More Gurudwara Wiki  Posts
ਪੰਥ ਦਾ ਦਰਦ


ਪੰਥ ਦਾ ਦਰਦ
18 ਸਦੀ ਦਾ ਉਹ ਸਮਾਂ ਜਦੋਂ ਵੇਖਦਿਆਂ ਹੀ ਸਿੱਖ ਦਾ ਸਿਰ ਕਲਮ ਕਰਨ ਦਾ ਹੁਕਮ ਸੀ। ਸੋਨੇ ਦੀਆਂ ਮੋਹਰਾਂ ਤੋਂ ਕੀਮਤੀ ਸਾਡੇ ਸਿਰ ਸੀ। ਜਾਨਵਰਾਂ ਤੋਂ ਜ਼ਿਆਦਾ ਸ਼ਿਕਾਰ ਸਾਡਾ ਹੁੰਦਾ। ਸਾਡੇ ਬਜੁਰਗ ਜੰਗਲਾਂ ਪਹਾੜਾਂ ਦੀਆਂ ਗੁਫ਼ਾਵਾਂ ਚ ਰਹਿ ਗੁਜ਼ਾਰਾ ਕਰਦੇ। ਪਤਾ ਉਥੇ ਵੀ ਕੁਝ ਨੀ ਕਦੋ ਕੀ ਹੋ ਜਾਣਾ। ਘੱਲੂਘਾਰੇ ਵਾਪਰੇ ਕਈ ਭੀੜਾਂ ਪਾਈਆਂ। ਇਨ੍ਹਾਂ ਸਮਿਆਂ ਚ ਕੌਣ ਬਚਿਆ, ਕੌਣ ਮਰਿਆ, ਕੌਣ ਫੜਿਆ ਗਿਆ ? ਕੇੜਾ ਕੇੜੀ ਹਾਲਤ ਚ ਪਤਾ ਨਹੀਂ। ਪਤਾ ਨ ਵੀ ਹੋਵੇ ਆਖ਼ਿਰ ਆਪਣਿਆਂ ਦਾ ਦਰਦ ਤੇ ਹੁੰਦਾ। ਇਸ ਪੰਥਕ ਦਰਦ ਚੋਂ ਸਮੂਹਕ ਪੰਥ ਅਰਦਾਸ ਨੇ ਜਨਮ ਲਿਆ।
ਜਹਾਂ ਜਹਾਂ ਖ਼ਾਲਸਾ ਜੀ ਸਾਹਿਬ
ਤਹਾਂ ਤਹਾਂ ਰੱਛਿਆ ਰਿਆਇਤ
“ਹੇ ਅਕਾਲ ਪੁਰਖ ਹੇ ਦਸਮੇਸ਼ ਪਿਤਾ ਜਿੱਥੇ ਵੀ ਤੇਰਾ ਖ਼ਾਲਸਾ ਵੱਸਦਾ ਜੇਹੜੀ ਵੀ ਹਾਲਤ ਚ ਹੈ ਮਿਹਰ ਕਰੀ, ਸਾਨੂੰ ਨੀ ਪਤਾ ਪਰ ਤੂੰ ਅੰਤਰਜਾਮੀ ਆ ਆਪਣੇ ਬੱਚਿਆਂ ਦੀ ਆਪ ਅੰਗ ਸੰਗ ਹੋ ਰੱਖਿਆ ਕਰੀ”
ਮਨੋਵਿਗਿਆਨ ਕਹਿੰਦਾ “ਸਥੂਲ ਨਾਲੋਂ ਸੂਖ਼ਮ ਪਹਿਲਾਂ ਅਤੇ ਸੌਖਿਆਂ ਪਹੁੰਚਦਾ”
ਅਰਦਾਸ ਤਾਂ ਅਤਿਅੰਤ ਸੂਖਮ ਆ।
ਇਕਬਾਲ...

ਕਹਿੰਦਾ “ਅਰਦਾਸ ਤੇ ਤਾਰਿਆਂ ਸਿਤਾਰਿਆਂ ਤੋਂ ਵੀ ਪਾਰ ਲੰਘ ਜਾਂਦੀ ਆ ”
ਥਾਂ ਥਾਂ ਸਿੱਖਾਂ ਤੇ ਹਮਲੇ ਹੋ ਰਹੇ ਨੇ ਹੁਣ ਹੀ ਕਾਬਲ ਚ ਗੁਰੂਘਰ ਦੇ ਐਡਾ ਵੱਡਾ ਕਹਿਰ ਢਾਹਿਆ ਦੂਸਰੇ ਦੇਸ਼ਾਂ ਚ ਸੈਂਕੜੇ ਹਜ਼ਾਰਾਂ ਮੀਲਾਂ ਦੂਰ ਵਸਦੇ ਅਸੀ ਆਪਣਿਆਂ ਦੇ ਲਈ ਹੋਰ ਕੋਈ ਮਦਦ ਨਹੀਂ ਕਰ ਸਕਦੇ ਪਰ ਬਾਜਾਂ ਵਾਲੇ ਪਿਤਾ ਨੂੰ ਬੇਨਤੀ ਤਾਂ ਕਰ ਸਕਦੇ ਕੇ ਮਹਾਰਾਜ ਕ੍ਰਿਪਾ ਕਰੋ।
ਜਹਾਂ ਜਹਾਂ ਖ਼ਾਲਸਾ ਜੀ ਸਾਹਿਬ
ਤਹਾਂ ਤਹਾਂ ਰੱਛਿਆ ਰਿਆਇਤ
ਗੁਰੂ ਪੰਥਕ ਦੇ ਹਰ ਜੀਅ ਨੂੰ ਇਹ ਅਰਦਾਸ ਜ਼ਰੂਰ ਜ਼ਰੂਰ ਕਰਨੀ ਚਾਹੀਦੀ ਇਹ ਦੋ ਬੋਲ ਥਾਂ ਪਰ ਥਾਂ ਖਿੰਡੇ ਪੰਥ ਨੂੰ ਇੱਕ ਕਰਦੇ ਅਾ
ਅਰਦਾਸ ਦੇ ਇਨ੍ਹਾਂ ਬੋਲਾਂ ਨੂੰ ਸਮਝਣ ਲੀ ਭਾਈ ਵੀਰ ਸਿੰਘ ਜੀ ਦੀ ਕਿਤਾਬ “ਸਤਵੰਤ ਕੌਰ” ਵੀ ਜਰੂਰ ਪੜ੍ਹੋ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)