More Gurudwara Wiki  Posts
14 ਮਾਰਚ ਦਾ ਇਤਿਹਾਸ – ਅਕਾਲੀ ਫੂਲਾ ਸਿੰਘ ਜੀ


14 ਮਾਰਚ ਦਾ ਇਤਿਹਾਸ
14 ਮਾਰਚ 1823 ਨੂੰ ਮਹਾਨ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਨੌਸ਼ਹਿਰੇ ਦੀ ਜੰਗ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ ।
‌ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਹੋਏ। ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 62 ਸਾਲ ਦੀ ਆਯੂ ਵਿੱਚ ਇੱਕ ਇੱਕ ਦਿਨ ਗੁਰੂ ਦੇ ਲੇਖੇ ਲਾਇਆ ।ਐਸੀਆਂ ਰੂਹਾਂ ਵਿਰਲੀਆਂ ਹੀ ਸੰਸਾਰ ਤੇ ਆਉਂਦੀਆਂ ਹਨ। ਜਿਸ ਬਾਰੇ ਗੁਰਬਾਣੀ ਵਿੱਚ ਆਇਆ ਹੈ ।”ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥” ਐਸੀਆਂ ਰੂਹਾਂ ਜਨਮ ਮਰਨ ਤੋਂ ਰਹਿਤ ਹੁੰਦੀਆਂ ਹਨ, ਦੂਜਿਆਂ ਦਾ ਭਲਾ ਕਰਨ ਵਾਸਤੇ ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ ਹਨ।
ਫੂਲਾ ਸਿੰਘ ਦਾ ਜਨਮ ਸੰਨ 1761 ਈ. ਵਿੱਚ ਸਰਦਾਰ ਈਸ਼ਰ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਹੋਇਆ।
ਮਾਲਵੇ ਦੀ ਧਰਤੀ ਤੇ ਬਾਂਗਰ ਵਾਲੇ ਪਾਸੇ ਨੂੰ ਜਾਈਏ ਤਾਂ ਸੁਣਿਆ ਹੋਣਾ ਸੁਨਾਮ ਤੇ ਸੁਨਾਮ ਤੋਂ ਅੱਗੇ ਇੱਕ ਪਿੰਡ ਹੈ ਬੁਢਲਾਢਾ, ਬੁਢਲਾਢੇ ਤੋਂ ਵੀ ਅੱਗੇ ਥੋੜ੍ਹਾ ਬਾਂਗਰ ਦੇਸ਼ ਸ਼ੁਰੂ ਹੋ ਜਾਂਦਾ ਹੈ ਹਰਿਆਣੇ ਵਾਲੇ ਪਾਸੇ ਜਿੱਥੇ ਬਾਂਗਰੂ ਲੋਕ ਰਹਿੰਦੇ ਆ ਉਸ ਇਲਾਕੇ ਵਿੱਚ ਦੇਹਲਾਂ ਪਿੰਡ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ ਘਰ ਬਾਬਾ ਫੂਲਾ ਸਿੰਘ ਜੀ ਦਾ ਜਨਮ ਹੋਇਆ। ਸਿੱਖੀ ਚ ਇਹ ਮਰਿਯਾਦਾ ਹੈ ਕੀ ਜਦੋਂ ਸਿੱਖ ਘਰ ਬੱਚਾ ਜਨਮ ਲੈਂਦਾ ਹੈ ਤਾਂ 21 ਵੇਂ ਦਿਨ ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈ ਕੇ ਨਾਮ ਰੱਖਿਆ ਜਾਂਦਾ ਹੈ। ਆਦਿ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਆਇਆ “ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥”। ਇੱਥੋ ਬਾਬਾ ਜੀ ਦਾ ਨਾਂ “ਫ” ਅੱਖਰ ਤੇ ਰੱਖਿਆ ਗਿਆ।ਬਾਬਾ ਈਸ਼ਰ ਸਿੰਘ ਜੀ, ਅਕਾਲੀ ਬਾਬਾ ਨੈਣਾ ਸਿੰਘ ਜੀ, ਬਾਬਾ ਤਪਾ ਸਿੰਘ ਜੀ ਤਿੰਨ ਭਰਾ ਸਨ। ਬਾਬਾ ਈਸ਼ਰ ਸਿੰਘ ਜੀ ਗ੍ਰਹਿਸਤੀ ਸਨ ਤੇ ਅਕਾਲੀ ਬਾਬਾ ਨੈਣਾ ਸਿੰਘ ਜੀ ਤੇ ਅਕਾਲੀ ਬਾਬਾ ਤਪਾ ਸਿੰਘ ਜੀ ਬਿਹੰਗਮ ਸਨ। ਤਿੰਨਾਂ ਭਰਾਵਾਂ ਨੇ ਛੋਟੇ ਹੁੰਦਿਆਂ ਹੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਰਹਿ ਕੇ ਬਾਬਾ ਦੀਪ ਸਿੰਘ ਜੀ ਤੋਂ ਆਦਿ ਗ੍ਰੰਥ,ਦਸਮ ਗ੍ਰੰਥ,ਸਰਬਲੋਹ ਗ੍ਰੰਥ ਦੀ ਵਿਦਿਆ ਲਈ ਅਤੇ ਸ਼ਸਤਰ ਵਿਦਿਆ, ਘੋੜਸਵਾਰੀ ਵੀ ਬਾਬਾ ਦੀਪ ਸਿੰਘ ਜੀ ਤੋਂ ਸਿੱਖੀ। ਤਿੰਨਾਂ ਭਾਈਆਂ ਵਿੱਚ ਬੜਾ ਪ੍ਰੇਮ ਸੀ, ਤਿੰਨੇ ਜੰਗਜ਼ੂ ਯੋਧੇ ਸਨ ਤੇ ਬਾਣੀ ਦੇ ਰਸੀਏ ਸਨ। ਪੁਰਾਤਨ ਵੇਲੇਆਂ ਵਿੱਚ ਸਾਰਿਆਂ ਸਿੰਘਾਂ ਨੂੰ ਆਦਿ ਗ੍ਰੰਥ, ਦਸਮ ਗ੍ਰੰਥ, ਸਰਬਲੋਹ ਗ੍ਰੰਥ ਦੀ ਬਾਣੀ ਕੰਠ ਹੁੰਦੀ ਸੀ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ 1 ਸਾਲ ਦੇ ਸਨ ਤਾਂ ਅਕਾਲੀ ਜੀ ਦੇ ਪਿਤਾ ਜੀ ਬਾਬਾ ਈਸ਼ਰ ਸਿੰਘ ਜੀ ਵੱਡੇ ਘੱਲੂਘਾਰੇ ਵਿੱਚ ਫਰਵਰੀ 1761 ਵਿੱਚ ਸ਼ਹੀਦੀ ਪਾ ਗਏ।