ ਨਾਮ ਤਾਂ ਉਸ ਵੇਲੇ ਹੀ ਮਿਟ ਗਿਆ ਜਦੋਂ ਬਦਮਾਸ਼ਾਂ ਨੇ ਮੇਰੀ ਡੋਲੀ ਨੂੰ ਹੱਥ ਪਾਇਆ । ਦੂਜਾ ਮੇਰਾ ਹੁਣ ਸਰੀਰ ਵੀ ਮਰ ਚੁੱਕਾ ਹੈ । ਹੁਣ ਤਾਂ ਇਹ ਮੇਰਾ ਦੂਜਾ ਜਨਮ ਹੋਇਆ ਹੈ । ਅੱਜ ਤੋਂ ਮੇਰਾ ਨਵਾਂ ਨਾਂ ਹੀ ਹੋ ਸਕਦਾ ਹੈ । ਹੁਣ ਮੈਂ ਆਪ ਦੀ ਸ਼ਰਨ ਵਿਚ ਹਾਂ ਮੈਂ ਆਪਣਾ ਅੱਗੇ ਤੋਂ ਜੀਵਨ ਲੋਕ ਸੇਵਾ ਲਈ ਅਰਪਣ ਕਰਦੀ ਹਾਂ ਇਸ ਲਈ ਤੁਸੀਂ “ ਸ਼ਰਨਾਗਤ ‘ ਦੇ ਨਾਂ ਹੀ ਪੁਕਾਰ ਲਿਆ ਕਰੋ ਤਾਂ ਮੈਂ ਬਹੁਤ ਖੁਸ਼ ਹੋਵਾਂਗੀ । ” ਸਰਦਾਰ ਸਾਹਿਬ ਨੇ ਪੁੱਤਰੀ ਨੂੰ ਸੁਰੱਖਿਅਤ ਬਿਹਾਰੀ ਨਾਲ ਉਸ ਦੇ ਘਰ ਭੇਜ ਦਿੱਤਾ । ਦੋਵਾਂ ਨੇ ਅੰਮ੍ਰਿਤ ਛਕ ਲਿਆ ਤੇ ਪਿਸ਼ਾਵਰ ਬੜੀ ਲੋਕ ਸੇਵਾ ਕੀਤੀ । ਹੁਣ ਪਿਸ਼ਾਵਰ ਤੋਂ ੨੦ ਮੀਲ ਅੱਗੇ ਜਮਰੌਦ ਦੇ ਕਿਲ੍ਹੇ ਵਿਚ ਉਥੋਂ ਦੇ ਬਾਗੀਆਂ ਨੂੰ ਸੋਧਣ ਲਈ ਗਏ ਹੋਏ ਸਨ । ਆਪਣੇ ਰੋਹਬ ਦਾਬ ਨਾਲ ਇਹ ਵਿਦਰੋਹ ਦਬਾ ਦਿੱਤਾ ਪਰ ਸਿਹਤ ਕੁਝ ਨਾਸਾਜ ਹੋਣ ਕਰਕੇ ਕਿਲ੍ਹੇ ਵਿਚ ਆਰਾਮ ਫਰਮਾ ਰਹੇ ਸਨ । ਇਨ੍ਹਾਂ ਦੀ ਬਿਮਾਰੀ ਦੀ ਸੂਹ ਮਿਲਣ ਕਰਕੇ ਬਾਗੀਆਂ ਨੇ ਜਮਰੌਦ ਕਿਲ੍ਹੇ ਨੂੰ ਘੇਰਾ ਪਾ ਲਿਆ । ਜਦੋਂ ਹਰੀ ਸਿੰਘ ਨਲੂਆ ਉਥੇ ਪਹੁੰਚੇ ਨਲਵਾਂ ਸਾਹਿਬ ਉੱਚੀ ਆਵਾਜ਼ ਨਾਲ ਬਾਗੀਆਂ ਨੂੰ ਇਵੇਂ ਸੰਬੋਧਨ ਕੀਤਾ ਕਿ ਕੀ ਤੁਸੀਂ ਸਮਝਦੇ ਹੋ ਕਿ ਨਲਵਾ ਮਰ ਗਿਆ ਹੈ ? ਨਹੀਂ ਮੈਂ ਅਜੇ ਜ਼ਿੰਦਾ ਹਾਂ । ‘ ਇਹ ਆਵਾਜ਼ ਸੁਣਦਿਆਂ ਹੀ ਬਾਗੀਆਂ ਵਿਚ ਹਫੜਾ ਦਫੜੀ ਮੱਚ ਗਈ । ਹਰੀ ਸਿੰਘ ਨਲੂਆ ਜੀ ਇਹਨਾਂ ਨੂੰ ਖਤਮ ਕਰਦੇ ਅੱਗੇ ਦੂਰ ਨਿਕਲ ਗਏ ਪਹਾੜੀ ਓਹਲੇ ਲੁਕ ਕੇ ਬੈਠੇ ਦੋ ਪਠਾਣਾਂ ਨੇ ਸਰਦਾਰ ਵੱਲ ਬੰਦੂਕ ਚਲਾ ਦਿੱਤੀ । ਸਰਦਾਰ ਸਾਹਿਬ ਨੇ ਦੋਵੇਂ ਮਾਰ ਦਿੱਤੇ ਪਰ ਆਪ ਕਿਲੇ ਅੰਦਰ ਆਏ ਤੇ ਬਿਮਾਰੀ ਨਾਲ ਨਿਢਾਲ ਹੋਏ ਨਲਵੇ ਸਰਦਾਰ ਦਾ ਅੰਤ ਹੋ ਗਿਆ । ਅਹਿਲਕਾਰਾਂ ਨੇ ਨਲਵੇ ਦੇ ਸਰੀਰ ਨੂੰ ਸਤਿਕਾਰ ਨਾਲ ਰੱਖ ਦਿੱਤਾ । ਬੜੀ ਫਿਕਰ ਤੇ ਚਿੰਤਾ ਦੀ ਲਹਿਰ ਦੌੜ ਗਈ ਸਾਰੇ ਕਿਲ੍ਹੇ ਅੰਦਰ ਮੁਖੀ ਜਰਨੈਲਾਂ ਨੇ ਸਰਦਾਰ ਸਾਹਿਬ ਦੀ ਸ਼ਹੀਦੀ ਦੀ ਖਬਰ ਮਹਾਰਾਜੇ ਰਣਜੀਤ ਸਿੰਘ ਨੂੰ ਪੁਚਾਣ ਦੀ ਵਿਚਾਰ ਬਣਾਈ । ਨਹੀਂ ਤਾਂ ਗਿਣਤੀ ਦੀ ਕਿਲ੍ਹੇ ਅੰਦਰ ਘਿਰੀ ਫੌਜ ਦਾ ਬਚ ਕੇ ਨਿਕਲਣਾ ਅਸੰਭਵ ਹੈ । ਇਹ ਵਿਚਾਰਾਂ ਹੋ ਹੀ ਰਹੀਆਂ ਸਨ ਕਿ ਬਹਾਦਰ ਬੀਬੀ ਨਲਵੇ ਜੀ ਦੀ ਧਰਮ ਪੁੱਤਰੀ ਅੱਗੇ ਵਧੀ ਤੇ ਕਹਿਣ ਲੱਗੀ ਅੱਖਾਂ ਭਰ ਆਈ ਕਿ “ ਮੇਰੇ ਬਹਾਦਰ ਸੂਰਮਿਓ ਵੀਰੋ ! ਅੱਜ ਤੁਹਾਡੀ ਭੈਣ ਸ਼ਰਨਾਗਤ ਕੌਰ ਯਤੀਮ...

