More Gurudwara Wiki  Posts
ਮੈ ਵੀ ਛੀੰਦ ਹੋਣਾ (ਸ਼ਹੀਦ ਹੋਣਾ)


ਮੈ ਵੀ ਛੀੰਦ ਹੋਣਾ (ਸ਼ਹੀਦ ਹੋਣਾ)
(ਭਾਗ-1)
1921 ਚ ਵਾਪਰੇ ਸਾਕਾ ਨਨਕਾਣਾ ਸਾਹਿਬ ਦਾ ਸਭ ਤੋਂ ਛੋਟਾ ਸ਼ਹੀਦ ਭਾਈ ਦਰਬਾਰਾ ਸਿੰਘ ਹੈ ਜੋ ਸ਼ਹੀਦੀ ਸਮੇਂ ਮਸਾਂ 11 ਕ ਸਾਲ ਦਾ ਸੀ (ਕੁਝ ਨੇ ਉਮਰ ਨੌ ਸਾਲ ਲਿਖੀ ਹੈ)।
ਭਾਈ ਦਰਬਾਰਾ ਸਿੰਘ ਅਜੇ ਮਸਾਂ 21 ਕ ਦਿਨਾਂ ਦਾ ਸੀ , ਜਦੋ ਮਾਂ ਰਤਨ ਕੌਰ ਚਲਾਣਾ ਕਰ ਗਈ। ਦਾਦੀ ਤੋਂ ਹੀ ਮਾਂ ਦਾ ਪਿਆਰ ਮਿਲਿਆ।
ਇੱਕ ਦਿਨ ਆਪਣੇ ਪਿਤਾ ਸਰਦਾਰ ਕੇਹਰ ਸਿੰਘ ਨੂੰ ਤਿਆਰ ਹੁੰਦਿਆਂ ਦੇਖ , ਦਰਬਾਰਾ ਸਿੰਘ ਦਾਦੀ ਨੂੰ ਕਹਿੰਦਾ ਬੇਬੇ ਬਾਪੂ ਕਿੱਥੇ ਚੱਲਿਆ ? ਦਾਦੀ ਕਹਿੰਦੀ ਵੱਡੇ ਬਾਬੇ ਦੇ ਘਰ ਨੂੰ ਜ਼ਾਲਮਾਂ ਤੋ ਆਜ਼ਾਦ ਕਰਵਾਉਣ। ਬੇਬੇ ਮੈ-ਵੀ ਜਾਣਾ ਬਾਪੂ ਨਾਲ ਫਿਰ।
ਤੂੰ ਉਥੇ ਕੀ ਕਰਨਾ…. ਤੂੰ ਨਿੱਕਾ ਅਜੇ ਬਾਪੂ ਤੇਰਾ ਤਾਂ ਸ਼ਹੀਦ ਹੋਣ ਚੱਲਿਆ।
ਮੈਂ ਵੀ ਉਹੀ ਕਰੂੰ ਜੋ ਬਾਪੂ ਕਰੂ। ਬੇਬੇ ਨਾਲੇ ਤੂੰ ਕਹਿੰਦੀ ਹੁੰਦੀ ਸੀ , ਬਾਬਾ ਫਤਿਹ ਸਿੰਘ ਸੱਤ ਸਾਲ ਦੇ ਸ਼ਹੀਦ ਹੋ ਗਏ ਫਿਰ ਮੈਂ ਕਿਉਂ ਨਹੀਂ ਛੀਦ ਹੋ ਸਕਦਾ…?? ਮੈਂ ਵੀ ਬਾਪੂ ਨਾਲ ਛੀਦ ਹੋਣਾ।
ਦਾਦੀ ਨੇ ਕਈ ਲਾਰੇ ਲਾਏ , ਝਿੜਕਿਆ ਵੀ , ਪਰ ਦਰਬਾਰਾ ਸਿੰਘ ਜ਼ਿੱਦ ਤੇ ਅੜ ਗਿਆ। ਇਕੱਲੀ ਜਿੱਦ ਨੀ ਉਹਦੇ ਕੋਲ ਹਰ ਸਵਾਲ ਦਾ ਜਵਾਬ ਸੀ। ਮੁੱਕਦੀ ਗੱਲ ਦਰਬਾਰਾ ਸਿੰਘ ਪਿਤਾ ਦੀ ਉਂਗਲ ਫੜ ਕੇ ਜਰਗ (ਲੁਧਿਆਣਾ) ਤੋਂ ਬਾਬੇ ਗੁਰੂ ਨਾਨਕ ਦੇ ਘਰ ਨੂੰ ਆਜ਼ਾਦ ਕਰਵਾਉਣ ਲਈ ਜ਼ਿੰਦਗੀ ਦੇ ਸਭ ਤੋਂ ਲੰਬੇ , ਆਖ਼ਰੀ ਤੇ ਪਵਿੱਤਰ ਸਫ਼ਰ ਤੇ ਤੁਰ ਪਿਆ।
ਜਦੋ ਸ਼ਹੀਦੀ ਜਥਾ ਨਨਕਾਣਾ ਸਾਹਿਬ ਪਹੁੰਚਿਆ , ਪਾਪੀ ਨਰੈਣੂ ਮਹੰਤ ਨੇ ਸਿੰਘਾਂ ਦਾ ਕਤਲੇਆਮ ਸ਼ੁਰੂ ਕੀਤਾ ਤਾਂ ਇਕ ਸਿੰਘ ਨੇ ਦਰਬਾਰਾ ਸਿੰਘ ਨੂੰ ਲੱਕੜ ਦੀ ਅਲਮਾਰੀ ਜੋ ਗੁਰਦੁਆਰਾ ਸਾਹਿਬ ਅੰਦਰ ਕੰਧ ਦੇ ਨਾਲ ਜੁੜੀ ਹੋਈ ਸੀ ਉਸ ਚ...

ਬੰਦ ਕਰ ਦਿੱਤਾ ਏ ਸੋਚਕੇ ਚਲੋ ਬੱਚਾ ਹੈ ਬਚ ਜਾਵੇ ਨਹੀ ਤੇ ਜਾਲਮਾਂ ਮਾਰ ਦੇਣਾ।
ਨਰੈਣੂ ਦੇ ਬੰਦੇ ਪਾਪੀ ਲੱਧੂ ਤੇ ਕਪੂਰਾ ਬਾਹਰੋਂ ਸਿੰਘਾਂ ਨੂੰ ਸ਼ਹੀਦ ਕਰ ਕੇ ਜਦੋਂ ਅੰਦਰ ਆਏ ਤਾਂ ਅਲਮਾਰੀ ਚੋਂ ਕੁਝ ਆਵਾਜ਼ ਸੁਣਾਈ ਦਿੱਤੀ , ਬਾਰੀ ਖੋਲ੍ਹੀ ਕਪੂਰੇ ਨੇ ਦਰਬਾਰਾ ਸਿੰਘ ਨੂੰ ਧੌਣੋਂ ਫੜ ਕੇ ਬਾਰੀ ਚੋ ਬਾਹਰ ਕੱਢਿਆ। ਮਾਸੂਮ ਬੱਚਾ ਗਲਵੱਕੜੀ ਪਾ ਕੇ ਨਾਲ ਚਿੰਬੜ ਗਿਆ। ਕਪੂਰੇ ਨੇ ਝੰਜੋੜ ਕੇ ਪਿਛਾਂਹ ਸੁੱਟਿਆ ਤੇ ਤਲਵਾਰ ਨਾਲ ਵੱਢਣ ਲੱਗਾ। ਦਰਬਾਰਾ ਸਿੰਘ ਨੇ ਕਿਆ ਮੈਨੂੰ ਏਦਾਂ ਨਾ ਮਾਰੋ ਮੈਂ ਬਾਪੂ ਨਾਲ ਛੀਦ ਹੋਣਾ। ਮੈਂ ਵੀ ਬਾਪੂ ਨਾਲ ਛੀਦ ਹੋਊ। ਦੋਵਾਂ ਜ਼ਾਲਮਾਂ ਨੇ ਲੱਤਾਂ ਬਾਹਾਂ ਤੋਂ ਫੜ ਕੇ ਬਾਹਰ ਲਿਆਕੇ , ਜਿਊਦੇ ਨੂੰ ਅੱਗ ਦੇ ਮੱਚਦੇ ਭਾਂਬੜ ਵਿੱਚ ਸੁੱਟ ਦਿੱਤਾ। ਜਿਥੇ ਬਾਕੀ ਦੇ ਸ਼ਹੀਦ ਸਿੰਘਾਂ ਦੇ ਸਰੀਰ ਮਿੱਟੀ ਦਾ ਤੇਲ ਪਾ ਕੇ ਸਾੜੇ ਜਾ ਰਹੇ ਸੀ ਉੱਥੇ ਇਕ ਸਾਧ ਨੇ ਵੱਡੀ ਸਾਰੀ ਗਾਲ੍ਹ ਕੱਢਦਿਆਂ ਆਖਿਆ , ਹੋਜਾ ਸ਼ਹੀਦ ਛੀਦ ਛੀਦ ਲਾਈ ਕਦੋਂ ਦੀ …
ਇਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦਾ ਸੱਚਾ ਸੁੱਚਾ ਵਾਰ 11 ਸਾਲਾਂ ਦਾ ਭਾਈ ਦਰਬਾਰਾ ਸਿੰਘ ਪਿਤਾ ਕੇਹਰ ਸਿੰਘ ਦੇ ਸਮੇਤ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਚ ਪਹੁੰਚ ਗਿਆ।
ਬਾਲ ਸ਼ਹੀਦ ਭਾਈ ਦਰਬਾਰਾ ਸਿੰਘ ਦੇ ਚਰਨਾਂ ਚ ਕੋਟਾਨ ਕੋਟ ਪ੍ਰਣਾਮ।
ਸਰਦਾਰ ਦਰਬਾਰਾ ਸਿੰਘ ਦੇ ਪਿਤਾ ਕੇਹਰ ਸਿੰਘ ਜੀ ਦੇ ਬਾਰੇ ਕੱਲ੍ਹ ਨੂੰ ਲਿਖਾਂਗਾ।
ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਹੋਏ ਸਿੰਘਾਂ ਯਾਦ ਕਰਦਿਆਂ ਪਹਿਲੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)