ਅਖੀਰਲੇ ਸਮੇਂ ਵਿੱਚ ਬਾਬਾ ਈਸ਼ਰ ਸਿੰਘ ਜੀ ਨਿਹੰਗ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਪਣੇ ਦੋਵੇਂ ਭਾਈਆਂ ਨੂੰ ਸੌਂਪਕੇ ਕਿਹਾ ਸੀ ਕੀ ਫੂਲਾ ਸਿੰਘ ਨੂੰ ਪੰਥ ਦਾ ਸੇਵਾਦਾਰ ਬਣਾਇਓ ਤੇ ਗੁਰੂ ਨਾਲ ਜੋੜੇਓ। ਬਾਬਾ ਨੈਣਾ ਸਿੰਘ ਤੇ ਬਾਬਾ ਤਪਾ ਸਿੰਘ ਜੀ ਨੇ ਅਕਾਲੀ ਜੀ ਨੂੰ ਪਾਲਿਆ, ਗੁਰਮਤਿ ਦੀ ਗੁੜਤੀ ਦਿੱਤੀ, ਅਕਾਲੀ ਜੀ ਨੇ ਸ਼ਸਤਰ ਵਿਦਿਆ, ਘੋੜਸਵਾਰੀ ਦੀ ਸਿੱਖਿਆ ਵੀ ਬਾਬਾ ਨੈਣਾ ਸਿੰਘ ਜੀ ਤੇ ਬਾਬਾ ਤਪਾ ਸਿੰਘ ਜੀ ਪਾਸੋਂ ਲਈ ਤੇ ਸੂਰਬੀਰ ਜੰਗੀ ਯੋਧੇ ਸਜ ਗਏ।ਓਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਅਕਾਲੀ ਬਾਬਾ ਜੱਸਾ ਸਿੰਘ ਜੀ ਆਹਲੁਵਾਲਿਆ ਹੁੰਦੇ ਸਨ, 1784 ਦੇ ਵਿੱਚ ਅਕਾਲੀ ਬਾਬਾ ਜੱਸਾ ਸਿੰਘ ਜੀ ਅਕਾਲ ਚਲਾਣਾ ਕਰ ਗਏ। ਬਾਬਾ ਜੱਸਾ ਸਿੰਘ ਜੀ ਆਹਲੁਵਾਲਿਆ ਜੀ ਦੇ ਅਕਾਲ ਚਲਾਣੇ ਤੋ ਬਾਅਦ ਪੰਥ ਦਾ ਇੱਕਠ ਹੋਇਆ ਤੇ ਪੰਥ ਦੇ ਅਗਲੇ ਜਥੇਦਾਰ ਦੀ ਚੌਣ ਕਰਨੀ ਸੀ ਜਿਸ ਲਈ ਯੋਗ ਧਾਰਮਿਕ ਤੇ ਸੂਰਬੀਰ ਸਿੰਘ ਚਾਹੀਦਾ ਸੀ। ਪੰਥ ਦੀ ਨਿਗਾਹ ਓਸ ਵੇਲੇ ਅਕਾਲੀ ਬਾਬਾ ਨੈਣਾ ਸਿੰਘ ਜੀ ਤੇ ਪਈ। ਬਾਬਾ ਨੈਣਾ ਸਿੰਘ ਜੀ ਗੁਰਮਤਿ ਦੇ ਧਾਰਨੀ, ਸ਼ਸਤਰ ਵਿਦਿਆ ਵਿੱਚ ਨਿਪੁਣ। ਹਠੀ ਤਪੀ ਜਪੀ ਸਨ। ਜਿੰਨਾ ਨੇ ਬਾਬਾ ਦੀਪ ਸਿੰਘ ਜੀ ਦੀ ਸੰਗਤ ਕੀਤੀ ਸੀ ਤੇ ਗੁਰਮਤਿ ਅਤੇ ਸ਼ਸਤਰ ਵਿਦਿਆ ਚ ਸੁਲਝੇ ਹੋਏ ਪੁਰਸ਼ ਸਨ। ਪੰਥ ਨੇ ਬਾਬਾ ਨੈਣਾ ਸਿੰਘ ਜੀ ਨੂੰ ਜਥੇਦਾਰ ਥਾਪ ਦਿੱਤਾ ਸੀ । ਬਾਬਾ ਨਰੈਣ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਜਥੇਦਾਰੀ ਨਿਬਾਹੀ ਤੇ ਸਿੱਖੀ ਦਾ ਬਹੁਤ ਪਰਚਾਰ ਕੀਤਾ ਤੇ ਫੂਲਾ ਸਿੰਘ ਨੂੰ ਹਮੇਸ਼ਾ ਆਪਣੇ ਨਾਲ ਰਖਦੇ ਸਨ ।
ਛੋਟੀ ਉਮਰ ਵਿੱਚ ਹੀ ਅਕਾਲੀ ਫੂਲਾ ਸਿੰਘ ਘੋੜ-ਸਵਾਰੀ, ਨਿਸ਼ਾਨੇਬਾਜ਼ੀ , ਤੇਗ ਵਾਹੁਣ ਅਤੇ ਵੀਰਤਾ ਭਰਪੂਰ ਹੋਰ ਕਰਤੱਬਾਂ ਵਿੱਚ ਨਿਪੁੰਨਤਾ ਹਾਸਲ ਕਰ ਚੁਕੇ ਸਨ । ਉਨ੍ਹਾ ਨੇ ਸ਼ਹੀਦਾਂ ਦੀ ਮਿਸਲ ਦੇ ਬਾਬਾ ਨਰੈਣ ਸਿੰਘ ਨਾਲ ਮਿਲਕੇ ਸਮੇ ਦੀ ਲੋੜ ਮੁਤਾਬਕ ਪੰਥ ਲਈ ਕਈ ਅਜਿਹੀਆਂ ਘਾਲਣਾ ਘਾਲੀਆਂ ਕਿ ਬਾਬਾ ਨੈਣਾ ਸਿੰਘ ਦੇ ਚਲਾਣੇ ਮਗਰੋਂ ਸਰਬ ਸੰਮਤੀ ਨਾਲ ਇਨ੍ਹਾ ਨੂੰ ਮਿਸਲ ਦਾ ਜਥੇਦਰ ਥਾਪ ਦਿਤਾ ਗਿਆ । ਸਰਦਾਰ ਨੈਰਣ ਸਿੰਘ ਦੀ ਮੌਤ ਤੋਂ ਬਾਅਦ ਆਪ ਅੰਮ੍ਰਿਤਸਰ ਜਿਥੇ ਅਜਕਲ ਅਕਾਲੀ ਫੂਲਾ ਸਿੰਘ ਬੁੰਗਾ ਹੈ ਆਪਣਾ ਨਿਵਾਸ ਅਸਥਾਨ ਬਣਾ ਲਿਆ । ਉਸ ਵੇਲੇ ਸਿੱਖ ਮਿਸਲਾਂ ਦੀਆਂ ਸਰਕਾਰਾਂ ਨੇ ਅਕਾਲੀ ਜੀ ਨੂੰ ਅਕਾਲ ਤਖ਼ਤ ਦੀ ਸੇਵਾ ਸੌਂਪ ਦਿੱਤੀ ਤੇ ਉਨ੍ਹਾਂ ਨੂੰ ਸ਼ਸਤਰਧਾਰੀ ਸਿੰਘਾਂ ਦੇ ਗੁਜ਼ਾਰੇ ਲਈ ਜਾਗੀਰ ਦੇ ਦਿੱਤੀ।
ਸੰਨ 1802 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅਮ੍ਰਿਤਸਰ ਨੂੰ ਫਤਹਿ ਕਰਨ ਦਾ ਫੈਸਲਾ ਕੀਤਾ ਜੋ ਭੰਗੀ ਮਿਸਲ ਦੇ ਕਬਜ਼ੇ ਵਿਚ ਸੀ । ਜਦ ਆਪਜੀ ਨੂੰ ਪਤਾ ਚਲਿਆ ਤਾਂ ਆਪ ਦਾ ਪੰਥਕ ਪਿਆਰ ਨਾਲ ਭਰਪੂਰ ਹਿਰਦਾ ਬਹੁਤ ਦੁਖੀ ਹੋਇਆ । ਆਪਣੇ ਆਪਣੀ ਸਿਆਣਪ ਤੇ ਸੂਝ ਬੂਝ ਨਾਲ ਵਿੱਚ ਪੈ ਕੇ ਜੰਗ ਬੰਦ ਕਰਵਾ ਦਿਤੀ ਤੇ ਸਿਖਾਂ ਨੂੰ ਸਿਖਾਂ ਦਾ ਖੂਨ...

