More Gurudwara Wiki  Posts
ਇਤਿਹਾਸ – ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਧੰਗੇੜਾ


ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਸਮਾਣਾ ਵੱਲ ਨੂੰ ਜਾਣ ਸਮੇਂ ਹਲਕਾ ਨਾਭਾ ਦੇ ਪਿੰਡ ਧੰਗੇੜਾ ਵਿਖੇ ਪਹੁੰਚੇ ਸਨ | ਇਤਿਹਾਸਕਾਰਾਂ ਮੁਤਾਬਿਕ ਗੁਰੂ ਜੀ ਨੇ ਇਸ ਤੋਂ ਪਹਿਲਾਂ ਨੇੜਲੇ ਪਿੰਡ ਸਿੰਬੜੋ ਵਿਖੇ ਵਿਸ਼ਰਾਮ ਕੀਤਾ ਸੀ, ਇਸ ਉਪਰੰਤ ਪਿੰਡ ਧੰਗੇੜਾ ਵਿਖੇ ਟੋਭੇ ਦੇ ਕੰਡੇ ‘ਤੇ ਬਣੇ ਥੜੇ੍ਹ ‘ਤੇ ਗੁਰੂ ਜੀ ਨੇ ਇਕ ਰਾਤ ਵਿਸ਼ਰਾਮ ਕੀਤਾ ਅਤੇ ਅੰਮਿ੍ਤ ਵੇਲੇ ਇਸਨਾਨ ਕਰਨ ਸਮੇਂ ਜੋ ਦਾਤਨ ਕੀਤੀ ਸੀ, ਉਸ ਨੰੂ ਉੱਥੇ ਹੀ ਲਗਾ ਦਿੱਤਾ, ਜੋ ਅੱਜ ਵੀ ਕਿੱਕਰ ਦੇ ਰੂਪ ‘ਚ ਮੌਜੂਦ ਹੈ ਅਤੇ ਇਹ ਟੋਭਾ ਹੁਣ ਗੁਰੂਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਬਜ਼ੁਰਗਾਂ ਦੇ ਦੱਸਣ ਅਨੁਸਾਰ ਇਸ ਪਵਿੱਤਰ ਥਾਂ ‘ਤੇ ਇਕ ਗੋਕਲ ਨਾਮੀ ਬਾਲਕ ਆਪਣੇ ਪਸ਼ੂ ਚਰਾਉਂਦਾ ਸੀ ਅਤੇ ਬਾਅਦ ਵਿਚ ਗੋਕਲ ਨੇ ਅੰਮਿ੍ਤ ਛਕ ਕੇ ਆਪਣਾ ਨਾਂਅ ਤਰਲੋਕ ਸਿੰਘ ਰੱਖ ਲਿਆ ਅਤੇ ਸੰਨ 1913 ਤੋਂ 1972 ਤੱਕ ਗੁਰੂ ਸਾਹਿਬ ਦੇ ਚਰਨਛੋਹ ਪ੍ਰਾਪਤ ਅਸਥਾਨ ਦੀ ਸੇਵਾ ਨਿਭਾਈ | ਬਾਅਦ ‘ਚ ਇਨ੍ਹਾਂ ਦੀ ਦੇਖ-ਰੇਖ ਵਿਚ ਹੀ ਨਾਭਾ ਫ਼ੌਜ ਨੇ ਦਰਬਾਰ ਸਾਹਿਬ ਦੀ ਸੇਵਾ ਕੀਤੀ, ਜੋ ਕਿ ਨੇੜੇ ਹੀ ਕੱਲਰਾਂ ‘ਚ ਜਹਾਜ਼ਾਂ ਦਾ ਅੱਡਾ ਜਾਣੀ ਜਾਂਦੀ ਥਾਂ ‘ਤੇ ਅਕਸਰ ਸਿਖਲਾਈ ਲਈ ਆਉਂਦੀ ਸੀ | ਗੁਰੂ ਜੀ ਨੇ ਸਿੰਘਾਂ ਸਮੇਤ ਇਕ ਰਾਤ ਦਾ ਠਹਿਰਾਓ ਕੀਤਾ ਸੀ, ਜਿਸ ਦੌਰਾਨ ਸਵੇਰੇ ਸ਼ਾਮ ਗੁਰੂ ਜੀ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਗੁਰੂ ਜੀ ਨਾਲ ਮਾਤਾ ਨਾਨਕੀ, ਮਾਤਾ ਗੁਜਰੀ, ਮਾਮਾ...

ਕਿ੍ਪਾਲ ਚੰਦ, ਭਾਈ ਸੰਗਤੀਆ, ਭਾਈ ਸਾਹਿਬ ਚੰਦ, ਭਾਈ ਦਿਆਲਾ, ਭਾਈ ਕਿ੍ਪਾਲ ਦਾਸ, ਭਾਈ ਗੁਰਦਿੱਤਾ, ਭਾਈ ਉਦੇ, ਭਾਈ ਜੈਤਾ ਅਤੇ ਹਜ਼ੂਰੀ ਰਬਾਬੀ ਭਾਈ ਨੱਥੂ ਰਾਮ ਵੱਡੀ ਗਿਣਤੀ ‘ਚ ਸਿੰਘ ਮੌਜੂਦ ਸਨ | ਪਿੰਡ ਧੰਗੇੜਾ ਵਿਖੇ ਆਰਾਮ ਕਰਨ ਉਪਰੰਤ ਗੁਰੂ ਜੀ ਨੇ ਅਗਲੇ ਪੜਾਅ ਲਈ ਪਰਿਵਾਰ ਅਤੇ ਸਿੰਘਾਂ ਸਮੇਤ ਚਾਲੇ ਪਾ ਦਿੱਤੇ ਹੁਣ ਇਸ ਪਿੰਡ ‘ਚ ਗੁਰੂ ਸਾਹਿਬ ਦੀ ਯਾਦ ਅੰਦਰ ਇਤਿਹਾਸਿਕ ਅਸਥਾਨ ਗੁਰਦੁਆਰਾ ਗੁਰੂਸਰ ਧੰਗੇੜਾ ਪਾਤਸ਼ਾਹੀ ਨੌਵੀਂ ਸਥਾਪਤ ਹੈ ਜਿਸ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ, ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਵਰੋਸਾਏ ਬਾਬਾ ਮੱਖਣ ਸਿੰਘ ਕਾਰ ਸੇਵਾ ਨਾਭਾ ਵਾਲੇ ਨਿਭਾਅ ਰਹੇ ਹਨ | ਸ੍ਰੋ.ਗੁ.ਪ੍ਰੰ: ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਅੰਤਰਿੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਭਾਈ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਮੈਨੇਜਰ ਬਾਬਾ ਅਜਾਪਾਲ ਸਿੰਘ ਗੁ: ਘੋੜਿਆਂ ਵਾਲਾ ਨੇ ਦੱਸਿਆ ਕਿ ਨਾਭਾ ਇਲਾਕੇ ਦੀ ਪਵਿੱਤਰ ਧਰਤੀ ਤੇ ਤਿੰਨ ਗੁਰੂ ਸਾਹਿਬਾਨਾਂ ਦੇ ਪਵਿੱਤਰ ਚਰਨ ਪਏ ਹਨ, ਜਿਨ੍ਹਾਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਚੁਬਾਰਾ ਸਾਹਿਬ ਪਿੰਡ ਛੀਟਾਂਵਾਲਾ ਵਿਖੇ 14 ਦਿਨ ਰਹੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਿੰਡ ਲੰਗ ਤੋਂ ਹੁੰਦੇ ਹੋਏ ਅਗੌਲ, ਧੰਗੇੜਾ, ਰੋਹਟਾ, ਥੂਹੀ, ਰਾਮਗੜ੍ਹ, ਬੌੜਾਂ ਕਲ੍ਹਾਂ ਅਤੇ ਗੁਣੀਕੇ ਹੁੰਦੇ ਹੋਏ ਸਮੁੱਚੀ ਲੋਕਾਈ ਨੂੰ ਤਾਰਨ ਲਈ ਰਵਾਨਾ ਹੋਏ ਸਨ |

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)