More Gurudwara Wiki  Posts
28 ਨਵੰਬਰ ਦਾ ਇਤਿਹਾਸ – ਭਾਈ ਮਰਦਾਨਾ ਜੀ ਦਾ ਸੱਚਖੰਡ ਗਮਨ ਭਾਗ 3


28 ਨਵੰਬਰ ਨੂੰ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸੱਚਖੰਡ ਗਮਨ ਕੀਤਾ ਸੀ ਆਉ ਭਾਈ ਸਾਹਿਬ ਜੀ ਦੇ ਇਤਿਹਾਸ ਦਾ ਤੀਸਰਾ ਤੇ ਆਖਰੀ ਭਾਗ ਪੜੀਏ ਜੀ ।
ਭਾਗ 3
ਗੁਰੂ ਬਾਬੇ ਦੀ ਦੋਸਤੀ ਮਰਦਾਨੇ ਵਲ ਸੰਕੇਤ ਸੀ ਸੁਰਤ ਤੇ ਸ਼ਬਦ ਦੇ ਮਿਲਾਪ ਦਾ ਬਾਬਾ ਸ਼ਬਦ ਰੂਪ ਸੀ ਤੇ ਮਰਦਾਨਾ ਸੁਰਤ ਜੋ ਕਦੀ ਭਟਕ ਵੀ ਜਾਂਦੀ ਹੈ , ਡੋਲ ਵੀ ਤੇ ਡਰ ਵੀ ਜਾਂਦੀ ਹੈ । ਪਰ ਉਨ੍ਹਾ ਦੋਹਾਂ ਦੀ ਦੋਸਤੀ ਦੁਨੀਆਂ ਨਾਲੋਂ ਵਖਰੀ ਸੀ ਉਹ ਹੁਨਰ ਦੇ ਘਰ ਵਿਚ ਇਕ ਸੁਰ ਸਨ ਮਨ ਵੀ ਇਕ ਸੁਰ ਹੋ ਜਾਂਦਾ ਸੀ । ਫਰਕ ਇਤਨਾ ਸੀ ਬਾਬਾ ਨਾਨਕ ਸੁਰ ਤੋਂ ਉਪਰ ਉਠ ਜਾਂਦੇ ,ਸ਼ਬਦ ਤੋ ਅਨਹਦ ਸ਼ਬਦ ਵਿਚ ਚਲੇ ਜਾਂਦੇ ,ਹੁਨਰ ਤੋਂ ਉਠ ਕੇ ਸੁੰਨ ਵਿਚ ਪ੍ਰਵੇਸ਼ ਕਰਦੇ ਤੇ ਪਰਮ ਆਤਮਾ ਨਾਲ ਇਕ ਰੂਪ ਹੋ ਜਾਂਦੇ ਮਰਦਾਨਾ ਸੇਵਕ ਸੀ ,ਚੇਲਾ ਸੀ , ਰਬਾਬੀ ਸੀ, ਬਚਪਨ ਦਾ ਸਾਥੀ ਸੀ ਪਰ ਜੋ ਕੁਝ ਵੀ ਸੀ ਉਸ ਨੂੰ ਇਸ ਗਲ ਦਾ ਮਾਣ ਸੀ ਕੀ ਉਹ ਬਾਬਾ ਦਾ ਦੋਸਤ ਸੀ ਜਿਸ ਨਾਲ ਉਸਦਾ ਦਿਲ ਇਕ-ਸੁਰ ਹੋ ਚੁਕਾ ਸੀ । ਉਸ ਨੂੰ ਗੁਰੂ ਨਾਨਕ ਹੀ ਨੀਚਿਊ ਊਚ ਕਰਨ ਵਾਲਾ ਗੋਬਿੰਦ ਸੀ ਜਿਸਨੇ ਪਹਿਲੇ ਆਪਣੇ ਨਾਲ ਅਭੇਦ ਤੇ ਫਿਰ ਪਾਰਬ੍ਰਹਮ ਨਾਲ ਅਭੇਦ ਕਰ ਦਿਤਾ ਗੁਰੂ ਸਾਹਿਬ ਨੇ ਨੀਵੀਂ ਜਾਤ ਦੇ ਡੂਮ ਨੂੰ ਆਪਣਾ ਸਾਥੀ ਬਣਾ ਕੇ ਵੱਡੀਆਂ ਜਾਤਾਂ ਵਾਲਿਆਂ ਦਾ ਅਭਿਮਾਨ ਤੋੜਿਆ ਉਹ ਰਬਾਬੀ ਤੋਂ ਭਾਈ ਤੇ ਭਾਈ ਤੋਂ ਸੰਤ ਬਣ ਗਿਆ ਤਦੇ ਤਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਲਿਖਿਆ ਹੈ :