ਡੋਲਣ ਤੋ ਬਚਾ ਲਿਆ । ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਅਕਾਲੀ ਜੀ ਨਾਲ ਬਹੁਤ ਪਿਆਰ ਪੈ ਗਿਆ ਤੇ ਹਰ ਇਕ ਮੁਸ਼ਕਲ ਮੁਹਿਮ ਵਿਚ ਉਹ ਆਪਜੀ ਦੀ ਸਹਾਇਤਾ ਤੇ ਹਰੇਕ ਜਰੂਰੀ ਮਾਮਲੇ ਵਿਚ ਉਹ ਆਪਜੀ ਦੀ ਸਲਾਹ ਲੈਂਦੇ ਰਹੇ । ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਦੇ ਅਧੀਨ ਅਕਾਲ ਨਾਂ ਦੀ ਰੈਜੀਮੈਂਟ ਬਣਾਈ ਤੇ ਉਨ੍ਹਾਂ ਨੂੰ ਉਸ ਦਾ ਮੁਖੀ ਆਪ ਜੀ ਨੂੰ ਥਾਪ ਦਿੱਤਾ ।
ਆਪਜੀ ਦੇ ਜੀਵਨ ਦਾ ਲਗਪਗ ਸਾਰਾ ਹਿੱਸਾ ਜੰਗਾਂ ਜੁਧਾਂ ਵਿਚ ਗੁਜਰਿਆ ਸਿਖ ਰਾਜ ਦੀ ਉਸਾਰੀ ਲਈ ਆਪਨੇ ਬਹੁਤ ਸਾਰੇ ਜੰਗ ਖਾਲਸਾ ਰਾਜ ਦੀ ਸਥਾਪਨਾ ਦੇ ਲਈ ਲੜੀਆਂ ਜਿਵੇਂ, ਕਸੂਰ ,ਅਟਕ, ਕਸ਼ਮੀਰ, ਹਜ਼ਾਰਾ,ਪਿਸ਼ਾਵਰ ਅਤੇ ਮੁਲਤਾਨ ਅਦਿ ।
ਅਕਾਲੀ ਬਾਬਾ ਫੂਲਾ ਸਿੰਘ ਵੱਲੋਂ ਲੜੀ ਗਈ ਆਖ਼ਰੀ ਨੋਸ਼ਹਿਰੇ ਦੀ ਸਰਹੱਦੀ ਲੜਾਈ ਸੀ। ਅਫਗਾਨਿਸਤਾਨ ਦਾ ਬਾਦਸ਼ਾਹ 50000 ਤੋ ਵਧੇਰੇ ਲਸ਼੍ਕਰ ਲੈਕੇ ਨੋਸ਼ਹਿਰੇ ਦੇ ਖੁਲੇ ਮੈਦਾਨ ਵਿਚ ਖਾਲਸੇ ਨਾਲ ਜੰਗ ਕਰਨ ਲਈ ਆ ਗਿਆ । ਖਾਲਸੇ ਵਲੋਂ ਵੀ ਲੜਾਈ ਦੀ ਤਿਆਰੀ ਹੋ ਗਈ ਜੰਗ ਵਿਚ ਜਾਣ ਤੋਂ ਪਹਿਲਾਂ ਅਰਦਾਸ ਸੋਧੀ ਗਈ ਪਰ ਉਸ ਵੇਲੇ ਤਕ ਪਿੱਛੋਂ ਤੋਪਾਂ ਨਾਂ ਪਹੁਚਣ ਕਰਕੇ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜਾਂ ਨੂੰ ਦੁਪਹਿਰ ਤਕ ਰੁਕਣ ਦਾ ਹੁਕਮ ਦਿੱਤਾ।
