More Gurudwara Wiki  Posts
ਗੁਰੂ ਤੇਗ ਬਹਾਦੁਰ ਸਾਹਿਬ ਜੀ – ਭਾਗ ਤੀਜਾ


ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਕਾਸ ਪੁਰਬ ਨੂੰ ਸਮਰਪਿਤ ਗੁਰੂ ਜੀ ਦੀ ਜੀਵਨੀ ਦਾ ਅੱਜ ਤੀਸਰਾ ਭਾਗ ਪੜੋ ਜੀ ।
ਭਾਗ ਤੀਜਾ
ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਰੀ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਸਿੱਖਾਂ ਨੂੰ ਮਾਲ ਵਾਪਸ ਕਰਨ ਤੇ ਉਹ ਬੀੜ ਵੀ ਧੀਰ ਮੱਲ ਨੂੰ ਵਾਪਸ ਮੋੜ ਦੇਣ ਦਾ ਹੁਕਮ ਦੇ ਦਿਤਾ।
ਸਿੱਖ ਸਮਾਨ ਤਾਂ ਸਾਰਾ ਵਾਪਸ ਕਰ ਆਏ, ਪਰ ਬੀੜ ਵਾਪਸ ਨਾ ਕੀਤੀ ।ਸਿੱਖਾਂ ਨੇ ਮਨ ਵਿੱਚ ਇਹ ਧਾਰਿਆ ਕਿ ਬੀੜ ਧੀਰ ਮੱਲ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੈ, ਇਹ ਕੌਮ ਦੀ ਸਾਂਝੀ ਮਲਕੀਅਤ ਹੈ ।ਉਨ੍ਹਾਂ ਬੀੜ ਨੂੰ ਆਪਣੇ ਕੋਲ ਹੀ ਰਖ ਲਿਆ। ਪਰ ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਧੀਰ ਮੱਲ ਨੂੰ ਕਹਿਲਾ ਭੇਜਿਆ ਕਿ ਦਰਿਆ ਦੇ ਕੰਡੇ ਉੱਤੇ ਆ ਕੇ ਬੀੜ ਲੈ ਲਵੋ ।
ਗੁਰੂ ਜੀ ਦਾ ਕਹਿਣਾ ਸੀ ਕਿ ਕੋਈ ਮਾਇਆ ਕਾਰਨ ਗੁਰੂ ਨੇ ਦੁਕਾਨ ਨਹੀਂ ਪਾਈ:-
‘ ਦਰਬ ਕੇ ਕਾਜ ਗੁਰੂ ਮਹਾਰਾਜ ਨੇ
ਨਹੀ ਇਹ ਬੈਠ ਦੁਕਾਨ ਪਾਈ।
(ਗੁਰਬਿਲਾਸ ਪਾ:10)
ਇਥੇ ਆਪ ਜੀ ਨੇ ਇਹ ਵੀ ਫੁਰਮਾਇਆ ਕਿ ਖਿਮਾਂ ਕਰਨਾ ਹੀ ਸਬ ਤੋਂ ਵਡਾ ਤਪ ਤੇ ਧਰਮ ਹੈ:
‘ ਕਰਣੀ ਛਿਮਾ ਮਹਾ ਤਪ ਜਾਣ।ਛਿਮਾ ਸਕਲ ਤੀਰਥ ਇਸ਼ਨਾਨ ।
ਛਿਮਾ ਕਰਨ ਹੀ ਦ੍ਵੈਬੋ ਦਾਨ।ਛਿਮਾ ਕਰਤੇ ਨਰ ਕੀ ਕਲਿਆਣ।’
ਧੀਰ ਮੱਲ ਨੇ ਉਹ ਬੀੜ ਲੈ ਲਈ ਸੀ।
ਵਿਦਵਾਨਾਂ ਦਾ ਵਿਚਾਰ ਹੈ ਕਿ ਅਸਲੀ ਬੀੜ ਦਰਿਆ ਵਿਚ ਰੁੜ ਗਈ ਸੀ।
ਗੁਰੂ ਤੇਗ ਬਹਾਦਰ ਜੀ ਨੇ ਗੱਦੀ ਉਤੇ ਬੈਠਦਿਆਂ ਹੀ ਮਹਿਸੂਸ ਕਰ ਲਿਆ ਸੀ ਕਿ ਬਕਾਲੇ ਰਹਿ ਕੇ ਸਿਖੀ ਦੇ ਬੂਟੇ ਨੂੰ ਹੋਰ ਵਧਾ ਸੰਭਾਲ ਨਹੀ ਸਕਣਗੇ।ਕੁਝ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲੇ ਵਿਖੇ ਹੀ ਰਹੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ।