‘ਇਕੁ ਬਾਬਾ ਅਕਾਲ ਰੁਪੂ ਦੂਜਾ ਰਬਾਬੀ ਮਰਦਾਨਾ।’
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕੀਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
ਭਾਈ ਮਰਦਾਨੇ ਦਾ ਅਕਾਲ ਚਲਾਣਾ ਅਫਗਾਨਿਸਤਾਨ ਦੇ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਗਰ ਵਿੱਚ ਹੋਇਆ । ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਦੀ ਦੇਹ ਦਾ ਹੱਥੀਂ ਸੰਸਕਾਰ ਕੀਤਾ । ਜਿਵੇਂ ਰੇਤ ਦੇ ਵਿਸ਼ਾਲ ਮਾਰੂਥਲ ਵਿੱਚ ਪਈ ਸੋਨੇ ਦੀ ਕਣੀ ਦੂਰੋਂ ਚਮਕ ਪੈਦੀ ਹੈ ਇਵੇਂ ਹੀ ਇਹਨਾਂ ਪੁਸਤਕਾਂ ਵਿੱਚੋ ਭੀ ਗੁਰਮਤਿ ਦੀ ਗੱਲ ਆਪ ਮੁਹਾਰੇ ਲੱਭ ਪੈਂਦੀ ਹੈ । ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਭਾਈ ਮਰਦਾਨਾ ਜੀ ਦਾ ਅੰਤਮ ਵਾਰਤਾਲਾਪ । ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦੇ ਦਿਨ ਨੇੜੇ ਸਨ । ਮਹਾਂਪੁਰਸ਼ਾ ਨੂੰ ਇਹਨਾਂ ਗੱਲਾਂ ਦਾ ਆਭਾਸ ਹੋ ਜਾਂਦਾ ਹੈ । ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ । ਭਾਈ ਜੀ ਬ੍ਰਾਹਮਣ ਦੀ ਮਿਰਤਕ ਦੇਹ ਨੂੰ ਜਲ ਪ੍ਵਾਵਾਹ ਕਰ ਦਿੱਤਾ ਜਾਂਦਾ ਹੈ । ਖੱਤਰੀ ਦੀ ਦੇਹ ਨੂੰ ਜਲ਼ਾਇਆ ਜਾਂਦਾ ਹੈ । ਵੈਸ਼ ਦੀ ਨੂੰ ਖੁੱਲ੍ਹਾ ਸੁੱਟ ਦਿੱਤਾ ਜਾਂਦਾ ਹੈ । ਸੂਦਰਾਂ ਦੀ ਮਿਰਤਕ ਦੇਹ ਨੂੰ ਦੱਬ ਦਿੱਤਾ ਜਾਂਦ ਹੈ । ਹੁਣ ਤੂੰ ਦੱਸ । ਤੇਰੀ ਮਿਰਤਕ ਦੇਹ ਨੂੰ ਕਿਹੜੀ ਰੀਤੀ ਨਾਲ ਸੰਸਕਾਰਿਆ ਜਾਏ ?:
ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਫਿਰ ਕਿਹਾ । ਜੇ ਤੂੰ ਕਹੇਂ ਤਾਂ ਤੇਰੀ ਮਿਰਤਕ ਦੇਹ ਨੂੰ ਧਰਤੀ ਵਿੱਚ ਦੱਬ ਕੇ ਇੱਟਾਂ ਦੀ ਮਟੀ ਬਣਾ ਦੇਈਏ ? ਭਾਈ ਮਰਦਾਨਾ ਜੀ ਨੇ ਕਿਹਾ । ਗੁਰੂ ਜੀ । ਜਦ ਮੇਰੀ ਆਤਮਾ ਸਰੀਰ ਰੂਪੀ ਸਮਾਧ ਵਿਚੋਂ ਨਿਕਲ ਜਾਵੇਗੀ ਤਾ ਫਿਰ ਉਸ ਨੂੰ ਪਥਰ , ਜਾਂ ਇਟਾਂ-ਗਾਰੇ ਦੀ ਸਮਾਧ ਵਿਚ ਕਿਓਂ ਬੰਦ ਕਰਦੇ ਹੋ ? ਗੁਰੂ ਜੀ ਨੇ ਇਹ ਉਤਰ ਸੁਣ ਕੇ ਕਿਹਾ । ਮਰਦਾਨਿਆਂ ਤੂੰ ਅਸਲ ਬ੍ਰਾਹਮ ਨੂੰ ਪਛਾਣ ਲਿਆ ਹੈ, ਤੂੰ ਹੀ ਅਸਲੀ ਬ੍ਰਾਹਮਣ ਹੈਂ ਇਸ ਕਰਕੇ ਅਸੀਂ ਤੇਰੀ ਦੇਹਿ ਦਾ ਸੰਸਕਾਰ ਕਰ ਕੇ ਜਲ ਪ੍ਰਵਾਹ ਕਰਾਂਗੇ । ਭਾਈ ਮਰਦਾਨਾ ਜੀ ਨੇ ਕਿਹਾ । ਤੁਸੀ ਬ੍ਰਾਹਮ ਨੂੰ ਪਛਾਣਿਆ ਹੈ । ਮੈਂ ਤਾਂ ਤੁਹਾਨੂੰ ਪਛਾਣਿਆ ਹੈ । ਹੁਣ ਆਪ ਵਿੱਚ ਅਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ
ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਉਸਦੇ ਆਖਰੀ ਵੇਲੇ ਦਰਿਆ ਦੇ ਕਿਨਾਰੇ ਜਾਕੇ ਖੁਦਾ ਨੂੰ ਯਾਦ ਕਰਨ ਲਈ ਕਿਹਾ ਉਸਨੇ ਇਵੇਂ ਹੀ ਕੀਤਾ । ਭਾਈ ਮਰਦਾਨਾ ਜੀ ਰੱਬ ਨਾਲ ਇਕ ਮਿਕ ਹੋ ਗਏ ਸਨ ਆਪਣੇ ਆਖਰੀ ਸਮੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਹੁਣ ਸਾਡੇ ਨੱਬੇ ਸਵਾਸ ਬਾਕੀ ਰਹਿ ਗਏ ਹਨ ਭਾਈ ਬਾਲਾ ਜੀ ਨੇ ਗਿਣਤੀ ਸੁਰੂ ਕਰ ਦਿੱਤੀ ਜਦੋ ਨੱਬੇ ਸਵਾਸ ਪੂਰੇ ਹੋਏ ਤਾ ਸਵੇਰੇ ਅਮ੍ਰਿਤ ਵੇਲੇ ਉਸਦੀ ਆਤਮਾ ਬ੍ਰਹਮ ਵਿਚ ਲੀਨ ਹੋ ਗਈ ਤੇ ਉਸਦਾ ਸਰੀਰ ਸਦਾ ਲਈ ਆਪਣੇ ਗੁਰੂ ਤੇ ਵਿਛੜ ਗਿਆ । ਗੁਰੂ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਸਿਖ ਸੇਵਕਾਂ ਦੀ ਮੱਦਤ ਨਾਲ ਮਰਦਾਨੇ ਦੀ ਦੇਹ ਦਾ...