ਜਦ ਇਨ੍ਹਾ ਨੂੰ ਮਹਾਰਾਜੇ ਦੀ ਇਸ ਕਾਰਵਾਈ ਦਾ ਪਤਾ ਲਗਾ ਤਾਂ ਇਨ੍ਹਾ ਨੇ ਕਿਹਾ,’ ਅਸੀਂ ਗੁਰੂ ਦੇ ਹਜੂਰੀ ਵਿਚ ਅਰਦਾਸਾ ਸੋਧ ਚੁਕੇ ਹਨ ,ਹੁਣ ਇਸ ਤੋਂ ਫਿਰਨਾ ਠੀਕ ਨਹੀਂ ਅਸੀਂ ਤਾਂ ਚੜਾਈ ਕਰਾਂਗੇ ਤੇ ਲੜਾਂਗੇ ,ਜਿਤ ਕਲਗੀਆਂ ਵਾਲੇ ਦੇ ਹਥ ਹੈ । ਅਰਦਾਸਾ ਸੋਧ ਕੇ ਪਿਛੇ ਮੁੜਨਾ ਖਾਲਸੇ ਦਾ ਧਰਮ ਨਹੀਂ “ ਇਹ ਕਹਿਕੇ ਇਹ ਇੱਕਲੇ ਹੀ ਆਪਣੇ 1500 ਘੋੜ ਸਵਾਰਾਂ ਨਾਲ ਦਰਿਆ ਟੱਪ ਕੇ ਕਿਲੇ ਵਲ ਨੂੰ ਤੁਰ ਪਏ ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਇਆਂ ਉਨ੍ਹਾਂ ਹਜ਼ਾਰਾਂ ਪਠਾਣਾਂ ਨੂੰ ਰੱਬ ਦੇ ਘਰ ਪਹੁੰਚਾ ਦਿੱਤਾ। ਮਹਾਰਾਜੇ ਨੇ ਇਨ੍ਹਾ ਦੀ ਇਸ ਦਲੇਰੀ ਨੂੰ ਵੇਖਕੇ ਆਪਣੀਆ ਫੌਜਾ ਨੂੰ ਵੀ ਪਿਛੇ ਭੇਜ ਦਿਤਾ । ਕਿਲੇ ਦੀ ਕੰਧ ਪਾੜਕੇ ਆਪਣੇ ਘੋੜਿਆ ਸਮੇਤ ਕਿਲੇ ਦੇ ਅੰਦਰ ਜਾ ਵੜੇ ਤੇ ਇਸ ਦਲੇਰੀ ਨਾਲ ਲੜੇ ਕੀ ਵੈਰੀਆਂ ਦੇ ਪੈਰ ਉਖੜ ਗਏ ਲੜਾਈ ਵਿੱਚ ਜਿੱਤ ਦਾ ਝੰਡਾ ਲਹਿਰਾਉਂਦਿਆਂ 7 ਗੋਲੀਆਂ ਖਾਕੇ ਆਪ 14 ਮਾਰਚ 1823 ਨੂੰ ਸ਼ਹੀਦ ਹੋ ਗਏ । ਮਹਾਰਾਜੇ ਵਾਸਤੇ ਇਨ੍ਹਾ ਦੀ ਸ਼ਹੀਦੀ ਕਿਸੇ ਸਦਮੇ ਤੋਂ ਘਟ ਨਹੀਂ ਸੀ । ਉਨ੍ਹਾਂ ਦਾ ਅੰਤਿਮ ਸੰਸਕਾਰ ਫ਼ੌਜੀ ਸ਼ਾਨ ਨਾਲ ਇਥੇ ਹੀ ਕੀਤਾ ਗਿਆ। ਬਾਅਦ ਵਿਚ ਇਨ੍ਹਾ ਦੇ ਅੰਗੀਠੇ ਵਾਲੀ ਜਗਹ ਦੀ ਕੁਝ ਜਮੀਨ ਮਹੰਤਾ ਨੇ ਵੇਚਣ ਦੀ ਕੋਸ਼ਿਸ਼ ਕੀਤੀ ਸਿਖਾ ਨੇ ਮੁਕਦਮਾ ਦਰਜ਼ ਕੀਤਾ 18 ਜੁਲਾਈ 1918 ਵਿਚ ਫੈਸਲਾ ਸਿਖਾਂ ਦੇ ਹਕ ਵਿਚ ਹੋ ਗਿਆ ਇਹ ਜਮੀਨ ਸ਼ਰੋਮਣੀ ਅਕਾਲੀ ਦਲ ਦੀ ਨਿਗਰਾਨੀ ਹੇਠ ਸੋਂਪ ਦਿਤੀ ਗਈ