ਇਸ ਤੋਂ ਬਾਅਦ ਗੁਰੂ ਸਾਹਿਬ ਜੀ ਬਾਹਰ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਲੋਕਾਂ ਵਿੱਚ ਪ੍ਰਚਾਰਨ ਲਈ ਚਲ ਪਏ।
ਆਪ ਜੀ ਸ੍ਰੀ ਤਰਨਤਾਰਨ, ਖਡੂਰ ਤੇ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਦੇ ਹੋਏ ਅੰਮ੍ਰਿਤਸਰ ਪਹੁੰਚੇ ।
ਅੰਮ੍ਰਿਤ ਸਰੋਵਰ ਵਿਚ ਇਸ਼ਨਨ ਕਰਕੇ ਗੁਰੂ ਜੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਤੁਰੇ ਤਾਂ ਮਸੰਦਾਂ ਤੇ ਮੇਹਰਬਾਨ ਦੇ ਪੁੱਤਰ ‘ਹਰਿ ਜੀ’ ਨੇ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ।
ਉਨ੍ਹਾਂ ਨੂੰ ਡਰ ਸੀ ਕਿ ਗੁਰੂ ਜੀ ਖਬਰੇ ਹਰਿਮੰਦਰ ਸਾਹਿਬ ਤੇ ਕਬਜ਼ਾ ਹੀ ਨਾ ਕਰ ਲੈਣ।
ਗੁਰੂ ਜੀ ਕਾਫੀ ਸਮਾਂ ਉੱਥੇ ਬੈਠ ਕੇ ਉਡੀਕਦੇ ਰਹੇ,ਪਰ ਦਰਵਾਜੇ ਬੰਦ ਹੀ ਰਹੇ।
(ਜਿਸ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਉਡੀਕ ਕਰਦੇ ਰਹੇ, ਉਥੇ ਹੁਣ ਗੁਰਦੁਆਰਾ ‘ਥੜ੍ਹਾ ਸਾਹਿਬ ‘ ਹੈ ।ਇਹ ਥਾਂ ਅਕਾਲ ਤਖਤ ਤੋਂ ਸੌ ਗਜ਼ ਦੂਰ ਉੱਤਰ ਦਿਸ਼ਾ ਵੱਲ ਹੈ)
ਓਥੋਂ ਦੀ ਸੰਗਤ ਨੇ ਰੱਜ ਕੇ ਸਤਿਕਾਰ ਕੀਤਾ ਤੇ ਅੰਮ੍ਰਿਤਸਰ ਦੀ ਸੰਗਤ ਵੀ ਹੁਮ ਹੁਮਾ ਕੇ ਪਹੁੰਚ ਗਈ।
ਬਾਅਦ ਵਿੱਚ ਮੱਖਣ ਸ਼ਾਹ ਨੇ ਸਮਝਾਇਆ ਕਿ ” ਗੁਰੂ ਤੁਹਾਡੇ ਕੋਲ ਚਲ ਕੇ ਆਏ ਸੀ, ਮੂਰਖੋ ! ਤੁਸਾਂ ਕਦਰ ਨਾ ਜਾਣੀ, ਬੇਮੁੱਖ ਨਾ ਹੋਵੋ ਤੇ ਦਰਸ਼ਨਾਂ ਨੂੰ ਜਾਉ।ਉਹ ਬਖਸ਼ੰਦ ਹਨ ਤਾਂ ਬਖਸ਼ ਵੀ ਲੈਣਗੇ।
ਜਦੋਂ ਉਹ ‘ਵੱਲਾ’ ਪਿੰਡ ਵਿਖੇ ਗੁਰੂ ਜੀ ਨੇ ਦਰਸ਼ਨਾ ਨੂੰ ਆਏ ਤਾਂ ਮਹਾਰਾਜ ਨੇ ਇਤਨਾ ਹੀ ਕਿਹਾ ਕਿ ਹਰਿਮੰਦਰ ਦੇ ਰਾਖਿਆ, ਸੇਵਾਦਾਰ ਮਸੰਦਾਂ ਨੂੰ ਤ੍ਰਿਸ਼ਨਾ ਨਹੀ ਸੋਭਦੀ:
“ਨਹ...

ਮਸੰਦ ਤੁਮ ਅੰਮ੍ਰਿਤਸਰੀਏ।
ਤ੍ਰਿਸ਼ਨਾਗਨ ਤੇ ਅੰਤਰਸੜਈਏ।”
(ਇਹ ਵਾਕ ਸ੍ਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਨਹੀ ਹਨ,ਸਗੋਂ ਉਨ੍ਹਾਂ ਲਈ ਸਨ ਜੋ ਧਰਮ ਪ੍ਰਚਾਰਕ ਹਨ)
ਇਸ ਘਟਨਾ ਉਪਰੰਤ ਗੁਰੂ ਜੀ ਦਾ ਇਰਾਦਾ ਪੱਕਾ ਹੋ ਗਿਆ ਕਿ ਐਸੀ ਥਾਂ ਬਣਾਈ ਜਾਵੇ ਜਿੱਥੋਂ ਧਰਮ ਦੇ ਪ੍ਰਚਾਰ ਦਾ ਕੰਮ ਫਿਰ ਆਰੰਭ ਕੀਤਾ ਜਾ ਸਕੇ ।ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਆਪ ਜੀ ਬਕਾਲੇ ਆ ਕੇ ਕੁਝ ਸਮਾਂ ਟਿਕੇ।ਥੋੜੇ ਸਮੇਂ ਬਾਅਦ ਆਪ ਜੀ ਨੇ ਬਕਾਲੇ ਤੋਂ ਕੀਰਤਪੁਰ ਜਾਣ ਦਾ ਫੈਸਲਾ ਕੀਤਾ।
ਗੁਰੂ ਜੀ ਬਿਆਸ ਪਾਰ ਕਰਕੇ ਕੀਰਤਪੁਰ ਪਹੁੰਚੇ ।
ਰਸਤੇ ਵਿਚ ਗੁਰੂ ਜੀ ਥਾਂ ਥਾਂ ਨਾਮ ਬਾਣੀ ਦਾ ਪ੍ਰਚਾਰ ਕਰਦੇ,ਦੀਨਾਂ ਤੇ ਦੁਖੀਆਂ ਦੀਆਂ ਲੋੜਾਂ ਪੂਰੀਆਂ ਕਰਦੇ ਰਹੇ।ਆਪ ਜੀ ਨੇ ਆਪਣੇ ਪ੍ਰਚਾਰ ਲਈ ਕੇਂਦਰੀ ਸਥਾਨ ਕੀਰਤਪੁਰ ਨੂੰ ਚੁਣਿਆ ।ਪਰ ਕੀਰਤਪੁਰ ਵੀ ਆਪ ਜੀ ਨੂੰ ਅਮਨ ਤੇ ਸ਼ਾਂਤੀ ਨਾ ਹੋਣ ਕਰਕੇ ਉਹ ਮਹੌਲ ਨਾ ਮਿਲਿਆ ,ਜਿਸ ਦੇ ਆਪ ਚਾਹਵਾਨ ਸਨ।ਕੀਰਤਪੁਰ ਦੇ ਸੋਢੀ ਤੇ ਧੀਰਮੱਲ ਦੇ ਬੰਦੇ ਆਪ ਜੀ ਦੇ ਇਥੇ ਆਉਣ ਨਾਲ ਬਹੁਤ ਦੁਖੀ ਹੋਏ ਕਿਉਂਕਿ ਉਨ੍ਹਾਂ ਦੁਆਰਾ ਧਰਮ ਦੇ ਨਾਂ ਤੇ ਸਜਾਈਆਂ ਦੁਕਾਨਾਂ ਬੇਰੌਣਕ ਹੋਣ ਲਗੀਆਂ ਸਨ।ਉਨਾਂ ਨੇ ਕਈ ਯਤਨਾਂ ਨਾਲ ਨਗਰ ਨੂੰ ਉਜਾੜਨ ਦੇ ਉਪਰਾਲੇ ਕੀਤੇ ਪਰ ਉਨ੍ਹਾਂ ਦੀ ਇਕ ਨਾ ਚੱਲ ਸਕੀ।