ਸਸਕਾਰ ਕਰ ਕੇ ਅੰਗੀਠਾਂ ਜਲ ਪ੍ਰਵਾਹ ਕਰ ਦਿਤਾ ਕਿਤਨਾ ਭਾਗਾਂ ਵਾਲਾ ਸੀ ਮਰਦਾਨਾ ਜਿਸਦਾ ਜਲ ਪ੍ਰਵਾਹ ਦੋ ਜਹਾਂ ਦੇ ਵਾਲੀ ਨੇ ਆਪਣੇ ਕਰ-ਕਮਲਾਂ ਨਾਲ ਕੀਤਾ ਹੋਵੇ ਆਖਿਰ ਸਾਰੀ ਉਮਰ ਉਹ ਗੁਰੂ ਬਾਬੇ ਦਾ ਸਾਥੀ ਰਿਹਾ ,ਉਨ੍ਹਾ ਦਾ ਦੋਸਤ ਸੀ ਸਖਾ ਸੀ । ਕੌਣ ਕਹਿ ਸਕਦਾ ਹੈ ਕਿ ਗੁਰੂ ਬਾਬੇ ਨੇ ਮਰਦਾਨੇ ਦੇ ਵਿਛੋੜੇ ਨੂੰ ਕਿਸ ਤਰਹ ਮਹਿਸੂਸ ਕੀਤਾ ਹੋਵੇਗਾ ਪਰ ਅਨੁਭਵ ਨਾਲ ਕਿਹਾ ਜਾ ਸਕਦਾ ਹੈ ਕਿ ਕੋਲ ਮਰਦਾਨੇ ਦੀ ਨਿਰਜਿੰਦ ਦੇਹ ਪਈ ਹੈ ਤੇ ਨਾਲ ਰਬਾਬ ਤੇ ਬਾਬਾ ਨਾਨਕ ਕਹਿ ਰਿਹਾ ਹੈ,” ਤੂਟੀ ਤੰਦ ਰਬਾਬ ਕੀ ਵਾਜੈ ਨਹੀਂ ਵਿਜੋਗਿ” ਵਿਛੜਿਆ ਮੇਲੈ ਪ੍ਰਭੂ ਨਾਨਕ ਕਰ ਸੰਜੋਗਿ (ਅੰਗ ੯੩੪ )ਡਾਕਟਰ ਬਲਬੀਰ ਸਿੰਘ ਲਿਖਦੇ ਹਨ ਕਿ ਮਰਦਾਨਾ ਰਬਾਬੀ ਸੀ , ਨਹੀ ਉਹ ਆਪ ਰਬਾਬ ਹੀ ਸੀ ਉਸਦੀ ਦੇਹ ਰਬਾਬ ਦੀ ਤਾਰ ਸੀ ਉਸਦਾ ਮਰਨਾ ਕੇਵਲ ਰਬਾਬ ਦੀ ਤੰਦ ਟੁਟਣੀ ਸੀ ਰਬਾਬ ਸਾਬਤ ਹੈ ਚਾਹੇ ਤਾਰ ਟੁਟਣ ਕਰਕੇ ਵਜਦੀ ਨਹੀਂ ।
ਕਈ ਸਾਖੀਆਂ ਤੇ ਪੁਸਤਕਾ ਵਿਚ ਭਾਈ ਮਰਦਾਨੇ ਨੂੰ ਭੁਖੜ , ਅਕਲ ਤੋ ਖਾਲੀ ਤਕ ਲਿਖਿਆ ਹੈ ਜੋ ਕਿ ਨਿਰੋਲ ਸਨਾਤਨੀ ਧਰਮ ਅਨੁਸਾਰ ਤੇ ਹੰਕਾਰ ਵਸ ਲਿਖੀਆਂ ਪੁਸਤਕਾਂ ਹਨ । ਸੋਚੋ ਇਤਨਾ ਵਡਾ ਸੰਗੀਤਕਾਰ ਜਿਸਦੇ ਸੰਗੀ – ਸਾਥੀ ਗੁਰੂ ਨਾਨਕ ਸਾਹਿਬ ਆਪ ਹੋਣ, ਜੋ ਉਸ ਨੂੰ ਪਿਆਰ ਵੀ ਰੱਜ ਕੇ ਕਰਦੇ ਹੋਣ 54 ਸਾਲ ਉਨ੍ਹਾ ਦੇ ਨਾਲ ਰਹਿ ਕੇ, ਭੁਖੜ ਤੇ ਅਕਲ ਤੋਂ ਖਾਲੀ ਕਿਵੇਂ ਹੋ ਸਕਦਾ ਹੈ । ਉਹ ਹੈ ਤਾਂ ਇਨਸਾਨ ਸੀ, ਗੁਰੂ ਸਾਹਿਬਨ ਦੀ ਪਦਵੀ ਤਕ ਤਾਂ ਨਹੀਂ ਸੀ ਪਹੁੰਚਿਆ ਭੁਖ ,ਪਿਆਸ ਤਾਂ ਉਸ ਨੂੰ ਵੀ ਲਗਦੀ ਹੋਵੇਗੀ । ਆਸ-ਪਾਸ ਦਾ ਵਾਤਾਵਰਣ ਦਾ ਅਸਰ ਵੀ ਕੁਝ ਨਾ ਕੁਝ ਉਸਤੇ ਹੁੰਦਾ ਹੋਵੇਗਾ ਪਰ ਇਤਨੇ ਨਿਰਾਦਰੀ ਭਰੇ ਸ਼ਬਦ ਉਨ੍ਹਾ ਲਈ ਵਰਤਣੇ ਸਰਾ ਸਰ ਹੰਕਾਰ ਹੈ । ਜਿਸ ਨੂੰ ਗੁਰੂ ਨਾਨਕ ਸਾਹਿਬ ਦਾ ਸਾਰੀ ਜਿੰਦਗੀ ਦਾ ਸਾਥ ਮਿਲਿਆ ਹੋਵੇ ਉਸ ਵਰਗਾ ਧੰਨ ਤਾਂ ਕੋਈ ਹੋ ਹੀ ਨਹੀਂ ਸਕਦਾ ।
ਫਿਰ ਪਤਾ ਨਹੀਂ ਕਿਉਂ ਕੁਝ ਸਾਖੀਕਾਰਾਂ ਨੇ ਆਪਣੀਆ ਲਿਖਤਾਂ ਰਾਹੀਂ ਭਾਈ ਮਰਦਾਨੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਮਰਦਾਨਾ, ਗੁਰੂ ਨਾਨਕ ਜੀ ਦਾ ਸਤਿਕਾਰ ਕਰਦਾ ਸੀ। ਇਸ ਲਈ ਨਹੀਂ ਕਿ ਉਹ ਉੱਚ ਜਾਤੀ ਦੇ ਖੱਤਰੀ ਸਨ ਤੇ ਮਰਦਾਨਾ ਨੀਵੀਂ ਜਾਤੀ ਦਾ ਡੂਮ ਬੇਸ਼ੱਕ ਭਾਈ ਮਰਦਾਨਾ ਜੀ, ਗੁਰੂ ਨਾਨਕ ਜੀ ਤੋਂ ਦਸ ਸਾਲ ਉਮਰ ਵਿਚ ਵੱਡੇ ਸਨ ਪਰ ਉਹ ਤਾਂ ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ’ ਦੇ ਧਾਰਨੀ ਸਨ। ਨਾਲੇ ਇਕੱਲਾ ਭਾਈ ਮਰਦਾਨਾ ਹੀ ਨਹੀਂ, ਗੁਰੂ ਨਾਨਕ ਜੀ ਵੀ ਉਸ ਨੂੰ ਬੇਹੱਦ ਪਿਆਰ ਤੇ ਪੂਰਾ ਮਾਣ ਸਤਿਕਾਰ ਦਿੰਦੇ ਸਨ।
ਜਿਸ ਬਾਣੀ ਨੂੰ ਅੱਜ ਲੋਕੀਂ ਪੜ੍ਹ ਕੇ ਸੁੱਚੇ ਹੋ ਜਾਂਦੇ ਹਨ, ਉਸ ਬਾਣੀ ਨੂੰ ਸਭ ਤੋਂ ਪਹਿਲਾਂ ਗਉਣ ਦਾ ਮਾਣ ਮਰਦਾਨੇ ਨੂੰ ਮਿਲਿਆ। ਸਭ ਤੋਂ ਪਹਿਲਾਂ ਉਸ ਬਾਣੀ ਨੂੰ ਗੁਰੂ ਦੇ ਮੁੱਖੋਂ ਸੁਣਨ ਦਾ ਅਵਸਰ ਮਰਦਾਨੇ ਨੂੰ ਮਿਲਿਆ। ਜਿਸ ਅਕਾਲ ਨੂੰ ਗੁਰੂ ਨਾਨਕ ਨੇ ਗੁਰੂ ਧਾਰਿਆ, ਉਹੋ ਭਾਈ ਮਰਦਾਨੇ ਦਾ ਗੁਰੂ ਸੀ ਜਿਸ ਕਰਕੇ ਮਰਦਾਨਾ ਜਾਤ ਪਾਤ ਦੇ ਬੰਧਨ ਤਿਆਗ ਗੁਰੂ ਨਾਨਕ ਦਾ ਸਾਥੀ ਬਣ ਗਿਆ। ਗੁਰੂ ਨਾਨਕ ਦਾ ਕਰਤਾਰ ਵੀ ਸਤ ਸੀ ਅਤੇ ਭਾਈ ਮਰਦਾਨੇ ਦਾ ਕਰਤਾਰ ਵੀ ਸਤ ਸੀ, ਦੋਵੇਂ ਹੀ ਸਤ ਕਰਤਾਰ ਦੀ ਅਵਾਜ ਲਾਉਂਦੇ ਸਨ। ਇਕੋ ਕੀਮਤਾਂ ਦੇ ਧਾਰਨੀ, ਇਕੋ ਕਰਤਾਰ ਦੇ ਬੰਦੇ, ਇਕੋ ਰਾਹ ਦੇ ਰਾਹੀ, ਜੀਵਨ ਸਾਥੀ ਤੇ ਫੇਰ ਅਜਿਹੇ ਸਾਥੀ ਨੂੰ ਮੰਗ ਖਾਣੀ ਜਾਤ ਦਾ ਮਰਾਸੀ ਕਹਿਣ ਲੱਗਿਆਂ ਦਿਲ ਨਹੀਂ ਕੰਬਦਾ?
ਭਾਈ ਮਰਦਾਨਾ ਜੀ ਨਾਲ ਤਾਂ ਜਿਹੜੀ ਲੇਖਕਾਂ ਜਾਂ ਸਾਖੀਕਾਰਾਂ ਨੇ ਕੀਤੀ ਉੁਹ ਤਾਂ ਕੀਤੀ ਪਰ ਉਹਨਾਂ ਦੀ ਵੰਸ਼ ਵਿਚੋਂ ਰਬਾਬੀ ਭਾਈ ਲਾਲ ਜੀ ਜੋ ਪਿਛਲੇ ਸਮੇਂ ਵਿਛੋੜਾ ਦੇ ਗਏ, ਉਹਨਾਂ ਨਾਲ ਵੀ ਅਸੀਂ ਘੱਟ ਨਹੀਂ ਕੀਤੀ ਕਿਉਂਕਿ ਉਹਨਾਂ ਦੀ ਇੱਛਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਦੀ ਸੀ ਜੋ ਕਿ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਅਤੇ ਜਿਸ ਤਰ੍ਹਾਂ ਅਸੀਂ ਰੋਜ਼ਾਨਾ ਅਖ਼ਬਾਰ ਵਿਚ ਹੀ ਪੜ੍ਹ ਚੁੱਕੇ ਹਾਂ ਕਿ ਉਹਨਾਂ ਦੇ ਪਰਿਵਾਰ ਨਾਲ ਨਾ ਤਾਂ ਉਥੋਂ ਦਾ ਭਾਈਚਾਰਾ ਵਰਤਦਾ ਹੈ ਅਤੇ ਨਾ ਹੀ ਅਸੀਂ ਉਹਨਾਂ ਦਾ ਕੋਈ ਮੁੱਲ ਪਾਇਆ ਹੈ। ਇਹੀ ਸਾਡੀ ਅਕ੍ਰਿਤਘਣਤਾ ਹੈ। ਹੁਣ ਤੱਕ ਦੀਆਂ ਜੋ ਗਲਤੀਆਂ ਹੋਈਆਂ, ਉਹਨਾਂ ਦੀ ਖ਼ਿਮਾਂ ਮੰਗਦੇ ਹੋਏ ਜੇਕਰ ਅਸੀਂ ਹੁਣ ਵੀ ਇਸ ਰਬਾਬੀ ਪਰਿਵਾਰ ਦੀ ਸਾਰ ਲੈ ਲਈਏ ਤਾਂ ਆਪਣੇ ਆਪ ਨੂੰ ਦੋਸ਼ ਮੁਕਤ ਕਰਨ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੋਵੇਗਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)