ਹੋ ਗਈ ਹੈ । ਅੱਜ ਮੈਂ ਆਪਣੇ ਧਰਮ ਪਿਤਾ ਨੂੰ ਸਦਾ ਲਈ ਖੋ ਚੁੱਕੀ ਹਾਂ । ਪਰ ਪ੍ਰਣ ਜੀਦਾ ਹੈ ਮੈਂ ਭਰੇ ਦਰਬਾਰ ਵਿਚ ਕਿਹਾ ਸੀ ਕਿ ਇਹ ਸਰੀਰ ਹੁਣ ਧਰਮ ਦੀ ਸੇਵਾ ਹਿਤ ਕੰਮ ਕਰੇਗਾ । ਚਿੰਤਾ ਨਾ ਕਰੋ ਪ੍ਰਮਾਤਮਾ ਭਲੀ ਕਰੇਗਾ । ਮੇਰੇ ਲਈ ਇਕ ਕਾਲੇ ਬੁਰਕੇ ਦਾ ਪ੍ਰਬੰਧ ਕਰੋ । ਜਿਸ ਨੂੰ ਪਹਿਣ ਮੈਂ ਇਕ ਮੁਸਲਮਾਨ ਔਰਤ ਦਾ ਭੇਸ ਧਾਰ ਸਕਾਂ । ਅੱਜ ਰਾਤ ਨੂੰ ਮੈਨੂੰ ਕਿਲ੍ਹੇ ਦੀ ਕੰਧ ਤੋਂ ਹੇਠਾ ਉਤਾਰ ਦਿਓ । ਮੈਨੂੰ ਪੂਰਾ ਯਕੀਨ ਹੈ । ਕਿ ਮੈਂ ਦੋ ਦਿਨਾਂ ਅੰਦਰ ਮਹਾਰਾਜਾ ਤਕ ਸੂਚਨਾ ਪਹੁੰਚਾਉਣ ਲਈ ਪਿਸ਼ਾਵਰ ਪੁੱਜ ਜਾਵਾਂਗੀ । ਇਸ ਵਿਉਂਤ ਅਨੁਸਾਰ ਉਸ ਨੂੰ ਇਕ ਮੁਸਲਮਾਨ ਔਰਤ ਦਾ ਭੇਸ਼ ਦੇ ਕੇ ਰਾਤ ਕਿਲ੍ਹੇ ਚੋਂ ਬਾਹਰ ਕੱਢ ਦਿੱਤਾ । ਰਾਤੋਂ ਰਾਤ ਸ਼ਰਨਾਗਤ ਕੌਰ ਵੈਰੀਆਂ ਦੇ ਕੈਂਪਾਂ ਨੂੰ ਪਾਰ ਕਰਦੀ ਆਜ਼ਾਦੀ ਨਾਲ ਅੱਗੇ ਵਧਦੀ ਗਈ । ਵੈਰੀਆਂ ਦਾ ਇਲਾਕਾ ਕੋਈ ਸ਼ੇਰ ਦਿਲ ਤੇ ਸੂਰਬੀਰ ਔਰਤ ਹੀ ਇਸ ਤਰ੍ਹਾਂ ਨਿਰਭੈ ਤੇ ਨਿਧੜਕ ਹੋ ਕੇ ਜਾ ਸਕਦੀ ਹੈ । ਪ੍ਰਮਾਤਮਾ ਤੇ ਡੋਰੀ ਸੁੱਟ ਤੇ ਆਪਣੇ ਸਵੈ ਵਿਸ਼ਵਾਸ ਨੂੰ ਕਾਇਮ ਰੱਖਦੀ ਵਾਟਾਂ ਮਾਰਦੀ ਦੁਖ ਤਕਲੀਫ ਝਲਦੀ ਤੀਜੇ ਦਿਨ ਪਿਸ਼ਾਵਰ ਪੁੱਜੀ । ਸਿੱਧੀ ਗਵਰਨਰ ਦੇ ਪਾਸ ਜਾ ਨਲਵੇ ਦੀ ਮੌਤ ਦੀ ਖਬਰ ਜਾ ਦਿੱਤੀ । ਫਿਰ ਕੀ ਸੀ ਆਪਣੇ ਹਰ ਦਿਲ ਅਜੀਜ ਜਰਨੈਲ ਦੀ ਮੌਤ ਦੀ ਖਬਰ ਸੁਣ ਸਾਰਿਆਂ ਦੇ ਨੈਣ ਵਹਿ ਤੁਰੇ । ਪਰ ਸੂਰਬੀਰ ਸ਼ਰਨ ਨੇ ਕਿਹਾ ਕਿ ਵੀਰੋ ! ਹੁਣ ਰੋਣ ਦਾ ਵੇਲਾ ਨਹੀਂ ਹੈ । ਅਕਾਲ ਪੁਰਖ ਦਾ ਭਾਣਾ ਮਨ ਉਸ ਦੀ ਰਜ਼ਾ ਵਿਚ ਰਹਿਣਾ ਹੈ । ਇਹ ਖਬਰ ਹੁਣ ਕੁਝ ਜਾਂਬਾਜ ਸਿਪਾਹੀਆਂ ਰਾਹੀਂ ਲਾਹੌਰ ਖਾਲਸਾ ਦਰਬਾਰ ਨੂੰ ਭੇਜੀ ਗਈ । ਸਿਪਾਹੀਆਂ ਦਾ ਦਸਤਾ ਇਹ ਮਨਹੂਸ ਸੂਚਨਾ ਲੈ ਕੇ ਖਾਲਸਾ ਦਰਬਾਰ ਪੁੱਜੇ । ਏਲਚੀ ਦੀ ਖਬਰ ਨੂੰ ਪੜ੍ਹਿਆ ਗਿਆ ਤੇ ਚਿੱਠੀ ਵਿਚ ਇਉਂ ਲਿਖਿਆ ਗਿਆ ਸੀ : “ ਮਹਾਰਾਜ ! ਇਹ ਖਬਰ ਸਾਰੇ ਪੰਜਾਬ ਲਈ ਇਕ ਖਾਸ ਦੁਖ ਦਾ ਕਾਰਨ ਸਾਬਤ ਹੋਵੇਗੀ । ਅੱਜ ਪੰਜਾਬ ਦੀ ਧਰਤੀ ਦਾ ਇਕ ਮਹਾਨ ਸਪੂਤ ਤੇ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸਾਡੇ ਪਾਸੋਂ ਸਦਾ ਲਈ ਵਿਛੜ ਗਿਆ ਹੈ । ਜਿਸ ਸੂਰਬੀਰ ਨੂੰ ਤੁਸੀਂ ਆਪਣੀ ਸੱਜੀ ਬਾਂਹ ਕਿਹਾ ਕਰਦੇ ਸੀ । ਅਫਗਾਨਾਂ ਉਪ ਜਿੱਤਾਂ ਦਾ ਸਿਹਰਾ ਨਲਵੈ ਸਾਹਿਬ ਦੇ ਸਿਰ ਸੀ । ਨਲਵਾ ਜੀ ਦੀ ਮੌਤ ਜਮਰੌਦ ਦੇ ਕਿਲ੍ਹੇ ਵਿਚ ਹੋਈ ਜਿਸ ਦੀ ਸੂਚਨਾ ਬੀਬੀ ਸ਼ਰਨਾਗਤ ਕੌਰ ਨਲਵਾ ਸਾਹਿਬ ਦੀ ਧਰਮ ਪੁੱਤਰੀ ਨੇ ਪਿਸ਼ਾਵਰ ਪੁਚਾਈ । ਮਹਾਰਾਜੇ ਨੇ ਨਲਵਾ ਸਾਹਿਬ ਦੀ ਮੌਤ ਦੀ ਖਬਰ ਕਿਸੇ ਤੱਕ ਨਹੀਂ ਪੁੱਜਣ ਦਿੱਤੀ ਕਿਉਂ ਗਿਣਤੀ ਦੇ ਜਮਰੌਦ ਅੰਦਰ ਸਿਪਾਹੀਆਂ ਦੀ ਜਾਨ ਖ਼ਤਰੇ ਅੰਦਰ ਸੀ । ਹੁਣ ਮਹਾਰਾਜ ਨੇ ਸੈਨਾ ਨੂੰ ਭੰਗੀਆਂ ਦੀ ਤੋਪ ਜਮਰੌਦ ਲਿਜਾਣ ਦਾ ਹੁਕਮ ਦਿੱਤਾ ( ਭੰਗੀਆਂ ਦੀ ਤੋਪ ੧੯੪੭ ਤੱਕ ਲਾਹੌਰ ਮਾਲ ਰੋਡ ਦੇ ਬਾਹਰ ਅਜਾਇਬ ਘਰ ਦੇ ਬਾਹਰ ਰੱਖੀ ਹੋਈ ਸੀ । ਹੁਣ ਮਹਾਰਾਜਾ ਫੌਜ ਸਹਿਤ ਅਟਕ ਪੁੱਜਿਆ । ਉਹ ਜੋਬਨ ਮਤਿਆ ਦਰਿਆ ਨਾਠਾਂ ਮਾਰ ਰਿਹਾ ਹੈ । ਮਹਾਰਾਜ ਨੇ ਵਕਤ ਦੀ ਨਜ਼ਾਕਤ ਨੂੰ ਸਮਝ ਅਰਦਾਸ ਕਰ ਆਪਣਾ ਘੋੜਾ ਦਰਿਆ ਵਿਚ ਠੇਲ ਕੇ ਵਿਚਕਾਰ ਖੜਾ ਕਰ ” ਸੁਣਿਐ ਹਾਥ ਹੋਵੈ ਅਸਗਹ ‘ ‘ ਦਾ ਜਾਪ ਕੀਤਾ ਗਿਆ ਤੇ ਦਰਿਆ ਦਾ ਪਾਣੀ ਲੱਥ ਗਿਆ ਸਾਰੀ ਸੈਨਾ ਪਾਰ ਹੋਣ ਉਪਰੰਤ ਮਹਾਰਾਜ ਆਪ ਵੀ ਪਾਰ ਲੰਘ ਗਏ । ਜਾਂਦੇ ਹੀ ਬਾਗੀਆਂ ਦੇ ਆਗੂ ਨੂੰ ਫੜ ਲਿਆ । ਇਸ ਨੂੰ ਛੁਡਾਣ ਲਈ ਇਸ ਇਲਾਕੇ ਦੇ ਸਰਦਾਰ ਮਹਾਰਾਜ ਪਾਸ ਪੁੱਜੇ ਤੇ ਇਸ ਨੂੰ ਛੱਡਣ ਲਈ ਸਿਫਾਰਸ਼ ਕਰਨ ਲੱਗੇ । ਇਸ ਨੂੰ ਛਡਾਣ ਲਈ ਇਨ੍ਹਾਂ ਸਾਰਿਆਂ ਨੇ ਲਿਖਤੀ ਤੌਰ ‘ ਤੇ ਫਿਰ ਕਦੀ ਸਿੱਖਾਂ ਵਿਰੁੱਧ ਵਿਦਰੋਹ ਨਾ ਕਰਨ ਦਾ ਪ੍ਰਣ ਕੀਤਾ । ਮਹਾਰਾਜ ਨੇ ਆਮ ਦਰਬਾਰ ਕੀਤਾ ਤੇ ਸਾਰੇ ਮੁਖੀ ਪਠਾਨਾਂ ਨੂੰ ਸੱਦਿਆ ਗਿਆ ਤੇ ਫਿਰ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ ਮੈਨੂੰ ਬਹੁਤ ਦੁਖ ਹੋਇਆ ਹੈ ਕਿ ਮੈਨੂੰ ਤੁਹਾਡੀ ਇਸ ਅਯੋਗ ਤੇ ਸ਼ਰਾਰਤ ਭਰੀ ਹਰਕਤ ਕਰਕੇ ਏਥੇ ਆਪ ਆਉਣਾ ਪਿਆ । ਆਕੀਆਂ ਨੂੰ ਯਾਦ ਰੱਖਣਾ ਹੋਵੇਗਾ ਕਿ ਮਹਾਰਾਜਾ ਦਾ ਜਰਨੈਲ ਆਪ ਲਈ ਹਊਆ ਬਣਿਆ ਹੋਇਆ ਸੀ ਤਾਂ ਉਸ ਦਾ ਰਾਜਾ ਆਪ ਕਿਹੋ ਜਿਹਾ ਹੋਵੇਗਾ । ਤੁਹਾਨੂੰ ਕੇਵਲ ਇਹੋ ਗੱਲ ਦੱਸਣ ਲਈ ਮੈਨੂੰ ਲਾਹੌਰ ਤੋਂ ਤੁਹਾਡੇ ਪਾਸ ਆਪ ਆਉਣਾ ਪਿਆ । ਇਸ ਤੁਹਾਡੀ ਕੋਝੀ ਕਰਤੂਤ ਦਾ ਖਰਚਾ ਤੁਹਾਨੂੰ ਦੇਣਾ ਪੈਣਾ ਹੈ । ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਹਾਡੀ ਬਹਾਦਰ ਕੋਝੀ ਹੈ ਤੁਸੀਂ ਜਜ਼ਬਾਤੀ ਜ਼ਿਆਦਾ ਤੇ ਦੂਰ ਅੰਦੇਸ਼ ਘੱਟ ਹੁੰਦੇ ਹੋ । ਜਜ਼ਬਾਤੀਆਂ ਨੂੰ ਕਈ ਵਾਰੀ ਆਪਣੀਆਂ ਕੀਤੀਆਂ ਭੁਗਤਣੀਆਂ ਪੈਂਦੀਆਂ ਹਨ । ਤੁਸੀਂ ਸਾਰਿਆਂ ਨੇ ਮੇਰੇ ਲਈ ਜਿਹੜੇ ਹੱਥ ਵਧਾਏ ਹਨ ਦੀ ਕਦਰ ਕਰਦਾ ਹਾਂ । ਅੱਗੇ ਤੋਂ ਮੇਰੀ ਸਰਕਾਰ ਕਦੇ ਵੀ ਤੁਹਾਡੇ ਖਿਲਾਫ ਕੋਈ ਕਦਮ ਨਹੀਂ ਪੁਟੇਗੀ । ਖਾਲਸਾ ਰਾਜ ਵਿਚ ਹਿੰਦੂ , ਮੁਸਲਮਾਨ ਤੇ ਸਿੱਖ ਵਿਚ ਕੋਈ ਭੇਤ ਨਹੀਂ ਹੈ । ਇਹ ਸ਼ਬਦ ਲਿਖਤੀ ਰੂਪ ਵਿਚ ਲਿਖੇ ਗਏ ਤੇ ਇਸ ਤੇ ਮਹਾਰਾਜੇ ਤੇ ਮੁਖੀ ਆਕੀਆਂ ਦੇ ਹਸਤਾਖਰ ਲਏ ਗਏ । ਅੰਤ ਵਿਚ ਕਿਹਾ ਕਿ ਮੈਂ ਦੋਸਤੀ ਦੇ ਹੱਥਾਂ ਦੀ ਕਦਰ ਕਰਦਾ ਹੋਇਆ ਅੱਜ ਇਹ ਅਹਿਦਨਾਮਾ ਲਿਖਦਾ ਹਾਂ । ਇਹ ਆਉਣ ਵਾਲੇ ਇਤਿਹਾਸ ਵਿਚ ਇਕ ਸ਼ਾਨਦਾਰ ਅਹਿਦਨਾਮਾ ਹੋਏਗਾ । ਪਠਾਨ ਤੋਂ ਪੰਜਾਬੀ ਅੱਜ ਤੋਂ ਸਦਾ ਲਈ ਭਾਈ ਭਾਈ ਬਣ ਕੇ ਰਹਿਣਗੇ । ਤੇ ਮਾੜੇ ਵੇਲੇ ਇਕ ਦੂਜੀ ਦੀ ਸਹਾਇਤਾ ਕਰਿਆ ਕਰਨਗੇ । ‘ ‘ ਇਹ ਅਹਿਦਨਾਮਾ ਇਸ ਲਈ ਵੀ ਲਿਖਿਆ ਹੈ ਕਿ ਬਾਹਰੋਂ ਆਇਆ ਚਲਾਕ ਵੈਰੀ ( ਅੰਗਰੇਜ਼ ) ਸਾਡੇ ਮੁਲਕਾਂ ਤੇ ਨਿਗਾਹ ਟਿਕਾਈ ਬੈਠਾ ਹੈ ਸਮਾਂ ਮਿਲੇ ਤਾਂ ਇਨਾਂ ਨੂੰ ਹੜੱਪ ਕਰਾਂ । ਮਹਾਰਾਜਾ ਹੁਣ ਇਧਰ ਦਾ ਪ੍ਰਬੰਧ ਠੀਕ ਕਰ ਲਾਹੌਰ ਵਾਪਸ ਪੁੱਜਾ । ਉਧਰ ਬੀਬੀ ਸ਼ਰਨਾਗਤ ਕੌਰ ਨੂੰ ਲਾਹੌਰ ਪੁੱਜਣ ਲਈ ਕਿਹਾ ਗਿਆ । ਜਿਸ ਬਾਰੇ ਜਰਨੈਲਾਂ ਨੇ ਦੱਸਿਆ ਕਿ ਤੁਹਾਡੇ ( ਮਹਾਰਾਜਾ ) ਪਾਸ ਖਬਰ ਪੁਚਾਣ ਤੇ ਸਾਡੇ ਸਾਰਿਆਂ ਦੀ ਜ਼ਿੰਦਗੀ ਬਚਾਉਣ ਵਾਲੀ ਕੇਵਲ ਬੀਬੀ ਸ਼ਰਨਾਗਤ ਕੌਰ ਹੀ ਹੈ । ਸੱਚ ਤਾਂ ਇਹ ਹੈ ਕਿ ਸਿੱਖ ਰਾਜ ਦੀ ਜਾਣ ਬਚਾਣ ਵਾਲੀ ਵੀ ਇਹੇ ਬਹਾਦਰ ਬੀਬੀ ਹੈ । ਮਹਾਰਾਜੇ ਨੇ ਉਚੇਚਾ ਦਰਬਾਰ ਸੱਦਿਆ ਤੇ ਭਰੇ ਦਰਬਾਰ ਵਿਚ ਬੀਬੀ ਸ਼ਰਨਾਗਤ ਦੀ ਸੂਰਮਤਾਈ ਦੀ ਗਾਥਾ ਦੱਸੀ ਇਸ ਉਪਰੰਤ ਇਸ ਨੂੰ ਪੰਜਾਬ ਦੀ ਬਹਾਦਰ ਸਪੁੱਤਰੀ ਦੀ ਪਦਵੀ ਪ੍ਰਦਾਨ ਕੀਤੀ ਬਹੁਤ ਸਾਰਾ ਧੰਨ ਤੇ ਸਿਰੋਪਾ ਬਖਸ਼ਿਆ ਤੇ ਕਾਫੀ ਜਾਗੀਰ ਨਾਲ ਨਿਵਾਜਿਆ । ਭੁੱਲ ਚੁੱਕ ਦੀ ਮੁਆਫੀ
ਜੋਰਾਵਰ ਸਿੰਘ ਤਰਸਿੱਕਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)