ਦੂਜੇ ਪਾਸੇ ਧੀਰਮੱਲ ਤੇ ਰਾਮਰਾਇ ਅਜੇ ਵੀ ਦਿੱਲੀ ਦੇ ਗੇੜੇ ਲਾਉਣ ਵਿਚ ਲਗੇ ਹੋਏ ਸਨ ਕਿ ਕਿਸੇ ਤਰ੍ਹਾਂ ਔਰੰਗਜ਼ੇਬ ਨੂੰ ਗੁਰੂ ਜੀ ਦੇ ਵਿਰੁਧ ਭੜਕਾ ਕੇ ਗੁਰਗੱਦੀ ਪ੍ਰਾਪਤ ਕਰਨ ਦੀ ਸਹਾਇਤਾ ਲੈ ਸਕਣ। ਗੁਰੂ ਤੇਗ ਬਹਾਦਰ ਦੀ ਅਤੀ ਕੋਮਲ ਚਿਤ ਅਤੇ ਤਿਆਗ ਦੀ ਮੂਰਤ ਸਨ ।ਆਪ ਜੀ ਕਿਸੇ ਨੂੰ ਦੁਖੀ ਕਰਨਾ ਨਹੀਂ ਸੀ ਚਾਹੁੰਦੇ। ਇਸ ਲਈ ਆਪ ਜੀ ਨੇ ਆਪਣੇ ਵਾਸਤੇ ਕੋਈ ਹੋਰ ਟਿਕਾਣਾ ਬਣਾਉਣ ਦਾ ਵਿਚਾਰ ਕੀਤਾ ਜਿਸ ਨਾਲ ਸਭ ਪ੍ਰਕਾਰ ਦੇ ਝਗੜਿਆਂ ਬਖੇੜਿਆਂ ਤੋਂ ਦੂਰ ਰਹਿਆ ਜਾ ਸਕੇ।
ਆਪ ਜੀ ਨੇ ਕਹਿਲੂਰ ਦੇ ਰਾਜੇ ਕੋਲੋ ਪਿੰਡ ਮਾਖੋਵਾਲ ,ਜਿਹੜਾ ਕਿ ਕੀਰਤਪੁਰ ਤੋਂ ਪੰਜ ਮੀਲ ਦੀ ਦੂਰੀ ਤੇ ਸਥਿਤ ਸੀ ‘ਦੀ ਜਮੀਨ ਖਰੀਦੀ ।
ਇਥੇ ਆਪ ਜੀ ਨੇ ਦਰਿਆ ਸਤਿਲੁਜ ਦੇ ਕੰਢੇ ਦੇ ਕੋਲ ਕਰਕੇ ਨੈਣਾ ਦੇਵੀ ਪਰਬਤ ਦੇ ਉਰਲੇ ਪਾਸੇ ਇਕ ਨਵਾਂ ਨਗਰ ਵਸਾਇਆ ਜਿਸ ਦਾ ਨਾਂ ਆਪ ਜੀ ਨੇ ਚੱਕ ਨਾਨਕੀ ਰੱਖਿਆ ਬਾਅਦ ਵਿਚ ਅਨੰਦਪੁਰ ਸਾਹਿਬ ਰਖਿਆ।
ਅਨੰਦਪੁਰ ਦੀ ਸਥਿਤੀ ਬੜੀ ਹੀ ਢੁੱਕਵੀਂ ਸੀ। ਦਰਿਆ ਦਾ ਵੀ ਪੱਤਨ ਨੇੜੇ ਹੋਣ ਕਰਕੇ ਲੋਕਾਂ ਦੀ ਆਰ ਪਾਰ ਦੀ ਆਵਾਜਾਈ ਬਣੀ ਰਹਿੰਦੀ ਸੀ। ਇਥੋਂ ਪਹਾੜੀ ਇਲਾਕਾ ਸ਼ੁਰੂ ਹੁੰਦਾ ਸੀ ਤੇ ਪਹਾੜ ਵੱਲ ਜਾਣ ਦੇ ਕਈ ਰਸਤੇ ਡੰਡੀਆਂ ਨਿਕਲਦੀਆਂ ਸਨ ।
ਅਨੰਦਪੁਰ ਆਉਂਦੇ ਜਾਂਦੇ ਲੋਕਾਂ ਦੇ ਟਿਕਣ ਅਤੇ ਸੌਦਾ ਵਸਤ ਖਰੀਦਣ ਦਾ ਚੰਗਾ ਕੇਂਦਰ ਬਣ ਗਿਆ ਸੀ ਤੇ ਦਿਨਾਂ ਵਿੱਚ ਹੀ ਇੱਥੇ ਬੜੀ ਰੌਣਕ ਹੋ ਗਈ। ਪਹਾੜੀ ਸਥਾਨ ਹੋਣ ਕਰਕੇ ਇਥੋਂ ਦਾ ਆਲਾ ਦੁਆਲਾ ਬੜਾ ਰਮਣੀਕ ਸੀ। ਦੂਜੇ ਮੈਦਾਨੀ ਇਲਾਕੇ ਤੋਂ ਦੂਰ ਹੋਣ ਕਰਕੇ ਇੱਥੇ ਬੜੀ ਸ਼ਾਤੀ ਤੇ ਨਿਵੇਕਲਾਪਨ ਸੀ।
ਗੁਰੂ ਦੀ ਇਥੇ ਬਿਰਾਜੇ ਹੋਏ ਸਨ ,ਇਨ੍ਹਾਂ ਸਭਨਾਂ ਗਲਾਂ ਕਰਕੇ ਦੂਰ ਦੂਰ ਤੋਂ ਸਿਖ ਸੰਗਤਾਂ ਇਥੇ ਆ ਕੇ ਵਸਣ ਲਗੀਆਂ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)