ਇਸ ਲੜਾਈ ਵਿਚੋਂ ਨਸ ਕੇ ਗਏ ਪਠਾਣਾ ਵਿਚੋਂ ਇਕ ਦਾ ਨਾਂ ਮੁਲਾ ਰਸੀਦ ਸੀ ਜੋ ਬੜਾ ਬਹਾਦਰ ਸੀ । ਉਸ ਕੋਲੋ ਪੁਛਿਆ ਗਿਆ ਕੀ ਮੁਲਾਂ ਜੀ ਹੁਣ ਸਿੰਘਾ ਨਾਲ ਜਿਹਾਦ ਕਦ ਕਰੋਗੇ ਤਾਂ ਉਸਨੇ ਉੱਤਰ ਦਿਤਾ ਕਿ ਸਿੰਘਾਂ ਨਾਲ ਸਾਮਣੇ ਹੋਕੇ ਲੜਨ ਦਾ ਇਰਾਦਾ ਹਮੇਸ਼ਾਂ ਲਈ ਛਡ ਦਿਤਾ ਹੈ । ਹਾਂ ਜੇਕਰ ਮੈਨੂੰ ਇਤਨਾ ਲੰਬਾ ਨੇਜਾ ਬਣਾ ਦਿਉ ਕਿ ਮੈਂ ਸਰਹਦ ਦੀਆਂ ਚੋਟੀਆਂ ਤੇ ਖੜਾ ਹੋਕੇ ਮਾਝੇ ਤਕ ਦੇ ਸਿੰਘਾ ਦਾ ਨਿਸ਼ਾਨਾ ਬਣਾ ਸਕਾਂ ਤਾਂ ਮੈ ਆਪਣਾ ਫੈਸਲਾ ਬਦਲ ਸਕਦਾਂ ਹਾਂ ਫਿਰ ਆਪਣੇ ਪੈਰਾਂ ਨੂ ਹਥ ਲਗਾਕੇ ਚੁਮਿਆਂ ਤੇ ਕਹਿਣ ਲਗਾ ਇਨ੍ਹਾ ਪੈਰਾਂ ਦੇ ਸਦਕਾ ਮੈ ਬਚ ਨਿਕਲਿਆਂ ਹਾਂ ਨਹੀਂ ਤਾਂ ਮੈਂ ਵੀ ਆਪਣੇ ਹਜ਼ਾਰਾਂ ਭਰਾਵਾਂ ਦੀ ਤਰਹ ਮੈਦਾਨ-ਏ-ਜੰਗ ਵਿਚ ਕੁਤਰਿਆ ਜਾਂਦਾ “ ਇਤ੍ਹਨਾ ਖੌਫ਼ ਸੀ ਪਠਾਨਾਂ ਦੇ ਦਿਲਾਂ ਵਿਚ ਅਕਾਲੀ ਫੂਲਾ ਸਿੰਘ ਜੀ ਦਾ ਉਹ ਨਿਰਭੈ ਤੇ ਨਿਧੜਕ ਜਰਨੈਲ ਹੋਣ ਦੇ ਨਾਲ ਨਾਲ ਸਿਖ ਮਰਿਆਦਾ ਦੇ ਵੀ ਪਕੇ ਧਾਰਨੀ ਸਨ ਤੇ ਮਰਿਆਦਾ ਦੇ ਉਲਟ ਕਿਸੇ ਦੀ ਵੀ ਕਾਰਵਾਈ ਬਰਦਾਸਤ ਨਹੀਂ ਸੀ ਕਰਦੇ । ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਿੱਖ ਮਰਿਆਦਾ ਦੇ ਉਲਟ ਕੰਮ ਕਰਨ ਤੇ ਤਨ੍ਖਾਇਆ ਕਰਾਰ ਕੀਤਾ ਗਿਆ ਤੇ ਅਕਾਲ ਤਖਤ ਦੇ ਸਾਹਮਣੇ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ । ਮਹਾਰਾਜਾ ਨੇ ਵੀ ਇਸ ਹੁਕਮ ਅੱਗੇ ਆਪਣਾ ਸਿਰ ਝੁਕਾਇਆ। ਮਹਾਰਾਜਾ ਜੀਂਦ ਜਦ ਅੰਗਰੇਜ਼ਾ ਦੇ ਖਿਲਾਫ਼ ਅਕਾਲੀ ਫੂਲਾ ਸਿੰਘ ਦੀ ਸ਼ਰਨ ਵਿੱਚ ਆਨੰਦਪੁਰ ਸਾਹਿਬ ਆਏ । ਅੰਗਰੇਜ਼ਾਂ ਦਾ ਅਕਾਲੀ ਫੂਲਾ ਸਿੰਘ ਤੇ ਜੋਰ ਪੁਆਉਣ ਤੇ ਵੀ ਉਸਨੂੰ ਧੱਕਾ ਨਹੀ ਦਿਤਾ ਕਿਓਂਕਿ ਇਹ ਸਿਖੀ ਇਖਲਾਖ ਦੇ ਉਲਟ ਸੀ ।
ਅਕਾਲੀ ਫੂਲਾ ਸਿੰਘ ਆਪਣੇ ਸੂਰਬੀਰ ਯੋਧਾ ਹੋਣ ਦੇ ਨਾਲ ਨਾਲ ਧਾਰਮਿਕ ਬਿਰਤੀ ਦੇ ਇਨਸਾਨ ਸਨ । ਇਨ੍ਹਾ ਨੇ ਅਕਾਲ ਦੀ ਅਗਵਾਈ ਵਿਚ ਗੁਰੁਦਵਾਰਿਆਂ ਦੇ ਸੁਧਾਰ ਲਈ ਤੇ ਸਿਖ ਕੌਮ ਲਈ ਭਾਰੀ ਸੇਵਾ ਕਰਦਿਆਂ ਯਾਤਰਾਵਾਂ ਤੇ ਜਾਂਦੇ ਰਹੇ ਪਰ ਆਪਣਾ ਨਿਵਾਸ ਅਸਥਾਨ ਅਮ੍ਰਿਤਸਰ ਹੀ ਰਖਿਆ ਅਮ੍ਰਿਤਸਰ ਵਿਚ ਅਕਾਲੀ ਦਲ ਫੂਲਾ ਸਿੰਘ ਅਕਾਲੀ ਬੁੰਗਾ ਤੇ ਨਿਹੰਗਾ ਦੀ ਛਾਉਣੀ ਆਪਜੀ ਦੀ ਦੇ ਨਾਂ ਨੂੰ ਸਮਰਪਿਤ ਹੈ ਇਹ ਗ੍ਰਿਸਤੀ ਨਹੀਂ ਸਨ ।
ਜੋਰਾਵਰ ਸਿੰਘ ਤਰਸਿੱਕਾ ।
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

...
...



Related Posts

Leave a Reply

Your email address will not be published. Required fields are marked *

One Comment on “14 ਮਾਰਚ ਦਾ ਇਤਿਹਾਸ – ਅਕਾਲੀ ਫੂਲਾ ਸਿੰਘ ਜੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)